Typing Test

10:00

ਸ਼ਾਬਦਿਕ "ਸਾਹਿਤ" ਖਜ਼ਾਨੇ ‘ਲਿਟਰੇਚਰ’ ਵਿਸ਼ਵ ਸਭਿਅਤਾ ਦੇ ਇਤਿਹਾਸ ਵਿੱਚ ਸਾਹਿਤ ਨੂੰ ਅਹਿਮ ਸਥਾਨ ਹਾਸਿਲ ਹੈ। ਯੁਗਾਂ-ਯੁਗਾਤਰਾਂ ਤੋਂ ਇਹ ਮਨੁੱਖ ਨੂੰ ਜੀਵਨ ਦਾ ਮਨੋਰਥ ਦੱਸਦਾ ਅਤੇ ਸਮਾਜ ਨੂੰ ਉਸਦੇ ਨੈਤਿਕ ਫਰਜ਼ਾਂ ਬਾਰੇ ਸੁਚੇਤ ਕਰਦਾ ਆ ਰਿਹਾ ਹੈ। ਇਹੋ ਕਾਰਣ ਹੈ ਕਿ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਅਤੇ ਜੀਵਨ ਦਾ ਰਸ ਮਨਿਆ ਜਾਂਦਾ ਹੈ। ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਵੀ ਸਮਾਜ, ਦੇਸ਼ ਅਤੇ ਕੌਮ ਦੀ ਅਮੀਰੀ ਦਾ ਅੰਦਾਜ਼ਾ, ਉੱਥੋਂ ਦੀਆਂ ਸਾਹਿਤਕ ਕਿਰਤਾਂ ਨੂੰ ਵੇਖੇ ਕੇ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਸ ਅਮੁੱਲ ਖਜ਼ਾਨੇ ਵਿੱਚ ਹੋਰ ਵਾਧਾ ਕਰਨ ਲਈ ਵਿਸ਼ਵਭਰ ਦੇ ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਯਤਨ ਲਗਾਤਾਰ ਜਾਰੀ ਹਨ। ਵਿਚਾਰਧਾਰਾ ਸਮਾਜਕ ਵਿਕਾਸ ਦੀ ਲੜੀ ਦਾ ਇਕ ਅਹਿਮ ਅੰਗ ਹੈ। ਮਨੁੱਖ ਦੀ ਆਦਿ ਕਾਲ ਤੋਂ ਇਹ ਪ੍ਰਬਲ ਜਗਿਆਸਾ ਰਹੀ ਹੈ ਕਿ ਜਿਵੇਂ-ਕਿਵੇਂ ਵੀ ਉਹ ਆਪਣੇ ਮਨ ਦੇ ਵਿਚਾਰ ਅਤੇ ਭਾਵ ਦੂਜੇ ਲੋਕਾਂ ਨਾਲ ਸਾਂਝੇ ਕਰ ਸਕੇ, ਅਤੇ ਅਤੀਤ ਦੇ ਉੱਤਮ ਵਿਚਾਰਾਂ ਨੂੰ ਕਿਸੇ ਕਲਾਤਮਕ ਰੂਪ ਰਾਹੀਂ, ਸ਼ਾਬਦਿਕ ਜਾਮਾ ਪਹਿਨਾ ਕੇ ਭਵਿੱਖ ਲਈ ਸੰਭਾਲ ਲਿਆ ਜਾਵੇ। ਕਿਸੇ ਕੌਮ ਜਾਂ ਦੇਸ਼ ਦੇ ਲੋਕ ਕਿਸੇ ਅੰਤਰ ਪ੍ਰੇਰਨਾ ਰਾਹੀਂ ਜਦੋਂ ਯਥਾਰਥ, ਕਲਪਨਾ ਅਤੇ ਆਪਣੇ ਵਿਸ਼ਾਲ ਜੀਵਨ ਅਨੁਭਵ ਦੀਆਂ ਇੱਟਾਂ ਦੇ ਸਹਾਰੇ ਅਜਿਹਾ ਅਦਬੀ ਮਹਿਲ ਉਸਾਰਦੇ ਹਨ, ਤਾਂ ਵਿਸ਼ਵ ਸਭਿਅਤਾ ਦੇ ਇਤਿਹਾਸ ਵਿਚ ਉਹ ਚਾਨਣ ਮੁਨਾਰੇ ਮੰਨੇ ਜਾਂਦੇ ਹਨ। ਸੁਹਜਭਾਵੀ ਗੁਣਾਂ ਦੇ ਪ੍ਰਕਾਸ਼ ਲਈ ਜਦੋਂ ਉਹ ਨਵੇਂ ਦਿਸਹੱਦਿਆਂ ਦੀ ਤਲਾਸ਼ ਵਿੱਚ ਆਪਣੀ ਅੰਤਰ ਚੇਤਨਾ ਨੂੰ ਸ਼ਾਬਦਿਕ ਜਾਮਾ ਪਹਿਨਾਉਂਦੇ ਹਨ, ਤਾਂ ਉਹਨਾਂ ਦੇ ਇਹ ਪਵਿੱਤਰ ਬਚਨ, "ਸਾਹਿਤ" ਹੋ ਨਿਬੜਦੇ ਹਨ, ਅਤੇ ਸਮੁੱਚੀ ਮਨੁੱਖਤਾ ਦੀ ਸਾਂਝੀ ਪੂੰਜੀ ਬਣ ਜਾਂਦੇ ਹਨ। ਇਸ ਤਰ੍ਹਾਂ ਮਨੁੱਖ ਨੂੰ ਮਨੁੱਖ ਦੇ ਤੌਰ ਤੇ ਮਾਨਤਾ ਦੇਣ ਵਾਲੀਆਂ ਮਾਨਵੀ ਮਨ ਵਿਚਲੀਆਂ ਸ਼ੁਭ ਬਿਰਤੀਆਂ ਦਾ ਸਵੈ-ਪ੍ਰਗਟਾਵਾ ਹੀ 'ਸਾਹਿਤ' ਹੈ, ਜਿਸਤੋਂ ਭਵਿੱਖ ਦੀਆਂ ਸਰਗਰਮੀਆਂ ਲਈ ਹਰ ਯੁੱਗ ਦੇ ਮਨੁੱਖ ਨੇ ਹਮੇਸ਼ਾਂ ਸੇਧ ਲਈ ਹੈ। ਸੰਯੋਗ, ਮੇਲ ਅਤੇ ਸਾਥ ਆਦਿ, ਸਾਹਿਤ ਦੇ ਕੋਸ਼ਗਤ ਅਰਥ ਹਨ। ਸੰਸਕ੍ਰਿਤ ਦੇ ਵਿਦਵਾਨਾਂ ਅਨੁਸਾਰ, ਮਾਨਵੀ ਭਲਾਈ ਦਾ ਪ੍ਰਗਟਾਵਾ ਕਰਨ ਵਾਲੀ ਰਚਨਾ ਸਾਹਿਤ ਹੈ। ਆਚਾਰੀਆ ਮਹਾਂਵੀਰ ਪ੍ਰਸਾਦ ਦ੍ਵਿਵੇਦੀ ਨੇ ਸਾਹਿਤ ਨੂੰ ਗਿਆਨ ਰੂਪੀ ਦੌਲਤ ਦੱਸਿਆ ਹੈ ਅਤੇ ਬਾਬੂ ਸਿਆਮ ਸੁੰਦਰ ਦਾਸ ਨੇ ਕਿਸੇ ਵੀ ਕਿਸੇ ਵੀ ਵਿਸ਼ੇ ਦੀ ਕਲਾਤਮਕ ਢੰਗ ਨਾਲ ਲਿਖੀ ਪੁਸਤਕ ਨੂੰ ਸਾਹਿਤ ਕਿਹਾ ਹੈ। ਸੰਤ ਸਿੰਘ ਸੇਖੋਂ ਅਨੁਸਾਰ ਸਾਹਿਤ ਦੇ ਮੁੱਖ ਮਨੋਰਥ - ਮੰਨੋਰੰਜਨ, ਮਨੋਵਿਰੇਚਨ ਅਤੇ ਮਨੋ ਵਿਕਾਸ ਆਦਿ ਹਨ। ਭਾਈ ਕਾਨ੍ਹ ਸਿੰਘ ਨਾਭਾ ਦਾ ਸਾਹਿਤ ਬਾਰੇ ਕਥਨ ਹੈ ਕਿ "ਸਾਹਿਤ (ਸਾਥ) ਹੋਣ ਦਾ ਭਾਵ ਮੇਲ, ਇਕੱਠ, ਉਹ ਕਾਵਿ ਸ਼ਾਸਤਰ ਜਿਸ ਵਿੱਚ ਰਸ ਅਲੰਕਾਰ ਛੰਦ ਆਦਿ ਸਾਰੇ ਅੰਗ ਇਕੱਠੇ ਕੀਤੇ ਜਾਣ। ਕਿਸੇ ਵੀ ਵਿਦਿਆ ਦੇ ਸਰਵ-ਅੰਗਾਂ ਦਾ ਜਿਸ ਵਿੱਚ ਇਕੱਠ ਹੋਵੇ, ਉਹ 'ਸਾਹਿਤਯ' ਹੈ।" ਅਰਬੀ ਫ਼ਾਰਸੀ ਤੇ ਉਰਦੂ ਵਿਚ ਸ਼ਾਮੀ ਤੇ ਮੁਸਲਿਮ ਕਲਚਰ ਤੋਂ ਪ੍ਰਭਾਵਿਤ ਸਾਹਿਤ ਲਈ `ਅਦਬ ਅਤੇ ਅੰਗਰੇਜ਼ੀ ਵਿੱਚ ਇਸ ਲਈ ‘ਲਿਟਰੇਚਰ’ ਸਬਦ ਦੀ ਵਰਤੋਂ ਕੀਤੀ ਜਾਂਦੀ ਹੈ। ਅਦਬ ਦੇ ਕੋਸ਼ਗਤ ਅਰਥ ਆਦਰ, ਮਾਣ ਅਤੇ ਨੈਤਿਕਤਾ ਵਾਲਾ ਸਾਹਿਤ ਹਨ ਅਤੇ ਲਿਟਰੇਚਰ ਦਾ ਮੂਲ ਭਾਵ ਕੁਝ ਵਿਚਾਰਾਂ ਨੂੰ ਲੈਟਰਜ਼ ਭਾਵ ਅੱਖਰਾਂ ਰਾਹੀਂ ਲਿੱਪੀਬੱਧ ਕਰਨਾ ਹੈ। ਪੱਛਮੀ ਵਿਦਵਾਨਾਂ ਵੱਲੋਂ ਵੀ ਸਾਹਿਤ ਨੂੰ ਬਹੁਭਾਤੀ ਪਰਿਭਾਸ਼ਿਤ ਕੀਤਾ ਗਿਆ ਹੈ। ਰੋਮਨਾਂ ਅਨੁਸਾਰ, ਸਾਡੇ ਬਜੁਰਗਾਂ ਦੀ ਗਿਆਨਮਈ ਸਿਰਜਨਾ ਲਿਟਰੇਚਰ ਹੈ। ਲਾਤੀਨੀ ਕਵੀ