Typing Test

10:00

ਸਚਾਈ ਤੇ ਇਮਾਨਦਾਰੀ ਇਕ ਐਸਾ ਗੁਣ ਹੈ, ਜੋ ਅਣਮੋਲ ਰਤਨ ਜਾਂ ਹੀਰੇ, ਜਵਾਹਰਾਤ ਦੇ ਤੁਲ ਕਿਹਾ ਜਾ ਸਕਦਾ ਹੈ। ਜਿਸ ਵਿਅਕਤੀ ਪਾਸ ਇਹ ਗੁਣ ਹੋਵੇ, ਉਸ ਦਾ ਸਤਿਕਾਰ, ਉਸਦੇ ਸੰਪਰਕ ਵਿੱਚ ਆਉਣ ਵਾਲੇ ਸਮੂਹ ਵਿਅਕਤੀਆਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ। ਅਧਿਆਪਕਾਂ ਤੇ ਪ੍ਰੋਫ਼ੈਸਰਾਂ ਦੀ ਸਚਾਈ ਤੇ ਇਮਾਨਦਾਰੀ ਦਾ ਅਰਥ ਇਹ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਪੂਰੀ ਲਗਨ, ਦਿਲਚਸਪੀ ਅਤੇ ਦ੍ਰਿੜ੍ਹਤਾ ਨਾਲ ਪੜ੍ਹਾਉਣ ਵਿੱਚ ਕੋਈ ਕਸਰ ਨਾ ਰਹਿਣ ਦੇਣ। ਅਧਿਆਪਕਾਂ ਦੇ ਕੰਮ ਨੂੰ ਕੋਈ ਚੈੱਕ ਕਰੇ ਜਾਂ ਨਾ, ਪ੍ਰੰਤੂ ਉਹ ਆਪ ਹੀ ਆਪਣਾ ਫ਼ਰਜ਼ ਸਮਝ ਕੇ ਆਪਣੀ ਡਿਊਟੀ ਤਹਿਤ-ਦਿਲ ਨਾਲ ਨਿਭਾਉਂਦੇ ਰਹਿਣ। ਮਾਸਟਰਾਂ ਅਤੇ ਪ੍ਰੋਫ਼ੈਸਰਾਂ ਦਾ ਆਪਣੇ ਵਿਦਿਆਰਥੀਆਂ ਪ੍ਰਤੀ ਇਹ ਵਤੀਰਾ ਅਪਨਾਉਣ ਦਾ ਅਰਥ ਹੈ ਕਿ ਉਹ ਕੌਮੀ ਵਿਕਾਸ ਦੇ ਮਹਾਨ ਕਾਰਜ ਵਿੱਚ ਆਪਣਾ ਕੀਮਤੀ ਯੋਗਦਾਨ ਪਾ ਰਹੇ ਹਨ। ਇਹ ਯਾਦ ਰੱਖਣਾ ਉਚਿਤ ਹੈ ਕਿ ਹਰ ਵਿਅਕਤੀ ਦੇ ਹਰ ਕਰਮ ਤੇ ਪ੍ਰਮਾਤਮਾ ਦੀ ਨਜ਼ਰ ਹੈ। ਕੋਈ ਨਰ ਜਾਂ ਨਾਰੀ ਪ੍ਰਮਾਤਮਾ ਤੋਂ ਛੁਪਾ ਕੇ ਕੋਈ ਕੰਮ ਵੀ ਨਹੀਂ ਕਰ ਸਕਦਾ। ਏਸੇ ਤਰ੍ਹਾਂ ਭਾਵੇਂ ਕੋਈ ਸਰਕਾਰੀ ਨੌਕਰੀ ਕਰ ਰਿਹਾ, ਜਾਂ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਸੇਵਾ ਨਿਭਾ ਰਿਹਾ ਹੈ, ਜਾਂ ਦੇਸ਼ ਦੀ ਪਾਰਲੀਮੈਂਟ ਵਿੱਚ ਐਮ.ਪੀ. ਹੈ, ਛੋਟੇ ਜਾਂ ਉੱਚ-ਨਿਆਏਨੇ ਵਿੱਚ ਫ਼ੈਸਲੇ ਕਰਨ ਵਾਲਾ ਜੱਜ ਹੈ ਜਾਂ ਮੁਕੱਦਮਿਆਂ ਦੀ ਪੈਰਵਾਈ ਕਰ ਰਿਹਾ ਹੈ, ਸਭ ਨੂੰ ਇਮਾਨਦਾਰੀ ਤੇ ਸਚਾਈ ਦਾ ਪਲੜਾ ਕਦੇ ਨਹੀਂ ਛਡਣਾ ਚਾਹੀਦਾ। ਐਸੀ ਭਾਵਨਾ ਦੇਸ਼ ਦੇ ਹਰ ਨਰ ਅਤੇ ਨਾਰੀ ਪਾਸ ਜੇ ਹੋਵੇ, ਤਾਂ ਸਾਡਾ ਦੇਸ਼ ਉਨਤੀ ਦੀਆਂ ਸਿਖਰਾਂ ਤੇ ਪੁਜ ਸਕਦਾ ਹੈ। ਪ੍ਰੰਤੂ, ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਦੇਸ਼ ਦੇ ਆਮ ਵਿਅਕਤੀਆਂ ਵਿੱਚ ਦੇਸ਼-ਸੇਵਾ, ਇਮਾਨਦਾਰੀ ਅਤੇ ਸਚਾਈ ਦੀ ਭਾਵਨਾ ਦਿਨੋ-ਦਿਨ ਘਟਦੀ ਨਜ਼ਰ ਆ ਰਹੀ ਹੈ। 1947 ਦਾ ਸਾਲ ਭਾਰਤ ਦੇ ਇਤਿਹਾਸ ਵਿੱਚ ਇਕ ਮੀਲ-ਪੱਥਰ ਹੈ। ਇਸ ਸਾਲ ਦੀ ਮਹੱਤਤਾ ਇਹ ਹੈ ਕਿ ਸਾਡਾ ਦੇਸ਼ ਤਕਰੀਬਨ ਦੋ ਸਦੀਆਂ ਉਪਰੰਤ ਅੰਗਰੇਜ਼ਾਂ ਤੋਂ 1947 ਵਿੱਚ ਹੀ ਮੁਕਤ ਹੋ ਸਕਿਆ। ਦੇਸ਼ ਦੀ ਆਜ਼ਾਦੀ ਵਾਸਤੇ ਸਾਡੇ ਸੂਰਮਿਆਂ, ਯੋਧਿਆਂ ਅਤੇ ਹੋਰ ਮਹਾਨ ਸਿਆਸਤਦਾਨਾਂ ਅਤੇ ਲੀਡਰਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਦੇਣ ਉਪਰੰਤ ਆਪਣਾ ਦੇਸ਼ ਅੰਗ੍ਰੇਜ਼ਾਂ ਦੀ ਚੁੰਗਲ ਤੋਂ ਅਜ਼ਾਦ ਕਰਵਾਇਆ। ਇਹਨਾਂ ਮਹਾਨ ਦੇਸ਼-ਹਿਤੂ ਭਾਰਤੀਆਂ ਦੇ ਦਿਲਾਂ ਅੰਦਰ ਇਹ ਸੁਪਨੇ ਸਨ ਕਿ ਅਜ਼ਾਦੀ ਉਪਰੰਤ ਸਾਰਾ ਕੁਝ ਸਾਡੇ ਆਪਣੇ ਭਾਰਤੀਆਂ ਦੀ ਦੇਖ-ਰੇਖ ਵਿਚ ਹੋਵੇਗਾ, ਸਾਡੀ ਆਪਣੀ ਸਰਕਾਰ ਹੋਵੇਗੀ, ਅਸੀਂ ਇਮਾਨਦਾਰੀ ਤੇ ਸਚਾਈ ਨਾਲ ਮਿਹਨਤ ਕਰਕੇ ਦੇਸ਼ ਵਿਚ ਐਸੇ ਆਦਰਸ਼ਾਂ ਦਾ ਨਮੂਨਾ ਪੇਸ਼ ਕਰਾਂਗੇ ਕਿ ਜਾਪਾਨ ਅਤੇ ਜਰਮਨੀ ਵਾਂਗ ਸਾਡੇ ਦੇਸ਼ ਵਾਸੀ ਵੀ ਬਿਨਾਂ ਬਦੇਸ਼ੀਆਂ ਦੀ ਰੋਕ-ਟੋਕ ਦੇ ਕੰਮ ਕਰਕੇ ਸਮੁੱਚੇ ਭਾਰਤ ਨੂੰ ਸੰਸਾਰ ਵਿਚ ਇਕ ਨਮੂਨੇ ਦਾ ਅਤੇ ਆਦਰਸ਼ਵਾਦੀ ਦੇਸ਼ ਬਨਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ। ਪ੍ਰੰਤੂ, ਵਾਸਤਵਿਕਤਾ ਇਹ ਹੈ ਕਿ ਸਭ ਕੁਝ ਐਸੀ ਭਾਵਨਾ ਦੇ ਉਲਟ ਹੋ ਰਿਹਾ ਹੈ। ਅਜੋਕੇ ਸਮੇਂ ਦੌਰਾਨ ਮੁਸ਼ਕਲ ਨਾਲ ਹੀ ਕੋਈ ਐਸਾ ਖੇਤਰ ਨਜ਼ਰੀਂ ਪਵੇਗਾ ਜਿੱਥੇ ਇਮਾਨਦਾਰੀ ਅਤੇ ਸਚਾਈ ਦੇ ਅਸੂਲ ਨੂੰ ਪਹਿਲ ਦਿੱਤੀ ਜਾ ਰਹੀ ਹੋਵੇ। ਵਰਤਮਾਨ ਸਮੇਂ ਦਾ ਆਲਮ ਇਹ ਹੈ ਕਿ ਢੰਗ/ਤਰੀਕਾ ਠੀਕ ਹੋਵੇ ਜਾਂ ਗਲਤ, ਨਿਯਮਾਂ ਅਧੀਨ ਹੋਵੇ ਜਾਂ ਬੇਨਿਯਮਾਂ, ਕਿਸੇ ਨੂੰ ਚੰਗਾ ਲੱਗੇ ਜਾਂ ਨਾ, ਕਿਸੇ-ਨ-ਕਿਸੇ ਤਰੀਕੇ ਨਾਲ ਧਨ ਇਕੱਠਾ ਕਰਨ ਦੀ ਜਾਣੋਂ ਹੋੜ ਲੱਗੀ ਹੋਈ ਹੈ, ਬਾਵਜੂਦ ਇਸ ਅਟੱਲ ਨਿਯਮ ਦੇ ਕਿ ਹਰ ਵਿਅਕਤੀ ਦਾ ਸੰਸਾਰ ਵਿੱਚ ਠਹਿਰਨ ਦਾ ਸਮਾਂ ਕੇਵਲ ਕੁਝ ਗਿਣੇ ਮਿਥੇ ਸਾਲਾਂ ਦਾ ਹੀ ਹੈ। ਇਸ ਉਪਰੰਤ ਸਭ ਕੁਝ ਜੋ ਬੜੀ ਬੇਤਾਬੀ ਨਾਲ ਇਕੱਤਰ ਕੀਤਾ ਜਾ ਰਿਹਾ ਹੈ, ਏਥੇ ਰਹਿ ਜਾਣਾ ਹੈ। ਜਿਸ ਦੇ ਤੁਸੀਂ ਅੱਜ ਮਾਲਕ ਹੋ, ਕੁਝ ਸਾਲਾਂ ਬਾਅਦ ਇਹ ਸਭ ਕੁਝ ਤੁਹਾਡੇ ਲਈ ਪਰਾਇਆ ਹੋ ਜਾਵੇਗਾ ਅਤੇ ਇਸ ਦਾ ਮਾਲਕ ਕੋਈ ਹੋਰ ਬਣ ਜਾਵੇਗਾ। ਤੀ ਇਹ ਵਤੀਰਾ ਅਪਨਾਉਣ ਦਾ ਅਰਥ ਹੈ ਕਿ ਉਹ ਕੌਮੀ ਵਿਕਾਸ ਦੇ ਮਹਾਨ ਕਾਰਜ ਵਿੱਚ ਆਪਣਾ ਕੀਮਤੀ ਯੋਗਦਾਨ ਪਾ ਰਹੇ ਹਨ। ਇਹ ਯਾਦ ਰੱਖਣਾ ਉਚਿਤ ਹੈ ਕਿ ਹਰ ਵਿਅਕਤੀ ਦੇ ਹਰ ਕਰਮ ਤੇ ਪ੍ਰਮਾਤਮਾ ਦੀ ਨਜ਼ਰ ਹੈ। ਕੋਈ ਨਰ ਜਾਂ ਨਾਰੀ ਪ੍ਰਮਾਤਮਾ ਤੋਂ ਛੁਪਾ ਕੇ ਕੋਈ ਕੰਮ ਵੀ ਨਹੀਂ ਕਰ ਸਕਦਾ। ਏਸੇ ਤਰ੍ਹਾਂ ਭਾਵੇਂ ਕੋਈ ਸਰਕਾਰੀ ਨੌਕਰੀ ਕਰ ਰਿਹਾ, ਜਾਂ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਸੇਵਾ ਨਿਭਾ ਰਿਹਾ ਹੈ, ਜਾਂ ਦੇਸ਼ ਦੀ ਪਾਰਲੀਮੈਂਟ ਵਿੱਚ ਐਮ.ਪੀ. ਹੈ, ਛੋਟੇ ਜਾਂ ਉੱਚ-ਨਿਆਏਨੇ ਵਿੱਚ ਫ਼ੈਸਲੇ ਕਰਨ ਵਾਲਾ ਜੱਜ ਹੈ ਜਾਂ ਮੁਕੱਦਮਿਆਂ ਦੀ ਪੈਰਵਾਈ ਕਰ ਰਿਹਾ ਹੈ, ਸਭ ਨੂੰ ਇਮਾਨਦਾਰੀ ਤੇ ਸਚਾਈ ਦਾ ਪਲੜਾ ਕਦੇ ਨਹੀਂ ਛਡਣਾ ਚਾਹੀਦਾ। ਐਸੀ ਭਾਵਨਾ ਦੇਸ਼ ਦੇ ਹਰ ਨਰ ਅਤੇ ਨਾਰੀ ਪਾਸ ਜੇ ਹੋਵੇ, ਤਾਂ ਸਾਡਾ ਦੇਸ਼ ਉਨਤੀ ਦੀਆਂ ਸਿਖਰਾਂ ਤੇ ਪੁਜ ਸਕਦਾ ਹੈ। ਪ੍ਰੰਤੂ, ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਦੇਸ਼ ਦੇ ਆਮ ਵਿਅਕਤੀਆਂ ਵਿੱਚ ਦੇਸ਼-ਸੇਵਾ, ਇਮਾਨਦਾਰੀ ਅਤੇ ਸਚਾਈ ਦੀ ਭਾਵਨਾ ਦਿਨੋ-ਦਿਨ ਘਟਦੀ ਨਜ਼ਰ ਆ ਰਹੀ ਹੈ। 1947 ਦਾ ਸਾਲ ਭਾਰਤ ਦੇ ਇਤਿਹਾਸ ਵਿੱਚ ਇਕ ਮੀਲ-ਪੱਥਰ ਹੈ। ਇਸ ਸਾਲ ਦੀ ਮਹੱਤਤਾ ਇਹ ਹੈ ਕਿ ਸਾਡਾ ਦੇਸ਼ ਤਕਰੀਬਨ ਦੋ ਸਦੀਆਂ ਉਪਰੰਤ ਅੰਗਰੇਜ਼ਾਂ ਤੋਂ 1947 ਵਿੱਚ ਹੀ ਮੁਕਤ ਹੋ ਸਕਿਆ। ਦੇਸ਼ ਦੀ ਆਜ਼ਾਦੀ ਵਾਸਤੇ ਸਾਡੇ ਸੂਰਮਿਆਂ, ਯੋਧਿਆਂ ਅਤੇ ਹੋਰ ਮਹਾਨ ਸਿਆਸਤਦਾਨਾਂ ਅਤੇ ਲੀਡਰਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਦੇਣ ਉਪਰੰਤ ਆਪਣਾ ਦੇਸ਼ ਅੰਗ੍ਰੇਜ਼ਾਂ ਦੀ ਚੁੰਗਲ ਤੋਂ ਅਜ਼ਾਦ ਕਰਵਾਇਆ। ਇਹਨਾਂ ਮਹਾਨ ਦੇਸ਼-ਹਿਤੂ ਭਾਰਤੀਆਂ ਦੇ ਦਿਲਾਂ ਅੰਦਰ ਇਹ ਸੁਪਨੇ ਸਨ ਸਚਾਈ ਤੇ ਇਮਾਨਦਾਰੀ ਇਕ ਐਸਾ ਗੁਣ ਹੈ, ਜੋ ਅਣਮੋਲ ਰਤਨ ਜਾਂ ਹੀਰੇ, ਜਵਾਹਰਾਤ ਦੇ ਤੁਲ ਕਿਹਾ ਜਾ ਸਕਦਾ ਹੈ। ਜਿਸ ਵਿਅਕਤੀ ਪਾਸ ਇਹ ਗੁਣ ਹੋਵੇ, ਉਸ ਦਾ ਸਤਿਕਾਰ, ਉਸਦੇ ਸੰਪਰਕ ਵਿੱਚ ਆਉਣ ਵਾਲੇ ਸਮੂਹ ਵਿਅਕਤੀਆਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ। ਅਧਿਆਪਕਾਂ ਤੇ ਪ੍ਰੋਫ਼ੈਸਰਾਂ ਦੀ ਸਚਾਈ ਤੇ ਇਮਾਨਦਾਰੀ ਦਾ ਅਰਥ ਇਹ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਪੂਰੀ ਲਗਨ, ਦਿਲਚਸਪੀ ਅਤੇ ਦ੍ਰਿੜ੍ਹਤਾ ਨਾਲ ਪੜ੍ਹਾਉਣ ਵਿੱਚ ਕੋਈ ਕਸਰ ਨਾ ਰਹਿਣ ਦੇਣ। ਅਧਿਆਪਕਾਂ ਦੇ ਕੰਮ ਨੂੰ ਕੋਈ ਚੈੱਕ ਕਰੇ ਜਾਂ