Typing Test

10:00

ਲਾਲਾ ਲਾਜਪਤ ਰਾਏ (28 ਜਨਵਰੀ 1865 - 17 ਨਵੰਬਰ 1928) ਭਾਰਤ ਦਾ ਇੱਕ ਪ੍ਰਮੁੱਖ ਅਜ਼ਾਦੀ ਘੁਲਾਟੀਆ ਸੀ। ਉਨ੍ਹਾਂ ਨੂੰ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਕੀਤੀ ਸੀ। ਇਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਗਰਮ ਦਲ ਦੇ ਤਿੰਨ ਪ੍ਰਮੁੱਖ ਨੇਤਾਵਾਂ ਲਾਲ-ਬਾਲ-ਪਾਲ ਵਿਚੋਂ ਇੱਕ ਸਨ। ਸੰਨ 1928 ਵਿੱਚ ਉਨ੍ਹਾਂ ਨੇ ਸਾਈਮਨ ਕਮੀਸ਼ਨ ਵਿਰੁੱਧ ਇੱਕ ਪ੍ਰ੍ਦਰਸ਼ਨ ਵਿੱਚ ਹਿੱਸਾ ਲਿਆ, ਜਿਸ ਦੌਰਾਨ ਹੋਏ ਲਾਠੀਚਾਰਜ ਵਿੱਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਆਖ਼ਰ 17 ਨਵੰਬਰ 1928 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਲਾਲਾ ਲਾਜਪਤ ਰਾਏ ਦਾ ਜਨਮ ਪੰਜਾਬ ਦੇ ਮੋਗਾ ਜਿਲੇ ਦੇ ਪਿੰਡ ਢੁੱਡੀਕੇ ਵਿਖੇ ਹੋਇਆ ਸੀ। ਇਨ੍ਹਾਂ ਨੇ ਕੁੱਝ ਸਮੇਂ ਹਰਿਆਣਾ ਦੇ ਰੋਹਤਕ ਅਤੇ ਹਿਸਾਰ ਸ਼ਹਿਰਾਂ ਵਿੱਚ ਵਕਾਲਤ ਕੀਤੀ। ਇਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਗਰਮ ਦਲ ਦੇ ਪ੍ਰਮੁੱਖ ਨੇਤਾ ਸੀ। ਬਾਲ ਗੰਗਾਧਰ ਤਿਲਕ ਅਤੇ ਬਿਪਿਨ ਚੰਦਰ ਪਾਲ ਦੇ ਨਾਲ ਇਸ ਤ੍ਰਿਮੂਰਤੀ ਨੂੰ ਲਾਲ-ਬਾਲ-ਪਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਨ੍ਹਾਂ ਤਿੰਨਾਂ ਨੇਤਾਵਾਂ ਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਸੁਤੰਤਰਤਾ ਦੀ ਮੰਗ ਕੀਤੀ ਸੀ, ਬਾਅਦ ਵਿੱਚ ਸਮੁੱਚਾ ਦੇਸ਼ ਇਨ੍ਹਾਂ ਦੇ ਨਾਲ ਹੋ ਗਿਆ। ਇਹਨਾਂ ਨੇ ਸਵਾਮੀ ਦਯਾਨੰਦ ਸਰਸਵਤੀ ਨਾਲ ਮਿਲ ਕੇ ਆਰੀਆ ਸਮਾਜ ਨੂੰ ਪੰਜਾਬ ਵਿੱਚ ਲੋਕਪ੍ਰਿਅ ਬਣਾਇਆ। ਲਾਲਾ ਹੰਸਰਾਜ ਦੇ ਨਾਲ ਦਇਆਨੰਦ ਐਂਗਲੋ-ਵੈਦਿਕ ਵਿਦਿਆਲਿਆਂ ਦਾ ਪ੍ਰਸਾਰ ਕੀਤਾ। ਇਹਨਾਂ ਨੂੰ ਅੱਜ-ਕੱਲ ਡੀਏਵੀ ਸਕੂਲਾਂ ਅਤੇ ਕਾਲਜਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਲਾਲਾਜੀ ਨੇ ਅਨੇਕ ਥਾਂਵਾਂ ਉੱਤੇ ਅਕਾਲ ਵਿੱਚ ਸ਼ਿਵਿਰ ਲਗਾ ਕੇ ਲੋਕਾਂ ਦੀ ਸੇਵਾ ਵੀ ਕੀਤੀ। 30 ਅਕਤੂਬਰ 1928 ਨੂੰ ਇਹਨਾਂ ਨੇ ਲਾਹੌਰ ਵਿੱਚ ਸਾਈਮਨ ਕਮੀਸ਼ਨ ਦੇ ਵਿਰੁੱਧ ਆਯੋਜਿਤ ਇੱਕ ਵਿਸ਼ਾਲ ਪ੍ਰਦਰਸ਼ਨ ਵਿੱਚ ਹਿੱਸਾ ਲਿਆ, ਜਿਸਦੇ ਦੌਰਾਨ ਹੋਏ ਲਾਠੀਚਾਰਜ ਵਿੱਚ ਇਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਉਸ ਸਮੇਂ ਇਹਨਾਂ ਨੇ ਕਿਹਾ ਸੀ: “ਮੇਰੇ ਸਰੀਰ ਉੱਤੇ ਪਈ ਇਕ-ਇਕ ਲਾਠੀ ਬ੍ਰਿਟਿਸ਼ ਸਰਕਾਰ ਦੇ ਕਫ਼ਨ ਦਾ ਕਿੱਲ ਬਣੇਗੀ।” ਲਾਲਾਜੀ ਦੇ ਬਲੀਦਾਨ ਦੇ 20 ਸਾਲ ਦੇ ਅੰਦਰ ਹੀ ਬਰਤਾਨਵੀ ਸਾਮਰਾਜ ਦਾ ਸੂਰਜ ਅਸਤ ਹੋ ਗਿਆ। 17 ਨਵੰਬਰ 1928 ਨੂੰ ਇਹਨਾਂ ਚੋਟਾਂ ਦੀ ਵਜ੍ਹਾ ਨਾਲ ਇਨ੍ਹਾਂ ਦਾ ਦਿਹਾਂਤ ਹੋ ਗਿਆ। 1888 ਵਿੱਚ ਆਪ ਕਾਂਗਰਸ ਵਿੱਚ ਸ਼ਾਮਲ ਹੋ ਗਏ। 1892 ਵਿੱਚ ਮੁੜ ਲਾਹੌਰ ਆ ਗਏ। ਅਲਾਹਾਬਾਦ ਕਾਂਗਰਸ ਇਜਲਾਸ ਵਿੱਚ ਆਪ ਦਾ ਸਨਮਾਨ ਕੀਤਾ ਗਿਆ। ਪਰ ਆਪ ਬਹੁਤਾ ਸਮਾਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਨਾਲ ਨਾ ਚਲ ਸਕੇ ਤੇ ਗਰਮ ਦਲ ਦੇ ਮੈਂਬਰ ਗਿਣੇ ਜਾਣ ਲੱਗੇ। 1897-99 ਦੌਰਾਨ ਪੰਜਾਬ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਅਕਾਲ ਪੀੜਤਾਂ ਅਤੇ ਕਾਂਗੜਾ ’ਚ ਆਏ ਭੂਚਾਲ ਦੇ ਸਮੇਂ ਆਪ ਨੇ ਚੰਦਾ ਇਕੱਠਾ ਕਰਕੇ ਦੁਖੀਆਂ ਦੀ ਸਹਾਇਤਾ ਕੀਤਾ। ਆਪ ਰਾਜਨੀਤਕ ਸੁਤੰਤਰਤਾ ਤੋਂ ਪਹਿਲਾਂ ਆਰਥਿਕ ਆਜ਼ਾਦੀ ਜ਼ਰੂਰੀ ਸਮਝਦੇ ਸਨ। 1895 ਵਿੱਚ ‘ਦਿ ਟ੍ਰਿਬਿਊਨ’ ਅਖ਼ਬਾਰ ਦੇ ਬਾਨੀ ਸਰਦਾਰ ਦਿਆਲ ਸਿੰਘ ਮਜੀਠੀਆ ਨਾਲ ਮਿਲ ਕੇ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਕੀਤੀ। ਲਾਲਾ ਜੀ ਜਿੱਥੇ ਇਕ ਚੰਗੇ ਵਕਤਾ ਸਨ, ਉੱਥੇ ਇਕ ਉੱਚ ਕੋਟੀ ਦੇ ਲੇਖਕ ਵੀ ਸਨ। ਉਨ੍ਹਾਂ ਕਈ ਪੁਸਤਕਾਂ ਲਿਖੀਆਂ ਤੇ ਕਈ ਅਖ਼ਬਾਰ ਸ਼ੁਰੂ ਕੀਤੇ। ਅਮਰੀਕਾ ਵਿੱਚ ਰਹਿ ਕੇ ‘ਯੰਗ ਇੰਡੀਆ’ ਨਾਂ ਦਾ ਅਖ਼ਬਾਰ ਤੇ ਲਾਹੌਰ ਤੋਂ ਅੰਗਰੇਜ਼ੀ ਦਾ ਅਖ਼ਬਾਰ ‘ਦੀ ਪੰਜਾਬੀ’ ਜਾਰੀ ਕੀਤਾ। 1905 ਵਿੱਚ ਭਾਰਤੀ ਵਫਦ ਵਿੱਚ ਆਪ ਨੂੰ ਬਰਤਾਨੀਆ ਭੇਜਿਆ ਗਿਆ ਜਿੱਥੇ ਆਪ ਨੇ ਉਥੋਂ ਦੇ ਲੋਕਾਂ ਨੂੰ ਭਾਰਤ ਵਿੱਚ ਵਾਪਰ ਰਹੇ ਹਾਲਾਤ ਤੋਂ ਜਾਣੂ ਕਰਵਾਇਆ। ਦੇਸ਼ ਵਾਪਸ ਪਰਤ ਕੇ ਆਪ ਨੇ ਬੰਗਾਲ ਵੰਡ ਦੀ ਵਿਰੋਧਤਾ ਕੀਤੀ ਅਤੇ ਵਿਦੇਸ਼ੀ ਮਾਲ ਦੇ ਬਾਈਕਾਟ ਕਰਨ ਬਾਰੇ ਜ਼ੋਰਦਾਰ ਭਾਸ਼ਣ ਦਿੱਤੇ। 1907 ਵਿੱਚ ਸਰਦਾਰ ਭਗਤ ਸਿੰਘ ਦੇ ਚਾਚਾ ਸ. ਅਜੀਤ ਸਿੰਘ ਤੇ ਲਾਲਾ ਜੀ ਨੂੰ ਜਲਾਵਤਨ ਕਰਕੇ ਮਾਂਡਲੇ ਜੇਲ੍ਹ ਭੇਜ ਦਿੱਤਾ ਗਿਆ। 1914 ਤੋਂ 1919 ਤਕ ਲਗਾਤਾਰ ਅਮਰੀਕਾ ਵਿੱਚ ਰਹੇ ਤੇ ਕ੍ਰਾਂਤੀਕਾਰੀਆਂ ਨੂੰ ਮਿਲਦੇ ਰਹੇ, ਪਰ ਉਨ੍ਹਾਂ ਦੇ ਕੰਮਾਂ ਤੋਂ ਬਹੁਤਾ ਪ੍ਰਭਾਵਤ ਨਾ ਹੋ ਸਕੇ। 1915 ਵਿੱਚ ਥੋੜ੍ਹੇ ਸਮੇਂ ਲਈ ਜਾਪਾਨ ਵੀ ਗਏ। ਉੱਥੇ ਉਨ੍ਹਾਂ ਭਾਰਤੀ ਆਜ਼ਾਦੀ ਦੇ ਦੂਤ ਵਜੋਂ ਕੰਮ ਕੀਤਾ। 1920 ਵਿੱਚ ਨਾ-ਮਿਲਵਰਤਣ ਲਹਿਰ ਵਿੱਚ ਕਾਂਗਰਸ ਦਾ ਸਾਥ ਦਿੱਤਾ। 1925 ਵਿੱਚ ਕੇਂਦਰੀ ਵਿਧਾਨ ਮੰਡਲ ਦੇ ਮੈਂਬਰ ਚੁਣੇ ਗਏ ਪਰ ਸਵਰਾਜ ਪਾਰਟੀ ਨਾਲ ਮਤਭੇਦ ਹੋਣ ਕਾਰਨ ਤਿਆਗ ਪੱਤਰ ਦੇ ਦਿੱਤਾ 1928 ਵਿੱਚ ਅੰਗਰੇਜ਼ ਸਰਕਾਰ ਨੇ ਇਕ ਸੱਤ ਮੈਂਬਰੀ ਕਮਿਸ਼ਨ ਸਾਈਮਨ ਦੀ ਅਗਵਾਈ ਵਿੱਚ ਭਾਰਤ ਭੇਜਿਆ। ਇਸ ਕਮਿਸ਼ਨ ਵਿੱਚ ਇਕ ਵੀ ਭਾਰਤੀ ਨਹੀਂ ਸੀ ਜਿਸ ਕਰਕੇ ਸਾਰੇ ਦੇਸ਼ ਵਿੱਚ ਰੋਹ ਫੈਲ ਗਿਆ। 30 ਅਕਤੂਬਰ 1928 ਨੂੰ ਜਦੋਂ ਕਮਿਸ਼ਨ ਲਾਹੌਰ ਆਇਆ ਤਾਂ ਰੇਲਵੇ ਸਟੇਸ਼ਨ ਦੇ ਬਾਹਰ, ‘ਸਾਈਮਨ ਕਮਿਸ਼ਨ ਵਾਪਸ ਜਾਓ’ ਜਲੂਸ ਦੀ ਅਗਵਾਈ ਲਾਲਾ ਲਾਜਪਤ ਰਾਏ ਨੇ ਕੀਤੀ। ਅੰਗਰੇਜ਼ ਪੁਲੀਸ ਨੇ ਨਿਹੱਥੇ ਤੇ ਪੁਰਅਮਨ ਭਾਰਤੀਆਂ ’ਤੇ ਅੰਨ੍ਹੇਵਾਹ ਡਾਂਗਾਂ ਵਰਸਾਈਆਂ। ਲਾਲਾ ਜੀ ਸਖ਼ਤ ਜ਼ਖ਼ਮੀ ਹੋ ਗਏ ਤੇ ਅੰਤ 17 ਨਵੰਬਰ 1928 ਨੂੰ ਭਾਰਤ ਵਾਸੀਆਂ ਨੂੰ ਆਜ਼ਾਦੀ ਦੀ ਲੜਾਈ ਜਾਰੀ ਰੱਖਣ ਦਾ ਸੁਨੇਹਾ ਦੇ ਕੇ ਇਸ ਸੰਸਾਰ ਤੋਂ ਵਿਦਾਅ ਲਈ।