Typing Test

10:00

ਰੂਪਨਗਰ ਪੰਜਾਬ ਦਾ ਪੁਰਾਣਾ ਸ਼ਹਿਰ ਹੈ। ਇਸ ਦਾ ਪਹਿਲਾ ਨਾਂ ਰੋਪੜ ਸੀ। 16 ਨਵੰਬਰ, 1976 ਵਿਚ ਇਸ ਦਾ ਨਾਂ ਬਦਲ ਕੇ ਇਸ ਦਾ ਨਾਂ ਰੂਪਨਗਰ ਰੱਖ ਦਿੱਤਾ ਗਿਆ। ਇਹ ਸ਼ਹਿਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾ ਵਿਚ ਵਸਿਆ ਹੋਇਆ ਹੈ। ਸਤਲੁਜ਼ ਦਰਿਆ ਇਸ ਦੇ ਕੋਲੋਂ ਵਗਦਾ ਹੈ। ਇੱਥੋਂ ਹੀ ਇਸ ਵਿੱਚੋਂ ਇਕ ਪਾਸਿਓਂ ਸਰਹਿੰਦ ਨਹਿਰ ਕੱਢੀ ਗਈ ਹੈ ਅਤੇ ਦੂਜੇ ਪਾਸੇ ਤੋਂ ਨਹਿਰ ਬਿਸਤ ਦੁਆਬ। ਨੰਗਲ-ਭਾਖੜਾ ਡੈਮ ਤੋਂ ਕੱਢੀ ਗਈ ਭਾਖੜਾ ਨਹਿਰ ਵੀ ਇਸੇ ਸ਼ਹਿਰ ਕੋਲੋਂ ਲੰਘਦੀ ਹੈ। ਰੂਪਨਗਰ ਪੰਜਾਬ ਦਾ ਇਕ ਜਿਲ੍ਹਾਂ ਹੈ। ਇਸ ਦੀ ਆਬਾਦੀ ਭਾਵੇਂ ਬਹੁਤੀ ਨਹੀ, ਪਰੰਤੂ ਇਹ ਮਹੱਤਤਾ ਭਰਿਆ ਸ਼ਹਿਰ ਹੈ। ਇੱਥੇ ਖੁਦਾਈ ਕਰਨ ਤੇ ਹੜੱਪਾ ਤੇ ਮੋਹਨਜੋਦੜੋ ਸੱਭਿਅੱਤਾ ਨਾਲ ਸੰਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆ ਹਨ। ਵਰਤਮਾਨ ਪੰਜਾਬ ਵਿਚ ਸੰਘੋਲ (ਉੱਚਾ ਪਿੰਡ) ਅਤੇ ਰੂਪਨਗਰ ਦੋ ਹੀ ਸਥਾਨ ਹਨ, ਜਿੱਥੋਂ ਪੁਰਾਤਨ ਸੱਭਿਅਤਾ ਦੇ ਅਜਿਹੇ ਚਿੰਨ੍ਹ ਪ੍ਰਾਪਤ ਹੁੰਦੇ ਹਨ। ਕਿਹਾ ਜਾਦਾ ਹੈ ਕਿ ਇਸ ਸ਼ਹਿਰ ਨੂੰ ਰਾਜਾ ਰੋਕੇਸ਼ਰ ਨੇ 11ਵੀ ਸਦੀ ਵਿਚ ਵਸਾਇਆ ਸੀ। ਉਸ ਨੇ ਇਸ ਦਾ ਨਾਂ ਅਪਣੇ ਪੁੱਤਰ ਰੂਪ ਸੇਨ ਦੇ ਨਾਂ ਉੱਤੇ ਰੱਖਿਆ ਸੀ।ਇਸ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ। ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਦੋ ਕਿਲੋਮੀਟਰ ਤੇ ਪੈਂਦੇ ਪਿੰਡ ਕੋਟਲਾ ਨਿਹੰਗ ਦੇ ਭੱਠੇ ਉੱਤੇ ਵਿਸ਼ਰਾਮ ਕੀਤਾ, ਜਿਸ ਦੀ ਯਾਦ ਦੇ ਵਿਚ ਇੱਥੇ ਭੱਠਾ ਸਾਹਿਬ ਨਾ ਦਾ ਗੁਰਦੁਆਰਾ ਸਥਾਪਿਤ ਹੈ। ਇਹ ਸਥਾਨ ਇਸ ਸਮੇਂ ਰੂਪਨਗਰ ਦਾ ਹੀ ਹਿੱਸਾ ਹੈ। ਰੂਪਨਗਰ ਪਸੂਆਂ ਦੀ ਮੰਡੀ ਵਜੋਂ ਵੀ ਮਸਹੂਰ ਹੈ।ਕਿਸ ਸਮੇਂ ਇੱਥੇ ਬਣੇ ਜੰਦਰੇ ਰੋਪੜੀ ਤਾਲੇ ਵਜੋਂ ਮਸਹੂਰ ਸਨ। ਇਸ ਸਮੇ ਇਹ ਸ਼ਹਿਰ ਇੱਥੇ ਸਥਾਪਿਤ ਤਾਪ ਬਿਜਲੀ-ਘਰ ਅਤੇ ਦਰਿਆ ਪਾਰ ਲੱਗੇ ਕਾਰਖਾਨਿਆਂ ਕਰ ਕੇ ਪ੍ਰਸਿੱਧ ਹੈ।ਵਿਦਿਅਕ ਪੱਖੋ ਵੀ ਇਹ ਇਕ ਉੱਨਤ ਸ਼ਹਿਰ ਹੈ। ਇਸ ਸਹਿਰ ਵਿਚ ਇਕ ਸਰਕਾਰੀ ਕਾਲਜ, ਬਹੁਤ ਸਾਰੇ ਸਕੂਲ ਤੇ ਤਕਨੀਕੀ ਸੰਸਥਾਵਾਂ ਚਲ ਰਹੀਆਂ ਹਨ। ਬੱਸ ਅੱਡੇ ਦੇ ਨੇੜੇ ਹੀ ਨਹਿਰੂ ਸਟੇਡੀਅਮ ਹੈ। ਚੰਡੀਗੜ ਤੋਂ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ ਤੇ ਡਲਹੋਜੀ ਜਾਣਾ ਹੋਵੇ, ਤਾਂ ਇਸੇ ਸ਼ਹਿਰ ਵਿਚੋ ਹੀ ਲੰਘਣਾ ਪੈਦਾ ਹੈ। ਕੁੱਲੂ-ਮਨਾਲੀ, ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਜਾਣ ਵਾਲੀਆ ਸੜਕਾਂ ਵੀ ਇਸੇ ਸ਼ਹਿਰ ਵਿਚੋਂ ਲੰਘਦੀਆਂ ਹਨ। ਵਿਸਾਖੀ ਅਤੇ ਹੋਲਾ ਮੁਹੱਲਾ ਦੇ ਜੋੜ-ਮੇਲੇ ਸਮੇਂ ਰੂਪਨਗਰ ਦੀਆਂ ਸੜਕਾਂ ਮੋਟਰਾਂ-ਗੱਡੀਆਂ ਤੇ ਹੋਰਨਾਂ ਵਾਹਨਾਂ ਨਾਲ ਭਰ ਜਾਂਦੀਆਂ ਹਨ। ਮੋਰਿੰਡਾ, ਚਮਕੋਰ ਸਾਹਿਬ, ਮਾਛੀਵਾੜਾ ਆਦਿ ਇਤਿਹਾਸਿਕ ਸਥਾਨ ਰੂਪਨਗਰ ਤੋਂ ਥੋੜ੍ਹੇ ਫਾਸਲੇ ਉੱਤੇ ਹੀ ਹਨ। ਪੁਰਾਣਾ ਸਹਿਰ ਸਤਲੁਜ ਅਤੇ ਸਰਹਿੰਦ ਨਹਿਰ ਵਿਚਕਾਰ ਬਣਦੀ ਤਿਕੋਣ ਵਿਚ ਹੀ ਸਥਿਤ ਸੀ। ਹੁਣ ਇਸ ਸ਼ਹਿਰ ਦਾ ਪਸਾਰ ਵੱਧ ਰਿਹਾ ਹੈ। ਇੱਥੇ ਗਿਆਨੀ ਜੈਲ ਸਿੰਘ ਨਗਰ ਨਵੇਂ ਢੰਗ ਨਾਲ ਵਸਾਇਆ ਗਿਆ ਹੈ। ਨਵੀਆਂ ਉਸਾਰੀਆਂ ਨੇ ਸ਼ਹਿਰ ਦਾ ਮੁਹਾਦਰਾ ਹੀ ਬਦਲ ਦਿੱਤਾ ਜ਼ਿਲ੍ਹਾ ਪੱਧਰ ਦੇ ਅਨੇਕਾਂ ਦਫਤਰ ਬਣ ਜਾਣ ਨਾਲ ਸ਼ਹਿਰ ਖੂਬ ਪ੍ਰਭਾਵਸਾਲੀ ਬਣ ਗਿਆ ਹੈ। ਰੂਪਨਗਰ ਨੂੰ ਪੰਜਾਬੀ ਦੀਆਂ ਤਿੰਨ ਉਪਭਾਸ਼ਾਵਾਂ-ਦੁਆਬੀ, ਮਲਵਾਈ, ਪੁਆਧੀ ਬੋਲਦੇ ਇਲਾਕੇ ਛੂੰਹਦੇ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇੱਥੋਂ ਕੇਵਲ 42 ਕਿਲੋਮੀਟਰ ਹੈ। ਚੰਡੀਗੜ ਤੋਂ ਰੂਪਨਗਰ ਜਾਣਾ ਹੋਵੇ, ਤਾਂ ਇਸ ਬੱਸ ਅੱਡੇ ਉੱਤੇ ਉਤਰਨਾ ਪੈਂਦਾ ਹੈ ਤੇ ਫਿਰ ਸਰਹਿੰਦ ਨਹਿਰ ਉੱਤੇ ਬਣੇ ਪੂਲ ਨੂੰ ਪਾਰ ਕਰਕੇ ਪੁਰਾਣੇ ਸ਼ਹਿਰ ਵਿਚ ਪਹੁੰਚ ਜਾਈਦਾ ਹੈ।ਸ਼ਹਿਰ ਦਾ ਅੰਦਰਲਾ ਭਾਗ ਪੁਰਾਣੇ ਸ਼ਹਿਰਾਂ ਵਰਗਾ ਹੀ ਤੰਗ ਗਲੀਆਂ ਵਾਲਾ ਅਤੇ ਭੀੜਾ ਵਾਲਾ ਹੈ। ਪ੍ਰਸਿੱਧ ਸਾਹਿਤਕਾਰ ਬ੍ਰਿਜ ਲਾਲ ਸਾਸਤਰੀ ਨੇ ਅਪਣੀ ਉਮਰ ਦੇ ਅੰਤਿਮ ਵਰ੍ਹੇ ਇੱਥੇ ਹੀ ਗੁਜ਼ਾਰੇ। ਪ੍ਰੋ: ਅਵਤਾਰ ਸਿੰਘ ਵੀ ਕਦੇ ਇੱਥੇ ਹੀ ਰਹੇ। ਵਿਅੰਗਕਾਰ ਭੂਸ਼ਣ ਧਿਆਨਪੁਰੀ ਵੀ ਇਸ ਸ਼ਹਿਰ ਦੇ ਵਸਨੀਕ ਰਹੇ।ਰੂਪਨਗਰ ਪੰਜਾਬ ਦਾ ਪੁਰਾਣਾ ਸ਼ਹਿਰ ਹੈ। ਇਸ ਦਾ ਪਹਿਲਾ ਨਾਂ ਰੋਪੜ ਸੀ। 16 ਨਵੰਬਰ, 1976 ਵਿਚ ਇਸ ਦਾ ਨਾਂ ਬਦਲ ਕੇ ਇਸ ਦਾ ਨਾਂ ਰੂਪਨਗਰ ਰੱਖ ਦਿੱਤਾ ਗਿਆ। ਇਹ ਸ਼ਹਿਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾ ਵਿਚ ਵਸਿਆ ਹੋਇਆ ਹੈ। ਸਤਲੁਜ਼ ਦਰਿਆ ਇਸ ਦੇ ਕੋਲੋਂ ਵਗਦਾ ਹੈ। ਇੱਥੋਂ ਹੀ ਇਸ ਵਿੱਚੋਂ ਇਕ ਪਾਸਿਓਂ ਸਰਹਿੰਦ ਨਹਿਰ ਕੱਢੀ ਗਈ ਹੈ ਅਤੇ ਦੂਜੇ ਪਾਸੇ ਤੋਂ ਨਹਿਰ ਬਿਸਤ ਦੁਆਬ। ਨੰਗਲ-ਭਾਖੜਾ ਡੈਮ ਤੋਂ ਕੱਢੀ ਗਈ ਭਾਖੜਾ ਨਹਿਰ ਵੀ ਇਸੇ ਸ਼ਹਿਰ ਕੋਲੋਂ ਲੰਘਦੀ ਹੈ। ਰੂਪਨਗਰ ਪੰਜਾਬ ਦਾ ਇਕ ਜਿਲ੍ਹਾਂ ਹੈ। ਇਸ ਦੀ ਆਬਾਦੀ ਭਾਵੇਂ ਬਹੁਤੀ ਨਹੀ, ਪਰੰਤੂ ਇਹ ਮਹੱਤਤਾ ਭਰਿਆ ਸ਼ਹਿਰ ਹੈ। ਇੱਥੇ ਖੁਦਾਈ ਕਰਨ ਤੇ ਹੜੱਪਾ ਤੇ ਮੋਹਨਜੋਦੜੋ ਸੱਭਿਅੱਤਾ ਨਾਲ ਸੰਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆ ਹਨ। ਵਰਤਮਾਨ ਪੰਜਾਬ ਵਿਚ ਸੰਘੋਲ (ਉੱਚਾ ਪਿੰਡ) ਅਤੇ ਰੂਪਨਗਰ ਦੋ ਹੀ ਸਥਾਨ ਹਨ, ਜਿੱਥੋਂ ਪੁਰਾਤਨ ਸੱਭਿਅਤਾ ਦੇ ਅਜਿਹੇ ਚਿੰਨ੍ਹ ਪ੍ਰਾਪਤ ਹੁੰਦੇ ਹਨ। ਕਿਹਾ ਜਾਦਾ ਹੈ ਕਿ ਇਸ ਸ਼ਹਿਰ ਨੂੰ ਰਾਜਾ ਰੋਕੇਸ਼ਰ ਨੇ 11ਵੀ ਸਦੀ ਵਿਚ ਵਸਾਇਆ ਸੀ। ਉਸ ਨੇ ਇਸ ਦਾ ਨਾਂ ਅਪਣੇ ਪੁੱਤਰ ਰੂਪ ਸੇਨ ਦੇ ਨਾਂ ਉੱਤੇ ਰੱਖਿਆ ਸੀ।ਇਸ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ। ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਦੋ ਕਿਲੋਮੀਟਰ ਤੇ ਪੈਂਦੇ ਪਿੰਡ ਕੋਟਲਾ ਨਿਹੰਗ ਦੇ ਭੱਠੇ ਉੱਤੇ ਵਿਸ਼ਰਾਮ ਕੀਤਾ, ਜਿਸ ਦੀ ਯਾਦ ਦੇ ਵਿਚ ਇੱਥੇ ਭੱਠਾ ਸਾਹਿਬ ਨਾ ਦਾ ਗੁਰਦੁਆਰਾ ਸਥਾਪਿਤ ਹੈ। ਇਹ ਸਥਾਨ ਇਸ ਸਮੇਂ ਰੂਪਨਗਰ ਦਾ ਹੀ ਹਿੱਸਾ ਹੈ। ਰੂਪਨਗਰ ਪਸੂਆਂ ਦੀ ਮੰਡੀ ਵਜੋਂ ਵੀ ਮਸਹੂਰ ਹੈ।ਕਿਸ ਸਮੇਂ ਇੱਥੇ ਬਣੇ ਜੰਦਰੇ ਰੋਪੜੀ ਤਾਲੇ ਵਜੋਂ ਮਸਹੂਰ ਸਨ। ਇਸ ਸਮੇ ਇਹ ਸ਼ਹਿਰ ਇੱਥੇ ਸਥਾਪਿਤ ਤਾਪ ਬਿਜਲੀ-ਘਰ ਅਤੇ ਦਰਿਆ ਪਾਰ ਲੱਗੇ ਕਾਰਖਾਨਿਆਂ ਕਰ ਕੇ ਪ੍ਰਸਿੱਧ ਹੈ।ਵਿਦਿਅਕ ਪੱਖੋ ਵੀ ਇਹ ਇਕ ਉੱਨਤ ਸ਼ਹਿਰ ਹੈ। ਇਸ ਸਹਿਰ ਵਿਚ ਇਕ ਸਰਕਾਰੀ ਕਾਲਜ, ਬਹੁਤ ਸਾਰੇ ਸਕੂਲ ਤੇ ਤਕਨੀਕੀ ਸੰਸਥਾਵਾਂ ਚਲ ਰਹੀਆਂ ਹਨ। ਬੱਸ ਅੱਡੇ ਦੇ ਨੇੜੇ ਹੀ ਨਹਿਰੂ ਸਟੇਡੀਅਮ ਹੈ। ਚੰਡੀਗੜ ਤੋਂ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ ਤੇ ਡਲਹੋਜੀ