Typing Test

10:00

ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿੱਚ ਲਹਿੰਦਾ ਪੰਜਾਬ ( ਸਾਰਾ ਪਾਕਿਸਤਾਨ ) ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਰਾਜਸਥਾਨ, ਦਿੱਲੀ ਵੀ ਆਉਂਦੇ ਸੀ ਇਹ ਸਾਰੀਆਂ ਸਟੇਟਾਂ ਮਿਲਾ ਕੇ ਇੱਕ ਦੇਸ਼ ਬਣਦਾ ਸੀ ਉਸ ਸਮੇ ਪੰਜਾਬ ਦੀਆਂ ਪੰਜ ਡਵੀਜ਼ਨਾਂ ਅਤੇ ਉੱਣਤੀ ਜ਼ਿਲ੍ਹੇ ਸਨ। ਪੰਜਾਬ ਦੇ ਰੀਤੀ ਰਿਵਾਜ ਵੱਖ ਸੀ ਰਹਿਣ ਸਹਿਣ ਵੱਖ ਸੀ ਬੋਲੀ ਵੱਖ ਸੀ ਪਹਿਰਾਵਾ ਵੱਖ ਸੀ ਕਾਨੂੰਨ ਵੱਖ ਸੀ ਪਰ ਅੰਗਰੇਜ਼ਾਂ ਦੇ ਜਾਣ ਤੋ ਬਾਅਦ ਸੰਨ 1947 ਨੂੰ ਇਹਨਾਂ ਸਿਆਸਤਦਾਨਾਂ ਨੇ ਪੰਜਾਬ ਦੇ 2 ਹਿੱਸੇ ਕਰ ਦਿੱਤੇ ਇੱਕ ਹਿੱਸੇ ਦਾ ਪਾਕਿਸਤਾਨ ਦੇਸ਼ ਬਣ ਗਿਆ ਤੇ ਇੱਕ ਹਿੱਸਾ ਭਾਰਤ ਵਿੱਚ ਰਲਾ ਲਿਆ ਗਿਆ ਤੇ ਫਿਰ ਪੰਜਾਬ ਵੀ ਹੋਰ ਛੋਟਾ ਕਰ ਦਿੱਤਾ ਗਿਆ ਜਿਹਦੇ ਚੋ ਰਾਜਸਥਾਨ ,ਜੰਮੂ ਕਸ਼ਮੀਰ ਤੇ ਦਿੱਲੀ ਕੱਢ ਦਿੱਤੇ ਗਏ ਤੇ ਆਖਿਰ ਸੰਨ 1966 ਨੂੰ ਇੱਕ ਵਾਰ ਫਿਰ ਪੰਜਾਬ ਦੇ ਟੁਕਡ਼ੇ ਕੀਤੇ ਗਏ ਤੇ ਪੰਜਾਬ ਵਿੱਚੋਂ ਦੋ ਹੋਰ ਸਟੇਟਾਂ ਹਰਿਆਣਾ , ਤੇ ਹਿਮਾਚਲ ਬਣਾ ਦਿੱਤੀਆਂ ਇਹ ਸਭ ਤਾਂ ਹੀ ਕੀਤਾ ਗਿਆ ਕਿ ਮੁਡ਼ ਦੁਬਾਰਾ ਕਿਤੇ ਸਿੱਖ ਰਾਜ ਕਾਇਮ ਨਾਂ ਹੋ ਸਕੇ ਤੇ ਪੰਜਾਬ ਨੂੰ ਇੱਕ ਛੋਟਾ ਜਿਹਾ ਸੂਬਾ ਬਣਾ ਦਿੱਤਾ ਕਿਉਂਕਿ ਇਹ ਇੱਕ ਦੇਸ਼ ਨਾਂ ਬਣ ਸਕੇ ਹੁਣ ਤੁਸੀਂ ਦੱਸੋ ਕਿ 1947 ਨੂੰ ਪੰਜਾਬ ਅਜਾਦ ਹੋਇਆ ਸੀ ਕਿ ਗੁਲਾਮ ਇਹ ਸਾਡੇ ਲਈ ਅਜਾਦੀ ਨਹੀਂ ਬਰਬਾਦੀ ਸੀ ਘਰ ਬਾਹਰ ਲੁਟਵਾਏ ਕਤਲੇਆਮ ਹੋਇਆ ਘਰੋ ਬੇ-ਘਰ ਹੋ ਗਏ ਜਮੀਨਾਂ ਜਾਇਦਾਦਾਂ ਗਈਆਂ ਅੰਗਰੇਜ਼ਾਂ ਨੇ ਸੰਨ 1849 ਨੂੰ ਪੰਜਾਬ ਜਬਤ ਕੀਤਾ ਸੀ ਇਤਿਹਾਸ ਚ ਜਿਕਰ ਆਉਂਦਾ ਆ ਕਿ ਉਸ ਸਮੇਂ ਅੰਗਰੇਜ਼ੀ ਗਵਰਨਰ ਹਾਰਡਿਗ ਤੇ ਲਾਰਡ ਲਾਰੇਸ ਦਾ ਦਫ਼ਤਰ ( ਕਲਕੱਤੇ ) ਭਾਰਤ ਦੇਸ਼ ਵਿੱਚ ਸੀ ਪੰਜਾਬ ਵਿੱਚ ਨਹੀ, ਕਵੀ ਸ਼ਾਹ ਮੁਹੰਮਦ ਜੰਗਨਾਮੇ ਕਿਤਾਬ ਵਿੱਚ ਲਿਖਦਾ - ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੋਜਾਂ ਭਾਰੀਆਂ ਨੇ - ਮਤਲਬ ਕਿ ਪੰਜਾਬ ਤੇ ਹਿੰਦੋਸਤਾਨ ਦੋਵੇਂ ਵੱਖ - ਦੇਸ਼ ਹਨ ਇਹ ਕਿਤਾਬ ਕਵੀ ਸਾਹ ਮੁਹੰਮਦ ਨੇ 1900 ਸੰਨ ਤੋ ਪਹਿਲਾਂ ਦੀ ਲਿਖੀ ਹੈ ਜੰਗਨਾਂਮਾਂ ਜਿਸ ਵਿੱਚ ਸਾਰਾ ਸਿੱਖ ਰਾਜ ਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਇਤਿਹਾਸ ਹੈ, ਚੀਨ ਦੇ ਅਹਿਲਕਾਰ ਅੱਜ ਵੀ ਕਹਿੰਦੇ ਆ ਕਿ ਸਾਡੀ ਭਾਰਤ ਨਾਲ ਕੋਈ ਸੰਧੀ ਨਹੀ ਆ ਸਾਡੀਆਂ ਸੰਧੀਆਂ ਸਿੱਖ ਰਾਜ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਸੀ ਤੇ ਹਜੇ ਤੱਕ ਭਾਰਤ ਦੀਆਂ ਕਈ ਦੇਸ਼ਾਂ ਨਾਲ ਵਪਾਰਕ ਸੰਧੀਆਂ ਸਿੱਖ ਰਾਜ ਦੇ ਨਾਮ ਤੇ ਚੱਲ ਰਹੀਆਂ ਨੇ। ਪੁਰਾਣੇ ਸਮੇਂ ਮਨੋਰੰਜਨ ਦੇ ਸਾਧਨ ਘੱਟ ਹੀ ਹੁੰਦੇ ਸਨ। ਜਦੋਂ ਮੇਲੇ ਲੱਗਦੇ ਤਾਂ ਸਾਰਾ ਪਿੰਡ ਹੀ ਉਧਰ ਨੂੰ ਮੁਹਾਰ ਕਰ ਦਿੰਦਾ। ਕਈ-ਕਈ ਦਿਨ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ, ਨਵੇਂ ਕੱਪੜੇ ਸਿਊਣ ਦੇ ਦੇਣੇ। ਹਰੇਕ ਲਈ ਅੰਦਰੋਂ-ਅੰਦਰੀ ਚਾਅ ਹੁੰਦਾ ਸੀ। ਕਿਸੇ ਇਕ ਪਿੰਡ ਗੀਤਾਂ ਦਾ ਅਖਾੜਾ ਲੱਗਣਾ ਤਾਂ ਕਈ-ਕਈ ਪਿੰਡ ਉਸ ਨੂੰ ਸੁਣਨ ਲਈ ਜਾਂਦੇ ਸਨ। ਹਰੇਕ ਨੇ ਮੇਲੇ ਵਾਸਤੇ ਪੈਸੇ ਜੋੜਨੇ। ਕਿਸੇ ਨੇ ਵੰਗਾਂ ਲੈਣੀਆਂ, ਕਿਸੇ ਨੇ ਹਾਰ ਸ਼ਿੰਗਾਰ ਦਾ ਸਾਮਾਨ। ਤੁਰਲੇ ਵਾਲੀ ਪੱਗ ਤੇ ਫੱਬਵੇਂ ਕੁੜਤੇ ਚਾਦਰੇ ਨਾਲ ਮੇਲਾ ਵੇਖਣਾ। ਕੁੜੀਆਂ ਨੇ ਵੀ ਫੁਲਕਾਰੀਆਂ ਲੈ ਕੇ ਹੇੜਾਂ ਦੀਆਂ ਹੇੜਾਂ ‘ਚ ਮੇਲਾ ਦੇਖਣ ਆਉਣਾ। ਉਹ ਮਦਾਰੀ ਦਾ ਤਮਾਸ਼ਾ ਦੇਖਦੇ ਸਨ ਅਤੇ ਭਲਵਾਨਾਂ ਦੇ ਘੋਲ। ਉਹ ਹਾਜ਼ਮੇ 'ਚ ਰਹੇ ਤੇ ਉਨ੍ਹਾਂ ਦਾ ਜੁੱਸਾ ਵੀ ਬਹੁਤ ਵਧੀਆ ਹੁੰਦਾ ਸੀ। ਸੌ ਸਾਲ ਦਾ ਬਾਬਾ ਵੀ ਖੇਤਾਂ ‘ਚ ਗੇੜਾ ਲਾ ਆਉਂਦਾ ਸੀ। ਉਹ ਸੇਰ ਦੋ ਸੇਰ ਦੁੱਧ ਡੀਕ ਲਾ ਕੇ ਪੀ ਜਾਂਦੇ ਸਨ। ਕਿਲੋ-ਕਿਲੋ ਬੇਸਣ ਖਾ ਜਾਂਦੇ। ਦੁੱਧ ‘ਚ ਘਿਉ ਪਾ ਕੇ ਪੀਂਦੇ। ਪੰਜਾਬ ਦੇ ਨੋਜਵਾਨਾਂ ਨੂੰ ਆਪਣੇ ਸੱਭਿਆਚਾਰ ਨਾਲੋਂ ਨਾਤਾ ਨਹੀਂ ਤੋੜਨਾ ਚਾਹੀਦਾ। ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ। 1947 ਦੀ ਭਾਰਤ-ਵੰਡ ਤੋਂ ਬਾਅਦ ਬਰਤਾਨਵੀ ਭਾਰਤ ਦੇ ਪੰਜਾਬ ਸੂਬੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡ ਦਿੱਤਾ ਗਿਆ ਸੀ। 1966 ਵਿੱਚ ਭਾਰਤੀ ਪੰਜਾਬ ਦੀ ਮੁੜ ਵੰਡ ਹੋਈ ਅਤੇ ਨਤੀਜੇ ਵਜੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਵਿੱਚ ਆਏ ਅਤੇ ਪੰਜਾਬ ਦਾ ਮੌਜੂਦਾ ਰਾਜ ਬਣਿਆ। ਇਹ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਸਿੱਖ ਬਹੁਮਤ ਵਿੱਚ ਹਨ। ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮੀਆ ਨਾਂ ਨਾਲ ਜਾਣਦੇ ਸਨ ਜੋ ਕਿ ਪੰਜ ਇਕੱਠੇ ਹੁੰਦੇ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ। ਪਾਰਸੀਆਂ ਦੇ ਪਵਿੱਤਰ ਗ੍ਰੰਥ ਅਵੈਸਟਾ ਵਿੱਚ ਪੰਜਾਬ ਖੇਤਰ ਨੂੰ ਪੁਰਾਤਨ ਹਪਤਾ ਹੇਂਦੂ ਜਾਂ ਸਪਤ-ਸਿੰਧੂ (ਸੱਤ ਦਰਿਆਵਾਂ ਦੀ ਧਰਤੀ) ਨਾਲ ਜੋੜਿਆ ਜਾਂਦਾ ਹੈ। ਬਰਤਾਨਵੀ ਲੋਕ ਇਸ ਨੂੰ "ਸਾਡਾ ਪਰੱਸ਼ੀਆ" ਕਹਿ ਕੇ ਬੁਲਾਉਂਦੇ ਸਨ। ਇਤਿਹਾਸਕ ਤੌਰ ਤੇ ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫ਼ਗਾਨੀਆਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼-ਦੁਆਰ ਰਿਹਾ ਹੈ। ਖੇਤੀਬਾੜੀ ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਹੈ। ਹੋਰ ਪ੍ਰਮੁੱਖ ਉਦਯੋਗ ਹਨ: ਵਿਗਿਆਨਕ ਸਾਜ਼ਾਂ, ਖੇਤੀਬਾੜੀ, ਖੇਡ ਅਤੇ ਬਿਜਲੀ ਸੰਬੰਧੀ ਮਾਲ, ਸਿਲਾਈ ਮਸ਼ੀਨਾਂ, ਮਸ਼ੀਨ ਸੰਦਾਂ, ਸਟਾਰਚ, ਸਾਈਕਲਾਂ, ਖਾਦਾਂ ਆਦਿ ਦਾ ਨਿਰਮਾਣ, ਵਿੱਤੀ ਰੁਜ਼ਗਾਰ, ਸੈਰ-ਸਪਾਟਾ ਅਤੇ ਦਿਉਦਾਰ ਦੇ ਤੇਲ ਅਤੇ ਖੰਡ ਦਾ ਉਤਪਾਦਨ। ਪੰਜਾਬ ਵਿੱਚ ਭਾਰਤ ਵਿੱਚੋਂ ਸਭ ਤੋਂ ਵੱਧ ਇਸਪਾਤ ਦੇ ਰਿੜ੍ਹਵੀਆਂ ਮਿੱਲਾਂ ਦੇ ਕਾਰਖਾਨੇ ਹਨ ਜੋ ਕਿ ਫ਼ਤਹਿਗੜ੍ਹ ਸਾਹਿਬ ਜਿਲੇ ਦੀ ਇਸਪਾਤ ਨਗਰੀ ਮੰਡੀ ਗੋਬਿੰਦਗੜ੍ਹ। ਮਹਾਂਭਾਰਤ ਸਮਾਂ ਦੇ ਦੌਰਾਨ ਪੰਜਾਬ ਨੂੰ ਪੰਚਨਦ ਦੇ ਨਾਂ ਨਾਲ਼ ਜਾਣਿਆ ਜਾਂਦਾ ਸੀ ਹੜੱਪਾ (ਇਸ ਸਮੇਂ ਪੰਜਾਬ, ਪਾਕਿਸਤਾਨ,ਪਾਕਿਸਤਾਨ ਵਿੱਚ) ਜਿਹੇ ਸ਼ਹਿਰਾਂ ਕਰਕੇ ਸਿੰਧੂ-ਘਾਟੀ ਸੱਭਿਅਤਾ ਪੰਜਾਬ ਇਲਾਕੇ ਦੇ ਕਾਫੀ ਵੱਡੇ ਹਿੱਸੇ 'ਚ ਫੈਲੀ ਹੋਈ ਸੀ। ਵੇ