ੳ ਵਿਦਿਆਰਥੀ ਸਮਝਦੇ ਹਨ ਕਿ ਉਹ ਪਾਸ ਤਾਂ ਘੋਟਾ ਲਾ ਕੇ ਜਾਂ ਨਕਲ ਆਦਿ ਕਰ ਕੇ ਹੋ ਜਾਣਗੇ, ਅਧਿਆਪਕਾਂ ਦੀ ਪਰਵਾਹ ਕਰਨ ਦੀ ਕੀ ਲੋੜ ਹੈ। ਇਸ ਲਈ ਉਹ ਅਧਿਆਪਕਾਂ ਦੇ ਨੇੜੇ ਨਹੀਂ ਢੁੱਕਦੇ, ਬਸ ਤੂੜੀ ਵਾਂਗ ਭਰੇ ਕਮਰੇ ਵਿਚ ਲੈਕਚਰ ਜ਼ਰੂਰ ਸੁਣਦੇ ਹਨ ਕਿਉਂਕਿ ਲੈਰਚਰ ਘਟਣ ਨਾਲ ਦਾਖ਼ਲਾ ਰੁਕਣ ਦਾ ਡਰ ਹੁੰਦਾ ਹੈ। ਇਸ ਦੂਰੀ ਕਰ ਕੇ ਵਿਦਿਆਰਥੀਆਂ ਵਿਚ ਅਨੁਸ਼ਾਸਨਹੀਣਤਾ ਆ ਜਾਂਦੀ ਹੈ ਅਤੇ ਵਿਦਿਆਰਥੀ ਜੀਵਨ ਸਵਰਗ ਦੀ ਥਾਂ ਨਰਕ ਬਣ ਕੇ ਰਹਿ ਜਾਂਦਾ ਹੈ। ਇਸ ਇਮਤਿਹਾਨੀ ਪ੍ਰਬੰਧ ਕਾਰਣ ਵਿਦਿਆ ਵਿਭਾਗ ਵਿਚ ਭ੍ਰਿਸ਼ਟਾਚਾਰ ਦਿਨੋ-ਦਿਨ ਵੱਧ ਰਿਹਾ ਹੈ। ਵਿਦਿਆਰਥੀ ਇਮਤਿਹਾਨੀ ਹਾਲ ਵਿਚ ਨਕਲ ਕਰਨ ਲਈ ਨਿਗਰਾਨਾਂ ਤੋਂ ਏਥੋਂ ਤੀਕ ਕਿ ਚਪੜਾਸੀਆਂ ਆਦਿ ਦੀਆਂ ਜੇਬਾਂ ਗਰਮ ਕਰਦੇ ਹਨ ; ਵੱਧ ਨੰਬਰ ਲੈਣ ਲਈ ਪਰੀਖਿਅਕਾਂ ਨੂੰ ਭੇਟਾ ਚੜ੍ਹਾਉਂਦੇ ਹਨ। ਇਹ ਭ੍ਰਿਸ਼ਟਾਚਾਰ ਵੱਡੀਆਂ ਜਮਾਤਾਂ ਵਿਚ ਵੱਡੇ ਪੱਧਰ ’ਤੇ ਹੋ ਰਿਹਾ ਹੈ। ਉਪਰੋਕਤ ਵਿਚਾਰ ਤੋਂ ਦੋ ਸਿੱਟੇ ਨਿਕਲਦੇ ਹਨ। ਇਕ ਤਾਂ ਇਹ ਕਿ ਇਮਤਿਹਾਨ ਅਤਿ ਅਵੱਸ਼ਕ ਹਨ। ਦੂਜਾ ਇਹ ਸਾਡਾ ਅਜੋਕਾ ਇਮਤਿਹਾਨੀ ਪ੍ਰਬੰਧ ਦੋਸ਼-ਪੂਰਣ ਹੈ। ਹੇਠਾਂ ਅਸੀਂ ਇਸ ਨੂੰ ਸੁਧਾਰਨ ਲਈ ਕੁਝ ਕੁ ਸੁਝਾਅ ਦਿੰਦੇ ਹਾਂ : ਪਹਿਲੀ ਗੱਲ ਇਹ ਕਿ ਇਮਤਿਹਾਨੀ ਪ੍ਰਬੰਧ ਨਿਰਾ ਲਿਖਤ-ਪ੍ਰਧਾਨ ਨਹੀਂ ਹੋਣਾ ਚਾਹੀਦਾ। ਵਿਦਿਆਰਥੀਆਂ ਦੀ ਯੋਗਤਾ ਦਾ ਪੂਰਾ ਪੂਰਾ ਅਨੁਮਾਨ ਕੇਵਲ ਉਨ੍ਹਾਂ ਦੀ ਲਿਖਤ ਰਾਹੀਂ ਨਹੀਂ ਲਾਇਆ ਜਾ ਸਕਦਾ ਕਿਉਂਕਿ ਕਈ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਲਿਆਕਤ ਦਾ ਪ੍ਰਗਟਾਵਾ ਲਿਖਤ ਰਾਹੀਂ ਪੂਰਨ ਤੌਰ ’ਤੇ ਨਹੀਂ ਕਰ ਸਕਦੇ। ਸਾਇੰਸ ਦੇ ਵਿਸ਼ਿਆਂ ਵਾਂਗ ਆਰਟਸ-ਵਿਸ਼ਿਆਂ ਵਿਚ ਵੀ ਜ਼ਬਾਨੀ ਅਤੇ ਤਜਰਬਿਆਂ ਦੇ ਇਮਤਿਹਾਨ ਲਏ ਜਾਣੇ ਚਾਹੀਦੇ ਹਨ। ਦੂਜੇ, ਕਿਸੇ ਵਿਦਿਆਰਥੀ ਦੀ ਲਿਆਕਤ ਦਾ ਅਨੁਮਾਨ ਕੇਵਲ ਤਿੰਨ ਘੰਟਿਆਂ ਵਿਚ ਲੈਣ ਦੀ ਥਾਂ ਸਾਰੇ ਸਾਲ ਦੀ ਪੜ੍ਹਾਈ ਦੇ ਦੌਰਾਨ ਲੈਣਾ ਚਾਹੀਦਾ ਹੈ। ਪੜ੍ਹਾਈ ਕਰਨ ਸਮੇਂ ਉਹ ਕਿੰਨਾ ਕੁ ਹਾਜ਼ਰ ਰਹਿੰਦਾ ਹੈ, ਕਿੰਨਾ ਕੁ ਧਿਆਨ ਦਿੰਦਾ ਹੈ, ਉਹਦੀ ਯਾਦ-ਸ਼ਕਤੀ ਕਿੰਨੀ ਕੁ ਹੈ, ਘਰ ਦਾ ਕੰਮ ਕਰਦਾ ਹੈ ਕਿ ਨਹੀਂ ਆਦਿ ਦੇ ਅਨੁਮਾਨ ਤੋਂ ਸਾਲ ਦੇ ਅੰਤ ਵਿਚ ਪਾਸ ਜਾਂ ਫ਼ੇਲ੍ਹ ਦਾ ਨਿਰਣਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦਾ ਪ੍ਰਬੰਧ ਪੱਛਮ ਦੀਆਂ ਕਈ ਯੂਨੀਵਰਸਿਟੀਆਂ ਵਿਚ ਲਾਗੂ ਹੈ। ਤੀਜੇ, ਇਮਤਿਹਾਨੀ ਪ੍ਰਬੰਧ ਅਜਿਹਾ ਹੋਣਾ ਚਾਹੀਦਾ ਹੈ ਜੋ ਸਮੇਂ ਦੀ ਲੋੜ ਅਨੁਸਾਰ ਬਦਲਿਆ ਜਾ ਸਕੇ। ਇਸ ਵਿਚ ਵਿਵਹਾਰਿਕਤਾ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਮੁਕਦੀ ਗੱਲ ਇਹ ਹੈ ਕਿ ਇਨ੍ਹਾਂ ਕੁ ਪ੍ਰੀਵਰਤਨਾਂ ਨਾਲ ਇਮਤਿਹਾਨੀ ਪ੍ਰਬੰਧ ਨੂੰ ਸੁਧਾਰਿਆ ਜਾ ਸਕਦਾ ਹੈ। ਸਿੱਖਿਆ-ਸ਼ਾਸਤਰੀਆਂ ਅਤੇ ਵਿਦਿਅਕ-ਅਧਿਕਾਰੀਆਂ ਨੂੰ ਇਸ ਪਾਸੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਮਤਿਹਾਨਾਂ ਦੀ ਸਾਰਥਿਕਤਾ ਨੂੰ ਉਘਾੜ ਕੇ ਇਨ੍ਹਾਂ ਨੂੰ ਲਾਹੇਵੰਦਾ ਬਣਾਇਆ ਜਾ ਸਕੇ। ਜੇ ਘਰੋਗੀ ਝਗੜੇ ਜਾਂ ਕਿਸੇ ਹੋਰ ਕਾਰਣ ਕਰਕੇ ਪ੍ਰੀਖਿਅਕ ਸਤਿਆ ਹੋਇਆ ਹੋਏ ਦਾਂ ਉਹ ਗੁੱਸੇ ਵਿਚ, ਅਚੇਤ ਤੌਰ ’ਤੇ ਘੱਟ ਨੰਬਰ ਦੇਣ ਦੀ ਕੋਸ਼ਸ਼ ਕਰਦਾ ਹੈ। ਜੇ ਉਹ ਕਿਸੇ ਕਾਰਣ ਖ਼ੁਸ਼ ਹੋਏ ਭਾਵ ਚੰਗੇ ਮੂਡ ਵਿਚ ਹੋਏ ਤਾਂ ਸਹਿਜ-ਸੁਭਾਅ ਜ਼ਿਆਦਾ ਨੰਬਰ ਦੇਈ ਜਾਂਦਾ ਹੈ। ਇਸ ਲਈ ਇਕੋ ਪਰਚੇ ਨੂੰ ਇਕੋ ਪ੍ਰੀਖਿਅਕ ਅੱਡ ਅੱਡ ਮੂਡ ਵਿਚ ਵੇਖਣ ਤੇ ਅੱਡ ਅੱਡ ਨੰਬਰ ਦੇਂਦਾ ਹੈ। ਨਾਲੇ ਜੇ ਇਕ ਪਰਚੇ ਨੂੰ ਅੱਡ ਅੱਡ ਪ੍ਰੀਖਿਅਕ ਵੇਖਣ ਤਾਂ ਉਹ ਨਿਰਸੰਦੇਹ ਅੱਡ ਅੱਡ ਨੰਬਰ ਲਾਉਣਗੇ ਅਤੇ ਕਈ ਵਾਰੀ ਇਨ੍ਹਾਂ ਨੰਬਰਾਂ ਵਿਚ ਅੰਤਰ ਬਹੁਤ ਜ਼ਿਆਦਾ ਹੁੰਦਾ ਹੈ। ਤਜਰਬੇ ਵਜੋਂ ਕਈ ਯੂਨੀਵਰਸਿਟੀਆਂ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਸਾਡੇ ਇਮਤਿਹਾਨੀ ਪ੍ਰਬੰਧ ਦਾ ਇਕ ਹੋਰ ਦੋਸ਼ ਇਹ ਹੈ ਕਿ ਇਹ ਪ੍ਰਬੰਧ ਵਿਦਿਆਰਥੀਆਂ ਦੀ ਰਚਨਾਤਮਕ ਰੁਚੀ ਨੂੰ ਦਬਾਉਂਦਾ ਹੈ। ਇਸ ਵਿਚ ਵਿਦਿਆਰਥੀਆਂ ਨੂੰ ਘੋਟਾ ਲਾਉਣ ਦੀ ਪ੍ਰੇਰਨਾ ਮਿਲਦੀ ਹੈ। ਘੋਟਾ ਲਾਉਣ ਨਾਲ ਉਨ੍ਹਾਂ ਦੀ ਬੁੱਧੀ ਦਾ ਵਿਕਾਸ ਨਹੀਂ ਹੁੰਦਾ ਅਤੇ ਉਹ ਗਿਆਨ ਦੇ ਸੀਮਿਤ ਘੇਰੇ ਵਿਚ ਹੀ ਘਿਰ ਜਾਂਦੇ ਹਨ ਜਾਂ ਖੂਹ ਦੇ ਡੱਡੂ ਬਣ ਕੇ ਰਹਿ ਜਾਂਦੇ ਹਨ। ਧਿਆਨ ਨਾਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਇਹ ਇਮਤਿਹਾਨੀ ਪ੍ਰਬੰਧ ਵਿਦਿਆਰਥੀਆਂ ਦੇ ਵਿਅਕਤਿਤਵ ਦੇ ਵਿਕਾਸ ਵਿਚ ਰੁਕਾਵਟ ਸਿੱਧ ਹੁੰਦਾ ਹੈ। ਇਮਤਿਹਾਨ ਹੋਣ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਇਮਤਿਹਾਨਾਂ ਦਾ ਫ਼ਿਕਰ ਲੱਗ ਜਾਂਦਾ ਹੈ। ਇਹ ਫ਼ਿਕਰ ਉਨ੍ਹਾਂ ਨੂੰ ਤੋੜ ਤੋੜ ਖਾਂਦਾ ਹੈ। ਇਸੇ ਫ਼ਿਕਰ ਕਰਕੇ ਉਹ ਖਾਣਾ-ਪੀਣਾ, ਰਾਗ-ਰੰਗ ਮਾਣਨਾ ਤੇ ਖੇਡਣਾ-ਕੁੱਦਣਾ ਭੁੱਲ ਜਾਂਦੇ ਹਨ। ਮਾਨੋ ਇਮਤਿਹਾਨ ਉਹਨਾਂ ਲਈ ਇਕ ਹਊਆ ਬਣ ਜਾਂਦਾ ਹੈ। ਇਕ ਹੋਰ ਦੋਸ਼ ਇਹ ਹੈ ਕਿ ਸਾਡੇ ਇਮਤਿਹਾਨ ਜੂਆ ਬਣ ਕੇ ਰਹਿ ਗਏ ਹਨ। ਜੇ ਕਿਸੇ ਵਿਦਿਆਰਥੀ ਦੇ ਯਾਦ ਕੀਤੇ ਹੋਏ ਪ੍ਰਸ਼ਨ ਇਮਤਿਹਾਨ ਵਿਚ ਆ ਜਾਣ ਤਾਂ ਉਹ ਪਾਸ ਹੋ ਜਾਂਦਾ ਹੈ, ਭਾਵੇਂ ਉਂਜ ਉਸ ਨੂੰ ਸਬੰਧਤ ਵਿਸ਼ੇ ਬਾਰੇ ਕੁਝ ਵੀ ਨਾ ਪਤਾ ਹੋਏ। ਕਈ ਵਿਦਿਆਰਥੀ ਇਹ ਕਹਿੰਦੇ ਸੁਣੇ ਜਾਂਦੇ ਹਨ, ‘ਮੈਂ ਤਾਂ ਬਸ ਇਹ ਛੇ ਪ੍ਰਸ਼ਨ ਹੀ ਯਾਦ ਕੀਤੇ ਹਨ, ਚੰਗੀ ਤਰ੍ਹਾਂ ਘੋਟਾ ਲਾਇਆ ਹੋਇਆ ਹੈ। ਜੇ ਇਹ ਆ ਗਏ ਤਾਂ ਪੌਂ ਬਾਰਾਂ ਨਹੀਂ ਤਾਂ ਤਿੰਨ ਕਾਣੇ।’ ਹੈ ਨਾ ਨਿਰਾ ਜੂਆ ਖੇਡਣ ਵਾਲੀ ਗੱਲ। ਸਾਡਾ ਇਮਤਿਹਾਨੀ ਪ੍ਰਬੰਧ ਅਜਿਹਾ ਹੈ ਜਿਸ ਨਾਲ ਵਿਦਿਆਰਥੀ ਅਤੇ ਅਧਿਆਪਕ ਵਿਚਕਾਰ ਦੂਰੀ ਬਣੀ ਰਹਿੰਦੀ ਹੈ। ੳ ਵਿਦਿਆਰਥੀ ਸਮਝਦੇ ਹਨ ਕਿ ਉਹ ਪਾਸ ਤਾਂ ਘੋਟਾ ਲਾ ਕੇ ਜਾਂ ਨਕਲ ਆਦਿ ਕਰ ਕੇ ਹੋ ਜਾਣਗੇ, ਅਧਿਆਪਕਾਂ ਦੀ ਪਰਵਾਹ ਕਰਨ ਦੀ ਕੀ ਲੋੜ ਹੈ। ਇਸ ਲਈ ਉਹ ਅਧਿਆਪਕਾਂ ਦੇ ਨੇੜੇ ਨਹੀਂ ਢੁੱਕਦੇ, ਬਸ ਤੂੜੀ ਵਾਂਗ ਭਰੇ ਕਮਰੇ ਵਿਚ ਲੈਕਚਰ ਜ਼ਰੂਰ ਸੁਣਦੇ ਹਨ ਕਿਉਂਕਿ ਲੈਰਚਰ ਘਟਣ ਨਾਲ ਦਾਖ਼ਲਾ ਰੁਕਣ ਦਾ ਡਰ ਹੁੰਦਾ ਹੈ। ਇਸ ਦੂਰੀ ਕਰ ਕੇ ਵਿਦਿਆਰਥੀਆਂ ਵਿਚ ਅਨੁਸ਼ਾਸਨਹੀਣਤਾ ਆ ਜਾਂਦੀ ਹੈ ਅਤੇ ਵਿਦਿਆਰਥੀ ਜੀਵਨ ਸਵਰਗ ਦੀ ਥਾਂ ਨਰਕ ਬਣ ਕੇ ਰਹਿ ਜਾਂਦਾ ਹੈ। ਇਸ ਇਮਤਿਹਾਨੀ ਪ੍ਰਬੰਧ ਕਾਰਣ ਵਿਦਿਆ ਵਿਭਾਗ ਵਿਚ ਭ੍ਰਿਸ਼ਟਾਚਾਰ ਦਿਨੋ-ਦਿਨ ਵੱਧ ਰਿਹਾ ਹੈ। ਵਿਦਿਆਰਥੀ ਇਮਤਿਹਾਨੀ ਹਾਲ ਵਿਚ ਨਕਲ ਕਰਨ ਲਈ ਨਿਗਰਾਨਾਂ ਤੋਂ ਏਥੋਂ ਤੀਕ ਕਿ ਚਪੜਾਸੀਆਂ ਆਦਿ ਦੀਆਂ ਜੇਬਾਂ ਗਰਮ ਕਰਦੇ ਹਨ ; ਵੱਧ ਨੰਬਰ ਲੈਣ ਲਈ ਪਰੀਖਿਅਕਾਂ ਨੂੰ ਭੇਟਾ ਚੜ੍ਹਾਉਂਦੇ ਹਨ। ਇਹ ਭ੍ਰਿਸ਼ਟਾਚ