Typing Test

10:00

ਸਾਡੀ ਸ੍ਰੀਮਤੀ ਉਰਫ਼ ਵੇਲ੍ਹਣਿਆਂ ਵਾਲੀ ਸਰਕਾਰ ਜੋ ਸਾਡੇ ਦੁੱਖ-ਸੁੱਖ ਦੀ ਭਾਈਵਾਲ ਹੈ, ਚਾਹ ਦੀਆਂ ਚੁਸਕੀਆਂ ਲੈਂਦੀ ਤੇ ਅਖ਼ਬਾਰ ਪੜ੍ਹਦੀ ਤੇ ਬੁੱਲ੍ਹ ਅਟੇਰਦੀ ਕਹਿਣ ਲੱਗੀ, ‘ਮੱਖ! ਮੈਂ ਕਿਹਾ ਜੀ, ਇਹ ਕੀ ਮਾਜਰਾ ਹੈ ਕਿ ਅਕਾਲੀ-ਭਾਜਪਾ ਬਾਹਾਂ ਉਲਾਰ-ਉਲਾਰ ਕਹਿੰਦੀ ਹੈ ਕਿ ਜੋ ਚੋਣ ਮੈਨੀਫ਼ੈਸਟੋ ‘ਚ ਜਨਤਾ ਨਾਲ ਵਾਅਦੇ ਕੀਤੇ ਸਨ, ਤੁਰੰਤ ਲਾਗੂ ਕਰੋ ਵਰਨਾ...।‘ ਜਾਨੇਮਨ! ਇਸਬਗੋਲ ਤੇ ਕੁਝ ਨਾ ਫ਼ੋਲ, ਇਹ ਸਭ ਇੱਕੋ ਥਾਲੀ ਦੇ ਚੱਟੇ-ਵੱਟੇ ਹਨ, ਨਿੰਦਣ ਸਲਾਉਣ ਵਾਲਾ ਕੋਈ ਨਹੀਂ, ਇਹਨਾਂ ਨੂੰ ਜਨਤਾ ਨਾਲ ਕੀ ਉਹ ਪਵੇ ਢੱਠੇ ਖੂਹ ‘ਚ। ਜਦ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਤੇਈਏ ਦੇ ਤਾਪ ਵਾਂਗੂੰ ਸਿਰ ਚੜ੍ਹ ਸ਼ੂਕਣ ਲੱਦੇ ਤਾਂ ਇਹ ਆਪੋ-ਆਪਣੀ ਡਫ਼ੀਲ ਵਜਾਉਂਦੇ ਬਰਸਾਤੀ ਡੱਡੂਆਂ ਵਾਂਗੂੰ ਟਰ੍ਹਾਂ-ਟਰ੍ਹਾਂ, ਗੜ੍ਹਾਂ-ਗੜ੍ਹਾਂ ਕਰਦੇ ਏਅਰਕੰਡੀਸ਼ਨ ਕੋਠੀਆਂ ਤੇ ਕਾਰਾਂ ਅਤੇ ਹਿੱਲ ਸਟੇਸ਼ਨਾਂ ਨੂੰ ਅਲਵਿਦਾ ਆਖ, ਜਨਤਾ ਦੇ ਦਰਬਾਰ ‘ਚ ਆਣ ਪ੍ਰਗਟ ਹੋਏ, ਕਿਉਂਕਿ ਕਾਂਗਰਸ ਦਾ ਪਿਛਲੇ ਦਸਾਂ ਸਾਲਾਂ ਤੋਂ ਕੁਰਸੀ ਨਾਲੋਂ ਮੋਹ ਭੰਗ ਰਿਹਾ ਹੈ। ਪਿਛਲੇ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨਾਂ ‘ਚ ਕੈਪਟਨ ਸਾਹਿਬ ਨੂੰ ਹੰਕਾਰ ਲਏ ਬੈਠਾ ਸੀ ਕਿ ਜਨਤਾ ਅਕਾਲੀ-ਭਾਜਪਾ ਸਰਕਾਰ ਤੋਂ ਤੰਗ-ਫੰਗ ਤੇ ਨਾ ਖੁਸ਼ ਹੈ, ਅਸੀਂ ਬਾਜ਼ੀ ਮਾਰ ਜਾਵਾਂਗੇ, ਪਰੰਤੂ ਬਾਦਲ ਸਾਹਿਬ ਨੇ ਦੂਰ-ਦਰਸ਼ੀ ਨਾਲ ਸੋਚਿਆ, ‘ਹਮ ਨਾ ਵਿਆਹੇ ਤੇ ਕਾਹਦੇ ਸਾਹੇ’। ਫ਼ਿਰ ਕੀ ਉਹਨਾਂ ‘ਜੋ ਦਰ ਆਵੇ ਖਾਲੀ ਨਾ ਜਾਵੇ’ ਦੇ ਕਥਨ ਅਨੁਸਾਰ ਖਜ਼ਾਨੇ ਦਾ ਢੱਕਣ ਖੋਲ੍ਹ ਦਿੱਤਾ ਤੇ ਜਨਤਾ ਅਸ਼-ਅਸ਼ ਕਰ ਉੱਠੀ, ਜਿਸ ਕਾਰਨ ਕਾਂਗਰਸ ਨਿਹੰਗਾਂ ਦੇ ਡੋਲ ਵਾਂਗੂੰ ਮਾਂਜੀ ਗਈ ਸੀ ਤੇ ਅਕਾਲੀ-ਭਾਜਪਾ ਹਾਰੀ ਬਾਜ਼ੀ ਫ਼ਿਰ ਜਿੱਤ ਗਈ। ਪ੍ਰੰਤੂ ਐਤਕਾਂ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨਾਂ ‘ਚ ਕੈਪਟਨ ਸਾਹਿਬ ਨੇ ਬਾਦਲ ਸਾਹਿਬ ਦੇ ਪਦ-ਕਦਮਾਂ ‘ਤੇ ਚੱਲਦਿਆਂ ਆਪਣੇ ਚੋਣ ਮੈਨੀਫ਼ੈਸਟੋ ‘ਚੇ ਜਨਤਾ ਨੂੰ ਅਜਿਹੇ ਸਬਜ਼ ਬਾਗ ਦਿਖਾਏ, ‘ਜਿਵੇਂ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ਼, ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਸਮਾਰਟ ਫ਼ੋਨ, ਘਰ-ਘਰ ਨੌਕਰੀ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ, ਠੇਕੇ ‘ਤੇ ਲੱਗੇ ਅਤੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇਗਾ, ਸ਼ਗਨ ਸਕੀਮ, ਬੁੱਢਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ‘ਵਾਧਾ ਅਤੇ ਨੀਲੇ ਕਾਰਡ ਵਾਲਿਆਂ ਨੂੰ ਕਣਕ ਤੇ ਦਾਲ ਨਾਲ ਹੁਣ ਖੰਡ ਤੇ ਚਾਹ-ਪੱਤੀ ਵੀ ਦਿੱਤੀ ਜਾਵੇਗੀ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸਰਕਾਰ ਬਣਨ ‘ਤੇ ਦੋ ਮਹੀਨਿਆਂ ਦੇ ਅੰਦਰ-ਅੰਦਰ ਹੱਕੀ ਮੰਗਾਂ ਤੇ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰ ਖੁੱਲ੍ਹੇ ਗੱਫ਼ੇ ਦਿੱਤੇ ਜਾਣਗੇ, ਵਗੈਰਾ-ਵਗੈਰਾ। ਸੋ ਜਨਤਾ ਬਦਲਾਅ ਚਾਹੁੰਦੀ ਸੀ ਤੇ ਇਹਨਾਂ ਦੀਆਂ ਲੂੰਬੜਚਾਲਾਂ ‘ਚ ਆ ਕੇ ਬਾਗੋ-ਬਾਗ ਹੋ ਗਈ, ਜਿਸ ਕਾਰਨ ਅਕਾਲੀ-ਭਾਜਪਾ ਦਾ ਜਨਤਾ ਨਾਲੋਂ ਮੋਹ ਭੰਗ ਹੋ ਗਿਆ ਤੇ ਕਾਂਗਰਸ ਦੀ ਬੱਲੇ-ਬੱਲੇ ਹੋ ਗਈ। ਉਹ ਤਾਂ ਠੀਕ ਏ। ਔਰਤ ਤਾਂ ਨੌਂ ਮਹੀਨਿਆਂ ਬਾਅਦ ਨੰਨ੍ਹੇ-ਮੁੰਨੇ, ਗੋਲ-ਮਟੋਲ ਬੱਚੇ ਨੂੰ ਜਨਮ ਦੇ ਦਿੰਦੀ ਹੈ ਤੇ ਹਰ ਪਾਸੇ ਖੁਸ਼ੀਆਂ ਤੇ ਲਹਿਰਾਂ-ਬਹਿਰਾਂ ਹੋ ਜਾਂਦੀਆਂ ਹਨ, ਪ੍ਰੰਤੂ ਸਰਕਾਰ ਨੇ ਦਸ ਮਹੀਨਿਆਂ ਦਾ ਆਨੰਦ ਮਾਣਦਿਆਂ ਵੀ ਗੋਹੜੇ ‘ਚੋਂ ਪੂਣੀ ਨਹੀਂ ਕੱਤੀ, ਜਿਸ ਕਾਰਨ ਕਿਸਾਨ-ਮਜ਼ਦੂਰ, ਮੁਲਾਜ਼ਮ-ਪੈਨਸ਼ਨਰ ਅਤੇ ਰਾਜਨੀਤਕ ਪਾਰਟੀਆਂ ਸੜਕਾਂ ‘ਤੇ ਉੱਤਰ, ਜਲਸੇ-ਜਲੂਸ, ਮੁਜ਼ਹਰੇ-ਧਰਨੇ ਕਰਦੇ ਕਹਿ ਰਹੇ ਹਨ, ‘ਜੋ ਵਾਅਦਾ ਕੀਆ, ਨਿਭਾਨਾ ਪੜੇਗਾ।‘ ਪਰੰਤੂ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ। ਅਜਿਹਾ ਕਿਉਂ? ਦੇਖ ਭਗ ਭਰੀਏ! ਮੇਰੇ ਖਿਆਲ ‘ਤੁਸੀ ਰਾਜਨੀਤੀ ਤੋਂ ਅਨਜਾਣ ਹੀ ਨਹੀਂ, ਸਗੋਂ ਇਸ ਦਾ ੳ-ਅ ਵੀ ਨਹੀਂ ਜਾਣਦੇ, ਰਾਜਨੀਤੀ ਝੂਠ ਦਾ ਪੁਲੰਦਾ ਹੁੰਦੀ ਹੈ। ਭਾਵੇਂ ਕੈਪਟਨ ਸਰਕਾਰ ਕਹਿੰਦੀ ਹੈ ਕਿ ਤੁਸਾਂ ਦਸਾਂ ਸਾਲਾਂ ਦੇ ਰਾਜ ਭਾਗ ‘ਚ ਜਿੰਮੀਦਾਰਾਂ ਦਾ ਕੀ ਕੀਤਾ, ਅਸਾਂ ਤਾਂ ਦੋ-ਦੋ ਲੱਖ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ ਤੇ ਹੋਰ ਵੀ। ਇੱਥੇ ਹੀ ਬੱਸ ਨਹੀਂ, ਮੱਥੇ ‘ਤੇ ਨਹੀਂ ਸਗੋਂ ਪੱਟਾਂ ਤੇ ਦਹਥੜੀ ਮਾਰ-ਮਾਰ ਕਹਿੰਦੀ ਹੈ ਕਿ ਸਾਨੂੰ ਖਜ਼ਨਾ ਖਾਲੀ ਤੇ ਉੱਲੂ ਬੋਲਦੇ ਮਿਲੇ ਹਨ, ਪ੍ਰੰਤੂ ਆਪੋਜ਼ੀਸ਼ਨ ਕਹਿੰਦੀ ਹੈ, ‘ਜੋ ਵਾਅਦਾ ਕੀਆ...।‘ਅ ਚਾਹੁੰਦੀ ਸੀ ਤੇ ਇਹਨਾਂ ਦੀਆਂ ਲੂੰਬੜਚਾਲਾਂ ‘ਚ ਆ ਕੇ ਬਾਗੋ-ਬਾਗ ਹੋ ਗਈ, ਜਿਸ ਕਾਰਨ ਅਕਾਲੀ-ਭਾਜਪਾ ਦਾ ਜਨਤਾ ਨਾਲੋਂ ਮੋਹ ਭੰਗ ਹੋ ਗਿਆ ਤੇ ਕਾਂਗਰਸ ਦੀ ਬੱਲੇ-ਬੱਲੇ ਹੋ ਗਈ। ਉਹ ਤਾਂ ਠੀਕ ਏ। ਔਰਤ ਤਾਂ ਨੌਂ ਮਹੀਨਿਆਂ ਬਾਅਦ ਨੰਨ੍ਹੇ-ਮੁੰਨੇ, ਗੋਲ-ਮਟੋਲ ਬੱਚੇ ਨੂੰ ਜਨਮ ਦੇ ਦਿੰਦੀ ਹੈ ਤੇ ਹਰ ਪਾਸੇ ਖੁਸ਼ੀਆਂ ਤੇ ਲਹਿਰਾਂ-ਬਹਿਰਾਂ ਹੋ ਜਾਂਦੀਆਂ ਹਨ, ਪ੍ਰੰਤੂ ਸਰਕਾਰ ਨੇ ਦਸ ਮਹੀਨਿਆਂ ਦਾ ਆਨੰਦ ਮਾਣਦਿਆਂ ਵੀ ਗੋਹੜੇ ‘ਚੋਂ ਪੂਣੀ ਨਹੀਂ ਕੱਤੀ, ਜਿਸ ਕਾਰਨ ਕਿਸਾਨ-ਮਜ਼ਦੂਰ, ਮੁਲਾਜ਼ਮ-ਪੈਨਸ਼ਨਰ ਅਤੇ ਰਾਜਨੀਤਕ ਪਾਰਟੀਆਂ ਸੜਕਾਂ ‘ਤੇ ਉੱਤਰ, ਜਲਸੇ-ਜਲੂਸ, ਮੁਜ਼ਹਰੇ-ਧਰਨੇ ਕਰਦੇ ਕਹਿ ਰਹੇ ਹਨ, ‘ਜੋ ਵਾਅਦਾ ਕੀਆ, ਨਿਭਾਨਾ ਪੜੇਗਾ।‘ ਪਰੰਤੂ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ। ਅਜਿਹਾ ਕਿਉਂ? ਦੇਖ ਭਗ ਭਰੀਏ! ਮੇਰੇ ਖਿਆਲ ‘ਤੁਸੀ ਰਾਜਨੀਤੀ ਤੋਂ ਅਨਜਾਣ ਹੀ ਨਹੀਂ, ਸਗੋਂ ਇਸ ਦਾ ੳ-ਅ ਵੀ ਨਹੀਂ ਜਾਣਦੇ, ਰਾਜਨੀਤੀ ਝੂਠ ਦਾ ਪੁਲੰਦਾ ਹੁੰਦੀ ਹੈ। ਭਾਵੇਂ ਕੈ ਸਾਡੀ ਸ੍ਰੀਮਤੀ ਉਰਫ਼ ਵੇਲ੍ਹਣਿਆਂ ਵਾਲੀ ਸਰਕਾਰ ਜੋ ਸਾਡੇ ਦੁੱਖ-ਸੁੱਖ ਦੀ ਭਾਈਵਾਲ ਹੈ, ਚਾਹ ਦੀਆਂ ਚੁਸਕੀਆਂ ਲੈਂਦੀ ਤੇ ਅਖ਼ਬਾਰ ਪੜ੍ਹਦੀ ਤੇ ਬੁੱਲ੍ਹ ਅਟੇਰਦੀ ਕਹਿਣ ਲੱਗੀ, ‘ਮੱਖ! ਮੈਂ ਕਿਹਾ ਜੀ, ਇਹ ਕੀ ਮਾਜਰਾ ਹੈ ਕਿ ਅਕਾਲੀ-ਭਾਜਪਾ ਬਾਹਾਂ ਉਲਾਰ-ਉਲਾਰ ਕਹਿੰਦੀ ਹੈ ਕਿ ਜੋ ਚੋਣ ਮੈਨੀਫ਼ੈਸਟੋ ‘ਚ ਜਨਤਾ ਨਾਲ ਵਾਅਦੇ ਕੀਤੇ ਸਨ, ਤੁਰੰਤ ਲਾਗੂ ਕਰੋ ਵਰਨਾ...।‘ ਜਾਨੇਮਨ! ਇਸਬਗੋਲ ਤੇ ਕੁਝ ਨਾ ਫ਼ੋਲ, ਇਹ ਸਭ ਇੱਕੋ ਥਾਲੀ ਦੇ ਚੱਟੇ-ਵੱਟੇ ਹਨ, ਨਿੰਦਣ ਸਲਾਉਣ ਵਾਲਾ ਕੋਈ ਨਹੀਂ, ਇਹਨਾਂ ਨੂੰ ਜਨਤਾ ਨਾਲ ਕੀ ਉਹ ਪਵੇ ਢੱਠੇ ਖੂਹ ‘ਚ। ਜਦ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਤੇਈਏ ਦੇ ਤਾਪ ਵਾਂਗੂੰ ਸਿਰ ਚੜ੍ਹ ਸ਼ੂਕਣ ਲੱਦੇ ਤਾਂ ਇਹ ਆਪੋ-ਆਪਣੀ ਡਫ਼ੀਲ ਵਜਾਉਂਦੇ ਬਰਸਾਤੀ ਡੱਡੂਆਂ ਵਾਂਗੂੰ ਟਰ੍ਹਾਂ-ਟਰ੍ਹਾਂ, ਗੜ੍ਹਾਂ-ਗੜ੍ਹਾਂ ਕਰਦੇ ਏਅਰਕੰਡੀਸ਼ਨ ਕੋਠੀਆਂ ਤੇ ਕਾਰਾਂ ਅਤੇ ਹਿੱਲ ਸਟੇਸ਼ਨਾਂ ਨੂੰ ਅ