Typing Test

10:00

ਖੇਡਾਂ ਇਸ ਮੰਤਵ ਨੂੰ ਵਧੇਰੇ ਭਾਵ-ਪੂਰਤ ਢੰਗ ਨਾਲ ਪੂਰਿਆਂ ਕਰਦੀਆਂ ਹਨ। ਖੇਡਾਂ ਮਨੋਰੰਜਨ ਦਾ ਸਾਧਨ ਬਣਦੀਆਂ ਹਨ। ਨੀਅਤ ਸਿਲੇਬਸ ਦੀਆਂ ਕਿਤਾਬਾਂ ਤੇ ਹੋਰ ਸਬੰਧਤ ਕਿਤਾਬਾਂ ਪੜ੍ਹ ਪੜ੍ਹ ਕੇ ਵਿਦਿਆਰਥੀ ਅੱਕ ਜਾਂਦੇ ਹਨ। ਉਨ੍ਹਾਂ ਨੂੰ ਪੜ੍ਹਾਈ ਇਕ ਭਾਰ ਜਾਪਣ ਲੱਗ ਜਾਂਦੀ ਹੈ। ਅਜਿਹੇ ਸਮੇਂ ਖੇਡਾਂ ਉਨ੍ਹਾਂ ਮਨੋਰੰਜਨ ਜਾਂ ਦਿਲ-ਪਰਚਾਵੇ ਦਾ ਕੰਮ ਕਰਦੀਆਂ ਹਨ। ਜਿਵੇਂ ਕੋਈ ਕਾਮਾ ਸਾਰੇ ਦਿਨ ਦੇ ਕੰਮ ਤੋਂ ਬਾਅਦ ਥੱਕਿਆ-ਟੁੱਟਿਆ ਹੋਣ ਕਰ ਕੇ ਸਿਨੇਮਾ ਜਾਂ ਨਾਟਕ ਆਦਿ ਵੇਖ ਕੇ ਥਕੇਵਾਂ ਦੂਰ ਕਰਦਾ ਹੈ, ਇਵੇਂ ਹੀ ਸਾਰੇ ਦਿਨ ਦੀ ਪੜ੍ਹਾਈ ਦੇ ਥਕੇਵੇਂ ਨੂੰ ਦੂਰ ਕਰਨ ਲਈ ਸ਼ਾਮ ਨੂੰ ਵਿਦਿਆਰਥੀ ਖੇਡ ਦੇ ਮੈਦਾਨ ਵਿਚ ਆ ਜਾਂਦੇ ਹਨ। ਨਾਲੇ ਖੇਡਾਂ ਮਨੋਰੰਜਨ ਦਾ ਇਕ ਸਿਹਤਮੰਦ ਸਾਧਨ ਹਨ। ਇਨ੍ਹਾਂ ਨਾਲ ਵਿਦਿਆਰਥੀਆਂ ਦਾ ਮਨੋਰੰਜਨ ਵੀ ਹੁੰਦਾ ਹੈ ਅਤੇ ਉਨ੍ਹਾਂ ਦੀ ਸਿਹਤ ਤੇ ਚਾਲ-ਚਲਨ ਉੱਪਰ ਕੋਈ ਭੈੜਾ ਅਸਰ ਵੀ ਨਹੀਂ ਪੈਂਦਾ। ਇਸ ਦੇ ਟਾਕਰੇ ਤੇ ਦਿਲ-ਪਰਚਾਵੇ ਦੇ ਹੋਰ ਸਾਧਨ ਜਿਵੇਂ ਕਿ ਸਿਨੇਮਾ ਤੇ ਟੈਲੀਵੀਯਨ ਆਦਿ ਬਰਾਬਰ ਨਹੀਂ ਉਤਰਦੇ। ਖੇਡਾਂ ਵਿਦਿਆਰਥੀਆਂ ਵਿਚ ਧੀਰਜ ਤੇ ਸਹਿਣਸ਼ੀਲਤਾ ਪੈਦਾ ਕਰਦੀਆਂ ਹਨ। ਇਹ ਗੁਣ ਖਿਡਾਰੀਆਂ ਵਿਚ ਖੇਡਾਂ ਜਿੱਤ ਜਿੱਤ ਕੇ ਅਤੇ ਹਾਰ ਹਾਰ ਕੇ ਅਉਂਦੇ ਹਨ। ਜ਼ਿੰਦਗੀ ਇਕ ਬਹੁਤ ਵੱਡੀ ਖੇਡ ਹੈ ਜਿਸ ਵਿਚ ਥਾਂ ਥਾਂ ਹਾਰਾਂ ਤੇ ਜਿੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਡਾਂ ਵਿਅਕਤੀ ਨੂੰ ਜੀਵਨ ਦੀਆਂ ਹਾਰਾਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਪ੍ਰਦਾਨ ਕਰਦੀਆਂ ਹਨ। ਖਿਡਾਰੀਆਂ ਦੇ ਮਨ ਵਿਚ ਡਰ-ਭੈਅ ਦੀ ਭਾਵਨਾ ਬਿਲਕੁਲ ਨਹੀਂ ਰਹਿੰਦੀ। ਉਹ ਲੇਲੇ ਵਾਂਗ ਸਿਰ ਨੀਵਾਂ ਕਰ ਕੇ ਜੀਉਣ ਦੀ ਥਾਂ ਸ਼ੇਰ ਵਾਂਗ ਸਿਰ ਉੱਚਾ ਕਰ ਕੇ ਜੀਵਨ ਬਤੀਤ ਕਰਦੇ ਹਨ। ਖੇਡਾਂ ਵਿਦਿਆਰਥੀਆਂ ਵਿਚ ਫੈਲੀ ਹੋਈ ਅਨੁਸ਼ਾਸਨ-ਹੀਣਤਾ ਨੂੰ ਬਹੁਤ ਹੱਦ ਤੀਕ ਰੋਕਦੀਆਂ ਹਨ। ਸਭ ਖੇਡਾਂ ਦੇ ਵਿਸ਼ੇਸ਼ ਨੇਮ ਹੁੰਦੇ ਹਨ ; ਹਰ ਖਿਡਾਰੀ ਨੂੰ ਉਨ੍ਹਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਨ੍ਹਾਂ ਨੇਮਾਂ ਦੀ ਪਾਲਣਾ ਨਾ ਕਰਨ ਵਾਲੇ ਨੂੰ ਫ਼ਾਊਲ ਪਲੇਅ ਆਖ ਕੇ ਖੇਡਣੋਂ ਰੋਕ ਦਿੱਤਾ ਜਾਂਦਾ ਹੈ। ਇਸ ਲਈ ਰੋਕੇ ਜਾਣ ਦੇ ਡਰ ਤੋਂ ਉਹ ਨੇਮ ਅਨੁਸਾਰ ਖੇਡਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਨੇਮ ਵਿਚ ਰਹਿਣ ਦੀ ਆਦਤ ਪੈ ਜਾਂਦੀ ਹੈ। ਇਹ ਆਦਤ ਉਨ੍ਹਾਂ ਵਿਚ ਅਨੁਸ਼ਾਸਨ ਪੈਦਾ ਕਰਦੀ ਹੈ। ਜੇ ਸਮਾਜ ਵਿਚ ਵੱਧ ਤੋਂ ਵੱਧ ਖਿਡਾਰੀ ਹੋਣਗੇ ਤਾਂ ਅਨੁਸ਼ਾਸਨ ਆਪਣੇ ਆਪ ਹੀ ਪੈਦਾ ਹੋ ਜਾਏਗਾ। ਖੇਡਾਂ ਵਿਦਿਆਰਥੀਆਂ ਨੂੰ ਸਾਊ ਬਣਾਉਦੀਆਂ ਹਨ। ਖਿਡਾਰੀ ਆਮ ਤੌਰ ’ਤੇ ਨੇਕਨੀਤ ਤੇ ਅਗਿਆਕਾਰ ਹੁੰਦੇ ਹਨ। ਇਹ ਗੁਣ ਉਹ ਖੇਡਾਂ ਰਾਹੀਂ ਹੀ ਸਿੱਖਦੇ ਹਨ। ਉਹ ਸਾਫ਼ ਖੇਡ ਖੇਡਣ ਦੀ ਕੋਸ਼ਸ਼ ਕਰਦੇ ਹਨ। ਉਹ ਕਈ ਵਾਰੀ ਰੈਫ਼ਰੀ ਦੇ ਗ਼ਲਤ ਫ਼ੈਸਲੇ ਨੂੰ ਵੀ ਸਿਰ-ਮੱਥੇ ’ਤੇ ਮੰਨ ਕੇ ਆਪਣੀ ਆਗਿਆਕਾਰਤਾ ਦਾ ਸਬੂਤ ਦਿੰਦੇ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ਖੇਡਾਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਚਾਲ-ਚਲਨ ਨੂੰ ਖ਼ਰਾਬ ਕਰਦੀਆਂ ਹਨ। ਇਸੇ ਕਰਕੇ ਉਹ ਖਿਡਾਰੀਆਂ ਨੂੰ ਮਾੜੀ ਨਜ਼ਰ ਨਾਲ ਵੇਖਦੇ ਹਨ। ਇਹ ਉਨ੍ਹਾਂ ਦੀ ਇਕ-ਪੱਖੀ ਤੇ ਗ਼ਲਤ ਸੋਚ ਹੈ। ਦੇਸ਼ ਖੇਡਾਂ ਜਾਂ ਖਿਡਾਰੀਆਂ ਦਾ ਨਹੀਂ, ਦੋਸ਼ ਸਾਡੀ ਖੇਡ-ਪ੍ਰਣਾਲੀ ਦਾ ਹੋ ਸਕਦਾ ਹੈ ਜਿਸ ਨੇ ਕੁਝ ਵਿਦਿਅਕ ਸੰਸਥਾਵਾਂ ਵਿਚ ਖੇਡਾਂ ਨੂੰ ਇਕ ਵਪਾਰ ਬਣਾ ਦਿੱਤਾ ਹੈ, ਖਿਡਾਰੀ ਵਿਕਦੇ ਹਨ, ਬੋਲੀਆਂ ਤੇ ਖ਼ਰੀਦੇ ਜਾਂਦੇ ਹਨ। ਇਸ ਦੁਰਾਚਾਰ ਦਾ ਇਲਾਜ ਕੀਤਾ ਜਾ ਸਕਦਾ ਹੈ। ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਖੇਡਾਂ ਵਿਦਿਆ ਦੇ ਸਭ ਮੰਤਵਾਂ ਦੀ ਪੂਰਤੀ ਵਿਚ ਸਹਾਇਕ ਸਿੱਧ ਹੁੰਦੀਆਂ ਹਨ, ਵਿਦਿਆਰਥੀਆਂ ਦੇ ਵਿਅਕਤਿਤਵ ਦੇ ਪੂਰਨ ਵਿਕਾਸ ਵਿਚ ਹਿੱਸਾ ਪਾਉਂਦੀਆਂ ਹਨ। ਇਸ ਲਈ ਇਹ ਕਹਿਣਾ ਯੋਗ ਹੈ ਕਿ ਵਿਦਿਅਕ ਖੇਤਰ ਵਿਚ ਖੇਡਾਂ ਦਾ ਮਹੱਤਵਪੂਰਨ ਸਥਾਨ ਹੈ। ਖੇਡਾਂ ਇਸ ਮੰਤਵ ਨੂੰ ਵਧੇਰੇ ਭਾਵ-ਪੂਰਤ ਢੰਗ ਨਾਲ ਪੂਰਿਆਂ ਕਰਦੀਆਂ ਹਨ। ਖੇਡਾਂ ਮਨੋਰੰਜਨ ਦਾ ਸਾਧਨ ਬਣਦੀਆਂ ਹਨ। ਨੀਅਤ ਸਿਲੇਬਸ ਦੀਆਂ ਕਿਤਾਬਾਂ ਤੇ ਹੋਰ ਸਬੰਧਤ ਕਿਤਾਬਾਂ ਪੜ੍ਹ ਪੜ੍ਹ ਕੇ ਵਿਦਿਆਰਥੀ ਅੱਕ ਜਾਂਦੇ ਹਨ। ਉਨ੍ਹਾਂ ਨੂੰ ਪੜ੍ਹਾਈ ਇਕ ਭਾਰ ਜਾਪਣ ਲੱਗ ਜਾਂਦੀ ਹੈ। ਅਜਿਹੇ ਸਮੇਂ ਖੇਡਾਂ ਉਨ੍ਹਾਂ ਮਨੋਰੰਜਨ ਜਾਂ ਦਿਲ-ਪਰਚਾਵੇ ਦਾ ਕੰਮ ਕਰਦੀਆਂ ਹਨ। ਜਿਵੇਂ ਕੋਈ ਕਾਮਾ ਸਾਰੇ ਦਿਨ ਦੇ ਕੰਮ ਤੋਂ ਬਾਅਦ ਥੱਕਿਆ-ਟੁੱਟਿਆ ਹੋਣ ਕਰ ਕੇ ਸਿਨੇਮਾ ਜਾਂ ਨਾਟਕ ਆਦਿ ਵੇਖ ਕੇ ਥਕੇਵਾਂ ਦੂਰ ਕਰਦਾ ਹੈ, ਇਵੇਂ ਹੀ ਸਾਰੇ ਦਿਨ ਦੀ ਪੜ੍ਹਾਈ ਦੇ ਥਕੇਵੇਂ ਨੂੰ ਦੂਰ ਕਰਨ ਲਈ ਸ਼ਾਮ ਨੂੰ ਵਿਦਿਆਰਥੀ ਖੇਡ ਦੇ ਮੈਦਾਨ ਵਿਚ ਆ ਜਾਂਦੇ ਹਨ। ਨਾਲੇ ਖੇਡਾਂ ਮਨੋਰੰਜਨ ਦਾ ਇਕ ਸਿਹਤਮੰਦ ਸਾਧਨ ਹਨ। ਇਨ੍ਹਾਂ ਨਾਲ ਵਿਦਿਆਰਥੀਆਂ ਦਾ ਮਨੋਰੰਜਨ ਵੀ ਹੁੰਦਾ ਹੈ ਅਤੇ ਉਨ੍ਹਾਂ ਦੀ ਸਿਹਤ ਤੇ ਚਾਲ-ਚਲਨ ਉੱਪਰ ਕੋਈ ਭੈੜਾ ਅਸਰ ਵੀ ਨਹੀਂ ਪੈਂਦਾ। ਇਸ ਦੇ ਟਾਕਰੇ ਤੇ ਦਿਲ-ਪਰਚਾਵੇ ਦੇ ਹੋਰ ਸਾਧਨ ਜਿਵੇਂ ਕਿ ਸਿਨੇਮਾ ਤੇ ਟੈਲੀਵੀਯਨ ਆਦਿ ਬਰਾਬਰ ਨਹੀਂ ਉਤਰਦੇ। ਖੇਡਾਂ ਵਿਦਿਆਰਥੀਆਂ ਵਿਚ ਧੀਰਜ ਤੇ ਸਹਿਣਸ਼ੀਲਤਾ ਪੈਦਾ ਕਰਦੀਆਂ ਹਨ। ਇਹ ਗੁਣ ਖਿਡਾਰੀਆਂ ਵਿਚ ਖੇਡਾਂ ਜਿੱਤ ਜਿੱਤ ਕੇ ਅਤੇ ਹਾਰ ਹਾਰ ਕੇ ਅਉਂਦੇ ਹਨ। ਜ਼ਿੰਦਗੀ ਇਕ ਬਹੁਤ ਵੱਡੀ ਖੇਡ ਹੈ ਜਿਸ ਵਿਚ ਥਾਂ ਥਾਂ ਹਾਰਾਂ ਤੇ ਜਿੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਡਾਂ ਵਿਅਕਤੀ ਨੂੰ ਜੀਵਨ ਦੀਆਂ ਹਾਰਾਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਪ੍ਰਦਾਨ ਕਰਦੀਆਂ ਹਨ। ਖਿਡਾਰੀਆਂ ਦੇ ਮਨ ਵਿਚ ਡਰ-ਭੈਅ ਦੀ ਭਾਵਨਾ ਬਿਲਕੁਲ ਨਹੀਂ ਰਹਿੰਦੀ। ਉਹ ਲੇਲੇ ਵਾਂਗ ਸਿਰ ਨੀਵਾਂ ਕਰ ਕੇ ਜੀਉਣ ਦੀ ਥਾਂ ਸ਼ੇਰ ਵਾਂਗ ਸਿਰ ਉੱਚਾ ਕਰ ਕੇ ਜੀਵਨ ਬਤੀਤ ਕਰਦੇ ਹਨ। ਖੇਡਾਂ ਵਿਦਿਆਰਥੀਆਂ ਵਿਚ ਫੈਲੀ ਹੋਈ ਅਨੁਸ਼ਾਸਨ-ਹੀਣਤਾ ਨੂੰ ਬਹੁਤ ਹੱਦ ਤੀਕ ਰੋਕਦੀਆਂ ਹਨ। ਸਭ ਖੇਡਾਂ ਦੇ ਵਿਸ਼ੇਸ਼ ਨੇਮ ਹੁੰਦੇ ਹਨ ; ਹਰ ਖਿਡਾਰੀ ਨੂੰ ਉਨ੍ਹਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਨ੍ਹਾਂ ਨੇਮਾਂ ਦੀ ਪਾਲਣਾ ਨਾ ਕਰਨ ਵਾਲੇ ਨੂੰ ਫ਼ਾਊਲ ਪਲੇਅ ਆਖ ਕੇ ਖੇਡਣੋਂ ਰੋਕ ਦਿੱਤਾ ਜਾਂਦਾ ਹੈ। ਇਸ ਲਈ ਰੋਕੇ ਜਾਣ ਦੇ ਡਰ ਤੋਂ ਉਹ ਨੇਮ ਅਨੁਸਾਰ ਖੇਡਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਨੇਮ ਵਿਚ ਰਹਿਣ ਦੀ ਆਦਤ ਪੈ ਜਾਂਦੀ ਹੈ। ਇਹ ਆਦਤ ਉਨ੍ਹਾਂ ਵਿਚ ਅਨੁਸ਼ਾਸਨ ਪੈਦਾ ਕਰਦੀ ਹੈ। ਜੇ ਸਮਾਜ ਵਿਚ ਵੱਧ ਤੋਂ ਵੱਧ ਖ