Typing Test

10:00

ਦੇਸ਼ ਦੇ ਸਾਬਕਾ ਰਾਸ਼ਟਰਪਤੀ ਤੇ ਸੀਨੀਅਰ ਕਾਂਗਰਸੀ ਆਗੂ ਕੱਲ੍ਹ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾ ਨੇ ਭਾਸ਼ਣ ਰਾਹੀਂ ਅਸਿੱਧੇ ਤੌਰ ਉੱਤੇ ਆਰ ਐੱਸ ਐੱਸ ਦੀ ਹਿੰਦੂਤੱਵੀ ਵਿਚਾਰਧਾਰਾ ਨੂੰ ਨਕਾਰਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਪਛਾਣ ਬਹੁਲਤਾ ਵਾਦ ਦੀ ਏਕਤਾ ਤੇ ਸਹਿਣ ਸ਼ੀਲਤਾ ਵਿੱਚ ਹੈ। ਉਨ੍ਹਾ ਆਰ ਐੱਸ ਐੱਸ ਵੱਲੋਂ ਪ੍ਰਚਾਰੀ ਜਾਂਦੀ ਰਾਸ਼ਟਰ ਵਾਦਤਾ ਨੂੰ ਨਕਾਰਦਿਆਂ ਕਿਹਾ ਕਿ ਸਾਡਾ ਰਾਸ਼ਟਰਵਾਦ ਵਿਆਪਕਤਾ, ਇੱਕਸੁਰਤਾ ਤੇ ਵਿਭਿੰਨਤਾਵਾ ਵਿੱਚੋ ਨਿਕਲਿਆ ਹੈ। ਉਨ੍ਹਾ ਚਿਤਾਵਨੀ ਦਿੱਤੀ ਕਿ ਧਰਮ ਅਤੇ ਅਸਹਿਣਸ਼ੀਲਤਾ ਰਾਹੀਂ ਭਾਰਤ ਨੂੰ ਪਰਿਭਾਸ਼ਤ ਕਰਨ ਦੀ ਕੋਈ ਵੀ ਕੋਸ਼ਿਸ਼ ਸਾਡੇ ਦੇਸ਼ ਨੂੰ ਕਮਜ਼ੋਰ ਕਰ ਦੇਵੇਗੀ। ਸਾਡਾ ਦੇਸ਼ ਸਹਿਣਸ਼ੀਲਤਾ ਤੋਂ ਤਾਕਤ ਹਾਸਲ ਕਰਦਾ ਹੈ। ਉਨ੍ਹਾ ਕਿਹਾ ਕਿ ਲੋਕਾਂ ਨੂੰ ਹਰ ਤਰ੍ਹਾਂ ਦੇ ਡਰ ਤੇ ਹਿੰਸਾ ਤੋਂ ਮੁਕਤ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਸਾਡੇ ਦੇਸ਼ ਵਿੱਚ 7 ਧਰਮ, 122 ਭਾਸ਼ਾਵਾਂ ਤੇ 1600 ਬੋਲੀਆਂ ਹਨ। ਇਹੀ ਵਿਭਿੰਨਤਾ ਸਾਡੀ ਤਾਕਤ ਹੈ। ਸਾਡਾ ਰਾਸ਼ਟਰਵਾਦ ਕਿਸੇ ਧਰਮ ਜਾਂ ਜਾਤੀ ਨਾਲ ਬੱਝਿਆ ਹੋਇਆ ਨਹੀਂ ਹੈ। ਪ੍ਰਣਬ ਮੁਖਰਜੀ ਨੇ ਕਿਹਾ ਕਿ ਸਾਡਾ ਸੰਵਿਧਾਨ ਹੀ ਸਾਡੇ ਰਾਸ਼ਟਰਵਾਦ ਦਾ ਮੁੱਖ ਸਰੋਤ ਹੈ। ਸਾਨੂੰ ਵੰਡਣ ਵਾਲੇ ਵਿਚਾਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨਕਾਰਨਾ ਹੋਵੇਗਾ। ਸਾਬਕਾ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਹਰ ਉਹ ਨੁਕਤਾ ਉਠਾਇਆ, ਜਿਹੜਾ ਉਠਾਇਆ ਜਾਣਾ ਚਾਹੀਦਾ ਸੀ। ਪਰ ਜਿਹੜੇ ਲੋਕ ਉਨ੍ਹਾ ਦੇ ਆਰ ਐੱਸ ਐੱਸ ਦੇ ਸਮਾਗਮ ਵਿੱਚ ਜਾਣ ਦਾ ਵਿਰੋਧ ਕਰ ਰਹੇ ਸਨ, ਉਨ੍ਹਾਂ ਦੀ ਦਲੀਲ ਹੈ ਕਿ ਪ੍ਰਣਬ ਮੁਖਰਜੀ ਦਾ ਭਾਸ਼ਣ ਹੋਰ ਚਹੁੰ ਦਿਨਾਂ ਨੂੰ ਹਵਾ ਵਿੱਚ ਉੱਡ ਜਾਵੇਗਾ ਤੇ ਰਹਿ ਜਾਣਗੀਆਂ ਉਨ੍ਹਾ ਦੀਆਂ ਨਾਗਪੁਰ ਵਾਲੇ ਆਰ ਐੱਸ ਐੱਸ ਦੇ ਮੁੱਖ ਦਫ਼ਤਰ ਵਿਚਲੀਆਂ ਤਸਵੀਰਾਂ। ਇਹ ਪਹਿਲੀ ਵਾਰ ਵੀ ਨਹੀਂ, ਇਸ ਤੋਂ ਪਹਿਲਾਂ ਵੀ ਆਰ ਐੱਸ ਐੱਸ ਵਾਲੇ ਆਪਣੀ ਵਿਸ਼ਾਲ ਸਵੀਕ੍ਰਿਤੀ ਲਈ ਅਜਿਹੇ ਆਗੂਆਂ ਦੀਆਂ ਤਸਵੀਰਾਂ ਨੂੰ ਵਰਤਦੇ ਰਹੇ ਹਨ। ਹਾਲੇ ਕੁਝ ਸਮਾਂ ਪਹਿਲਾਂ ਹੀ ਉੱਪ-ਰਾਸ਼ਟਰਪਤੀ ਵੈਕੱਈਆ ਨਾਇਡੂ ਨੇ ਕਿਹਾ ਸੀ ਕਿ ਸੰਘ ਦੀਆਂ ਸਿੱਖਿਆਂਵਾ ਇਸ ਦੇ ਆਦਰਸ਼ਾਂ ਤੇ ਇਸ ਦੀ ਕਾਰਜ ਪ੍ਰਣਾਲੀ ਨਾਲ ਤਾਂ ਮਹਾਤਮਾ ਗਾਂਧੀ ਵੀ ਸਹਿਮਤ ਸਨ ਹਾਲਾਂਕਿ ਇਹ ਗੱਲ ਬਿਲਕੁੱਲ ਝੂਠੀ ਹੈ। ਉੱਪ-ਰਾਸ਼ਟਰਪਤੀ ਦੀ ਇਹ ਟਿੱਪਣੀ ਸੰਘ ਪਰਵਾਰ ਦੀ ਇੱਕ ਸੋਚੀ ਸਮਝੀ ਨੀਤੀ ਹੈ। 16 ਸਤੰਬਰ 1947 ਦੇ ਦਿਨ ਆਰ ਐੱਸ ਐੱਸ ਦੇ ਦਿੱਲੀ ਪ੍ਰਾਤ ਦੇ ਪ੍ਰਚਾਰਕ ਵਸੰਤ ਰਾਓ ਓਕ ਮਹਾਤਮਾ ਗਾਂਧੀ ਨੂੰ ਭੰਗੀ ਬਸਤੀ ਵਿੱਚ ਲੱਗਦੀ ਆਰ ਐੱਸ ਐੱਸ ਦੀ ਸ਼ਾਖਾ ਵਿੱਚ ਲੈ ਕੇ ਗਏ ਸਨ। ਇਹ ਪਹਿਲਾ ਤੇ ਆਖ਼ਰੀ ਦਿਨ ਸੀ, ਜਦੋਂ ਗਾਂਧੀ ਜੀ ਸੰਘ ਦੀ ਕਿਸੇ ਸ਼ਾਖਾ 'ਚ ਗਏ ਸਨ। ਓਕ ਨੇ ਆਪਣੇ ਸੋਇਮ ਸੇਵਕਾਂ ਨੂੰ ਸਾਂਧੀ ਬਾਰੇ ਦੱਸਦਿਆਂ ਕਿਹਾ ਸੀ, "ਇਹ ਹਨ ਹਿੰਦੂ ਧਰਮ ਦੁਆਰਾ ਪੈਦਾ ਕੀਤੇ ਹੋਏ ਇੱਕ ਮਹਾਨ ਇਨਸਾਨ।" ਇਸ ਦੇ ਜਵਾਬ ਵਿੱਚ ਮਹਾਤਮਾ ਗਾਂਧੀ ਨੇ ਕਿਹਾ ਸੀ, "ਮੈਨੂੰ ਹਿੰਦੂ ਹੋਣ ਦਾ ਮਾਣ ਹੈ, ਪਰ ਮੇਰਾ ਹਿੰਦੂ ਧਰਮ ਨਾ ਅਸਹਿਣਸ਼ੀਲ ਹੈ ਤੇ ਨਾ ਕੱਟੜਵਾਦੀ ਹੈ।" ਉਨ੍ਹਾ ਸੋਇਮ ਸੇਵਕਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਸੀ ਕਿ ਜੇਕਰ ਤੁਹਾਡੇ ਵਿਰੁੱਧ ਲਾਇਆ ਜਾਣ ਵਾਲਾ ਇਹ ਦੋਸ਼ ਸਹੀ ਹੈ ਕਿ ਮੁਸਲਮਾਨਾਂ ਨੂੰ ਮਾਰਨ ਵਿੱਚ ਤੁਹਾਡਾ ਹੱਥ ਸੀ ਤਾਂ ਨਤੀਜਾ ਬਹੁਤ ਬੁਰਾ ਹੋਵੇਗਾ। ਉਨ੍ਹਾ ਅਗੇ ਕਿਹਾ ਕਿ ਤੁਹਾਡੇ ਗੁਰੂ ਜੀ (ਗੋਲਵਲਕਰ) ਨਾਲ ਮੇਰੀ ਮੁਲਾਕਾਤ ਹੋਈ ਸੀ। ਮੇਂ ਇਨ੍ਹਾ ਨੂੰ ਦੱਸਿਆ ਸੀ ਕਿ ਕਲਕੱਤਾ ਤੇ ਦਿੱਲੀ ਤੋਂ ਸੋਇਮ ਸੇਵਕਾਂ ਬਾਰੇ ਮੈਨੂੰ ਸ਼ਿਕਾਇਤਾਂ ਆਈਆਂ ਹਨ। ਗੁਰੂ ਜੀ ਨੇ ਮੈਨੂੰ ਕਿਹਾ ਸੀ ਕਿ ਉਹ ਹਰ ਮੈਂਬਰ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ। ਉਨ੍ਹਾ ਕਿਹਾ ਕਿ ਸੰਘ ਹਮਲੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਪ੍ਰੰਤੂ ਅਹਿੰਸਾ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਤੇ ਸੀਨੀਅਰ ਕਾਂਗਰਸੀ ਆਗੂ ਕੱਲ੍ਹ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾ ਨੇ ਭਾਸ਼ਣ ਰਾਹੀਂ ਅਸਿੱਧੇ ਤੌਰ ਉੱਤੇ ਆਰ ਐੱਸ ਐੱਸ ਦੀ ਹਿੰਦੂਤੱਵੀ ਵਿਚਾਰਧਾਰਾ ਨੂੰ ਨਕਾਰਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਪਛਾਣ ਬਹੁਲਤਾ ਵਾਦ ਦੀ ਏਕਤਾ ਤੇ ਸਹਿਣ ਸ਼ੀਲਤਾ ਵਿੱਚ ਹੈ। ਉਨ੍ਹਾ ਆਰ ਐੱਸ ਐੱਸ ਵੱਲੋਂ ਪ੍ਰਚਾਰੀ ਜਾਂਦੀ ਰਾਸ਼ਟਰ ਵਾਦਤਾ ਨੂੰ ਨਕਾਰਦਿਆਂ ਕਿਹਾ ਕਿ ਸਾਡਾ ਰਾਸ਼ਟਰਵਾਦ ਵਿਆਪਕਤਾ, ਇੱਕਸੁਰਤਾ ਤੇ ਵਿਭਿੰਨਤਾਵਾ ਵਿੱਚੋ ਨਿਕਲਿਆ ਹੈ। ਉਨ੍ਹਾ ਚਿਤਾਵਨੀ ਦਿੱਤੀ ਕਿ ਧਰਮ ਅਤੇ ਅਸਹਿਣਸ਼ੀਲਤਾ ਰਾਹੀਂ ਭਾਰਤ ਨੂੰ ਪਰਿਭਾਸ਼ਤ ਕਰਨ ਦੀ ਕੋਈ ਵੀ ਕੋਸ਼ਿਸ਼ ਸਾਡੇ ਦੇਸ਼ ਨੂੰ ਕਮਜ਼ੋਰ ਕਰ ਦੇਵੇਗੀ। ਸਾਡਾ ਦੇਸ਼ ਸਹਿਣਸ਼ੀਲਤਾ ਤੋਂ ਤਾਕਤ ਹਾਸਲ ਕਰਦਾ ਹੈ। ਉਨ੍ਹਾ ਕਿਹਾ ਕਿ ਲੋਕਾਂ ਨੂੰ ਹਰ ਤਰ੍ਹਾਂ ਦੇ ਡਰ ਤੇ ਹਿੰਸਾ ਤੋਂ ਮੁਕਤ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਸਾਡੇ ਦੇਸ਼ ਵਿੱਚ 7 ਧਰਮ, 122 ਭਾਸ਼ਾਵਾਂ ਤੇ 1600 ਬੋਲੀਆਂ ਹਨ। ਇਹੀ ਵਿਭਿੰਨਤਾ ਸਾਡੀ ਤਾਕਤ ਹੈ। ਸਾਡਾ ਰਾਸ਼ਟਰਵਾਦ ਕਿਸੇ ਧਰਮ ਜਾਂ ਜਾਤੀ ਨਾਲ ਬੱਝਿਆ ਹੋਇਆ ਨਹੀਂ ਹੈ। ਪ੍ਰਣਬ ਮੁਖਰਜੀ ਨੇ ਕਿਹਾ ਕਿ ਸਾਡਾ ਸੰਵਿਧਾਨ ਹੀ ਸਾਡੇ ਰਾਸ਼ਟਰਵਾਦ ਦਾ ਮੁੱਖ ਸਰੋਤ ਹੈ। ਸਾਨੂੰ ਵੰਡਣ ਵਾਲੇ ਵਿਚਾਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨਕਾਰਨਾ ਹੋਵੇਗਾ। ਸਾਬਕਾ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਹਰ ਉਹ ਨੁਕਤਾ ਉਠਾਇਆ, ਜਿਹੜਾ ਉਠਾਇਆ ਜਾਣਾ ਚਾਹੀਦਾ ਸੀ। ਪਰ ਜਿਹੜੇ ਲੋਕ ਉਨ੍ਹਾ ਦੇ ਆਰ ਐੱਸ ਐੱਸ ਦੇ ਸਮਾਗਮ ਵਿੱਚ ਜਾਣ ਦਾ ਵਿਰੋਧ ਕਰ ਰਹੇ ਸਨ, ਉਨ੍ਹਾਂ ਦੀ ਦਲੀਲ ਹੈ ਕਿ ਪ੍ਰਣਬ ਮੁਖਰਜੀ ਦਾ ਭਾਸ਼ਣ ਹੋਰ ਚਹੁੰ ਦਿਨਾਂ ਨੂੰ ਹਵਾ ਵਿੱਚ ਉੱਡ ਜਾਵੇਗਾ ਤੇ ਰਹਿ ਜਾਣਗੀਆਂ ਉਨ੍ਹਾ ਦੀਆਂ ਨਾਗਪੁਰ ਵਾਲੇ ਆਰ ਐੱਸ ਐੱਸ ਦੇ ਮੁੱਖ ਦਫ਼ਤਰ ਵਿਚਲੀਆਂ ਤਸਵੀਰਾਂ। ਇਹ ਪਹਿਲੀ ਵਾਰ ਵੀ ਨਹੀਂ, ਇਸ ਤੋਂ ਪਹਿਲਾਂ ਵੀ ਆਰ ਐੱਸ ਐੱਸ ਵਾਲੇ ਆਪਣੀ ਵਿਸ਼ਾਲ ਸਵੀਕ੍ਰਿਤੀ ਲਈ ਅਜਿਹੇ ਆਗੂਆਂ ਦੀਆਂ ਤਸਵੀਰਾਂ ਨੂੰ ਵਰਤਦੇ ਰਹੇ ਹਨ। ਹਾਲੇ ਕੁਝ ਸਮਾਂ ਪਹਿਲਾਂ ਹੀ ਉੱਪ-ਰਾਸ਼ਟਰਪਤੀ ਵੈਕੱਈਆ ਨਾਇਡੂ ਨੇ ਕਿਹਾ ਸੀ ਕਿ ਸੰਘ ਦੀਆਂ ਸਿੱਖਿਆਂਵਾ ਇਸ ਦੇ ਆਦਰਸ਼ਾਂ ਤੇ ਇਸ ਦੀ ਕਾਰਜ ਪ੍ਰਣਾਲੀ ਨਾਲ ਤਾਂ ਮਹਾਤਮਾ ਗਾਂਧੀ ਵੀ ਸਹਿਮਤ ਸਨ ਹਾਲਾ