ਧਾਰਮਿਕ ਵਿਦਵਾਨਾਂ ਦਾ ਕਹਿਣਾ ਹੈ ਅਤੇ ਅਜੋਕਾ ਵਿਗਿਆਨ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਕ ਐਸਾ ਸਮਾਂ ਵੀ ਸੀ ਜਦੋਂ ਇਹ ਸੰਸਾਰ, ਸੂਰਜ, ਚੰਦ, ਤਾਰੇ, ਪਹਾੜ, ਸਮੁੰਦਰ ਅਤੇ ਧਰਤੀ ਤੇ ਵਸਦੇ ਬੇਅੰਤ ਜੀਵ ਜੰਤੂੰ ਅਤੇ ਇਨਸਾਨ-ਨਰ ਅਤੇ ਨਾਰੀਆਂ ਅਤੇ ਹੋਰ ਸਭ ਕੁਝ ਜੋ ਸਾਡੇ ਖਿਆਲ ਵਿੱਚ ਹੈ, ਕੁਝ ਵੀ ਨਹੀਂ ਸੀ। ਸਾਰੇ ਬ੍ਰਹਿਮੰਡ ਵਿੱਚ ਹਰ ਥਾਂ ਧੁੰਦ, ਸੁੰਨ ਅਤੇ ਸੰਨਾਟੇ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਸੀ। ਕੇਵਲ ਪ੍ਰਮਾਤਮਾ ਆਪ ਹੀ ਆਪ ਸੀ। ਜਪੁ ਜੀ ਸਾਹਿਬ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਇਸ ਪਵਿੱਤਰ ਬਾਣੀ ਵਿੱਚ ਲਿਖਿਆ ਹੈ, ‘ਕੀਤਾ ਪਸਾਉ, ਏਕੋ ਕਵਾਉ, ਤਿਸ ਤੇ ਹੋਇ ਲਖ ਦਰਿਆਓ।‘ ਇਸ ਦਾ ਅਰਥ ਹੈ ਕਿ ਅਚਾਨਕ ਅਤੇ ਇਕਦਮ ਇਕ ਬਹੁਤ ਵੱਡੀ ਧੜਮ ਵਰਗੀ ਆਵਾਜ਼ ਹੋਈ ਅਤੇ ਪ੍ਰਮਾਤਮਾ ਦੇ ਹੁਕਮ ਅਨੁਸਾਰ ਇਹ ਸਾਰਾ ਪਸਾਰਾ, ਜੋ ਸਾਨੂੰ ਨਜ਼ਰ ਆ ਰਿਹਾ ਹੈ, ਇਕ ਦਮ ਹੋਂਦ ਵਿੱਚ ਆ ਗਿਆ। ਇਸ ਦੇ ਫ਼ਲਸਰੂਪ ਅਨੇਕਾਂ ਧਰਤੀਆਂ, ਅਨੇਕਾਂ ਸੂਰਜ, ਚੰਦ ਅਤੇ ਪਹਾੜ, ਜੀਵ ਜੰਤੂ ਅਤੇ ਮਨੁੱਖਤਾ ਹੋਂਦ ਵਿੱਚ ਆਈ। ਜੋ ਧੁੰਦ ਚਾਰੇ ਪਾਸੇ ਫ਼ੈਲੀ ਹੋਈ ਸੀ, ਉਹ ਪਾਣੀ ਦੇ ਰੂਪ ਵਿੱਚ ਬਦਲ ਗਈ, ਜਿਸ ਦੁਆਰਾ ਅਨੇਕਾਂ ਧਰਤੀਆਂ ਉੱਪਰ ਅਨੇਕਾਂ ਦਰਿਆ, ਸਮੁੰਦਰ ਅਤੇ ਪਹਾੜੀ ਝਰਨੇ ਕੁਦਰਤੀ ਤਰੀਕੇ ਨਾਲ ਆਪਣੇ ਵੇਗ ਵਿੱਚ ਵਗ ਤੁਰੇ। ਉਸ ਸਮੇਂ ਤੋਂ ਹੁਣ ਤੱਕ ਜੀਵ, ਜੰਤੂਆਂ, ਪਸ਼ੂ, ਪੰਛੀਆਂ ਦਾ ਰਹਿਣਾ-ਸਹਿਣਾ ਤਾਂ ਉਸੇ ਤਰ੍ਹਾਂ ਹੈ, ਉਸ ਵਿੱਚ ਕੋਈ ਬਦਲਾਉ ਨਹੀਂ ਆਇਆ, ਕਿਉਂਕਿ ਪ੍ਰਮਾਤਮਾ ਨੇ ਇਨ੍ਹਾਂ ਨੂੰ ਦਿਮਾਗ ਹੀ ਏਨਾ ਸੀਮਤ ਦਿੱਤਾ ਹੈ, ਜਿਸ ਨਾਲ ਇਹ ਆਪਣੀ ਖੁਰਾਕ ਲੱਭ ਕੇ ਜ਼ਿੰਦਾ ਰਹਿ ਸਕਦੇ ਹਨ, ਪਰ ਵਿਕਾਸ ਨਹੀਂ ਕਰ ਸਕਦੇ। ਪ੍ਰੰਤੂ, ਮਨੁੱਖਤਾ ਨੇ ਉਸ ਸਮੇਂ ਤੋਂ ਲੈ ਕੇ ਅੱਜ ਮੌਡਰਨ ਜ਼ਮਾਨੇ ਤੱਕ ਕਹਿਰਾਂ ਦਾ ਵਿਕਾਸ ਕੀਤਾ ਹੈ, ਕਿਉਂਕਿ ਪ੍ਰਮਾਤਮਾ ਨੇ ਮਨੁੱਖ ਨੂੰ ਏਨਾ ਉੱਚ-ਪਾਏ ਦਾ ਦਿਮਾਗ ਬਖਸ਼ਿਆ ਹੈ ਕਿ ਇਨਸਾਨ ਜਿੱਥੋਂ ਤੱਕ ਚਾਹੇ ਉੱਨਤੀ ਕਰ ਸਕਦਾ ਹੈ। ਸ਼ੁਰੂ ਸ਼ੁਰੂ ਵਿੱਚ ਜਦੋਂ ਮਨੁੱਖਤਾ ਹੋਂਦ ਵਿੱਚ ਆਈ ਹੋਵੇਗੀ, ਉਸ ਸਮੇਂ ਜਾਨਵਰਾਂ ਵਾਂਗ ਮਨੁੱਖੀ ਪ੍ਰਵਾਰ ਵੀ ਨੰਗੇ ਰਹਿੰਦੇ ਸਨ। ਨਾ ਅਜੇ ਕੱਪੜਾ ਬਣਿਆ ਸੀ ਅਤੇ ਨਾ ਹੀ ਸ਼ਰੀਰ ਕੱਜਣ ਦੀ ਸੋਝੀ ਆਈ ਸੀ। ਅੱਜਕਲ੍ਹ ਦੇ ਵਿਕਾਸ ਨੂੰ ਵੇਖ ਕੇ ਸਭ ਨੂੰ ਹੈਰਾਨਗੀ ਹੁੰਦੀ ਹੋਵੇਗੀ। ਪਰ ਉਸ ਪੁਰਾਤਨ ਸਮੇਂ ਦੇ ਇਨਸਾਨ ਦੇ ਦਿਮਾਗ ਵਿੱਚ ਕਦੇ ਸੁਪਨੇ ਵਿੱਚ ਵੀ ਨਹੀਂ ਆਇਆ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਅੱਜ ਵਰਗੀਆਂ ਰੇਲ-ਗੱਡੀਆਂਸ ਕਾਰਾਂ, ਮੋਟਰਾਂ ਅਤੇ ਹਵਾਈ-ਜਹਾਜ਼, ਸਮੁੰਦਰੀ ਜਹਾਜ਼ ਅਤੇ ਹੋਰ ਬੇਅੰਤ ਕਿਸਮ ਦਾ ਸਾਜ਼ੋ-ਸਮਾਨ ਕਦੇ ਹੋਂਦ ਵਿੱਚ ਆਵੇਗਾ। ਟੈਲੀਵੀਜ਼ਨ, ਰੇਡੀਓ, ਤੇ ਟੈਲੀਫ਼ੂਨ ਅਤੇ ਮੋਬਾਈਲ ਨੇ ਤਾਂ ਚਮਤਕਾਰ ਹੀ ਕਰ ਵਿਖਾਇਆ ਹੈ। ਰਾਕਟ ਜੋ ਆਪਣੇ ਆਪ ਦੂਜਿਆਂ ਗ੍ਰਹਿਆਂ ਤੇ ਭੇਜੇ ਜਾ ਰਹੇ ਹਨ, ਉਸ ਬਾਰੇ ਸੁਣ ਕੇ ਅਤੇ ਹਕੀਕਤ ਜਾਣ ਕੇ ਵੀ ਅਕਲ ਦੰਗ ਰਹਿੰਦੀ ਹੈ ਕਿ ਸਾਇੰਸ ਨੇ ਹੁਣ ਤੱਕ ਏਨੀ ਜ਼ਿਆਦਾ ਉਨਤੀ ਕਰ ਲਈ ਹੈ। ਜਦੋਂ ਗਲੇਲਿਓ ਨੇ ਖੋਜ ਕੀਤੀ ਸੀ ਕਿ ਧਰਤੀ ਚਪਟੀ ਨਹੀਂ ਸਗੋਂ ਗੋਲ ਹੈ, ਤਾਂ ਉਸ ਸਮੇਂ ਦੇ ਧਾਰਮਕ ਠੇਕੇਦਾਰਾਂ ਤੇ ਆਗੂਆਂ ਨੇ ਉਸ ਦਾ ਮਜ਼ਾਕ ਉਡਾਇਆ ਤੇ ਬੜਾ ਵਿਰੋਧ ਕੀਤਾ ਸੀ, ਇਹ ਕਹਿ ਕੇ, ਕਿ ਉਹ ਧਰਮ ਦੇ ਵਿਰੁੱਧ ਗੱਲ ਕਰਦਾ ਹੈ। ਉਸ ਨੂੰ ਆਪਣੇ ਸ਼ਬਦ ਵਾਪਸ ਲੈਣ ਲਈ ਹੁਕਮ ਕੀਤਾ ਗਿਆ ਅਤੇ ਹੁਕਮ-ਅਦੂਲੀ ਦੇ ਜੁਰਮ ਵਿੱਚ ਮੌਤ ਦੀ ਸਜ਼ਾ ਵੀ ਸੁਣਾ ਦਿੱਤੀ ਗਈ। ਗਲੇਲਿਉ ਦੇ ਕੁਝ ਦੋਸਤਾਂ ਨੇ ਸਲਾਹ ਦਿੱਤੀ ਕਿ ਉਹ ਆਪਣੇ ਲਫ਼ਜ਼ ਵਾਪਸ ਲੈ ਕੇ ਜਾਨ-ਬਖਸ਼ੀ ਕਰਵਾ ਲਵੇ, ਨਹੀਂ ਤਾਂ ਇਹ ਧਾਰਮਕ ਠੇਕੇਦਾਰ, ਉਸ ਦੀ ਜਾਨ ਲੈਣੋਂ ਗੁਰੇਜ਼ ਨਹੀਂ ਕਰਨਗੇ। ਆਖਿਰ ਗਲੇਲਿਉ ਨੂੰ ਇਹ ਕਹਿਣਾ ਪਿਆ ਕਿ ਧਰਤੀ ਗੋਲ ਨਹੀਂ ਹੈ। ਪਰ ਅੰਦਰੋਂ ਉਸਦਾ ਦਿਲ ਤੇ ਦਿਮਾਗ ਕਹਿ ਰਿਹਾ ਸੀ ਕਿ ਧਰਤੀ ਹੈ ਤਾਂ ਗੋਲ, ਪਰ ਇਨ੍ਹਾਂ ਮੂਰਖਾਂ ਤੇ ਧਾਰਮਕ ਕੱਟੜਪੰਥੀਆਂ ਨੂੰ ਕੌਣ ਸਮਝਾਏ। ਅੱਜ ਵੀ ਕਈ ਦੇਸ਼ਾਂ ਵਿੱਚ ਧਾਰਮਕ ਕੱਟੜਪੰਥੀ ਐਸੀਆਂ ਹਾਸੋਹੀਣੀਆਂ ਗੱਲਾਂ ਕਰਦੇ ਹਨ। ਵਿੱਚ ਆਈ। ਜੋ ਧੁੰਦ ਚਾਰੇ ਪਾਸੇ ਫ਼ੈਲੀ ਹੋਈ ਸੀ, ਉਹ ਪਾਣੀ ਦੇ ਰੂਪ ਵਿੱਚ ਬਦਲ ਗਈ, ਜਿਸ ਦੁਆਰਾ ਅਨੇਕਾਂ ਧਰਤੀਆਂ ਉੱਪਰ ਅਨੇਕਾਂ ਦਰਿਆ, ਸਮੁੰਦਰ ਅਤੇ ਪਹਾੜੀ ਝਰਨੇ ਕੁਦਰਤੀ ਤਰੀਕੇ ਨਾਲ ਆਪਣੇ ਵੇਗ ਵਿੱਚ ਵਗ ਤੁਰੇ। ਉਸ ਸਮੇਂ ਤੋਂ ਹੁਣ ਤੱਕ ਜੀਵ, ਜੰਤੂਆਂ, ਪਸ਼ੂ, ਪੰਛੀਆਂ ਦਾ ਰਹਿਣਾ-ਸਹਿਣਾ ਤਾਂ ਉਸੇ ਤਰ੍ਹਾਂ ਹੈ, ਉਸ ਵਿੱਚ ਕੋਈ ਬਦਲਾਉ ਨਹੀਂ ਆਇਆ, ਕਿਉਂਕਿ ਪ੍ਰਮਾਤਮਾ ਨੇ ਇਨ੍ਹਾਂ ਨੂੰ ਦਿਮਾਗ ਹੀ ਏਨਾ ਸੀਮਤ ਦਿੱਤਾ ਹੈ, ਜਿਸ ਨਾਲ ਇਹ ਆਪਣੀ ਖੁਰਾਕ ਲੱਭ ਕੇ ਜ਼ਿੰਦਾ ਰਹਿ ਸਕਦੇ ਹਨ, ਪਰ ਵਿਕਾਸ ਨਹੀਂ ਕਰ ਸਕਦੇ। ਪ੍ਰੰਤੂ, ਮਨੁੱਖਤਾ ਨੇ ਉਸ ਸਮੇਂ ਤੋਂ ਲੈ ਕੇ ਅੱਜ ਮੌਡਰਨ ਜ਼ਮਾਨੇ ਤੱਕ ਕਹਿਰਾਂ ਦਾ ਵਿਕਾਸ ਕੀਤਾ ਹੈ, ਕਿਉਂਕਿ ਪ੍ਰਮਾਤਮਾ ਨੇ ਮਨੁੱਖ ਨੂੰ ਏਨਾ ਉੱਚ-ਪਾਏ ਦਾ ਦਿਮਾਗ ਬਖਸ਼ਿਆ ਹੈ ਕਿ ਇਨਸਾਨ ਜਿੱਥੋਂ ਤੱਕ ਚਾਹੇ ਉੱਨਤੀ ਕਰ ਸਕਦਾ ਹੈ। ਸ਼ੁਰੂ ਸ਼ੁਰੂ ਵਿੱਚ ਜਦੋਂ ਮਨੁੱਖਤਾ ਹੋਂਦ ਵਿੱਚ ਆਈ ਹੋਵੇਗੀ, ਉਸ ਸਮੇਂ ਜਾਨਵਰਾਂ ਵਾਂਗ ਮਨੁੱਖੀ ਪ੍ਰਵਾ ਧਾਰਮਿਕ ਵਿਦਵਾਨਾਂ ਦਾ ਕਹਿਣਾ ਹੈ ਅਤੇ ਅਜੋਕਾ ਵਿਗਿਆਨ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਕ ਐਸਾ ਸਮਾਂ ਵੀ ਸੀ ਜਦੋਂ ਇਹ ਸੰਸਾਰ, ਸੂਰਜ, ਚੰਦ, ਤਾਰੇ, ਪਹਾੜ, ਸਮੁੰਦਰ ਅਤੇ ਧਰਤੀ ਤੇ ਵਸਦੇ ਬੇਅੰਤ ਜੀਵ ਜੰਤੂੰ ਅਤੇ ਇਨਸਾਨ-ਨਰ ਅਤੇ ਨਾਰੀਆਂ ਅਤੇ ਹੋਰ ਸਭ ਕੁਝ ਜੋ ਸਾਡੇ ਖਿਆਲ ਵਿੱਚ ਹੈ, ਕੁਝ ਵੀ ਨਹੀਂ ਸੀ। ਸਾਰੇ ਬ੍ਰਹਿਮੰਡ ਵਿੱਚ ਹਰ ਥਾਂ ਧੁੰਦ, ਸੁੰਨ ਅਤੇ ਸੰਨਾਟੇ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਸੀ। ਕੇਵਲ ਪ੍ਰਮਾਤਮਾ ਆਪ ਹੀ ਆਪ ਸੀ। ਜਪੁ ਜੀ ਸਾਹਿਬ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਇਸ ਪਵਿੱਤਰ ਬਾਣੀ ਵਿੱਚ ਲਿਖਿਆ ਹੈ, ‘ਕੀਤਾ ਪਸਾਉ, ਏਕੋ ਕਵਾਉ, ਤਿਸ ਤੇ ਹੋਇ ਲਖ ਦਰਿਆਓ।‘ ਇਸ ਦਾ ਅਰਥ ਹੈ ਕਿ ਅਚਾਨਕ ਅਤੇ ਇਕਦਮ ਇਕ ਬਹੁਤ ਵੱਡੀ ਧੜਮ ਵਰਗੀ ਆਵਾਜ਼ ਹੋਈ ਅਤੇ ਪ੍ਰਮਾਤਮਾ ਦੇ ਹੁਕਮ ਅਨੁਸਾਰ ਇਹ ਸਾਰਾ ਪਸਾਰਾ, ਜੋ ਸਾਨੂੰ ਨਜ਼ਰ ਆ ਰਿਹਾ ਹੈ, ਇਕ ਦਮ ਹੋਂਦ ਵਿੱਚ ਆ ਗਿਆ। ਇਸ ਦੇ ਫ਼ਲਸਰੂਪ ਅਨੇਕਾਂ ਧਰਤੀਆਂ, ਅਨੇਕਾਂ ਸੂਰਜ, ਚੰਦ ਅਤੇ ਪਹਾੜ, ਜੀਵ ਜੰਤੂ ਅਤੇ ਮਨੁੱਖਤਾ ਹੋਂਦ ਵਿੱਚ ਆਈ। ਜੋ ਧੁੰਦ ਚ