Typing Test

10:00

‘ਇਮਤਿਹਾਨ’ ਸ਼ਬਦ ਹੀ ਆਪਣੇ ਆਪ ਵਿਚ ‘ਗੋਰਖ-ਧੰਦਾ’ ਜਾਪਦਾ ਹੈ। ਹਜ਼ਰਤ ਮੂਸਾ ਨੇ ਇਕ ਵਾਰ ਕਿਹਾ ਸੀ, ‘ਰੱਬਾ ! ਮੈਨੂੰ ਕਦੇ ਇਮਤਿਹਾਨ ਵਿਚ ਨਾ ਪਾਈਂ !’ ਮਨੁੱਖੀ ਜੀਵਨ ਆਪਣੇ ਆਪ ਵਿਚ ਇਕ ਬਹੁਤ ਵੱਡਾ ਇਮਤਿਹਾਨ ਹੈ। ਇਸ ਵਿਚ ਸਮੇਂ ਸਮੇਂ, ਥਾਂ ਥਾਂ ’ਤੇ ਅਜਿਹੀਆਂ ਔਕੜਾਂ ਆਉਂਦੀਆਂ ਹਨ ਜਿਨ੍ਹਾਂ ’ਤੇ ਕਾਬੂ ਪਾਉਣਾ ਅਤੇ ਜੀਵਨ-ਪੰਧ ਨੂੰ ਸੁਖਾਲਾ ਕਰਨਾ ਹੀ ਮਨੁੱਖ ਦਾ ਯਤਨ ਹੁੰਦਾ ਹੈ। ਇਸ ਯਤਨ ਵਿਚ ਸਫ਼ਲਤਾ ਹੀ ਜੀਵਨ ਦੇ ਇਮਤਿਹਾਨ ਦੀ ਸਫ਼ਲਤਾ ਕਹੀ ਜਾ ਸਕਦੀ ਹੈ। ਸਾਨੂੰ ਪੁਰਾਤਨ ਇਤਿਹਾਸਕ-ਮਿਥਿਹਾਸਕ ਕਹਾਣੀਆਂ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਗੁਰੂ-ਪੀਰ ਆਪਣੇ ਚੇਲਿਆਂ ਦੀ ਯੋਗਤਾ ਪਰਖਣ ਲਈ ਭਾਂਤ ਭਾਂਤ ਦੇ ਪਰਤਾਵੇ ਲਿਆ ਕਰਦੇ ਸਨ। ਹੁਣ ਵਿਦਿਆਰਥੀਆਂ ਦੀ ਯੋਗਤਾ ਪਰਖਣ ਲਈ ਬੋਰਡ ਜਾਂ ਯੂਨੀਵਰਸਿਟੀਆਂ ਵੱਲੋਂ ਇਮਤਿਹਾਨ ਲਏ ਜਾਂਦੇ ਹਨ। ਹਰ ਸਾਲ ਇਸ ਪਰਖ ਵਿਚ ਪਾਸ ਵਿਦਿਆਰਥੀ ਅਗਲੀ ਜਮਾਤ ਵਿਚ ਚੜ੍ਹ ਜਾਂਦਾ ਹੈ ਤੇ ਫ਼ੇਲ੍ਹ ਮੁੜ ਉਸੇ ਜਮਾਤ ਵਿਚ ਰਹਿ ਜਾਂਦਾ ਹੈ। ਇਹ ਇਮਤਿਹਾਨ ਕੇਵਲ ਸਕੂਲਾਂ-ਕਾਲਜਾਂ ਵਿਚ ਹੀ ਨਹੀਂ ਸਗੋਂ ਜੀਵਨ ਦੇ ਪੈਰ ਪੈਰ ’ਤੇ ਹੁੰਦੇ ਹਨ। ਇਹ ਲਿਖਤੀ, ਜ਼ਬਾਨੀ ਅਤੇ ਤਜਰਬਿਆਂ ਆਦਿ ਦੇ ਰੂਪ ਵਿਚ ਲਏ ਜਾਂਦੇ ਹਨ। ਇਮਤਿਹਾਨ ਉਹ ਮਾਪਦੰਡ ਹਨ ਜਿਸ ਨਾਲ ਵਿਦਿਆਰਥੀਆਂ ਦੀ ਲਿਆਕਤ ਪਰਖੀ ਜਾਂਦੀ ਹੈ। ਵਿਦਿਆਰਥੀ ਦੀ ਕਿਸੇ ਵਿਸ਼ੇ ਬਾਰੇ ਜਾਣਕਾਰੀ ਦਾ ਅਨੁਮਾਨ ਇਮਤਿਹਾਨ ਹੀ ਲਾ ਸਕਦੇ ਹਨ। ਹੁਣ ਤੀਕ ਵਿਗਿਆਨ ਨੇ ਕੋਈ ਅਜਿਹੀ ਕਾਢ ਨਹੀਂ ਕੱਢੀ ਅਤੇ ਨਾ ਹੀ ਸਾਡੇ ਕੋਲ ਕੋਈ ਅਜਿਹਾ ਜਾਦੂ ਦਾ ਡੰਡਾ ਹੈ ਜਿਸ ਨਾਲ ਵਿਦਿਆਰਥੀ ਦੀ ਬੁੱਧੀ ਦੀ ਤੀਖਣਤਾ ਅਤੇ ਗਿਆਨ ਦੀ ਵਿਸ਼ਾਲਤਾ ਨੂੰ ਜਾਣਿਆ ਜਾ ਸਕੇ। ਇਹ ਜਾਣਕਾਰੀ ਤਾਂ ਇਮਤਿਹਾਨ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਕਿਸੇ ਯੋਗ ਸਾਧਨ ਦੀ ਅਣਹੋਂਦ ਕਾਰਣ ਇਮਤਿਹਾਨਾਂ ਦੀ ਲੋੜ ਸਪੱਸ਼ਟ ਹੋ ਜਾਂਦੀ ਹੈ। ਗਹੁ ਨਾਲ ਵਿਚਾਰੀਏ ਤਾਂ ਪਤਾ ਚੱਲਦਾ ਹੈ ਕਿ ਇਮਤਿਹਾਨ ਕੇਵਲ ਬੁੱਧੀ-ਮਾਪਕ ਜਾਂ ਬੁੱਧੀ-ਪਰਖ ਹੀ ਨਹੀਂ ਸਗੋਂ ਬੁੱਧੀ ਤੀਖਣ ਕਰਨ ਅਤੇ ਮਿਹਨਤ ਕਰਨ ਦੀ ਆਦਤ ਪਾਉਣ ਵਿਚ ਵੀ ਸਹਾਈ ਹੁੰਦੇ ਹਨ। ਇਮਤਿਹਾਨ ਨੇੜੇ ਆਉਣ ’ਤੇ ਵਿਦਿਆਰਥੀ ਸਾਰੀ ਸਾਰੀ ਰਾਤ ਪੜ੍ਹਦੇ ਰਹਿੰਦੇ ਹਨ, ਲਗਾਤਾਰ ਕਈ ਕਈ ਘੰਟੇ ਬੈਠ ਕੇ ਮਿਹਨਤ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਮਿਹਨਤ ਕਰਨ ਦੀ ਆਦਤ ਪੈ ਜਾਂਦੀ ਹੈ। ਮਨੋਵਿਗਿਆਨੀ ਦੱਸਦੇ ਹਨ ਕਿ ਜਿਹੜਾ ਕੰਮ ਇਕ ਆਦਮੀ ਹਰ ਰੋਜ਼ ਕਰਦਾ ਹੈ, ਕੁਝ ਸਮੇਂ ਬਾਅਦ ਉਹ ਕੰਮ ਕਰਨ ਦੀ ਉਸ ਆਦਮੀ ਨੂੰ ਆਦਤ ਪੈ ਜਾਂਦੀ ਹੈ। ਇਵੇਂ ਰੋਜ਼ ਮਿਹਨਤ ਕਰਨ ਨਾਲ ਵਿਦਿਆਰਥੀ ਮਿਹਨਤੀ ਬਣ ਜਾਂਦੇ ਹਨ। ਇਮਤਿਹਾਨ ਵਿਦਿਆਰਥੀ ਨੂੰ ਅੱਗੇ ਵਧਣ ਦੀ ਪ੍ਰੇਰਨਾ ਵੀ ਦਿੰਦੇ ਹਨ। ਹਰ ਸਾਲ ਜਦੋਂ ਇਮਤਿਹਾਨ ਹੁੰਦਾ ਹੈ ਤਾਂ ਹਰ ਵਿਦਿਆਰਥੀ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਹੋਰਨਾਂ ਨਾਲੋਂ ਜ਼ਿਆਦਾ ਨੰਬਰ ਲੈ ਕੇ ਅੱਗੇ ਲੰਘੇ। ਇਹ ਭਾਵਨਾ ਉਸ ਨੂੰ ਮਿਹਨਤੀ ਤੇ ਸਿਰੜੀ ਬਣਾ ਦਿੰਦੀ ਹੈ। ਨਾਲੇ ਅੱਗੇ ਵਧਣ ਹਿਤ ਮੁਕਾਬਲਾ ਇਕ ਨਰੋਆ ਮੁਕਾਬਲਾ ਹੈ, ਜਿਸ ਤੋਂ ਹਰ ਵਿਦਿਆਰਥੀ ਹੋਰ ਅਗੇਰੇ ਵਧਣ ਦੀ ਪ੍ਰੇਰਨਾ ਲੈਂਦਾ ਹੈ। ਇਮਤਿਹਾਨ ਵਿਚ ਪਾਸ ਹੋਣ ਨਾਲ ਵਿਦਿਆਰਥੀ ਨੂੰ ਆਪਣੇ-ਆਪ ਵਿਚ ਵਿਸ਼ਵਾਸ ਆ ਜਾਂਦਾ ਹੈ ਕਿ ਉਹ ਵੀ ਕੁਝ ਕਰ ਸਕਣ ਦੇ ਯੋਗ ਹੈ। ਇਹ ਸਵੈ-ਭਰੋਸੇ ਦੀ ਭਾਵਨਾ ਉਸ ਦੇ ਵਿਅਕਤੀ-ਤਵ ਦੇ ਵਿਕਾਸ ਵਿਚ ਸਹਾਈ ਹੁੰਦੀ ਹੈ। ਉਸ ਵਿਚ ਜੀਵਨ ਦੀਆਂ ਭਿਆਨਕ ਕਠਿਨਾਈਆਂ ਦਾ ਟਾਕਰਾ ਕਰਨ ਦਾ ਸਾਹਸ ਤੇ ਸ਼ਕਤੀ ਪੈਦਾ ਹੁੰਦੀ ਹੈ। ਇਹ ਇਕ ਵਿਅਕਤੀ ਦੇ ਵਿਕਾਸ ਦੀ ਵੱਡੀ ਨਿਸ਼ਾਨੀ ਹੈ। ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਇਮਤਿਹਾਨਾਂ ਦੇ ਕਈ ਲਾਭ ਹਨ ਅਤੇ ਇਨ੍ਹਾਂ ਤੋਂ ਬਗ਼ੈਰ ਉਲਝਣਾਂ ਦੇ ਘਟਣ ਨਾਲੋਂ ਵਧਣ ਦੀ ਵਧੇਰੇ ਸੰਭਾਵਨਾ ਹੈ। ਇਸ ਲਈ ਇਮਤਿਹਾਨ ਜ਼ਰੂਰੀ ਲੋੜ ਹਨ, ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਇਮਤਿਹਾਨੀ ਪ੍ਰਬੰਧ ਵਿਚ ਕਈ ਊਣਤਾਈਆਂ ਹਨ। ਸਾਡੇ ਇਮਤਿਹਾਨੀ ਪ੍ਰਬੰਧ ਦੀ ਸਭ ਤੋਂ ਵੱਡੀ ਊਣਤਾਈ ਇਸ ਦਾ ਅਵਿਗਿਆਨਕ ਹੋਣਾ ਹੈ। ਇਸ ਦੁਆਰਾ ਵਿਦਿਆਰਥੀ ਦੀ ਲਿਆਕਤ ਜਾਂ ਬੁੱਧੀ ਦਾ ਪੂਰੀ ਤਰ੍ਹਾਂ ਅਨੁਮਾਨ ਨਹੀਂ ਲਾਇਆ ਜਾ ਸਕਦਾ। ਇਨ੍ਹਾਂ ਇਮਤਿਹਾਨਾਂ ਵਿਚ ਕਈ ਨਾਲਾਇਕ ਵਿਦਿਆਰਥੀ ਚੰਗੇ, ਨੰਬਰ, ਇਥੋਂ ਤੀਕ ਕਿ ਚੰਗੀ ਡਵੀਯਨ ਲੈ ਕੇ ਪਾਸ ਹੁੰਦੇ ਹਨ ਜਦੋਂ ਕਿ ਕਈ ਲਾਇਕ ਵਿਦਿਆਰਥੀ ਮਸਾਂ ਹੀ ਪਾਸ ਹੁੰਦੇ ਹਨ ਜਾਂ ਕਈ ਵਾਰੀ ਫ਼ੇਲ੍ਹ ਵੀ ਹੋ ਜਾਂਦੇ ਹਨ। ਇਸ ਤਰੁੱਟੀ ਦੇ ਕਈ ਕਾਰਣ ਹਨ। ਇਕ ਤਾਂ ਇਸ ਇਮਤਿਹਾਨੀ ਪ੍ਰਣਾਲੀ ਵਿਚ ਸਾਰੇ ਸਾਲ ਦੀ ਪਰਖ ਕੇਵਲ ਤਿੰਨ ਘੰਟਿਆਂ ਵਿਚ ਕੀਤੀ ਜਾਂਦੀ ਹੈ। ਨਿਸਚਿਤ ਪਾਠ-ਪੁਸਤਕਾਂ ਵਿਚੋਂ ਇਮਤਿਹਾਨ ਵਿਚ ਕੇਵਲ ਕੁਝ ਚੋਣਵੇਂ ਪ੍ਰਸ਼ਨ ਹੀ ਪੁੱਛੇ ਜਾਂਦੇ ਹਨ ਅਤੇ ਇਨ੍ਹਾਂ ਦੇ ਉੱਤਰਾਂ ਦੇ ਅਧਾਰ ’ਤੇ ਵਿਦਿਆਰਥੀ ਦੀ ਲਿਆਕਤ ਦੀ ਪਰਖ ਕੀਤੀ ਜਾਂਦੀ ਹੈ। ਜੇ ਕੋਈ ਲਾਇਕ ਵਿਦਿਆਰਥੀ ਇਮਤਿਹਾਨ ਦੇ ਦਿਨਾਂ ਵਿਚ ਬੀਮਾਰ ਪੈ ਜਾਏ ਜਾਂ ਕਿਸੇ ਘਰੇਲੂ ਫ਼ਿਕਰ ਕਾਰਣ ਚੰਗੀ ਤਰ੍ਹਾਂ ਇਮਤਿਹਾਨ ਨਾ ਦੇ ਸਕੇ ਤਾਂ ਉਸ ਦਾ ਸਾਲ ਨਾਸ ਹੋ ਜਾਂਦਾ ਹੈ। ਦੂਜੇ, ਕਈ ਵਾਰੀ ਵਿਦਿਆਰਥੀ ਦਾ ਸਫ਼ਲਤਾ ਜਾਂ ਅਸਫ਼ਲਤਾ ਪਰਚਾ ਵੇਖਣ ਵਾਲੇ ਦੀ ਰੌਂ ’ਤੇ ਨਿਰਭਰ ਹੁੰਦੀ ਹੈ। ‘ਇਮਤਿਹਾਨ’ ਸ਼ਬਦ ਹੀ ਆਪਣੇ ਆਪ ਵਿਚ ‘ਗੋਰਖ-ਧੰਦਾ’ ਜਾਪਦਾ ਹੈ। ਹਜ਼ਰਤ ਮੂਸਾ ਨੇ ਇਕ ਵਾਰ ਕਿਹਾ ਸੀ, ‘ਰੱਬਾ ! ਮੈਨੂੰ ਕਦੇ ਇਮਤਿਹਾਨ ਵਿਚ ਨਾ ਪਾਈਂ !’ ਮਨੁੱਖੀ ਜੀਵਨ ਆਪਣੇ ਆਪ ਵਿਚ ਇਕ ਬਹੁਤ ਵੱਡਾ ਇਮਤਿਹਾਨ ਹੈ। ਇਸ ਵਿਚ ਸਮੇਂ ਸਮੇਂ, ਥਾਂ ਥਾਂ ’ਤੇ ਅਜਿਹੀਆਂ ਔਕੜਾਂ ਆਉਂਦੀਆਂ ਹਨ ਜਿਨ੍ਹਾਂ ’ਤੇ ਕਾਬੂ ਪਾਉਣਾ ਅਤੇ ਜੀਵਨ-ਪੰਧ ਨੂੰ ਸੁਖਾਲਾ ਕਰਨਾ ਹੀ ਮਨੁੱਖ ਦਾ ਯਤਨ ਹੁੰਦਾ ਹੈ। ਇਸ ਯਤਨ ਵਿਚ ਸਫ਼ਲਤਾ ਹੀ ਜੀਵਨ ਦੇ ਇਮਤਿਹਾਨ ਦੀ ਸਫ਼ਲਤਾ ਕਹੀ ਜਾ ਸਕਦੀ ਹੈ। ਸਾਨੂੰ ਪੁਰਾਤਨ ਇਤਿਹਾਸਕ-ਮਿਥਿਹਾਸਕ ਕਹਾਣੀਆਂ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਗੁਰੂ-ਪੀਰ ਆਪਣੇ ਚੇਲਿਆਂ ਦੀ ਯੋਗਤਾ ਪਰਖਣ ਲਈ ਭਾਂਤ ਭਾਂਤ ਦੇ ਪਰਤਾਵੇ ਲਿਆ ਕਰਦੇ ਸਨ। ਹੁਣ ਵਿਦਿਆਰਥੀਆਂ ਦੀ ਯੋਗਤਾ ਪਰਖਣ ਲਈ ਬੋਰਡ ਜਾਂ ਯੂਨੀਵਰਸਿਟੀਆਂ ਵੱਲੋਂ ਇਮਤਿਹਾਨ ਲਏ ਜਾਂਦੇ ਹਨ। ਹਰ ਸਾਲ ਇਸ ਪਰਖ ਵਿਚ ਪਾਸ ਵਿਦਿਆਰਥੀ ਅਗਲੀ ਜਮਾਤ ਵਿਚ ਚੜ੍ਹ ਜਾਂਦਾ ਹੈ ਤੇ ਫ਼ੇਲ੍ਹ ਮੁੜ ਉਸੇ ਜਮਾਤ ਵਿਚ ਰਹਿ ਜਾਂਦਾ ਹੈ।