Typing Test

10:00

ੳ ਉਹ ਨੌਕਰੀ-ਪ੍ਰਾਪਤੀ ਲਈ ਥਾਂ ਥਾਂ ਭਟਕਦੇ ਹਨ, ਪਰ ਕੋਈ ਗੱਲ ਨਹੀਂ ਬਣਦੀ। ਉਹ ਜਾਣਦੇ ਹਨ ਕਿ ਨੌਕਰੀਆਂ ਤਾਂ ਕੇਵਲ ਉਨ੍ਹਾਂ ਨੂੰ ਮਿਲਦੀਆਂ ਹਨ ਜਿਹੜੇ ਜਾਂ ਤਾਂ ਬਹੁਤ ਲਾਇਕ ਹਨ ਜਾਂ ਫ਼ਿਰ ਵਜ਼ੀਰਾਂ ਦੇ ਸਿਫ਼ਾਰਸ਼ੀ ਹਨ। ਇਸ ਤਰ੍ਹਾਂ ਇਨ੍ਹਾਂ ਦੇ ਮਨ ਵਿਚ ਵਿਚਾਰ ਬੈਠ ਜਾਂਦਾ ਹੈ ਕਿ ਇਹ ਐੱਮ.ਏ.ਜਾਂ ਬੀ.ਏ.ਜਾਂ ਕੋਈ ਹੋਰ ਡਿਗਰੀ ਪਾਸ ਕਰ ਕੇ ਵੀ ਨੌਕਰੀ ਪ੍ਰਾਪਤ ਨਹੀਂ ਕਰ ਸਕਣਗੇ। ਆਪਣੇ ਭਵਿੱਖ ਵੱਲੋਂ ਅਸੰਤੁਸ਼ਟ ਵਿਦਆਰਥੀ ਆਪਣੀ ਸ਼ਕਤੀ ਉਸਾਰੂ ਦੀ ਥਾਂ ਤੇ ਢਾਹੂ ਪਾਸੇ ਲਾ ਦਿੰਦੇ ਹਨ। ਸਾਡਾ ਅਜੋਕਾ ਸਮਾਜਕ ਪ੍ਰਬੰਧ ਵੀ ਬਹੁਤ ਹੱਦ ਤਕ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਦਾ ਜ਼ਿਮੇਵਾਰ ਹੈ। ਸਭ ਤੋਂ ਪਹਿਲਾਂ ਤਾਂ ਮਾਪੇ ਜ਼ਿੰਮੇਵਾਰ ਹਨ ਜਿਨ੍ਹਾਂ ਦਾ ਆਪਣੇ ਬੱਚਿਆਂ ਤੇ ਕੋਈ ਕੰਟਰੋਲ ਨਹੀਂ। ਦੂਜੇ, ਉਹ ਨੇਤਾ ਜ਼ਿਮੇਵਾਰ ਹਨ ਜਿਹੜੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਹੜਤਾਲਾਂ ਕਰਦੇ,ਜਲੂਸ ਕੱਢਦੇ ਅਤੇ ਨਾਅਰੇ ਲਾਉਂਦੇ ਹਨ। ਅਜੋਕਾ ਵਿਦਿਆਰਥੀ ਵੀ ਇਨ੍ਹਾਂ ਵੱਡੇ-ਵਡੇਰਿਆਂ ਦੇ ਪੂਰਨਿਆਂ ’ਤੇ ਚੱਲਣ ਲੱਗ ਪਿਆ ਹੈ। ਇਹ ਹਰ ਮੰਗ ਮੰਨਵਾਉਣ ਲਈ ਹੜਤਾਲਾਂ ਤੇ ਜਲੂਸਾਂ ਲਈ ਤਿਆਰ ਹੋ ਜਾਂਦਾ ਹੈ। ਦੁੱਖ ਦੀ ਗੱਲ ਤਾਂ ਇਹ ਵੀ ਹੈ ਕਿ ਸਾਡੀ ਸਰਕਾਰ ਜਾਂ ਸਮਾਜਕ ਅਧਿਕਾਰੀ ਅਜਿਹੇ ਹਨ ਜਿਹੜੇ ਹੜਤਾਲਾਂ ਜਾਂ ਜਲੂਸਾਂ ਤੋਂ ਬਿਨਾਂ ਕੋਈ ਗੱਲ ਸੁਣਦੇ ਹੀ ਨਹੀਂ। ਕਈ ਲੋਕ ਅਧਿਆਪਕਾਂ ਨੂੰ ਇਸ ਪੱਖੋਂ ਦੋਸ਼ੀ ਠਹਿਰਾਉਂਦੇ ਹਨ ਕਿ ਉਹ ਵਿਦਿਆਰਥੀਆਂ ਵਿਚ ਵਧ ਰਹੀ ਅਨੁਸ਼ਾਸਨਹੀਣਤਾ ਨੂੰ ਰੋਕਣੋਂ ਅਸਮਰਥ ਸਿੱਧ ਹੋਏ ਹਨ। ਪਰ ਇਸ ਵਿਚ ਅਧਿਆਪਕਾਂ ਦੀ ਕੀ ਪੇਸ਼ ਜਾ ਸਕਦੀ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਅਧਿਆਪਕ ਦੀ ਇੱਜ਼ਤ ਉਹ ਨਹੀਂ ਰਹੀ ਜੋ ਕਦੇ ਹੁੰਦੀ ਸੀ। ਅੱਜ ਤਾਂ ਅਧਿਆਪਕ ਨੂੰ ਵੀ ਇਕ ਨੌਕਰ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ। ਉਹ ਵਿਦਿਆਰਥੀ ਅਧਿਆਪਕ ਦਾ ਆਦਰ ਕੀ ਕਰ ਸਕਦੇ ਹਨ ਜਿਹੜੇ ਸੋਚਦੇ ਹਨ, ‘ਫ਼ੀਸ ਦੇ ਕੇ ਪੜ੍ਹਦੇ ਹਾਂ, ਅਧਿਆਪਕ ਮੁਫ਼ਤ ਥੋੜ੍ਹਾ ਪੜ੍ਹਾਉਂਦੇ ਨੇ? ਨਾਲੇ ਜਿਉਂ ਜਿਉਂ ਵਸੋਂ ਵਿਚ ਵਾਧਾ ਹੁੰਦਾ ਜਾਂਦਾ ਹੈ, ਅਧਿਆਪਨ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾਂਦੀ ਹੈ। ਇਸ ਵਧਦੀ ਹੋਈ ਗਿਣਤੀ ਦੇ ਫ਼ਲ-ਸਰੂਪ ਅਧਿਆਪਕ ਅਤੇ ਵਿਦਿਆਰਥੀ ਵਿਚ ਦੂਰੀ ਵਧ ਰਹੀ ਹੈ। ਅਧਿਆਪਕਾਂ ਭਾਣੇ ਵਿਦਿਆਰਥੀ ਨਿਰੇ ਰੋਲ ਨੰਬਰ ਹੀ ਹਨ। ਦੂਰ ਹੋਣ ਨਾਲ ਇਹ ਇਕ-ਦੂਜੇ ਦੀਆਂ ਸਮੱਸਿਆਵਾਂ ਸਮਝਣੋਂ ਅਸਮਰਥ ਹੋ ਰਹੇ ਹਨ। ਇਸ ਤਰ੍ਹਾਂ ਗ਼ਲਤ-ਫ਼ਹਿਮੀਆਂ ਵਧ ਰਹੀਆਂ ਹਨ ਅਤੇ ਗੜਬੜਾਂ ਫ਼ੈਲ ਰਹੀਆਂ ਹਨ। ਅੱਜ ਵਿਗਿਆਨ ਦਾ ਯੁੱਗ ਹੈ ਜਿਸ ਵਿਚ ਗਿਆਨ ਦਾ ਚਾਨਣ ਚਾਰ-ਚੁਫ਼ੇਰੇ ਪੈਲ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਵਿਚ ਲੋਕਰਾਜ ਜਨਤਾ ਨੂੰ ਆਪਣੇ ਹੱਕਾਂ ਦੀ ਸੋਝੀ ਕਰਵਾ ਰਿਹਾ ਹੈ, ਪਰ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਵਿਦਿਆਰਥੀ ਇਸ ਲੋਕਰਾਜ ਦੀ ਅਯੋਗ ਵਰਤੋਂ ਕਰ ਰਹੇ ਹਨ। ਉਹ ਸਮਾਂ ਅੱਜ ਬੀਤੀ ਕਹਾਣੀ ਬਣ ਕੇ ਰਹਿ ਗਿਆ ਹੈ ਜਦੋਂ ਵਿਦਿਆਰਥੀ ਰੂਪੀ ਚੇਲੇ ਅਧਿਆਪਕ ਰੂਪੀ ਗੁਰੂ ਇਕੱਠੇ ਆਸ਼ਰਮਾਂ ਵਿਚ ਰਹਿੰਦੇ ਸਨ ਅਤੇ ਅਧਿਆਪਕ ਦੀ ਹਰ ਗੱਲ ਨੂੰ ਸਿਰ-ਮੱਥੇ ਮੰਨਣਾ ਵਿਦਿਆਰਥੀ ਦਾ ਧਰਮ ਸੀ। ਵਿਦਿਆਰਥੀ ਵੱਲੋਂ ਕਿਸੇ ਕਿਸਮ ਦੀ ਜ਼ਿਆਦਤੀ ਜਾਂ ਅਨੁਸ਼ਾਸਨਹੀਣਤਾ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਆਸ਼ਰਮਾਂ ਵਿਚ ਵਿਦਿਆਰਥੀ ਤੇ ਅਧਿਆਪਕ ਇਵੇਂ ਜੀਵਨ ਬਤੀਤ ਕਰਦੇ ਸਨ ਜਿਵੇਂ ਇੱਕ ਟੱਬਰ ਦੇ ਜੀਅ ਹੋਣ। ਪਰ ਅੱਜ ? ਅੱਜ ਤਾਂ ਸਮਾਂ ਬਿਲਕੁਲ ਹੀ ਬਦਲ ਗਿਆ ਹੈ। ਵਿਦਿਆਰਥੀਆਂ ਵਿਚ ਉਹ ਗੁਹੂ ਲਈ ਸਤਿਕਾਰ ਦੀ ਬਾਵਨਾ ਅਤੇ ਮਾਨਸਕ ਸ਼ਾਂਤੀ ਤੇ ਧੀਰਜ ਰਿਹਾ ਹੀ ਨਹੀਂ। ਅਸੀਂ ਆਏ ਦਿਨ ਅਖ਼ਬਾਰਾਂ ਵਿਚ ਪੜ੍ਹਦੇ ਅਤੇ ਅੱਖੀਂ ਵੇਖਦੇ ਹਾਂ-ਕਿਤੇ ਵਿਦਿਆਰਥੀਆਂ ਨੇ ਆਪਣੀ ਸੰਸਥਾ ਦੇ ਸ਼ੀਸ਼ੇ ਤੋੜ ਦਿੱਤੇ ਹਨ; ਕਿਤੇ ਸਿਨੇਮਾ ਬਾਲ ਦਾ ਸਾਰਾ ਫ਼ਰਨੀਚਰ ਤਬਾਹ ਕਰ ਦਿੱਤਾ ਹੈ; ਕਿਤੇ ਗੱਡੀਆਂ ਜਾਂ ਬੱਸਾਂ ਨੂੰ ਅੱਗ ਲਾ ਦਿੱਤੀ ਹੈ; ਕਿਤੇ ਕਿਸੇ ਵਿਦਿਅਕ-ਅਧਿਕਾਰੀ ਦੀ ਭਰੇ-ਬਜ਼ਾਰ ਬੇਇੱਜ਼ਤੀ ਕਰ ਦਿੱਤੀ ਹੈ; ਕਿਤੇ ਹੜਤਾਲੀਆਂ ਦੇ ਜਲੂਸ ਨੇ ਬਜ਼ਾਰ ਦੀਆਂ ਦੁਕਾਨਾਂ ਲੁੱਟ ਲਈਆਂ ਹਨ ਆਦਿ। ਪੁਲਿਸ-ਅਧਿਕਾਰੀ ਅਜਿਹੀਆਂ ਕਾਰਵਾਈਆ ਨੂੰ ਰੋਕਣ ਲਈ ਲਾਠੀਚਾਰਜ, ਅੱਥਰੂ-ਗੈਸ ਤੇਨਕਲੀ ਗੋਲੀ ਚਲਾ ਕੇ ਆਪਣਆ ਟਿੱਲ ਲਾਉਂਦੇ ਹਨ ਪਰ ਕੁਝ ਪੇਸ਼ ਨਹੀਂ ਜਾਂਦੀ; ਰੋਗ ਵਧਦਾ ਹੀ ਜਾਂਦਾ ਹੈ, ਹੱਲ ਹੋਣ ਵਿਚ ਨਹੀਂ ਆਉਂਦਾ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਦਾ ਦੂਜਾ ਰੂਪ ਇਨ੍ਹਾਂ ਦੇ ਨਿੱਜੀ ਵੈਲਾਂ ਨਾਲ ਸਬੰਧਤ ਹੈ। ਅੱਜਕੱਲ੍ਹ ਬਹੁਤੇ ਵਿਦਿਆਰਥੀ ਸਿਗਰਟਾਂ-ਸ਼ਰਾਬਾਂ ਪੀਣਾ, ਕਿਤਾਬਾਂ ਤੋਂ ਬਿਨਾਂ ਸਕੂਲਾਂ-ਕਾਲਜਾਂ ਵਿਚ ਜਾਣਾ, ਮਾਪਿਆਂ ਤੇ ਅਧਿਆਪਕਾਂ ਦੀ ਪ੍ਰਵਾਹ ਨਾ ਕਰਨਾ, ਪੜ੍ਹਨ ਦੀ ਥਾਂ ਨਕਲਾਂ ਮਾਰਨ ਵੱਲ ਧਿਆਨ ਦੇਣਾ ਅਤੇ ਨਿੱਤ ਨਵੀਆਂ ਸ਼ਾਰਰਤਾ ਸੋਚਣਾ ਆਦਿ ਫ਼ੈਸ਼ਨ ਰਹੀ ਹੈ। ਪਤਾ ਨਹੀਂ ਇਸ ਅਨੁਸ਼ਾਸਨਹੀਣਤਾ ਦਾ ਕੀ ਅੰਤ ਹੋਏਗਾ? ਕਿਸੇ ਵਿਦਵਾਨ ਦਾ ਅਜੋਕੇ ਵਿਦਿਆਰਥੀਆਂ ਨੂੰ ‘ਬਿਨਾਂ ਸਿਰਨਾਵਿਉਂ ਚਿੱਠੀਆਂ’ ਕਹਿਣਾ ਬਹਤ ਹੱਦ-ਤਕ ਠੀਕ ਹੈ, ਕਿਉਂਕਿ ਕੁਝ ਪਤਾ ਨਹੀਂ ਲੱਗਦਾ ਕਿ ਉਹ ਅਨੁਸ਼ਾਸਨਹੀਣ ਵਿਦਿਆਰਥੀ ਕਿਧਰ ਜਾ ਰਹੇ ਹਨ। ਕੌਣ ਨਹੀਂ ਜਾਣਦਾ ਕਿ ਵਾਸਤਵ ਵਿਚ ਵਿਦਿਆਰਥੀ ਹੀ ਸਮਾਜ ਦਾ ਭਵਿੱਖ ਹੁੰਦਾ ਹੈ? ਇਨ੍ਹਾਂ ਵਿਦਿਆਰਥੀਆਂ ਨੇ ਹੀ ਕੱਲ੍ਹ ਦੇ ਸਮਾਜ ਦੀ ਵਾਗ-ਡੋਰ ਆਪਣੇ ਹੱਥਾਂ ਵਿਚ ਲੈਣੀ ਹੈ। ਹਰ ਕੌਮ ਦੇ ਵਿਦਿਆਰਥੀ ਉਸ ਦੀ ਕੀਮਤੀ ਸੰਪਤੀ ਹੁੰਦੇ ਹਨ। ਕੀ ਸਾਡੇ ਅਨੁਸ਼ਾਸਨਹੀਣ ਵਿਦਿਆਰਥੀ ਸਮਾਜ ਦਾ ਅਨੁਸ਼ਾਸਨ ਰੱਖਣ ਵਿਚ ਸਫ਼ਲ ਹੋ ਸਕਣਗੇ? ਜੇ ਇਹੋ ਹਾਲ ਰਿਹਾ ਤਾਂ ਭਾਰਤ ਦੇ ਭਵਿੱਖ ਬਾਰੇ ਕੋਈ ਨਿਸ਼ਚਿਤ ਨਿਰਣਾ ਨਹੀਂ ਦਿੱਤਾ ਜਾ ਸਕਦਾ। ਸਮੇਂ ਦੀ ਮੰਗ ਹੈ ਕਿ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਦਾ ਕਾਰਣਾ ਨੂੰ ਸਮਝਿਆ ਜਾਏ ਤੇ ਇਸ ਨੂੰ ਖ਼ਤਮ ਕਰਨ ਦੇ ਉਪਰਾਲੇ ਕੀਤੇ ਜਾਣ। ਵਿਦਿਆਰਥੀਆਂ ਵਿਚ ਅਨੁਸ਼ਾਸਨਹੀਣਤਾ ਦਾ ਪ੍ਰਮੁੱਖ ਕਾਰਣ ਇੰਨ੍ਹਾਂ ਦਾ ‘ਅਨਿਸਚਿਤ ਭਵਿੱਖ’ਕਿਹਾ ਜਾ ਸਕਦਾ ਹੈ। ਅੱਜ ਇਹ ਵੇਖਦੇ ਹਨ ਕਿ ਇਨ੍ਹਾਂ ਦੇ ਵੱਡੇ ਭਰਾ, ਮਿੱਤਰ ਤੇ ਚਾਚੇ ਆਦਿ ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕਰ ਕੇ ਵੀ ਵਿਹਲੇ ਬੈਠੇ ਹਨ