ਹਰ ਇਕ ਦੇਸ਼ ਦਾ ਭਵਿਖ ਉਸ ਦੇਸ਼ ਦੇ ਨੌਜੁਆਨਾਂ ਨੂੰ ਹੀ ਕਿਹਾ ਜਾਂਦਾ ਹੈ ।ਆਮ ਹੀ ਸੁਣਦੇ ਹਾਂ ਕਿ ਨੌਜੁਆਨ ਦੇਸ਼ ਦਾ ਭਵਿਖ ਹੁੰਦੇ ਹਨ,ਦੇਸ਼ ਦੀ ਵਾਗਡੋਰ ਸੰਭਾਲਣ ਲਈ ਜਵਾਨੀ ਦੀਆਂ ਹਰ ਨਾਗਰਿਕ ਨੂੰ ਆਸਾਂ ਹੁੰਦੀਆਂ ਹਨ। ਤੰਦਰੁਸਤ ਸਮਾਜ ਅਤੇ ਦੇਸ਼ ਦੀ ਤਰੱਕੀ ਦੀਆਂ ਆਸਾਂ ਆਪਾਂ ਸਾਰੇ ਹੀ ਨੌਜੁਆਨ ਪੀੜੀ ਨੂੰ ਹੀ ਸਮਝਦੇ ਹਾਂ। ਅਨਪੜ ਆਦਮੀ ਦਾ ਆਪਣਾ ਭਵਿਖ ਖਤਰੇ ਵਿਚ ਸਮਝਿਆ ਜਾਂਦਾ ਹੈ,ਪਰ ਅੱਜ ਹਾਲਾਤ ਇਹ ਹੋਏ ਪਏ ਹਨ ਕੇ ਪੜੇ ਲਿਖੇ ਨੌਜੁਆਨਾਂ ਦਾ ਭਵਿਖ ਵੀ ਬੇਰੁਜਗਾਰੀ ਦੀ ਭੇਂਟ ਚੜ ਕੇ ਨਸ਼ਿਆਂ ਦਾ ਆਦੀ ਹੋ ਚੁੱਕਾ ਹੈ। “ਨੌਜੁਆਨ ਦੇਸ਼ ਦਾ ਭਵਿਖ “ਸੁਣਨ ਨੂੰ ਵਧੀਆ ਲਗਦਾ ਹੈ,ਪਰ ਦੇਸ਼ ਦਾ ਭਵਿਖ ਨੌਜੁਆਨ ਪੀੜੀ ਪੜ ਲਿਖ ਕੇ ਵੀ ਗਲੀਆਂ ਵਿਚ ਰੁਲਣ ਲਈ ਮਜਬੂਰ ਹੈ। ਦੇਸ਼ ਦੇ ਭਵਿਖ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ, ਸਭ ਨੂੰ ਆਪੋ ਆਪਣੀ ਪਈ ਹੋਈ ਹੈ। ਨੌਜੁਆਨ ਮੁੰਡੇ ਕੁੜੀਆਂ ਪੜ ਲਿਖ ਕੇ ਵੀ ਚਿੰਤਾ ਵਿਚ ਡੁੱਬੇ ਰਹਿੰਦੇ ਹਨ ਕਿ ਸਾਡਾ ਭਵਿਖ ਕਿਹੋ ਜਿਹਾ ਹੋਵੇਗਾ ਸਾਰੇ ਜਾਣਦੇ ਹਾਂ ਕਿ ਪੜਿਆ ਲਿਖਿਆ ਨੌਜੁਆਨ ਤਬਕਾ ਡਿਗਰੀਆਂ ਲੈ ਕੇ ਜਦੋਂ ਆਪਣੇ ਹੱਕ ਭਾਵ ਨੌਕਰੀ ਦੀ ਮੰਗ ਕਰਦਾ ਹੈ ਤਾਂ ਉਸ ਨਾਲ ਕੀ ਵਾਪਰਦਾ ਹੈ, ਕਿਸੇ ਵੀ ਨਾਗਰਿਕ ਤੋਂ ਗੱਲ ਗੁੱਝੀ ਨਹੀਂ ਹੈ। ਕੁਟ-ਕੁਟਾਪਾ ਅਤੇ ਥੱਪੜਾਂ ਤੋਂ ਬਿਨਾਂ ਉਨਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਪੜਾਈ ਕਰਕੇ ਵੀ ਸਾਡੀ ਨੌਜੁਆਨ ਪੀੜੀ ਨੂੰ ਮਜਬੂਰੀ ਵਸ ਐਸੇ ਕੰਮ ਕਰਨੇ ਪੈਂਦੇ ਹਨ ਜਿਸ ਦਾ ਕਦੇ ਸੁਪਨਾ ਵੀ ਨਹੀਂ ਚਿਤਵਿਆ ਹੁੰਦਾ। ਅੱਖੀਂ ਵੇਖਿਆ ਦਿ੍ਸ਼ਟਾਂਤ ਹੈ ਇਕ ਰਿਕਸ਼ਾ ਚਾਲਕ ਬਹੁਤ ਸਾਰੀ ਪੜਾਈ ਕਰਕੇ ਨੌਕਰੀ ਕਿਤੇ ਵੀ ਨਾ ਮਿਲਣ ਕਰਕੇ ਰਿਕਸ਼ਾ ਚਲਾਉਣ ਲਈ ਮਜਬੂਰ ਹੈ, ਜਦੋਂ ਉਸ ਤੋਂ ਪੈਸੇ ਪੁਛੇ ਜਾਂਦੇ ਹਨ ਤਾਂ ਇਸਦਾ ਜਵਾਬ ਅੰਗਰੇਜੀ ਵਿਚ ਬੋਲ ਕੇ ਹੀ ਦਸਦਾ ਹੈ। ਜਦੋਂ ਉਸ ਤੋਂ ਪੁਛਿਆ ਕਿ ਤੂੰ ਕਿੰਨਾ ਪੜਿਆ ਹੈ,ਤਾਂ ਉਹ ਦਸਦਾ ਹੈ। ਇਸਤੋਂ ਸਾਡੇ ਦੇਸ਼ ਦੇ ਭਵਿਖ ਦਾ ਭਲੀਭਾਂਤ ਅੰਦਾਜਾ ਲਗਾਇਆ ਜਾ ਸਕਦਾ ਹੈ। ਆਪਾਂ ਅਕਸਰ ਹੀ ਵੇਖਦੇ ਹਾਂ ਕਿ ਨੌਜੁਆਨ ਮੁੰਡੇ ਕੁੜੀਆਂ ਕਿਸੇ ਕੰਪਨੀ ਦੇ ਪੋ੍ਡੈਕਟ ਗਲੀਆਂ ਵਿਚ ਵੇਚ ਰਹੇ ਹੁੰਦੇ ਹਨ,ਉਨਾ ਨਾਲ ਗਲਬਾਤ ਤੋਂ ਵੀ ਇਹੀ ਪਤਾ ਲਗਦਾ ਹੈ ਕਿ ਬਹੁਤ ਪੜ ਲਿਖ ਕੇ ਨੌਕਰੀ ਕਿਤੇ ਨਾ ਮਿਲਣ ਕਰਕੇ, ਘਰਦਿਆਂ ਦੀਆਂ ਝਿੜਕਾਂ ਤੋਂ ਡਰਦੇ ਉਹ ਮਜਬੂਰੀ ਵਸ ਥੋੜੇ ਪੈਸਿਆਂ ਤੇ ਐਸੀਆਂ ਕੰਪਨੀਆਂ ਵਿਚ ਕੰਮ ਕਰ ਰਹੇ ਹਨ। ਸਾਡੇ ਦੇਸ਼ ਦੇ ਭਵਿਖ ਦਾ ਕੀ ਬਣੇਗਾ ? ਕੀ ਇਹੀ ਹੈ ਸਾਡਾ ਦੇਸ਼ ਅਤੇ ਉਸਦਾ ? ਭਵਿਖ ਲੀਡਰ ਸਾਹਿਬਾਨ ਬਿਆਨ ਤਾਂ ਵੱਡੇ-ਵੱਡੇ ਦਾਗਦੇ ਹਨ ਦੇਸ਼ ਦਾ ਭਵਿਖ ਖਤਰੇ ਵਿਚ ਹੈ ਪਰ ਨੌਜੁਆਨਾਂ ਦੇ ਭਵਿਖ ਦਾ ਕਿਸੇ ਨੂੰ ਵੀ ਕੋਈ ਫਿਕਰ ਨਹੀਂ ਹੈ। ਜੇਕਰ ਨੌਜੁਆਨਾਂ ਦਾ ਭਵਿਖ ਸੁਰੱਖਿਅਤ ਹੋਵੇਗਾ ਤਾਂਹੀ ਦੇਸ਼ ਦਾ ਭਵਿਖ ਖੁਸ਼ਹਾਲ ਹੋਵੇਗਾ। ਅੱਜਕਲ ਦਾ ਪੜਿਆ ਲਿਖਿਆ ਨੌਜੁਆਨ ਕੀ ਲੜਕੇ ਜਾਂ ਲੜਕੀਆਂ ਨਸ਼ਿਆਂ ਦੀ ਦਲਦਲ ਵਿਚ ਬਹੁਤ ਬੁਰੀ ਤਰਾਂ ਫਸ ਚੁੱਕੇ ਹਨ ਸ਼ਰਾਬ,ਸਮੈਕ,ਤੰਬਾਕੂ,ਮੈਡੀਕਲ ਨਸ਼ਾ,ਚਰਸ,ਅਫੀਮ,ਇਹ ਨਸ਼ੇ ਕਰਦੇ ਤਾਂ ਆਮ ਹੀ ਦੇਖਿਆ ਹੋਵੇੇਗਾ। ਪਰ ਅੱਜਕੱਲ ਸੱਪ ਦੇ ਡੰਗ ਦਾ ਨਸ਼ਾ,ਡੱਡੂ ਦੇ ਪਸੀਨੇ ਦਾ ਨਸ਼ਾ,ਕਿਰਲੀ ਦਾ ਨਸ਼ਾ,ਆਇਓਡੈਕਸ ਦੇ ਨਵੇਂ ਨਸ਼ਿਆਂ ਵਿਚ ਨੌਜੁਆਨ ਪੀੜੀ ਗਲਤਾਨ ਹੋ ਚੁੱਕੀ ਹੈ। ਪਰਮਜੀਤ ਨਾਮ ਦੇ ਇਕ ਵਿਅਕਤੀ ਦੇ ਕਹਿਣ ਮੁਤਾਬਕ ਉਹ ਛੋਟਾ ਹੁੰਦਾ ਹੀ ਆਪਣੇ ਦੋਸਤਾਂ ਨਾਲ ਰਲਕੇ ਨਸ਼ਿਆਂ ਦਾ ਆਦੀ ਹੋ ਚੁਕਾ ਹੈ ਜੋ ਇਸ ਸਮੇਂ ਗੁਰਦਾਸਪੁਰ ਦੇ ਨਸ਼ਾ ਛੁਡਾਊ ਕੇਂਦਰ ਵਿਚ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਦਾਖਲ ਹੈ। ਉਹ ਜਦੋਂ ਦੱਸਦਾ ਹੈ ਕਿ ਸੱਪ ਦੇ ਡੰਗ ਦਾ ਨਸ਼ਾ ਵੀ ਉਸਨੇ ਕੀਤਾ ਹੈ ਤਾਂ ਆਮ ਸੁਣਨ ਵਾਲਾ ਆਦਮੀ ਕੰਬ ਜਾਂਦਾ ਹੈ। ਸੱਪ ਤੋਂ ਡੰਗ ਮਰਾ ਕੇ ਉਹ ਲੱਤ ਨੂੰ ਦੋ ਪਾਸੇ ਤੋਂ ਬੰਨ ਲੈਂਦਾ ਹੈ,ਇਕ ਪਾਸਾ ਖੋਲਣ ਨਾਲ ਹੀ ਉਸਨੂੰ ਘੱਟੋ ਘੱਟ 10 ਦਿਨ ਨਸ਼ਾ ਰਹਿੰਦਾ ਹੈ। ਫਿਰ ਜਦੋਂ ਦੂਜੇ ਪਾਸੇ ਤੋਂ ਰੱਸੀ ਖੋਲਦਾ ਹੈ ਤਾਂ 10 ਦਿਨ ਹੋਰ ਨਸ਼ਾ ਰਹਿੰਦਾ ਹੈ ਭਾਵ 1 ਵਾਰ ਸੱਪ ਲੜਾ ਕੇ 20 ਦਿਨ ਨਸ਼ਾ ਰਹਿੰਦਾ ਹੈ। ਨਿਕਲਣਾ ਚਾਹੁੰਦਾ ਹਾਂ,ਮੈਂ ਆਪਣੀ ਜਿੰਦਗੀ ਵਿਚ ਸਾਰੇ ਹੀ ਨਸ਼ੇ ਕਰਕੇ ਵੇਖ ਲਏ ਹਨ, ਪਰ ਹੁਣ ਮੈਨੂੰ ਨਸ਼ਿਆਂ ਵਾਲੀ ਗੰਦੀ ਹਰ ਇਕ ਦੇਸ਼ ਦਾ ਭਵਿਖ ਉਸ ਦੇਸ਼ ਦੇ ਨੌਜੁਆਨਾਂ ਨੂੰ ਹੀ ਕਿਹਾ ਜਾਂਦਾ ਹੈ ।ਆਮ ਹੀ ਸੁਣਦੇ ਹਾਂ ਕਿ ਨੌਜੁਆਨ ਦੇਸ਼ ਦਾ ਭਵਿਖ ਹੁੰਦੇ ਹਨ,ਦੇਸ਼ ਦੀ ਵਾਗਡੋਰ ਸੰਭਾਲਣ ਲਈ ਜਵਾਨੀ ਦੀਆਂ ਹਰ ਨਾਗਰਿਕ ਨੂੰ ਆਸਾਂ ਹੁੰਦੀਆਂ ਹਨ। ਤੰਦਰੁਸਤ ਸਮਾਜ ਅਤੇ ਦੇਸ਼ ਦੀ ਤਰੱਕੀ ਦੀਆਂ ਆਸਾਂ ਆਪਾਂ ਸਾਰੇ ਹੀ ਨੌਜੁਆਨ ਪੀੜੀ ਨੂੰ ਹੀ ਸਮਝਦੇ ਹਾਂ। ਅਨਪੜ ਆਦਮੀ ਦਾ ਆਪਣਾ ਭਵਿਖ ਖਤਰੇ ਵਿਚ ਸਮਝਿਆ ਜਾਂਦਾ ਹੈ,ਪਰ ਅੱਜ ਹਾਲਾਤ ਇਹ ਹੋਏ ਪਏ ਹਨ ਕੇ ਪੜੇ ਲਿਖੇ ਨੌਜੁਆਨਾਂ ਦਾ ਭਵਿਖ ਵੀ ਬੇਰੁਜਗਾਰੀ ਦੀ ਭੇਂਟ ਚੜ ਕੇ ਨਸ਼ਿਆਂ ਦਾ ਆਦੀ ਹੋ ਚੁੱਕਾ ਹੈ। “ਨੌਜੁਆਨ ਦੇਸ਼ ਦਾ ਭਵਿਖ “ ਸੁਣਨ ਨੂੰ ਵਧੀਆ ਲਗਦਾ ਹੈ,ਪਰ ਦੇਸ਼ ਦਾ ਭਵਿਖ ਨੌਜੁਆਨ ਪੀੜੀ ਪੜ ਲਿਖ ਕੇ ਵੀ ਗਲੀਆਂ ਵਿਚ ਰੁਲਣ ਲਈ ਮਜਬੂਰ ਹੈ। ਦੇਸ਼ ਦੇ ਭਵਿਖ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ, ਸਭ ਨੂੰ ਆਪੋ ਆਪਣੀ ਪਈ ਹੋਈ ਹੈ। ਨੌਜੁਆਨ ਮੁੰਡੇ ਕੁੜੀਆਂ ਪੜ ਲਿਖ ਕੇ ਵੀ ਚਿੰਤਾ ਵਿਚ ਡੁੱਬੇ ਰਹਿੰਦੇ ਹਨ ਕਿ ਸਾਡਾ ਭਵਿਖ ਕਿਹੋ ਜਿਹਾ ਹੋਵੇਗਾ ਸਾਰੇ ਜਾਣਦੇ ਹਾਂ ਕਿ ਪੜਿਆ ਲਿਖਿਆ ਨੌਜੁਆਨ ਤਬਕਾ ਡਿਗਰੀਆਂ ਲੈ ਕੇ ਜਦੋਂ ਆਪਣੇ ਹੱਕ ਭਾਵ ਨੌਕਰੀ ਦੀ ਮੰਗ ਕਰਦਾ ਹੈ ਤਾਂ ਉਸ ਨਾਲ ਕੀ ਵਾਪਰਦਾ ਹੈ, ਕਿਸੇ ਵੀ ਨਾਗਰਿਕ ਤੋਂ ਗੱਲ ਗੁੱਝੀ ਨਹੀਂ ਹੈ। ਕੁਟ-ਕੁਟਾਪਾ ਅਤੇ ਥੱਪੜਾਂ ਤੋਂ ਬਿਨਾਂ ਉਨਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਪੜਾਈ ਕਰਕੇ ਵੀ ਸਾਡੀ ਨੌਜੁਆਨ ਪੀੜੀ ਨੂੰ ਮਜਬੂਰੀ ਵਸ ਐਸੇ ਕੰਮ ਕਰਨੇ ਪੈਂਦੇ ਹਨ ਜਿਸ ਦਾ ਕਦੇ ਸੁਪਨਾ ਵੀ ਨਹੀਂ ਚਿਤਵਿਆ ਹੁੰਦਾ। ਅੱਖੀਂ ਵੇਖਿਆ ਦਿ੍ਸ਼ਟਾਂਤ ਹੈ ਇਕ ਰਿਕਸ਼ਾ ਚਾਲਕ ਬਹੁਤ ਸਾਰੀ ਪੜਾਈ ਕਰਕੇ ਨੌਕਰੀ ਕਿਤੇ ਵੀ ਨਾ ਮਿਲਣ ਕਰਕੇ ਰਿਕਸ਼ਾ ਚਲਾਉਣ ਲਈ ਮਜਬੂਰ ਹੈ, ਜਦੋਂ ਉਸ ਤੋਂ ਪੈਸੇ ਪੁਛੇ ਜਾਂਦੇ ਹਨ ਤਾਂ ਇਸਦਾ ਜਵਾਬ ਅੰਗਰੇਜੀ ਵਿਚ ਬੋਲ ਕੇ ਹੀ ਦਸਦਾ ਹੈ। ਜਦੋਂ ਉਸ ਤੋਂ ਪੁਛਿਆ ਕਿ ਤੂੰ ਕਿੰਨਾ ਪੜਿਆ ਹੈ,ਤਾਂ ਉਹ ਦਸਦਾ ਹੈ। ਇਸਤੋਂ ਸਾਡੇ ਦੇਸ਼ ਦੇ ਭਵਿਖ ਦਾ ਭਲੀਭਾਂਤ ਅੰਦਾਜਾ ਲਗਾਇਆ ਜਾ ਸਕਦਾ