ਧਿਆਨ ਨਾਲ ਵੇਖਿਆਂ ਸਾਂਝੀ ਵਿਦਿਆ ਦਾ ਇਹ ਵਿਰੋਧ ਨਿਰਮੂਲ ਜਾਪਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇੰਗਲੈਂਡ ਤੇ ਅਮਰੀਕਾ ਵਰਗੇ ਦੇਸਾਂ ਵਿਚ ਬਦਚਲਨੀ ਦਾ ਮੁੱਖ ਕਾਰਣ ਸਾਂਝੀ ਵਿਦਿਆ ਨਹੀਂ, ਸਗੋਂ ਉੱਥੋਂ ਦਾ ਮਸ਼ੀਨੀਕਰਨ ਤੇ ਅਜਨਬੀਪਨ ਹੈ। ਮਸ਼ੀਨਾਂ ਨੇ ਸੌਦੇਬਾਜ਼ੀ ਨੂੰ ਜਨਮ ਦਿੱਤਾ ਹੈ ਅਤੇ ਇਹ ਸੌਦੇਬਾਜ਼ੀ ਇਨ੍ਹਾਂ ਦੇ ਜੀਵਨ ਦੇ ਹਰ ਖੇਤਰ ਵਿਚ ਆ ਗਈ ਹੈ-ਪਿਆਰ ਸਬੰਧੀ ਭਾਵਨਾਵਾਂ ਦੇ ਖੇਤਰ ਵਿਚ ਵੀ। ਦੂਜੇ, ਸਾਂਝੀ ਵਿਦਿਆ ਨਾਲ ਮੁੰਡੇ-ਕੁੜੀਆਂ ਦਾ ਆਚਰਣ ਵਿਗੜਦਾ ਨਹੀਂ, ਸਗੋਂ ਸੰਵਰਦਾ ਹੈ। ਜਦੋਂ ਮੁੰਡੇ-ਕੁੜੀਆਂ ਇਕੱਠੇ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਇਕ-ਦੂਜੇ ਦੀ ਸ਼ਰਮ ਹੁੰਦੀ ਹੈ। ਉਹ ਅਜਿਹੀ ਹਰਕਤ ਕਦੇ ਵੀ ਨਹੀਂ ਕਰਦੇ ਜਿਸ ਨਾਲ ਉਨ੍ਹਾਂ ਨੂੰ ਦੂਜਿਆਂ ਦੀਆਂ ਅੱਖਾਂ ਸਾਹਮਣੇ ਨੀਵਾਂ ਹੋਣਾ ਪਏ। ਇਹੀ ਕਾਰਣ ਹੈ ਕਿ ਸਾਂਝੀ ਵਿਦਿਆ ਵਾਲੀਆਂ ਸੰਸਥਾਵਾਂ ਦੇ ਵਿਦਿਆਰਥੀ ਦੂਜੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਨਾਲੋਂ ਵਧੇਰੇ ਸੱਭਿਅ ਹੁੰਦੇ ਹਨ। ਸੱਚ ਬੋਲਣਾ, ਸਪੱਸ਼ਟ ਬੋਲਣਾ ਅਤੇ ਦੂਜੀਆਂ ਦਾ ਆਦਰ ਕਰਨਾ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ। ਜਿਨ੍ਹਾਂ ਸਕੂਲਾਂ-ਕਾਲਜਾਂ ਵਿਚ ਨਿਰੇ ਮੁੰਡੇ ਹੀ ਪੜ੍ਹਦੇ ਹਨ, ਉਨ੍ਹਾਂ ਵਿਚ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਆਮ ਸੁਣੀਦੀਆਂ ਹਨ। ਦੂਜੀ ਵਿਰੋਧਤਾ ਇਹ ਕੀਤੀ ਜਾਂਦੀ ਹੈ ਕਿ ਸਾਂਝੀ ਵਿਦਿਆ ਨਾਲ ਮੁੰਡੇ-ਕੁੜੀਆਂ ਦੀ ਪੜ੍ਹਾਈ ਵਿਚ ਰੁਕਾਵਟ ਆਉਂਦੀ ਹੈ। ਮੁੰਡੇ-ਕੁੜੀਆਂ ਇਕ-ਦੂਜੇ ਨੂੰ ਆਪਣੇ ਵੱਲ ਖਿੱਚਣ ਲਈ ਆਪਣਾ ਸਾਰਾ ਧਿਆਨ ਆਪਣੀ ਸਜਾਵਟ ਵੱਲ ਹੀ ਲਾ ਦੇਂਦੇ ਹਨ ਮੁੰਡੇ ਦੋ ਦੋ ਘੰਟੇ ਪੱਗ ਦੀ ਚੁੰਝ ਹੀ ਠੀਕ ਕਰਦੇ ਰਹਿੰਦੇ ਹਨ, ਕਦੇ ਪੈਂਟ ਦੀ ਕਰੀਜ਼ ਠੀਕ ਕਰਦੇ ਹਨ ਅਤੇ ਕਦੀ ਕਮੀਜ਼ ਦੇ ਵੱਟ ਕੱਢਦੇ ਹਨ। ਦੂਜੇ ਪਾਸੇ ਕੁੜੀਆਂ ਵੀ ਘੱਟ ਨਹੀਂ ਕਰਦੀਆਂ। ਉਨ੍ਹਾਂ ਲਈ ਤਾਂ ਕਿਹੜੀ ਕਮੀਜ਼ ਨਾਲ ਕਿਹੜੀ ਸਲਵਾਰ ਤੇ ਕਿਹੜੀ ਚੁੰਨੀ ਦਾ ਫ਼ੈਸਲਾ ਕਰਨਾ ਹੀ ਮੁਸ਼ਕਲ ਹੁੰਦਾ ਹੈ। ਇੰਜ ਹਰ ਕੁੜੀ ‘ਹੀਰ’ ਤੇ ਹਰ ਮੁੰਡਾ ‘ਰਾਂਝਾ’ ਬਣਨ ਦੀ ਕੋਸ਼ਸ਼ ਕਰਦਾ ਹੈ ਅਤੇ ਇਸ ਕੋਸ਼ਸ਼ ਵਿਚ ਪੜ੍ਹਾਈ ਵੱਲੋਂ ਅਣਗਹਿਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਇਹ ਵਿਰੋਧਤਾ ਵੀ ਕੋਈ ਵਜ਼ਨੀ ਨਹੀਂ। ਫ਼ੈਸ਼ਨ ਦੀ ਬੀਮਾਰੀ ਵੀ ਇਕ ਦੂਜੇ ਤੋਂ ਦੂਰੀ ਹੋਣ ਕਰ ਕੇ ਹੀ ਵਧਦੀ ਹੈ। ਕੱਪੜਿਆਂ ਦੀ ਸਮੱਸਿਆ ਤਾਂ ਸਹਿਜੇ ਹੀ ਹੱਲ ਕੀਤੀ ਜਾ ਸਕਦੀ ਹੈ। ਕੁੜੀਆਂ ਤੇ ਮੁੰਡਿਆਂ ਲਈ ਅੱਡ ਅੱਡ ਵਰਦੀ ਨੀਅਤ ਕਰ ਕੇ ਇਹ ਟੰਟਾ ਮੁਕਾਇਆ ਜਾ ਸਕਦਾ ਹੈ। ਨਾਲੇ ਇਹ ਬਿਲਕੁਲ ਗ਼ਲਤ ਗੱਲ ਹੈ ਕਿ ਮੁੰਡੇ-ਕੁੜੀਆਂ ਦਾ ਧਿਆਨ ਪੜ੍ਹਾਈ ਵੱਲੋਂ ਘੱਟ ਜਾਂਦਾ ਹੈ। ਵਿਦਿਅਕ ਸੰਸਥਾਵਾਂ ਕੋਈ ਅਸ਼ਕੀ-ਮਸ਼ੂਕੀ ਦੀਆਂ ਥਾਵਾਂ ਨਹੀਂ, ਇਹ ਤਾਂ ਵਿਦਿਆ ਦੇ ਮੰਦਰ ਹਨ। ਮੁੰਡੇ-ਕੁੜੀਆਂ ਦਾ ਇਕੋ ਸਮੇਂ, ਇਕੋ ਥਾਂ ਅਤੇ ਇਕੋ ਅਧਿਆਪਕ ਕੋਲੋਂ ਵਿਦਿਆ ਗ੍ਰਹਿਣ ਕਰਨ ਦਾ ਨਾਂ ਸਾਂਝੀ ਵਿਦਿਆ ਹੈ। ਇਹ ਅਜੋਕੇ ਸਮੇਂ ਦੀ ਲੋੜ ਹੈ। ਸਾਂਝੀ ਵਿਦਿਆ ਦੀ ਪ੍ਰਥਾ ਭਾਰਤ ਵਿਚ ਵੈਦਕ ਕਾਲ ਤੋਂ ਚਲੀ ਆ ਰਹੀ ਹੈ। ਵੈਦਕ ਸਮੇਂ ਦੇ ਗ੍ਰੰਥਾਂ ਵਿਚ ਸਵਿੱਤਰੀ ਅਤੇ ਦਮਯੰਤੀ ਆਦਿ ਇਸਤਰੀਆਂ ਦਾ ਵਰਣਨ ਆਉਂਦਾ ਹੈ ਜੋ ਆਸ਼ਰਮਾਂ ਵਿਚ ਮਰਦਾਂ ਨਾਲ ਵਿਦਿਆ ਪ੍ਰਾਪਤ ਕਰਦੀਆਂ ਰਹੀਆਂ। ਜਦੋਂ ਭਾਰਤ ਉੱਤੇ ਮੁਸਲਮਾਣਾਂ ਦਾ ਰਾਜ ਸਥਾਪਤ ਹੋਇਆ ਤਾਂ ਮੁਸਲਮਾਣੀ ਪ੍ਰਥਾ ਅਨੁਸਾਰ ਔਰਤ ਦੀ ਪਦਵੀ ਮਰਦ ਨਾਲੋਂ ਨੀਵੀਂ ਮੰਨੀ ਜਾਣ ਕਰਕੇ ਔਰਤ ਘਰ ਦੀ ਚਾਰ-ਦੀਵਾਰੀ ਵਿਚ ਬੰਦ ਹੋ ਕੇ ਰਹਿ ਗਈ, ਪਰਦੇ ਦਾ ਰਿਵਾਜ ਪੈ ਗਿਆ ਤੇ ਸਾਂਝੀ ਵਿਦਿਆ ਦਾ ਸਵਾਲ ਹੀ ਨਾ ਪੈਦਾ ਹੋਇਆ। ਇੱਥੋਂ ਤਕ ਕਿ ਕਈ ਬਾਦਸ਼ਾਹਾਂ ਨੇ ਤਾਂ ਇਸਤਰੀ ਵਿਦਿਆ ਤੇ ਰੋਕ ਲਾ ਦਿੱਤੀ। ਅੰਗਰੇਜ਼ੀ ਰਾਜ ਸਮੇਂ, ਪੱਛਮੀ ਪ੍ਰਭਾਵ ਹੇਠਾਂ, ਸਾਂਝੀ ਵਿਦਿਆ ਦੀ ਪ੍ਰਥਾ ਫਿਰ ਹੋਂਦ ਵਿਚ ਆਉਣ ਲੱਗ ਪਈ। ਉੱਚ ਘਰਾਣਿਆਂ ਨੇ ਆਪਣੀਆਂ ਧੀਆਂ-ਭੈਣਾਂ ਨੂੰ ਮੁੰਡਿਆਂ ਦੇ ਸਕੂਲਾਂ-ਕਾਲਜਾਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ, ਭਾਵੇਂ ਉਹਨਾਂ ਨੂੰ ਇਹ ਕੁਝ ਕਰਨ ਵਿਚ ਆਮ ਲੋਕਾਂ ਦੀ ਸਵੀਕ੍ਰਿਤੀ ਨਾ ਮਿਲੀ, ਪਰ ਉਨ੍ਹਾਂ ਨੇ ਹੌਸਲਾ ਨਾ ਛੱਡਿਆ। ਅੱਜ ਭਾਰਤ ਅਜ਼ਾਦ ਹੈ। ਹੁਣ ਅਜ਼ਾਦ ਭਾਰਤ ਦੇ ਸੰਵਿਧਾਨ ਅਨੁਸਾਰ ਇਕ ਔਰਤ ਨੂੰ ਵਿਦਿਆ ਪ੍ਰਾਪਤ ਕਰਨ ਦਾ ਓਨਾ ਹੀ ਹੱਕ ਹੈ ਜਿੰਨਾ ਕਿ ਮਰਦ ਨੂੰ। ਮਹਾਤਮਾ ਗਾਂਧੀ ਜੀ ਨੇ ਸਾਂਝੀ ਵਿਦਿਆ ਦੇ ਹੱਕ ਵਿਚ ਪ੍ਰਚਾਰ ਕੀਤਾ। ਸਾਡੀ ਸਰਕਾਰ ਨੇ ਸਾਂਝੀ ਵਿਦਿਆ ਲਈ ਸਕੂਲ-ਕਾਲਜ ਖੋਲ੍ਹੇ। ਪਹਿਲਾਂ ਪਹਿਲ ਤਾਂ ਲੋਕਾਂ ਨੇ ਇਸ ਤਰ੍ਹਾਂ ਦੀ ਵਿਦਿਆ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਿਆ ਪਰ ਹੁਣ ਇਸ ਨੂੰ ਹਰ ਵਰਗ ਵਿਚ ਸਵੀਕਾਰ ਕੀਤਾ ਜਾ ਰਿਹਾ ਹੈ। ਹੁਣ ਵੀ ਕਈ ਪੁਰਾਣੇ ਖ਼ਿਆਲਾਂ ਦੇ ਲੋਕ ਹਨ ਜੋ ਸਾਂਝੀ ਵਿਦਿਆ ਦੀ ਡੱਟ ਕੇ ਵਿਰੋਧਤਾ ਕਰਦੇ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਸਾਂਝੀ ਵਿਦਿਆ ਵਿਚ ਮੁੰਡਿਆਂ-ਕੁੜੀਆਂ ਦਾ ਆਚਰਣ ਵਿਗੜ ਜਾਂਦਾ ਹੈ। ਉਨ੍ਹਾਂ ਅਨੁਸਾਰ ਦੋ ਵਿਰੋਧੀ ਲਿੰਗਾਂ ਦੀ ਖਿੱਚ ਸੁਭਾਵਿਕ ਹੈ ਅਤੇ ਇਸ ਖਿੱਚ ਕਰਕੇ ਨੌਜੁਆਨ ਮੁੰਡੇ-ਕੁੜੀਆਂ ਅਜਿਹੀਆਂ ਹਰਕਤਾਂ ਕਰ ਬੈਠਦੇ ਹਨ ਜਿਹੜੀਆਂ ਉਨ੍ਹਾਂ ਦੇ ਚਾਲ-ਚਲਨ ਨੂੰ ਖ਼ਰਾਬ ਕਰ ਦਿੰਦੀਆਂ ਹਨ। ਚਾਲ-ਚਲਨ ਦੀ ਖ਼ਰਾਬੀ ਦੇ ਵਿਚਾਰ ਦੀ ਪ੍ਰੋੜ੍ਹਤਾ ਲਈ ਉਹ ਇੰਗਲੈਂਡ ਅਤੇ ਅਮਰੀਕਾ ਵਰਗੇ ਦੇਸਾਂ ਦੀਆਂ ਉਦਾਹਰਣਾਂ ਦੇਂਦੇ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਇਨ੍ਹਾਂ ਦੇਸ-ਵਾਸੀਆਂ ਦੀ ਬਦਚਲਨੀ ਦਾ ਕਾਰਣ ਸਾਂਝੀ ਵਿਦਿਆ ਹੀ ਹੈ।ਧਿਆਨ ਨਾਲ ਵੇਖਿਆਂ ਸਾਂਝੀ ਵਿਦਿਆ ਦਾ ਇਹ ਵਿਰੋਧ ਨਿਰਮੂਲ ਜਾਪਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇੰਗਲੈਂਡ ਤੇ ਅਮਰੀਕਾ ਵਰਗੇ ਦੇਸਾਂ ਵਿਚ ਬਦਚਲਨੀ ਦਾ ਮੁੱਖ ਕਾਰਣ ਸਾਂਝੀ ਵਿਦਿਆ ਨਹੀਂ, ਸਗੋਂ ਉੱਥੋਂ ਦਾ ਮਸ਼ੀਨੀਕਰਨ ਤੇ ਅਜਨਬੀਪਨ ਹੈ। ਮਸ਼ੀਨਾਂ ਨੇ ਸੌਦੇਬਾਜ਼ੀ ਨੂੰ ਜਨਮ ਦਿੱਤਾ ਹੈ ਅਤੇ ਇਹ ਸੌਦੇਬਾਜ਼ੀ ਇਨ੍ਹਾਂ ਦੇ ਜੀਵਨ ਦੇ ਹਰ ਖੇਤਰ ਵਿਚ ਆ ਗਈ ਹੈ-ਪਿਆਰ ਸਬੰਧੀ ਭਾਵਨਾਵਾਂ ਦੇ ਖੇਤਰ ਵਿਚ ਵੀ। ਦੂਜੇ, ਸਾਂਝੀ ਵਿਦਿਆ ਨਾਲ ਮੁੰਡੇ-ਕੁੜੀਆਂ ਦਾ ਆਚਰਣ ਵਿਗੜਦਾ ਨਹੀਂ, ਸਗੋਂ ਸੰਵਰਦਾ ਹੈ। ਜਦੋਂ ਮੁੰਡੇ-ਕੁੜੀਆਂ ਇਕੱਠੇ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਇਕ-ਦੂਜੇ ਦੀ ਸ਼ਰਮ ਹੁੰਦੀ ਹੈ। ਉਹ ਅਜਿਹੀ ਹਰਕਤ ਕਦੇ ਵੀ ਨਹੀਂ ਕਰਦੇ ਜਿਸ ਨਾਲ ਉਨ੍ਹਾਂ ਨੂੰ ਦੂਜਿਆਂ ਦੀਆਂ ਅੱਖਾਂ ਸਾਹਮਣੇ ਨੀਵਾਂ ਹੋਣਾ ਪਏ। ਇਹੀ ਕਾਰਣ ਹੈ ਕਿ ਸਾਂਝੀ ਵਿਦਿਆ ਵਾਲੀਆਂ ਸੰਸਥਾਵਾਂ ਦੇ ਵਿਦਿ