Typing Test

10:00

ਵਿਦਿਆ ਦਾ ਮੁੱਖ ਮੰਤਵ ‘ਮਨੁੱਖ ਦੇ ਵਿਅਕਤਿਤਵ ਦਾ ਹਰ ਪੱਖੋਂ ਵਿਕਾਸ ਕਰਨਾ’ ਹੈ, ਅਰਥਾਤ ਵਿਦਿਆ ਦਾ ਮੰਤਵ ਕੇਵਲ ਡਿਗਰੀਆਂ ਪ੍ਰਦਾਨ ਕਰ ਕੇ ਵਿਦਿਆਰਥਆਂ ਨੂੰ ਰੋਜ਼ੀ ਕਮਾਉਣ ਯੋਗ ਬਣਾਉਣਾ ਹੀ ਨਹੀਂ ਸਗੋਂ ਉਨ੍ਹਾਂ ਦੇ ਵਿਅਕਤਿਤਵ ਦਾ ਪੂਰਨ ਵਿਕਾਸ ਕਰਨਾ ਵੀ ਹੈ। ਅਸੀਂ ਅਜਿਹੇ ਕਈ ਵਿਅਕਤੀ ਵੇਖ ਸਕਦੇ ਹਾਂ ਜਿਹੜੇ ਚੰਗੀਆਂ ਨੌਕਰੀਆਂ ’ਤੇ ਲੱਗੇ ਹੋਏ ਹਨ ਜਾਂ ਆਰਥਕ ਤੌਰ ’ਤੇ ਖ਼ੁਸ਼ਹਾਲ ਹਨ ਪਰ ਬਾਕੀ ਪੱਖੋਂ ਊਣੇ ਹਨ। ਕੋਈ ਸਰੀਰਕ ਤੌਰ ’ਤੇ ਕਮਜ਼ੋਰ ਹੈ, ਕੋਈ ਸਦਾਚਾਰਕ ਕਦਰਾਂ-ਕੀਮਤਾਂ ਤੋਂ ਅਣਜਾਣ ਹੈ ਅਤੇ ਕੋਈ ਮਾਨਵਵਾਦ ਦੇ ਨੇੜੇ ਨਹੀਂ ਢੁੱਕਿਆ ਹੁੰਦਾ। ਵਾਸਤਵ ਵਿਚ ਉਨ੍ਹਾਂ ਦੇ ਵਿਅਕਤਿਤਵ ਦਾ ਪੂਰਨ ਵਿਕਾਸ ਨਹੀਂ ਹੋਇਆ ਹੁੰਦਾ। ਇਸ ਲਈ ਉਨ੍ਹਾਂ ਦੀ ਵਿਦਿਆ-ਪ੍ਰਾਪਤੀ, ਜਿਸ ਨੇ ਅਰਥਕ ਤੌਰ ’ਤੇ ਉਨ੍ਹਾਂ ਨੂੰ ਖ਼ੁਸ਼ਹਾਲ ਕਰ ਦਿੱਤਾ ਹੈ, ਅਧੂਰੀ ਹੈ। ਉਹੀ ਵਿਦਿਆ ਸੰਪੂਰਨ ਹੈ ਜੋ ਮਨੁੱਖ ਦੇ ਵਿਅਕਤਿਤਵ ਦਾ ਸਰਬਪੱਖੀ ਵਿਕਾਸ ਕਰਦੀ ਹੈ। ਖੇਡਾਂ ਇਕ ਵਿਅਕਤੀ ਦੇ ਹਰ ਪੱਖ ਦਾ ਵਿਕਾਸ ਕਰਨ ਵਿਚ ਸਹਾਈ ਹੁੰਦੀਆਂ ਹਨ। ਇਹ ਸਰੀਰ ਨੂੰ ਨਰੋਆ, ਰਿਸ਼ਟ-ਪੁਸ਼ਟ ਤੇ ਅਰੋਗ ਰੱਖਦੀਆਂ ਹਨ। ਸਰੀਰਕ ਪੱਖ ਨੂੰ ਮੁੱਖ ਰੱਖਦਿਆਂ ਹੀ ਸਕੂਲਾਂ-ਕਾਲਜਾਂ ਵਿਚ ਪਰੇਡ ਜਾਂ ਪੀ. ਟੀ. ਕਰਾਈ ਜਾਂਦੀ, ਐੱਨ. ਸੀ. ਸੀ. ਜਾਂ ਐੱਨ. ਐੱਸ. ਐੱਸ. ਵੀ ਇਸੇ ਲਈ ਹਨ। ਅਸੀਂ ਆਮ ਵੇਖਦੇ ਹਾਂ ਕਿ ਖਿਡਾਰੀ-ਵਿਦਿਆਰਥੀਆਂ ਦੀ ਸਿਹਤ ਦੂਜੇ ਵਿਦਿਆਰਥੀਆਂ ਨਾਲੋਂ ਚੰਗੇਰੀ ਹੁੰਦੀ ਹੈ ; ਉਹ ਸਰੀਰਕ ਤੌਰ ’ਤੇ ਚੁਸਤ ਅਤੇ ਅਰੋਗ ਹੁੰਦੇ ਹਨ। ਅਸਲ ਵਿਚ ਖੇਡਣ ਨਾਲ ਉਨ੍ਹਾਂ ਦੇ ਸਭ ਅੰਗਾਂ ਦੀ ਕਸਰਤ ਹੁੰਦੀ ਹੈ, ਖਾਧਾ-ਪੀਤਾ ਠੀਕ ਤਰ੍ਹਾਂ ਨਾਲ ਹਜ਼ਮ ਹੁੰਦਾ ਹੈ ਅਤੇ ਲੋੜੀਂਦੀ ਭੁੱਖ ਲੱਗਦੀ ਹੈ। ਇਸ ਲਈ ਖੇਡਾਂ ਵਿਦਿਆਰਥੀਆਂ ਦੇ ਸਰੀਰਾਂ ਦਾ ਪੂਰਨ ਵਿਕਾਸ ਕਰਦੀਆਂ ਹਨ। ਖੇਡਾਂ ਵਿਦਿਆਰਥੀਆਂ ਦੇ ਦਿਮਾਗ਼ੀ ਪੱਧਰ ਨੂੰ ਉੱਚਾ ਕਰਦੀਆਂ ਹਨ ਕਿਉਂਕਿ ਨਰੋਏ ਸਰੀਰ ਵਿਚ ਹੀ ਨਰੋਆ ਦਿਮਾਗ਼ ਹੁੰਦਾ ਹੈ । ਫੁੱਟਬਾਲ, ਹਾਕੀ, ਵਾਲੀਬਾਲ ਤੇ ਟੇਬਲ-ਟੈਨਿਸ ਆਦਿ ਖੇਡਾਂ ਐਵੇਂ ਧੱਕੇ-ਸ਼ਾਹੀ ਦੀਆਂ ਖੇਡਾਂ ਨਹੀਂ, ਇਨ੍ਹਾਂ ਨੂੰ ਖੇਡਣ ਲਈ ਦਿਮਾਗ਼ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ, ਵਾਲੀਬਾਲ-ਖਿਡਾਰੀ ਇਸ ਗੱਲ ਤੇ ਦਿਮਾਗ਼ ਲੜਾਉਂਦਾ ਹੈ ਕਿ ਕਿੰਨੇ ਜ਼ੋਰ ਨਾਲ ਉਹ ਬਾਲ ਨੂੰ ਮਾਰੋ ਤਾਂ ਜੋ ਬਾਲ ਗਰਾਊਂਡ ਦੀ ਨੁੱਕਰ ਵਿਚ ਪਏ, ਕਰੁਖੇ ਆ ਰਹੇ ਬਾਲ ਨੂੰ ਕਿਵੇਂ ਹੱਥ ਮਾਰੇ ਕਿ ਉਹ ਠੀਕ ਸੇਧ ਵਿਚ ਹੋ ਕੇ ਦੂਜੇ ਪਾਸੇ ਚਲਾ ਜਾਏ, ਕਿੰਨੇ ਜ਼ੋਰ ਨਾਲ ਬਾਲ ਸੁੱਟਿਆ ਜਾਏ ਕਿ ਗਰਾਊਂਡ ਤੋਂ ਬਾਹਰ ਨਾ ਪਏ, ਆਦਿ। ਇੰਜ ਅੱਡ ਅੱਡ ਖੇਡਾਂ ਖੇਡਣ ਵਾਲੇ ਖਿਡਾਰੀ ਆਪਣੇ ਦਿਮਾਗ਼ ਦੀ ਵਰਤੋਂ ਕਰਦੇ ਹਨ। ਦਿਮਾਗ਼ ਇਕ ਅਜਿਹੀ ਪੂੰਜੀ ਹੈ ਜਿਹੜੀ ਵਰਤਣ ਨਾਲ ਵਧਦੀ ਹੈ। ਇਸ ਤਰ੍ਹਾਂ ਲਗਾਤਾਰ ਖੇਡਣ ਵਾਲਾ ਵਿਦਿਆਰਥੀ ਆਪਣੇ ਦਿਮਾਗ਼ ਦਾ ਨਿਰੰਤਰ ਵਿਕਾਸ ਕਰਦਾ ਹੈ। ਖੇਡਾਂ ਵਿਦਿਆਰਥੀਆਂ ਦੇ ਚਾਲ-ਚਲਨ ਨੂੰ ਬਣਉਦੀਆਂ ਹਨ। ਇਹ ਸਮੂਹਕ ਰੂਪ ਵਿਚ ਖੇਡੀਆਂ ਜਾਂਦੀਆਂ ਹਨ। ਇਸ ਤਰ੍ਹਾਂ ਖਿਡਾਰੀ ਇਕ-ਦੂਜੇ ਨਾਲ ਚੰਗਾ ਵਰਤਾਉ ਕਰਨਾ ਸਿੱਖਦੇ ਹਨ, ਲੋੜ ਪੈਣ ’ਤੇ ਇਕ-ਦੂਜੇ ਦੀ ਸਹਾਇਤਾ ਕਰਦੇ ਹਨ। ਉਨ੍ਹਾਂ ਦਾ ਜੀਵਨ ਸਾਂਝ ਵਾਲਾ ਹੁੰਦਾ ਹੈ। ਇਸ ਸਾਂਝੇ ਜੀਵਨ ਵਿਚ ਉਹ ਚੰਗੀਆਂ ਚੰਗੀਆਂ ਆਦਤਾਂ ਗ੍ਰਹਿਣ ਕਰਦੇ ਹਨ ਜੋ ਉਨ੍ਹਾਂ ਦੇ ਚਾਲ-ਚਲਨ ਨੂੰ ਚੰਗਾ ਬਣਾਉਦੀਆਂ ਹਨ। ਸਭ ਦਾ ਆਦਰ ਕਰਨਾ ਖਿਡਾਰੀਆਂ ਦਾ ਸਭਾਅ ਬਣ ਜਾਂਦਾ ਹੈ। ਇਹੀ ਉਨ੍ਹਾਂ ਦਾ ਧਰਮ ਅਥਵਾ ਫ਼ਰਜ਼ ਬਣ ਜਾਂਦਾ ਹੈ। ਇਸ ਲਈ ਸਪੱਸ਼ਟ ਹੈ ਕਿ ਖੇਡਾਂ ਵਿਦਿਆਰਥੀਆਂ ਨੂੰ ਨੈਤਿਕ ਤੌਰ ’ਤੇ ਉੱਚਿਆਂ ਕਰਦੀਆਂ ਹਨ। ਵਿਦਿਆ ਦਾ ਵੀ ਇਹੋ ਮੰਤਵ ਹੁੰਦਾ ਹੈ। ਇਸੇ ਲਈ ਸਕੂਲਾਂ-ਕਾਲਜਾਂ ਵਿਚ ਧਾਰਮਕ ਜਾਂ ਵੇਦਪਾਠ ਦੇ ਪੀਰੀਅਡ ਹੁੰਦੇ ਹਨ, ਹਵਨ ਜਾਂ ਅਖੰਡ-ਪਾਠ ਰਖਾਏ ਜਾਂਦੇ ਹਨ, ਪਰ ਇਹ ਗੱਲ ਧਿਆਨ-ਯੋਗ ਹੈ ਕਿ ਉਹ ਨੈਤਿਕਤਾ ਚੋ ਧਾਰਮਕ ਜਾਂ ਵੇਦਪਾਠ ਦੇ ਪੀਰੀਅਡਾਂ ਰਾਹੀਂ ਵਿਦਿਆਰਥੀਆਂ ਉੱਤੇ ਠੋਂਸੀ ਜਾਂਦੀ, ਉਹ ਖੇਡਾਂ ਰਾਹੀਂ ਆਪਣੇ-ਆਪ ਵਿਦਿਆਰਥੀ ਵਿਦਿਆ ਦਾ ਮੁੱਖ ਮੰਤਵ ‘ਮਨੁੱਖ ਦੇ ਵਿਅਕਤਿਤਵ ਦਾ ਹਰ ਪੱਖੋਂ ਵਿਕਾਸ ਕਰਨਾ’ ਹੈ, ਅਰਥਾਤ ਵਿਦਿਆ ਦਾ ਮੰਤਵ ਕੇਵਲ ਡਿਗਰੀਆਂ ਪ੍ਰਦਾਨ ਕਰ ਕੇ ਵਿਦਿਆਰਥਆਂ ਨੂੰ ਰੋਜ਼ੀ ਕਮਾਉਣ ਯੋਗ ਬਣਾਉਣਾ ਹੀ ਨਹੀਂ ਸਗੋਂ ਉਨ੍ਹਾਂ ਦੇ ਵਿਅਕਤਿਤਵ ਦਾ ਪੂਰਨ ਵਿਕਾਸ ਕਰਨਾ ਵੀ ਹੈ। ਅਸੀਂ ਅਜਿਹੇ ਕਈ ਵਿਅਕਤੀ ਵੇਖ ਸਕਦੇ ਹਾਂ ਜਿਹੜੇ ਚੰਗੀਆਂ ਨੌਕਰੀਆਂ ’ਤੇ ਲੱਗੇ ਹੋਏ ਹਨ ਜਾਂ ਆਰਥਕ ਤੌਰ ’ਤੇ ਖ਼ੁਸ਼ਹਾਲ ਹਨ ਪਰ ਬਾਕੀ ਪੱਖੋਂ ਊਣੇ ਹਨ। ਕੋਈ ਸਰੀਰਕ ਤੌਰ ’ਤੇ ਕਮਜ਼ੋਰ ਹੈ, ਕੋਈ ਸਦਾਚਾਰਕ ਕਦਰਾਂ-ਕੀਮਤਾਂ ਤੋਂ ਅਣਜਾਣ ਹੈ ਅਤੇ ਕੋਈ ਮਾਨਵਵਾਦ ਦੇ ਨੇੜੇ ਨਹੀਂ ਢੁੱਕਿਆ ਹੁੰਦਾ। ਵਾਸਤਵ ਵਿਚ ਉਨ੍ਹਾਂ ਦੇ ਵਿਅਕਤਿਤਵ ਦਾ ਪੂਰਨ ਵਿਕਾਸ ਨਹੀਂ ਹੋਇਆ ਹੁੰਦਾ। ਇਸ ਲਈ ਉਨ੍ਹਾਂ ਦੀ ਵਿਦਿਆ-ਪ੍ਰਾਪਤੀ, ਜਿਸ ਨੇ ਅਰਥਕ ਤੌਰ ’ਤੇ ਉਨ੍ਹਾਂ ਨੂੰ ਖ਼ੁਸ਼ਹਾਲ ਕਰ ਦਿੱਤਾ ਹੈ, ਅਧੂਰੀ ਹੈ। ਉਹੀ ਵਿਦਿਆ ਸੰਪੂਰਨ ਹੈ ਜੋ ਮਨੁੱਖ ਦੇ ਵਿਅਕਤਿਤਵ ਦਾ ਸਰਬਪੱਖੀ ਵਿਕਾਸ ਕਰਦੀ ਹੈ। ਖੇਡਾਂ ਇਕ ਵਿਅਕਤੀ ਦੇ ਹਰ ਪੱਖ ਦਾ ਵਿਕਾਸ ਕਰਨ ਵਿਚ ਸਹਾਈ ਹੁੰਦੀਆਂ ਹਨ। ਇਹ ਸਰੀਰ ਨੂੰ ਨਰੋਆ, ਰਿਸ਼ਟ-ਪੁਸ਼ਟ ਤੇ ਅਰੋਗ ਰੱਖਦੀਆਂ ਹਨ। ਸਰੀਰਕ ਪੱਖ ਨੂੰ ਮੁੱਖ ਰੱਖਦਿਆਂ ਹੀ ਸਕੂਲਾਂ-ਕਾਲਜਾਂ ਵਿਚ ਪਰੇਡ ਜਾਂ ਪੀ. ਟੀ. ਕਰਾਈ ਜਾਂਦੀ, ਐੱਨ. ਸੀ. ਸੀ. ਜਾਂ ਐੱਨ. ਐੱਸ. ਐੱਸ. ਵੀ ਇਸੇ ਲਈ ਹਨ। ਅਸੀਂ ਆਮ ਵੇਖਦੇ ਹਾਂ ਕਿ ਖਿਡਾਰੀ-ਵਿਦਿਆਰਥੀਆਂ ਦੀ ਸਿਹਤ ਦੂਜੇ ਵਿਦਿਆਰਥੀਆਂ ਨਾਲੋਂ ਚੰਗੇਰੀ ਹੁੰਦੀ ਹੈ ; ਉਹ ਸਰੀਰਕ ਤੌਰ ’ਤੇ ਚੁਸਤ ਅਤੇ ਅਰੋਗ ਹੁੰਦੇ ਹਨ। ਅਸਲ ਵਿਚ ਖੇਡਣ ਨਾਲ ਉਨ੍ਹਾਂ ਦੇ ਸਭ ਅੰਗਾਂ ਦੀ ਕਸਰਤ ਹੁੰਦੀ ਹੈ, ਖਾਧਾ-ਪੀਤਾ ਠੀਕ ਤਰ੍ਹਾਂ ਨਾਲ ਹਜ਼ਮ ਹੁੰਦਾ ਹੈ ਅਤੇ ਲੋੜੀਂਦੀ ਭੁੱਖ ਲੱਗਦੀ ਹੈ। ਇਸ ਲਈ ਖੇਡਾਂ ਵਿਦਿਆਰਥੀਆਂ ਦੇ ਸਰੀਰਾਂ ਦਾ ਪੂਰਨ ਵਿਕਾਸ ਕਰਦੀਆਂ ਹਨ। ਖੇਡਾਂ ਵਿਦਿਆਰਥੀਆਂ ਦੇ ਦਿਮਾਗ਼ੀ ਪੱਧਰ ਨੂੰ ਉੱਚਾ ਕਰਦੀਆਂ ਹਨ ਕਿਉਂਕਿ ਨਰੋਏ ਸਰੀਰ ਵਿਚ ਹੀ ਨਰੋਆ ਦਿਮਾਗ਼ ਹੁੰਦਾ ਹੈ । ਫੁੱਟਬਾਲ, ਹਾਕੀ, ਵਾਲੀਬਾਲ ਤੇ ਟੇਬਲ-ਟੈਨਿਸ ਆਦਿ ਖੇਡਾਂ ਐਵੇਂ ਧੱਕੇ-ਸ਼ਾਹੀ ਦੀਆਂ ਖੇਡਾਂ ਨਹੀਂ, ਇਨ੍ਹਾਂ ਨੂੰ ਖੇਡਣ ਲਈ ਦਿਮਾਗ਼ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ, ਵ