Typing Test

10:00

ਤਿਉਹਾਰ ਸਾਡੇ ਸੱਭਿਆਚਾਰ ਦਾ ਪ੍ਰਤੀਕ ਹਨ। ਤਿਉਹਾਰ ਆਉਣ `ਤੇ ਮਿਲਵਰਤਣ ਦੀ ਭਾਵਨਾ ਵਧਦੀ ਹੈ। ਅਸੀਂ ਸਤਿਕਾਰ ਵਜੋਂ ਇਕ-ਦੂਜੇ ਨੂੰ ਮਠਿਆਈਆਂ ਭੇਟ ਕਰਦੇ ਹਾਂ। ਤਿਉਹਾਰਾਂ ਦੀ ਖ਼ੁਸ਼ੀ ਹੋਣੀ ਸੁਭਾਵਿਕ ਹੈ, ਪਰ ਇਸ ਖ਼ੁਸ਼ੀ ਵਿਚ ਅਸੀਂ ਐਨੇ ਮਸ਼ਗੂਲ ਹੋ ਜਾਂਦੇ ਹਾਂ ਕਿ ਕਈ ਵਾਰੀ ਆਪਣੀ ਚੰਗੀ-ਭਲੀ ਸਿਹਤ ਨੂੰ ਵੀ ਖਰਾਬ ਕਰ ਲੈਂਦੇ ਹਾਂ। ਖ਼ੁਦ ਵੀ ਦੁੱਖ ਭੋਗਦੇ ਹਾਂ ਅਤੇ ਡਾਕਟਰਾਂ ਨੂੰ ਵੀ ਪੈਸੇ ਲੁਟਾਉਂਦੇ ਹਾਂ। ਇਸ ਲਈ ਤਿਉਹਾਰਾਂ ਦੇ ਦਿਨਾਂ ਵਿਚ ਆਪਣੀ ਸਿਹਤ ਦਾ ਉਚੇਚਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਰੰਗ-ਬਿਰੰਗੀਆਂ ਮਠਿਆਈਆਂ ਮੱਲੋ-ਮੱਲੀ ਬੰਦੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀਆਂ ਹਨ ਅਤੇ ਉਸ ਦੇ ਮੂੰਹ ਵਿਚ ਪਾਣੀ ਭਰ ਆਉਂਦਾ ਹੈ ਅਤੇ ਉਹ ਮਠਿਆਈਆਂ ਜ਼ਰੂਰ ਖ਼ਰੀਦ ਲੈਂਦਾ ਹੈ। ਉਂਜ ਵੀ ਇਨ੍ਹਾਂ ਦਿਨਾਂ ਵਿਚ ਕੋਈ ਤੁਹਾਡੇ ਘਰ ਆਵੇ ਜਾਂ ਤੁਸੀਂ ਕਿਸੇ ਦੇ ਘਰ ਜਾਵੋ, ਮਠਿਆਈ ਤਾਂ ਤੁਹਾਨੂੰ ਬਦੋਬਦੀ ਖਾਣੀ ਹੀ ਪੈਂਦੀ ਹੈ। ਸਿਰਫ ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਨਾਲ ਹੀ ਮਨੁੱਖੀ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਦਾ, ਸਗੋਂ ਮਿਲਾਵਟ ਵੀ ਆਪਣਾ ਰੰਗ ਜ਼ਰੂਰ ਵਿਖਾਉਂਦੀ ਹੈ। ਤਿਉਹਾਰਾਂ ਦੇ ਦਿਨਾਂ ਵਿਚ ਖੁਰਾਕੀ ਪਦਾਰਥਾਂ ਵਿਚ ਮਿਲਾਵਟ ਵੀ ਦੱਬ ਕੇ ਕੀਤੀ ਜਾਂਦੀ ਹੈ। ਵੇਸਣ ਵਿਚ ਕੇਸਰੀ ਦਾਲ ਪੀਹ ਕੇ ਮਿਲਾਈ ਹੁੰਦੀ ਹੈ। ਇਸ ਦੀ ਲੰਮੇ ਸਮੇਂ ਤੱਕ ਵਰਤੋਂ ਕਰਨ ਨਾਲ ਸਰੀਰ ਦੇ ਹੇਠਲੇ ਪਾਸੇ ਦਾ ਅਧਰੰਗ ਹੋ ਜਾਂਦਾ ਹੈ। ਬੰਦਾ ਤੁਰ-ਫਿਰ ਵੀ ਨਹੀਂ ਸਕਦਾ ਅਤੇ ਸਾਰੀ ਜ਼ਿੰਦਗੀ ਘਿਸੜ-ਘਿਸੜ ਕੇ ਹੀ ਗੁਜ਼ਾਰਦਾ ਹੈ। ਨਕਲੀ ਦੁੱਧ ਅਤੇ ਖੋਆ ਤਾਂ ਆਮ ਵਰਤੇ ਜਾਂਦੇ ਹਨ, ਜਿਹੜੇ ਕਿਸੇ ਹਲਕੇ ਜ਼ਹਿਰ ਤੋਂ ਘੱਟ ਨਹੀਂ ਹੁੰਦੇ। ਮਠਿਆਈਆਂ ਨੂੰ ਚਮਕੀਲਾ ਬਣਾਉਣ ਲਈ ਇਸਤੇਮਾਲ ਹੋਣ ਵਾਲਾ ਚਾਂਦੀ ਦਾ ਵਰਕ ਵੀ ਐਲੂਮੀਨੀਅਮ ਦਾ ਹੀ ਬਣਿਆ ਹੋਇਆ ਹੁੰਦਾ ਹੈ। ਬਰਫੀ, ਪੇੜੇ ਜਾਂ ਖੋਏ ਵਿਚ ਆਮ ਤੌਰ `ਤੇ ਮੈਦਾ ਮਿਲਾਇਆ ਹੁੰਦਾ ਹੈ। ਤੁਸੀਂ ਖੁਦ ਹੀ ਕੁਝ ਟੈਸਟ ਕਰਕੇ ਪਤਾ ਲਗਾ ਸਕਦੇ ਹੋ ਕਿ ਮਠਿਆਈ ਵਿਚ ਮੈਦੇ ਨਾਲ ਮਿਲਾਵਟ ਕੀਤੀ ਗਈ ਹੈ ਜਾਂ ਨਹੀਂ। ਇਕ ਕੌਲੀ ਜਾਂ ਕਟੋਰੀ ਵਿਚ ਥੋੜ੍ਹੇ ਜਿਹੇ ਪਾਣੀ ਵਿਚ ਬਰਫ਼ੀ/ਪੇੜੇ ਜਾਂ ਕੋਈ ਹੋਰ ਖੋਏ ਵਾਲੀ ਮਠਿਆਈ ਥੋੜ੍ਹੀ ਮਾਤਰਾ ਵਿਚ ਮਸਲ ਕੇ ਮਿਲਾ ਦਿਓ ਤੇ ਇਸ ਨੂੰ ਉਬਾਲ ਕੇ ਠੰਢਾ ਕਰ ਲਵੋ। ਹੁਣ ਇਸ ਵਿਚ ਆਇਓਡੀਨ ਦੇ ਘੋਲ ਦੀਆਂ ਕੁਝ ਬੂੰਦਾਂ ਮਿਲਾ ਦਿਓ। ਜੇ ਨੀਲਾ ਰੰਗ ਬਣ ਜਾਵੇ ਤਾਂ ਖੋਏ ਵਿਚ ਮੈਦਾ ਮਿਲਾਇਆ ਹੋਇਆ ਹੈ। ਇਸੇ ਤਰ੍ਹਾਂ ਚਾਂਦੀ ਦੇ ਵਰਕ ਨੂੰ ਜਲਾ ਕੇ ਵੇਖੋ। ਚਾਂਦੀ ਦਾ ਵਰਕ ਸੜਨ ਮਗਰੋਂ ਪੂਰੀ ਤਰ੍ਹਾਂ ਸੁਆਹ ਹੋ ਜਾਂਦਾ ਹੈ ਅਤੇ ਚਮਕਦਾਰ ਗੋਲਕਾਰ ਸੁਆਹ ਬਚ ਜਾਂਦੀ ਹੈ, ਪਰ ਜੇ ਐਲੂਮੀਨੀਅਮ ਦਾ ਵਰਕ ਹੋਵੇ ਤਾਂ ਜਲਣ ਮਗਰੋਂ ਸੁਆਹ ਦਾ ਰੰਗ ਗੂੜ੍ਹਾ ਕਾਲਾ ਹੁੰਦਾ ਹੈ ਅਤੇ ਇਸ `ਚ ਚਮਕ ਵੀ ਨਹੀਂ ਹੁੰਦੀ। ਸਾਨੂੰ ਇਹ ਜ਼ਰੂਰ ਚੇਤੇ ਰੱਖਣਾ ਚਾਹੀਦਾ ਹੈ ਕਿ ਭੋਜਨ ਪੱਖੋਂ ਸਾਡੇ ਚਾਰ ਦੁਸ਼ਮਣ ਹਨ-ਚੀਨੀ, ਮੈਦਾ, ਲੂਣ ਅਤੇ ਘਿਓ। ਅਸੀਂ ਇਨ੍ਹਾਂ ਨੂੰ ਚਾਰ ਚਿੱਟੀਆਂ ਜ਼ਹਿਰਾਂ ਕਹਿ ਸਕਦੇ ਹਾਂ। ਚੀਨੀ ਸੁਆਦ ਵਿਚ ਜਿੰਨੀ ਮਿੱਠੀ ਹੁੰਦੀ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਸਰੀਰ ਲਈ ਮਾੜੇ ਕੰਮ ਕਰਦੀ ਹੈ। ਇਸ ਦੀ ਵਰਤੋਂ ਨਾਲ ਸਰੀਰ ਨੂੰ ਊਰਜਾ ਦੀਆਂ ਫੋਕੀਆਂ ਕੈਲੋਰੀਆਂ ਮਿਲਦੀਆਂ ਹਨ, ਜਿਹੜੀਆਂ ਕਿ ਮੋਟਾਪਾ ਕਰ ਦਿੰਦੀਆਂ ਹਨ। ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਵਿਚ ਟ੍ਰਾਈਗਲਿਸਰਾਈਡਜ਼ ਦੀ ਮਾਤਰਾ ਵਧ ਜਾਂਦੀ ਹੈ ਅਤੇ ਚੰਗੇ ਕੋਲੈਸਟਰੋਲ ਦੀ ਮਾਤਰਾ ਘਟ ਜਾਂਦੀ ਹੈ, ਜਿਸ ਨਾਲ ਦਿਲ ਦੇ ਰੋਗ ਹੋ ਜਾਂਦੇ ਹਨ। ਇਸ ਦੀ ਜ਼ਿਆਦਾ ਵਰਤੋਂ ਨਾਲ ਪਾਚਣ ਕਿਰਿਆ ਵਿਚ ਰੁਕਾਵਟ ਆਉਂਦੀ ਹੈ ਅਤੇ ਮੋਟੇ ਵਿਅਕਤੀਆਂ ਵਿਚ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਮੈਦੇ ਦੀ ਵਰਤੋਂ ਨਾਲ ਕਬਜ਼ ਹੋ ਜਾਂਦੀ ਹੈ। ਆਟੇ ਤੋਂ ਮੈਦਾ ਬਣਾਉਣ ਵੇਲੇ 80 ਫ਼ੀਸਦੀ ਤੋਂ ਵੀ ਜ਼ਿਆਦਾ ਪੌਸ਼ਟਿਕ ਤੱਤਾਂ ਦਾ ਨੁਕਸਾਨ ਹੋ ਜਾਂਦਾ ਹੈ। ਘਿਓ ਜਾਂ ਤੇਲ ਦੀ ਵਰਤੋਂ ਨਾਲ ਊਰਜਾ ਦੀਆਂ ਬੇਲੋੜੀਆਂ ਕੈਲੋਰੀਆਂ ਮਿਲਣ ਕਰਕੇ ਮੋਟਾਪਾ ਹੋ ਜਾਂਦਾ ਹੈ। ਮੋਟਾਪੇ ਨੂੰ ਤਾਂ ਅਕਸਰ ਸੌ ਬਿਮਾਰੀਆਂ ਦੀ ਜੜ੍ਹ ਕਿਹਾ ਜਾਂਦਾ ਹੈ। ਤਿਉਹਾਰਾਂ ਦੇ ਦਿਨਾਂ ਵਿਚ ਸਿਹਤ ਦੇ ਇਨ੍ਹਾਂ ਦੁਸ਼ਮਣਾਂ ਨਾਲ ਤੁਹਾਡਾ ਵਾਹ ਪੈਣਾ ਸੁਭਾਵਕ ਹੈ। ਟਿੱਕੀਆਂ, ਸਮੋਸੇ, ਪਕੌੜਿਆਂ ਵਿਚ ਲੂਣ ਦੀ ਕਾਫੀ ਮਾਤਰਾ ਹੁੰਦੀ ਹੈ, ਜਿਸ ਕਰਕੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ ਇਨ੍ਹਾਂ ਦਿਨਾਂ ਵਿਚ ਅਜਿਹੇ ਪਦਾਰਥਾਂ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ। ਮੌਸਮੀ ਫ਼ਲ ਅਤੇ ਥੋੜ੍ਹੀ ਮਾਤਰਾ ਵਿਚ ਡਰਾਈ ਫਰੂਟਸ (ਮੇਵੇ) ਇਸਤੇਮਾਲ ਕਰਨਾ ਸਿਹਤ ਪੱਖੋਂ ਠੀਕ ਰਹਿੰਦਾ ਹੈ। ਤਿਉਹਾਰ ਸਾਡੇ ਸੱਭਿਆਚਾਰ ਦਾ ਪ੍ਰਤੀਕ ਹਨ। ਤਿਉਹਾਰ ਆਉਣ `ਤੇ ਮਿਲਵਰਤਣ ਦੀ ਭਾਵਨਾ ਵਧਦੀ ਹੈ। ਅਸੀਂ ਸਤਿਕਾਰ ਵਜੋਂ ਇਕ-ਦੂਜੇ ਨੂੰ ਮਠਿਆਈਆਂ ਭੇਟ ਕਰਦੇ ਹਾਂ। ਤਿਉਹਾਰਾਂ ਦੀ ਖ਼ੁਸ਼ੀ ਹੋਣੀ ਸੁਭਾਵਿਕ ਹੈ, ਪਰ ਇਸ ਖ਼ੁਸ਼ੀ ਵਿਚ ਅਸੀਂ ਐਨੇ ਮਸ਼ਗੂਲ ਹੋ ਜਾਂਦੇ ਹਾਂ ਕਿ ਕਈ ਵਾਰੀ ਆਪਣੀ ਚੰਗੀ-ਭਲੀ ਸਿਹਤ ਨੂੰ ਵੀ ਖਰਾਬ ਕਰ ਲੈਂਦੇ ਹਾਂ। ਖ਼ੁਦ ਵੀ ਦੁੱਖ ਭੋਗਦੇ ਹਾਂ ਅਤੇ ਡਾਕਟਰਾਂ ਨੂੰ ਵੀ ਪੈਸੇ ਲੁਟਾਉਂਦੇ ਹਾਂ। ਇਸ ਲਈ ਤਿਉਹਾਰਾਂ ਦੇ ਦਿਨਾਂ ਵਿਚ ਆਪਣੀ ਸਿਹਤ ਦਾ ਉਚੇਚਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਰੰਗ-ਬਿਰੰਗੀਆਂ ਮਠਿਆਈਆਂ ਮੱਲੋ-ਮੱਲੀ ਬੰਦੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀਆਂ ਹਨ ਅਤੇ ਉਸ ਦੇ ਮੂੰਹ ਵਿਚ ਪਾਣੀ ਭਰ ਆਉਂਦਾ ਹੈ ਅਤੇ ਉਹ ਮਠਿਆਈਆਂ ਜ਼ਰੂਰ ਖ਼ਰੀਦ ਲੈਂਦਾ ਹੈ। ਉਂਜ ਵੀ ਇਨ੍ਹਾਂ ਦਿਨਾਂ ਵਿਚ ਕੋਈ ਤੁਹਾਡੇ ਘਰ ਆਵੇ ਜਾਂ ਤੁਸੀਂ ਕਿਸੇ ਦੇ ਘਰ ਜਾਵੋ, ਮਠਿਆਈ ਤਾਂ ਤੁਹਾਨੂੰ ਬਦੋਬਦੀ ਖਾਣੀ ਹੀ ਪੈਂਦੀ ਹੈ। ਸਿਰਫ ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਨਾਲ ਹੀ ਮਨੁੱਖੀ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਦਾ, ਸਗੋਂ ਮਿਲਾਵਟ ਵੀ ਆਪਣਾ ਰੰਗ ਜ਼ਰੂਰ ਵਿਖਾਉਂਦੀ ਹੈ। ਤਿਉਹਾਰਾਂ ਦੇ ਦਿਨਾਂ ਵਿਚ ਖੁਰਾਕੀ ਪਦਾਰਥਾਂ ਵਿਚ ਮਿਲਾਵਟ ਵੀ ਦੱਬ ਕੇ ਕੀਤੀ ਜਾਂਦੀ ਹੈ। ਵੇਸਣ ਵਿਚ ਕੇਸਰੀ ਦਾਲ ਪੀਹ ਕੇ ਮਿਲਾਈ ਹੁੰਦੀ ਹੈ। ਇਸ ਦੀ ਲੰਮੇ ਸਮੇਂ ਤੱਕ ਵਰਤੋਂ ਕਰਨ ਨਾਲ ਸਰੀਰ ਦੇ ਹੇਠਲੇ ਪ