Typing Test

10:00

ਪੰਜਾਬ ਜਲ ਸਰੋਤ ਵਿਭਾਗ ਨੇ ਸਿਧਵਾਂ ਮੰਡਲ ਦੀ ਕਿੰਗਵਾਂ ਤੇ ਹੋਰਨਾਂ ਨਹਿਰਾਂ ਦੀ ਮੁਰੰਮਤ ਆਦਿ ਕਾਰਨਾਂ ਕਰ ਕੇ 7 ਦਸੰਬਰ ਨੂੰ ਪਾਣੀ ਬੰਦੀ ਦਾ ਫ਼ੁਰਮਾਨ ਜਾਰੀ ਕੀਤਾ ਗਿਆ ਸੀ। ਪਹਿਲਾਂ ਇਹ ਬੰਦੀ 30 ਨਵੰਬਰ ਤੱਕ ਐਲਾਨੀ ਗਈ ਸੀ। ਕਿੰਗਵਾਂ ਤੇ ਹੋਰ ਨਹਿਰਾਂ ਵਿੱਚ ਪਾਣੀ ਨਾ ਛੱਡਣ ਕਾਰਨ ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਨਹਿਰੀ ਪਾਣੀ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਗੁਲਜ਼ਾਰ ਸਿੰਘ ਘੱਲਕਲਾਂ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਸਿੰਜਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਬਠਿੰਡਾ ਨਹਿਰ ਮੰਡਲ ਗੁਰਜਿੰਦਰ ਬਾਹੀਆ ਨੇ ਬੀਤੇ ਵਰ੍ਹੇ ਦੀ 9 ਨਵੰਬਰ ਨੂੰ ਕਿਹਾ ਸੀ ਕਿ ਕਿੰਗਵਾਂ ਆਦਿ ਨਹਿਰਾਂ ‘ਚ ਪਾਣੀ ਦੀ ਬੰਦੀ 7 ਦਸੰਬਰ ਤੱਕ ਰਹੇਗੀ, ਪਰ ਹੁਣ ਤੱਕ ਨਹਿਰਾਂ ਸੁੱਕੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਿੰਡ ਦੀ ਟੇਲ ਉੱਤੇ ਪਾਣੀ ਵਧਣ ਨਾਲ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਪਾਣੀ ਘਟਾਇਆ ਜਾ ਸਕਦਾ ਹੈ ਪਰ ਘੱਟੋਂ ਘੱਟ ਲੋੜਵੰਦਾਂ ਨੂੰ ਤਾਂ ਪਾਣੀ ਮਿਲੇ। ਉਨ੍ਹਾਂ ਕਿਹਾ ਕਿ ਸਿੰਜਾਈ ਵਿਭਾਗ ਦੀਆਂ ਨਾਕਾਮੀਆਂ ਦੀ ਸਜ਼ਾ ਮਾਲਵ ਦੇ ਕਿਸਾਨਾਂ ਨੂੰ ਭੁਗਤਣੀਆਂ ਪੈ ਰਹੀਆਂ ਹਨ। ਪਾਣੀ ਦੀ ਘਾਟ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਣਕ ਦੀ ਫ਼ਸਲ ਨੂੰ ਹੁਣ ਤੱਕ ਨਹਿਰੀ ਪਾਣੀ ਨਹੀਂ ਮਿਲਿਆ ਹੈ। ਹੁਣ ਤਾਂ ਨਹਿਰੀ ਪਾਣੀ ਦੀ ਆਸ ਹੀ ਮੁੱਕ ਗਈ ਹੈ। ਬਹੁਤੀ ਥਾਈ ਪੱਕੇ ਤੇ ਕੱਚੇ ਖਾਲਿਆਂ ਦੀ ਤਾਂ ਹੋਂਦ ਦੀ ਖਤਮ ਹੋ ਚੁੱਕੀ ਹੈ। ਬੇਲਦਾਰਾਂ ਦੀ ਘਾਟ ਕਾਰਨ ਵਿਭਾਗ ਦੀ ਪਕੜ ਵੀ ਸੂਇਆਂ ਤੋਂ ਢਿੱਲੋਂ ਪੈ ਚੁੱਕੀ ਹੈ।ਬਲਾਕ ਖੇਤੀਬਾੜੀ ਅਫ਼ਸਰ ਤੇ ਕੌਮੀ ਪੁਰਸਕਾਰ ਵਿਜੇਤਾ ਡਾ.ਹਰਨੇਕ ਸਿੰਘ ਰੋਡੇ ਨੇ ਕਿਹਾ ਕਿ ਪੰਜਾਬ ਵਿੱਚ ਨਹਿਰੀ ਪਾਣੀ ਖੇਤੀ ਦੀ ਪੈਦਾਵਾਰ ਲਈ ਇੱਕ ਮਹੱਤਵਪੂਰਨ ਸੋਮਾ ਹੈ। ਇਹ ਖੇਤੀ ’ਤੇ ਆ ਰਹੀ ਲਾਗਤ ਨੂੰ ਘੱਟ ਕਰਨ ਦਾ ਇੱਕੋ-ਇੱਕ ਮੁੱਖ ਸੋਮਾ ਹੈ। ਕਿਸਾਨਾਂ ਨੂੰ ਮੀਂਹ ਆਦਿ ਦਾ ਖਾਸ ਧਿਆਨ ਰੱਖ ਕੇ ਕਣਕ ਦੀ ਫ਼ਸਲ ਨੂੰ ਪਾਣੀ ਦੇਣਾ ਚਾਹੀਦਾ ਹੈ। ਸਿੰਜਾਈ ਵਿਭਾਗ ਦੇ ਸਥਾਨਕ ਜੂਨੀਅਰ ਇੰਜਨੀਅਰ ਬਿਨਵੰਤ ਸਿੰਘ ਨੇ ਕਿਹਾ ਕਿ ਪਾਣੀ ਦੀ ਕੋਈ ਘਾਟ ਨਹੀਂ ਹੈ ਬਲਕਿ ਕਣਕ ਦੀ ਫ਼ਸਲ ਲਈ ਕਿਸਾਨਾਂ ਵੱਲੋਂ ਹੀ ਨਹਿਰੀ ਪਾਣੀ ਦੀ ਮੰਗ ਬਹੁਤ ਘੱਟ ਹੈ। ਟੇਲ ਉੱਤੇ ਪੈਦੇ ਪਿੰਡ ਵੱਡਾ ਘਰ ਦੇ ਕਿਸਾਨਾਂ ਨੂੰ ਪਾਣੀ ਨਾ ਛੱਡਣ ਅਤੇ ਕੁਝ ਕਿਸਾਨਾਂ ਨੇ ਫ਼ਰਵਰੀ ਮਹੀਨੇ ਪਾਣੀ ਛੱਡਣ ਅਤੇ ਕੁਝ ਕਿਸਾਨਾਂ ਨੇ ਫ਼ਰਵਰੀ ਮਹੀਨੇ ਪਾਣੀ ਛੱਡਣ ਲਈ ਲਿਖਤੀ ਰੂਪ ਵਿੱਚ ਦਿੱਤਾ ਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਵਿਧਾਇਕ ਰਤਨ ਸਿੰਘ ਅਜਨਾਲਾ ਦੇ ਹਲਕੇ ਅਜਨਾਲਾ ਦੇ ਪਿੰਡ ਦਾਲਮ ਤੋਂ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਅਕਾਲੀ ਵਰਕਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ । ਉਨ੍ਹਾਂ ਇਸ ਹਲਕੇ ਦੀ ਜ਼ਿੰਮੇਵਾਰੀ ਬਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੂੰ ਸੌਂਪੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਹੁਣ ਤੱਕ 30 ਤੋਂ ਵੱਧ ਵਿਧਾਨ ਸਭਾ ਹਲਕਿਆਂ ਵਿੱਚ ਜਾ ਚੁੱਕੇ ਹਨ। ਹਰ ਹਲਕੇ ਵਿੱਚ ਅਕਾਲੀ ਕਾਰਕੁਨਾਂ ਵਿੱਚ ਪੂਰਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ, ਜਿਸ ਕਾਰਨ ਲੋਕਾਂ ਵਿੱਚ ਕਾਂਗਰਸ ਪ੍ਰਤੀ ਭਾਰੀ ਰੋਹ ਹੈ। ਉਨ੍ਹਾਂ ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਆਖਿਆ ਕਿ ਕਾਂਗਰਸ ਸਰਕਾਰ ਨੇ ਭਾਵੇਂ ਵੱਡੀ ਗਿਣਤੀ ’ਚ ਅਕਾਲੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਰੱਦ ਕਰਵਾ ਦਿੱਤੇ ਸਨ ਪਰ ਉਸ ਦੇ ਬਾਵਜੂਦ ਅਕਾਲੀ ਪੰਚ ਸਰਪੰਚ ਵੱਡੀ ਗਿਣਤੀ ਵਿੱਚ ਜਿੱਤੇ ਹਨ। ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਸੀਨੀਅਰ ਅਕਾਲੀ ਆਗੂਆਂ ਦਾ ਨਾਂ ਲਏ ਬਿਨਾਂ ਉਨ੍ਹਾਂ ਦੋਸ਼ ਲਾਇਆ ਕਿ ਕੁਝ ਆਗੂ ਆਪਣੇ ਨਿੱਜੀ ਹਿੱਤਾਂ ਕਾਰਨ ਪਾਰਟੀ ਨੂੰ ਪਿੱਠ ਦਿਖਾ ਕੇ ਗਏ ਹਨ ਪਰ ਇਸ ਦੇ ਬਾਵਜੂਦ ਅਕਾਲੀ ਕਾਰਕੁਨਾਂ ਵਿੱਚ ਪੂਰਾ ਉਤਸ਼ਾਹ ਅਤੇ ਇੱਕਜੁੱਟਤਾ ਹੈ। ਉਨ੍ਹਾਂ ਆਖਿਆ ਕਿ ਹਰ ਹਲਕੇ ’ਚ ਵਰਕਰ ਮੀਟਿੰਗ ਮਗਰੋਂ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਉਹ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਦੋਵਾਂ ਦਾ ਦਿਲੋਂ ਸਤਿਕਾਰ ਕਰਦੇ ਹਨ। ਪਰ ਸਚਾਈ ਇਹ ਹੈ ਕਿ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਅਤੇ ਲੋਕਾਂ ਨੇ ਜਿੱਤ ਦਿਵਾਈ। ਉਨ੍ਹਾਂ ਆਖਿਆ ਕਿ ਪਾਰਟੀ ਤੋਂ ਵੱਖ ਹੋ ਕੇ ਅਤੇ ਮੁੱਖ ਧਾਰਾ ਤੋਂ ਬਾਹਰ ਜਾ ਕੇ ਕੋਈ ਹੋਂਦ ਨਹੀਂ ਹੈ। ਇਸ ਮਾਮਲੇ ਵਿੱਚ ਉਨ੍ਹਾਂ ਪ੍ਰੇਮ ਸਿੰਘ ਲਾਲਪੁਰਾ ,ਜਥੇਦਾਰ ਗੁਰਚਰਨ ਸਿੰਘ ਟੌਹੜਾ ,ਤੁੜ ਪਰਿਵਾਰ ਤੇ ਹੋਰਨਾਂ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਤੇ ਹੋਰਨਾਂ ’ਤੇ ਵੀ ਕਾਂਗਰਸ ਦਾ ਹੱਥ ਠੋਕਾ ਹੋਣ ਦਾ ਦੋਸ਼ ਲਾਇਆ। ਭਗਵੰਤ ਮਾਨ ਵੱਲੋਂ ਸ਼ਰਾਬ ਛ਼ੱਡਣ ਦੇ ਐਲਾਨ ’ਤੇ ਵਿਅੰਗ ਕਰਦਿਆਂ ਉਨ੍ਹਾਂ ਆਖਿਆ ਕਿ ਕੇਜਰੀਵਾਲ ਵੱਲੋਂ ਪੰਜਾਬ ਨੂੰ ਨਵੇਂ ਸਾਲ ਦਾ ਤੋਹਫ਼ਾ ਹੈ।ਪੰਜਾਬ ਜਲ ਸਰੋਤ ਵਿਭਾਗ ਨੇ ਸਿਧਵਾਂ ਮੰਡਲ ਦੀ ਕਿੰਗਵਾਂ ਤੇ ਹੋਰਨਾਂ ਨਹਿਰਾਂ ਦੀ ਮੁਰੰਮਤ ਆਦਿ ਕਾਰਨਾਂ ਕਰ ਕੇ 7 ਦਸੰਬਰ ਨੂੰ ਪਾਣੀ ਬੰਦੀ ਦਾ ਫ਼ੁਰਮਾਨ ਜਾਰੀ ਕੀਤਾ ਗਿਆ ਸੀ। ਪਹਿਲਾਂ ਇਹ ਬੰਦੀ 30 ਨਵੰਬਰ ਤੱਕ ਐਲਾਨੀ ਗਈ ਸੀ। ਕਿੰਗਵਾਂ ਤੇ ਹੋਰ ਨਹਿਰਾਂ ਵਿੱਚ ਪਾਣੀ ਨਾ ਛੱਡਣ ਕਾਰਨ ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਨਹਿਰੀ ਪਾਣੀ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਗੁਲਜ਼ਾਰ ਸਿੰਘ ਘੱਲਕਲਾਂ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਸਿੰਜਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਬਠਿੰਡਾ ਨਹਿਰ ਮੰਡਲ ਗੁਰਜਿੰਦਰ ਬਾਹੀਆ ਨੇ ਬੀਤੇ ਵਰ੍ਹੇ ਦੀ 9 ਨਵ