Typing Test

10:00

ਪੁਰਾਤਨ ਸਮੇਂ ਯੂਨਾਨ ਵਿਚ ਵਿਦਿਆ ਕੇਵਲ ਫ਼ੌਜੀ ਸਿੱਖਿਆ ਅਤੇ ਸੰਗੀਤ ਕਲਾ ਦੀ ਹੁੰਦੀ ਸੀ। ਜਿੱਥੇ ਫ਼ੌਜੀ ਸਿੱਖਿਆ ਵਿਦਿਆਰਥੀਆਂ ਨੂੰ ਅਰੋਗ ਤੇ ਅਨੁਸ਼ਾਸਿਤ ਰਹਿਣ ਦੀ ਜਾਚ ਸਿਖਾਉਂਦੀ ਸੀ, ਉੱਥੇ ਸੰਗੀਤ-ਕਲਾ ਉਨ੍ਹਾਂ ਦੀ ਦਿਮਾਗ਼ੀ ਸੂਝ ਵਧਾਉਂਦੀ ਤੇ ਸੁਹਜ-ਸੁਆਦ ਵੀ ਦੇਂਦੀ ਸੀ। ਇਸੇ ਤਰ੍ਹਾਂ ਭਾਰਤ ਵਿਚ ਪੁਰਾਤਨ ਸਮੇਂ ਦੀ ਵਿਦਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਧਾਰਮਕ ਤੇ ਦਾਰਸ਼ਨਿਕ ਵਿਚਾਰਾਂ ਦੁਆਰਾ ਆਤਮਕ ਤੌਰ ਤੇ ਉੱਚਿਆਂ ਕਰਨਾ ਸੀ ਨਾ ਕਿ ਕੇਵਲ ਰੋਜ਼ੀ ਕਮਾਉਣ-ਯੋਗ ਬਣਾਉਣਾ ਸੀ। ਇਨ੍ਹਾਂ ਦੋਹਾਂ ਸੱਭਿਅਤਾਵਾਂ ਵਿਚ ਵਿਦਿਆ ਨੂੰ ਵਿਵਹਾਰਕ ਤਾਂ ਮੰਨਿਆ ਜਾਂਦਾ ਸੀ ਪਰ ਕੇਵਲ ਰੋਜ਼ਗਾਰ ਦਾ ਸਾਧਨ ਨਹੀਂ ਸੀ ਸਮਝਿਆ ਜਾਂਦਾ। ਭਾਰਤ ਦੀ ਵਰਤਮਾਨ ਵਿਦਿਆ-ਪ੍ਰਣਾਲੀ ਅੰਗਰੇਜ਼ੀ ਰਾਜ ਸਮੇਂ ਲਾਰਡ ਮੈਕਾਲੇ ਨੇ ਤਿਆਰ ਕੀਤੀ ਸੀ। ਇਹ ਪ੍ਰਣਾਲੀ ਜਾਣ-ਬੁੱਝ ਕੇ ਅਜਿਹੀ ਬਣਾਈ ਗਈ ਸੀ ਕਿ ਇਸ ਰਾਹੀਂ ਇਕ ਤਾਂ ਈਸਟ ਇੰਡੀਆ ਕੰਪਨੀ ਦੀ ਕਲਰਕ-ਲੋੜ ਪੂਰੀ ਹੋ ਜਾਏ ਅਤੇ ਦੂਜੇ ਲੋਕਾਂ ਵਿਚ ਵਿਆਪਕ ਜਾਗ੍ਰਿਤੀ ਨਾ ਪੈਦਾ ਹੋ ਜਾਏ। ਇਸ ਸਬੰਧ ਵਿਚ ਲਾਰਡ ਮੈਕਾਲੇ ਨੇ ਸਪੱਸ਼ਟ ਕਿਹਾ ਸੀ, ‘ਮੈਂ ਭਾਰਤ ਵਿਚ ਚਿੱਟ-ਕਾਲਰੀਏ ਬਾਬੂ ਤਿਆਰ ਕਰ ਰਿਹਾ ਹਾਂ।’ ਅੱਜ ਸਾਨੂੰ ਅਜ਼ਾਦ ਹੋਇਆਂ ਲਗਪਗ ਪੰਜ ਦਹਾਕੇ ਤੋਂ ਵਧ ਸਮਾਂ ਹੋ ਗਿਆ ਹੈ, ਪਰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਕੁਝ ਕੁ ਨਾਂ-ਮਾਤਰ ਪ੍ਰੀਵਰਤਨਾਂ ਤੋਂ ਛੁੱਟ ਮੈਕਾਲੇ ਦੀ ਚਲਾਈ ਹੋਈ ਵਿਦਿਆ-ਪ੍ਰਣਾਲੀ ਹੁਣ ਵੀ ਨਿਰੰਤਰ ਚੱਲ ਰਹੀ ਹੈ। ਰੂਸ ਤੇ ਅਮਰੀਕਾ ਆਦਿ ਦੇਸ ਨਿੱਤ ਨਵੀਆਂ ਕਾਢਾਂ ਕੱਢ ਕੇ ਸਾਨੂੰ ਵਿਦਿਆ ਦੇ ਹਰ ਖੇਤਰ ਵਿਚ ਪਿੱਛੇ ਛੱਡਦੇ ਚਲੇ ਜਾ ਰਹੇ ਹਨ। ਸਾਡੀ ਤਰੁੱਟੀਆ-ਭਰੀ ਵਿਦਿਆ-ਪ੍ਰਣਾਲੀ ਹੋਣ ਕਰਕੇ ਏਥੋਂ ਦੇ ਵਿਦਿਆਰਥੀ ਆਪਣੀ ਦਿਮਾਗ਼ੀ ਸੂਝ ਸਦਕਾ ਵਿਦੇਸਾਂ ਵਿਚ ਵਿਸ਼ੇਸ਼ਤਾ ਪ੍ਰਾਪਤ ਕਰ ਰਹੇ ਹਨ। ਜਿਵੇਂ ਕਿ ਅਸੀਂ ਉੱਪਰ ਦੱਸ ਆਏ ਹਾਂ ਕਿ ਇਹ ਵਿਦਿਆ-ਪ੍ਰਣਾਲੀ ਕਲਰਕ ਪੈਦਾ ਕਰਨ ਲਈ ਵਿਉਂਤੀ ਗਈ ਸੀ, ਹਾਲਾਂ ਵੀ ਇਹ ਧੜਾ-ਧੜ ਕਲਰਕ ਹੀ ਪੈਦਾ ਕਰ ਰਹੀ ਹੈ। ਹਰ ਸਾਲ ਹਜ਼ਾਰਾਂ ਵਿਦਿਆਰਥੀ ਬੀ.ਏ. ਜਾਂ ਐੱਮ.ਏ. ਆਦਿ ਦੀਆਂ ਡਿਗਰੀਆਂ ਪ੍ਰਾਪਤ ਕਰਦ ਹਨ। ਇਹ ਕਲਰਕੀ ਜਾਂ ਦਫ਼ਤਰੀ ਲਿਖਾ-ਪੜ੍ਹੀ ਤੋਂ ਬਿਨਾਂ ਹੋਰ ਕੰਮਾਂ ਲਈ ਅਯੋਗ ਸਿੱਧ ਹੁੰਦੇ ਹਨ। ਫਲਸਰੂਪ ਦੇਸ ਵਿਚ ਪੜ੍ਹਿਆਂ ਦੀ ਬੇਰੋਜ਼ਗਾਰੀ ਦਿਨੋ-ਦਿਨ ਵੱਧ ਰਹੀ ਹੈ। ਇਸ ਵਿਦਿਆ-ਪ੍ਰਣਾਲੀ ਵਿਚ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਕੋਈ ਤਕਨੀਕੀ ਕੰਮ ਵੱਡੇ ਪੱਧਰ ਤੇ ਨਹੀਂ ਸਿਖਾਇਆ ਜਾਂਦਾ, ਜਿਸ ਕਰਕੇ ਸਾਡੇ ਪੜ੍ਹੇ-ਲਿਖੇ ਹੱਥੀਂ ਕੰਮ ਕਰਨ ਨੂੰ ਆਪਣੀ ਹੇਠੀ ਸਮਝਦੇ ਹਨ। ਉਹ ਤਾਂ ਅਜਿਹਾ ਕੰਮ ਕਰਨਾ ਪਸੰਦ ਕਰਦੇ ਹਨ ਜਿੱਥੇ ਕੁਰਸੀ ਤੇ ਬੈਠ ਕੇ ਕੇਵਲ ਕਲਮ ਚਲਾਉਣੀ ਪਏ। ਵਿਕਾਸਸ਼ੀਲ ਦੇਸਾਂ ਦੇ ਵਿਦਿਆਰਥੀ ਹੱਥੀਂ ਕੰਮ ਕਰਨ ਵਿਚ ਆਪਣਾ ਮਾਣ ਸਮਝਦੇ ਹਨ। ਸਾਡੀ ਵਿਦਿਆ-ਪ੍ਰਣਾਲੀ ਵਿਦਿਆਰਥੀ-ਜਗਤ ਵਿਚ ਹੱਥੀਂ ਕੰਮ ਕਰਨ ਦੀ ਭਾਵਨਾ ਪੈਦਾ ਕਰਨੋਂ ਅਸਮਰਥ ਸਿੱਧ ਹੋਈ ਹੈ। ਸਾਡਾ ਇੰਜੀਨੀਅਰਿੰਗ ਪਾਸ ਵਿਦਿਆਰਥੀ ਵੀ ਆਪ ਹੱਥੀਂ ਕੰਮ ਕਰਨ ਦੀ ਥਾਂ ਆਪਣੇ ਅਧੀਨ ਕਰਮਚਾਰੀਆਂ ਉੱਤੇ ਅਫ਼ਸਰੀ ਕਰਨੀ ਚਾਹੁੰਦਾ ਹੈ। ਇਸ ਪ੍ਰਣਾਲੀ ਨੇ ਉਸ ਨੂੰ ਮਾਨਸਕਿਤਾ ਹੀ ਅਜਿਹੀ ਬਖ਼ਸ਼ੀ ਹੈ। ਸਾਡੀ ਵਿਦਿਆ-ਪ੍ਰਣਾਲੀ ਦਾ ਇਮਤਿਹਾਨੀ ਢੰਗ ਅਵਿਗਿਆਨਕ ਹੈ ਪੁਰਾਤਨ ਸਮੇਂ ਯੂਨਾਨ ਵਿਚ ਵਿਦਿਆ ਕੇਵਲ ਫ਼ੌਜੀ ਸਿੱਖਿਆ ਅਤੇ ਸੰਗੀਤ ਕਲਾ ਦੀ ਹੁੰਦੀ ਸੀ। ਜਿੱਥੇ ਫ਼ੌਜੀ ਸਿੱਖਿਆ ਵਿਦਿਆਰਥੀਆਂ ਨੂੰ ਅਰੋਗ ਤੇ ਅਨੁਸ਼ਾਸਿਤ ਰਹਿਣ ਦੀ ਜਾਚ ਸਿਖਾਉਂਦੀ ਸੀ, ਉੱਥੇ ਸੰਗੀਤ-ਕਲਾ ਉਨ੍ਹਾਂ ਦੀ ਦਿਮਾਗ਼ੀ ਸੂਝ ਵਧਾਉਂਦੀ ਤੇ ਸੁਹਜ-ਸੁਆਦ ਵੀ ਦੇਂਦੀ ਸੀ। ਇਸੇ ਤਰ੍ਹਾਂ ਭਾਰਤ ਵਿਚ ਪੁਰਾਤਨ ਸਮੇਂ ਦੀ ਵਿਦਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਧਾਰਮਕ ਤੇ ਦਾਰਸ਼ਨਿਕ ਵਿਚਾਰਾਂ ਦੁਆਰਾ ਆਤਮਕ ਤੌਰ ਤੇ ਉੱਚਿਆਂ ਕਰਨਾ ਸੀ ਨਾ ਕਿ ਕੇਵਲ ਰੋਜ਼ੀ ਕਮਾਉਣ-ਯੋਗ ਬਣਾਉਣਾ ਸੀ। ਇਨ੍ਹਾਂ ਦੋਹਾਂ ਸੱਭਿਅਤਾਵਾਂ ਵਿਚ ਵਿਦਿਆ ਨੂੰ ਵਿਵਹਾਰਕ ਤਾਂ ਮੰਨਿਆ ਜਾਂਦਾ ਸੀ ਪਰ ਕੇਵਲ ਰੋਜ਼ਗਾਰ ਦਾ ਸਾਧਨ ਨਹੀਂ ਸੀ ਸਮਝਿਆ ਜਾਂਦਾ। ਭਾਰਤ ਦੀ ਵਰਤਮਾਨ ਵਿਦਿਆ-ਪ੍ਰਣਾਲੀ ਅੰਗਰੇਜ਼ੀ ਰਾਜ ਸਮੇਂ ਲਾਰਡ ਮੈਕਾਲੇ ਨੇ ਤਿਆਰ ਕੀਤੀ ਸੀ। ਇਹ ਪ੍ਰਣਾਲੀ ਜਾਣ-ਬੁੱਝ ਕੇ ਅਜਿਹੀ ਬਣਾਈ ਗਈ ਸੀ ਕਿ ਇਸ ਰਾਹੀਂ ਇਕ ਤਾਂ ਈਸਟ ਇੰਡੀਆ ਕੰਪਨੀ ਦੀ ਕਲਰਕ-ਲੋੜ ਪੂਰੀ ਹੋ ਜਾਏ ਅਤੇ ਦੂਜੇ ਲੋਕਾਂ ਵਿਚ ਵਿਆਪਕ ਜਾਗ੍ਰਿਤੀ ਨਾ ਪੈਦਾ ਹੋ ਜਾਏ। ਇਸ ਸਬੰਧ ਵਿਚ ਲਾਰਡ ਮੈਕਾਲੇ ਨੇ ਸਪੱਸ਼ਟ ਕਿਹਾ ਸੀ, ‘ਮੈਂ ਭਾਰਤ ਵਿਚ ਚਿੱਟ-ਕਾਲਰੀਏ ਬਾਬੂ ਤਿਆਰ ਕਰ ਰਿਹਾ ਹਾਂ।’ ਅੱਜ ਸਾਨੂੰ ਅਜ਼ਾਦ ਹੋਇਆਂ ਲਗਪਗ ਪੰਜ ਦਹਾਕੇ ਤੋਂ ਵਧ ਸਮਾਂ ਹੋ ਗਿਆ ਹੈ, ਪਰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਕੁਝ ਕੁ ਨਾਂ-ਮਾਤਰ ਪ੍ਰੀਵਰਤਨਾਂ ਤੋਂ ਛੁੱਟ ਮੈਕਾਲੇ ਦੀ ਚਲਾਈ ਹੋਈ ਵਿਦਿਆ-ਪ੍ਰਣਾਲੀ ਹੁਣ ਵੀ ਨਿਰੰਤਰ ਚੱਲ ਰਹੀ ਹੈ। ਰੂਸ ਤੇ ਅਮਰੀਕਾ ਆਦਿ ਦੇਸ ਨਿੱਤ ਨਵੀਆਂ ਕਾਢਾਂ ਕੱਢ ਕੇ ਸਾਨੂੰ ਵਿਦਿਆ ਦੇ ਹਰ ਖੇਤਰ ਵਿਚ ਪਿੱਛੇ ਛੱਡਦੇ ਚਲੇ ਜਾ ਰਹੇ ਹਨ। ਸਾਡੀ ਤਰੁੱਟੀਆ-ਭਰੀ ਵਿਦਿਆ-ਪ੍ਰਣਾਲੀ ਹੋਣ ਕਰਕੇ ਏਥੋਂ ਦੇ ਵਿਦਿਆਰਥੀ ਆਪਣੀ ਦਿਮਾਗ਼ੀ ਸੂਝ ਸਦਕਾ ਵਿਦੇਸਾਂ ਵਿਚ ਵਿਸ਼ੇਸ਼ਤਾ ਪ੍ਰਾਪਤ ਕਰ ਰਹੇ ਹਨ। ਜਿਵੇਂ ਕਿ ਅਸੀਂ ਉੱਪਰ ਦੱਸ ਆਏ ਹਾਂ ਕਿ ਇਹ ਵਿਦਿਆ-ਪ੍ਰਣਾਲੀ ਕਲਰਕ ਪੈਦਾ ਕਰਨ ਲਈ ਵਿਉਂਤੀ ਗਈ ਸੀ, ਹਾਲਾਂ ਵੀ ਇਹ ਧੜਾ-ਧੜ ਕਲਰਕ ਹੀ ਪੈਦਾ ਕਰ ਰਹੀ ਹੈ। ਹਰ ਸਾਲ ਹਜ਼ਾਰਾਂ ਵਿਦਿਆਰਥੀ ਬੀ.ਏ. ਜਾਂ ਐੱਮ.ਏ. ਆਦਿ ਦੀਆਂ ਡਿਗਰੀਆਂ ਪ੍ਰਾਪਤ ਕਰਦ ਹਨ। ਇਹ ਕਲਰਕੀ ਜਾਂ ਦਫ਼ਤਰੀ ਲਿਖਾ-ਪੜ੍ਹੀ ਤੋਂ ਬਿਨਾਂ ਹੋਰ ਕੰਮਾਂ ਲਈ ਅਯੋਗ ਸਿੱਧ ਹੁੰਦੇ ਹਨ। ਫਲਸਰੂਪ ਦੇਸ ਵਿਚ ਪੜ੍ਹਿਆਂ ਦੀ ਬੇਰੋਜ਼ਗਾਰੀ ਦਿਨੋ-ਦਿਨ ਵੱਧ ਰਹੀ ਹੈ। ਇਸ ਵਿਦਿਆ-ਪ੍ਰਣਾਲੀ ਵਿਚ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਕੋਈ ਤਕਨੀਕੀ ਕੰਮ ਵੱਡੇ ਪੱਧਰ ਤੇ ਨਹੀਂ ਸਿਖਾਇਆ ਜਾਂਦਾ, ਜਿਸ ਕਰਕੇ ਸਾਡੇ ਪੜ੍ਹੇ-ਲਿਖੇ ਹੱਥੀਂ ਕੰਮ ਕਰਨ ਨੂੰ ਆਪਣੀ ਹੇਠੀ ਸਮਝਦੇ ਹਨ। ਉਹ ਤਾਂ ਅਜਿਹਾ ਕੰਮ ਕਰਨਾ ਪਸੰਦ ਕਰਦੇ ਹਨ ਜਿੱਥੇ ਕੁਰਸੀ ਤੇ ਬੈਠ ਕੇ ਕੇਵਲ ਕਲਮ ਚਲਾਉਣੀ ਪਏ। ਵਿਕਾਸਸ਼ੀਲ ਦੇਸਾਂ ਦੇ ਵਿਦਿਆਰਥੀ ਹੱਥੀਂ ਕੰਮ ਕਰਨ ਵਿਚ ਆਪਣਾ ਮਾਣ ਸਮਝਦੇ ਹਨ। ਸਾਡੀ ਵਿਦਿਆ-ਪ੍ਰਣਾਲੀ ਵਿਦਿਆਰਥੀ-ਜਗਤ ਵਿਚ ਹੱਥੀਂ ਕ