ਵਿਦਿਆ ਚਾਨਣ ਹੈ, ਜਿਸ ਨੇ ਅਗਿਆਨ ਦਾ ਹਨੇਰਾ ਦੂਰ ਕਰਨਾ ਹੈ। ਵਿਦਿਆ ਬਾਰੇ ਕਿਹਾ ਜਾਂਦਾ ਹੈ ਕਿ ‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਤੇ ਇਸਤਰੀ, ਜਿਹੜੀ ਸ਼੍ਰਿਸ਼ਟੀ ਦੀ ਜਨਮ-ਦਾਤੀ ਹੈ ਅਤੇ ਜਿਸ ਨੂੰ ਮਰਦ ਦੀ ਅਰਧੰਗਨੀ ਕਿਹਾ ਜਾਦਾ ਹੈ, ਨੂੰ ਵਿਦਿਆ ਦੇਣੀ ਹੋਰ ਵੀ ਜ਼ਰੂਰੀ ਹੈ। ਸਾਰੇ ਆਗਾਂਹ-ਵਧੂ ਦੇਸਾਂ ਵਿਚ ਇਸਤਰੀ ਵਿੱਦਿਆ ਬਾਰੇ ਉੱਨਾ ਹੀ ਧਿਆਨ ਦਿੱਤਾ ਜਾਂਦਾ ਹੈ ਜਿੰਨਾ ਕਿ ਮਰਦ-ਵਿਦਿਆ ਬਾਰੇ। ਹੁਣ ਜਦੋਂ ਕਿ ਭਾਰਤ ਅਜ਼ਾਦ ਹੋ ਚੁੱਕਿਆ ਹੈ, ਇਸ ਨੇ ਦੁਨੀਆ ਦੇ ਅਗਰਗਾਮੀ ਦੈਸਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਹੈ, ਏਥੋਂ ਕਿਵੇਂ ਇਸਤਰੀ ਜਾਤੀ ਨੂੰ ਅਗਿਆਨ ਦੀ ਧੁੰਦ ਉਹਲੇ ਰੱਖਿਆ ਜਾ ਸਕਦਾ ਹੈ? ਵਿਦਿਆ ਆਮ ਵਾਕਫ਼ੀਅਤ ਵਧਾਉਣ ਦਾ ਇਕ ਸਾਧਨ ਹੈ। ਅਖ਼ਬਾਰਾਂ, ਕਿਤਾਬਾਂ ਤੇ ਰਸਾਲੇ ਪੜ੍ਹ ਕੇ ਦੇਸ਼-ਪ੍ਰਦੇਸ਼ ਦੀ ਜਾਣਕਾਰੀ ਹੋ ਜਾਂਦੀ ਹੈ, ਜਿਸ ਨਾਲ ਇਸਤਰੀ ਆਪਣੇ ਘਰੋਗੀ ਫ਼ਰਜ਼ਾਂ ਦੇ ਨਾਲ ਨਾਲ ਦੇਸ਼-ਦੇਸਾਂਤਰਾਂ ਦੇ ਦੁੱਖ-ਸੁੱਖ ਦੀ ਭਾਈਵਾਲ ਬਣ ਸਕਦੀ ਹੈ। ਇਸ ਵਿਦਿਆ ਦੁਆਰਾ ਇਸ ਨੂੰ ਆਪਣੇ ਹੱਕਾਂ ਤੇ ਫ਼ਰਜ਼ਾਂ ਦਾ ਚੰਗਾ ਗਿਆਨ ਹੋ ਸਕਦਾ ਹੈ। ਨਾਲੇ ਇਸਤਰੀ ਸਮਾਜ ਦਾ ਉੱਨਾ ਹੀ ਜ਼ਰੂਰੀ ਤੇ ਮਹੱਤਵਪੂਰਨ ਭਾਗ ਹੈ ਜਿੰਨਾ ਕਿ ਮਰਦ। ਹਰ ਸਿਆਣਾ ਪਾਰਖੂ ਕਿਸੇ ਦੇਸ ਦੀ ਸਮਾਜਕ ਉੱਨਤੀ ਦਾ ਅਨੁਮਾਨ ਉਸ ਦੀ ਇਸਤਰੀ ਜਾਤੀ ਦੀ ਉੱਨਤੀ ਤੋਂ ਲਾਉਂਦਾ ਹੈ; ਬੂਟੇ ਤੋਂ ਹੀ ਫ਼ਲ ਦੇ ਗੁਣਾਂ-ਔਗੁਣਾਂ ਦਾ ਪਤਾ ਲੱਗਦਾ ਹੈ। ਇਸਤਰੀ ਇਕ ਬੂਟੇ ਦੀ ਨਿਆਈਂ ਹੈ ਅਤੇ ਏਸੇ ਅਨੁਸਾਰ ਇਸ ਦੇ ਬੱਚਿਆਂ (ਫ਼ਲਾਂ) ਨੇ ਬਣਨਾਂ ਹੈ। ਵਾਸਤਵ ਵਿਚ ਬੱਚੇ ਜ਼ਿਆਦਾ ਚਿਰ ਮਾਂ ਕੋਲ ਰਹਿਣ ਕਾਰਣ ਬਹੁਤ ਸਾਰੀਆਂ ਆਦਤਾਂ ਪਿਤਾ ਨਾਲੋਂ ਮਾਤਾ ਤੋਂ ਹੀ ਗ੍ਰਹਿਣ ਕਰਦੇ ਹਨ। ਇਸਤਰੀ ਪ੍ਰੇਰਨਾ ਦਾ ਸਾਧਨ ਹੈ। ਇਸ ਨੇ ਭੈਣ ਬਣ ਕੇ ਆਪਣੇ ਵੀਰ ਨੂੰ ਸਮਝਾਉਣਾ-ਬਝਾਉਣਾ ਹੈ; ਮਾਂ ਬਣ ਕੇ ਪੁੱਤਾ-ਧੀਆਂ, ਪੋਤਰੀਆਂ-ਪੋਤਰਿਆਂ ਅਤੇ ਦੋਹਤਰਿਆਂ-ਦੋਹਤਰੀਆਂ ਆਦਿ ਨੂੰ ਪਿਆਰੀਆਂ ਤੇ ਲਾਡ-ਭਰੀਆਂ ਲੋਰੀਆਂ ਦੁਆਰਾ ਸਿੱਖਿਆ ਦਾ ਜਾਦੂ ਫ਼ੂਕਣਾ ਹੈ ਅਤੇ ਸਭ ਲੋਕਾਈ ਦੇ ਬੱਚਿਆਂ ਨੂੰ ਅਸੀਸ ਦੇਣੀ ਹੈ। ਕਵੀ ਪੂਰਨ ਸਿੰਘ ਕਹਿੰਦਾ ਹੈ: ਜੀਊਣ ਸਭ ਬੱਚੇ ਮਾਵਾਂ ਦੇ, ਹਰ ਮਾਂ ਆਖਦੀ । ਇਹ ਧੰਨ ਜਿਗਰਾਂ ਮਾਂ ਦਾ। ਇਸ ਨੇ ਪਤਨੀ ਬਣ ਕੇ, ਘਰ ਦੇ ਵਜ਼ੀਰ ਵਜੋਂ ਆਪਣੇ ਰਾਜਾ ਰੂਪੀ ਪਤੀ ਨੂੰ ਯੋਗ ਸਲਾਹ ਦੇਣੀ ਹੈ ਅਤੇ ਘਰ ਦੇ ਸਾਰੇ ਪ੍ਰਬੰਧ ਨੂੰ ਇੰਜ ਚਲਾਉਣਾ ਹੈ ਕਿ ਉਹ ਸਵਰਗ ਜਾਪੇ। ਜਦ ਕਦੇ ਕੋਈ ਅਧਿਆਪਕ ਕਿਸੇ ਵਿਦਿਆਰਥੀ ਨੂੰ ਸ਼ਰਾਰਤ ਬਦਲੇ ਮਾਮੂਲੀ ਝਿੜਕ ਦੇਂਦਾ ਹੈ ਜਾਂ ਜੁਰਮਾਨਾ ਕਰਦਾ ਹੈ ਤਾਂ ਵਿਦਿਆਰਥੀ ਆਪਣੀ ਬਹੁ-ਸਮੰਤੀ ਵਿਖਾਉਣ ਲਈ ਇੱਕਠੇ ਹੋ ਜਾਂਦੇ ਹਨ ਅਤੇ ਇਨ੍ਹਾਂ ਮਾਮੂਲੀ ਸਜ਼ਾਵਾਂ ਦਾ ਵਿਰੋਧ ਕਰਦੇ ਹਨ। ਜੇ ਬਹੁ-ਸੰਮਤੀ ਵਾਲੀ ਗੱਲ ਹੀ ਠੀਕ ਸਮਝੀ ਜਾਣੀ ਹੈ ਤਾਂ ਕਿਸੇ ਦਿਨ ਵਿਦਿਆਰਥੀ ਇਹ ਵੀ ਆਖ ਸਕਦੇ ਹਨ ਕਿ ਨੰਬਰ ਸਾਡੀ ਮਰਜ਼ੀ ਅਨੁਸਾਰ ਲੱਗਣ, ਕੋਈ ਫ਼ੇਲ੍ਹ ਨਾ ਹੋਏ ਅਤੇ ਕਿਸੇ ਕਿਸਮ ਦੀ ਕੋਈ ਪੁੱਛ ਪ੍ਰਤੀਤ ਨਾ ਹੋਏ ਆਦਿ। ਅਜੋਕੇ ਲੋਕ-ਰਾਜ ਵਿਚ ਨਿੱਤ ਨਵੀਆਂ ਰਾਜਸੀ ਪਾਰਟੀਆਂ ਸਿਰ ਕੱਢਦੀਆਂ ਹਨ। ਇਹ ਆਪਣੇ ਪੈਰ ਪੱਕੇ ਕਰਨ ਲਈ ਵਿਦਿਆਰਥੀ-ਜਗਤ ਦੀ ਵਰਤੋਂ ਕਰਦੀਆਂ ਹਨ। ਇਨ੍ਹਾਂ ਰਾਹੀ ਹੜਤਾਲਾਂ ਕਰਵਾਉਂਦੀਆ, ਜਲੂਸ ਕਢਵਾਂਉਂਦੀਆਂ, ਅੱਗਾਂ ਲਵਾਉਂਦੀਆਂ ਅਤੇ ਹੋਰ ਕਈ ਭੰਨ-ਤੋੜ ਦੇ ਕੰਮ ਕਰਵਾਉਂਦੀਆਂ ਹਨ। ਇਹ ਗੱਲ ਸੌ ਵਿਸਵੇ ਠੀਕ ਹੈ ਕਿ ਜੁਆਨੀ ਦੀ ਉਮਰ ਹੀ ਅਜਿਹੀ ਹੁੰਦੀ ਹੈ ਜਿਸ ਵਿਚ ਇਨ੍ਹਾਂ ਨੂੰ ਜਿੱਧਰ ਕੋੀ ਚਾਹੇ ਲਾ ਸਕਦਾ ਹੈ। ਇਸ ਲਈ,ਰਾਜਨੀਤਕ ਪਾਰਟੀਆਂ ਇਸ ਗੱਲ ਦਾ ਚੰਗਾ ਲਾਭ ਪ੍ਰਾਪਤ ਕਰ ਰਹੀਆਂ ਹਨ। ਸਮਾਜ ਵਿਚ ਅਨੁਸ਼ਾਸਨ ਦੀ ਮਹੱਹਤਾ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੀ ਸਰਕਾਰ ਦਾ ਮੱਹਤਵਪੂਰਨ ਕਰੱਤਵ ਹੈ ਕਿ ਸਮਾਜ ਵਿਚ ਕੋਈ ਪੜ੍ਹਿਆ-ਲਿਖਿਆ ਬੇਰੋਜ਼ਗਾਰ ਨਾ ਰਹੇ। ਇਸ ਤਰ੍ਹਾਂ ਸ਼ਾਂਤੀ ਬਣੀ ਰਹਿ ਸਕਦੀ ਹੈ। ਸ਼ਾਂਤੀ-ਪੂਰਵਕ ਅਨੁਸ਼ਾਸਤ ਜੀਵਨ ਬਤੀਤ ਕਰਨ ਵਾਲਾ ਸਮਾਜ ਹੀ ਉੱਨਤੀ ਦੇ ਸਿਖਰ ’ਤੇ ਪੁੱਜ ਸਕਦਾ ਹੈ। ਦੂਜੇ, ਵਿਦਿਆਰਥੀਆਂ ਦੀ ਅਜੋਕੀ ਰੁਚੀ ਨੂੰ ਅਜੋਕੇ ਵਾਤਾਵਰਣ ਵਿਚ ਰੱਖ ਕੇ ਸਮਝਣ ਦੀ ਲੋੜ ਹੈ; ਇਨ੍ਹਾਂ ਦੀਆਂ ਮੰਗਾਂ ਵੱਲ ਪੂਰਾ ਧਿਆਨ ਦੇਣ ਦੀ ਜ਼ਰੂਰਤ ਹੈ। ਤੀਜੇ, ਸਬੰਧਤ ਅਧਿਕਾਰੀਆਂ ਦਾ ਰਵੱਈਆ ਨਰਮ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਕਿਸੇ ਗੱਲ ਤੇ ਖ਼ਾਹ-ਮਖ਼ਾਹ ਨਹੀਂ ਅੜ ਜਾਣਾ ਚਾਹੀਦਾ। ਚੌਥੇ, ਵਿਦਿਆਰਥੀਆਂ ਦੀਆਂ ਮੰਗਾਂ ਮੁੱਖ ਅਧਿਆਪਕ ਤਕ ਪਹੁੰਚਾਉਣ ਲਈ ‘ਵਿਦਿਆਰਥੀ-ਅਧਿਆਪਕ ਸੰਗਠਨ’ਹੋਣੇ ਚਾਹੀਦੇ ਹਨ। ਤਾਨਾਸ਼ਾਹੀ ਨਾਲ ਇਹ ‘ਮੌਤ ਨੂੰ ਮਖੌਲਾਂ ਕਰਨ’ ਵਾਲਾ ਵਰਗ ਕਾਬੂ ਨਹੀਂ ਆ ਸਕਦਾ। ਆਪੋ ਵਿਚ ਵਿਚਾਰ-ਵਟਾਂਦਰੇ ਨਾਲ ਹੀ ਕੰਮ ਬਣ ਸਕਦਾ ਹੈ। ਪੰਜਵੇਂ, ਵੱਧਦੀ ਹੋਈ ਅਬਾਦੀ ਅਤੇ ਤਰੁੱਟੀਆਂ-ਭਰੀ ਵਿਦਿਆ-ਪ੍ਰਣਾਲੀ ਵੱਲ ਵੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਹਰ ਨੌਜੁਆਨ ਆਪਣੇ ਭਵਿੱਖ ਨੂੰ ਕੋਈ ਨਿਸਚਿਤ ਸੇਧ ਦੇ ਸਕੇ। ਛੇਵੇਂ, ਵਿਦਿਆਰਥੀ ਨੂੰ ਆਪਣੇ ਹੱਕਾਂ ਦੇ ਨਾਲ ਨਾਲ ਕਰੱਤਵਾਂ ਨੂੰ ਵੀ ਪਛਾਣਨਾ ਚਾਹੀਦਾ ਹੈ। ਸਮਾਜ ਵਿਚ ਅਮਨ-ਸ਼ਾਤੀ ਕਾਇਮ ਰੱਖਣ ਲਈ ਇਨ੍ਹਾਂ ਦਾ ਫ਼ਰਜ਼ ਹੈ ਕਿ ਇਹ ਆਪਣੀਆਂ ਮੰਗਾਂ ਨੂੰ ਠੀਕ ਅਧਿਕਾਰੀਆਂ ਤਕ ਪਹੁੰਚਾਉਣ ਅਤੇ ਪੂਰੇ ਵਿਚਾਰ-ਵਟਾਦਰੇ ਤੋਂ ਬਾਅਦ ਹੜਤਾਲ ਆਦਿ ਕਰਨ ਦਾ ਫ਼ੈਸਲਾ ਕਰਨ, ਆਪਣੀ ਸ਼ਕਤੀ ਨੂੰ, ਕਿਸੇ ਦੇ ਹੱਥਾਂ ਵਿਚ ਖੇਡ ਕੇ, ਢਾਹੂ ਪਾਸੇ ਵੱਲ ਲਾ ਕੇ ਨਸ਼ਟ ਨਾ ਕਰਨ, ਹਰ ਗੱਲ ਵਿਚ ਆਪਣੇ ਅਧਿਆਪਕਾਂ ਨੂੰ ਸਹਿਯੋਗ ਦੇਣ ਅਤੇ ਉਨ੍ਹਾਂ ਦਾ ਵੱਧ ਤੋਂ ਵੱਧ ਆਦਰ ਕਰਨ। ਅਨੁਸ਼ਾਸਨ ਦਾ ਤਾਂ ਅਰਥ ਹੀ ਇਹ ਹੈ-ਬਿਨਾਂ ਕਿਸੇ ਹੀਲ-ਹੁੱਜਤ ਦੇ ਹੁਕਮ ਵਿਚ ਬੱਝਿਆ ਰਹਿਣਾ। ਅਨੁਸ਼ਾਸਿਤ ਵਿਦਿਆਰਥੀ ਹੀ ਦੇਸ ਦਾ ਸ਼ਾਨਦਾਰ ਭਵਿੱਖ ਬਣਾ ਸਕਦੇ ਹਨ। ੳ ਵਿਦਿਆ ਚਾਨਣ ਹੈ, ਜਿਸ ਨੇ ਅਗਿਆਨ ਦਾ ਹਨੇਰਾ ਦੂਰ ਕਰਨਾ ਹੈ। ਵਿਦਿਆ ਬਾਰੇ ਕਿਹਾ ਜਾਂਦਾ ਹੈ ਕਿ ‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਤੇ ਇਸਤਰੀ, ਜਿਹੜੀ ਸ਼੍ਰਿਸ਼ਟੀ ਦੀ ਜਨਮ-ਦਾਤੀ ਹੈ ਅਤੇ ਜਿਸ ਨੂੰ ਮਰਦ ਦੀ ਅਰਧੰਗਨੀ ਕਿਹਾ ਜਾਦਾ ਹੈ, ਨੂੰ ਵਿਦਿਆ ਦੇਣੀ ਹੋਰ ਵੀ ਜ਼ਰੂਰੀ ਹੈ। ਸਾਰੇ ਆਗਾਂਹ-ਵਧੂ ਦੇਸਾਂ ਵਿਚ ਇਸਤਰੀ ਵਿੱਦਿਆ ਬਾਰੇ ਉੱਨਾ ਹੀ ਧਿਆਨ ਦਿੱਤਾ ਜਾਂਦਾ ਹੈ ਜਿੰਨਾ ਕਿ ਮਰਦ-ਵਿਦਿਆ ਬਾਰੇ। ਹੁਣ ਜਦੋਂ ਕਿ ਭਾਰਤ ਅਜ਼ਾਦ ਹੋ ਚੁੱਕਿਆ ਹ