Typing Test

10:00

ਸਹਿਜੇ ਸਹਿਜੇ ਇਹ ਗੁਣ ਉਸ ਦੇ ਵਿਅਕਤਿਤਵ ਦੇ ਅਨਿੱਖੜਵੇਂ ਅੰਗ ਬਣ ਜਾਂਦੇ ਹਨ। ਸਫ਼ਰ ਦੇ ਦੌਰਾਨ ਕਈ ਲੋਕਾਂ ਨੂੰ ਮਿਲਣ ’ਤੇ ਇਸ ਤਰ੍ਹਾਂ ਉਨ੍ਹਾਂ ਦੇ ਜੀਵਨ ਦਾ ਅਧਿਐਨ ਕਰਨ ਦਾ ਅਵਸਰ ਮਿਲਦਾ ਹੈ। ਉਨ੍ਹਾਂ ਲੋਕਾਂ ਦੇ ਜੀਵਨ ਵਿਚਲੇ ਗੁਣ ਅਪਣਾਏ ਜਾਂਦੇ ਹਨ ਅਤੇ ਆਪਣੇ ਗੁਣ ਉਨਾਂ ਨੂੰ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਵਿਸ਼ਵ ਵਿਚ ਏਕਤਾ, ਸਾਂਝ ਤੇ ਭਾਈਬੰਦੀ ਪੈਦਾ ਹੋ ਜਾਂਦਾ ਹੈ। ਸਫ਼ਰ ਰਾਹੀ ਦ੍ਰਿਸ਼ ਮਾਣਨ ਅਤੇ ਕੁਦਰਤ ਦੀ ਗੋਦ ਵਿਚ ਮਸਤੀ ਨਾਲ ਝੂਮਣ ਦਾ ਸਮਾਂ ਪ੍ਰਾਪਤ ਹੁੰਦਾ ਹੈ। ਨਵੀਆਂ ਥਾਵਾਂ ਤੇ ਨਵੇਂ ਦ੍ਰਿਸ਼,ਵਿਸ਼ੇਸ਼ ਕਰ ਕੇ ਸ਼ੂਕਦੀਆਂ ਨਦੀਆਂ, ਸ਼ਾਤ ਸਾਗਰ, ਅਟੱਲ ਖੜ੍ਹੇ ਪਹਾੜ ਤੇ ਰਹੇ ਭਰੇ ਜੰਗਲ ਮਨੁੱਖੀ ਮਨ ਨੂੰ ਅਨੰਦ ਦੀ ਟੀਸੀ ਤੇ ਲੈ ਜਾਂਦੇ ਹਨ। ਮਨੁੱਖ ਕਾਦਰ ਦੀ ਅਪਾਰ ਕੁਦਰਤ ਨਾਲ ਇਕ-ਮਿਕ ਹੋ ਕੇ ਅਦੁੱਤੀ ਸਰੂਰ ਮਾਣਦਾ ਹੈ। ਸਫ਼ਰ ਕਰਨਾ ਸਾਹਸ ਤੇ ਦਲੇਰੀ ਦਾ ਕੰਮ ਹੈ। ਇਸ ਨਾਲ ਮਨੁੱਖ ਦੇ ਮਨ ਵਿਚੋਂ ਹੀਣ-ਭਾਵ ਅਤੇ ਸੰਗ ਦੂਰ ਹੋ ਜਾਂਦੀ ਹੈ; ਫ਼ੁਰਤੀਲੀ ਰੁਚੀ ਪੈਦਾ ਹੁੰਦੀ ਹੈ, ਜਿਹੜੀ ਜੀਵਨ ਵਿਚ ਬਹੁਤ ਸਹਾਈ ਹੁੰਦੀ ਹੈ। ਨਾ ਸਫ਼ਰ ਕਰਨ ਵਾਲੇ ਢਿੱਲੜ ਅਤੇ ਸੁਸਤ ਸੁਭਾਅ ਦੇ ਬਣ ਕੇ ਰਹਿ ਜਾਂਦੇ ਹਨ। ਉਨ੍ਹਾਂ ਦਾ ਜੀਵਨ-ਅਨੁਭਵ ਵੀ ਸੀਮਿਤ ਹੋ ਕੇ ਰਹਿੰਦਾ ਹੈ। ਸਫ਼ਰ ਰਾਹੀਂ ਦੇਸ-ਭਗਤੀ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਆਮ ਵੇਖਣ ਵਿਚ ਆਉਂਦਾ ਹੈ ਕਿ ਪਿੰਡੋਂ ਦੂਰ ਜਾਣ ਵਾਲਾ ਆਪਣੇ ਪਿੰਡ ਦੇ ਲੋਕਾਂ ਨੂੰ, ਜ਼ਿਲ੍ਹਿਓਂ ਦੂਰ ਜਾਣ ਵਾਲਾ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਅਤੇ ਦੇਸ਼ੋਂ ਵਿਦੇਸ਼ ਜਾਣ ਵਾਲਾ ਆਪਣੇ ਦੇਸ਼ ਦੇ ਲੋਕਾਂ ਨੂੰ ਮਿਲ ਕੇ ਅਤਿ ਪ੍ਰਸੰਨ ਹੁੰਦਾ ਹੈ। ਇਹ ਪ੍ਰਸੰਨਤਾ ਦੇਸ-ਭਗਤੀ ਦੀ ਭਾਵਨਾ ਨੂੰ ਵਧਾਉਂਦੀ ਹੈ। ਸਫ਼ਰ ਰਾਹੀਂ ਕਈ ਗੁਣ ਆਪਣੇ ਆਪ ਹੀ ਮਨੁੱਖ ਦੇ ਸੁਭਾਅ ਦਾ ਅੰਗ ਬਣ ਜਾਂਦੇ ਹਨ-ਮਿੱਠਾ ਬੋਲਣਾ, ਦੂਜਿਆਂ ਦਾ ਆਦਰ ਕਰਨਾ, ਅਗਲੇ ਦੇ ਦੁੱਖ ਨੂੰ ਸਮਝਣਾ ਤੇ ਹਰ ਇਕ ਨਾਲ ਹਮਦਰਦੀ ਪ੍ਰਗਟਾਉਣਾ ਆਦਿ ਗੁਣ ਉਸ ਦੇ ਸੁਭਾਅ ਦਾ ਅੰਗ ਬਣ ਜਾਂਦੇ ਹਨ। ਸੱਚ ਪੁੱਛੋ ਤਾਂ ਸਫ਼ਰ ਸਵੈ-ਸੋਧ ਦਾ ਇਕ ਵਧੀਆ ਸਾਧਨ ਹੈ। ਸਫ਼ਰ ਹਰ ਪ੍ਰਕਾਰ ਦੀ ਰੁਚੀ ਰੱਖਣ ਵਾਲੇ ਨੂੰ ਵਿਦਿਆ ਪ੍ਰਦਾਨ ਕਰਦਾ ਹੈ। ਇਤਿਹਾਸਕ ਰੁਚੀ ਰੱਕਣ ਵਾਲੇ ਇਤਿਹਾਸਕ ਥਾਵਾਂ ਤੇ ਇਮਾਰਤਾਂ ਦੇ ਸਫ਼ਰ ਤੋਂ ਬਹੁਤ ਕੁਝ ਸਿੱਖਦੇ ਹਨ। ਭੂਗੋਲ, ਸਾਇੰਸ, ਕਲਾ ਤੇ ਸਾਹਿੱਤ ਆਦਿ ਦੀ ਰੁਚੀ ਰੱਖਣ ਵਾਲਿਆਂ ਲਈ ਵੀ ਇਸ ਦੀ ਬਹੁਤ ਮਹੱਹਤਾ ਹੈ। ਵਿੱਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੇ ਸਫ਼ਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਉਹ ਫ਼ਿਰ-ਤੁਰ ਕੇ ਵੀ ਵਿਦਿਆ ਗ੍ਰਹਿਣ ਕਰ ਸਕਣ। ਵਿਦਿਆਰਥੀਆਂ ਨੂੰ ਵਿੱਤ ਅਨੁਸਾਰ ਆਪਣੇ ਖ਼ਰਚ ਤੇ ਵੀ ਸਫ਼ਰ ਕਰਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਕਈ ਵਿਦਿਆਰਥੀ ਪੈਦਲ, ਸਾਈਕਲਾਂ ਜਾਂ ਬੱਸਾਂ-ਗੱਡੀਆਂ ’ਤੇ ਦੂਰ-ਦੁਰਾਡੇ ਸੈਰ ਕਰਨ ਲਈ ਜਾਂਦੇ ਹਨ, ਵਿਦਿਆ ਪ੍ਰਾਪਤੀ ਦੇ ਉਦੇਸ਼ ਲਈ ਇਹ ਇਕ ਸ਼ਲਾਘਾਯੋਗ ਯਤਨ ਹੈ। ਸਫ਼ਰ ਕਰਨ ਨਾਲ ਸਾਨੂੰ ਬਾਹਰਲੇ ਜਗਤ ਦਾ ਗਿਆਨ ਹੁੰਦਾ ਹੈ ਤੇ ਸਾਡੀ ਬੌਧਿਕਤਾ ਵਿਆਪਕ ਹੁੰਦੀ ਹੈ। ਸਫ਼ਰ ਕਈ ਭਾਂਤ ਦੇ ਹੁੰਦੈ ਹਨ, ਪਰ ਇਥੇ ਸਫ਼ਰ ਤੋਂ ਭਾਵ ਵਿਹਲੇ ਸਮੇਂ ਵਿਚ ਦੇਸ-ਵਿਦੇਸ ਵਿਚ ਰਹਿ ਰਹੇ ਲੋਕਾਂ ਦੇ ਜੀਵਨ ਤੇ ਰਹਿਣੀ-ਬਹਿਣੀ ਦੀ ਜਾਣਕਾਰੀ ਦੀ ਪ੍ਰਾਪਤੀ ਲਈ ਕੀਤਾ ਗਿਆ ਸਫ਼ਰ ਹੇ ਨਾ ਕਿ ਵਪਾਰਕ ਜਾਂ ਕਿਸੇ ਹੋਰ ਅਜਿਹੇ ਮਨੋਰਥ ਲਈ ਕੀਤਾ ਗਿਆ ਸਫ਼ਰ। ਭਾਰਤੀ ਰਿਸ਼ੀਆਂ-ਮੁਨੀਆਂ ਅਤੇ ਪੀਰਾਂ-ਮੁਨੀਆਂ ਅਤੇ ਪੀਰਾਂ-ਫ਼ਕੀਰਾਂ ਨੇ ਮਨੁੱਖਤਾ ਦੇ ਕਲਿਆਣ ਲਈ ਥਾਓਂ-ਥਾਈਂ ਸਫ਼ਰ ਕੀਤਾ। ਗੌਤਮ ਬੁੱਧ ਨੇ ਬੁੱਧ ਮਤ ਦੇ ਪਰਚਾਰ ਲਈ ਅੰਤਾ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇਵ ਜੀ ਨੇ ਦੈਵੀ ਗੁਣਾਂ ’ਤੇ ਨਿਰਭਰ ਸਰਬ-ਸਾਂਝੇ ਧਰਮ ਦਾ ਸੰਦੇਸ਼ ਦੇਣ ਲਈ ਉਦਾਸੀਆਂ ਧਾਰਨ ਕੀਤੀਆਂ। ਪਹਿਲੀ ਉਦਾਸੀ ਵਿਚ ਉਨ੍ਹਾਂ ਨੇ ਸਾਰੇ ਭਾਰਤ ਦਾ, ਦੂਜੀ ਉਦਾਸੀ ਵਿਚ ਸੁਮੇਰ ਪਰਬਤ ਦਾ ਅਤੇ ਤੀਜੀ ਉਦਾਸੀ ਵਿਚ ਮੱਕੇ-ਮਦੀਨੇ ਦਾ ਸਫ਼ਰ ਕੀਤਾ। ਸ੍ਰੀ ਵਿਨੋਭਾ ਭਾਵੇ ਨੇ ਵੀ ਭੂ-ਦਾਨ ਅੰਦੋਲਨ ਸਬੰਧੀ ਬੇਸ਼ੁਮਾਰ ਪਦ-ਯਾਤਰਾ ਕੀਤੀ। ਕੋਈ ਵੇਲਾ ਸੀ ਜਦੋਂ ਭਾਰਤ ਵਿਚ ਦੂਰ-ਦੁਰਾਡੇ ਦੇ ਸਫ਼ਰ ਨੂੰ ਅਪਸ਼ਗਨ ਸਮਝਿਆ ਜਾਂਦਾ ਸੀ। ਲੋਕੀਂ ਆਪਣੇ ਦੋਸਤਾਂ-ਮਿੱਤਰਾਂ, ਸਾਕ-ਸਬੰਧੀਆਂ ਤੋਂ ਵਿਛੜਦੇ ਹੋਏ ਢਾਹਾਂ ਮਾਰ ਮਾਰ ਰੋਂਦੇ ਸਨ, ਇਹ ਸੋਚ ਕੇ ਕਿ ਪਤਾ ਨਹੀਂ ਮੁੜ ਮੇਲ ਹੋਏ ਕਿ ਨਾਂਹ। ਅਜਿਹੇ ਸਮੇਂ ਸਮੁੰਦਰ ਟੱਪਣਾ ਤਾਂ ਇਕ ਪਾਸੇ ਰਿਹਾ, ਦਰਿਆਂ ਪਾਰ ਕਰਨ ਵਾਲਾ ਵੀ ਕਲੰਕਤ ਤੇ ਅਧਰਮੀ ਸਮਝਿਆ ਜਾਂਦਾ ਸੀ। ਸ਼ਾਇਦ ਆਵਾਜਾਈ ਦੇ ਵਸੀਲਿਆਂ ਦੀ ਅਣਹੋਂਦ ਅਤੇ ਰਸਤੇ ਵਿਚ ਜੰਗਲੀ ਜਾਨਵਰਾਂ, ਡਾਕੂਆ ਤੇ ਹੋਰ ਅਨੇਕ ਅਚਨਚੇਤ ਆ ਪਈਆਂ ਆਫ਼ਤਾ ਕਰਕੇਂ ਘਰੋਂ ਬਾਹਰ ਨਿਕਲਣ ਵਾਲਿਆਂ ਦਾ ਹੌਂਸਲਾ ਢਾਹੁਣ ਸਾਧਨ ਪੈਦਾ ਹੋ ਗਏ ਹਨ। ਹੁਣ ਸਫ਼ਰ ਕਰਨਾ ਨਾ ਕੇਵਲ ਅਨੰਦ ਮਾਣਨ ਦਾ ਸਾਧਨ ਹੋ ਗਿਆ ਹੈ ਸਗੋਂ ਵਿਦਿਆ-ਪ੍ਰਾਪਤੀ ਦਾ ਸੋਮਾ ਵੀ ਬਣ ਗਿਆ ਹੈ। ਸਫ਼ਰ ਦੁਆਰਾ ਅੱਖਾਂ ਨਾਲ ਸਾਖਿਅਤ ਵੇਖੀਆਂ ਥਾਵਾਂ,ਕੰਨ ਖੋਲ੍ਹ ਕੇ ਸੁਣੀਆਂ ਭਿੰਨ ਭਿੰਨ ਲੋਕਾਂ ਦੀਆਂ ਵਾਰਤਾਵਾ ਸਫ਼ਰ ਕਰਨ ਵਾਲੇ ਦੇ ਗਿਆਨ ਵਿਚ ਵਾਧਾ ਕਰਦੀਆਂ ਹਨ। ਉਸ ਨੂੰ ਭਿੰਨ ਭਿੰਨ ਲੋਕਾਂ ਦੀ ਰਹਿਣੀ-ਬਹਿਣੀ ਬਾਰੇ ਪਤਾ ਲੱਗਦਾ ਹੈ। ਅਜਿਹਾ ਗਿਆਨ ਯਾਤਰਾ-ਪੁਸਤਕਾਂ ਦੇ ਪਾਠ ਰਾਹੀਂ ਵੀ ਪ੍ਰਾਪਤ ਹੋ ਸਕਦਾ ਹੈ, ਪਰ ਉਹ ਗਿਆਨ ਪੂਰਾ ਪ੍ਰਭਾਵ ਨਹੀਂ ਪਾ ਸਕਦਾ ਜਿਹੜਾ ਕਿ ਅੱਖੀਂ ਵੇਖੀ ਤੇ ਕੰਨੀਂ ਸੁਣੀ ਦਾ ਪੈਂਦਾ ਹੈ। ‘ਤਾਜ ਮਹੱਲ’ ਬਾਰੇ ਢੇਰ ਸਾਰੀਆਂ ਪੁਸਤਕਾਂ ਪੜ੍ਹਨ ’ਤੇ ਵੀ ਓਨੀ ਨੇੜਤਾ ਨਸੀਬ ਨਹੀਂ ਹੁੰਦੀ ਜਿੰਨੀ ਕਿ ਇਕ ਵਾਰ ਅੱਖੀਂ ਵੇਖਿਆਂ ਹੋ ਜਾਂਦੀ ਹੈ। ਸਫ਼ਰ ਇਕ ਯਾਤਰੀ ਨੂੰ ਸਹਿਣਸ਼ੀਲਤਾ, ਸੰਜਮ ਤੇ ਅਨੁਸ਼ਾਸਨ ਸਿਖਾਉਂਦਾ ਹੈ। ਸਫ਼ਰ ਵਿਚ ਆਈਆਂ ਅਨੇਕ ਔਕੜਾਂ ਸਫ਼ਰ ਕਰਨ ਵਾਲੇ ਨੂੰ ਸਹਿਣਸ਼ੀਲ ਬਣਾ ਦਿੰਦੀਆਂ ਹਨ; ਉਸ ਵਿਚੋਂ ਡਰ ਤੇ ਘਬਰਾਹਟ ਜਾਂਦੀ ਰਹਿੰਦੀ ਹੈ। ਉਹ ਸੰਜਮ ਤੋਂ ਕੰਮ ਲੈਂਦਾ ਹੈ ਅਤੇ ਆਪਣੇ-ਆਪ ਨੂੰ ਅਨੁਸ਼ਾਸਨ ਵਿਚ ਰੱਖਣ ਦਾ ਹਰ ਸੰਭਵ ਯਤਨ ਕਰਦਾ ਹੈ।