ੳ ਫ਼ੈਸ਼ਨਾਂ ਨੇ ਤਾਂ ਵਿਦਿਆਰਥੀਆਂ ਦੀ ਰਹਿਣੀ-ਬਹਿਣੀ ਵਿਚ ਓਪਰਾਪਨ, ਬਣਾਉਟੀ ਸੱਜ-ਧੱਜ,ਫ਼ੋਕੀ ਸ਼ੋ ਤੇ ਫ਼ੂੰ-ਫ਼ਾਂ,ਝੂਠ-ਫ਼ਰੇਬ,ਹੇਰਾ-ਫ਼ੇਰੀ ਤੇ ਰੁਮਾਂਸ ਆਦਿ ਭੈੜੀਆਂ ਵਾਦੀਆਂ ਦੀ ਭਰਤੀ ਕਰ ਦਿੱਤੀ ਹੈ। ਉਹ ਜੋ ਕੁਝ ਬਾਹਰੋਂ ਦਿੱਸਦੇ ਹਨ, ਉਹ ਕੁਝ ਵਿਚੋਂ ਨਹੀਂ ਹੁੰਦੇ। ਉਹ ਜੋ ਕਹਿੰਦੇ ਹਨ, ਵਿਖਾਵੇ ਲਈ ਆਖਦੇ ਹਨ। ਉਹ ਮਾਰ ਖਾ-ਲੈਣਗੇ, ਪਰ ਕੁੜੀਆਂ ਨੂੰ ਅਵਾਜ਼ੇ ਕੱਸਣੋਂ ਨਹੀਂ ਟਲਣਗੇ ; ਉਹ ਭੁੱਖੇ ਰਹਿ ਲੈਣਗੇ, ਪਰ ਆਪਣੀ ਪੈਂਟ ਦੀ ਕਰੀਜ਼ ਨੂੰ ਭਾਨ ਨਹੀਂ ਪੈਣ ਦੇਣਗੇ। ਉਹ ਮਾਪਿਆਂ ਤੇ ਅਧਿਆਪਕਾਂ ਦੀਆਂ ਝਿੜਕਾਂ ਸਹਿ ਲੈਣਗੇ, ਪਰ ਅਵਾਰਾਗਰਦੀ ਨਹੀਂ ਛੱਡਣਗੇ। ਇਹ ਸਾਰਾ ਕੁਝ ਕਿੰਨਾ ਖੋਖਲਾ ਤੇ ਮਨੋਰਥਹੀਣ ਹੈ, ਕੋਈ ਨਹੀਂ ਸੋਚਦਾ। ਫ਼ੈਸ਼ਨਾਂ ਨੇ ਤਾਂ ਵਿਦਆਰਥੀਆਂ ਦੀ ਖਾਧ-ਖ਼ੁਰਾਕ ਵਿਚ ਵੀ ਕੀ-ਨ-ਕੀ ਕਰ ਦਿੱਤਾ ਹੈ। ਅੱਜ ਵਿਦਿਆਰਥੀ ਦੁੱਧ ਦੀ ਥਾਂ ਚਾਹ ਜਾਂ ਕਾਫ਼ੀ,ਸ਼ਰਾਬ ਪੀਣ,ਸਿਗਰਟ ਫ਼ੂਕਣ, ਚਟਪਟੀਆਂ ਚੀਜ਼ਾਂ,ਗੋਲ-ਗੱਪੇ ਤੇ ਮਸਾਲੇਦਾਰ ਚਾਟ ਆਦਿ ਤੋ ਹੋਰ ਨਿੱਕ-ਸੁਕ ਖਾਣ ਵਿਚ ਆਪਣਾ ਮਾਣ ਸਮਝਦਾ ਹੈ। ਇਨ੍ਹਾਂ ਫ਼ੈਸ਼ਨਾਂ ਦੁਆਰਾ ਦੇਸ ਦਾ ਬਹੁਤ ਸਾਰਾ ਸਰਮਾਇਆ ਅਜਾਈ ਜਾ ਰਿਹਾ ਹੈ-ਫ਼ੇਲ੍ਹ ਹੋਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਮਨ ਦੀ ਸਾਂਤੀ ਅਲੋਪ ਹੋ ਰਹੀ ਹੈ;ਘਟੀਆਪਨ ਆ ਰਿਹਾ ਹੈ ਤੇ ਸਾਊਪਨ ਅਲੋਪ ਹੋ ਰਿਹਾ ਹੈ;ਚਲਾਕੀ ਵਧ ਰਹੀ ਹੈ ਤੇ ਸਿਆਣਪ ਘੱਟ ਰਹੀ ਹੈ;ਸਿਹਤਾਂ ਖ਼ਰਾਬ ਹੋ ਰਹੀਆਂ ਹਨ ਤੇ ਰੋਗ ਡੇਰੇ ਜਮਾ ਰਹੇ ਹਨ ਅਤੇ ਜੁਆਨ ਬੁੱਢਿਆਂ ਤੋਂ ਵੀ ਗਏ-ਗੁਜ਼ਰੇ ਜਾਪ ਰਹੇ ਹਨ। ਵਿਦਿਆਰਥੀ-ਜਗਤ, ਜਿਸ ਨੇ ਕੱਲ੍ਹ ਨੂੰ ਭਾਰਤ ਦੀ ਵਾਗ-ਡੋਰ ਸਾਂਭਣੀ ਹੈ ਜਾਂ ਜੋ ਭਾਰਤ ਦਾ ਭਵਿੱਖਤ ਹੈ, ਦਾ ਢਹਿੰਦੀਆਂ ਕਲਾਂ ਵਿਚ ਜਾਣਾ ਦੇਸ ਨੂੰ ਹਾਨੀ ਪੁਚਾਉਣਾ ਹੈ। ਚੰਗੀ ਗੱਲ ਤਾਂ ਇਹ ਹੈ ਕਿ ਵਿਦਿਆਰਥੀ ਆਪਣੇ ਕਰਤੱਵ ਨੂੰ ਸਮਝਣ, ਸੁੱਕੀ ਫ਼ੂੰ-ਫ਼ਾਂ ਨੂੰ ਤਿਆਗਣ, ਸੁਥਰਾ ਤੇ ਚੰਗਾ ਖਾਣ, ਸਾਦਾ ਪਾਉਣ, ਉੱਚੇ-ਸੁੱਚੇ ਵਿਚਾਰ ਗ੍ਰਹਿਣ ਕਰਨ, ਪੜ੍ਹ-ਲਿਖ ਕੇ ਸਮੇਂ ਦਾ ਪੂਰਾ-ਪੂਰਾ ਲਾਭ ਉਠਾਉਣ, ਮਨ ਨੂੰ ਸ਼ੁੱਧ ਕਰਨ ਅਤੇ ਤਨ ਨੂੰ ਸਾਫ਼ ਰੱਖਣ ਤਾਂ ਹੀ ਭਾਰਤ ਦਾ ਭਵਿੱਖਤ ਉਜਲਾ ਹੋ ਸਕਦਾ ਹੈ। ਅਜੇ ਡੁੱਲ੍ਹਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਸਵੇਰ ਦਾ ਭੁੱਲਿਆ ਸ਼ਾਮੀਂ ਘਰ ਆ ਜਾਏ ਤਾਂ ਉਹ ਭੁੱਲਿਆ ਨਹੀਂ ਸਮਝਿਆ ਜਾਂਦਾ। ਹੁਣ ਲੋੜ ਇਸ ਗੱਲ ਦੀ ਹੈ ਕਿ ਭਾਰਤੀ ਨੇਤਾ ਤੇ ਹਕੂਮਤ ਦੇ ਰਾਖੇ ਇਸ ਬੰਨੇ ਉਚੇਚਾ ਧਿਆਨ ਦੇਣ ਅਤੇ ਦੇਸ਼ ਦੇ ਨਵੇਂ ਪੋਚ ਨੂੰ ਤਬਾਹ ਹੋਣੋਂ ਬਚਾਅ ਲੈਣ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੇ ਕੰਮਾਂ ਵੱਲ ਲਾ ਕੇ ਫ਼ੈਸ਼ਨਾਂ ਦੀ ਵਿਅਰਥਤਾ ਤੋਂ ਸੁਚੇਤ ਕਰਨਾ ਚਾਹੀਦਾ ਹੈ ਤੇ ਨੌਜੁਆਨ ਵਰਗ ਨੂੰ ਆਪ ਵੀ ਸਾਰਥਕ ਸੋਚ ਧਾਰਨ ਕਰਨੀ ਚਾਹੀਦੀ ਹੈ। ਅਜੋਕੇ ਜੀਵਨ ਵਿਚ ਫ਼ੈਸ਼ਨ-ਪ੍ਰਸਤੀ ਘਰ ਕਰ ਗਈ ਹੈ। ਵਾਧੂ ਵਿਖਾਵਾ, ਰੀਸ ਤੇ ਖੋਖਲਾਪਨ ਆਦਿ ਲੱਛਣ ਫ਼ੈਸ਼ਨ ਦੀ ਜੜ੍ਹ ਹਨ। ਫ਼ੈਸ਼ਨ ਨੇ ਗੰਭੀਰਤਾ ਖ਼ਤਮ ਕਰ ਕੇ ਚੁਲਬੁਲੇਪਨ ਨੂੰ ਜਨਮ ਦਿੱਤਾ ਹੈ। ਨਿੱਤ ਨਵੇਂ ਫ਼ੈਸ਼ਨ ਸੱਭਿਆਚਾਰ ਨੂੰ ਢਾਹ ਲਾ ਰਹੇ ਹਨ। ਵਿਦਿਆਰਥੀ-ਜਗਤ ਵਿਟਚ ਇਹ ਇਕ ਘ਼ਲਤ-ਫ਼ਹਿਮੀ ਹੇ ਕਿ ਸਕੂਲ-ਕਾਲਜ ਦਾ ਵਿਦੀਆਰਥੀ ਫ਼ੈਸ਼ਨ ਤੋਂ ਬਗ਼ੈਰ ਕਿਵੇਂ ਰਹਿ ਸਕਦਾ ਹੈ, ਪਰ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਸਾਦਾ ਜੀਵਨ ਤੇ ਉੱਚੇ ਵਿਚਾਰ ਸਫ਼ਲਤਾ ਦੀ ਕੁੰਜੀ ਹਨ। ਲਾਲ ਗੋਦੜੀ ਵਿਚ ਹੀ ਲੁਕੇ ਹੁੰਦੇ ਹਨ। ਕੁਦਰਤ ਦੀ ਸਾਦਗੀ ਵਿਚ ਅੰਤਾਂ ਦੀ ਸੁਹਜ ਭਰੀ ਹੁੰਦੀ ਹੈ ਅਤੇ ਸਾਡੇ ਵੱਡੇ-ਵਡੇਰਿਆਂ ਤੇ ਗੁਰੂਆਂ-ਪੀਰਾਂ ਦਾ ਜੀਵਨ ਸਾਦਾ ਤੇ ਸਵੱਛ ਸੀ। ਹੋਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਕਈ ਫ਼ੈਸ਼ਨ ਕਰਦੇ ਹਨ ਆਪਣੇ ਵੱਤ ਨੂੰ ਵੇਖ ਕੇ, ਪਰ ਵਿਦਿਆਥੀ ਫ਼ੈਸ਼ਨ ਕਰਦੇ ਹਨ ਨਕਲ ਤੇ ਵਿਖਾਵੇ ਦੀ ਖ਼ਾਤਰ। ਕਿਸੇ ਦੀਆਂ ਜੋਗੀਆਂ ਆਦਤਾਂ ਤਾਂ ਇਹ ਛੇਤੀ ਕੀਤੇ ਗ੍ਰਹਿਣ ਨਹੀਂ ਕਰਦੇ ਪਰ ਭੈੜੀਆਂ ਨੂੰ ਅਜਿਹਾ ਪੱਲੇ ਬੰਨ੍ਹਦੇ ਹਨ ਕਿ ਛੱਡਣ ਦਾ ਨਾਂ ਨਹੀਂ ਲੈਂਦੇ। ਅਜੋਕੇ ਵਿਦਿਆਰਥੀਆਂ ਦੇ ਕੱਪੜੇ ਨਵੀਨ ਤੋਂ ਨਵੀਨਤਰ ਕੱਟ ਦੇ ਹੁੰਦੇ ਹਨ-ਲੜਕੇ ਅਮਰੀਕਨ-ਕੱਟ ਕੋਟ ਤੇ ਬੁਸ਼-ਸ਼ਰਟਾਂ, ਕਦੀ ਤੀਹ-ਪੈਂਤੀ ਇੰਚ ਮੁਹਰੀ ਵਾਲੀਆਂ ਪੈਂਟਾ ਤੇ ਕਦੀ ਬੇਹੱਦ ਤੰਗ ਜ਼ੀਨ-ਪੈਂਟਾਂ,(ਜਿਹੜੀਆਂ ਪਾ ਕੇ ਸਧਾਰਨ ਤੌਰ ’ਤੇ ਚੱਲਿਆ ਵੀ ਨਹੀਂ ਜਾ ਸਕਦਾ) ਆਦਿ ਪਾਈ ਫ਼ਿਰਦੇ ਹਨ। ਲੜਕੀਆਂ ਐਨ ਫ਼ਿਟ, ਤੋੜ ਤੀਕ ਸੀਤੀਆਂ ਹੋਈਆਂ ਤੇ ਬਾਹਵਾਂ-ਰਹਿਤ ਕਮੀਜ਼ਾਂ,ਘੱਗਰੇ ਵਰਗੀਆਂ ਸਲਵਾਰਾਂ ਜਾਂ ਬੈੱਲ ਬਾਟਮਾਂ,