ਲਾਸ ਏਂਜਲਸ ਯੂ.ਐਸ.ਏ. ਦਾ ਇੱਕ ਵੱਡਾ ਤੇ ਮਹੱਤਵਪੂਰਨ ਸ਼ਹਿਰ ਹੈ, ਜਿਵੇਂ ਨਿਊਯਾਰਕ। ਪ੍ਰੰਤੂ ਏਥੇ ਅਸੀਂ ਗੱਲ ਲਾਸ ਏਂਜਲਸ ਬਾਰੇ ਕਰ ਰਹੇ ਹਾਂ। ਲਾਸ ਏਂਜਲਸ ਦਾ ਪਾਸਾਰਾ, ਨਿਊਯਾਰਕ ਤੋਂ ਵੀ ਵਧੇਰੇ ਹੈ। ਲਾਸ ਏਂਜਲਸ ਵਿੱਚ ਸਾਰਾ ਸਾਲ ਬਾਰਿਸ਼ ਹੁੰਦੀ ਰਹਿੰਦੀ ਹੈ। ਇਸ ਅਨੋਖੇ ਸ਼ਹਿਰ ਦੇ ਨਜ਼ਦੀਕ ਹੀ ਕੁਝ ਐਸੀਆਂ ਸੁੱਕੀਆਂ ਪਹਾੜੀਆਂ ਹਨ, ਜਿਨ੍ਹਾਂ ਉੱਤੇ ਕੁਦਰਤੀ ਹਰਿਆਵਲ ਬਹੁਤ ਹੀ ਘੱਟ ਹੈ। ਇਨ੍ਹਾਂ ਪਹਾੜੀਆਂ ਵਿਚੋਂ ਇਕ ਦਾ ਨਾਮ ਬੈਵਰਲੀ ਹਿਲ ਹੈ, ਜਿੱਥੇ ਸਥਾਨਕ ਫ਼ਿਲਮੀ ਹਸਤੀਆਂ ਦੀ ਵਸੋਂ ਹੈ। ਉਨ੍ਹਾਂ ਦੇ ਆਪਣੇ ਹੀ ਪ੍ਰਾਈਵੇਟ ਸਕਿਓਰਿਟੀ ਗਾਰਡ ਹਨ। ਲਾਸ ਏਂਜਲਸ ਸ਼ਹਿਰ ਕੈਲੇਫ਼ੋਰਨੀਆਂ ਸੂਬੇ ਵਿੱਚ ਸਥਿਤ ਹੈ। ਭਾਰਤ ਦੇ ਪੰਜਾਬ ਰਾਜ ਵਾਂਗ ਕੈਲੇਫ਼ੋਰਨੀਆਂ ਅਮਰੀਕਾ ਵਿੱਚ ਦੂਜੇ ਰਾਜਾਂ ਨਾਲੋਂ ਕਈ ਗੁਣਾਂ ਵੱਧ ਅਨਾਜ ਪੈਦਾ ਕਰਦਾ ਹੈ। ਕੈਲੋਫ਼ੋਰਨੀਆਂ ਵਿੱਚ ਰਹਿੰਦਾ ਹਰ ਪ੍ਰਾਣੀ ਇਕ ਸਾਲ ਵਿੱਚ ਭਾਂਤ-ਭਾਂਤ ਦੇ ਮੌਸਮਾਂ ਦਾ ਅਨੰਦ ਮਾਣਦਾ ਹੈ, ਜਿਵੇਂ ਅਸੀਂ ਪੰਜਾਬ ਵਿੱਚ ਮਾਣਦੇ ਹਾਂ। ਪੰਜਾਬ ਸੂਬੇ ਵਾਂਗ ਕੈਲੇਫ਼ੋਰਨੀਆਂ ਵਿੱਚ ਹਰ ਤਰ੍ਹਾਂ ਦੇ ਫ਼ਲ ਪੈਦਾ ਹੁੰਦੇ ਹਨ। ਜਿਵੇਂ ਪਿਸਤਾ, ਬਾਦਾਮ, ਚੈਰੀ, ਅਖਰੋਟ ਖੁਮਾਨੀ ਅਤੇ ਆੜੂ ਆਦਿ। ਇਹ ਉਤਰੀ ਕੈਲੇਫ਼ੋਰਨੀਆਂ ਦੇ ਫ਼ਲ ਹਨ, ਜਿਵੇਂ ਕਿ ਦੱਖਣੀ ਕੈਲੇਫ਼ੋਰਨੀਆਂ ਵਿੱਚ ਮਾਲਟੇ, ਸੰਗਤਰੇ, ਹਦਵਾਣੇ ਤੇ ਖਰਬੂਜ਼ੇ ਆਦਿ ਵੱਡੀ ਪੱਧਰ ਤੇ ਪੈਦਾ ਹੁੰਦੇ ਹਨ। ਲਾਸ ਏਂਜਲਸ ਇੱਕ ਬਹੁਤ ਵੱਡਾ ਉਦਯੋਗਿਕ ਕੇਂਦਰ ਵੀ ਹੈ। ਏਥੇ ਉੱਨਤ ਅਤੇ ਮੌਡਰਨ ਹਵਾਈ ਜਹਾਜ਼ ਬਣਾਉਣ ਦੇ ਕੇਂਦਰ ਉੱਚੀ ਪੱਧਰ ਤੇ ਕਾਰੋਬਾਰ ਚਲਾ ਰਹੇ ਹਨ। ਏਥੋਂ ਉੱਨਤ ਅਤੇ ਮੌਡਰਨ ਹਵਾਈ-ਜਹਾਜ਼ ਬਣਾਉਣ ਦੇ ਕੇਂਦਰ ਉੱਚੀ ਪੱਧਰ ਤੇ ਕਾਰੋਬਾਰ ਚਲਾ ਰਹੇ ਹਨ। ਏਥੋਂ ਦੀਆਂ ਕੰਪਨੀਆਂ ਪਾਸ ਸਾਰੇ ਵਿਸ਼ਵ ਨਾਲੋਂ ਹਵਾਈ-ਜਹਾਜ਼ਾਂ ਦੀ ਮੰਗ ਹੈ। ਇਨ੍ਹਾਂ ਕਾਰਖਾਨਿਆਂ ਵਿੱਚ ਤਕਨੀਕੀ ਮਾਹਿਰ ਅਤੇ ਹੋਰ ਅਮਲਾ ਮੋਟੀਆਂ ਤਨਖਾਹਾਂ ਲੈਂਦੇ ਹੈ ਅਤੇ ਆਪਣਾ ਜੀਵਨ-ਪੱਧਰ ਉੱਚਾ ਅਤੇ ਆਧੁਨਿਕ ਪ੍ਰਕਾਰ ਦਾ ਰੱਖਣ ਵਿੱਚ ਹਿਚਕਚਾਹਟ ਨਹੀਂ ਰੱਖਦਾ। ਏਥੋਂ ਦਾ ਹਵਾਈ-ਅੱਡਾ ਅਮਰੀਕਾ ਦੇ ਪੱਛਮੀ ਤੱਟ ਦਾ ਸਭ ਤੋਂ ਮਸ਼ਹੂਰ ਹੈ। ਏਥੋਂ ਦੁਨੀਆਂ ਦੇ ਮਸ਼ਹੂਰ ਦੇਸ਼ਾਂ ਵੱਲ ਨੂੰ ਹਰ ਰੋਜ਼ ਉਡਾਨਾਂ ਭਰਦੇ ਹਵਾਈ-ਜਹਾਜ਼ ਦੇਖੇ ਜਾਂਦੇ ਹਨ, ਜਿਵੇਂ ਸਿੰਘਾਪੁਰ, ਥਾਈਲੈਂਡ, ਚੀਨ, ਜਾਪਾਨ, ਆਸਟਰੇਲੀਆ, ਨਿਊਜ਼ੀਲੈਂਡ ਆਦਿ। ਨੇੜੇ ਹੀ ਇੱਕ ਹੋਰ ਅਹਿਮ ਸ਼ਹਿਰ ਹਾਲੀਵੁੱਡ ਹੈ। ਜੋ ਅਮਰੀਕਾ ਦਾ ਸਭ ਤੋਂ ਮਸ਼ਹੂਰ ਫ਼ਿਲਮੀ ਕੇਂਦਰ ਹੈ। ਹਾਲੀਵੁੱਡ ਦੀਆਂ ਫ਼ਿਲਮਾਂ ਸਭ ਤੋਂ ਵੱਧ ਦੇਸ਼ਾਂ ਵਿੱਚ ਵਿਖਾਈਆਂ ਜਾਂਦੀਆਂ ਹਨ। ਏਥੇ ਅਣਗਿਣਤ ਸਟੂਡੀਓ ਹਨ, ਜਿੱਥੇ ਹਮੇਸ਼ ਫ਼ਿਲਮਾਂ ਦਾ ਨਿਰਮਾਣ ਜਾਰੀ ਰਹਿੰਦਾ ਹੈ। ਯੂਨੀਵਰਸ ਸਟੂਡੀਓ ਸਭ ਤੋਂ ਮਸ਼ਹੂਰ ਹੈ। ਏਥੇ ਸ਼ੂਟਿੰਗ ਹੀ ਹੁੰਦੀ ਹੈ ਅਤੇ ਉਤਸੁਕ ਲੋਕਾਂ ਨੂੰ ਸਟੂਡੀਓ ਵਖਾਉਣ ਦਾ ਵੀ ਤਸੱਲੀਬਖਸ਼ ਪ੍ਰਬੰਧਹੈ। ਹਾਲੀਵੁੱਡ ਦੀ ਇਕ ਸੜਕ ਦਾ ਨਾਮ ਹੈ 'ਵਾਕ ਆਫ਼ ਫ਼ੇਮ' ਜਿੱਥੇ ਫ਼ਿਲਮੀ ਖੇਤਰ ਦੇ ਤਕਨੀਤੀ ਮਾਹਿਰਾ ਅਤੇ ਹੋਰ ਫ਼ਿਲਮੀ ਸਿਤਾਰਿਆਂ ਦੇ ਨਾਮ ਫ਼ਰਸ਼ ਦੇ ਹੀ ਉਕਰੇ ਹੋਏ ਹਨ। ਇਸ ਸਥਾਨ ਤੇ ਅਨੇਕਾਂ ਚਿਤਰਕਾਰ ਵੀ ਰਹਿੰਦੇ ਹਨ, ਜੋ ਫ਼ਿਲਮੀ ਸਿਤਾਰਿਆਂ ਦੇ ਮਨਮੋਹਣੇ ਚਿਤਰ ਬਣਾ ਕੇ ਵੇਚਦੇ ਹਨ ਅਤੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਹਾਲੀਵੁੱਡ ਵਿਖੇ ਫ਼ਿਲਮੀ ਸਿਤਾਰਿਆਂ ਦੇ ਜੋ ਬੰਗਲੇ ਅਤੇ ਕੋਠੀਆਂ ਹਨ, ਉਨ੍ਹਾਂ ਦੀ ਕੀਮਤ ਲੱਖਾਂ ਨਹੀਂ ਸਗੋਂ ਕਰੋੜਾਂ ਡਾਲਰ ਤੱਥ ਅਨੁਮਾਣੀ ਜਾ ਸਕਦੀ ਹੈ। ਲਾਸ ਏਂਜਲਸ ਵਿੱਚ ਬਾਰਿਸ਼ ਕੇਵਲ 12 ਇੰਚ ਦੇ ਕਰੀਬ ਹੀ ਸਾਲ ਵਿੱਚ ਹੁੰਦੀ ਹੈ ਜਦੋਂ ਕਿ ਬਾਕੀ ਸ਼ਹਿਰਾਂ ਵਿੱਚ 50 ਇੰਚ ਤੱਕ ਹੋ ਜਾਂਦੀ ਹੈ। ਘਟ ਬਾਰਿਸ਼ ਹੋਣ ਕਾਰਨ ਏਥੇ ਹਰਿਆਵਲ ਤੇ ਤਾਜ਼ਗੀ ਰੱਖਣ ਲਈ ਪਾਣੀ ਦਾ ਛਿੜਕਾਅ ਕਰਨਾ ਪੈਂਦਾ ਹੈ। ਏਥੇ ਮਕਾਨਾਂ ਵਿੱਚ ਸਵਿੰਮਿੰਗ ਪੂਲ ਵੀ ਹਨ ਅਤੇ ਮਕਾਨਾਂ ਦੇ ਨਮੂਨੇ ਵਖਰੀ ਵਖਰੀ ਕਿਸਮ ਦੇ ਹਨ। ਲਾਸ ਏਂਜਲਸ ਵਿੱਚ ਪਹਾੜ, ਮੈਦਾਨ ਅਤੇ ਸਮੁੰਦਰੀ-ਤਟ ਵੀ ਹਨ। ਇਨ੍ਹਾਂ ਇਲਾਕਿਆਂ ਵਿੱਚ ਪੁਲਸ ਦੇ ਹੈਲੀਕਾਪਟਰ ਆਮ ਕਰਕੇ ਗਸ਼ਤ ਲਾਉਂਦੇ ਰਹਿੰਦੇ ਹਨ। ਇਸ ਸ਼ਹਿਰ ਵਿੱਚ ਯੂਨਿਵਰਸਿਟੀਆਂ ਹਨ: ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆਂ, ਲਾਸ ਏਂਜਲਸ ਅਤੇ ਯੂਨੀਵਰਸਿਟੀ ਆਫ਼ ਸਦਰਨ ਕੈਲੇਫ਼ੋਰਨੀਆਂ। ਇਸ ਇਲਾਕੇ ਦੇ ਸਰਦੀ ਦੇ ਮੌਸਮ ਵਿੱਚ ਕਹਿਰਾਂ ਦੀ ਠੰਢ ਪੈਂਦੀ ਹੈ। ਇਸ ਲਈ ਗਰਮੀਆਂ ਦਾ ਮੌਸਮ ਵੀ ਸੁਹਾਵਣਾ ਹੁੰਦਾ ਹੈ। ਅਮਰੀਕਾ ਦੇ ਹੋਰ ਸ਼ਹਿਰਾਂ ਦੀ ਤਰ੍ਹਾਂ ਏਥੇ ਵੀ ਭਾਰਤੀ ਮੂਲ ਦੇ ਲੋਕ ਕਾਫ਼ੀ ਰਹਿੰਦੇ ਹਨ। ਲਾਸ ਏਂਜਲਸ ਯੂ.ਐਸ.ਏ. ਦਾ ਇੱਕ ਵੱਡਾ ਤੇ ਮਹੱਤਵਪੂਰਨ ਸ਼ਹਿਰ ਹੈ, ਜਿਵੇਂ ਨਿਊਯਾਰਕ। ਪ੍ਰੰਤੂ ਏਥੇ ਅਸੀਂ ਗੱਲ ਲਾਸ ਏਂਜਲਸ ਬਾਰੇ ਕਰ ਰਹੇ ਹਾਂ। ਲਾਸ ਏਂਜਲਸ ਦਾ ਪਾਸਾਰਾ, ਨਿਊਯਾਰਕ ਤੋਂ ਵੀ ਵਧੇਰੇ ਹੈ। ਲਾਸ ਏਂਜਲਸ ਵਿੱਚ ਸਾਰਾ ਸਾਲ ਬਾਰਿਸ਼ ਹੁੰਦੀ ਰਹਿੰਦੀ ਹੈ। ਇਸ ਅਨੋਖੇ ਸ਼ਹਿਰ ਦੇ ਨਜ਼ਦੀਕ ਹੀ ਕੁਝ ਐਸੀਆਂ ਸੁੱਕੀਆਂ ਪਹਾੜੀਆਂ ਹਨ, ਜਿਨ੍ਹਾਂ ਉੱਤੇ ਕੁਦਰਤੀ ਹਰਿਆਵਲ ਬਹੁਤ ਹੀ ਘੱਟ ਹੈ। ਇਨ੍ਹਾਂ ਪਹਾੜੀਆਂ ਵਿਚੋਂ ਇਕ ਦਾ ਨਾਮ ਬੈਵਰਲੀ ਹਿਲ ਹੈ, ਜਿੱਥੇ ਸਥਾਨਕ ਫ਼ਿਲਮੀ ਹਸਤੀਆਂ ਦੀ ਵਸੋਂ ਹੈ। ਉਨ੍ਹਾਂ ਦੇ ਆਪਣੇ ਹੀ ਪ੍ਰਾਈਵੇਟ ਸਕਿਓਰਿਟੀ ਗਾਰਡ ਹਨ। ਲਾਸ ਏਂਜਲਸ ਸ਼ਹਿਰ ਕੈਲੇਫ਼ੋਰਨੀਆਂ ਸੂਬੇ ਵਿੱਚ ਸਥਿਤ ਹੈ। ਭਾਰਤ ਦੇ ਪੰਜਾਬ ਰਾਜ ਵਾਂਗ ਕੈਲੇਫ਼ੋਰਨੀਆਂ ਅਮਰੀਕਾ ਵਿੱਚ ਦੂਜੇ ਰਾਜਾਂ ਨਾਲੋਂ ਕਈ ਗੁਣਾਂ ਵੱਧ ਅਨਾਜ ਪੈਦਾ ਕਰਦਾ ਹੈ। ਕੈਲੋਫ਼ੋਰਨੀਆਂ ਵਿੱਚ ਰਹਿੰਦਾ ਹਰ ਪ੍ਰਾਣੀ ਇਕ ਸਾਲ ਵਿੱਚ ਭਾਂਤ-ਭਾਂਤ ਦੇ ਮੌਸਮਾਂ ਦਾ ਅਨੰਦ ਮਾਣਦਾ ਹੈ, ਜਿਵੇਂ ਅਸੀਂ ਪੰਜਾਬ ਵਿੱਚ ਮਾਣਦੇ ਹਾਂ। ਪੰਜਾਬ ਸੂਬੇ ਵਾਂਗ ਕੈਲੇਫ਼ੋਰਨੀਆਂ ਵਿੱਚ ਹਰ ਤਰ੍ਹਾਂ ਦੇ ਫ਼ਲ ਪੈਦਾ ਹੁੰਦੇ ਹਨ। ਜਿਵੇਂ ਪਿਸਤਾ, ਬਾਦਾਮ, ਚੈਰੀ, ਅਖਰੋਟ ਖੁਮਾਨੀ ਅਤੇ ਆੜੂ ਆਦਿ। ਇਹ ਉਤਰੀ ਕੈਲੇਫ਼ੋਰਨੀਆਂ ਦੇ ਫ਼ਲ ਹਨ, ਜਿਵੇਂ ਕਿ ਦੱਖਣੀ ਕੈਲੇਫ਼ੋਰਨੀਆਂ ਵਿੱਚ ਮਾਲਟੇ, ਸੰਗਤਰੇ, ਹਦਵਾਣੇ ਤੇ ਖਰਬੂਜ਼ੇ ਆਦਿ ਵੱਡੀ ਪੱਧਰ ਤੇ ਪੈਦਾ ਹੁੰਦੇ ਹਨ। ਲਾਸ ਏਂਜਲਸ ਇੱਕ ਬਹੁਤ ਵੱਡਾ ਉਦਯੋਗਿਕ ਕੇਂਦਰ ਵੀ ਹੈ। ਏਥੇ ਉੱਨਤ ਅਤੇ ਮੌਡਰਨ ਹਵਾਈ ਜਹਾਜ਼ ਬਣਾਉਣ ਦੇ ਕੇਂਦਰ ਉੱਚੀ ਪੱਧਰ ਤੇ ਕਾਰੋਬਾਰ ਚਲਾ ਰਹੇ ਹਨ। ਏਥੋਂ ਉੱਨਤ ਅਤੇ ਮੌਡਰਨ ਹਵਾਈ-ਜਹਾਜ਼ ਬਣਾਉਣ ਦੇ ਕੇਂਦਰ ਉੱਚੀ ਪ