ਪਰਮੇਸ਼ਰ ਦੀ ਆਗਿਆ ਹੋਈ ਤੇ ਗੁਰੂ ਨਾਨਕ ਬਾਹਰ ਆਏ। ਗੁਰੂ ਜੀ ਦਾ ਭਣੋਇਆ,ਜੈਰਾਮ,ਨਵਾਬ ਦੌਲਤ ਖ਼ਾਂ, ਦਾ ਮੋਦੀ ਸੀ ।ਜੈਰਾਮ ਨੇ ਜਦੋਂ ਇਹ ਸੁਣਿਆ ਕਿ ਨਾਨਕ ਹੈਰਾਨ ਰਹਿੰਦਾ ਹੈ ਤੇ ਕੋਈ ਕੰਮ ਕਾਰ ਨਹੀ ਕਰਦਾ,ਤਾਂ ਉਸ ਨੇ ਚਿੱਠੀ ਲਿਖ ਕੇ ਗੁਰੂ ਨਾਨਕ ਨੂੰ ਕਿਹਾ ਕਿ ਉਹ ਉਸ ਨੂੰ ਮਿਲੇ। ਚਿੱਠੀ ਪੜ੍ਹ ਕੇ ਜਦੋਂ ਗੁਰੂ ਨਾਨਕ ਨੇ ਜੈਰਾਮ ਨੂੰ ਮਿਲਣ ਦੀ ਗੱਲ ਕੀਤੀ,ਤਾਂ ਘਰਦਿਆਂ ਨੇ ਕਿਹਾ ਕਿ ਇਹ ਚੰਗਾ ਹੋਵੇ,ਜੇ ਉਹ ਉੱਥੇ ਚਲਾ ਜਾਵੇ। ਸਾਇਦ ਉਸ ਦਾ ਮਨ ਉੱਥੇ ਟਿਕ ਜਾਵੇ ।ਜਦੋਂ ਗੁਰੂ ਨਾਨਕ ਜੀ ਸੁਲਤਾਨਪੁਰ ਜਾਣ ਲੱਗੇ, ਤਾਂ ਉਨ੍ਹਾਂ ਦੀ ਪਤਨੀ ਵੈਰਾਗ ਕਰਦੀ ਹੋਈ ਕਹਿਣ ਲੱਗੀ ਕਿ ਉਹ ਤਾਂ ਉਸ ਨੂੰ ਪਹਿਲਾਂ ਹੀ ਮੂੰਹ ਨਹੀ ਸਨ ਲਾਉਂਦੇ,ਪਰਦੇਸ ਜਾ ਕੇ ਉਹ ਕਿਸ ਤਰ੍ਹਾਂ ਉਸ ਕੋਲ ਵਾਪਸ ਆਉਣਗੇ ? ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਵੀ ਇੱਥੇ ਵੀ ਕੁੱਝ ਨਹੀ ਸਨ ਕਰਦੇ ਤੇ ਉੱਥੇ ਜਾ ਕੇ ਵੀ ਕੁੱਝ ਕਰਨ ਦੀ ਆਸ ਨਹੀ । ਉਹ ਉਸ ਦੇ ਕਿਸੇ ਕੰਮ ਆਉਣ ਜੋਗੇ ਨਹੀਂ। ਗੁਰੂ ਜੀ ਦੀ ਪਤਨੀ ਨੇ ਬੇਨਤੀ ਕੀਤੀ ਕਿ ਜਦੋਂ ਉਹ ਘਰ ਬੈਠੇ ਹੁੰਦੇ ਸਨ, ਤਾਂ ਉਹ ਸਮਝਦੀ ਸੀ ਕਿ ਉਸ ਨੂੰ ਸਾਰੇ ਜਹਾਨ ਦੀ ਪਾਤਸ਼ਾਹੀ ਮਿਲੀ ਹੋਈ ਸੀ। ਉਨ੍ਹਾਂ ਤੋਂ ਬਿਨਾਂ ਇਹ ਸੰਸਾਰ ਉਸ ਦੇ ਕਿਸੇ ਕੰਮ ਨਹੀ।ਇਹ ਸੁਣ ਕੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਕੋਈ ਫ਼ਿਕਰ ਨਾ ਕਰੇ। ਇਕ ਦਿਨ ਉਸ ਦੀ ਪਾਤਸ਼ਾਹੀ ਹੋਵੇਗੀ । ਉਸ ਦੇ ਨਾਲ ਜਾਣ ਦੀ ਜ਼ਿਦ ਕਰਨ ਤੇ ਗੁਰੂ ਜੀ ਨੇ ਕਿਹਾ ਕਿ ਹੁਣ ਤਾਂ ਉਹ ਜਾਂਦੇ ਹਨ ।ਜੇਕਰ ਉਨ੍ਹਾਂ ਦੇ ਰੁਜ਼ਗਾਰ ਦੀ ਕੋਈ ਗੱਲ ਬਣੇਗੀ,ਤਾਂ ਉਹ ਉਸ ਨੂੰ ਵੀ ਬੁਲਾ ਲੈਣਗੇ। ਇਹ ਸੁਣ ਕੇ ਗੁਰੂ ਜੀ ਦੀ ਪਤਨੀ ਚੁੱਪ ਕਰ ਗਈ। ਗੁਰੂ ਜੀ ਸਕੇ-ਸੰਬੰਧੀਆਂ ਤੋਂ ਵਿਦਾ ਲੈ ਕੇ ਸੁਲਤਾਨਪੁਰ ਵੱਲ ਚਲ ਪਏ। ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਪਹੁੰਚਣ ਤੇ ਜੈਰਾਮ ਬਹੁਤ ਖ਼ੁਸ਼ ਹੋਇਆ।ਉਸ ਨੇ ਕਿਹਾ ਕਿ ਨਾਨਕ ਚੰਗਾ ਭਲਾ ਹੈ।ਫਿਰ ਜੈਰਾਮ ਨੇ ਨਵਾਬ ਦੌਲਤ ਖ਼ਾਂ ਦੇ ਦਰਬਾਰ ਵਿਚ ਜਾ ਕੇ ਬੇਨਤੀ ਕੀਤੀ ਕਿ ਉਸ ਦਾ ਇਕ ਸਾਲਾ ਆਇਆ ਹੈ, ਜੋ ਉਸ ਨੂੰ ਮਿਲਣਾ ਚਾਹੁੰਦਾ ਹੈ।ਖ਼ਾਨ ਤੋਂ ਆਗਿਆ ਲੈ ਕੇ ਜੈਰਾਮ ਗੁਰੂ ਨਾਨਕ ਦੇਵ ਜੀ ਨੂੰ ਉਸ ਦੇ ਕੋਲ ਲੈ ਗਿਆ।ਨਾਨਕ ਕੁੱਝ ਨਜ਼ਰਾਨਾ ਲੈ ਕੇ ਖ਼ਾਨ ਨੂੰ ਮਿਲਿਆ। ਖ਼ਾਨ ਬਹੁਤ ਖ਼ੁਸ ਹੋਇਆ। ਉਸ ਦੇ ਪੁੱਛਣ ਤੇ ਜੈਰਾਮ ਨੇ ਦੱਸਿਆ ਕਿ ਉਸ ਦਾ ਨਾਂ ਨਾਨਕ ਹੈ।ਖ਼ਾਨ ਉਸ ਨੂੰ ਕਿਹਾ ਕਿ ਉਹ ਉਸ ਨੂੰ ਬੜਾ ਦਿਆਨਤਦਾਰ ਨਜ਼ਰ ਆਉਂਦਾ ਹੈ। ਉਹ ਉਸ ਦਾ ਕੰਮ ਉਸ ਦੇ ਹਵਾਲੇ ਕਰ ਦੇਵੇ। ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਖ਼ੁਸ ਹੋਏ ਤੇ ਫਿਰ ਮੁਸਕਰਾਏ।ਖ਼ਾਨ ਨੇ ਉਨ੍ਹਾ ਨੂੰ ਸਰੋਪ ਦਿੱਤਾ। ਫਿਰ ਜੈਰਾਮ ਤੇ ਗੁਰੂ ਨਾਨਕ ਦੇਵ ਜੀ ਘਰ ਆ ਗਏ ਤੇ ਕੰਮ ਕਰਨ ਲੱਗੇ। ਹਰ ਕੋਈ ਗੁਰੂ ਨਾਨਕ ਜੀ ਦਾ ਕੰਮ ਦੇਖ ਕੇ ਖ਼ੁਸ ਹੋਵੇ ਤੇ ਖ਼ਾਨ ਕੋਲ ਆ ਕੇ ਉਨ੍ਹਾਂ ਦੀ ਵਡਿਆਈ ਕਰੇ। ਇਹ ਦੇਖ ਕੇ ਖ਼ਾਨ ਬਹੁਤ ਖ਼ੁਸ ਹੋਇਆ। ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਅਲੂਫ਼ ਮਿਲਦਾ ਸੀ, ਲੋੜ ਅਨੁਸਾਰ ਖਾ ਪੀ ਕੇ ਬਾਕੀ ਰੱਬ ਦੇ ਨਾਂ ਤੇ ਦਾਨ ਕਰ ਦਿੰਦੇ ਸਨ। ਉਹ ਹਰ ਰੋਜ ਰਾਤ ਨੂੰ ਕੀਰਤਨ ਕਰਦੇ। ਫਿਰ ਤਲਵੰਡੀ ਤੋਂ ਮਰਦਾਨਾ ਗੁਰੂ ਜੀ ਕੋਲ ਆ ਟਿਕਿਆ। ਹੋਰ ਵੀ ਜਿਹੜਾ ਆਉਦਾ ਗੁਰੂ ਜੀ ਉਸ ਨੂੰ ਖ਼ਾਨ ਨਾਲ ਮਿਲਾ ਕੇ ਦੁਆ ਦਿੰਦੇ। ਇਸ ਤਰ੍ਹਾਂ ਸਾਰੇ ਰੋਟੀਆਂ ਖਾਂਦੇ। ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸਾਰੇ ਖ਼ੁਸ ਹੋਏ। ਜਦੋਂ ਬਾਬੇ ਦੀ ਰਸੋਈ ਹੁੰਦੀ ਸੀ, ਤਾਂ ਸਾਰੇ ਆ ਕੇ ਛਿਕਦੇ। ਰਾਤ ਨੂੰ ਹਰ ਰੋਜ ਕੀਰਤਨ ਹੁੰਦਾ। ਪਹਿਰ ਰਾਤ ਰਹਿੰਦੀ ਨੂੰ ਗੁਰੂ ਜੀ ਦਰਿਆਂ ਉੱਤੇ ਜਾ ਕੇ ਇਸਨਾਨ ਕਰਦੇ। ਜਦੋਂ ਸਵੇਰ ਹੁੰਦੀ, ਤਾਂ ਗੁਰੂ ਜੀ ਕੱਪੜੇ ਪਾ ਕੇ ਤਿਲਕ ਲਾ ਕੇ ਦਰਬਾਰ ਵਿਖੇ ਦਖ਼ਤਰ ਵਿਚ ਲਿਖਣ ਬੈਠ ਜਾਂਦੇ। ਪਰਮੇਸ਼ਰ ਦੀ ਆਗਿਆ ਹੋਈ ਤੇ ਗੁਰੂ ਨਾਨਕ ਬਾਹਰ ਆਏ। ਗੁਰੂ ਜੀ ਦਾ ਭਣੋਇਆ,ਜੈਰਾਮ,ਨਵਾਬ ਦੌਲਤ ਖ਼ਾਂ, ਦਾ ਮੋਦੀ ਸੀ ।ਜੈਰਾਮ ਨੇ ਜਦੋਂ ਇਹ ਸੁਣਿਆ ਕਿ ਨਾਨਕ ਹੈਰਾਨ ਰਹਿੰਦਾ ਹੈ ਤੇ ਕੋਈ ਕੰਮ ਕਾਰ ਨਹੀ ਕਰਦਾ,ਤਾਂ ਉਸ ਨੇ ਚਿੱਠੀ ਲਿਖ ਕੇ ਗੁਰੂ ਨਾਨਕ ਨੂੰ ਕਿਹਾ ਕਿ ਉਹ ਉਸ ਨੂੰ ਮਿਲੇ। ਚਿੱਠੀ ਪੜ੍ਹ ਕੇ ਜਦੋਂ ਗੁਰੂ ਨਾਨਕ ਨੇ ਜੈਰਾਮ ਨੂੰ ਮਿਲਣ ਦੀ ਗੱਲ ਕੀਤੀ,ਤਾਂ ਘਰਦਿਆਂ ਨੇ ਕਿਹਾ ਕਿ ਇਹ ਚੰਗਾ ਹੋਵੇ,ਜੇ ਉਹ ਉੱਥੇ ਚਲਾ ਜਾਵੇ। ਸਾਇਦ ਉਸ ਦਾ ਮਨ ਉੱਥੇ ਟਿਕ ਜਾਵੇ ।ਜਦੋਂ ਗੁਰੂ ਨਾਨਕ ਜੀ ਸੁਲਤਾਨਪੁਰ ਜਾਣ ਲੱਗੇ, ਤਾਂ ਉਨ੍ਹਾਂ ਦੀ ਪਤਨੀ ਵੈਰਾਗ ਕਰਦੀ ਹੋਈ ਕਹਿਣ ਲੱਗੀ ਕਿ ਉਹ ਤਾਂ ਉਸ ਨੂੰ ਪਹਿਲਾਂ ਹੀ ਮੂੰਹ ਨਹੀ ਸਨ ਲਾਉਂਦੇ,ਪਰਦੇਸ ਜਾ ਕੇ ਉਹ ਕਿਸ ਤਰ੍ਹਾਂ ਉਸ ਕੋਲ ਵਾਪਸ ਆਉਣਗੇ ? ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਵੀ ਇੱਥੇ ਵੀ ਕੁੱਝ ਨਹੀ ਸਨ ਕਰਦੇ ਤੇ ਉੱਥੇ ਜਾ ਕੇ ਵੀ ਕੁੱਝ ਕਰਨ ਦੀ ਆਸ ਨਹੀ । ਉਹ ਉਸ ਦੇ ਕਿਸੇ ਕੰਮ ਆਉਣ ਜੋਗੇ ਨਹੀਂ। ਗੁਰੂ ਜੀ ਦੀ ਪਤਨੀ ਨੇ ਬੇਨਤੀ ਕੀਤੀ ਕਿ ਜਦੋਂ ਉਹ ਘਰ ਬੈਠੇ ਹੁੰਦੇ ਸਨ, ਤਾਂ ਉਹ ਸਮਝਦੀ ਸੀ ਕਿ ਉਸ ਨੂੰ ਸਾਰੇ ਜਹਾਨ ਦੀ ਪਾਤਸ਼ਾਹੀ ਮਿਲੀ ਹੋਈ ਸੀ। ਉਨ੍ਹਾਂ ਤੋਂ ਬਿਨਾਂ ਇਹ ਸੰਸਾਰ ਉਸ ਦੇ ਕਿਸੇ ਕੰਮ ਨਹੀ।ਇਹ ਸੁਣ ਕੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਕੋਈ ਫ਼ਿਕਰ ਨਾ ਕਰੇ। ਇਕ ਦਿਨ ਉਸ ਦੀ ਪਾਤਸ਼ਾਹੀ ਹੋਵੇਗੀ । ਉਸ ਦੇ ਨਾਲ ਜਾਣ ਦੀ ਜ਼ਿਦ ਕਰਨ ਤੇ ਗੁਰੂ ਜੀ ਨੇ ਕਿਹਾ ਕਿ ਹੁਣ ਤਾਂ ਉਹ ਜਾਂਦੇ ਹਨ ।ਜੇਕਰ ਉਨ੍ਹਾਂ ਦੇ ਰੁਜ਼ਗਾਰ ਦੀ ਕੋਈ ਗੱਲ ਬਣੇਗੀ,ਤਾਂ ਉਹ ਉਸ ਨੂੰ ਵੀ ਬੁਲਾ ਲੈਣਗੇ। ਇਹ ਸੁਣ ਕੇ ਗੁਰੂ ਜੀ ਦੀ ਪਤਨੀ ਚੁੱਪ ਕਰ ਗਈ। ਗੁਰੂ ਜੀ ਸਕੇ-ਸੰਬੰਧੀਆਂ ਤੋਂ ਵਿਦਾ ਲੈ ਕੇ ਸੁਲਤਾਨਪੁਰ ਵੱਲ ਚਲ ਪਏ। ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਪਹੁੰਚਣ ਤੇ ਜੈਰਾਮ ਬਹੁਤ ਖ਼ੁਸ਼ ਹੋਇਆ।ਉਸ ਨੇ ਕਿਹਾ ਕਿ ਨਾਨਕ ਚੰਗਾ ਭਲਾ ਹੈ।ਫਿਰ ਜੈਰਾਮ ਨੇ ਨਵਾਬ ਦੌਲਤ ਖ਼ਾਂ ਦੇ ਦਰਬਾਰ ਵਿਚ ਜਾ ਕੇ ਬੇਨਤੀ ਕੀਤੀ ਕਿ ਉਸ ਦਾ ਇਕ ਸਾਲਾ ਆਇਆ ਹੈ, ਜੋ ਉਸ ਨੂੰ ਮਿਲਣਾ ਚਾਹੁੰਦਾ ਹੈ।ਖ਼ਾਨ ਤੋਂ ਆਗਿਆ ਲੈ ਕੇ ਜੈਰਾਮ ਗੁਰੂ ਨਾਨਕ ਦੇਵ ਜੀ ਨੂੰ ਉਸ ਦੇ ਕੋਲ ਲੈ ਗਿਆ।ਨਾਨਕ ਕੁੱਝ ਨਜ਼ਰਾਨਾ ਲੈ ਕੇ ਖ਼ਾਨ ਨੂੰ ਮਿਲਿਆ। ਖ਼ਾਨ ਬਹੁਤ ਖ਼ੁਸ ਹੋਇਆ। ਉਸ ਦੇ ਪੁੱਛਣ ਤੇ ਜੈਰਾਮ ਨੇ ਦੱਸਿਆ ਕਿ ਉਸ ਦਾ ਨਾਂ ਨਾਨਕ ਹੈ।ਖ਼ਾਨ ਉਸ ਨੂੰ ਕਿਹਾ ਕਿ ਉਹ ਉਸ ਨੂੰ ਬੜਾ ਦਿਆਨਤਦਾਰ ਨਜ਼ਰ ਆਉਂਦਾ ਹੈ। ਉਹ ਉਸ ਦਾ ਕੰਮ ਉਸ ਦੇ ਹਵਾਲੇ ਕਰ ਦ