Typing Test

10:00

ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਪਰਵਾਸ ਕਰ ਰਹੇ ਹਨ। ਪੰਜਬੀਆਂ ਦਾ ਪੰਜਾਬ ਨੂੰ ਬੇਦਾਵਾ ਦੇਣਾ ਵਿਸ਼ੇਸ਼ ਕਰਕੇ ਪੰਜਾਬ ਤੋਂ ਮੋਹ ਭੰਗ ਹੋਣਾ ਚਿੰਤਨ ਦਾ ਵਿਸ਼ਾ ਹੈ। ਇਸ ਪਰਵਾਸ ਦਾ ਵੱਡਾ ਕਾਰਨ ਦੇਸ਼ ਵਿੱਚ ਰੁਜ਼ਗਾਰ ਦੀ ਘਾਟ, ਸਿਆਸੀ ਹਾਲਤਾ, ਇੱਥੋਂ ਦਾ ਸਮਾਜਿਕ ਅਤੇ ਸੱਭਿਆਚਾਰਕ ਮਹੌਲ ਅਤੇ ਪ੍ਰਸ਼ਾਸਨਿਕ ਪ੍ਰਬੰਧ ਦੀ ਮਾੜੀ ਹਾਲਤ ਹੈ। ਭਾਵੇਂ ਪੁਰਾਣੇ ਸਮਿਆਂ ਤੋਂ ਅਜ਼ਾਦੀ ਤੋਂ ਪਹਿਲਾਂ ਵੀ ਲੋਕ ਵਿਦੇਸ਼ਾਂ ਵਿੱਚ ਜਾਂਦੇ ਸਨ ਪਰ ਲੋਕ ਵਿਦੇਸ਼ਾਂ ਵਿੱਚੋਂ ਕਮਾਈ ਕਰਕੇ ਪੈਸਾ ਦੇਸ਼ ਵਿੱਚ ਭੇਜਦੇ ਸਨ, ਉਹਨਾਂ ਦੇ ਘਰ ਤੇ ਦੇਸ਼ ਦੀ ਆਰਥਿਕ ਹਾਲਤ ਨੂੰ ਹਲਾਰਾ ਮਿਲਦਾ ਸੀ, ਪਰ ਅੱਜ ਦੇ ਹਾਲਾਤ ਪਹਿਲਾਂ ਨਾਲੋਂ ਵੱਖਰੇ ਹਨ। ਵਿਦੇਸ਼ ਗਏ ਲੋਕ ਪੰਜਾਬ ਵਿਚਲ਼ੀ ਸੰਪਤੀ ਨੂੰ ਵੇਚ ਵਿਦੇਸ਼ਾਂ ਵਿੱਚ ਨਿਵੇਸ਼ ਕਰ ਰਹੇ ਹਨ। ਵਿਦਵਾਨਾਂ ਦਾ ਮੰਨਣਾ ਹੈ ਕਿ ਪਹਿਲਾਂ ਪੰਜਾਬ ਦਾ ਹੁਨਰ ਬਾਹਰ ਜਾਣ ਲੱਗਿਆ ਸੀ, ਹੁਣ ਪੈਸਾ ਵੀ ਬਾਹਰ ਜਾਣ ਲੱਗਾ ਹੈ। ਵਦੇਸ਼ਾਂ ਵਿੱਚ ਪੜ੍ਹਾਈ ਦੇ ਨਾਂ ‘ਤੇ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦਾ ਪੈਸਾ ਤੇ ਜਵਾਨੀ ਹੱਥੋਂ ਨਿਕਲ ਰਹੀ ਹੈ। 19ਵੀਂ ਸਦੀ ਦੇ ਆਖਰੀ ਦਹਾਕੇ ਤੋਂ ਚੱਲੇ ਪਰਵਾਸ ਸਮੇਂ ਬਹੁਤੇ ਲੋਕ ਪੈਸਾ ਕਮਾ ਕੇ ਵਾਪਸ ਆ ਜਾਂਦੇ ਸਨ, ਪਰ ਅੱਜ ਦੇ ਸਮੇਂ ਸਾਰੇ ਹੀ ਪੱਕੇ ਤੌਰ ‘ਤੇ ਵਿਦੇਸ਼ ਰਹਿਣ ਲਈ ਜਾਂਦੇ ਹਨ। ਸੈਂਟਰ ਫ਼ਾਰ ਰੂਰਲ ਐਂਡ ਇੰਡਸਟਰੀਅਲ ਡਿਵੈੱਲਪਮੈਂਟ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਪੰਜਾਬ ਦੇ 55 ਲੱਖ ਪਰਵਾਰਾਂ ਵਿੱਚੋਂ 11 ਫ਼ਸਦੀ ਪਰਵਾਰਾਂ ਦੇ ਇੱਕ ਜਾਂ ਇੱਕ ਤੋਂ ਵੱਧ ਜੀਅ ਵਿਦੇਸ਼ ਚਲੇ ਗਏ ਹਨ। ਸਰਵੇਖਣ ਅਨੁਸਾਰ ਦੋਆਬੇ ਵਿੱਚੋਂ 23.7 ਫ਼ੀਸਦੀ ਪਰਵਾਰ, ਮਾਝੇ ਵਿੱਚੋਂ 12 ਫ਼ੀਸਦੀ ਅਤੇ ਮਾਲਵੇ ਵਿੱਚੋਂ 5 ਫ਼ੀਸਦੀ ਪਰਵਾਰਾਂ ਦੇ ਇੱਕ ਜਾਂ ਇੱਕ ਤੋਂ ਵੱਧ ਮੈਂਬਰ ਪਰਵਾਸ ਕਰ ਗਏ ਹਨ। ਇਹਨਾਂ ਵਿੱਚੋਂ ਸੱਠ ਫ਼ੀਸਦੀ ਲੋਕ ਅਮਰੀਕਾ, ਕੈਨੇਡਾ, ਆਸਟਰੇਲੀਆ ਵਰਗੇ ਵਿਕਸਿਤ ਦੇਸ਼ਾਂ ਵਿੱਚ ਹਨ। ਵੱਖਰੀ ਗੱਲ ਇਹ ਵੀ ਹੈ ਕਿ ਪਹਿਲਾਂ ਮਾੜੀ ਆਰਥਿਕ ਹਾਲਤ ਵਾਲੇ ਲੋਕ ਵਿਦੇਸ਼ ਜਾਂਦੇ ਹਨ, ਪਰ ਅੱਜ ਦੇ ਸਮੇਂ ਵਿੱਚ ਵੱਡੀਆਂ ਜਾਇਦਾਦਾਂ ਦੇ ਮਾਲਕ ਵਿਦੇਸ਼ ਜਾ ਕੇ ਕੰਮ ਕਰ ਰਹੇ ਹਨ। ਵਿਦੇਸ਼ ਜਾ ਕੇ ਵਸੇ ਪੰਜਾਬੀਆਂ ਦੀ ਵਿਦੇਸ਼ ਵਿੱਚ ਪੈਦਾ ਹੋਈ ਆਪਣੀ ਪੀੜ੍ਹੀ ਲਈ ਪੰਜਾਬ ਖਿੱਚ ਦਾ ਕੇਂਦਰ ਨਹੀਂ ਰਿਹਾ। ਜੋ ਪੰਜਾਬ ਵਿੱਚ ਪੈਦਾ ਹੋਏ ਹਨ, ਉਹ ਕਦੇ-ਕਦਾਈਂ ਪੰਜਾਬ ਤੇ ਆਪਣੀ ਸੰਪਤੀ ਵੱਲ ਗੇੜਾ ਮਾਰ ਜਾਂਦੇ ਹਨ, ਪਰ ਉਹਨਾਂ ਦੀ ਜੋ ਦੂਜੀ ਤੀਜੀ ਪੀੜ੍ਹੀ ਪੈਦਾ ਹੋਵੇਗੀ, ਉਹਨਾਂ ਦਾ ਪੰਜਾਬ ਦੀ ਸੰਪਤੀ ਨਾਲ ਕੋਈ ਮੋਹ ਨਹੀਂ ਹੋਵੇਗਾ। ਤਾਂ ਸੋਚਣ ਵਾਲੀ ਗੱਲ ਹੈ ਪੰਜਾਬ ਵਿੱਚ ਬਜ਼ੁਰਗਾਂ ਦੁਆਰਾ ਬਣਾਈ ਸੰਪਤੀ ਦਾ ਕੀ ਬਣੇਗਾ, ਕੀ ਉਹਨਾਂ ਦੇ ਵਾਰਿਸ ਵੇਚ ਦੇਣਗੇ ਜਾਂ ਉਹ ਲਾਵਾਰਿਸ ਹੋ ਜਾਵੇਗੀ। ਇਸ ਪਰਵਾਸ ਦੇ ਨਤੀਜੇ ਭਵਿੱਖ ਵਿੱਚ ਆਉਣਗੇ, ਜਿਸ ਨਾਲ ਸਮਾਜਿਕ ਤੇ ਸੱਭਿਆਚਾਰਕ ਤਸਵੀਰ ਬਦਲ ਜਾਵੇਗੀ। ਬਹੁਤੇ ਘਰਾਂ ਦੀ ਸਥਿਤੀ ਬਜ਼ੁਰਗ ਘਰਾਂ ਵਿੱਚ ਬੈਠੇ ਹਨ, ਪਰ ਇਸ ਸਾਰੇ ਕਾਰਨਾਂ ਲਈ ਜ਼ਿੰਮੇਵਾਰ ਇੱਥੋਂ ਦੇ ਹਾਲਾਤ ਹਨ। ਖੇਤੀ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਰੁਜ਼ਗਾਰ ਦੇ ਵਸੀਲੇ ਪੈਦਾ ਨਹੀਂ ਹੋ ਰਹੇ। ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਹੈ ਕਿ ਲੋਕ ਸੁਰੱਖਿਅਤ ਨਹੀਂ ਹਨ। ਸਹੀ ਸਮੇਂ ‘ਤੇ ਇਨਸਾਫ਼ ਨਹੀਂ ਮਿਲ ਰਿਹਾ ਹੈ। ਇੱਥੋਂ ਦੇ ਪ੍ਰਬੰਧ ਤੋਂ ਮੋਹ ਭੰਗ ਹੋ ਚੁੱਕਾ ਹੈ। ਭਵਿੱਖ ਵਿੱਚ ਸੁਧਾਰ ਦੀਆਂ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਪਰਵਾਸ ਦਾ ਦੁਖਾਂਤ ਕੋਈ ਮਾਮੂਲੀ ਘਟਨਾ ਨਹੀਂ ਹੈ, ਜੋ ਸਮਾਜ ਦੀਆਂ ਸਥਿਤੀਆਂ ਅਤੇ ਰੁਖ ਬਦਲ ਦਿੰਦਾ ਹੈ। ਸਰਕਾਰਾਂ ਨੂੰ ਸੋਚਣ ਦਾ ਵੇਲਾ ਹੈ ਪ੍ਰਬੰਧਕੀ ਸੁਧਾਰ, ਰੁਜ਼ਗਾਰ, ਸੁਰੱਖਿਆ ਅਤੇ ਰਾਜ ਦੀਆਂ ਸਥਿਤੀਆਂ ਨੂੰ ਸਮਝਣਾ ਚਾਹੀਦਾ ਹੈ ਤਾਂ ਕਿ ਪੰਜਾਬ, ਪੰਜਾਬੀਅਤ, ਗੁਰੂਆਂ ਪੀਰਾਂ ਦੀ ਧਰਤੀ ਨੂੰ ਭਵਿੱਖ ਵਿੱਚ ਪਰਵਾਸ ਦੇ ਦੁਖਾਂਤ ਦੇ ਮਾੜੇ ਨਤੀਜੇ ਨਾ ਭੁਗਤਣੇ ਪੈਣ। ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਪਰਵਾਸ ਕਰ ਰਹੇ ਹਨ। ਪੰਜਬੀਆਂ ਦਾ ਪੰਜਾਬ ਨੂੰ ਬੇਦਾਵਾ ਦੇਣਾ ਵਿਸ਼ੇਸ਼ ਕਰਕੇ ਪੰਜਾਬ ਤੋਂ ਮੋਹ ਭੰਗ ਹੋਣਾ ਚਿੰਤਨ ਦਾ ਵਿਸ਼ਾ ਹੈ। ਇਸ ਪਰਵਾਸ ਦਾ ਵੱਡਾ ਕਾਰਨ ਦੇਸ਼ ਵਿੱਚ ਰੁਜ਼ਗਾਰ ਦੀ ਘਾਟ, ਸਿਆਸੀ ਹਾਲਤਾ, ਇੱਥੋਂ ਦਾ ਸਮਾਜਿਕ ਅਤੇ ਸੱਭਿਆਚਾਰਕ ਮਹੌਲ ਅਤੇ ਪ੍ਰਸ਼ਾਸਨਿਕ ਪ੍ਰਬੰਧ ਦੀ ਮਾੜੀ ਹਾਲਤ ਹੈ। ਭਾਵੇਂ ਪੁਰਾਣੇ ਸਮਿਆਂ ਤੋਂ ਅਜ਼ਾਦੀ ਤੋਂ ਪਹਿਲਾਂ ਵੀ ਲੋਕ ਵਿਦੇਸ਼ਾਂ ਵਿੱਚ ਜਾਂਦੇ ਸਨ ਪਰ ਲੋਕ ਵਿਦੇਸ਼ਾਂ ਵਿੱਚੋਂ ਕਮਾਈ ਕਰਕੇ ਪੈਸਾ ਦੇਸ਼ ਵਿੱਚ ਭੇਜਦੇ ਸਨ, ਉਹਨਾਂ ਦੇ ਘਰ ਤੇ ਦੇਸ਼ ਦੀ ਆਰਥਿਕ ਹਾਲਤ ਨੂੰ ਹਲਾਰਾ ਮਿਲਦਾ ਸੀ, ਪਰ ਅੱਜ ਦੇ ਹਾਲਾਤ ਪਹਿਲਾਂ ਨਾਲੋਂ ਵੱਖਰੇ ਹਨ। ਵਿਦੇਸ਼ ਗਏ ਲੋਕ ਪੰਜਾਬ ਵਿਚਲ਼ੀ ਸੰਪਤੀ ਨੂੰ ਵੇਚ ਵਿਦੇਸ਼ਾਂ ਵਿੱਚ ਨਿਵੇਸ਼ ਕਰ ਰਹੇ ਹਨ। ਵਿਦਵਾਨਾਂ ਦਾ ਮੰਨਣਾ ਹੈ ਕਿ ਪਹਿਲਾਂ ਪੰਜਾਬ ਦਾ ਹੁਨਰ ਬਾਹਰ ਜਾਣ ਲੱਗਿਆ ਸੀ, ਹੁਣ ਪੈਸਾ ਵੀ ਬਾਹਰ ਜਾਣ ਲੱਗਾ ਹੈ। ਵਦੇਸ਼ਾਂ ਵਿੱਚ ਪੜ੍ਹਾਈ ਦੇ ਨਾਂ ‘ਤੇ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦਾ ਪੈਸਾ ਤੇ ਜਵਾਨੀ ਹੱਥੋਂ ਨਿਕਲ ਰਹੀ ਹੈ। 19ਵੀਂ ਸਦੀ ਦੇ ਆਖਰੀ ਦਹਾਕੇ ਤੋਂ ਚੱਲੇ ਪਰਵਾਸ ਸਮੇਂ ਬਹੁਤੇ ਲੋਕ ਪੈਸਾ ਕਮਾ ਕੇ ਵਾਪਸ ਆ ਜਾਂਦੇ ਸਨ, ਪਰ ਅੱਜ ਦੇ ਸਮੇਂ ਸਾਰੇ ਹੀ ਪੱਕੇ ਤੌਰ ‘ਤੇ ਵਿਦੇਸ਼ ਰਹਿਣ ਲਈ ਜਾਂਦੇ ਹਨ। ਸੈਂਟਰ ਫ਼ਾਰ ਰੂਰਲ ਐਂਡ ਇੰਡਸਟਰੀਅਲ ਡਿਵੈੱਲਪਮੈਂਟ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਪੰਜਾਬ ਦੇ 55 ਲੱਖ ਪਰਵਾਰਾਂ ਵਿੱਚੋਂ 11 ਫ਼ਸਦੀ ਪਰਵਾਰਾਂ ਦੇ ਇੱਕ ਜਾਂ ਇੱਕ ਤੋਂ ਵੱਧ ਜੀਅ ਵਿਦੇਸ਼ ਚਲੇ ਗਏ ਹਨ। ਸਰਵੇਖਣ ਅਨੁਸਾਰ ਦੋਆਬੇ ਵਿੱਚੋਂ 23.7 ਫ਼ੀਸਦੀ ਪਰਵਾਰ, ਮਾਝੇ ਵਿੱਚੋਂ 12 ਫ਼ੀਸਦੀ ਅਤੇ ਮਾਲਵੇ ਵਿੱਚੋਂ 5 ਫ਼ੀਸਦੀ ਪਰਵਾਰਾਂ ਦੇ ਇੱਕ ਜਾਂ ਇੱਕ ਤੋਂ ਵੱਧ ਮੈਂਬਰ ਪਰਵਾਸ ਕਰ ਗਏ ਹਨ। ਇਹਨਾਂ ਵਿੱਚੋਂ ਸੱਠ ਫ਼ੀਸਦੀ ਲੋਕ ਅਮਰੀਕਾ, ਕੈਨੇਡਾ, ਆਸਟਰੇਲੀਆ ਵਰਗੇ ਵਿਕਸਿਤ ਦੇਸ਼ਾਂ ਵਿੱਚ ਹਨ। ਵੱਖਰੀ ਗੱਲ ਇਹ ਵੀ ਹੈ ਕਿ ਪਹਿਲਾਂ ਮਾੜੀ ਆਰਥਿਕ ਹਾਲਤ ਵਾਲੇ ਲੋਕ ਵਿਦੇਸ਼ ਜਾਂਦੇ ਹਨ, ਪਰ ਅੱਜ ਦੇ ਸਮੇਂ ਵਿੱਚ ਵੱਡੀਆਂ ਜਾਇਦਾਦਾਂ ਦੇ ਮਾਲਕ ਵਿਦੇਸ਼ ਜਾ ਕੇ ਕੰਮ ਕਰ ਰਹੇ ਹਨ। ਵਿਦੇਸ਼ ਜਾ ਕੇ ਵਸੇ ਪੰਜਾਬੀਆਂ ਦੀ ਵਿਦੇਸ਼ ਵਿੱਚ ਪੈਦਾ ਹੋਈ ਆਪਣੀ ਪੀੜ੍ਹੀ ਲਈ ਪੰਜਾਬ ਖਿੱਚ ਦਾ ਕੇਂਦਰ ਨਹੀਂ ਰਿ