Typing Test

10:00

ਪਿੱਪਲ (ਅੰਗਰੇਜ਼ੀ: ਸੇਕਰਡ ਫਿਗ, ਸੰਸਕ੍ਰਿਤ: ਅਸ਼ਵੱਥ) ਭਾਰਤ, ਨੇਪਾਲ, ਸ਼੍ਰੀ ਲੰਕਾ, ਚੀਨ ਅਤੇ ਇੰਡੋਨੇਸ਼ੀਆ ਵਿੱਚ ਪਾਇਆ ਜਾਣ ਵਾਲਾ ਬੋਹੜ, ਜਾਂ ਗੂਲਰ ਦੀ ਜਾਤੀ ਦਾ ਇੱਕ ਵਿਸ਼ਾਲ-ਆਕਾਰ ਰੁੱਖ ਹੈ ਜਿਸ ਨੂੰ ਭਾਰਤੀ ਸੰਸਕ੍ਰਿਤੀ ਵਿੱਚ ਮਹੱਤਵਪੂਰਣ ਸਥਾਨ ਦਿੱਤਾ ਗਿਆ ਹੈ ਅਤੇ ਅਨੇਕ ਪੁਰਬਾਂ ਉੱਤੇ ਇਸ ਦੀ ਪੂਜਾ ਕੀਤੀ ਜਾਂਦੀ ਹੈ। ਬੋਹੜ ਅਤੇ ਗੂਲਰ ਰੁੱਖ ਦੀ ਭਾਂਤੀ ਇਸ ਦੇ ਪੁਸ਼ਪ ਵੀ ਗੁਪਤ ਰਹਿੰਦੇ ਹਨ। ਇਸ ਲਈ ਇਸਨੂੰ ਗੁਹਿਅਪੁਸ਼ਪਕ ਵੀ ਕਿਹਾ ਜਾਂਦਾ ਹੈ। ਹੋਰ ਕਸ਼ੀਰੀ (ਦੁੱਧ ਵਾਲੇ) ਰੁੱਖਾਂ ਦੀ ਤਰ੍ਹਾਂ ਪਿੱਪਲ ਵੀ ਦੀਰਘ-ਆਯੂ ਹੁੰਦਾ ਹੈ। ਇਸ ਦੇ ਫਲ ਬੋਹੜ - ਗੂਲਰ ਦੀ ਤਰ੍ਹਾਂ ਬੀਜਾਂ ਨਾਲ ਭਰੇ ਅਤੇ ਸਰੂਪ ਪੱਖੋਂ ਮੁੰਗਫ਼ਲੀ ਦੇ ਛੋਟੇ ਦਾਣਿਆਂ ਵਰਗੇ ਹੁੰਦੇ ਹਨ। ਇਹਦੇ ਬੀਜ ਰਾਈ ਦੇ ਦਾਣੇ ਦੇ ਵੀ ਅੱਧੇ ਅਕਾਰ ਦੇ ਹੁੰਦੇ ਹਨ। ਪਰ ਇਨ੍ਹਾਂ ਤੋਂ ਪੈਦਾ ਰੁੱਖ ਵਿਸ਼ਾਲਤਮ ਰੂਪ ਧਾਰਨ ਕਰ ਕੇ ਅਣਗਿਣਤ ਸਾਲਾਂ ਤੱਕ ਖੜਾ ਰਹਿੰਦਾ ਹੈ। ਪਿੱਪਲ ਦੀ ਛਾਂ ਬੋਹੜ ਨਾਲੋਂ ਘੱਟ ਹੁੰਦੀ ਹੈ, ਫਿਰ ਵੀ ਇਸ ਦੇ ਪੱਤੇ ਜਿਆਦਾ ਸੁੰਦਰ, ਕੋਮਲ ਅਤੇ ਚੰਚਲ ਹੁੰਦੇ ਹਨ। ਬਸੰਤ ਰੁੱਤ ਵਿੱਚ ਇਸ ਉੱਤੇ ਧਾਨੀ ਰੰਗ ਦੀਆਂ ਨਵੀਆਂ ਕਰੂੰਬਲਾਂ ਆਉਣ ਲੱਗਦੀਆਂ ਹਨ। ਬਾਅਦ ਵਿੱਚ, ਉਹ ਹਰੀਆਂ ਅਤੇ ਫਿਰ ਗੂੜ੍ਹੀਆਂ ਹਰੀਆਂ ਹੋ ਜਾਂਦੀਆਂ ਹਨ। ਪਿੱਪਲ ਦੇ ਪੱਤੇ ਜਾਨਵਰਾਂ ਨੂੰ ਚਾਰੇ ਵਜੋਂ ਖਿਲਾਏ ਜਾਂਦੇ ਹਨ, ਖਾਸ਼ ਕਰ ਹਾਥੀਆਂ ਲਈ ਇਨ੍ਹਾਂ ਨੂੰ ਉੱਤਮ ਚਾਰਾ ਮੰਨਿਆ ਜਾਂਦਾ ਹੈ। ਪਿੱਪਲ ਦੀ ਲੱਕੜੀ ਬਾਲਣ ਦੇ ਕੰਮ ਆਉਂਦੀ ਹੈ ਪਰ ਇਹ ਕਿਸੇ ਇਮਾਰਤੀ ਕੰਮ ਜਾਂ ਫਰਨੀਚਰ ਲਈ ਅਨੁਕੂਲ ਨਹੀਂ ਹੁੰਦੀ। ਸਿਹਤ ਲਈ ਪਿੱਪਲ ਨੂੰ ਅਤਿ ਲਾਭਦਾਇਕ ਮੰਨਿਆ ਗਿਆ ਹੈ। ਪੀਲਿਆ, ਰਤੌਂਧੀ, ਮਲੇਰੀਆ, ਖੰਘ ਤੇ ਦਮੇ ਅਤੇ ਸਰਦੀ ਤੇ ਸਿਰ ਦਰਦ ਵਿੱਚ ਪਿੱਪਲ ਦੀ ਟਹਿਣੀ, ਲੱਕੜੀ, ਪੱਤਿਆਂ, ਕਰੂੰਬਲਾਂ ਅਤੇ ਸੀਕਾਂ ਦੇ ਪ੍ਰਯੋਗ ਦਾ ਚਰਚਾ ਮਿਲਦਾ ਹੈ।ਸਭ ਤੋਂ ਪੁਰਾਣਾ ਦਰਖੱਤ ਹੋਣ ਦਾ ਮਾਣ ਹਾਸਲ ਹੈ ਅਤੇ ਦਵਾਈਆਂ ਵਿੱਚ ਵਿਆਪਕ ਪੱਧਰ ਉੱਤੇ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਦਿਲ ਦੇ ਆਕਾਰ ਵਾਲੇ ਪਿੱਪਲ ਦੇ ਪੱਤੇ ਜ਼ਖ਼ਮਾਂ ਨੂੰ ਠੀਕ ਕਰਨ ਲਈ ਲੇਪ ਵਜੋਂ ਵਰਤੇ ਜਾਂਦੇ ਹਨ। ਪਿੱਪਲ ਦੇ ਫਲਾਂ ਨੂੰ ਪਪੀਸੀਆਂ ਆਖਦੇ ਹਨ। ਪੱਕਣ ’ਤੇ ਇਨ੍ਹਾਂ ਦਾ ਰੰਗ ਜਾਮਣੀ ਹੋ ਜਾਂਦਾ ਹੈ। ਪਿੱਪਲ ਦੇ ਦਰਖ਼ਤ ਦੀ ਪੁਰਾਣੇ ਸਮੇਂ ਤੋਂ ਹੀ ਹਿੰਦੂਵਾਂ ਦੁਆਰਾ ਪੂਜਾ ਕੀਤੀ ਜਾਂਦੀ ਰਹੀ ਹੈ, ਪਰ ਪਿੱਪਲ ਦਾ ਦਰਖ਼ਤ ਧਾਰਮਿਕ ਮਾਨਤਾ ਦੇ ਇਲਾਵਾ ਕਈ ਤਰ੍ਹਾਂ ਦੀ ਦਵਾਈਆਂ ਗੁਣਾਂ ਨਾਲ ਭਰਪੂਰ ਹੁੰਦਾ ਹੈ। ਭਾਰਤ ਵਿੱਚ ਉੱਗਣ ਵਾਲੇ ਪਿੱਪਲ ਦੇ ਦਰਖ਼ਤ ਨੂੰ ਦਵਾਈਆਂ ਦੇ ਗੁਣਾਂ ਦਾ ਭੰਡਾਰ ਵੀ ਮੰਨਿਆ ਜਾਂਦਾ ਹੈ। ਇਸ ਦੇ ਇਸਤੇਮਾਲ ਨਾਲ ਅਸਥਮਾ, ਗੁਰਦੇ, ਕਬਜ਼, ਢਿੱਡ ਦਰਦ ਆਦਿ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਧਰਤੀ 'ਤੇ ਪਾਏ ਜਾਣ ਵਾਲੇ ਰੁੱਖਾਂ 'ਚੋਂ ਪਿੱਪਲ ਦਾ ਰੁੱਖ ਹੀ ਅਜਿਹਾ ਹੈ, ਜੋ ਸਭ ਤੋਂ ਜ਼ਿਆਦਾ ਆਕਸੀਜਨ ਛੱਡਦਾ ਹੈ। ਇਹ ਰੁੱਖ 24 ਘੰਟੇ ਆਕਸੀਜਨ ਛੱਡਦਾ ਹੈ। ਉਂਝ ਵੀ ਸ਼ੁਰੂ ਤੋਂ ਹੀ ਲੋਕ ਪਿੱਪਲ ਦੇ ਰੁੱਖ ਦੀ ਪੂਜਾ ਕਰਦੇ ਆਏ ਹਨ। ਪਿੱਪਲ ਦਾ ਰੁੱਖ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਰੁੱਖ ਦੇ ਸੁੱਕ ਪੱਤੇ, ਸੁੱਕੇ ਫਲ, ਬੀਜ ਅਤੇ ਜੜ੍ਹਾਂ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹਨ।ਹਾਕੀ ਦੇ ਮੈਦਾਨ ‘ਚ ਗੇਂਦ ਧਿਆਨ ਚੰਦ ਦੀ ਹਾਕੀ ਨੂੰ ਇੰਝ ਚਿੰਬੜਦੀ ਕਿ ਲੋਕਾਂ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਵੀ ਯਕੀਨ ਕਰਨਾ ਔਖਾ ਲਗਦਾ ਸੀ। ਅਜਿਹੇ ਹੀ ਇਕ ਮੈਚ ਦੌਰਾਨ ਹਾਲੈਂਡ 'ਚ ਇਕ ਵਾਰੀ ਉਸ ਦੀ ਹਾਕੀ ਤੋੜ ਕੇ ਵੇਖਿਆ ਗਿਆ ਕਿ ਕਿਤੇ ਉਸ ਨੇ ਇਸ 'ਚ ਕੋਈ ਅਜਿਹੀ ਚੁੰਬਕ ਤਾਂ ਨਹੀਂ ਫਿੱਟ ਕੀਤੀ ਹੋਈ, ਜੋ ਗੇਂਦ ਨੂੰ ਛੱਡਦੀ ਨਹੀਂ। ਅਜਿਹੇ ਇਕ ਮੌਕੇ ਜਾਪਾਨ ‘ਚ ਲੋਕਾਂ ਨੇ ਕਿਹਾ ਕਿ ਉਸ ਨੇ ਆਪਣੀ ਹਾਕੀ ਨਾਲ ਗੂੰਦ ਲਾਈ ਹੋਈ ਹੈ। 29 ਅਗਸਤ 1905 ਨੂੰ ਅਲਾਹਾਬਾਦ ਵਿਖੇ ਪੈਦਾ ਹੋਏ ਧਿਆਨ ਚੰਦ ਦੇ ਜਨਮ ਦਿਨ ਨੂੰ ਭਾਰਤ ਸਰਕਾਰ ਨੇ ਰਾਸ਼ਟਰੀ ਖੇਡ ਦਿਵਸ ਐਲਾਨ ਕੀਤਾ ਹੈ। ਦੁਨੀਆਂ ਦੇ ਖੇਡ ਜਗਤ ‘ਚ ਧਿਆਨ ਚੰਦ ਦਾ ਉਹ ਸਥਾਨ ਹੈ, ਜੋ ਅਸਮਾਨ ਵਿੱਚ ਚੰਦਰਮਾ ਦਾ। ਆਪਣੇ ਖੇਡ ਕੈਰੀਅਰ ‘ਚ ਧਿਆਨ ਚੰਦ ਨੇ ਅਸੀਮ ਉਚਾਈਆਂ ਨੂੰ ਛੂਹਿਆ, ਪਰ ਕਦੇ ਆਪਣੇ ਪੈਰ ਜ਼ਮੀਨ ਤੋਂ ਨਹੀਂ ਉੱਠਣ ਦਿੱਤੇ। 3-3 ਓਲੰਪਿਕ ਖੇਡਾਂ ‘ਚ ਸੋਨ ਤਗਮੇ ਜਿੱਤਣ ਦੇ ਨਾਲ ਉਹ ਗੋਲਾਂ ਦੀ ਮਸ਼ੀਨ ਵਜੋਂ ਵੀ ਜਾਣੇ ਜਾਂਦੇ ਹਨ। ਧਿਆਨ ਚੰਦ ਨੂੰ ਹੁਣ ਤੱਕ ਦਾ ਮਹਾਨਤਮ ਹਾਕੀ ਖਿਡਾਰੀ ਮੰਨਿਆ ਜਾਂਦਾ ਹੈ। ਅਸਲ ਵਿੱਚ ਉਸ ਦਾ ਨਾਮ ਧਿਆਨ ਸਿੰਘ ਸੀ, ਪਰ ਅੱਧੀ-ਅੱਧੀ ਰਾਤ ਚੰਨ ਦੀ ਚਾਨਣੀ ਵਿੱਚ ਲਗਾਤਾਰ ਅਭਿਆਸ ਕਰਨ ਨਾਲ ਉਸ ਦੇ ਨਾਮ ਨਾਲ ਚੰਦ ਜੁੜ ਗਿਆ ਤੇ ਫੇਰ ਉਸ ਦਾ ਨਾਮ ਧਿਆਨ ਚੰਦ ਹੀ ਪੱਕ ਗਿਆ। ਉਸ ਦਾ ਭਰਾ ਰੂਪ ਸਿੰਘ ਵੀ ਓਲੰਪੀਅਨ ਹਾਕੀ ਖਿਡਾਰੀ ਸੀ। ਆਪਣਾ ਅੰਤਰਰਾਸ਼ਟਰੀ ਖੇਡ ਸਫਰ ਉਸ ਨੇ ਨਿਊਜ਼ੀਲੈਂਡ ਜਾਣ ਵਾਲੀ ਇੰਡੀਅਨ ਆਰਮੀ ਟੀਮ ਨਾਲ ਸ਼ੁਰੂ ਕੀਤਾ। ਇਸ ਦੌਰੇ ਦੌਰਾਨ ਉਸ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਵਾਪਸ ਆਉਂਦਿਆਂ ਹੀ ਉਸ ਨੂੰ ਤਰੱਕੀ ਦੇ ਕੇ ਲਾਂਸ ਨਾਇਕ ਬਣਾ ਦਿੱਤਾ ਗਿਆ। ਫਿਰ 1928 ਦੀਆਂ ਐਮਸਟਰਡਮ ਓਲੰਪਿਕ ਵੇਲੇ ਧਿਆਨ ਚੰਦ ਇਸ ਟੂਰਨਾਮੈਂਟ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ, ਕੁੱਲ 5 ਮੈਚਾਂ ‘ਚ 14 ਗੋਲ। ਇਕ ਅਖ਼ਬਾਰ ਨੇ ਭਾਰਤੀ ਹਾਕੀ ਲਈ ਲਿਖਿਆ, ‘ਇਹ ਹਾਕੀ ਦੀ ਖੇਡ ਨਹੀਂ, ਬਲਕਿ ਜਾਦੂ ਹੈ ਤੇ ਧਿਆਨ ਚੰਦ ਹਾਕੀ ਦਾ ਜਾਦੂਗਰ ਹੈ।’ ਬਸ ਇੱਥੋਂ ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਦੀ ਉਪਾਧੀ ਮਿਲੀ। ਵਤਨ ਵਾਪਸੀ `ਤੇ ਹਜ਼ਾਰਾਂ ਲੋਕ ਟੀਮ ਦੇ ਸਵਾਗਤ ਲਈ ਪਹੁੰਚੇ, ਜਦ ਕਿ ਕੁਝ ਦਿਨ ਪਹਿਲਾਂ ਟੀਮ ਨੂੰ ਚੜ੍ਹਾਉਣ ਕੇਵਲ ਗਿਣਤੀ ਦੇ 3-4 ਲੋਕ ਹੀ ਆਏ ਸਨ। ਸਾਲ 1932 ਦੀ ਓਲੰਪਿਕ ਟੀਮ ਲਈ ਧਿਆਨ ਚੰਦ ਨੂੰ ਬਿਨਾਂ ਕਿਸੇ ਚੋਣ ਪ੍ਰੀਕਿਰਿਆ ਦੇ ਚੁਣ ਲਿਆ ਗਿਆ, ਬਾਕੀ ਟੀਮ ਨੂੰ ਓਲੰਪਿਕ ਦਲ ‘ਚ ਸ਼ਾਮਲ ਹੋਣ ਲਈ ਯੋਗਤਾ ਸਿੱਧ ਕਰਨੀ ਪਈ। ਲਾਲ ਸ਼ਾਹ ਬੋਖਾਰੀ ਦੀ ਅਗਵਾਈ ਵਾਲੀ ਇਸ ਟੀਮ ਨੇ ਓਲੰਪਿਕ ਖੇਡਾਂ ਦੌਰਾਨ ਜਾਪਾਨ ਨੂੰ 11-1 ਨਾਲ, ਅਮਰੀਕਾ ਨੂੰ 24-1 ਨਾਲ ਹਰਾਇਆ। ਕੁੱਲ 35 ‘ਚੋਂ 25 ਗੋਲ ਧਿਆਨ ਚੰਦ ਤੇ ਉਸ ਦੇ ਭਰਾ ਰੂਪ ਸਿੰਘ (ਜੋ ਭਾਰਤੀ ਦਲ ‘ਚ ਸ਼ਾਮਲ ਸੀ) ਦੇ ਸ