ਸਾਡੇ ਸ਼ਰੀਰ ਅੰਦਰ ਬਕਾਇਦਾ ਇੱਕ ਰੋਗ-ਰੋਧਕ ਸਿਸਟਮ(ਇਮਿਊਨ ਸਿਸਟਮ) ਹੈ ਜਿਸਦਾ ਕੰਮ ਹੀ ਸਾਨੂੰ ਬੀਮਾਰੀਆਂ ਤੋਂ ਬਚਾ ਕੇ ਰੱਖਣ ਦਾ ਹੈ ਜੋ ਕਿ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ। ਸਾਡੇ ਵਾਤਾਵਰਣ ਵਿੱਚ ਹਰ ਸਮੇਂ ਅਨੇਕਾਂ ਜੀਵਾਣੂ ਹੁੰਦੇ ਹਨ, ਜਿੰਨ੍ਹਾਂ ਵਿੱਚੋਂ ਬਹੁਤ ਸਾਰੇ ਮਨੁੱਖੀ ਸ੍ਰੀਰ ਅੰਦਰ ਬਿਮਾਰੀ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ, ਜਿੰਨ੍ਹਾਂ ਨੂੰ ਰੋਗਾਣੂ ਕਿਹਾ ਜਾਂਦਾ ਹੈ। ਸਾਡਾ ਇਮਿਊਨ ਸਿਸਟਮ ਕਿਸੇ ਵੀ ਰੋਗਾਣੂ ਦੇ ਹਮਲੇ ਤੋਂ ਸੁਰੱਖਿਆ ਤਿੰਨ ਪੜਾਵਾਂ ਵਿੱਚ ਪ੍ਰਦਾਨ ਕਰਦਾ ਹੈ। ਇਮਿਊਨ ਸਿਸਟਮ ਦੀ ਇਨ੍ਹਾਂ ਤਿੰਨਾਂ ਪੜਾਵਾਂ ਵਿੱਚ ਸੁਰੱਖਿਆ ਪ੍ਰਦਾਨ ਕਰਨ ਦੀ ਕਾਰਜ-ਵਿਧੀ ਇਸ ਤਰ੍ਹਾਂ ਹੈ। ਜਦੋਂ ਵੀ ਕਿਸੇ ਰੋਗਾਣੂ ਦਾ ਸਰੀਰ ‘ਤੇ ਹਮਲਾ ਹੁੰਦਾ ਹੈ ਤਾਂ ਇਸਦਾ ਮੁਕਾਬਲਾ ਕਰਨ ਲਈ ਮੁਢਲੇ ਤੌਰ ‘ਤੇ ਸੁਰੱਖਿਆ ਵਜੋਂ ਸਾਡੀ ਚਮੜੀ ਅਤੇ ਸ੍ਰੀਰ ਅੰਦਰਲੀਆਂ ਰੇਸ਼ੇਦਾਰ ਝਿੱਲੀਆਂ ਸਹਾਈ ਹੁੰਦੀਆਂ ਹਨ। ਚਮੜੀ ਖੁਦ ਇੱਕ ਸਥੂਲ ਢਾਲ ਦੀ ਤਰ੍ਹਾਂ ਹੈ ਜੋ ਸਾਡੇ ਅੰਦਰਲੇ ਅਤਿ ਜ਼ਰੂਰੀ ਅੰਗਾਂ ਲਈ ਸੁਰੱਖਿਆ ਕਵਚ ਹੈ। ਇਸਦੇ ਵਿੱਚੋਂ ਰਿਸਣ ਵਾਲੇ ਪਦਾਰਥ (ਚਿਕਨਾਹਟ ਤੇ ਪਸੀਨਾ) ਤੇਜ਼ਾਬੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਤੇਜ਼ਾਬੀ ਮਾਦਾ ਰੋਗਾਣੂ-ਨਾਸ਼ਕ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿੱਚ “ਲਾਈਜ਼ੋਜਾਈਮ” ਨਾਂਅ ਦਾ ਇੱਕ ਪਦਾਰਥ ਪਾਇਆ ਜਾਂਦਾ ਹੈ ਜੋ ਰੋਗਾਣੂਆਂ ਨੂੰ ਖ਼ਤਮ ਕਰਨ ਦੀ ਸ਼ਕਤੀ ਰੱਖਦਾ ਹੈ। ਸੰਨ 1922 ਵਿੱਚਜਦੋਂ ਬੈਕਟੀਰੀਆ ਉੱਪਰ ਖੋਜ ਕਰ ਰਿਹਾ ਸੀ ਤਾਂ ਅਚਾਨਕ ਉਸਨੂੰ ਛਿੱਕ ਆ ਗਈ। ਛਿੱਕ ਨਾਲ ਉਸਦੇ ਨੱਕ ਦਾ ਨਜ਼ਲਾ ਜਦੋਂ ਸਾਹਮਣੇ ਪਈ ਬੈਕਟੀਰੀਆ ਦੀ ਕਲਚਰ-ਪਲੇਟ ਵਿੱਚ ਡਿੱਗਿਆ ਤਾਂ ਇਹ ਵੇਖਕੇ ਉਸਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਸਾਰੇ ਬੈਕਟੀਰੀਆ ਮਰ ਚੁੱਕੇ ਸਨ। ਇਸ ਗੱਲ ਤੋਂ ਪ੍ਰਭਾਵਿਤ ਹੋ ਕਿ ਉਸਨੇ ਨੱਕ ਦੇ ਨਜ਼ਲੇ ਦੀ ਪੜਤਾਲ ਤੋਂ ਇਹ ਪਤਾ ਲਗਾਇਆ ਕਿ ਕੁਦਰਤੀ ਤੌਰ ‘ਤੇ ਹੀ ਸਾਡੇ ਸ੍ਰੀਰਕ ਰਿਸਾਵਾਂ ਵਿੱਚ ਇਹ ਬੈਕਟੀਰੀਆ-ਵਿਰੋਧੀ ਪਦਾਰਥ ਪਾਇਆ ਜਾਂਦਾ ਹੈ ਜਿਸਦਾ ਨਾਮ ਉਸਨੇ “ਲਾਈਜ਼ੋਜ਼ਾਈਮ” ਰੱਖ ਦਿੱਤਾ। ਇਹ ਲਾਈਜ਼ੋਜ਼ਾਈਮ ਤੇ ਤੇਜ਼ਾਬੀ ਮਾਦਾ ਕੁਦਰਤ ਨੇ ਮਨੁੱਖੀ ਸ੍ਰੀਰ ਦੇ ਹਰ ਉਸ ਦੁਆਰ ‘ਤੇ ਰੱਖਿਆ ਹੋਇਆ ਹੈ ਜਿੱਥੋਂ ਦੀ ਵੀ ਕੋਈ ਰੋਗਾਣੂ ਪ੍ਰਵੇਸ਼ ਕਰ ਸਕਦਾ ਹੈ। ਜਿਵੇਂ ਕਿ ਮੂੰਹ, ਅੱਖਾਂ, ਨੱਕ, ਕੰਨ, ਗੁੱਦਾ ਤੇ ਜਣਨ ਅੰਗਾਂ ਵਿੱਚ। ਅਗਰ ਕੋਈ ਰੋਗਾਣੂ ਮੂੰਹ ਰਾਹੀਂ ਸ੍ਰੀਰ ਦੇ ਅੰਦਰ ਦਾਖਲ ਹੋ ਜਾਵੇ ਤਾਂ ਬੁਲ੍ਹਾਂ ਤੋਂ ਲੈ ਕੇ ਗੁੱਦਾ ਤੱਕ ਉਸਨੂੰ ਅਣਸੁਖਾਵੇਂ ਮਹੌਲ ‘ਚੋਂ ਗੁਜ਼ਰਨਾ ਪੈਂਦਾ ਹੈ। ਸਭ ਤੋਂ ਪਹਿਲਾਂ ਮੂੰਹ ਦੇ ਥੁੱਕ ਵਿਚਲੇ ਲਾਈਜ਼ੋਜ਼ਾਈਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਤੋਂ ਅੱਗੇ ਟਾਂਸਿਲ ਹਨ ਜੋ ਇਸ ਪ੍ਰਵੇਸ਼ ਦੁਆਰ ‘ਤੇ ਦੋ ਗਾਰਡ ਬਣਕੇ ਗਲ਼ੇ ਦੇ ਦੋਨਾਂ ਪਾਸੇ ਖੜ੍ਹੇ ਹਨ ਅਤੇ ਰੋਗਾਣੂ ਨੂੰ ਅੰਦਰ ਜਾਣ ਤੋਂ ਪਹਿਲਾਂ ਹੀ ਦਬੋਚ ਲੈਂਦੇ ਹਨ। ਅਗਰ ਫ਼ਿਰ ਵੀ ਕੋਈ ਰੋਗਾਣੂ ਇਨ੍ਹਾਂ ਪੜਾਵਾਂ ਨੂੰ ਪਾਰ ਕਰਕੇ ਮਿਹਦੇ ਤੱਕ ਪਹੁੰਚਦਾ ਹੈ ਤਾਂ ਓਥੇ ਤੇਜ਼ਾਬ ਉਸਨੂੰ ਖ਼ਤਮ ਕਰਨ ਲਈ ਤਿਆਰ ਬੈਠਾ ਹੈ। ਉਸਤੋਂ ਅੱਗੇ ਅੰਤੜੀਆਂ ਵਿੱਚ ਵੀ ਟਾਂਸਿਲ ਵਰਗੀਆਂ ਲਿੰਫ਼ਨੋਡਸ ਉਸਨੂੰ ਮਾਰ ਮੁਕਾਉਂਦੀਆਂ ਹਨ। ਹੁਣ ਅਗਰ ਕੋਈ ਜ਼ਹਿਰੀਲਾ ਪਦਾਰਥ ਜਾਂ ਰੋਗਾਣੂ ਅੰਤੜੀਆਂ ਤੱਕ ਬਚ ਵੀ ਜਾਂਦਾ ਹੈ ਤਾਂ ਬੰਦੇ ਨੂੰ ਦਸਤ ਲੱਗ ਜਾਂਦੇ ਹਨ ਜਿਸ ਵਿੱਚ ਵਹਿ ਕੇ ਉਹ ਸ੍ਰੀਰ ਵਿੱਚੋਂ ਬਾਹਰ ਆ ਜਾਂਦਾ ਹੈ। ਇਹ ਵੀ ਇੱਕ ਕੁਦਰਤੀ ਪ੍ਰਕਿਰਿਆ ਹੈ। ਇਸੇ ਤਰ੍ਹਾਂ ਅਗਰ ਕੋਈ ਰੋਗਾਣੂ ਨੱਕ ਰਾਹੀਂ ਸ੍ਰੀਰ ਅੰਦਰ ਦਾਖਲ ਹੋਣ ਲੱਗੇ ਤਾਂ ਰਸਤੇ ਵਿੱਚ ਨੱਕ ਦੇ ਵਾਲ, ਐਡੀਨਾਈਡ ਗਿਲਟੀਆਂ ਅਤੇ ਸਾਹ ਨਾਲੀ ਦੀ ਝਿੱਲੀ ਦਾ ਰਿਸਾਓ ਇਸ ਪ੍ਰਕਾਰ ਦਾ ਹੈ ਕਿ ਉਸਨੂੰ ਬਾਹਰ ਕੱਢਣ ਦੇ ਸਮਰੱਥ ਹਨ (ਛਿੱਕ, ਖਾਂਸੀ ‘ਤੇ ਬਲਗ਼ਮ ਦੇ ਰਾਹੀਂ)। ਇਹੀ ਬਚਾਓ ਪ੍ਰਣਾਲੀ ਸ੍ਰੀਰ ਦੇ ਬਾਕੀ ਦੇ ਪ੍ਰਵੇਸ਼-ਦੁਆਰਾਂ ‘ਤੇ ਵੀ ਪਾਈ ਜਾਂਦੀ ਹੈ। ਫੇਫੜੇ ਦਾ ਕੈਂਸਰ ਆਮ ਪਾਏ ਜਾਣ ਵਾਲਾ ਕੈਂਸਰ ਹੈ। ਇਹ ਕੈਂਸਰ ਆਮਤੌਰ ਤੇ ਔਰਤਾਂ ਅਤੇ ਮਰਦਾਂ ਦੋਨਾਂ ਹੁੰਦਾ ਹੈ ਇਸ ਦੇ ਹੋਣ ਨਾਲ ਮੌਤ ਦਾ ਖਤਰੇ ਵੱਧ ਜਾਂਦਾ ਹੈ। ਫੇਫੜੇ ਵਿਚ, ਤਕਰੀਬਨ ਤਿੰਨ ਹਜ਼ਾਰ ਲੱਖ ਹਵਾ-ਥੈਲੀਆਂ ਹੁੰਦੀਆਂ ਹਨ। ਹਵਾ ਰਸਤਿਆਂ ਦੀਆਂ ਕੋਸ਼ਿਕਾਵਾਂ, ਇਕ ਲੇਸਲਾ ਪਦਾਰਥ ਪੈਦਾ ਕਰਦੀਆਂ ਹਨ ਜੋ ਇਸ ਪ੍ਰਣਾਲੀ ਵਾਸਤੇ ਸੁਰੱਖਿਆ ਦਾ ਕੰਮ ਕਰਦਾ ਹੈ ਕਿਉਂਕਿ, ਬਾਹਰੀ ਵਸਤੂਆਂ ਜਿਵੇਂ ਮਿੱਟੀ-ਕਣ, ਰੋਗਾਣੂੰ ਆਦਿ ਇਸ ਲੇਸਲੇ ਪਦਾਰਥ ਵਿਚ ਫਸ ਜਾਂਦੇ ਹਨ। ਕੋਸ਼ਿਕਾਵਾਂ 'ਤੇ ਵਾਲਾਂ ਵਰਗੇ ਢਾਂਚਿਆਂ ਦੀ ਹਿਲਜੁਲ ਦੀ ਸਹਾਇਤਾ ਨਾਲ ਇਹ, ਗਲ਼ੇ ਵੱਲ ਨੂੰ ਆ ਜਾਂਦੇ ਹਨ ਤੇ ਖੰਘਾਰ ਦੇ ਰੂਪ ਵਿਚ ਇਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ।ਸਾਹ ਪ੍ਰਣਾਲੀ ਦਾ ਸੁਰੱਖਿਆ ਸਿਸਟਮ ਹੈ ਜੋ ਬਾਹਰੀ ਰੋਗਾਣੂੰਆਂ ਆਦਿ ਨੂੰ ਫੇਫੜਿਆਂ ਤੱਕ ਪੁੱਜਣ ਤੋਂ ਰੋਕਦਾ ਹੈ। ਸਿਗਰਟਨੋਸ਼ਾਂ ਵਿਚ ਕੋਸ਼ਿਕਾਵਾਂ ਦੇ ਵਾਲਾਂ ਵਰਗੇ ਢਾਂਚੇ ਝੜ ਜਾਂਦੇ ਹਨ ਤੇ ਲੇਸਲੇ ਪਦਾਰਥ ਦੀ ਪੈਦਾਵਾਰ ਵਧ ਜਾਂਦੀ ਹੈ ਜਿਸ ਕਰਕੇ ਬਾਹਰੀ ਰੋਗਾਣੂੰਆਂ ਦੀ ਸਫਾਈ ਨਹੀਂ ਹੋ ਸਕਦੀ। ਲੰਮੇ ਸਮੇਂ ਤੋਂ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਫੇਫੜਿਆਂ ਵਿੱਚ, ਨਾ-ਠੀਕ ਹੋਣ ਵਾਲੀਆਂ ਤਬਦੀਲੀਆਂ ਆ ਜਾਂਦੀਆਂ ਹਨ, ਹਵਾ-ਥੈਲੀਆਂ ਨਸ਼ਟ ਹੋ ਜਾਂਦੀਆਂ ਹਨ ਤੇ ਕੈਂਸਰ ਉਤਪੰਨ ਹੋਣ ਲਗਦਾ ਹੈ। ਹਵਾ ਰਸਤਿਆਂ ਦੇ ਸੈੱਲ, ਬੇ-ਤਰਤੀਬੀ ਤੇ ਬੜੀ ਤੇਜ਼ੀ ਨਾਲ ਵਧਦੇ ਹਨ, ਇਹ ਵਾਧਾ ਬੇਕਾਬੂ ਹੋ ਜਾਂਦਾ ਹੈ ਤੇ ਇਕ ਅਸਾਧਾਰਣ ਗੋਲ਼ੇ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹ ਪ੍ਰਾਇਮਰੀ ਟਿਊਮਰ, ਖ਼ੂਨ ਜਾਂ ਲਿੰਫੈਟਿਕ ਸਿਸਟਮ ਦੇ ਰਾਹੀਂ, ਸਰੀਰ ਦੇ ਦੂਜੇ, ਦੂਰ ਵਾਲੇ ਭਾਗਾਂ ਵਿਚ ਫੈਲ ਜਾਂਦਾ ਹੈ। ਖ਼ੂਨ ਰਾਹੀਂ ਇਹ ਜੜ੍ਹਾਂ ਜਿਗਰ, ਹੱਡੀਆਂ,