Typing Test

10:00

ਸਿੱਖ ਧਰਮ ਦੀ ਵਿਲੱਖਣਤਾ ਇਹ ਹੈ ਕਿ ਇਹ ਸਭ ਤੋਂ ਨਵਾਂ, ਆਧੁਨਿਕ ਜਾਂ ਮੌਡਰਨ ਹੈ। ਇਹ ਧਰਮ ਸਾਰੀ ਮਨੁੱਖਤਾ ਲਈ ਹੈ ਅਤੇ ਕਿਸੇ ਪ੍ਰਕਾਰ ਦੇ ਕੱਟਰਵਾਦ ਨੂੰ ਤਰਜੀਹ ਨਹੀਂ ਦੇਂਦਾ। ਸਿੱਖ ਧਰਮ ਇਸ ਪਹਿਲੂ ਤੇ ਜ਼ੋਰ ਬਿਲਕੁਲ ਨਹੀਂ ਦੇਂਦਾ ਕਿ ਲੋਕ ਆਪਣੇ ਧਰਮ ਛੱਡ ਕੇ ਸਿੱਖ ਬਣ ਜਾਣ, ਸਗੋਂ ਸਿੱਖ ਧਰਮ ਇਹ ਸਿਕਸ਼ਾ ਦ੍ਰਿੜ੍ਹ ਕਰਾਉਂਦਾ ਹੈ ਕਿ ਸਭ ਲੋਕ ਆਪਣੇ ਧਰਮ ਦੇ ਦਾਇਰੇ ਅੰਦਰ ਰਹਿ ਕੇ ਚੰਗੇ ਇਨਸਾਨ ਬਨਣ। ਸਿੱਖ ਧਰਮ ਦੇ ਦਸ ਗੁਰੂ ਹੋਏ ਹਨ। ਪਹਿਲੇ ਗੁਰੂ ਨਾਨਕ ਦੇਵ ਜੀ ਸਨ। ਇਨ੍ਹਾਂ ਦਾ ਜਨਮ 1469 ਈ: ਵਿੱਚ ਹੋਇਆ, ਦੂਜੇ ਗੂਰੂ : ਅੰਗਦ ਦੇਵ ਜੀ, ਤੀਜੇ ਗੁਰੂ : ਗੁਰੂ ਅਮਰਦਾਸ ਜੀ, ਚੌਥੇ ਗੁਰੂ : ਗੁਰੂ ਰਾਮਦਾਸ ਜੀ, ਪੰਜਵੇਂ ਗੁਰੂ : ਗੁਰੂ ਅਰਜਨ ਦੇਵ ਜੀ, ਛੇਵੇਂ ਗੁਰੂ : ਗੁਰੂ ਹਰਿਗੋਬਿੰਦ ਸਿੰਘ ਜੀ, ਸੱਤਵੇਂ ਗੁਰੂ : ਗੁਰੂ ਹਰ ਰਾਏ ਜੀ, ਅੱਠਵੇਂ ਗੁਰੂ : ਗੁਰੂ ਹਰਿ ਕ੍ਰਿਸ਼ਨ ਜੀ, ਨੌਵੇਂ ਗੁਰੂ : ਗੁਰੂ ਤੇਗ ਬਹਾਦਰ ਜੀ ਅਤੇ ਦਸਵੇਂ ਗੁਰੂ : ਗੁਰੂ ਗੋਬਿੰਦ ਸਿੰਘ ਜੀ ਸਨ। ਸਾਰੇ ਗੁਰੂਆਂ ਨੇ ਸਮੂਹ ਮਨੁੱਖਤਾ ਦਾ ਕਲਿਆਣ ਕਰਨ ਅਤੇ ਕਿਸੇ ਭੇਦ-ਭਾਵ ਤੋਂ ਉੱਚੇ ਉੱਠ ਕੇ ਸਮੁੱਚੀ ਲੋਕਾਈ ਵਿੱਚ ਅਧਿਆਤਮਕ ਜਾਗ੍ਰਿਤੀ ਲਿਆਉਣ ਲਈ ਆਦਰਸ਼ਕ ਅਤੇ ਪ੍ਰਸੰਸਾਜਨਕ ਕੰਮ ਕੀਤੇ ਅਤੇ ਅਮਲੀ ਰੂਪ ਵਿੱਚ ਆਦਰਸ਼ਕ ਤਰੀਕੇ ਨਾਲ ਜੀਵਨ ਜਿਊਣ ਦਾ ਢੰਗ ਸਮਾਜ ਨੂੰ ਸਮਝਾਇਆ। ਅਸਲ ਵਿੱਚ ਇਹ ਸਾਰੇ ਗੁਰੂ, ਪ੍ਰਮਾਤਮਾ ਵੱਲੋਂ, ਧਰਤੀ ਤੇ ਭੇਜੇ ਗਏ ਅਵਤਾਰ ਸਨ, ਜਿਨ੍ਹਾਂ ਨੇ ਆਮ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਚਾਈ, ਇਮਾਨਦਾਰੀ ਅਤੇ ਸਾਂਝੀਵਾਲਤਾ ਦਾ ਰਸਤਾ ਦਸਿਆ। ਸਾਰੇ ਗੁਰੂ ਸਾਹਿਬਾਨ ਤੇ ਉਸ ਸਮੇਂ ਦੇ ਹੋਰ ਸਾਰੇ ਭਾਰਤ ਵਿੱਚ ਹੋਏ ਪ੍ਰਮਾਤਮਾ ਦੇ ਭਗਤਾਂ ਨੇ ਜੋ ਅਧਿਆਤਮਕ ਬਾਣੀ ਰਚੀ, ਉਸ ਦੀ ਸੰਪਾਦਨ ਪੰਜਵੇਂ ਗੁਰੂ : ਗੁਰੂ ਅਰਜਨ ਦੇਵ ਜੀ ਨੇ, ਭਾਈ ਗੁਰਦਾਸ ਜੀ ਦੀ ਸਹਾਇਤਾ ਨਾਲ ਬੜੀ ਮਿਹਨਤ ਤੇ ਲਗਨ ਨਾਲ ਕੀਤਾ। ਇਸ ਤਰ੍ਹਾਂ ਸਾਰੀ ਬਾਣੀ ਇੱਕ ਗ੍ਰੰਥ ਦੇ ਰੂਪ ਵਿੱਚ ਇਕੱਤਰ ਕੀਤੀ। ਇਸ ਗ੍ਰੰਥ ਦਾ ਨਾਮ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ। ਇਹ ਸਮੁੱਚੀ ਬਾਣੀ ਇਸ ਪਹਿਲੂ ਤੇ ਜ਼ੋਰ ਦੇਂਦੀ ਹੈ ਕਿ ਮਨੁੱਖੀ ਜਾਮੇ ਵਿੱਚ ਜਨਮ ਲੈਣਾ ਇਕ ਦੁਰਲੱਭ ਤੇ ਅਦੁੱਤੀ ਮੌਕਾ ਹੈ। ਮਨੁੱਖੀ ਜਾਮਾ ਕੇਵਲ ਧਨ, ਦੌਲਤ ਇਕੱਤਰ ਕਰਨ ਲਈ, ਮਹਿਲ-ਮਾੜੀਆਂ ਬਨਾਉਣ ਲਈ, ਅਮੀਰੀ ਦੀ ਸ਼ਾਨੋ-ਸ਼ੌਕਤ ਵਿਖਾਉਣ ਲਈ, ਚੰਗੇ ਪਦਾਰਥ ਖਾਣ-ਪੀਣ ਲਈ, ਅਤੇ ਐਸ਼ ਤੇ ਮਜ਼ੇਦਾਰ ਜ਼ਿੰਦਗੀ ਬਿਤਾਉਣ ਲਈ ਨਹੀਂ ਹੈ, ਸਗੋਂ ਇਕ ਐਸੇ ਦੁਰਲੱਭ, ਅਣਮੋਲ ਰਤਨਾਂ ਨਾਲੋਂ ਵੀ ਕੀਮਤੀ ਸਹੀ ਅਤੇ ਢੁਕਵਾਂ ਸਮਾਂ ਹੈ, ਜਦੋਂ ਹਰ ਇਨਸਾਨ ਪ੍ਰਮਾਤਮਾ (ਰੱਬ) ਨੂੰ ਯਾਦ ਕਰਕੇ ਅਰਥਾਤ ਉਸ ਦੀ ਉਸਤਤੀ ਕਰਕੇ ਜਾਂ ਉਸਦਾ ਸਿਮਰਨ ਕਰਕੇ ਆਪਣੇ ਅੰਦਰਲੇ ਮਨ ਨੂੰ ਪਵਿੱਤਰ ਤੇ ਨਿਰਮਲ ਕਰ ਸਕਦਾ ਹੈ। ਇਹ ਪਵਿੱਤਰ ਮਨ ਸਿਮਰਨ ਕਰਦਾ ਕਰਦਾ, ਸਹਿਜ ਅਵਸਥਾ ਵਿੱਚ ਪੁੱਜ ਕੇ, ਪ੍ਰਮਾਤਮਾ ਵਿੱਚ ਲੀਨ (ਇਕਮਿਕ) ਹੋ ਸਕਦਾ ਹੈ। ਇਹ ਹੀ ਹਰ ਮਨੁੱਖ, ਨਰ ਅਤੇ ਨਾਰੀ ਦਾ ਲਕਸ਼, ਨਿਸ਼ਾਨਾ ਜਾਂ ਮੰਜ਼ਲ ਹੈ। ਪਹਿਲੀ ਸਤੰਬਰ, 2005 ਨੂੰ ਗੁਰੂ ਗ੍ਰੰਥ ਸਾਹਿਬ ਦਾ 401ਵਾਂ ਸਥਾਪਨਾ ਦਿਵਸ ਸੀ। ਇਸ ਹਫ਼ਤੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਅਤੇ ਆਦਰ-ਸਤਿਕਾਰ ਵਜੋਂ ਕਈ ਸਮਾਰੋਹ ਸਾਰੇ ਭਾਰਤ ਵਿੱਚ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਕਈ ਦੇਸ਼ਾਂ ਵਿੱਚ ਕੀਤੇ ਗਏ। ਜਿਹੜਾ ਸਮਾਰੋਹ ਅੰਮ੍ਰਿਤਸਰ ਵਿਖੇ ਹੋਇਆ, ਉਸ ਵਿੱਚ ਪਾਕਿਸਤਾਨ ਤੋਂ ਆਏ ਇਕ ਰੱਬ ਨੂੰ ਪਹੁੰਚੇ ਹੋਏ ਬਿਰਧ ਫ਼ਕੀਰ ਨੇ ਵੀ ਸ਼ਿਰਕਤ ਕੀਤੀ। ਜਦੋਂ ਉਨ੍ਹਾਂ ਨੂੰ ਕੁਝ ਬੋਲਣ ਲਈ ਕਿਹਾ ਗਿਆ, ਉਹ ਕਹਿਣ ਲੱਗੇ, “ਅਜੋਕੀ ਮਨੁੱਖਤਾ ਅਜੇ ਏਨੀ ਸਮਝਦਾਰ ਨਹੀਂ ਹੋਈ”, ਕਿ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਅਤੇ ਇਸ ਵਿਚਲੀ ਬਾਣੀ ਦੀਆਂ ਉਚਾਈਆਂ ਨੂੰ ਸਮਝ ਸਕੇ। ਜਦੋਂ ਆਮ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਸਮਝ ਆ ਜਾਵੇਗੀ, ਉਸ ਵਕਤ ਸੰਸਾਰ ਤੇ ਜਿਹੜਾ ਇਕ ਧਰਮ-ਗ੍ਰੰਥ ਸਤਿਕਾਰਿਆ ਤੇ ਪ੍ਰਚਾਰਿਆ ਜਾਵੇਗਾ, ਉਸ ਦਾ ਨਾਮ ਹੈ, “ਗੁਰੂ ਗ੍ਰੰਥ ਸਾਹਿਬ”। ਇਸ ਗ੍ਰੰਥ ਵਿੱਚ ਇਕੱਤਰ ਬਾਣੀ ਨੂੰ ‘ਧੁਰ ਕੀ ਬਾਣੀ, ਜਾਂ ਅਰਸ਼ੀ ਬਾਣੀ’ ਕਿਹਾ ਜਾਂਦਾ ਹੈ, ਕਿਉਂਕਿ ਇਹ ਬਾਣੀ ਪ੍ਰਮਾਤਮਾ ਦੇ ਹੁਕਮ ਅਨੁਸਾਰ, ਗੁਰੂ ਸਾਹਿਬਾਨ ਅਤੇ ਹਿੰਦੁਸਤਾਨ ਦੇ ਵੱਖ-ਵੱਖ ਖਿੱਤਿਆਂ ਤੇ ਇਲਾਕਿਆਂ ਦੇ ਭਗਤਾਂ ਰਾਹੀਂ ਉਚਾਰੀ ਗਈ ਤਾਕਿ ਧਰਤੀ ਤੇ ਵਸਦੇ ਸਾਰੇ ਲੋਕਾਂ ਦਾ ਭਲਾ ਹੋ ਸਕੇ। ਹੁਣ ਤਕ, ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਈ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ। ਸਿੱਖ ਧਰਮ ਦੀ ਵਿਲੱਖਣਤਾ ਇਹ ਹੈ ਕਿ ਇਹ ਸਭ ਤੋਂ ਨਵਾਂ, ਆਧੁਨਿਕ ਜਾਂ ਮੌਡਰਨ ਹੈ। ਇਹ ਧਰਮ ਸਾਰੀ ਮਨੁੱਖਤਾ ਲਈ ਹੈ ਅਤੇ ਕਿਸੇ ਪ੍ਰਕਾਰ ਦੇ ਕੱਟਰਵਾਦ ਨੂੰ ਤਰਜੀਹ ਨਹੀਂ ਦੇਂਦਾ। ਸਿੱਖ ਧਰਮ ਇਸ ਪਹਿਲੂ ਤੇ ਜ਼ੋਰ ਬਿਲਕੁਲ ਨਹੀਂ ਦੇਂਦਾ ਕਿ ਲੋਕ ਆਪਣੇ ਧਰਮ ਛੱਡ ਕੇ ਸਿੱਖ ਬਣ ਜਾਣ, ਸਗੋਂ ਸਿੱਖ ਧਰਮ ਇਹ ਸਿਕਸ਼ਾ ਦ੍ਰਿੜ੍ਹ ਕਰਾਉਂਦਾ ਹੈ ਕਿ ਸਭ ਲੋਕ ਆਪਣੇ ਧਰਮ ਦੇ ਦਾਇਰੇ ਅੰਦਰ ਰਹਿ ਕੇ ਚੰਗੇ ਇਨਸਾਨ ਬਨਣ। ਸਿੱਖ ਧਰਮ ਦੇ ਦਸ ਗੁਰੂ ਹੋਏ ਹਨ। ਪਹਿਲੇ ਗੁਰੂ ਨਾਨਕ ਦੇਵ ਜੀ ਸਨ। ਇਨ੍ਹਾਂ ਦਾ ਜਨਮ 1469 ਈ: ਵਿੱਚ ਹੋਇਆ, ਦੂਜੇ ਗੂਰੂ : ਅੰਗਦ ਦੇਵ ਜੀ, ਤੀਜੇ ਗੁਰੂ : ਗੁਰੂ ਅਮਰਦਾਸ ਜੀ, ਚੌਥੇ ਗੁਰੂ : ਗੁਰੂ ਰਾਮਦਾਸ ਜੀ, ਪੰਜਵੇਂ ਗੁਰੂ : ਗੁਰੂ ਅਰਜਨ ਦੇਵ ਜੀ, ਛੇਵੇਂ ਗੁਰੂ : ਗੁਰੂ ਹਰਿਗੋਬਿੰਦ ਸਿੰਘ ਜੀ, ਸੱਤਵੇਂ ਗੁਰੂ : ਗੁਰੂ ਹਰ ਰਾਏ ਜੀ, ਅੱਠਵੇਂ ਗੁਰੂ : ਗੁਰੂ ਹਰਿ ਕ੍ਰਿਸ਼ਨ ਜੀ, ਨੌਵੇਂ ਗੁਰੂ : ਗੁਰੂ ਤੇਗ ਬਹਾਦਰ ਜੀ ਅਤੇ ਦਸਵੇਂ ਗੁਰੂ : ਗੁਰੂ ਗੋਬਿੰਦ ਸਿੰਘ ਜੀ ਸਨ। ਸਾਰੇ ਗੁਰੂਆਂ ਨੇ ਸਮੂਹ ਮਨੁੱਖਤਾ ਦਾ ਕਲਿਆਣ ਕਰਨ ਅਤੇ ਕਿਸੇ ਭੇਦ-ਭਾਵ ਤੋਂ ਉੱਚੇ ਉੱਠ ਕੇ ਸਮੁੱਚੀ ਲੋਕਾਈ ਵਿੱਚ ਅਧਿਆਤਮਕ ਜਾਗ੍ਰਿਤੀ ਲਿਆਉਣ ਲਈ ਆਦਰਸ਼ਕ ਅਤੇ ਪ੍ਰਸੰਸਾਜਨਕ ਕੰਮ ਕੀਤੇ ਅਤੇ ਅਮਲੀ ਰੂਪ ਵਿੱਚ ਆਦਰਸ਼ਕ ਤਰੀਕੇ ਨਾਲ ਜੀਵਨ ਜਿਊਣ ਦਾ ਢੰਗ ਸਮਾਜ ਨੂੰ ਸਮਝਾਇਆ। ਅਸਲ ਵਿੱਚ ਇਹ ਸਾਰੇ ਗੁਰੂ, ਪ੍ਰਮਾਤਮਾ ਵੱਲੋਂ, ਧਰਤੀ ਤੇ ਭੇਜੇ ਗਏ ਅਵਤਾਰ ਸਨ, ਜਿਨ੍ਹਾਂ ਨੇ ਆਮ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਚਾਈ, ਇਮਾਨਦਾਰੀ ਅਤੇ ਸਾਂਝੀਵਾਲਤਾ ਦਾ ਰਸਤਾ ਦਸਿਆ। ਸਾਰੇ ਗੁਰੂ ਸਾਹਿਬਾਨ ਤੇ ਉਸ ਸਮੇਂ ਦੇ ਹੋਰ ਸਾਰੇ ਭਾਰਤ ਵਿ