Typing Test

10:00

ਵਿਸਾਖੀ ਦੀ ਮੇਲਾ ਹਰ ਸਾਲ 13 ਅਪਰੈਲ ਨੂੰ ਭਾਰਤ ਵਿਚ ਥਾਂ ਥਾਂ ਲੱਗਦਾ ਹੈ । ਇਹ ਤਿਉਹਾਰ ਹਾੜ੍ਹੀ ਦੀ ਫ਼ਸਲ ਦੇ ਪੱਕਣ ਦੀ ਖ਼ੁਸੀ ਵਿਚ ਮਨਾਇਆ ਜਾਂਦਾ ਹੈ ।ਸਾਡੇ ਪਿੰਡ ਤੋਂ ਦੋ ਮੀਲ ਦੀ ਵਿੱਥ ਤੇ ਵਿਸਾਖੀ ਦਾ ਮੇਲਾ ਲੱਗਦਾ ਹੈ। ਐਤਕੀ ਮੈਂ ਆਪਣੇ ਪਿਤਾ ਜੀ ਨਾਲ ਮੇਲਾ ਵੇਖਣ ਲਈ ਗਿਆ,ਰਸਤੇ ਵਿਚ ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ ਤੇ ਨੌਜਵਾਨ ਮੇਲਾ ਦੇਖਣ ਲਈ ਜਾ ਰਹੇ ਸਨ। ਸਾਰਿਆ ਦੇ ਨਵੇ ਕੱਪੜੇ ਪਾਏ ਹੋਏ ਸਨ।ਰਸਤੇ ਵਿਚ ਅਸੀਂ ਕੁੱਝ ਕਿਸਾਨਾਂ ਨੂੰ ਕਣਕ ਦੀ ਵਾਢੀ ਦਾ ਸ਼ਗਨ ਕਰਦਿਆਂ ਵੀ ਦੇਖਿਆ।ਆਲੇ ਦੁਆਲੇ ਪੀਲੀਆਂ ਕਣਕਾਂ ਇਸ ਤਰ੍ਹਾਂ ਦਿਖਾਈ ਦਿੰਦੀਆ ਸਨ, ਜਿਵੇਂ ਖੇਤਾਂ ਵਿਚ ਸੋਨਾ ਵਿਛਿਆ ਹੋਵੇ। ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਵਿਸਾਖੀ ਸਾਡੇ ਦੇਸ ਦਾ ਇਕ ਪੁਰਾਣਾ ਤਿਉਹਾਰ ਹੈ। ਇਸ ਨੂੰ ਹਾੜ੍ਹੀ ਦੀ ਫ਼ਸਲ ਪੱਕਣ ਦੀ ਖ਼ੁਸੀ ਵਿਚ ਮਨਾਇਆ ਜਾਂਦਾ ਹੈ। ਅੱਜ ਇਸ ਤਿਉਹਾਰ ਦਾ ਸੰਬੰਧ ਮਹਾਨ ਇਤਿਹਿਸਕ ਘਟਨਾਵਾਂ ਨਾਲ ਜੁੜ ਚੁੱਕਾ ਹੈ।ਇਸ ਮਹਾਨ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਪਿੱਛੋਂ ਇਸ ਦਿਨ ਨਾਲ ਸਾਡੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦੀ ਇਕ ਖ਼ੂਨੀ ਘਟਨਾ ਸੰਬੰਧਿਤ ਹੋ ਗਈ। 1919 ਈ:ਨੂੰ ਵਿਸਾਖੀ ਵੇਲੇ ਦਿਨ ਜ਼ਾਲਮ ਅੰਗਰੇਜ਼ ਜਰਨਲ ਡਾਇਰ ਨੇ ਜਲ੍ਹਿਆਂਵਾਲੇ ਬਾਗ਼,ਅੰਮ੍ਰਿਤਸਰ ਵਿਚ ਗੋਲੀ ਚਲਾ ਕੇ ਨਿਹੱਥੇ ਲੋਕਾਂ ਦੇ ਖ਼ੂਨ ਦੀ ਹੋਲੀ ਖੇਡੀ ਸੀ। ਇਹ ਗੱਲਾਂ ਕਰਦਿਆਂ ਅਸੀਂ ਮੇਲੇ ਵਿਚ ਪਹੁੰਚ ਗਏ। ਮੇਲੇ ਵਿਚੋਂ ਵਾਜੇ ਵੱਜਣ, ਢੋਲ ਖੜਕਣ, ਪੰਘੂੜਿਆਂ ਦੇ ਚੀਕਣ ਤੇ ਲਾਊਡ ਸਪੀਕਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਇੱਥੇ ਕਾਫ਼ੀ ਭੀੜ ਭੜੱਕਾ ਅਤੇ ਰੋਲਾ ਰੱਪਾ ਸੀ। ਆਲੇ-ਦੁਆਲੇ ਮਠਿਆਈਆਂ,ਖਿਡਾਉਣਿਆਂ ਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਅਸੀਂ ਜਲੇਬੀਆਂ ਦੀ ਇਕ ਦੁਕਾਨ ਤੇ ਬੈਠ ਕੇ ਤੱਤੀਆਂ ਤੱਤੀਆਂ ਜਲੇਬੀਆਂ ਖਾਧੀਆਂ। ਮੇਲੇ ਵਿਚ ਬੱਚੇ ਤੇ ਇਸਤਰੀਆਂ ਪੰਘੂੜੇ ਝੂਟ ਰਹੇ ਸਨ। ਮੈਂ ਵੀ ਪੰਘੂੜੇ ਵਿਚ ਝੂਟੇ ਲਏ ਤੇ ਫਿਰ ਜਾਦੂਗ਼ਰ ਦੇ ਖੇਲ੍ਹ ਦੇਖੇ। ਅਸੀਂ ਥਾਂ ਥਾਂ ਤੇ ਲੋਕਾਂ ਨੂੰ ਸ਼ਰਾਬਾਂ ਪੀਂਦੇ, ਭੰਗੜਾ ਪਾਉਂਦੇ, ਬੜ੍ਹਕਾਂ ਮਾਰਦੇ ਤੇ ਬੋਲੀਆਂ ਪਾਉਂਦੇ ਹੋਏ ਦੇਖਿਆ। ਜਿਉਂ ਜਿਉਂ ਦਿਨ ਬੀਤ ਰਿਹਾ ਸੀ, ਮੇਲੇ ਦੀ ਭੀੜ੍ਹ ਵੱਧ ਰਹੀ ਸੀ। ਇਕ ਪਾਸੇ ਅਸੀਂ ਫੁੱਟਬਾਲ ਦਾ ਮੈਚ ਦੇਖਿਆ,ਇਕ ਪਾਸੇ ਦੰਗਲ ਹੋ ਰਿਹਾ ਸੀ ਤੇ ਇਕ ਪਾਸੇ ਕਬੱਡੀ ਦਾ ਮੈਚ ਖੇਡਿਆ ਜਾ ਰਿਹਾ ਸੀ। ਮੇਲੇ ਦਾ ਪ੍ਰਬੰਧ ਪੁਲਿਸ ਕਰ ਰਹੀ ਸੀ। ਇੰਨੇ ਨੂੰ ਸੂਰਜ ਛਿਪਣ ਲੱਗਾ। ਇਕ ਪਾਸੇ ਬੜੀ ਖੱਪ ਜਿਹੀ ਪੈ ਗਈ। ਸਾਨੂੰ ਪਤਾ ਲੱਗਾ ਕਿ ਜੱਟਾਂ ਦੀਆਂ ਦੋ ਪਾਰਟੀਆਂ ਵਿਚ ਲੜਾਈ ਹੋ ਪਈ ਹੈ। ਇਕ ਬੰਦੇ ਦਾ ਡਾਂਗ ਮਾਰ ਕੇ ਸਿਰ ਪਾੜ ਦਿੱਤਾ ਗਿਆ ਸੀ। ਮੇਰੇ ਪਿਤਾ ਜੀ ਨੇ ਮੈਨੂੰ ਨਾਲ ਲੈ ਕੇ ਮੇਲੇ ਵਿਚੋਂ ਨਿਕਲਣ ਦੀ ਗੱਲ ਕੀਤੀ। ਕਾਹਲੀ ਕਾਹਲੀ ਘਰਦਿਆਂ ਲਈ ਕੁੱਝ ਮਠਿਆਈ ਖ਼ਰੀਦ ਕੇ ਅਸੀਂ ਪਿੰਡ ਦਾ ਰਾਸਤਾ ਫੜ ਲਿਆ। ਕਾਫ਼ੀ ਹਨ੍ਹੇਰੇ ਹੋਏ ਅਸੀਂ ਘਰ ਪਹੁੰਚੇ। ਵਿਸਾਖੀ ਦੀ ਮੇਲਾ ਹਰ ਸਾਲ 13 ਅਪਰੈਲ ਨੂੰ ਭਾਰਤ ਵਿਚ ਥਾਂ ਥਾਂ ਲੱਗਦਾ ਹੈ । ਇਹ ਤਿਉਹਾਰ ਹਾੜ੍ਹੀ ਦੀ ਫ਼ਸਲ ਦੇ ਪੱਕਣ ਦੀ ਖ਼ੁਸੀ ਵਿਚ ਮਨਾਇਆ ਜਾਂਦਾ ਹੈ ।ਸਾਡੇ ਪਿੰਡ ਤੋਂ ਦੋ ਮੀਲ ਦੀ ਵਿੱਥ ਤੇ ਵਿਸਾਖੀ ਦਾ ਮੇਲਾ ਲੱਗਦਾ ਹੈ। ਐਤਕੀ ਮੈਂ ਆਪਣੇ ਪਿਤਾ ਜੀ ਨਾਲ ਮੇਲਾ ਵੇਖਣ ਲਈ ਗਿਆ,ਰਸਤੇ ਵਿਚ ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ ਤੇ ਨੌਜਵਾਨ ਮੇਲਾ ਦੇਖਣ ਲਈ ਜਾ ਰਹੇ ਸਨ। ਸਾਰਿਆ ਦੇ ਨਵੇ ਕੱਪੜੇ ਪਾਏ ਹੋਏ ਸਨ।ਰਸਤੇ ਵਿਚ ਅਸੀਂ ਕੁੱਝ ਕਿਸਾਨਾਂ ਨੂੰ ਕਣਕ ਦੀ ਵਾਢੀ ਦਾ ਸ਼ਗਨ ਕਰਦਿਆਂ ਵੀ ਦੇਖਿਆ।ਆਲੇ ਦੁਆਲੇ ਪੀਲੀਆਂ ਕਣਕਾਂ ਇਸ ਤਰ੍ਹਾਂ ਦਿਖਾਈ ਦਿੰਦੀਆ ਸਨ, ਜਿਵੇਂ ਖੇਤਾਂ ਵਿਚ ਸੋਨਾ ਵਿਛਿਆ ਹੋਵੇ। ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਵਿਸਾਖੀ ਸਾਡੇ ਦੇਸ ਦਾ ਇਕ ਪੁਰਾਣਾ ਤਿਉਹਾਰ ਹੈ। ਇਸ ਨੂੰ ਹਾੜ੍ਹੀ ਦੀ ਫ਼ਸਲ ਪੱਕਣ ਦੀ ਖ਼ੁਸੀ ਵਿਚ ਮਨਾਇਆ ਜਾਂਦਾ ਹੈ। ਅੱਜ ਇਸ ਤਿਉਹਾਰ ਦਾ ਸੰਬੰਧ ਮਹਾਨ ਇਤਿਹਿਸਕ ਘਟਨਾਵਾਂ ਨਾਲ ਜੁੜ ਚੁੱਕਾ ਹੈ।ਇਸ ਮਹਾਨ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਪਿੱਛੋਂ ਇਸ ਦਿਨ ਨਾਲ ਸਾਡੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦੀ ਇਕ ਖ਼ੂਨੀ ਘਟਨਾ ਸੰਬੰਧਿਤ ਹੋ ਗਈ। 1919 ਈ:ਨੂੰ ਵਿਸਾਖੀ ਵੇਲੇ ਦਿਨ ਜ਼ਾਲਮ ਅੰਗਰੇਜ਼ ਜਰਨਲ ਡਾਇਰ ਨੇ ਜਲ੍ਹਿਆਂਵਾਲੇ ਬਾਗ਼,ਅੰਮ੍ਰਿਤਸਰ ਵਿਚ ਗੋਲੀ ਚਲਾ ਕੇ ਨਿਹੱਥੇ ਲੋਕਾਂ ਦੇ ਖ਼ੂਨ ਦੀ ਹੋਲੀ ਖੇਡੀ ਸੀ। ਇਹ ਗੱਲਾਂ ਕਰਦਿਆਂ ਅਸੀਂ ਮੇਲੇ ਵਿਚ ਪਹੁੰਚ ਗਏ। ਮੇਲੇ ਵਿਚੋਂ ਵਾਜੇ ਵੱਜਣ, ਢੋਲ ਖੜਕਣ, ਪੰਘੂੜਿਆਂ ਦੇ ਚੀਕਣ ਤੇ ਲਾਊਡ ਸਪੀਕਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਇੱਥੇ ਕਾਫ਼ੀ ਭੀੜ ਭੜੱਕਾ ਅਤੇ ਰੋਲਾ ਰੱਪਾ ਸੀ। ਆਲੇ-ਦੁਆਲੇ ਮਠਿਆਈਆਂ,ਖਿਡਾਉਣਿਆਂ ਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਅਸੀਂ ਜਲੇਬੀਆਂ ਦੀ ਇਕ ਦੁਕਾਨ ਤੇ ਬੈਠ ਕੇ ਤੱਤੀਆਂ ਤੱਤੀਆਂ ਜਲੇਬੀਆਂ ਖਾਧੀਆਂ। ਮੇਲੇ ਵਿਚ ਬੱਚੇ ਤੇ ਇਸਤਰੀਆਂ ਪੰਘੂੜੇ ਝੂਟ ਰਹੇ ਸਨ। ਮੈਂ ਵੀ ਪੰਘੂੜੇ ਵਿਚ ਝੂਟੇ ਲਏ ਤੇ ਫਿਰ ਜਾਦੂਗ਼ਰ ਦੇ ਖੇਲ੍ਹ ਦੇਖੇ। ਅਸੀਂ ਥਾਂ ਥਾਂ ਤੇ ਲੋਕਾਂ ਨੂੰ ਸ਼ਰਾਬਾਂ ਪੀਂਦੇ, ਭੰਗੜਾ ਪਾਉਂਦੇ, ਬੜ੍ਹਕਾਂ ਮਾਰਦੇ ਤੇ ਬੋਲੀਆਂ ਪਾਉਂਦੇ ਹੋਏ ਦੇਖਿਆ। ਜਿਉਂ ਜਿਉਂ ਦਿਨ ਬੀਤ ਰਿਹਾ ਸੀ, ਮੇਲੇ ਦੀ ਭੀੜ੍ਹ ਵੱਧ ਰਹੀ ਸੀ। ਇਕ ਪਾਸੇ ਅਸੀਂ ਫੁੱਟਬਾਲ ਦਾ ਮੈਚ ਦੇਖਿਆ,ਇਕ ਪਾਸੇ ਦੰਗਲ ਹੋ ਰਿਹਾ ਸੀ ਤੇ ਇਕ ਪਾਸੇ ਕਬੱਡੀ ਦਾ ਮੈਚ ਖੇਡਿਆ ਜਾ ਰਿਹਾ ਸੀ। ਮੇਲੇ ਦਾ ਪ੍ਰਬੰਧ ਪੁਲਿਸ ਕਰ ਰਹੀ ਸੀ। ਇੰਨੇ ਨੂੰ ਸੂਰਜ ਛਿਪਣ ਲੱਗਾ। ਇਕ ਪਾਸੇ ਬੜੀ ਖੱਪ ਜਿਹੀ ਪੈ ਗਈ। ਸਾਨੂੰ ਪਤਾ ਲੱਗਾ ਕਿ ਜੱਟਾਂ ਦੀਆਂ ਦੋ ਪਾਰਟੀਆਂ ਵਿਚ ਲੜਾਈ ਹੋ ਪਈ ਹੈ। ਇਕ ਬੰਦੇ ਦਾ ਡਾਂਗ ਮਾਰ ਕੇ ਸਿਰ ਪਾੜ ਦਿੱਤਾ ਗਿਆ ਸੀ। ਮੇਰੇ ਪਿਤਾ ਜੀ ਨੇ ਮੈਨੂੰ ਨਾਲ ਲੈ ਕੇ ਮੇਲੇ ਵਿਚੋਂ ਨਿਕਲਣ ਦੀ ਗੱਲ ਕੀਤੀ। ਕਾਹਲੀ ਕਾਹਲੀ ਘਰਦਿਆਂ ਲਈ ਕੁੱਝ ਮਠਿਆਈ ਖ਼ਰੀਦ ਕੇ ਅਸੀਂ ਪਿੰਡ ਦਾ ਰਾਸਤਾ ਫੜ ਲਿਆ। ਕਾਫ਼ੀ ਹਨ੍ਹੇਰੇ ਹੋਏ ਅਸੀਂ ਘਰ ਪਹੁੰਚੇ।