ਵੀਅਤਨਾਮ ਵਿਚ ਜੰਗ ਕਿਉਂ ਹੋਈ ਹੈ? ਅਮਰੀਕਾ ਅਤੇ ਰੂਸ ਵਿਚ ਕਿਸ ਗੱਲ ਦੀ ਟੱਕਰ ਹੈ? ਅਮਰੀਕਾ ਚੀਨ ਨਾਲ ਮਿੱਤਰਤਾ ਵਾਲੇ ਸਬੰਧ ਕਿਉਂ ਸਥਾਪਤ ਕਰ ਰਿਹਾ ਹੈ? ਪਾਕਿਸਤਾਨ ਭਾਰਤ ਵਿਰੁੱਧ ਹਰ ਵੇਲੇ ਕਿਉਂ ਜ਼ਹਿਰ ਉਗਲਦਾ ਰਹਿੰਦਾ ਹੈ? ਇਤਿਆਤਿ। ਇਸ ਤਰ੍ਹਾਂ ਦੀਆਂ ਹਿਰ ਅਨੇਕ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਮੱਸਿਆਵਾਂ ਬਾਰੇ ਵਿਦਿਆਰਥੀਆਂ ਨੂੰ ਲੋੜੀਂਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦਾ ਰਾਜਨੀਤਕ ਢਾਂਚਾ ਕਿਹੋ ਜਿਹਾ ਹੈ ਅਤੇ ਏਥੋਂ ਦੀਆਂ ਵਿਭਿੰਨ ਰਾਜਨੀਤਕ ਪਾਰਟੀਆਂ ਦੇ ਵੀਟੇ ਕੀ ਹਨ। ਅਜਿਹਾ ਰਾਜਨੀਤਕ ਗਿਆਨ, ਨਿਰਸੰਦੇਹ, ਵਿਦਿਆਰਥੀਆਂ ਦੇ ਵਿਅਕਤਿਤਵ ਦੇ ਵਿਕਾਸ ਵਿਚ ਸਹਾਈ ਹੁੰਦਾ ਹੈ, ਪਰ ਜਿੱਥੋਂ ਤੀਕ ਵਿਦਿਆਰਥੀਆਂ ਦਾ ਰਾਜਨੀਤੀ ਦੇ ਮੈਦਾਨ ਵਿਚ ਅਨਲੀ ਤੌਰ ’ਤੇ ਸ਼ਾਮਲ ਹੋ ਕੇ ਦਾਅ-ਪੇਚ ਸਿੱਖਣ ਦਾ ਸਬੰਧ ਹੈ, ਇਹ ਨਿੰਦਣ-ਯੋਗ ਹੈ। ਉਨ੍ਹਾਂ ਨੂੰ ਰਾਜਨੀਤੀ ਦੀ ਖੇਡ ਨੂੰ ਦਰਸ਼ਕ ਬਣ ਕੇ ਵੇਖਣਾ ਚਾਹੀਦਾ ਹੈ ਅਤੇ ਖਿਡਾਰੀ ਹੋਣ ਦੇ ਯੋਗ ਹੋ ਜਾਣ ’ਤੇ ਹੀ ਖੇਡ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਓਨਾ ਚਿਰ ਉਨ੍ਹਾਂ ਨੂੰ ਦੂਜਿਆਂ ਦੀ ਖੇਡ ਤੋਂ ਦਾਅ-ਪੇਚ ਅਤੇ ਤਜਰਬਾ ਹਾਸਲ ਕਰਨਾ ਚਾਹੀਦਾ ਹੈ। ਸਾਡੇ ਦੇਸ ਵਿਚ ਰਾਜਨੀਤੀ ਵਿਦਿਅਕ ਖੇਤਰ ਵਿਚ ਲੋੜ ਤੋਂ ਵੱਧ ਪੈਰ ਪਸਾਰ ਰਹੀ ਹੈ। ਰਾਜਨੀਤਕ ਪਾਰਟੀਆਂ ਸੱਤਾ-ਪ੍ਰਾਪਤ ਪਾਰਟੀ ਦੇ ਵਿਰੁੱਧ ਵਿਦਿਆਰਥੀਆਂ ਨੂੰ ਭੜਕਾਉਂਦੀਆਂ ਹਨ ਅਤੇ ਬੇਚੈਨੀ ਪੈਦਾ ਕਰਦੀਆਂ ਹਨ। ਏਥੇ ਲਗਪਗ ਹਰ ਰਾਜਨੀਤਕ ਪਾਰਟੀ ਨੇ ਆਪਣਾ ਅੱਡਰਾ ਗੁੱਟ ਵਿਦਿਆਰਥੀਆਂ ਵਿਚ ਕਾਇਮ ਕੀਤਾ ਹੋਇਆ ਹੈ–ਕਾਂਗਰਸ ਪਾਰਟੀ ਨੇ ਆਲ ਇੰਡੀਆ ਸਟੂਡੈਂਟਸ ਕਾਂਗਰਸ, ਜਨਸੰਘ ਨੇ ਵਿਦਿਆਰਥੀ ਪ੍ਰੀਸ਼ਦ, ਅਕਾਲੀ ਪਾਰਟੀ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਕਮਿਊਨਿਸਟ ਪਾਰਟੀ ਨੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ। ਕਹਿਣ ਨੂੰ ਤਾਂ ਇਹ ਰਾਜਨੀਤਕ ਪਾਰਟੀਆਂ ਵਿਦਿਆਰਥੀਆਂ ਦੇ ਇਨ੍ਹਾਂ ਸੰਗਠਨਾਂ ਨਾਲ ਆਪਣਾ ਕੋਈ ਸਬੰਧ ਪ੍ਰਗਟ ਕਰਨ ਲਈ ਤਿਆਰ ਨਹੀਂ, ਪਰ ਅਸਲੀਅਤ ਲੁਕੀ ਨਹੀਂ ਰਹਿ ਸਕਦੀ। ਅਗਾਂਹ-ਵਧੂ ਦੇਸਾਂ ਵਾਂਗ ਇਕ ਤਾਂ ਸਾਡੇ ਵਿਦਿਆਰਥੀ ਸਵੈ-ਨਿਰਭਰ ਨਹੀਂ ਹੁੰਦੇ, ਦੂਜੇ ਪੜ੍ਹਿਆਂ-ਲਿਖਿਆਂ ਦੀ ਬੇਰੋਜ਼ਗਾਰੀ ਕਰਕੇ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਜਿਹਾ ਲੱਗਦਾ ਹੈ, ਇਸ ਲਈ ਉਹ ਅੱਗਾ-ਪਿੱਛਾ ਵੇਖੇ ਬਗ਼ੈਰ ਰਾਜਨੀਤਕ ਪਾਰਟੀਆਂ ਦੇ ਹੱਥਾਂ ਵਿਚ ਖੇਡਣਾ ਸ਼ੁਰੂ ਕਰ ਦਿੰਦੇ ਹਨ ਅਤੇ ਇਨ੍ਹਾਂ ਦੇ ਇਸ਼ਾਰਿਆੰ ’ਤੇ ਨੱਚਣਾ ਅਰੰਭ ਕਰ ਦਿੰਦੇ ਹਨ। ਇਸ ਤਰ੍ਹਾਂ ਆਪਣਾ ਪੜ੍ਹਾਈ ਕਰਨ ਦਾ ਬਹੁ-ਮੁੱਲਾ ਸਮਾਂ ਅਜਾਈਂ ਗੁਆ ਕੇ ਸਾਰੀ ਉਮਰ ਪਛਤਾਉਂਦੇ ਤੇ ਹੱਥ ਮਲਦੇ ਰਹਿ ਜਾਂਦੇ ਹਨ। ਸਮੁੱਚੇ ਤੌਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਦਾ ਗਿਆਨ ਤਾਂ ਹੋਣਾ ਲਾਜ਼ਮੀ ਹੈ, ਪਰ ਉਨ੍ਹਾਂ ਨੂੰ ਰਾਜਨੀਤਕ ਖੇਤਰ ਵਿਚ ਸ਼ਾਮਲ ਹੋਣ ਦੀ ਲੋੜ ਨਹੀਂ। ਵਿਦਿਆ-ਪ੍ਰਾਪਤੀ ਦਾ ਸਮਾਂ ਸ਼ਾਂਤੀ-ਪੂਰਵਕ ਰਹਿ ਕੇ ਬਤੀਤ ਕਰਨ ਨਾਲ ਹੀ ਵਿਦਿਆਰਥੀ-ਜਗਤ ਭਾਰਤ ਦੀ ਵਾਗ-ਡੋਰ ਚੰਗੀ ਵੀਅਤਨਾਮ ਵਿਚ ਜੰਗ ਕਿਉਂ ਹੋਈ ਹੈ? ਅਮਰੀਕਾ ਅਤੇ ਰੂਸ ਵਿਚ ਕਿਸ ਗੱਲ ਦੀ ਟੱਕਰ ਹੈ? ਅਮਰੀਕਾ ਚੀਨ ਨਾਲ ਮਿੱਤਰਤਾ ਵਾਲੇ ਸਬੰਧ ਕਿਉਂ ਸਥਾਪਤ ਕਰ ਰਿਹਾ ਹੈ? ਪਾਕਿਸਤਾਨ ਭਾਰਤ ਵਿਰੁੱਧ ਹਰ ਵੇਲੇ ਕਿਉਂ ਜ਼ਹਿਰ ਉਗਲਦਾ ਰਹਿੰਦਾ ਹੈ? ਇਤਿਆਤਿ। ਇਸ ਤਰ੍ਹਾਂ ਦੀਆਂ ਹਿਰ ਅਨੇਕ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਮੱਸਿਆਵਾਂ ਬਾਰੇ ਵਿਦਿਆਰਥੀਆਂ ਨੂੰ ਲੋੜੀਂਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦਾ ਰਾਜਨੀਤਕ ਢਾਂਚਾ ਕਿਹੋ ਜਿਹਾ ਹੈ ਅਤੇ ਏਥੋਂ ਦੀਆਂ ਵਿਭਿੰਨ ਰਾਜਨੀਤਕ ਪਾਰਟੀਆਂ ਦੇ ਵੀਟੇ ਕੀ ਹਨ। ਅਜਿਹਾ ਰਾਜਨੀਤਕ ਗਿਆਨ, ਨਿਰਸੰਦੇਹ, ਵਿਦਿਆਰਥੀਆਂ ਦੇ ਵਿਅਕਤਿਤਵ ਦੇ ਵਿਕਾਸ ਵਿਚ ਸਹਾਈ ਹੁੰਦਾ ਹੈ, ਪਰ ਜਿੱਥੋਂ ਤੀਕ ਵਿਦਿਆਰਥੀਆਂ ਦਾ ਰਾਜਨੀਤੀ ਦੇ ਮੈਦਾਨ ਵਿਚ ਅਨਲੀ ਤੌਰ ’ਤੇ ਸ਼ਾਮਲ ਹੋ ਕੇ ਦਾਅ-ਪੇਚ ਸਿੱਖਣ ਦਾ ਸਬੰਧ ਹੈ, ਇਹ ਨਿੰਦਣ-ਯੋਗ ਹੈ। ਉਨ੍ਹਾਂ ਨੂੰ ਰਾਜਨੀਤੀ ਦੀ ਖੇਡ ਨੂੰ ਦਰਸ਼ਕ ਬਣ ਕੇ ਵੇਖਣਾ ਚਾਹੀਦਾ ਹੈ ਅਤੇ ਖਿਡਾਰੀ ਹੋਣ ਦੇ ਯੋਗ ਹੋ ਜਾਣ ’ਤੇ ਹੀ ਖੇਡ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਓਨਾ ਚਿਰ ਉਨ੍ਹਾਂ ਨੂੰ ਦੂਜਿਆਂ ਦੀ ਖੇਡ ਤੋਂ ਦਾਅ-ਪੇਚ ਅਤੇ ਤਜਰਬਾ ਹਾਸਲ ਕਰਨਾ ਚਾਹੀਦਾ ਹੈ। ਸਾਡੇ ਦੇਸ ਵਿਚ ਰਾਜਨੀਤੀ ਵਿਦਿਅਕ ਖੇਤਰ ਵਿਚ ਲੋੜ ਤੋਂ ਵੱਧ ਪੈਰ ਪਸਾਰ ਰਹੀ ਹੈ। ਰਾਜਨੀਤਕ ਪਾਰਟੀਆਂ ਸੱਤਾ-ਪ੍ਰਾਪਤ ਪਾਰਟੀ ਦੇ ਵਿਰੁੱਧ ਵਿਦਿਆਰਥੀਆਂ ਨੂੰ ਭੜਕਾਉਂਦੀਆਂ ਹਨ ਅਤੇ ਬੇਚੈਨੀ ਪੈਦਾ ਕਰਦੀਆਂ ਹਨ। ਏਥੇ ਲਗਪਗ ਹਰ ਰਾਜਨੀਤਕ ਪਾਰਟੀ ਨੇ ਆਪਣਾ ਅੱਡਰਾ ਗੁੱਟ ਵਿਦਿਆਰਥੀਆਂ ਵਿਚ ਕਾਇਮ ਕੀਤਾ ਹੋਇਆ ਹੈ–ਕਾਂਗਰਸ ਪਾਰਟੀ ਨੇ ਆਲ ਇੰਡੀਆ ਸਟੂਡੈਂਟਸ ਕਾਂਗਰਸ, ਜਨਸੰਘ ਨੇ ਵਿਦਿਆਰਥੀ ਪ੍ਰੀਸ਼ਦ, ਅਕਾਲੀ ਪਾਰਟੀ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਕਮਿਊਨਿਸਟ ਪਾਰਟੀ ਨੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ। ਕਹਿਣ ਨੂੰ ਤਾਂ ਇਹ ਰਾਜਨੀਤਕ ਪਾਰਟੀਆਂ ਵਿਦਿਆਰਥੀਆਂ ਦੇ ਇਨ੍ਹਾਂ ਸੰਗਠਨਾਂ ਨਾਲ ਆਪਣਾ ਕੋਈ ਸਬੰਧ ਪ੍ਰਗਟ ਕਰਨ ਲਈ ਤਿਆਰ ਨਹੀਂ, ਪਰ ਅਸਲੀਅਤ ਲੁਕੀ ਨਹੀਂ ਰਹਿ ਸਕਦੀ। ਅਗਾਂਹ-ਵਧੂ ਦੇਸਾਂ ਵਾਂਗ ਇਕ ਤਾਂ ਸਾਡੇ ਵਿਦਿਆਰਥੀ ਸਵੈ-ਨਿਰਭਰ ਨਹੀਂ ਹੁੰਦੇ, ਦੂਜੇ ਪੜ੍ਹਿਆਂ-ਲਿਖਿਆਂ ਦੀ ਬੇਰੋਜ਼ਗਾਰੀ ਕਰਕੇ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਜਿਹਾ ਲੱਗਦਾ ਹੈ, ਇਸ ਲਈ ਉਹ ਅੱਗਾ-ਪਿੱਛਾ ਵੇਖੇ ਬਗ਼ੈਰ ਰਾਜਨੀਤਕ ਪਾਰਟੀਆਂ ਦੇ ਹੱਥਾਂ ਵਿਚ ਖੇਡਣਾ ਸ਼ੁਰੂ ਕਰ ਦਿੰਦੇ ਹਨ ਅਤੇ ਇਨ੍ਹਾਂ ਦੇ ਇਸ਼ਾਰਿਆੰ ’ਤੇ ਨੱਚਣਾ ਅਰੰਭ ਕਰ ਦਿੰਦੇ ਹਨ। ਇਸ ਤਰ੍ਹਾਂ ਆਪਣਾ ਪੜ੍ਹਾਈ ਕਰਨ ਦਾ ਬਹੁ-ਮੁੱਲਾ ਸਮਾਂ ਅਜਾਈਂ ਗੁਆ ਕੇ ਸਾਰੀ ਉਮਰ ਪਛਤਾਉਂਦੇ ਤੇ ਹੱਥ ਮਲਦੇ ਰਹਿ ਜਾਂਦੇ ਹਨ। ਸਮੁੱਚੇ ਤੌਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਦਾ ਗਿਆਨ ਤਾਂ ਹੋਣਾ ਲਾਜ਼ਮੀ ਹੈ, ਪਰ ਉਨ੍ਹਾਂ ਨੂੰ ਰਾਜਨੀਤਕ ਖੇਤਰ ਵਿਚ ਸ਼ਾਮਲ ਹੋਣ ਦੀ ਲੋੜ ਨਹੀਂ। ਵਿਦਿਆ-ਪ੍ਰਾਪਤੀ ਦਾ ਸਮਾਂ ਸ਼ਾਂਤੀ-ਪੂਰਵਕ ਰਹਿ ਕੇ ਬਤੀਤ ਕਰਨ ਨਾਲ ਹੀ ਵਿਦਿਆਰਥੀ-ਜਗਤ ਭਾਰਤ ਦੀ ਵਾਗ-ਡੋਰ ਚੰਗੀ