ਮੱਨੁਖੀ ਜੀਵਨ ਦਿਨ ਰਾਤ ਖੁਸ਼ੀਆਂ ਅਤੇ ਗੱਮਾਂ ਦੇ ਚੱਕਰ ਵਿਚ ਬਤੀਤ ਹੁੰਦਾ ਹੈ। ਖੁਸ਼ੀ ਥੋੜ ਚਿਰੀ ਹੁੰਦੀ ਹੈ ਅਤੇ ਗੱਮ ਕਈ ਵੇਰ ਤਾ ਲੱਕੜੀ ਲੱਗੇ ਘੁਣ ਵਾਂਗ ਇਨਸਾਨ ਨੂੰ ਅੰਦਰੋ ਅੰਦਰੀ ਇਨਾ ਖੋਖਲਾ ਕਰ ਜਾਂਦਾ ਹੈ ਕਿ ਜੀਵਨ ਬੇਸੁਆਦ ਬੇਸੁਰਾ ਫਿਕਾ ਫਿਕਾ ਜਿਹਾ ਹੋ ਕੇ ਰਹਿ ਜਾਂਦਾ ਹੈ ਜੀਵਨ ਵਿਚ ਖੜੋਤ ਆ ਜਾਂਦੀ ਹੈ। ਕੋਈ ਖੁਸ਼ੀ ਦਾ ਪੱਲ ਹੀ ਉਸ ਖੜੋਤ ਨੂੰ ਤੋੜ ਕੇ ਮਨੁੱਖ ਵਿਚ ਨਵਾਂ ਉਤਸ਼ਾਹ ਨਵੀਂ ਉਮੰਗ ਪੈਦਾ ਕਰ ਸਕਦਾ ਹੈ। ਖੁਸ਼ੀਆਂ ਦੇ ਪੱਲ ਟੋਹਲਣ ਲਈ ਪਹਿਲਾਂ ਪਹਿਲ ਪੁਰਾਤਨ ਮਨੁਖ ਚੰਦਰਮਾਂ ਦੀ ਲੁਕਣ ਮੀਟੀ ਤੋਂ ਪ੍ਰਭਾਵਤ ਹੋ ਕੇ ਮੱਸਿਆ ਪੁਨਿਆਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਮਨਾਉਣ ਲਈ ਇਕੱਠ ਕਰਨ ਲੱਗ ਪਿਆ ਇਕ ਸਾਂਝੀ ਸੋਚ ਉਭਰਨੀ ਸ਼ੁਰੂ ਹੋ ਗਈ ਪ੍ਰਿਵਾਰਕ ਜੀਵਨ ਦਾ ਜਨਮ ਹੋਇਆ ਰਿਸ਼ਤਿਆਂ ਨਾਤਿਆਂ ਦੀ ਪਹਿਚਾਣ ਹੋਈ ਮੋਸਮਾਂ ਵਾਤਾਵਰਨ ਤੋਂ ਪ੍ਰਭਾਵਤ ਹੋ ਕੇ ਖੁਸ਼ੀਆਂ ਮਨਾਉਣ ਲਈ ਕੁਝ ਦਿਨਾਂ ਦੀ ਚੋਣ ਹੋਈ ਹੋਲੀ ਹੋਲੀ ਉਹ ਦਿਨ ਤਿਉਹਾਰਾਂ ਮੇਲਿਆਂ ਵਿਚ ਬਦਲ ਗਏ ਦੂਰ ਦੁਰਾਡੇ ਤੋਂ ਆ ਕੇ ਮੇਲਿਆਂ ਵਿਚ ਸ਼ਰੀਕ ਹੋਣ ਨਾਲ ਸਾਂਝ ਵਧੀ ਬਸ ਤਰੱਕੀ ਦੇ ਰਾਹ ਖੁਲ ਗਏ ਨਵੀਂ ਉਮੰਗ ਇਛਾ ਪੈਦਾ ਕਰਨ ਅਤੇ ਗਮ ਨੂੰ ਭੁਲਾਉਣ ਵਿਚ ਮੇਲਿਆਂ ਤਿਓਹਾਰਾਂ ਦਾ ਬਹੁਤ ਵਡਾ ਯੋਗਦਾਨ ਹੈ। ਸੂਰਜ ਏਕੋ ਰੁਤ ਅਨੇਕ ਗੁਰਬਾਣੀ ਲੋਹੜੀ ਅਤੇ ਮਾਘੀ ਦੁਵੇਂ ਸੂਰਜ ਨਾਲ ਸਬੰਧਤ ਹਨ। ਸੂਰਜ ਅੱਗ ਅਤੇ ਸਰਦ ਰੁਤ ਇਹਨਾਂ ਸੂਰਜ ਨਾਲ ਸਬੰਧਤ ਮੇਲਿਆਂ ਦੀ ਰੂਪ ਰੇਖਾ ਉਲੀਕਦੇ ਹਨ। ਪੁਰਾਤਨ ਮਨੁਖ ਵਲੋਂ ਮਾੜੀਆਂ ਮੋਟੀਆਂ ਉਸਾਰੀਆਂ ਝੁੱਗੀਆਂ ਕੜਾਕੇ ਦੀ ਸਰਦੀ ਤੋਂ ਉਸ ਦਾ ਬਚਾ ਨਹੀਂ ਸਨ ਕਰ ਸਕਦੀਆਂ। ਦਿਨੇ ਸੂਰਜ ਦਾ ਨਿੱਘ ਮਾਣਦਾ ਮੱਨੁਖ ਸ਼ਾਮ ਨੂੰ ਸੂਰਜ ਅਲੋਪ ਹੁੰਦਿਆਂ ਹੀ ਠਰੂੰ ਠਰੂੰ ਕਰਨ ਲੱਗ ਜਾਂਦਾ ਅਤੇ ਰਾਤ ਲੰਘਾਉਣ ਲਈ ਅੱਗ ਦਾ ਸਹਾਰਾ ਭਾਲਦਾ। ਕੋਹਰਾ ਪੈਣ ਤੇ ਜਦ ਕਈ ਕਈ ਦਿਨ ਸੂਰਜ ਦੇ ਦਰਸ਼ਣ ਨਾ ਹੁੰਦੇ ਤਾਂ ਉਹ ਘਬਰਾ ਕੇ ਸੂਰਜ ਦੀ ਲੰਬੀ ਉਮਰ ਅੱਤੇ ਤੰਦਰੁਸਤੀ ਲਈ ਟੂਣੇ ਜਾਦੂ ਕਰਨ ਵਾਲੀ ਸ਼ਰੈਣੀ ਦੇ ਚਰਨੀ ਜਾ ਲਗਦਾ। ਕੋਈ ਚਾਰ ਹਜਾਰ ਸਾਲ ਤੋਂ ਮੈਸੋਪਟੇਮੀਆਂ (ਅੱਜ ਦਾ ਈਰਾਕ) ਪਰਸ਼ੀਆ ਇਟਲੀ ਮਿਸਰ ਅਤੇ ਹੋਰ ਬਹੁਤ ਸਾਰੇ ਯੂਰਪੀਅਨ ਦੇਸ਼ਾ ਵਿਚ ਸੂਰਜ ਨੂੰ ਧੁੰਦ ਦੇ ਦੈਂਤ ਬਚਾਉਣ ਲਈ ਕਈ ਉਪਾ ਕੀਤੇ ਜਾਂਦੇ ਸਨ। 21 ਦਸੰਬਰ ਤੋਂ ਬਾਅਦ ਦਿਨ ਵੱਧਣ ਲੱਗ ਜਾਂਦੇ ਹਨ ਇਸ ਖੁਸ਼ੀ ਵਿਚ ਇਹ ਮੇਲਾ ਅੱਧ ਜਨਵਰੀ ਤੱਕ ਮਨਾਇਆ ਜਾਂਦਾ ਸੀ। ਬਾਅਦ ਵਿਚ ਕ੍ਰਿਸ਼ਚੀਅਨ ਨੇ ਇਸ ਤੇ ਕਬਜ਼ਾ ਜਮਾ ਕੇ ਕ੍ਰਿਸਮਸ ਦਾ ਨਾਮ ਦੇਕੇ ਈਸਾ ਦੇ ਜਨਮ ਦਿਨ ਵਜੋਂ 25 ਦਸੰਬਰ ਨੂੰ ਮਨਾਉਣਾ ਸ਼ੁਰੂ ਕਰ ਦਿਤਾ (ਈਸਾ ਦੇ ਜਨਮ ਬਾਰੇ ਤਾਂ ਹਾਲੇ ਤਕ ਕੋਈ ਠੋਸ ਸਬੂਤ ਨੰਹੀ ਮਿਲਦਾ।) ਭਾਰਤ ਵਿਚ ਲੋਹੜੀ ਤੇ ਮਾਘੀ ਵਿਚਕਾਰ ਕੁੱਝ ਘੰਟਿਆਂ ਦਾ ਹੀ ਫਰਕ ਹੈ। ਪੋਹ ਦੇ ਮਹੀਨੇ ਦੀ ਆਖਰੀ ਰਾਤ ਲੋਹੜੀ ਅਤੇ ਮਾਘ ਦਾ ਪਹਿਲਾ ਦਿਨ ਮਾਘੀ ਵਜੋਂ ਸੱਦੀਆਂ ਤੋਂ ਮਨਾਏ ਜਾਂਦੇ ਹਨ। ਲੋਹੜੀ ਮੋਸਮੀ ਤਿਉਹਾਰ ਹੈ ਅਤੇ ਇਸ ਦਾ ਸਬੰਧ ਸੂਰਜ ਨਾਲ ਹੋਣ ਕਰਕੇ ਕਰੀਬਨ ਕਰੀਬਨ ਜਨਵਰੀ 1213 ਨੂੰ ਹੀ ਆਉਂਦਾ ਹੈ। ਪਰ ਕੁਝ ਦੇਰ ਤੋਂ ਨਾਨਕ ਸ਼ਾਹੀ ਕੈਲੰਡਰ ਨਾਲ ਇਸ ਦੀ ਸਹੀ ਤਰੀਕ ਦਾ ਰੌਲ ਘਚੌਲਾ ਪੈਣ ਨਾਲ ਇਸ ਮੌਜ ਮੇਲੇ ਦੇ ਤਿਉਹਾਰ ਭੇਣਾ ਭਰਾਵਾਂ ਦੇ ਪਿਆਰ ਦੀ ਝੱਲਕ ਨਿਰਛੱਲ ਬਚਿਆਂ ਵਲੋਂ ਸਾਂਝੇ ਅਤੇ ਸਾਦੇ ਜਿਹੇ ਗੀਤ ਗਾਉਣ ਦੀਆਂ ਆਵਾਜ਼ਾਂ ਭੈਣਾ ਵਲੋਂ ਆਪਣੇ ਭਰਾਵਾਂ ਦੀ ਬਹਾਦਰੀ ਅਤੇ ਸੁੱਖਾਂ ਮਨਾਉਣ ਵਾਲੇ ਗੀਤ ਸਦੀਆਂ ਤੋਂ ਚਲੀ ਆਈ ਸਾਡੀ ਵਿਰਾਸਤ ਅਤੇ ਸਭਿਆਚਾਰ ਦੀ ਤਸਵੀਰ ਕਿਨੀ’ਕ ਧੁੰਦਲੀ ਹੋਈ ਹੈ ਇਸ ਬਾਰੇ ਪਾਠਕ ਹੀ ਸਹੀ ਅੰਦਾਜ਼ਾ ਲਗਾ ਸਕਦੇ ਹਨ। ਪਹਿਲਾਂ ਲੋਹੜੀ ਬਾਰੇ ਵਿਚਾਰ ਕਰਦੇ ਹਾਂ ਭਾਰਤ ਦੀ ਵਡੀ ਵਸੋਂ ਦਾ ਸਬੰਧ ਖੇਤੀ ਬਾੜੀ ਨਾਲ ਹੈ। ਸੌਣੀ ਅਤੇ ਹਾੜੀ ਦੋਵੇਂ ਫਸਲਾਂ ਦੇ ਨਾਮ ਹਨ। ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਸੌਣੀ ਦੀ ਫਸਲ ਝੋਨਾ ਅਤੇ ਮੱਕੀ ਮੋਨਸੂਨ ਆਸਰੇ ਪਲਦੀ ਸੀ ਅਤੇ ਬਰਸਾਤ ਦੀ ਗਿੱਲ ਦਬ ਕੇ (ਵਤਰ ਆਈ ਜ਼ਮੀਨ ਨੂੰ ਵਾਹ ਕੇ ਸੁਹਾਗਾ ਮਾਰਨ ਨੂੰ ਗਿੱਲ ਦਬਣਾ ਕਿਹਾ ਜਾਂਦਾ ਹੈ) ਹਾੜੀ ਦੀ ਫਸਲ ਕਣਕ ਛੋਲੇ ਬੀਜ ਦਿਤੇ ਜਾਂਦੇ ਸਨ। ਮੋਨਸੂਨ ਵੀ ਤਾਂ ਬੇ ਇਤਬਾਰੀ ਹੈ ਕਦ ਹਟ ਜਾਵੇ ਕੀ ਪਤਾ ਕਈ ਦੱਫਾ ਥੋਹੜੀ ਗਿੱਲ ਆਸਰੇ ਦਾਣਾ ਬੀਜ ਕੇ ਕਿਰਸਾਨ ਬਦਲਾਂ ਵਲ ਤਰਾਸਦੀਆਂ ਨਜ਼ਰਾਂ ਨਾਲ ਦੇਖਣ ਲੱਗ ਜਾਂਦਾ ਸੀ। ਲੋਹੜੀ ਦੁਆਲੇ ਬਰਸਾਤ ਪੈ ਜਾਏ ਤਾਂ ਉਹਨਾਂ ਦੀ ਬੀਜੀ ਫਸਲ ਵੀ ਉਂਗਰ ਪੈਂਦੀ ਸੀ ਫਸਲ ਦੀ ਆਸ ਬੱਝ ਜਾਂਦੀ ਸੀ। ਆਮ ਕਹਾਵਤ ਸੀ ਮੀਂਹ ਵਸੇ ਲੋਹੀ ਇਕੋ ਜਿਹੀ ਹੋਈ ਜੇ ਮੀਂਹ ਨਹੀਂ ਪਿਆ ਤਾਂ ਆਖਦੇ ਸਨ ਮੀਂਹ ਨਾ ਪਵੇ ਲੋਹੜੀ ਹਾੜੀ ਲਗੇ ਕੋਹੜੀ। ਇਹਨਾਂ ਕਹਾਵਤਾਂ ਚੋਂ ਹੀ ਜਨਮ ਲੈਂਦਾ ਹੈ ਲੋਹੜੀ ਦਾ ਪਵਿਤਰ ਤਿਉਹਾਰ। ਕਈ ਵਿਦਵਾਨਾਂ ਦਾ ਖਿਆਲ ਹੈ ਕੇ ਲੋਹੜੀ ਦੀ ਰਾਤ ਨੂੰ ਤਿਲ ਅਤੇ ਗੁੜ ਨਾਲ ਬਣੀਆਂ ਰਿਉੜੀਆਂ ਵੰਡੀਂਆਂ ਜਾਂਦੀਆਂ ਹਨ ਇਸ ਕਰ ਕੇ ਤਿਲ ਰੋੜੀ ਤੋ ਬਿਗੜਕੇ ਇਸ ਦਾ ਨਾਮ ਲੋਹੜੀ ਬਣ ਗਿਆ ਖੈਰ ਜੋ ਵੀ ਹੋਵੇ ਇਹ ਇਕ ਪ੍ਰਿਵਾਰਕ ਤਿਉਹਾਰ ਕਿਸਾਨਾਂ ਖੇਤ ਮਜ਼ਦੂਰਾਂ ਅਤੇ ਸਮੁਚੇ ਦੇਸ਼ ਵਾਸੀਆਂ ਦਾ ਸਾਂਝਾ ਤਿਉਹਾਰ ਹੈ ਜੋ ਕਿਸੇ ਵੀ ਧਰਮ ਮਜ਼ਹਬ ਦੀ ਵਲਗਣ ਵਿਚ ਨਹੀਂ ਆਊਂਦਾ। ਮੱਨੁਖੀ ਜੀਵਨ ਦਿਨ ਰਾਤ ਖੁਸ਼ੀਆਂ ਅਤੇ ਗੱਮਾਂ ਦੇ ਚੱਕਰ ਵਿਚ ਬਤੀਤ ਹੁੰਦਾ ਹੈ। ਖੁਸ਼ੀ ਥੋੜ ਚਿਰੀ ਹੁੰਦੀ ਹੈ ਅਤੇ ਗੱਮ ਕਈ ਵੇਰ ਤਾ ਲੱਕੜੀ ਲੱਗੇ ਘੁਣ ਵਾਂਗ ਇਨਸਾਨ ਨੂੰ ਅੰਦਰੋ ਅੰਦਰੀ ਇਨਾ ਖੋਖਲਾ ਕਰ ਜਾਂਦਾ ਹੈ ਕਿ ਜੀਵਨ ਬੇਸੁਆਦ ਬੇਸੁਰਾ ਫਿਕਾ ਫਿਕਾ ਜਿਹਾ ਹੋ ਕੇ ਰਹਿ ਜਾਂਦਾ ਹੈ ਜੀਵਨ ਵਿਚ ਖੜੋਤ ਆ ਜਾਂਦੀ ਹੈ। ਕੋਈ ਖੁਸ਼ੀ ਦਾ ਪੱਲ ਹੀ ਉਸ ਖੜੋਤ ਨੂੰ ਤੋੜ ਕੇ ਮਨੁੱਖ ਵਿਚ ਨਵਾਂ ਉਤਸ਼ਾਹ ਨਵੀਂ ਉਮੰਗ ਪੈਦਾ ਕਰ ਸਕਦਾ ਹੈ। ਖੁਸ਼ੀਆਂ ਦੇ ਪੱਲ ਟੋਹਲਣ ਲਈ ਪਹਿਲਾਂ ਪਹਿਲ ਪੁਰਾਤਨ ਮਨੁਖ ਚੰਦਰਮਾਂ ਦੀ ਲੁਕਣ ਮੀਟੀ ਤੋਂ ਪ੍ਰਭਾਵਤ ਹੋ ਕੇ ਮੱਸਿਆ ਪੁਨਿਆਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਮਨਾਉਣ ਲਈ ਇਕੱਠ ਕਰਨ ਲੱਗ ਪਿਆ ਇਕ ਸਾਂਝੀ ਸੋਚ ਉਭਰਨੀ ਸ਼ੁਰੂ ਹੋ ਗਈ ਪ੍ਰਿਵਾਰਕ ਜੀਵਨ ਦਾ ਜਨਮ ਹੋਇਆ ਰਿਸ਼ਤਿਆਂ ਨਾਤਿਆਂ ਦੀ ਪਹਿਚਾਣ ਹੋਈ ਮੋਸਮਾਂ ਵਾਤਾਵਰਨ ਤੋਂ ਪ੍ਰਭਾਵਤ ਹੋ ਕੇ ਖੁਸ਼ੀਆਂ ਮਨਾਉਣ ਲਈ ਕੁਝ ਦਿਨਾਂ ਦੀ ਚੋਣ ਹੋਈ ਹੋਲੀ ਹੋਲੀ ਉਹ ਦਿਨ ਤਿਉਹਾਰਾਂ ਮੇਲਿਆਂ ਵਿ