Typing Test

10:00

“ਨਿੰਮ” ਐਨਜਾਡਾਇਰੈਕਟਾ ਨਾਂ ਦਾ ਵਿਕਾਸ ਫ਼ਾਰਸੀ ਭਾਸ਼ਾ ਦੇ ਡੇਕ ਨਾਂ ਤੋਂ ਹੋਇਆ ਹੈ। ਕਿਉਂਕਿ ਨਿੰਮ ਅਤੇ ਡੇਕ ਕਾਫੀ ਮਿਲਦੇ ਜੁਲਦੇ ਹਨ। ਇੰਡੀਕਾ ਤੋਂ ਭਾਵ ਹੈ ਭਾਰਤੀ। ਪੂਰੇ ਨਾਂ ਤੋਂ ਭਾਵ ਹੈ ਭਾਰਤ ਵਿੱਚ ਮਿਲਣ ਵਾਲਾ ਡੇਕ ਦਾ ਰੁੱਖ ਹੈ। ਮ ਭਾਰਤੀ ਮੂਲ ਦਾ ਇੱਕ ਸਦਾਬਹਾਰ ਰੁੱਖ ਹੈ। ਇਹ ਸਦੀਆਂ ਤੋਂ ਸਮੀਪਵਰਤੀ ਦੇਸ਼ਾਂ - ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਮਿਆਂਮਾਰ (ਬਰਮਾ), ਥਾਈਲੈਂਡ, ਇੰਡੋਨੇਸ਼ੀਆ, ਸ਼੍ਰੀ ਲੰਕਾ ਆਦਿ ਦੇਸ਼ਾਂ ਵਿੱਚ ਪਾਇਆ ਜਾਂਦਾ ਰਿਹਾ ਹੈ। ਲੇਕਿਨ ਬੀਤੇ ਲੱਗਭੱਗ ਡੇਢ ਸੌ ਸਾਲਾਂ ਵਿੱਚ ਇਹ ਰੁੱਖ ਭਾਰਤੀ ਉਪਮਹਾਦੀਪ ਦੀ ਭੂਗੋਲਿਕ ਸੀਮਾ ਨੂੰ ਟੱਪ ਕੇ ਅਫਰੀਕਾ, ਆਸਟਰੇਲੀਆ, ਦੱਖਣ ਪੂਰਵ ਏਸ਼ੀਆ, ਦੱਖਣ ਅਤੇ ਮਧ ਅਮਰੀਕਾ ਅਤੇ ਦੱਖਣ ਪ੍ਰਸ਼ਾਂਤ ਦੀਪ ਸਮੂਹ ਦੇ ਅਨੇਕ ਉਸ਼ਣ ਅਤੇ ਉਪ-ਉਸ਼ਣ ਕਟੀਬੰਧੀ ਦੇਸ਼ਾਂ ਵਿੱਚ ਵੀ ਪਹੁੰਚ ਚੁੱਕਿਆ ਹੈ।ਨਿੰਮ ਦਰਮਿਆਨੇ ਤੋਂ ਵੱਡੇ ਕੱਦ ਦਾ ਸਦਾਬਹਾਰ ਰੁੱਖ ਹੈ। ਜਿਸਦੀ ਛਾਂ ਬਹੁਤ ਸੰਘਣੀ ਹੁੰਦੀ ਹੈ। ਇਹ ਦਰਖ਼ਤ ਚਾਰੇ ਤਰਫ਼ ਫੈਲਰਦਾ ਹੈ। ਇਸ ਦਾ ਤਨਾ ਵੀ ਮੋਟਾ ਅਤੇ ਮੋਟੀ ਖੜ੍ਹਵੀ ਕਾਲੀ ਜਿਹੀ ਭੂਰੀ ਛਿੱਲ ਵਾਲਾ ਹੁੰਦਾ ਹੈ। ਇਸ ਦੇ ਪੱਤੇ ਸਯੁੰਕਤ ਲੰਬੇ ਤੇ ਲਮਕਵੇਂ ਹੁੰਦੇ ਹਨ। ਹਰ ਪੱਤੀ ਆਮ ਪੱਤੇ ਵਰਗੀ ਨਜਰ ਆਉਂਦੀ ਹੈ। ਫੁੱਲ ਛੋਟੇ ਆਕਾਰ ਤੇ ਚਿੱਟੇ ਰੰਗ ਦੇ ਹੁੰਦੇ ਹਨ। ਨਿੰਮ ਦੇ ਫਲ ਨੂੰ ਨਿਮੋਲੀ ਕਿਹਾ ਜਾਂਦਾ ਹੈ। ਜਦੋਂ ਇਹ ਪੱਕਣ ਲੱਗਦਾ ਹੈ ਤਾਂ ਇਸ ਵਿੱਚ ਮਿਠਾਸ ਜਿਹੀ ਆ ਜਾਂਦੀ ਹੈ। ਇਸ ਲਈ ਪਰਿੰਦੇ ਇਸ ਤੇ ਟੁੱਟ ਪੈਂਦੇ ਹਨ। ਨਿੰਮ ਬਹੁਤ ਲਾਭਕਾਰੀ ਰੁੱਖ ਹੈ। ਛਾਂ ਤੋਂ ਇਲਾਵਾ ਹਵਾ ਨੂੰ ਸੁੱਧ ਕਰਨ ਵਾਲਾ ਸਮਝਿਆ ਜਾਂਦਾ ਹੈ। ਲੱਕੜ ਵੀ ਕਾਫੀ ਸਖਤ ਤੇ ਹੰਢਣਸਾਰ ਹੁੰਦੀ ਹੈ। ਇਸ ਦੀ ਲੱਕੜ ਨੂੰ ਸਿਉਂਕ ਨਹੀਂ ਲੱਗਦੀ। ਨਿੰਮ ਵਿੱਚ ਬਹੁਤ ਸਾਰੇ ਵੈਦਿਕ ਗੁਣ ਹਨ। ਜਦੋਂ ਇਹ ਦਰਖ਼ਤ ਪੁਰਾਣਾ ਹੋ ਜਾਂਦਾ ਹੈ ਤਾਂ ਇਸ ਵਿੱਚੋਂ ਇੱਕ ਕਿਸਮ ਦੀ ਗੂੰਦ ਜਿਹੀ ਖ਼ਾਰਜ ਹੋਣਾ ਸ਼ੁਰੂ ਹੋ ਜਾਂਦੀ ਹੈ, ਜੋ ਨਿਹਾਇਤ ਸ਼ੀਰੀਂ ਹੁੰਦੀ ਹੈ। ਇਸ ਲਈ ਲੋਕ ਉਸ ਨੂੰ ਜਮਾਂ ਕਰ ਕੇ ਬਤੌਰ ਖ਼ੁਰਾਕ ਇਸਤੇਮਾਲ ਕਰਦੇ ਹਨ। ਬੋਹੜ (ਫਾਰਸੀ: ਬਰਗਦ, ਅਰਬੀ: ਜ਼ਾਤ ਅਲ ਜ਼ਵਾਨਬ, ਸੰਸਕ੍ਰਿਤ: ਵਟ ਬ੍ਰਿਕਸ਼, ਹਿੰਦੀ: ਬਰ, ਅੰਗਰੇਜ਼ੀ:) ਇੱਕ ਘੁੰਨਾ ਛਾਂਦਾਰ ਦਰਖ਼ਤ ਹੁੰਦਾ ਹੈ ਜਿਸ ਦੀ ਉਮਰ ਇੱਕ ਹਜ਼ਾਰ ਸਾਲ ਤੋਂ ਜ਼ਿਆਦਾ ਹੁੰਦੀ ਹੈ। ਬੋਹੜ ਸ਼ਹਿਤੂਤ ਕੁਲ ਦਾ ਦਰਖਤ ਹੈ। ਇਸਦਾ ਵਿਗਿਆਨਕ ਨਾਮ ਫਾਇਕਸ ਵੇਨਗੈਲੇਂਸਿਸ ਹੈ। ਬੋਹੜ ਭਾਰਤ ਦਾ ਰਾਸ਼‍ਟਰੀ ਰੁੱਖ ਹੈ। ਕਿਸੇ ਜ਼ਮਾਨੇ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਇਹ ਦਰਖ਼ਤ ਸੜਕਾਂ ਅਤੇ ਸ਼ਾਹਰਾਹਾਂ ਦੇ ਕਿਨਾਰਿਆਂ ਉੱਤੇ ਆਮ ਸੀ ਮਗਰ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਦੇ ਇਲਾਵਾ ਇਸਨੂੰ ਦੇਹਾਤ ਦਾ ਕੇਂਦਰੀ ਦਰਖ਼ਤ ਵੀ ਕਿਹਾ ਜਾਂਦਾ ਸੀ ਜਿਸ ਦੇ ਹੇਠਾਂ ਚੌਪਾਲਾਂ/ ਸਥਾਂ ਲਗਾਈਆਂ ਜਾਂਦੀਆਂ ਸਨ ਮਗਰ ਇਹ ਕਲਚਰ ਹੁਣ ਆਧੁਨਿਕ ਤਰਜ-ਏ-ਜਿੰਦਗੀ ਮਸਲਨ ਟੈਲੀਵਿਜਨ ਦੀ ਵਜ੍ਹਾ ਤਕਰੀਬਨ ਖ਼ਤਮ ਹੋ ਚੁੱਕਾ ਹੈ। ਬੋਹੜ ਦਾ ਦਰਖ਼ਤ ਜਦੋਂ ਇੱਕ ਖਾਸ ਉਮਰ ਤੋਂ ਵੱਡਾ ਹੋ ਜਾਵੇ ਤਾਂ ਇਸ ਦੀਆਂ ਸ਼ਾਖਾਵਾਂ ਤੋਂ ਰੇਸ਼ੇ (ਜਿਸਨੂੰ ਬੋਹੜ ਦੀ ਦਾੜ੍ਹੀ ਕਿਹਾ ਜਾਂਦਾ ਹੈ) ਲਟਕ ਕੇ ਜ਼ਮੀਨ ਨੂੰ ਲੱਗ ਜਾਂਦੇ ਹਨ ਅਤੇ ਦਰਖ਼ਤ ਦੀ ਚੌੜਾਈ ਜ਼ਿਆਦਾ ਹੋ ਜਾਂਦੀ ਹੈ। ਬੋਹੜ ਦੇ ਪੱਤਿਆਂ ਜਾਂ ਪੋਲੀਆਂ ਸ਼ਾਖ਼ਾਵਾਂ ਵਿੱਚੋਂ ਦੁਧੀਆ ਰੰਗ ਦਾ ਗਾੜਾ ਮਹਲੂਲ ਨਿਕਲਦਾ ਹੈ ਜਿਸਨੂੰ ਬੋਹੜ ਦਾ ਦੁੱਧ ਜਾਂ ਸ਼ੀਰ-ਏ-ਬੋਹੜ ਕਹਿੰਦੇ ਹਨ। ਇਹ ਜਿਸਮ ਉੱਤੇ ਲੱਗ ਜਾਵੇ ਤਾਂ ਸਿਆਹ ਨਿਸ਼ਾਨ ਬਣਾਉਂਦਾ ਹੈ। ਜੇਕਰ ਥੋੜ੍ਹੀ ਦੇਰ ਹਵਾ ਵਿੱਚ ਰਹੇ ਤਾਂ ਰਬੜ ਦੀ ਤਰ੍ਹਾਂ ਜਮ ਜਾਂਦਾ ਹੈ। ਇਸ ਦੇ ਪੱਤੇ ਵੱਡੇ, ਚੰਮ ਵਰਗੇ, ਚਮਕੀਲੇ ਚੀਕਣੇ ਹਰੇ ਅਤੇ ਆਂਡੇ ਵਰਗੀ ਸ਼ਕਲ ਦੇ ਹੁੰਦੇ ਹਨ। ਅੰਜੀਰ ਦੇ ਹੋਰ ਰੁੱਖਾਂ ਵਾਂਗ, ਇਹਦੀ ਫੁੱਟ ਰਹੀ ਕਰੂੰਬਲ ਨੂੰ ਦੋ ਵੱਡੇ ਸਕੇਲਾਂ ਨੇ ਢਕਿਆ ਹੁੰਦਾ ਹੈ। ਜਦੋਂ ਪੱਤਾ ਵੱਡਾ ਹੁੰਦਾ ਹੈ ਸਕੇਲ ਡਿਗ ਪੈਂਦੇ ਹਨ। ਟੂਸਿਆਂ ਦੀ ਇੱਕ ਲਾਲ ਜਿਹੀ ਬੜੀ ਸੁਹਣੀ ਅਤੇ ਦਿਲਕਸ਼ ਭਾ ਹੁੰਦੀ ਹੈ ਅਤੇ ਫਲ ਅਤੇ ਬੋਹੜ ਸੁਰਖ ਮਾਇਲ ਹੁੰਦੇ ਹਨ। ਕ੍ਰਿਕਟ ਇੱਕ ਬੱਲੇ ਅਤੇ ਗੇਂਦ ਨਾਲ ਖੇਡੀ ਜਾਣ ਵਾਲੀ ਖੇਡ ਹੈ। ਇਸ ਵਿੱਚ 11-11 ਖਿਡਾਰੀਆਂ ਦੀਆਂ ਦੋ ਟੀਮਾਂ ਇੱਕ ਮੈਦਾਨ ਵਿੱਚ 22 ਗਜ਼ ਲੰਮੀ ਪਿੱਚ ਉੱਤੇ ਖੇਡਦੀਆਂ ਹਨ। ਖੇਡ ਦੇ ਹਰ ਪੜਾਅ ਨੂੰ ਪਾਰੀ ਕਿਹਾ ਜਾਂਦਾ ਹੈ, ਜਿਸ ਦੌਰਾਨ ਇੱਕ ਟੀਮ ਬੱਲੇਬਾਜ਼ੀ ਕਰਦੀ ਹੈ, ਜਿੰਨੀਆਂ ਸੰਭਵ ਹੋ ਸਕਣ, ਬਹੁਤ ਸਾਰੀਆਂ ਦੌੜਾਂ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ, ਜਦੋਂ ਕਿ ਉਹਨਾਂ ਦੇ ਵਿਰੋਧੀ ਗੇਂਦਬਾਜ਼ੀ ਅਤੇ ਫੀਲਡਿੰਗ ਕਰਦੇ ਹਨ। ਉਹ ਦੌੜਾਂ ਬਣਾਉਣ ਵਾਲੀ ਟੀਮ ਦੀਆਂ ਦੌੜਾਂ ਦੀ ਗਿਣਤੀ ਨੂੰ ਘਟਾਉਣ ਦਾ ਯਤਨ ਕਰਦੇ ਹਨ। ਜਦੋਂ ਹਰੇਕ ਪਾਰੀ ਖ਼ਤਮ ਹੁੰਦੀ ਹੈ, ਤਾਂ ਟੀਮ ਆਮ ਤੌਰ 'ਤੇ ਅਗਲੀ ਪਾਰੀ ਲਈ ਭੂਮਿਕਾ ਨੂੰ ਸਵੈਪ ਕਰਦੀ ਹੈ (ਜਿਵੇਂ ਜੋ ਟੀਮ ਜੋ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ/ਹੁਣ ਉਹ ਫੀਲਡਿੰਗ, ਅਤੇ ਉਲਟ) ਮੈਚ ਦੀ ਕਿਸਮ 'ਤੇ ਨਿਰਭਰ ਕਰਦੇ ਹੋਏ, ਟੀਮਾਂ ਇੱਕ ਜਾਂ ਦੋ ਪਾਰੀਆਂ ਲਈ ਬੱਲੇਬਾਜ਼ੀ ਕਰਦੀਆਂ ਹਨ। ਜਿੱਤਣ ਵਾਲੀ ਟੀਮ ਉਹ ਹੈ ਜੋ ਸਭ ਤੋਂ ਵੱਧ ਦੌੜਾਂ ਬਣਾਉਂਦੀ ਹੈ, ਜਿਸ ਵਿਚ ਕਿਸੇ ਵੀ ਵਾਧੂ ਦੌੜਾਂ ਵੀ ਸ਼ਾਮਿਲ ਹੁੰਦੀਆਂ ਹਨ। (ਸਿਵਾਏ ਕਿ ਜਦੋਂ ਨਤੀਜਾ ਜਿੱਤ/ਹਾਰ ਦਾ ਨਤੀਜਾ ਨਹੀਂ ਹੁੰਦਾ) ਇੱਕ ਮੈਚ ਸ਼ੁਰੂ ਹੋਣ ਤੋਂ ਪਹਿਲਾਂ, ਦੋਵੇਂ ਟੀਮਾਂ ਦੇ ਕਪਤਾਨ ਟੌਸ (ਸਿੱਕੇ ਦੇ) ਲਈ ਪਿਚ 'ਤੇ ਮਿਲਦੇ ਹਨ, ਜਿਸਦੇ ਨਾਲ ਵਿਜੇਤਾ ਫੈਸਲਾ ਕਰਦਾ ਹੈ ਕਿ ਕਿਹੜੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਬੱਲੇਬਾਜ਼ੀ ਟੀਮ ਦੇ ਦੋ ਖਿਡਾਰੀ ਅਤੇ ਗੇਂਦਬਾਜ਼ੀ/ਫੀਲਡਿੰਗ ਵਾਲੇ ਪਾਸੇ ਤੋਂ ਸਾਰੇ 11 ਖਿਡਾਰੀ, ਫਿਰ ਮੈਦਾਨ ਵਿੱਚ ਦਾਖਲ ਹੁੰਦੇ ਹਨ ਅਤੇ ਫੀਲਡਿੰਗ ਟੀਮ ਦੇ ਇੱਕ ਮੈਂਬਰ ਦੁਆਰਾ ਸ਼ੁਰੂਆਤ ਕੀਤੀ ਜਾਂਦੀ ਹੈ, ਜਿਸਨੂੰ ਗੇਂਦਬਾਜ਼ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਉਹ ਇੱਕ ਪਾਸੇ ਤੋਂ ਗੇਂਦ ਨੂੰ ਪਿੱਚ ਦੇ ਦੂਜੇ ਵਿਕਟ ਵੱਲ, ਜਿਸ ਨੂੰ ਸਟਾਰਾਈਕਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵੱਲ ਸੁੱਟਦਾ ਹੈ ਅਤੇ ਸਟਰਾਈਕਰ ਦੀ ਭੂਮਿਕਾ ਵਾਲਾ ਬੱਲੇਬਾਜ਼ ਗੇਂਦ ਨੂੰ ਦੌੜਾਂ ਬਣਾਉਣ ਲਈ ਮਾਰਦਾ ਹੈ। ਨਾਨ-ਸਟਰਾਈਕਰ ਦੇ ਨਾਂ ਨਾਲ ਜਾਣਿਆ ਜਾਂਦਾ ਦੂਜਾ ਬੱਲੇਬਾਜ਼