Typing Test

10:00

ਅਜੋਕੇ ਸਮੇਂ ਵਿੱਚ ਜੋ ਵਿੱਦਿਆ ਵਿਦਿਆਰਥੀਆਂ ਨੂੰ ਪੂਰੇ ਵਿਸ਼ਵ ਵਿੱਚ ਪੜ੍ਹਾਈ ਜਾਂਦੀ ਹੈ, ਉਹ ਅਧੂਰੀ ਹੈ। ਜੋ ਬੱਚਾ ਸਾਡੇ ਮਨੁੱਖੀ ਸਮਾਜ ਵਿੱਚ ਜਨਮ ਲੈਂਦਾ ਹੈ, ਉਸ ਨੂੰ ਦੋ ਪਹਿਲੂਆਂ ਤੋਂ ਸਿਕਸ਼ਾ ਦੇਣ ਦੀ ਅਵੱਸ਼ਕਤਾ ਹੁੰਦੀ ਹੈ। ਮੋਟੇ ਤੌਰ ਤੇ ਵਿੱਦਿਆ ਦੇ ਦੋ ਪਹਿਲੂ ਹੁੰਦੇ ਹਨ: ਇੱਕ ਅਧਿਆਤਮਕ ਪਹਿਲੂ ਅਤੇ ਦੂਸਰਾ ਕਿਸੇ ਕਿੱਤੇ ਵਿੱਚ ਨਿਪੁੰਨਤਾ ਹੋਣੀ। ਸਾਡਾ ਅਜੋਕਾ ਸਮਾਜ ਕੇਵਲ ਇਕੋ ਪਹਿਲੂ ਤੇ ਜ਼ੋਰ ਦੇਂਦਾ ਹੈ। ਭਾਵ ਇਹ ਹੈ ਕਿ ਹਰ ਵਿਦਿਆਰਥੀ ਦੇ ਦਿਲੋ-ਦਿਮਾਗ ਨੂੰ ਇਕੋ ਗੱਲ ਦ੍ਰਿੜ ਕਰਵਾਈ ਜਾਂਦੀ ਹੈ ਕਿ ਉਸ ਨੂੰ ਚੰਗੀ ਪੜ੍ਹਾਈ ਕਰਕੇ ਕਿਸੇ ਕਿੱਤੇ ਵਿੱਚ ਮੁਹਾਰਤ ਹਾਸਲ ਕਰਕੇ, ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਕੰਮ ਕਰਕੇ, ਵੱਧ ਤੋਂ ਵੱਧ ਧਨ ਕਮਾਉਣਾ ਹੈ। ਸੋ, ਸੰਸਾਰ ਦੇ ਸਮੂਹ ਦੇਸ਼ਾਂ ਦੇ ਨੌਜਵਾਨ ਨਰ ਅਤੇ ਨਾਰੀਆਂ, ਇਸ ਉਲੀਕੇ ਗਏ ਵਿਸ਼ਵ-ਪੈਮਾਨੇ ਦੇ ਆਧਾਰ ਤੇ ਅਮਲ ਕਰਦਿਆਂ, ਖੂਬ ਪੜ੍ਹਾਈ ਕਰਦੇ ਹਨ, ਉਚੀ ਤੋਂ ਉਚੀ ਸਿਕਸ਼ਾ ਪ੍ਰਾਪਤ ਕਰ ਰਹੇ ਹਨ, ਵੱਖ-ਵੱਖ ਵਿਸ਼ਿਆਂ ਉੱਪਰ ਆਪਣੇ ਦੇਸ਼ ਵਿੱਚ ਅਤੇ ਬਦੇਸ਼ਾਂ ਵਿੱਚ ਕਈ-ਕਈ ਸਾਲ ਲੰਬੀ ਪੜ੍ਹਾਈ ਕਰਕੇ ਡਿਗਰੀਆਂ ਪ੍ਰਾਪਤ ਕਰਦੇ ਹਨ। ਉਪਰੰਤ ਐਮ. ਬੀ. ਏ. ਜਾਂ ਐਮ.ਡੀ. ਦੀ ਡਿਗਰੀ ਵੀ ਬਹੁਤ ਸਾਰੇ ਵਿਦਿਆਰਥੀ ਪਾਸ ਕਰਦੇ ਹਨ। ਏਨੀ ਕਾਬਲੀਅਤ ਅਤੇ ਨਿਪੁੰਨਤਾ ਗ੍ਰਹਿਣ ਕਰਨ ਉਪਰੰਤ ਨੌਕਰੀ ਜਾਂ ਬਿਜ਼ਨਸ ਕਰਕੇ ਸਾਡੇ ਪੜ੍ਹੇ ਲਿਖੇ ਨੌਜਵਾਨ ਲੜਕੇ ਅਤੇ ਲੜਕੀਆਂ ਉੱਚੀਆਂ ਤਨਖਾਹਾਂ ਲੈ ਰਹੇ ਹਨ ਅਤੇ ਇੱਜ਼ਤ ਨਾਲ ਉਚੇ ਸਟੈਂਡਰਡ ਦਾ ਜੀਵਨ ਜਿਊਂ ਰਹੇ ਹਨ। ਪ੍ਰੰਤੂ, ਇਹ ਸਭ ਕੁਝ ਕਾਫ਼ੀ ਨਹੀਂ ਹੈ। ਕਿਉਂ? ਜਿੰਨਾ ਚਿਰ ਅਧਿਆਤਮਕ, ਨੈਤਿਕਤਾ ਅਤੇ ਧਰਮ ਦੇ ਪੱਖ ਤੋਂ ਨੌਜਵਾਨਾਂ ਵਿੱਚ ਵਿਕਾਸ ਤੇ ਨਿਖਾਰ ਨਹੀਂ ਆਉਂਦਾ, ਓਨਾ ਚਿਰ ਸਾਡੇ ਸਮਾਜਕ ਢਾਂਚੇ ਦਾ ਜੀਵਨ ਅਧੂਰਾ ਰਿਹਾ ਜਾਂਦਾ ਹੈ। ਭਾਵੇਂ ਕੋਈ ਥੋਹੜਾ ਜਾਂ ਬਹੁਤਾ ਪੜ੍ਹਿਆ ਹੋਇਆ ਹੋਵੇ, ਧਾਰਮਕ ਪਹਿਲੂ ਤੋਂ ਸਾਡੇ ਨੌਜਵਾਨ ਵਿਦਿਆਰਥੀ ਕਾਫ਼ੀ ਸੂਝ-ਬੂਝ ਤੇ ਜਾਣਕਾਰੀ ਰੱਖਣ ਵਾਲੇ ਜ਼ਰੂਰ ਹੋਣੇ ਚਾਹੀਦੇ ਹਨ, ਤਾਕਿ ਉਨ੍ਹਾਂ ਦੇ ਵਿਅਕਤੀਤਵ ਵਿੱਚ ਚੰਗੇ ਅਤੇ ਆਦਰਸ਼ਕ ਇਨਸਾਨਾਂ ਦੇ ਗੁਣ ਮੌਜੂਦ ਹੋਣੇ ਚਾਹੀਦੇ ਹਨ, ਤਾਕਿ ਉਨ੍ਹਾਂ ਦੇ ਵਿਅਕਤੀਤਵ ਵਿੱਚ ਚੰਗੇ ਅਤੇ ਆਦਰਸ਼ਕ ਇਨਸਾਨਾਂ ਦੇ ਗੁਣ ਮੌਜੂਦ ਹੋਣ। ਅਫ਼ਸੋਸ! ਸਭ ਦੇਸ਼ਾਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਐਸਾ ਨਹੀਂ ਹੋ ਰਿਹਾ। ਇਹ ਅਧੂਰੀ ਸਿੱਖਿਆ ਦਾ ਸਿੱਟਾ ਹੈ ਕਿ ਵਰਤਮਾਨ ਵਿਸ਼ਵ ਸਮਾਜਕ ਢਾਂਚੇ ਵਿੱਚ ਅਤੰਕਵਾਦ, ਚੋਰੀਆਂ, ਡਾਕੇ, ਲੁੱਟ-ਖਸੁੱਟ ਅਤੇ ਕਈ ਪ੍ਰਕਾਰ ਦੀ ਦਹਿਸ਼ਤ ਹਰ ਦੇਸ਼ ਵਿੱਚ ਵੇਖੀ ਜਾ ਰਹੀ ਹੈ। ਅਜੋਕੇ ਸਮਾਜ ਵਿੱਚ ਭਾਵੇਂ ਸਾਇੰਸ ਨੇ ਕਾਫ਼ੀ ਤਰੱਕੀ ਕਰ ਲਈ ਹੈ, ਸੁੱਖ ਸਹੂਲਤਾਂ ਦੇ ਸਾਮਾਨ ਬੇਤਹਾਸ਼ਾ ਉਪਲਬਧ ਹਨ, ਫ਼ਿਰ ਵੀ ਇਕ ਇਨਸਾਨ, ਦੂਸਰੇ ਇਨਸਾਨ ਤੋਂ ਡਰਦਾ ਹੈ। ਇਕ ਦੇਸ਼ ਦੂਸਰੇ ਦੇਸ਼ ਤੋਂ ਡਰਦਾ ਹੈ। ਵਿਸ਼ਵ ਵਿਦਿਅਕ ਢਾਂਚੇ ਵਿੱਚ ਜਿਸ ਅਧੂਰੇਪਨ ਦੀ ਚਰਚਾ ਅਸੀਂ ਕਰ ਰਹੇ ਹਾਂ, ਇਹ ਸਾਡੇ ਨੌਜਵਾਨ ਲੜਕੇ-ਲੜਕੀਆਂ ਜਾਂ ਸਮੁੱਚੇ ਸਮਾਜ ਦੀ ਅਣਗਹਿਲੀ ਕਰਕੇ ਨਹੀਂ ਹੈ, ਸਗੋਂ ਸਾਡੀਆਂ ਸਰਕਾਰਾਂ ਵਿੱਚ ਵਿਦਿਅਕ ਢਾਂਚੇ ਦੇ ਇੰਚਾਰਜ, ਕਰਤਾ-ਧਰਤਾ ਅਤੇ ਬੁੱਧੀਜੀਵੀ ਜਿਹੜੇ ਹਨ, ਉਨ੍ਹਾਂ ਦੀ ਵਿੱਦਿਅਕ ਢਾਂਚੇ ਪ੍ਰਤੀ ਅਧੂਰੀ ਸੋਚ ਅਤੇ ਕਾਰਗੂਜ਼ਾਰੀ ਦਾ ਇਹ ਸਿੱਟਾ ਹੈ। ਉਪਰੋਕਤ ਚਰਚਾ ਦਾ ਮੂਲ ਮੰਤਵ ਇਹ ਹੈ ਕਿ ਆਮ ਵਿਦਿਆ ਤੋਂ ਇਲਾਵਾ, ਇਹ ਬੇਹਦ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਕੂਲਾਂ ਤੇ ਕਾਲਜਾਂ ਵਿੱਚ ਧਰਮ ਦੇ ਅਰਥ, ਚੰਗੇ ਇਨਸਾਨ ਦੇ ਗੁਣ ਅਤੇ ਆਪਸੀ ਭਾਈਚਾਰੀ ਦੀ ਮਹੱਤਤਾ ਵੀ ਸਮਝਾਈ ਤੇ ਦ੍ਰਿੜ੍ਹ ਕਰਵਾਈ ਜਾਵੇ। ਸ਼ਾਇਦ ਸਾਡੇ ਵਿਦਿਅਕ ਢਾਂਚੇ ਦੇ ਮਾਹਿਰ ਬੁੱਧੀਜੀਵੀ ਇਸ ਪੱਖ ਦੀ ਮਹੱਤਤਾ ਤੋਂ ਇਸ ਲਈ ਅਣਗੌਲੇ ਤੇ ਅਣਗਹਿਲੀ ਵਖਾਉਂਦੇ ਹਨ ਕਿ ਧਾਰਮਕ ਪਹਿਲੂ ਦੀ ਪੜ੍ਹਾਈ ਦਾ ਨੌਕਰੀਆਂ ਤੇ ਬਿਜ਼ਨਸ ਕਰਕੇ ਪੈਸੇ ਕਮਾਉਣ ਨਾਲ ਕੋਈ ਸਬੰਧ ਨਹੀਂ। ਮੇਰੇ ਖ਼ਿਆਲ ਵਿੱਚ ਐਸੇ ਵਿਦਿਅਕ ਢਾਂਚਿਆਂ ਦੇ ਇੰਚਾਰਜ ਇਸ ਗੱਲ ਤੋਂ ਅਣਜਾਣ ਹਨ ਕਿ ਇਨਸਾਨੀਅਤ ਦੇ ਚੰਗੇ ਗੁਣਾਂ ਦੀ ਰੋਸ਼ਨੀ ਵਿੱਚ ਹੀ ਨੌਕਰੀ ਤੇ ਬਿਜ਼ਨਸ ਦੀਆਂ ਬੁਲੰਦੀਆਂ ਤੇ ਉਚਾਈਆਂ ਦਾ ਰਾਜ ਛੁਪਿਆ ਹੋਇਆ ਹੈ। ਜਿੱਥੇ ਇਮਾਨਦਾਰੀ ਤੇ ਸਚਾਈ ਨਹੀਂ, ਉੱਥੇ ਹਰ ਪੱਧਰ ਤੇ ਕਰੱਪਸ਼ਨ ਤੇ ਬੇਈਮਾਨੀ ਦਾ ਬੋਲਬਾਲਾ ਹੈ। ਜਿਵੇਂ ਅਜੋਕੇ ਅੰਤਰ-ਰਾਸ਼ਟਰੀ ਸਮਾਜਕ ਢਾਂਚੇ ਵਿੱਚ ਅਤੰਕਵਾਦ, ਦਹਿਸ਼ਤਵਾਦ ਅਤੇ ਬੇ-ਵਿਸ਼ਵਾਸ਼ੀ ਆਦਿ ਪਹਿਲਾਂ ਤੋਂ ਜ਼ਿਆਦਾ ਵਧ ਰਹੀ ਹੈ। ਇਸ ਤੇ ਕੰਟ੍ਰੋਲ ਕਰਨ ਲਈ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਪੜ੍ਹਾਈ ਦੇ ਨਾਲ-ਨਾਲ ਚੰਗੇ ਇਨਸਾਨ ਬਨਾਉਣ ਲਈ ਉਨ੍ਹਾਂ ਵਿੱਚ ਨੈਤਿਕਤਾ ਦੇ ਚੰਗੇ ਗੁਣ ਭਰਨੇ ਅਤਿਅੰਤ ਜ਼ਰੂਰੀ ਹਨ।ਅਜੋਕੇ ਸਮੇਂ ਵਿੱਚ ਜੋ ਵਿੱਦਿਆ ਵਿਦਿਆਰਥੀਆਂ ਨੂੰ ਪੂਰੇ ਵਿਸ਼ਵ ਵਿੱਚ ਪੜ੍ਹਾਈ ਜਾਂਦੀ ਹੈ, ਉਹ ਅਧੂਰੀ ਹੈ। ਜੋ ਬੱਚਾ ਸਾਡੇ ਮਨੁੱਖੀ ਸਮਾਜ ਵਿੱਚ ਜਨਮ ਲੈਂਦਾ ਹੈ, ਉਸ ਨੂੰ ਦੋ ਪਹਿਲੂਆਂ ਤੋਂ ਸਿਕਸ਼ਾ ਦੇਣ ਦੀ ਅਵੱਸ਼ਕਤਾ ਹੁੰਦੀ ਹੈ। ਮੋਟੇ ਤੌਰ ਤੇ ਵਿੱਦਿਆ ਦੇ ਦੋ ਪਹਿਲੂ ਹੁੰਦੇ ਹਨ: ਇੱਕ ਅਧਿਆਤਮਕ ਪਹਿਲੂ ਅਤੇ ਦੂਸਰਾ ਕਿਸੇ ਕਿੱਤੇ ਵਿੱਚ ਨਿਪੁੰਨਤਾ ਹੋਣੀ। ਸਾਡਾ ਅਜੋਕਾ ਸਮਾਜ ਕੇਵਲ ਇਕੋ ਪਹਿਲੂ ਤੇ ਜ਼ੋਰ ਦੇਂਦਾ ਹੈ। ਭਾਵ ਇਹ ਹੈ ਕਿ ਹਰ ਵਿਦਿਆਰਥੀ ਦੇ ਦਿਲੋ-ਦਿਮਾਗ ਨੂੰ ਇਕੋ ਗੱਲ ਦ੍ਰਿੜ ਕਰਵਾਈ ਜਾਂਦੀ ਹੈ ਕਿ ਉਸ ਨੂੰ ਚੰਗੀ ਪੜ੍ਹਾਈ ਕਰਕੇ ਕਿਸੇ ਕਿੱਤੇ ਵਿੱਚ ਮੁਹਾਰਤ ਹਾਸਲ ਕਰਕੇ, ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਕੰਮ ਕਰਕੇ, ਵੱਧ ਤੋਂ ਵੱਧ ਧਨ ਕਮਾਉਣਾ ਹੈ। ਸੋ, ਸੰਸਾਰ ਦੇ ਸਮੂਹ ਦੇਸ਼ਾਂ ਦੇ ਨੌਜਵਾਨ ਨਰ ਅਤੇ ਨਾਰੀਆਂ, ਇਸ ਉਲੀਕੇ ਗਏ ਵਿਸ਼ਵ-ਪੈਮਾਨੇ ਦੇ ਆਧਾਰ ਤੇ ਅਮਲ ਕਰਦਿਆਂ, ਖੂਬ ਪੜ੍ਹਾਈ ਕਰਦੇ ਹਨ, ਉਚੀ ਤੋਂ ਉਚੀ ਸਿਕਸ਼ਾ ਪ੍ਰਾਪਤ ਕਰ ਰਹੇ ਹਨ, ਵੱਖ-ਵੱਖ ਵਿਸ਼ਿਆਂ ਉੱਪਰ ਆਪਣੇ ਦੇਸ਼ ਵਿੱਚ ਅਤੇ ਬਦੇਸ਼ਾਂ ਵਿੱਚ ਕਈ-ਕਈ ਸਾਲ ਲੰਬੀ ਪੜ੍ਹਾਈ ਕਰਕੇ ਡਿਗਰੀਆਂ ਪ੍ਰਾਪਤ ਕਰਦੇ ਹਨ। ਉਪਰੰਤ ਐਮ. ਬੀ. ਏ. ਜਾਂ ਐਮ.ਡੀ. ਦੀ ਡਿਗਰੀ ਵੀ ਬਹੁਤ ਸਾਰੇ ਵਿਦਿਆਰਥੀ ਪਾਸ ਕਰਦੇ ਹਨ। ਏਨੀ ਕਾਬਲੀਅਤ ਅਤੇ ਨਿਪੁੰਨਤਾ ਗ੍ਰਹਿਣ ਕਰਨ ਉਪਰੰਤ ਨੌਕਰੀ ਜਾਂ ਬਿਜ਼ਨਸ ਕਰਕੇ ਸਾਡੇ ਪੜ੍ਹੇ ਲਿਖੇ ਨੌਜਵਾਨ ਲੜਕੇ ਅਤੇ ਲੜਕੀਆਂ ਉੱਚੀਆਂ ਤਨਖਾਹਾਂ ਲੈ ਰਹੇ ਹਨ ਅਤੇ ਇੱਜ਼