Typing Test

1:00

ਅਜੋਕਾ ਭਾਰਤੀ ਸਮਾਜ ਗਲੋਬਲਾਈਜੇਸ਼ਨ । ਯੁੱਗ ਵਿੱਚ ਪ੍ਰਵੇਸ਼ ਕਰਕੇ ਵੀ ਸਾਮੰਤੀਵਾਦੀ ਸਿਸਟਮ ਨਾਲ ਜੁੜਿਆ ਹੋਇਆ ਹੈ, ਜਿੱਥੇ ਔਰਤ ਦਾ ਮਾਣ ਸਨਮਾਨ, ਅਜ਼ਾਦੀ ਨਿਰਾਰਥਕ ਹੈ ਤੇ ਉਹ ਬਲਾਤਕਾਰ, ਘਰੇਲੂ ਹਿੰਸਾ, ਹਰੇਕ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੈ। ਇਹ ਕਿੰਨੀ ਅਫਸੋਸਨਾਕ ਗੱਲ ਹੈ ਕਿ ਸਾਡੇ ਸਮਾਜ ਵਿੱਚ ਘਰ ਦੇ ਬਾਹਰ ਤਾਂ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਇੱਕ ਵੱਡਾ ਸੁਆਲ ਹੈ ਹੀ, ਦਹਿਲੀਜ਼ ਦੇ ਅੰਦਰ ਵੀ ਹਾਲਾਤ ਕੁਝ ਬਹੁਤੇ ਵਧੀਆ ਨਹੀਂ ਦਿਖਾਈ ਦੇ ਰਹੇ ਹਨ। ਯੂਐਨ ਵਿਸ਼ਵ ਜਨਸੰਖਿਆ ਫੰਡ ਅਤੇ ਇੰਟਰਨੈਸ਼ਨਲ ਸੈਂਟਰ ਫਾਰ ਰਿਸਰਚ ਆਨ ਵੂਮੈਨ ਦੀ ਹੁਣੇ ਜਿਹੇ ਰਿਪੋਰਟ ਵਿੱਚ ਸਾਹਮਣੇ ਆਏ ਨਤੀਜੇ ਨਾ ਸਿਰਫ਼ ਹੈਰਾਨ ਕਰਨ ਵਾਲੇ ਹਨ, ਸਗੋਂ ਸ਼ਰਮਸਾਰ ਕਰਨ ਵਾਲੇ ਹਨ। ਭਾਰਤ ਦੇ ਸੱਤ ਰਾਜਾਂ ਵਿੱਚ ਕੀਤੇ ਗਏ ਇਸ ਸਰਵੇ ਦੀ ਰਿਪੋਰਟ ਦੱਸਦੀ ਹੈ ਕਿ ਅੱਜ ਵੀ 10 ਵਿੱਚੋਂ 6 ਮਰਦ ਆਪਣੀ ਪਤਨੀ ਦੇ ਨਾਲ ਹਿੰਸਕ ਵਿਵਹਾਰ ਕਰਦੇ ਹਨ। ਇਹ ਹਕੀਕਤ ਭਾਵੇਂ ਹੀ ਸਾਨੂੰ ਹੈਰਾਨ ਪਰੇਸ਼ਾਨ ਕਰੇ, ਪਰ ਦੇਸ ਦੀ ਅੱਧੀ ਅਬਾਦੀ ਦੇ ਹਾਲਾਤਾਂ ਦੀ ਕੌੜੀ ਸੱਚਾਈ ਨੂੰ ਸਾਹਮਣੇ ਲਿਆਉਣ ਵਾਲੀ ਤਾਂ ਜ਼ਰੂਰ ਹੈ। ਇਹ ਰਿਪੋਰਟ ਸਾਡੇ ਸਮਾਜ ਅਤੇ ਪਰਿਵਾਰ ਦਾ ਉਹ ਭਿਅੰਕਰ ਚਿਹਰਾ ਪੇਸ਼ ਕਰਦੀ ਹੈ, ਜਿੱਥੇ ਇਸਤਰੀਆਂ ਨੂੰ ਆਪਣੇ ਹੀ ਵਿਹੜੇ ਵਿੱਚ ਆਪਣੇ ਹੀ ਲੋਕਾਂ ਦੀ ਹਿੰਸਾ ਝੱਲਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਰਿਪੋਰਟ ਵਿੱਚ 60 ਫ਼ੀਸਦੀ ਪੁਰਸ਼ਾਂ ਦਾ ਇਹ ਸਵੀਕਾਰ ਕਰਨਾ ਕਿ ਉਹ ਆਪਣੀ ਪਤਨੀ ਦੇ ਨਾਲ ਹਿੰਸਕ ਵਿਵਹਾਰ ਕਰਦੇ ਹਨ, ਦਹਿਲੀਜ਼ ਦੇ ਅੰਦਰ ਹੋਣ ਵਾਲੇ ਇਸਤਰੀਆਂ ਦੇ ਭਾਵਨਾਤਮਕ ਅਤੇ ਸਰੀਰਕ ਪੱਖੋਂ ਤੰਗ-ਪਰੇਸ਼ਾਨ ਦਾ ਖੁਲਾਸਾ ਕਰਨ ਨੂੰ ਕਾਫੀ ਹੈ। ਜ਼ਿਕਰਯੋਗ ਹੈ ਕਿ ਇਸ ਰਿਪੋਰਟ ਵਿੱਚ ਔਰਤਾਂ ਦੇ ਨਾਲ ਹੋਣ ਵਾਲੇ ਹਿੰਸਾਤਮਕ ਵਿਵਹਾਰ ਨੂੰ ਸਿਰਫ਼ ਕੁੱਟ-ਮਾਰ ਤੱਕ ਸੀਮਤ ਨਹੀਂ ਰੱਖਿਆ ਗਿਆ ਹੈ। ਇਸ ਵਿੱਚ ਹਿੰਸਾ ਦੀਆਂ ਚਾਰ ਸ਼੍ਰੇਣੀਆਂ ਰੱਖੀਆਂ ਗਈਆਂ ਹਨ, ਜਿਸ ਵਿੱਚ ਮਾਨਸਿਕ ਅਤੇ ਸਰੀਰਕ ਹਿੰਸਾ ਦੇ ਨਾਲ ਹੀ ਯੌਨ ਹਿੰਸਾ ਅਤੇ ਆਰਥਿਕ ਪਰੇਸ਼ਾਨੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤੱਥਾਂ ਦੇ ਆਧਾਰ 'ਤੇ ਜੋ ਅੰਕੜੇ ਸਾਹਮਣੇ ਆਏ ਹਨ, ਉਹ ਔਰਤਾਂ ਦੀਆਂ ਉਨ੍ਹਾਂ ਸਥਿਤੀਆਂ ਨੂੰ ਪੇਸ਼ ਕਰਦੇ ਹਨ, ਜਿਨ੍ਹਾਂ ਵਿੱਚ ਉਹ ਆਪਣਿਆਂ ਦਾ ਸਾਥ ਪਾ ਕੇ ਵੀ ਘੁਟਨ ਭਰੀ ਜ਼ਿੰਦਗੀ ਜੀਅ ਰਹੀਆਂ ਹਨ। ਵਿਸ਼ਵ ਪੱਧਰ 'ਤੇ ਔਰਤਾਂ ਦੀ ਗੁਲਾਮੀ ਬਾਰੇ ਅਨੇਕਾਂ ਘਟਨਾਵਾਂ ਮਿਲ ਜਾਂਦੀਆਂ ਹਨ, ਜਿੱਥੇ ਕਾਨੂੰਨ ਵੀ ਇਸਤਰੀ ਵਿਰੋਧੀ ਭੂਮਿਕਾ ਨਿਭਾਉਂਦੇ ਹਨ। ਕੁਝ ਉਦਾਹਰਨਾਂ ਹੇਠ ਲਿਖੀਆਂ ਹਨ-ਦਿੱਲੀ ਵਿੱਚ 2012 ਦੇ ਨਿਰਭਇਆ ਕਾਂਡ ਦੇ ਬਾਅਦ ਦੁਨੀਆਂ ਭਰ ਵਿੱਚ ਭਾਰਤ ਦਾ ਅਕਸ ਖ਼ਰਾਬ ਹੋਇਆ। ਪਰ ਇਕ ਸਾਲ ਬਾਅਦ ਹੀ ਕਾਨੂੰਨ ਵਿੱਚ ਇਕ ਨਵੀਂ ਧਾਰਾ ਜੋੜੀ ਗਈ, ਜਿਸ ਦੇ ਮੁਤਾਬਕ ਪਤਨੀ 15 ਸਾਲ ਤੋਂ ਜ਼ਿਆਦਾ ਉਮਰ ਦੀ ਹੈ, ਤਾਂ ਔਰਤ ਦੇ ਨਾਲ ਉਸ ਦੇ ਪਤੀ ਦੁਆਰਾ ਜਿਸਮਾਨੀ ਸੰਬੰਧਾਂ ਨੂੰ ਬਲਾਤਕਾਰ ਨਹੀਂ ਮੰਨਿਆ ਜਾਵੇਗਾ। ਸਿੰਗਾਪੁਰ ਵਿੱਚ ਜੇਕਰ ਲੜਕੀ ਦੀ ਉਮਰ ਜੇਕਰ 13 ਸਾਲ ਤੋਂ ਜ਼ਿਆਦਾ ਹੈ, ਤਾਂ ਉਸ ਦੇ ਨਾਲ ਗ੍ਰਹਿਸਥ ਜੀਵਨ ਦੌਰਾਨ ਜਿਸਮਾਨੀ ਸੰਬੰਧ ਬਲਾਤਕਾਰ ਨਹੀਂ ਮੰਨੇ ਜਾਂਦੇ। ਮਾਲਟਾ ਤੇ ਲੈਬਨਾਨ ਵਿੱਚ ਜੇਕਰ ਲੜਕੀ ਨੂੰ ਅਗ਼ਵਾ ਕਰਨ ਵਾਲਾ ਉਸ ਨਾਲ ਵਿਆਹ ਕਰ ਲੈਂਦਾ ਹੈ, ਤਾਂ ਉਸ ਦਾ ਅਪਰਾਧ ਖਾਰਜ ਹੋ ਜਾਂਦਾ ਹੈ ਅਰਥਾਤ ਉਸ 'ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਇਹੋ ਜਿਹੇ ਕਾਨੂੰਨ ਪਹਿਲਾਂ ਕੋਸਟਾ ਰੀਕਾ, ਇਥੀਓਪੀਆ ਅਤੇ ਪੇਰੂ ਵਰਗੇ ਦੇਸਾਂ ਵਿੱਚ ਹੁੰਦੇ ਸਨ। ਜਿਨ੍ਹਾਂ ਨੂੰ ਪਿਛਲੇ ਦਹਾਕਿਆਂ ਵਿੱਚ ਬਦਲ ਦਿੱਤਾ ਗਿਆ ਹੈ। ਅਜੋਕਾ ਭਾਰਤੀ ਸਮਾਜ ਗਲੋਬਲਾਈਜੇਸ਼ਨ ਯੁੱਗ ਵਿੱਚ ਪ੍ਰਵੇਸ਼ ਕਰਕੇ ਵੀ ਸਾਮੰਤੀਵਾਦੀ ਸਿਸਟਮ ਨਾਲ ਜੁੜਿਆ ਹੋਇਆ ਹੈ, ਜਿੱਥੇ ਔਰਤ ਦਾ ਮਾਣ ਸਨਮਾਨ, ਅਜ਼ਾਦੀ ਨਿਰਾਰਥਕ ਹੈ ਤੇ ਉਹ ਬਲਾਤਕਾਰ, ਘਰੇਲੂ ਹਿੰਸਾ, ਹਰੇਕ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੈ। ਇਹ ਕਿੰਨੀ ਅਫਸੋਸਨਾਕ ਗੱਲ ਹੈ ਕਿ ਸਾਡੇ ਸਮਾਜ ਵਿੱਚ ਘਰ ਦੇ ਬਾਹਰ ਤਾਂ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਇੱਕ ਵੱਡਾ ਸੁਆਲ ਹੈ ਹੀ, ਦਹਿਲੀਜ਼ ਦੇ ਅੰਦਰ ਵੀ ਹਾਲਾਤ ਕੁਝ ਬਹੁਤੇ ਵਧੀਆ ਨਹੀਂ ਦਿਖਾਈ ਦੇ ਰਹੇ ਹਨ। ਯੂਐਨ ਵਿਸ਼ਵ ਜਨਸੰਖਿਆ ਫੰਡ ਅਤੇ ਇੰਟਰਨੈਸ਼ਨਲ ਸੈਂਟਰ ਫਾਰ ਰਿਸਰਚ ਆਨ ਵੂਮੈਨ ਦੀ ਹੁਣੇ ਜਿਹੇ ਰਿਪੋਰਟ ਵਿੱਚ ਸਾਹਮਣੇ ਆਏ ਨਤੀਜੇ ਨਾ ਸਿਰਫ਼ ਹੈਰਾਨ ਕਰਨ ਵਾਲੇ ਹਨ, ਸਗੋਂ ਸ਼ਰਮਸਾਰ ਕਰਨ ਵਾਲੇ ਹਨ। ਭਾਰਤ ਦੇ ਸੱਤ ਰਾਜਾਂ ਵਿੱਚ ਕੀਤੇ ਗਏ ਇਸ ਸਰਵੇ ਦੀ ਰਿਪੋਰਟ ਦੱਸਦੀ ਹੈ ਕਿ ਅੱਜ ਵੀ 10 ਵਿੱਚੋਂ 6 ਮਰਦ ਆਪਣੀ ਪਤਨੀ ਦੇ ਨਾਲ ਹਿੰਸਕ ਵਿਵਹਾਰ ਕਰਦੇ ਹਨ। ਇਹ ਹਕੀਕਤ ਭਾਵੇਂ ਹੀ ਸਾਨੂੰ ਹੈਰਾਨ ਪਰੇਸ਼ਾਨ ਕਰੇ, ਪਰ ਦੇਸ ਦੀ ਅੱਧੀ ਅਬਾਦੀ ਦੇ ਹਾਲਾਤਾਂ ਦੀ ਕੌੜੀ ਸੱਚਾਈ ਨੂੰ ਸਾਹਮਣੇ ਲਿਆਉਣ ਵਾਲੀ ਤਾਂ ਜ਼ਰੂਰ ਹੈ। ਇਹ ਰਿਪੋਰਟ ਸਾਡੇ ਸਮਾਜ ਅਤੇ ਪਰਿਵਾਰ ਦਾ ਉਹ ਭਿਅੰਕਰ ਚਿਹਰਾ ਪੇਸ਼ ਕਰਦੀ ਹੈ, ਜਿੱਥੇ ਇਸਤਰੀਆਂ ਨੂੰ ਆਪਣੇ ਹੀ ਵਿਹੜੇ ਵਿੱਚ ਆਪਣੇ ਹੀ ਲੋਕਾਂ ਦੀ ਹਿੰਸਾ ਝੱਲਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਰਿਪੋਰਟ ਵਿੱਚ 60 ਫ਼ੀਸਦੀ ਪੁਰਸ਼ਾਂ ਦਾ ਇਹ ਸਵੀਕਾਰ ਕਰਨਾ ਕਿ ਉਹ ਆਪਣੀ ਪਤਨੀ ਦੇ ਨਾਲ ਹਿੰਸਕ ਵਿਵਹਾਰ ਕਰਦੇ ਹਨ, ਦਹਿਲੀਜ਼ ਦੇ ਅੰਦਰ ਹੋਣ ਵਾਲੇ ਇਸਤਰੀਆਂ ਦੇ ਭਾਵਨਾਤਮਕ ਅਤੇ ਸਰੀਰਕ ਪੱਖੋਂ ਤੰਗ-ਪਰੇਸ਼ਾਨ ਦਾ ਖੁਲਾਸਾ ਕਰਨ ਨੂੰ ਕਾਫੀ ਹੈ। ਜ਼ਿਕਰਯੋਗ ਹੈ ਕਿ ਇਸ ਰਿਪੋਰਟ ਵਿੱਚ ਔਰਤਾਂ ਦੇ ਨਾਲ ਹੋਣ ਵਾਲੇ ਹਿੰਸਾਤਮਕ ਵਿਵਹਾਰ ਨੂੰ ਸਿਰਫ਼ ਕੁੱਟ-ਮਾਰ ਤੱਕ ਸੀਮਤ ਨਹੀਂ ਰੱਖਿਆ ਗਿਆ ਹੈ। ਇਸ ਵਿੱਚ ਹਿੰਸਾ ਦੀਆਂ ਚਾਰ ਸ਼੍ਰੇਣੀਆਂ ਰੱਖੀਆਂ ਗਈਆਂ ਹਨ, ਜਿਸ ਵਿੱਚ ਮਾਨਸਿਕ ਅਤੇ ਸਰੀਰਕ ਹਿੰਸਾ ਦੇ ਨਾਲ ਹੀ ਯੌਨ ਹਿੰਸਾ ਅਤੇ ਆਰਥਿਕ ਪਰੇਸ਼ਾਨੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤੱਥਾਂ ਦੇ ਆਧਾਰ 'ਤੇ ਜੋ ਅੰਕੜੇ ਸਾਹਮਣੇ ਆਏ ਹਨ, ਉਹ ਔਰਤਾਂ ਦੀਆਂ ਉਨ੍ਹਾਂ ਸਥਿਤੀਆਂ ਨੂੰ ਪੇਸ਼ ਕਰਦੇ ਹਨ, ਜਿਨ੍ਹਾਂ ਵਿੱਚ ਉਹ ਆਪਣਿਆਂ ਦਾ ਸਾਥ ਪਾ ਕੇ