ਕਹਿਣ ਨੂੰ ਭਾਵੇਂ । ਆਪਾਂ ਲੱਖ ਕਹੀ ਜਾਈਏ ਕੇ 68 ਸਾਲ ਤੋਂ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ,ਪਰ ਅੱਜ ਵੀ ਇਹ ਗੱਲਾਂ ਸੱਚਾਈ ਤੋਂ ਕੋਹਾਂ ਦੂਰ ਹਨ। ਜਿਸ ਦੇਸ਼ ਦੇ ਕਰੋੜਾਂ ਦੀ ਗਿਣਤੀ ਵਿਚ ਲੋਕ ਬਿਨਾਂ ਛੱਤ ਤੋਂ ਸੌਂਦੇ ਹੋਣ,ਜਿਸ ਦੇਸ਼ ਦੇ ਲੱਖਾਂ ਲੋਕ ਰਾਤ ਨੂੰ ਫਾਕੇ ਕੱਟਦੇ ਹੋਣ,ਜਿਸ ਦੇਸ਼ ਵਿਚ ਆਵਦੇ ਪਰਿਵਾਰਿਕ ਮੈਂਬਰ ਜੋ ਕਿ ਕਿਸੇ ਹਾਦਸੇ ਵਿਚ ਪੂਰਾ ਹੋ ਗਿਆ ਹੋਵੇ ਦੀ ਲਾਸ਼ ਲੈਣ ਲਈ ਪੈਸੇ ਦੇਣ ਪੈਣ,ਜਿੱਥੇ ਕਿਸੇ ਵੀ ਉਮਰ ਦੇ ਆਦਮੀ ਨੂੰ ਸਰਕਾਰੇ ਦਰਬਾਰੇ ਗੱਲ ਕਰਨ ਲਈ ਵਿਚੋਲੇ ਦੀ ਲੋੜ ਹੋਵੇ,ਜਿਸ ਦੇਸ਼ ਦੇ ਹਰ ਮਹਿਕਮੇ ਵਿਚ ਰਿਸ਼ਵਤਖੋਰੀ, ਭਿ੍ਸ਼ਟਾਚਾਰੀ,ਵੱਢੀ ਚਲਦੀ ਹੋਵੇ,ਜਿੱਥੇ ਕੋਈ ਵੀ ਸਰਕਾਰੀ ਕੰਮ ਕਰਾਉਣ ਲਈ ਧਰਨੇ ਦੇਣੇ ਪੈਣ,ਜਿੱਥੇ ਕਿਸੇ ਵੀ ਸਰਕਾਰੀ ਨੌਕਰੀ ਭਾਵੇਂ ਮੈਰਿਟ ਵਾਲੀ ਕਿਉਂ ਨਾ ਹੋਵੇ ਲੈਣ ਲਈ ਵੀ ਚਾਪਲੂਸੀ ਦੇ ਨਾਲ ਨਾਲ ਵੱਡੀਆਂ ਵੱਡੀਆਂ ਰਕਮਾਂ ਰਿਸ਼ਵਤ ਦੇ ਰੂਪ ਵਿਚ ਅਦਾ ਕਰਨੀਆਂ ਪੈਣ,ਜਿਥੇ ਸੀਨੀਅਰ ਸਿਟੀਜਨਾਂ ਦਾ ਵੀ ਸਤਿਕਾਰ ਨਾ ਹੋਵੇ,ਜਿੱਥੇ ਬੁਢਾਪਾ ਪੈਨਸ਼ਨ ਲੈਣ ਲਈ ਖੱਜਲ ਖੁਆਰੀ ਹੁੰਦੀ ਹੋਵੇ,ਜਿੱਥੇ ਹਰ ਜ਼ਾਇਜ਼ ਮੰਗਾਂ ਲਈ ਵੀ ਕੋਈ ਸੁਣਵਾਈ ਨਾ ਹੋਵੇ,ਜਿੱਥੇ ਸਿਰਫ ਨਾਮ ਬਦਲੀ ਲਈ 2-2 ਸਾਲ ਲੱਗ ਜਾਂਦੇ ਹੋਣ,ਜਿੱਥੇ ਇਨਸਾਫ ਨਾਮ ਦੀ ਕੋਈ ਚੀਜ਼ ਨਾ ਹੋਵੇ,ਕਾਨੂੰਨ ਵਿਕਦਾ ਹੋਵੇ,ਸਰਮਾਏਦਾਰੀ ਦਾ ਰਾਜ ਹੋਵੇ,ਜਿੱਥੇ ਵੋਟਾਂ ਖਰੀਦੀਆਂ ਜਾਂਦੀਆਂ ਹੋਣ,ਜਿੱਥੇ ਚੰਦ ਕੁ ਛਿੱਲੜਾਂ ਪਿੱਛੇ ਗਰੀਬਾਂ ਦੀ ਇੱਜਤ ਲੁੱਟੀਦੀ ਹੋਵੇ,ਜਿੱਥੇ ਆਵਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਿਲਣ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਵੇ,ਜਿੱਥੇ ਲਾਸ਼ ਲੰਘਣ ਤੋਂ ਪਹਿਲਾਂ ਅਫਸਰੀ ਲੀਡਰਸ਼ਿਪ ਨੂੰ ਪਹਿਲ ਦਿੱਤੀ ਜਾਂਦੀ ਹੋਵੇ,ਜਿੱਥੇ ਤਾਬੂਤਾਂ ਵਿਚ ਘਪਲੇਬਾਜ਼ੀ ਹੁੰਦੀ ਹੋਵੇ,ਜਿੱਥੇ ਕਹਿਣ ਨੂੰ ਭਾਵੇਂ ਆਜ਼ਾਦੀ ਪਰ ਲੋਕ ਸਰਮਾਏਦਾਰੀ ਦੇ ਗੁਲਾਮ ਹੋਣ,ਜਿੱਥੇ ਪੈਸੇ ਨੂੰ ਮੁੱਖ ਰੱਖਿਆ ਜਾਂਦਾ ਹੋਵੇ,ਗਰੀਬਾਂ ਨੂੰ ਧੱਕੇ ਪੈਣ,ਜਿੱਥੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਹੋਣ,ਜਿੱਥੇ ਗਰੀਬੀ,ਲਾਚਾਰੀ,ਭੁੱਖਮਰੀ ਤੇ ਬੇਰੁਜ਼ਗਾਰੀ ਦਾ 68 ਸਾਲ ਗੁਜ਼ਰਨ ਤੋਂ ਬਾਦ ਵੀ ਇਲਾਜ ਨਾ ਹੋਇਆ ਹੋਵੇ,ਜਿੱਥੇ ਲੁੱਟਾਂ ਖੋਹਾਂ ਤੇ ਡਰ ਡਰ ਕੇ ਰਹਿਣਾ ਪਵੇ,ਜਿੱਥੇ ਗੁੰਡਾਗਰਦੀ ਫਲਦੀ ਫੁਲਦੀ ਹੋਵੇ,ਜਿੱਥੇ ਸਿਆਸਤਦਾਨਾਂ ਕੋਲ ਸੈਂਕੜਿਆਂ ਦੇ ਵਿਚ ਮਲਾਜ਼ਮ ਤਾਇਨਾਤ ਹੋਣ ਤੇ ਉਨਾਂ ਦਾ ਖਰਚਾ ਤੇ ਤਨਖਾਹਾਂ ਬੇਵਸ ਪਬਲਿਕ ਤੋਂ ਉਗਰਾਹਿਆ ਜਾਂਦਾ ਹੋਵੇ,ਜਿੱਥੇ ਗਰੀਬ ਦਿਨੋ ਦਿਨ ਗਰੀਬ ਤੇ ਅਮੀਰ ਦਿਨੋ ਦਿਨ ਅਮੀਰ ਹੋਈ ਜਾਂਦਾ ਹੋਵੇ।ਕੋਈ ਹੈ ਐਸਾ ਵੀਰ ਸਰਮਾਏਦਾਰੀ ਨੂੰ ਛੱਡ ਕੇ ਜਿਸ ਨਾਲ ਇਹ ਨਹੀਂ ਵਾਪਰਦਾ,ਜਿੱਥੇ ਆਉਣ ਵਾਲੇ ਸਮੇਂ ਵਿਚ ਵੀ ਇਨਾ ਉਪਰੋਕਤ ਮਸਲਿਆਂ ਦਾ ਕੋਈ ਹੱਲ ਜੰਤਾ ਨੂੰ ਦਿਸਦਾ ਹੀ ਨਾ ਹੋਵੇ ਕੀ ਉਸਨੂੰ ਅਸੀਂ ਆਜ਼ਾਦ ਦੇਸ਼ ਕਹਿ ਸਕਦੇ ਹਾਂ? ਜਾਂ ਉਥੋਂ ਦਾ ਨਿਜ਼ਾਮ ਆਜ਼ਾਦ ਕਹਾਉਣ ਦਾ ਹੱਕਦਾਰ ਹੈ? ਬਿਲਕੁਲ ਨਹੀਂ। ਦੋਸਤੋ ਉਪਰੋਕਤ ਸਾਰੀਆਂ ਹਕੀਕਤਾਂ ਰੋਜ਼ਮਰਾ ਦੀ ਜ਼ਿੰਦਗੀ ਚ ਆਪਣੇ ਨਾਲ ਹੋ ਰਹੀਆਂ ਹਨ,ਕੋਈ ਹੈ ਮਾਈ ਦਾ ਲਾਲ ਐਸਾ ਜੋ ਕਹੇ ਕਿ ਇਹ ਸਭ ਇਸ ਲੇਖ ਦੇ ਲੇਖਕ ਨੇ ਗਲਤ ਲਿਖਿਆ ਹੈ। ਮੇਰੇ ਵੀਰੋ ਸਮਾਂ ਤੁਹਾਡੇ ਹੱਥ ਵਿਚ ਹੈ ਲੋੜ ਹੈ ਸਮੇਂ ਨੂੰ ਪਛਾਨਣ ਦੀ,ਮੈਂ ਕਿਸੇ ਵੀ ਪਾਰਟੀ ਦੀ ਗੱਲ ਨਹੀਂ ਕਰਦਾ। ਸਾਥੀਓ ਆਪਾਂ ਆਵਾਮ ਨੂੰ ਜਾਗਰੂਕ ਕਰਨਾ ਹੈ। ਲੋਕ ਸ਼ਕਤੀ ਕੋਈ ਥੋੜੀ ਬਹੁਤੀ ਸ਼ਕਤੀ ਨਹੀਂ ਹੁੰਦੀ। ਜੇਕਰ ਲੋੜ ਹੈ ਤਾਂ ਸਿਰਫ਼ ਤੁਹਾਡੇ ਏਕੇ ਦੀ,ਸਮੇਂ ਦੀ ਨਜ਼ਾਕਤ ਨੂੰ ਪਛਾਨਣ ਦੀ,ਸੋਚਣ ਦੀ ਕੇ ਇਸਦਾ ਹੱਲ ਕੀ ਹੈ ਸਾਨੂੰ ਆਪਣੇ ਹੀ ਦੋਨੇ ਹੱਥੀਂ ਲੁੱਟ ਰਹੇ ਹਨ,ਆਪਾਂ ਨੂੰ ਹੋਰ ਕਿੰਨਾ ਚਿਰ ਸਬਰ ਕਰਨਾ ਪਵੇਗਾ ਆਪਣੇ ਹੱਕਾਂ ਪ੍ਤਤੀ ਜਾਗਰੂਕ ਹੋਣ ਲਈ। ਸਮੇਂ ਦੀ ਮੰਗ ਹੈ ਜਾਗਰੂਕ ਹੋ ਕੇ ਆਪਣੇ ਭਾਰਤ ਦੇਸ਼ ਨੂੰ ਸਮਾਂ ਰਹਿੰਦੇ ਬਚਾ ਲਈਏ,ਬਿਲਕੁਲ ਵਿਕੀਏ ਨਾ,ਚੰਦ ਕੁ ਛਿਲੜਾਂ ਪਿੱਛੇ ਆਪਣੀ ਜ਼ਮੀਰ ਵੇਚ ਦਿੰਦੇ ਹੋ ਵੀਰੋ ਕਿੱਥੇ ਗਈ ਥੋਡੀ ਸੋਚ? ਜੇ ਕੋਈ ਬਾਹਰਲਾ ਆ ਕੇ ਸਾਨੂੰ ਲੁੱਟਦਾ ਤਾਂ ਦੁੱਖ ਘੱਟ ਹੁੰਦਾ ਪਰ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਇਸਦਾ ਹੱਲ ਕਿਸੇ ਹੋਰ ਨੇ ਨਹੀਂ ਆਪਾਂ ਖੁਦ ਆਪ ਹੀ ਸੋਚਣਾ ਹੈ। ਕੀ ਕਿਤੇ ਤੁਸੀਂ ਸੁਰੱਖਿਅਤ ਹੋ ਘਰਾਂ ਵਿੱਚ,ਬੱਸਾਂ-ਰੇਲਾਂ ਵਿੱਚ ਜਾਂ ਖੇਤਾਂ ਵਿਚ?ਸੱਤੀ ਹੋਈ ਜ਼ਮੀਰ ਜਗਾਓ ਦੋਸਤੋ,ਨਹੀਂ ਤਾਂ ਆਪਾਂ ਨੂੰ ਖੁਦਾ ਦੀ ਕਚਹਿਰੀ ਨੇ ਵੀ ਮੁਆਫ ਨਹੀਂ ਕਰਨਾ। ਬਿਲਕੁਲ ਨਾ ਕਹਿਣ ਨੂੰ ਭਾਵੇਂ ਆਪਾਂ ਲੱਖ ਕਹੀ ਜਾਈਏ ਕੇ 68 ਸਾਲ ਤੋਂ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ,ਪਰ ਅੱਜ ਵੀ ਇਹ ਗੱਲਾਂ ਸੱਚਾਈ ਤੋਂ ਕੋਹਾਂ ਦੂਰ ਹਨ। ਜਿਸ ਦੇਸ਼ ਦੇ ਕਰੋੜਾਂ ਦੀ ਗਿਣਤੀ ਵਿਚ ਲੋਕ ਬਿਨਾਂ ਛੱਤ ਤੋਂ ਸੌਂਦੇ ਹੋਣ,ਜਿਸ ਦੇਸ਼ ਦੇ ਲੱਖਾਂ ਲੋਕ ਰਾਤ ਨੂੰ ਫਾਕੇ ਕੱਟਦੇ ਹੋਣ,ਜਿਸ ਦੇਸ਼ ਵਿਚ ਆਵਦੇ ਪਰਿਵਾਰਿਕ ਮੈਂਬਰ ਜੋ ਕਿ ਕਿਸੇ ਹਾਦਸੇ ਵਿਚ ਪੂਰਾ ਹੋ ਗਿਆ ਹੋਵੇ ਦੀ ਲਾਸ਼ ਲੈਣ ਲਈ ਪੈਸੇ ਦੇਣ ਪੈਣ,ਜਿੱਥੇ ਕਿਸੇ ਵੀ ਉਮਰ ਦੇ ਆਦਮੀ ਨੂੰ ਸਰਕਾਰੇ ਦਰਬਾਰੇ ਗੱਲ ਕਰਨ ਲਈ ਵਿਚੋਲੇ ਦੀ ਲੋੜ ਹੋਵੇ,ਜਿਸ ਦੇਸ਼ ਦੇ ਹਰ ਮਹਿਕਮੇ ਵਿਚ ਰਿਸ਼ਵਤਖੋਰੀ, ਭਿ੍ਸ਼ਟਾਚਾਰੀ,ਵੱਢੀ ਚਲਦੀ ਹੋਵੇ,ਜਿੱਥੇ ਕੋਈ ਵੀ ਸਰਕਾਰੀ ਕੰਮ ਕਰਾਉਣ ਲਈ ਧਰਨੇ ਦੇਣੇ ਪੈਣ,ਜਿੱਥੇ ਕਿਸੇ ਵੀ ਸਰਕਾਰੀ ਨੌਕਰੀ ਭਾਵੇਂ ਮੈਰਿਟ ਵਾਲੀ ਕਿਉਂ ਨਾ ਹੋਵੇ ਲੈਣ ਲਈ ਵੀ ਚਾਪਲੂਸੀ ਦੇ ਨਾਲ ਨਾਲ ਵੱਡੀਆਂ ਵੱਡੀਆਂ ਰਕਮਾਂ ਰਿਸ਼ਵਤ ਦੇ ਰੂਪ ਵਿਚ ਅਦਾ ਕਰਨੀਆਂ ਪੈਣ,ਜਿਥੇ ਸੀਨੀਅਰ ਸਿਟੀਜਨਾਂ ਦਾ ਵੀ ਸਤਿਕਾਰ ਨਾ ਹੋਵੇ,ਜਿੱਥੇ ਬੁਢਾਪਾ ਪੈਨਸ਼ਨ ਲੈਣ ਲਈ ਖੱਜਲ ਖੁਆਰੀ ਹੁੰਦੀ ਹੋਵੇ,ਜਿੱਥੇ ਹਰ ਜ਼ਾਇਜ਼ ਮੰਗਾਂ ਲਈ ਵੀ ਕੋਈ ਸੁਣਵਾਈ ਨਾ ਹੋਵੇ,ਜਿੱਥੇ ਸਿਰਫ ਨਾਮ ਬਦਲੀ ਲਈ 2-2 ਸਾਲ ਲੱਗ ਜਾਂਦੇ ਹੋਣ,ਜਿੱਥੇ ਇਨਸਾਫ ਨਾਮ ਦੀ ਕੋਈ ਚੀਜ਼ ਨਾ ਹੋਵੇ,ਕਾਨੂੰਨ ਵਿਕਦਾ ਹੋਵੇ,ਸਰਮਾਏਦਾਰੀ