ਭਾਰਤੀ ਲੋਕਾਂ ਨੇ ਬਹੁਤ ਸਾਰੇ ਤਿਉਹਾਰ ਸਿਰਜੇ ਜਾਂ ਪਰੰਪਰਾਵਾਂ ਤੋਂ ਗ੍ਰਹਿਣ ਕੀਤੇ ਹਨ ਜਿਨ੍ਹਾਂ ਨੂੰ ਬੜੇ ਚਾਵਾਂ ਉਮੰਗਾਂ ਅਤੇ ਇਛਾਵਾਂ ਦੀ ਤ੍ਰਿਪਤੀ ਹਿੱਤ ਮਨਾਉਂਦੇ ਹਨ ਅਤੇ ਮਾਣਦੇ ਹਨ। ਨੌਂ ਦਿਨ ਅਤੇ ਤੇਰ੍ਹਾਂ ਤਿਉਹਾਰ ਜਿਹੀ ਪ੍ਰਸਿਧ ਕਹਾਵਤ ਤਿਉਹਾਰਾਂ ਦੇ ਨਿਰੰਤਰ ਚਲਦੇ ਕਾਫਲੇ ਦੀ ਉਪਜ ਹੈ। ਤਿਉਹਾਰ ਮਨੁੱਖੀ ਜੀਵਨ ਦੀ ਰੰਗੀਨ ਝਲਕ ਹੈ। ਮਨੁੱਖ ਦੇ ਸੁਹਜ ਦੀ ਅਨੁਭੂਤੀ ਦਾ ਬਾਹਰੀ ਪ੍ਰਗਟਾਵਾ ਹੈ ਅਤੇ ਉਸ ਦੀ ਸਮੂਹਿਕ ਤਰੱਕੀ ਦੀ ਭਾਵਨਾ ਵਿਚ ਬੱਝਿਆ ਅਤੇ ਸਮੋਇਆ ਹੋਇਆ ਸ਼ਿਰੋਮਣੀ ਜਜ਼ਬਾ ਹੈ। ਏਕਤਾ ਭਾਈਵਾਲਤਾ ਸਾਂਝ ਪਿਆਰ ਕੁਰਬਾਨੀ ਆਦਿ ਅਨੇਕ ਸਰੋਕਾਰਾਂ ਦਾ ਪ੍ਰਗਟਾਵਾ ਕਾਰਜ ਅਤੇ ਪ੍ਰਕਾਰਜ ਤਿਉਹਾਰਾਂ ਵਿਚ ਨਿਹਿਤ ਹੈ। ਹੋਲੀ ਵੀ ਇਕ ਅਜਿਹਾ ਤਿਉਹਾਰ ਹੈ ਜਿਸ ਵਿਚ ਮਾਨਵੀ ਏਕਤਾ ਅਤੇ ਸਾਂਝਾਂ ਦੇ ਅਮੁੱਕ ਅਤੇ ਨਿਰੰਤਰ ਵਹਿਣ ਵਗਦੇ ਹੋਏ ਪ੍ਰਤੀਤ ਹੁੰਦੇ ਹਨ। ਤਿਉਹਾਰਾਂ ਦੇ ਵਰਗੀਕਰਨ ਦੀਆਂ ਅਵਤਾਰੀ ਪੁਰਵ ਖੇਤਰੀ ਜਾਂ ਸਥਾਨਕ ਪੱਧਰ ਦੇ ਤਿਉਹਾਰ ਮੌਸਮੀ ਜਾਂ ਰੁੱਤਾਂ ਨਾਲ ਸੰਬੰਧਿਤ ਤਿਉਹਾਰ ਇਤਿਹਾਸਕ ਪੱਖੋਂ ਵਿਲੱਖਣਤਾ ਰੱਖਣ ਵਾਲੇ ਤਿਉਹਾਰ ਆਦਿ ਕਈ ਵੰਨਗੀਆਂ ਹਨ ਜਿਨ੍ਹਾਂ ਦੀਆਂ ਅੱਗੋਂ ਹੋਰ ਅਨੇਕ ਵੰਨਗੀਆਂ ਦੱਸੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਹੋਲੀ ਮੌਸਮੀ ਯਾਨਿ ਰੁੱਤ ਸੰਬੰਧੀ ਤਿਉਹਾਰਾਂ ਵਿਚੋਂ ਇਕ ਹੈ ਜਦ ਕਿ ਹੋਲਾ ਇਤਿਹਾਸਕ ਪ੍ਰਸੰਗਤਾ ਨਾਲ ਵਿਸ਼ੇਸ਼ ਕਰਕੇ ਜੁੜਿਆ ਹੋਇਆ ਤਿਉਹਾਰ ਹੈ। ਏਕਤਾ ਅਤੇ ਸਾਂਝਾਂ ਦੇ ਪ੍ਰਤੀਕ ਹੋਲੀ ਤਿਉਹਾਰ ਨੂੰ ਮਨਾਉਣ ਦਾ ਆਰੰਭ ਮਾਨਵ ਜਾਤੀ ਦੇ ਖੁਸ਼ੀਆਂ-ਖੇੜਿਆਂ ਨੂੰ ਅਨੁਭਵ ਕਰਨ ਵਾਲੀਆਂ ਅਵਸਥਾਵਾਂ ਜਾਂ ਮੌਕਿਆਂ ਤੋਂ ਹੋਇਆ ਮੰਨਿਆ ਜਾ ਸਕਦਾ ਹੈ। ਇਸਦਾ ਸਮਾਂ-ਸਾਲ ਨਿਰਧਾਰਿਤ ਕਰਨਾ ਭਾਂਵੇਂ ਨਿਸਚਿਤ ਨਹੀਂ ਹੋ ਸਕਦਾ ਪਰ ਇਹ ਤਿਉਹਾਰ ਮਨੁੱਖੀ ਚੇਤਨਾ ਪੜਾਅ ਦੇ ਕਾਲ ਦਾ ਜ਼ਰੂਰ ਆਖਿਆ ਜਾ ਸਕਦਾ ਹੈ। ਭਾਵ ਇਹ ਕਿ ਇਤਿਹਾਸਕ ਸਮਿਆਂ ਤੋਂ ਪਹਿਲਾਂ ਹੋਲੀ ਨੇ ਜਨਮ ਲੈ ਲਿਆ ਸੀ ਭਾਵੇਂ ਉਸ ਵੇਲੇ ਇਸ ਤਿਉਹਾਰ ਦਾ ਨਾਮਕਰਨ ਕੁਝ ਹੋਰ ਹੀ ਕੀਤਾ ਗਿਆ ਹੋਵੇ ਜਾਂ ਨਾਮ ਨਾ ਵੀ ਰੱਖਿਆ ਜਾ ਸਕਿਆ ਹੋਵੇ। ਭਾਰਤ ਵਿਚ ਉਪਲਬਧ ਪ੍ਰਾਚੀਨ ਗ੍ਰੰਥਾਂ ਤੋਂ ਮਿਥਿਕ ਕਾਲ ਦੇ ਸਮਿਆਂ ਵਿਚ ਇਸ ਤਿਉਹਾਰ ਨੂੰ ਮਨਾਏ ਜਾਣ ਦੇ ਆਮ ਪ੍ਰਮਾਣ ਮਿਲਦੇ ਹਨ। ਮਹਾਂਭਾਰਤ ਅਤੇ ਉਸ ਤੋਂ ਵੀ ਪਹਿਲੇ ਸਮਿਆਂ ਵਿਚ ਇਹ ਤਿਉਹਾਰ ਪ੍ਰਚਲਿਤ ਹੋ ਚੁੱਕਾ ਸੀ ਅਤੇ ਲੋਕ-ਮਾਨਸਿਕਤਾ ਦਾ ਪ੍ਰਗਟਾਵਾ ਮਹਿਜ਼ ਕੁਦਰਤੀ ਰੰਗਾਂ ਦੀ ਆਪਸੀ ਆਦਾਨ-ਪ੍ਰਦਾਨ ਕਰਨ ਵਾਲੀ ਜੁਗਤ ਰਾਹੀਂ ਪ੍ਰਗਟ ਕਰਨਾ ਸ਼ੁਰੂ ਹੋ ਚੁੱਕਾ ਸੀ। ਇਨ੍ਹਾਂ ਕਾਲ ਖੰਡਾਂ ਤਕ ਇਸ ਤਿਉਹਾਰ ਨੇ ਰੁੱਤਾਂ-ਤਿਉਹਾਰਾਂ ਤੋਂ ਇਲਾਵਾ ਆਪਣਾ ਮਿਥਿਹਾਸਕ ਇਤਿਹਾਸਕ ਅਤੇ ਧਾਰਮਿਕ ਸਰੂਪ ਵੀ ਲੋਕਤਾ ਦੇ ਰੰਗ ਵਿਚ ਪ੍ਰਗਟ ਕਰਨ ਦੇ ਲੱਛਣਾਂ ਨੂੰ ਆਪਣੀ ਦਿੱਖ ਜਾਂ ਮਨਾਉਣ ਦੀ ਪ੍ਰਦਰਸ਼ਨੀ ਵਿਚ ਸਮੋਅ ਲਿਆ ਸੀ। ਇਸ ਪ੍ਰਕਾਰ ਹੋਲੀ ਦਾ ਤਿਉਹਾਰ ਮਾਨਵੀ ਸਾਂਝਾਂ ਦੇ ਨਾਲ ਸਮਿਆਂ ਦੇ ਵਿਭਿੰਨ ਕਾਲ ਖੰਡਾਂ ਦੇ ਵਿਚੋਂ ਪ੍ਰਵਾਹਮਾਨ ਹੁੰਦਾ ਹੋਇਆ ਵਿਸ਼ਾਲ ਏਕਤਾ ਦੇ ਪ੍ਰਗਟਾਵੇ ਦਾ ਪ੍ਰਤੀਕ ਹੋ ਨਿਬੜਿਆ ਸੀ। ਤਾਂ ਹੀ ਤਾਂ ਕਿਹਾ ਗਿਆ ਹੈ ਗ਼ਮ ਅਸਾਡੇ ਦੂਰ ਕਰਕੇ ਭਰ ਦਈਂ ਖੁਸ਼ੀਆਂ ਦੀ ਝੋਲੀ। ਦੂਈ ਦਵੈਤ ਸਭ ਦੂਰ ਕਰਕੇ ਸਭ ਨੂੰ ਗਲੇ ਲਗਾਂਦੀ ਹੋਲੀ। ਬਸੰਤ ਰੁੱਤ ਦਾ ਇਹ ਪ੍ਰਮੁੱਖ ਤਿਉਹਾਰ ਪ੍ਰਾਚੀਨ ਸਮਿਆਂ ਵਿਚ ਚਾਲੀ ਦਿਨ ਤਕ ਮਨਾਇਆ ਜਾਂਦਾ ਸੀ। ਅੱਜ ਕੱਲ੍ਹ ਕੁਝ ਖੇਤਰਾਂ ਵਿਚ ਹਫਤਾ ਦਸ ਦਿਨ ਤਕ ਅਤੇ ਅਤਿ-ਆਧੁਨਿਕ ਦੌਰ ਵਿਚ ਤਾਂ ਇਕ-ਦੋ ਦਿਨਾਂ ਵਿਚ ਹੀ ਇਸ ਨੂੰ ਮਨਾਉਣ ਦੀ ਰੁਚੀ ਵੇਖੀ ਜਾ ਸਕਦੀ ਹੈ। ਇਸ ਗਿਰਾਵਟ ਦੇ ਕਈ ਕਾਰਨ ਦੱਸੇ ਜਾ ਸਕਦੇ ਹਨ। ਸੰਖੇਪ ਵਿਚ ਇਨਾਂ ਹੀ ਕਿਹਾ ਜਾ ਸਕਦਾ ਹੈ ਕਿ ਅਜੋਕਾ ਮਨੁੱਖ ਸੰਕੀਰਨ ਅਤੇ ਬਾਜ਼ਾਰੂ ਰੁਚੀਆਂ ਦਾ ਵਧੇਰੇ ਗੁਲਾਮ ਹੋ ਚੁੱਕਾ ਹੈ। ਪਰ ਤਿਉਹਾਰ ਪ੍ਰਤੀ ਅਜੇ ਵੀ ਮਾਨਵੀ ਸੰਵੇਦਨਾਂਵਾਂ ਦਾ ਖ਼ਾਤਮਾ ਨਹੀਂ ਹੋਇਆ ਇਹ ਅਟੱਲ ਸਚਾਈ ਹੈ। ਮਨੁੱਖਤਾ ਦੀ ਮਾਨਸਿਕਤਾ ਜਦੋਂ ਪ੍ਰਕਿਰਤਕ ਖੁਸ਼ੀ ਨੂੰ ਆਧਾਰ-ਭੂਮੀ ਮੰਨ ਕੇ ਖ਼ਿੜ ਉੱਠਦੀ ਹੈ ਤਾਂ ਸਭਨੀਂ ਪਾਸੀਂ ਖੇੜਾ ਛਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਕਣਕਾਂ ਦੇ ਸਿੱਟੇ ਅਥਵਾ ਬੱਲੀਆਂ ਭਰਪੂਰ ਜੋਬਨ ਤੇ ਹੁੰਦੀਆਂ ਹਨ। ਇਨ੍ਹਾਂ ਹੋਲੀ ਦੇ ਦਿਨਾਂ ਤੋਂ ਮਗਰੋਂ ਹੀ ਉਨ੍ਹਾਂ ਨੇ ਹਰਿਆਵਲ ਨੂੰ ਛੱਡ ਕੇ ਸੁਨਹਿਰੀ ਰੰਗ ਵੱਲ ਪਲਸੇਟਾ ਮਾਰਨਾ ਹੁੰਦਾ ਹੈ। ਸਰੋਂ ਦੇ ਖੇਤ ਪੀਲੀ ਪੁਸ਼ਾਕ ਪਾਈ ਦੂਰੋਂ ਅਨੋਖੀ ਝਲਕ ਪ੍ਰਦਾਨ ਕਰ ਰਹੇ ਹੁੰਦੇ ਹਨ ਅਤੇ ਲੋਕ-ਰੰਗ ਵਿਚ ਹੋਰ ਇਜ਼ਾਫਾ ਕਰ ਰਹੇ ਹੁੰਦੇ ਹਨ। ਭਾਰਤੀ ਲੋਕਾਂ ਨੇ ਬਹੁਤ ਸਾਰੇ ਤਿਉਹਾਰ ਸਿਰਜੇ ਜਾਂ ਪਰੰਪਰਾਵਾਂ ਤੋਂ ਗ੍ਰਹਿਣ ਕੀਤੇ ਹਨ ਜਿਨ੍ਹਾਂ ਨੂੰ ਬੜੇ ਚਾਵਾਂ ਉਮੰਗਾਂ ਅਤੇ ਇਛਾਵਾਂ ਦੀ ਤ੍ਰਿਪਤੀ ਹਿੱਤ ਮਨਾਉਂਦੇ ਹਨ ਅਤੇ ਮਾਣਦੇ ਹਨ। ਨੌਂ ਦਿਨ ਅਤੇ ਤੇਰ੍ਹਾਂ ਤਿਉਹਾਰ ਜਿਹੀ ਪ੍ਰਸਿਧ ਕਹਾਵਤ ਤਿਉਹਾਰਾਂ ਦੇ ਨਿਰੰਤਰ ਚਲਦੇ ਕਾਫਲੇ ਦੀ ਉਪਜ ਹੈ। ਤਿਉਹਾਰ ਮਨੁੱਖੀ ਜੀਵਨ ਦੀ ਰੰਗੀਨ ਝਲਕ ਹੈ। ਮਨੁੱਖ ਦੇ ਸੁਹਜ ਦੀ ਅਨੁਭੂਤੀ ਦਾ ਬਾਹਰੀ ਪ੍ਰਗਟਾਵਾ ਹੈ ਅਤੇ ਉਸ ਦੀ ਸਮੂਹਿਕ ਤਰੱਕੀ ਦੀ ਭਾਵਨਾ ਵਿਚ ਬੱਝਿਆ ਅਤੇ ਸਮੋਇਆ ਹੋਇਆ ਸ਼ਿਰੋਮਣੀ ਜਜ਼ਬਾ ਹੈ। ਏਕਤਾ ਭਾਈਵਾਲਤਾ ਸਾਂਝ ਪਿਆਰ ਕੁਰਬਾਨੀ ਆਦਿ ਅਨੇਕ ਸਰੋਕਾਰਾਂ ਦਾ ਪ੍ਰਗਟਾਵਾ ਕਾਰਜ ਅਤੇ ਪ੍ਰਕਾਰਜ ਤਿਉਹਾਰਾਂ ਵਿਚ ਨਿਹਿਤ ਹੈ। ਹੋਲੀ ਵੀ ਇਕ ਅਜਿਹਾ ਤਿਉਹਾਰ ਹੈ ਜਿਸ ਵਿਚ ਮਾਨਵੀ ਏਕਤਾ ਅਤੇ ਸਾਂਝਾਂ ਦੇ ਅਮੁੱਕ ਅਤੇ ਨਿਰੰਤਰ ਵਹਿਣ ਵਗਦੇ ਹੋਏ ਪ੍ਰਤੀਤ ਹੁੰਦੇ ਹਨ। ਤਿਉਹਾਰਾਂ ਦੇ ਵਰਗੀਕਰਨ ਦੀਆਂ ਅਵਤਾਰੀ ਪੁਰਵ ਖੇਤਰੀ ਜਾਂ ਸਥਾਨਕ ਪੱਧਰ ਦੇ ਤਿਉਹਾਰ ਮੌਸਮੀ ਜਾਂ ਰੁੱਤਾਂ ਨਾਲ ਸੰਬੰਧਿਤ ਤਿਉਹਾਰ ਇਤਿਹਾਸਕ ਪੱਖੋਂ ਵਿਲੱਖਣਤਾ ਰੱਖਣ ਵਾਲੇ ਤਿਉਹਾਰ ਆਦਿ ਕਈ ਵੰਨਗੀਆਂ ਹਨ ਜਿਨ੍ਹਾਂ ਦੀਆਂ ਅੱਗੋਂ ਹੋਰ ਅਨੇਕ ਵੰਨਗੀਆਂ ਦੱਸੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਹੋਲੀ ਮੌਸਮੀ ਯਾਨਿ ਰੁੱਤ ਸੰਬੰਧੀ ਤਿਉਹਾਰਾਂ ਵਿਚੋਂ ਇਕ ਹੈ ਜਦ ਕਿ ਹੋਲਾ ਇਤਿਹਾਸਕ ਪ੍ਰਸੰਗਤਾ ਨਾਲ ਵਿਸ਼ੇਸ਼ ਕਰਕੇ ਜੁੜਿਆ ਹੋਇਆ ਤਿਉਹਾਰ ਹੈ। ਏਕਤਾ ਅਤੇ ਸਾਂਝਾਂ ਦੇ ਪ੍ਰਤੀਕ ਹੋਲੀ ਤਿਉਹਾਰ ਨੂੰ ਮਨਾਉਣ ਦਾ ਆਰੰਭ ਮਾਨਵ ਜਾਤੀ ਦੇ ਖੁਸ਼ੀਆਂ-ਖੇੜਿਆਂ ਨੂੰ ਅਨੁਭਵ ਕਰਨ ਵਾਲੀਆਂ ਅਵਸਥਾਵਾਂ ਜਾਂ ਮੌਕਿਆਂ ਤੋਂ ਹੋਇਆ ਮੰਨਿਆ ਜਾ ਸਕ