ਮਾਊਂਟ ਆਬੂ ਰਾਜਸਥਾਨ ਰਾਜ ਵਿੱਚ ਗੁਜਰਾਤ ਨਾਲ ਲਗਦਾ ਇਕ ਬਹੁਤ ਹੀ ਸੁੰਦਰ ਅਤੇ ਮਨਮੋਹਣਾ ਸ਼ਹਿਰ ਹੈ। ਇਸ ਤਰ੍ਹਾਂ ਦੇ ਕਈ ਹੋਰ ਪਹਾੜੀਆਂ ਤੇ ਵੱਸੇ ਹੋਏ ਸ਼ਹਿਰ ਹਨ, ਜੋ ਭਾਰਤ ਵਿੱਚ ਅੰਗ੍ਰੇਜ਼ੀ ਹਕੂਮਤ ਸਮੇਂ ਵਿਕਸਿਤ ਹੋ ਕੇ ਅੱਜ ਉੱਘੇ ਸ਼ਹਿਰਾਂ ਦੀ ਸ਼ਕਲ ਧਾਰਨ ਕਰੀ ਬੈਠੇ ਹਨ, ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ। ਸ਼ਿਮਲਾ ਪੰਜਾਬ ਦੀ ਗਰਮੀ ਰੁੱਤ ਦੀ ਰਾਜਧਾਨੀ (ਸਮਰ ਕੈਪੀਟਲ) ਵਜੋਂ ਬਹੁਤ ਮਸ਼ਹੂਰ ਅਤੇ ਮਹੱਤਵਪੂਰਨ ਸ਼ਹਿਰ ਰਿਹਾ ਹੈ। ਅੱਜ ਵੀ ਸ਼ਿਮਲੇ ਜਾਣ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕ ਕੀ ਤਾਂਘ ਰੱਖਦੇ ਹਨ। ਸੋ, ਮਾਊਂਟ ਆਬੂ ਰਾਜਸਥਾਨ ਦਾ ਇੱਕ ਐਸਾ ਹੀ ਪਹਾੜੀ ਤੇ ਵਸਿਆ ਹੋਇਆ ਸ਼ਹਿਰ ਵੇਖਣਯੋਗ ਹੈ। ਇਸ ਇਲਾਕੇ ਦੀਆਂ ਵੇਖਣਯੋਗ ਥਾਵਾਂ ਕਾਫ਼ੀ ਹਨ ਜਿਵੇਂ ਨੱਕੀ ਝੀਲ, ਪੀਸ ਪਾਰਕ, ਓਮ ਸ਼ਾਤੀ ਭਵਨ, ਗੁਰੂ ਸ਼ਿਖਰ, ਗਊ ਮੁਖ, ਗਿਆਨ ਸਰੋਵਰ ਅਤੇ ਬਹੁਤ ਸਾਰੇ ਮੰਦਰ। ਮੰਦਰਾਂ ਵਿਚੋਂ ਦੇਲਵਾਲਾ ਮੰਦਰ ਕਾਫ਼ੀ ਲੋਕਪ੍ਰਿਅ ਹੈ। ਮਾਉਂਟ ਆਬੂ ਵਿਚ ਦੌੜ-ਭੱਜ ਬਿਲਕੁਲ ਨਹੀਂ ਅਤੇ ਇਹ ਸਾਂਤਮਈ ਸ਼ਹਿਰ ਹੈ। ਇਸ ਛੋਟੇ ਜਿਹੇ ਪਰ ਬਹੁਤ ਹੀ ਖ਼ੂਬਸੂਰਤ ਸ਼ਹਿਰ ਦੇ ਲੋਕਾਂ ਦੀ ਆਮਦਨ ਦਾ ਮੁੱਖ ਜ਼ਰੀਆ ਸੈਲਾਨੀਆਂ ਦੀ ਆਵਾਜਾਈ ਤੇ ਹੀ ਨਿਰਭਰ ਕਰਦਾ ਹੈ। ਇਕ, ਦੋ ਜਾਂ ਜ਼ਿਆਦਾ ਰਾਤਾਂ ਰਹਿਣ ਲਈ ਸ਼ਾਨਦਾਰ ਹੋਟਲਾਂ ਦੀ ਵੀ ਏਥੇ ਵਿਵਸਥਾ ਹੈ। ਇਨ੍ਹਾਂ ਹੋਟਲਾਂ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਜਿਵੇਂ ਸਵਿੰਮਿੰਗ ਪੂਲ ਆਦਿ ਵੀ ਉਪਲਬਧ ਹਨ। ਇਧਰ-ਉਧਰ ਜਾਣ ਵਾਸਤੇ ਜੀਪਾਂ, ਕਾਰਾਂ ਅਤੇ ਵੈਗਨਾਂ ਸਸਤੇ ਰੇਟ ਤੇ ਮਿਲ ਜਾਂਦੀਆਂ ਹਨ। ਮਾਊਂਟ ਆਬੂ ਸ਼ਹਿਰ ਵਿਖੇ ਡੁੱਬਦੇ ਸੂਰਜ ਦਾ ਨਜ਼ਾਰਾ ਬੜਾ ਦਿਲਚਸਪ, ਆਕਰਸ਼ਕ ਅਤੇ ਸੈਲਾਨੀਆਂ ਵਾਸਤੇ ਅਨੋਖੀ ਖਿੱਚ ਦਾ ਕਾਰਨ ਹੈ। ਜਦੋਂ ਸ਼ਾਮ ਪੈਂਦੀ ਹੈ ਤਾਂ ਤਕਰੀਬਨ ਸਾਰੇ ਸੈਲਾਨੀ ਇਸ ਅਦਭੁਤ ਨਜ਼ਾਰੇ ਦੀ ਕੁਦਰਤੀ ਸ਼ਾਨ ਦੇਖਣ ਲਈ ਇਕ ਪਹਾੜੀ ਦੀ ਚੋਟੀ ਵੱਲ ਦੌੜਦੇ ਨਜ਼ਰ ਆਉਂਦੇ ਹਨ। ਪਹਾੜੀ ਦੀ ਚੋਟੀ ਤੇ ਖੜ੍ਹੇ ਹੋ ਕੇ, ਸੁਹਾਵਣੇ ਮੌਸਮ ਵਿੱਚ ਜਦੋਂ ਸੂਰਜ ਦਾ ਪੂਰਾ ਗੋਲ ਆਕਾਰ ਸਾਹਮਣੇ ਪ੍ਰਤੱਖ ਦਿਸ ਰਿਹਾ ਹੁੰਦਾ ਹੈ ਤਾਂ ਮਨ ਕਹਿੰਦਾ ਸੁਣੀਂਦਾ ਹੈ ਕਿ ਏਥੇ ਆਉਣ ਦਾ ਮੁੱਲ ਮੁੜ ਗਿਆ। ਸੈਲਾਨੀ ਸੂਰਜ ਦਾ ਇਹ ਕੁਦਰਤੀ ਨਜ਼ਾਰਾ ਤੱਕ ਕੇ ਵਾਹ-ਵਾਹ! ਕਰ ਉਠਦੇ ਹਨ। ਫ਼ਿਰ ਹੌਲੇ ਹੌਲੇ ਇਹ ਸ਼ਾਮ ਦਾ ਸੂਰਜ-ਗੋਲ ਤੋਂ ਅੱਧਾ ਕੁ ਹੋ ਜਾਂਦਾ ਹੈ ਅਤੇ ਹੌਲੇ-ਹੌਲੇ ਅਲੋਪ ਹੋ ਜਾਂਦਾ ਹੈ। ਹਰ ਕੋਈ ਚਾਹਵਾਨ ਦਿਖਾਈ ਦੇਂਦਾ ਹੈ ਕਿ ਸੂਰਜ ਦੇ ਨਜ਼ਾਰੇ ਨਾਲ ਉਸ ਦੀ ਫ਼ੋਟੋ ਖਿੱਚੀ ਜਾਏ। ਇਸ ਲਈ ਏਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਨਿਪੁੱਨ ਤੇ ਕਿੱਤਾ ਮਾਹਿਰ ਫ਼ੋਟੋਗ੍ਰਫ਼ਰ ਮੌਜੂਦ ਹੁੰਦੇ ਹਨ, ਜੋ ਸੈਲਾਨੀਆਂ ਦੀ ਉਮੰਗ ਵੀ ਪੂਰੀ ਕਰਦੇ ਹਨ ਅਤੇ ਆਪਣੀ ਉਪਜੀਵਕਾ ਵੀ ਚੰਗੀ ਕਮਾ ਲੈਂਦੇ ਹਨ। ਮਾਊਂਟ ਆਬੂ ਦੇ ਪਹਾੜੀ ਸ਼ਹਿਰ ਵਿੱਚ ਉੱਚੀ-ਨੀਵੀਂ ਥਾਵਾਂ ਤੇ ਜਾਣ ਲਈ ਬੱਚਿਆਂ ਤੇ ਬਜ਼ੁਰਗ ਵਿਅਕਤੀਆਂ ਦੀ ਸੁਵਿਧਾ ਲਈ ਘੋੜੇ ਦੀ ਸਵਾਰੀ ਤੋਂ ਇਲਾਵਾ ਵਹਿੰਗੀਆਂ ਰਾਹੀਂ ਬੱਚਿਆਂ ਤੇ ਬਜ਼ੁਰਗਾਂ ਨੂੰ ਲਿਜਾਣ ਦੀ ਸੇਵਾ ਵੀ ਉਪਲਬਧ ਹੈ।ਮਾਊਂਟ ਆਬੂ ਦਾ ਪੀਸ ਪਾਰਕ ਸਹੀ ਅਰਥਾਂ ਵਿੱਚ ਸ਼ਾਂਤੀ ਦਾ ਘਰ ਹੈ। 16 ਏਕੜ ਜ਼ਮੀਨ ਵਿੱਚ ਬਣੇ ਹੋਏ ਇਸ ਪੀਸ ਪਾਰਕ ਵਿੱਚ 10 ਹਜ਼ਰ ਦੇ ਕਰੀਬ ਵੱਖ ਵੱਖ ਕਿਸਮਾਂ ਦੇ ਪੌਦੇ ਹਨ। ਇਨ੍ਹਾਂ ਪੌਦਿਆਂ ਨੂੰ ਬੜੇ ਸਲੀਕੇ ਤੇ ਸੁੰਦਰਤਾ ਨਾਲ ਸੰਵਾਰਿਆ ਗਿਆ ਹੈ। ਕਈ ਪ੍ਰਕਾਰ ਦੇ ਪੌਦੇ ਤੇ ਫ਼ੁੱਲਾਂ ਨੂੰ ਵੇਖ ਕੇ ਇਉਂ ਲਗਦਾ ਹੈ ਕਿ ਕੁਦਰਤ ਨੇ ਆਪਣੀ ਸਾਰੀ ਰਹਿਮਤ ਇਸ ਥਾਂ ਤੇ ਹੀ ਢੇਰੀ ਕਰ ਦਿੱਤੀ ਹੋਵੇ। ਨੱਕੀ ਝੀਲ ਵਿੱਚ ਜਵਾਨ ਬੱਚੇ ਅਤੇ ਔਰਤਾਂ ਬੌਟਿੰਗ ਕਰਦੀਆਂ ਆਮ ਵੇਖੀਆਂ ਜਾਂਦੀਆਂ ਹਨ। ਪਹਾੜੀ ਤੇ ਖਲੋ ਕੇ ਦੂਰਬੀਨ ਰਾਹੀਂ ਕਈ ਛੋਟੇਛੋਟੇ ਪਿੰਡ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਇੱਕ ਪਿੰਡ ਦਾ ਨਾਂ ਹੈ ‘ਹਨੀਮੂਨ ਪੁਆਇੰਟ’ ਜਿੱਥੇ ਜਾਣ ਨੂੰ ਕਾਫ਼ੀ ਲੋਕ ਉਤਸੁਕ ਰਹਿੰਦੇ ਹਨ। ਮਾਊਂਟ ਆਬੂ ਦੇ ਨੇੜੇ ਮੈਦਾਨੀ ਹਿੱਸੇ ਵਿੱਚ ਬ੍ਰਹਮ ਕੁਮਾਰੀਜ਼-ਮਿਸ਼ਨ ਦਾ ਮੁੱਖ ਕੇਂਦਰ ਹੈ। ਇਸ ਸਥਾਨ ਤੇ ਰਾਤ ਰਹਿਣ ਲਈ ਵੱਡੇ ਹਾਲ ਹਨ, ਜਿਵੇਂ 100 ਵਿਅਕਤੀ ਵਾਲੇ, 200, 500 ਤੇ 1000 ਵਿਅਕਤੀਆਂ ਦੇ ਰਹਿਣ ਦੀ ਵਿਵਸਥਾ ਵਾਲੇ ਹਾਲ ਵੀ ਬਣੇ ਹਨ। ਏਥੇ ਆਉਣ ਵਾਲੇ ਵਿਅਕਤੀਆਂ ਲਈ ਦੋ ਮੰਜ਼ਲਾ ਡਾਈਨਿੰਗ ਹਾਲ ਹੈ, ਜਿੱਥੇ ਕੁਰਸੀਆਂ ਤੇ ਮੇਜ਼ਾਂ ਤੇ ਬੈਠ ਕੇ ਖਾਣਾ ਖਾਣ ਦਾ ਪ੍ਰਬੰਧ ਹੈ। ਖਾਣਾ ਬੜੇ ਹੀ ਸਲੀਕੇ ਤੇ ਸ਼ਾਂਤਮਈ ਵਾਤਾਵਰਨ ਵਿੱਚ ਵਰਤਾਇਆ ਜਾਂਦਾ ਹੈ। ਰਿਹਾਇਸ਼ ਲਈ ਵਖਰੇ ਕਮਰਿਆਂ ਦਾ ਵੀ ਪ੍ਰਬੰਧ ਹੈ, ਜੋ ਕਿਸੇ ਚੰਗੇ ਹੋਟਲ ਦੇ ਆਲੀਸ਼ਾਨ ਕਮਰਿਆਂ ਨੂੰ ਮਾਤ ਪਾਉਂਦੇਂ ਹਨ। ਮਾਊਂਟ ਆਬੂ ਰਾਜਸਥਾਨ ਰਾਜ ਵਿੱਚ ਗੁਜਰਾਤ ਨਾਲ ਲਗਦਾ ਇਕ ਬਹੁਤ ਹੀ ਸੁੰਦਰ ਅਤੇ ਮਨਮੋਹਣਾ ਸ਼ਹਿਰ ਹੈ। ਇਸ ਤਰ੍ਹਾਂ ਦੇ ਕਈ ਹੋਰ ਪਹਾੜੀਆਂ ਤੇ ਵੱਸੇ ਹੋਏ ਸ਼ਹਿਰ ਹਨ, ਜੋ ਭਾਰਤ ਵਿੱਚ ਅੰਗ੍ਰੇਜ਼ੀ ਹਕੂਮਤ ਸਮੇਂ ਵਿਕਸਿਤ ਹੋ ਕੇ ਅੱਜ ਉੱਘੇ ਸ਼ਹਿਰਾਂ ਦੀ ਸ਼ਕਲ ਧਾਰਨ ਕਰੀ ਬੈਠੇ ਹਨ, ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ। ਸ਼ਿਮਲਾ ਪੰਜਾਬ ਦੀ ਗਰਮੀ ਰੁੱਤ ਦੀ ਰਾਜਧਾਨੀ (ਸਮਰ ਕੈਪੀਟਲ) ਵਜੋਂ ਬਹੁਤ ਮਸ਼ਹੂਰ ਅਤੇ ਮਹੱਤਵਪੂਰਨ ਸ਼ਹਿਰ ਰਿਹਾ ਹੈ। ਅੱਜ ਵੀ ਸ਼ਿਮਲੇ ਜਾਣ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕ ਕੀ ਤਾਂਘ ਰੱਖਦੇ ਹਨ। ਸੋ, ਮਾਊਂਟ ਆਬੂ ਰਾਜਸਥਾਨ ਦਾ ਇੱਕ ਐਸਾ ਹੀ ਪਹਾੜੀ ਤੇ ਵਸਿਆ ਹੋਇਆ ਸ਼ਹਿਰ ਵੇਖਣਯੋਗ ਹੈ। ਇਸ ਇਲਾਕੇ ਦੀਆਂ ਵੇਖਣਯੋਗ ਥਾਵਾਂ ਕਾਫ਼ੀ ਹਨ ਜਿਵੇਂ ਨੱਕੀ ਝੀਲ, ਪੀਸ ਪਾਰਕ, ਓਮ ਸ਼ਾਤੀ ਭਵਨ, ਗੁਰੂ ਸ਼ਿਖਰ, ਗਊ ਮੁਖ, ਗਿਆਨ ਸਰੋਵਰ ਅਤੇ ਬਹੁਤ ਸਾਰੇ ਮੰਦਰ। ਮੰਦਰਾਂ ਵਿਚੋਂ ਦੇਲਵਾਲਾ ਮੰਦਰ ਕਾਫ਼ੀ ਲੋਕਪ੍ਰਿਅ ਹੈ। ਮਾਉਂਟ ਆਬੂ ਵਿਚ ਦੌੜ-ਭੱਜ ਬਿਲਕੁਲ ਨਹੀਂ ਅਤੇ ਇਹ ਸਾਂਤਮਈ ਸ਼ਹਿਰ ਹੈ। ਇਸ ਛੋਟੇ ਜਿਹੇ ਪਰ ਬਹੁਤ ਹੀ ਖ਼ੂਬਸੂਰਤ ਸ਼ਹਿਰ ਦੇ ਲੋਕਾਂ ਦੀ ਆਮਦਨ ਦਾ ਮੁੱਖ ਜ਼ਰੀਆ ਸੈਲਾਨੀਆਂ ਦੀ ਆਵਾਜਾਈ ਤੇ ਹੀ ਨਿਰਭਰ ਕਰਦਾ ਹੈ। ਇਕ, ਦੋ ਜਾਂ ਜ਼ਿਆਦਾ ਰਾਤਾਂ ਰਹਿਣ ਲਈ ਸ਼ਾਨਦਾਰ ਹੋਟਲਾਂ ਦੀ ਵੀ ਏਥੇ ਵਿਵਸਥਾ ਹੈ। ਇਨ੍ਹਾਂ ਹੋਟਲਾਂ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਜਿਵੇਂ ਸਵਿੰਮਿੰਗ ਪੂਲ ਆਦਿ ਵੀ ਉਪਲਬਧ ਹਨ। ਇਧਰ-ਉਧਰ ਜਾਣ ਵਾਸਤੇ ਜੀਪਾਂ, ਕਾਰਾਂ ਅਤੇ ਵੈਗਨਾਂ ਸਸਤੇ ਰੇਟ ਤੇ ਮਿਲ ਜਾਂਦੀਆਂ ਹਨ। ਮਾਊਂਟ ਆਬੂ ਸ਼ਹਿ