ੳ ਇਸ ਦੀ ਨਜ਼ਰੇ ਸਾਰੀ ਦੁਨੀਆ ਇਸ ਦੇ ਘਰ ਦੀ ਚਾਰਦੀਵਾਰੀ ਤਕ ਸੀਮਿਤ ਹੈ। ਇਸ ਦੇ ਭਾਣੇ ਹਰ ਬੀਮਾਰੀ ਦਾ ਕਾਰਣ ਜਾਦੂ-ਮੰਤਰ,ਜਿੰਨ-ਭੂਤ ਤੇ ਛਾਇਆ ਆਦਿ ਹੈ ਅਤੇ ਉਸ ਦਾ ਇਲਾਜ ਟੂਣਿਆਂ, ਜੰਤਰਾਂ-ਮੰਤਰਾਂ,ਸੁਖਣਾ-ਚੜ੍ਹਾਵਿਆਂ ਤੇ ਪੁੰਨ-ਦਾਨਾਂ ਵਿਚ ਹੈ। ਇਹ ਮਾਮੂਲੀ ਭਾਟੜਿਆਂ ਦੀਆਂ ਗੱਲਾਂ ਵਿਚ ਉਹ ਸਦਾ ਦੀ ਨੀਂਦ ਸੌ ਜਾਂਦਾ ਹੈ। ਘਰੋਂ ਬਾਹਰ ਨਿਕਲਣ ਲਈ ਇਹ ਕਿਸੇ ਸਾਥ ਦੀ ਲੋੜ ਮਹਿਸੂਸ ਕਰਦੀ ਹੈ ਜਿਹੜਾ ਇਸ ਦੀ ਅਗਵਾਈ ਕਰ ਸਕੇ। ਇਹ ਕਿਸੇ ਨਾਲ ਇਥੋਂ ਤੀਕ ਕਿ ਆਪਣੇ ਪਤੀ ਨਾਲ ਵੀ ਖੁੱਲ੍ਹ ਕੇ ਗੱਲ ਕਰਨੋ ਸ਼ਰਮਾਉਦੀ ਹੈ। ਇਸਤਰੀ ਵਿਦਿਆ ਦੇ ਵਿਰੋਧੀਆਂ ਦੇ ਕਈ ਵਿਚਾਰ ਹਨ। ਇਕ ਤਾਂ ਇਹ ਕਿ ਇਸਤਰੀ ਨੇ ਘਰ ਨੂੰ ਸੰਭਾਲਣਾ ਤੇ ਬੱਚੇ ਜੰਮਣਾ,ਪਾਲਣਾ ਹੈ ਕਿ ਨੌਕਰੀ ਕਰਨਾ। ਦੂਜੇ, ਪੜ੍ਹਾਈ ਇਸ ਨੂੰ ਫੈਸ਼ਨ-ਪ੍ਰਸਤ ਬਣਾ ਦਿੰਦੀ ਹੈ, ਜਿਸ ਨਾਲ ਇਸ ਦਾ ਆਚਰਣ ਵਿਗੜ ਜਾਂਦਾ ਹੈ ਅਤੇ ਸ਼ਰਮ-ਹਯਾ ਉੱਡ ਜਾਂਦੀ ਹੈ। ਤੀਜੇ, ਇਸ ਦੀਆਂ ਰੁਚੀਆਂ ਮਰਦਾਂ ਨਾਲੋਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ, ਇਸ ਲਈ ਇਸ ਤੇ ਖ਼ਾਹ-ਮਖ਼ਾਹ ਵਿਦਿਆ ਦਾ ਬੋਝ ਨਹੀਂ ਪਾਉਣਾ ਚਾਹੀਦਾ। ਅਸਲ ਵਿਚ ਇਹ ਸਭ ਦਲੀਲਾ ਨਿਰਮੂਲ ਹਨ। ਵਿਦਿਆ ਤਾਂ ਮਨੁੱਖ ਦਾ ਆਚਰਣ ਬਣਾਉਣ ਵਿਚ ਸਹਾਈ ਹੁੰਦੀ ਹੈ। ਇਹ ਵੇਖਣ ਵਿਚ ਆਇਆ ਹੈ ਕਿ ਬਹੁਤ ਸਾਰੀਆਂ ਅਨਪੜ੍ਹ ਇਸਤਰੀਆਂ ਹੀ ਮਰਦਾਂ ਦੇ ਝਾਸੇ ਵਿਚ ਆ ਕੇ ਠੱਗੀਆਂ ਗਈਆਂ ਤੇ ਆਚਰਣਹੀਣ ਹੋਈਆਂ। ਨਾਲੇ ਜੇ ਇਹ ਨੌਕਰੀ ਕਰ ਲੈਣ ਤਾਂ ਇਸ ਵਿਚ ਕੋਈ ਹਰਜ ਨਹੀਂ। ਇਸ ਤਰ੍ਹਾਂ ਘਰ ਦੀ ਆਰਥਕ ਦਸ਼ਾ ਚੰਗੇਰੀ ਹੋ ਸਕਦੀ ਹੈ। ਰੱਬ ਨਾ ਕਰੇ , ਜੇ ਕਿਸੇ ਇਸਤੀ ਦਾ ਪਤੀ ਚਲਾਣਾ ਕਰ ਜਾਏ, ਤਾਂ ਉਹ ਆਪਣੇ ਪੈਰਾਂ ਤੇ ਖੜ੍ਹੀ ਹੋ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਨਿਰਬਾਹ ਕਰਨ ਦੇ ਯੋਗ ਹੋ ਸਕਦੀ ਹੈ। ਤੀਜੇ, ਜਿੱਥੋਂ ਤਕ ਰੁਚੀ ਦਾ ਸਬੰਧ ਹੈ, ਇਹ ਗੱਲ ਤਾਂ ਮਰਦਾਂ ਨਾਲ ਵੀ ਢੁੱਕਦੀ ਹੈ। ਵਿਦਿਆ ਤਾਂ ਹਰ ਇਕ ਨੂੰ ਉਸ ਦੀ ਰੁਚੀ ਅਨੁਸਾਰ ਦੇਣੀ ਚਾਹੀਦੀ ਹੈ। ਇਸ ਲਈ,ਜੇ ਇਸਤਰੀ ਦੀ ਰੁਚੀ ਕੇਵਲ ਘਰ ਸੰਭਾਲਣ ਦੀ ਹੈ, ਤਾਂ ਇਸ ਨੂੰ ਘਰੋਗੀ ਜੀਵਨ ਚੰਗੇਰਾ ਤੇ ਸੁਹਣਾ ਬਣਾਉਣ ਦੀ ਵਿਦਿਆ ਦੇਣੀ ਚਾਹੀਦੀ ਹੈ। ਜੇ ਇਸ ਨੇ ਵੱਡੇ ਹੋ ਕੇ ਆਪਣੇ ਪਤੀ ਨੂੰ ਕਮਾ ਕੇ ਦੇਣਾ ਹੈ, ਇਸ ਨੂੰ ਇਸ ਤਰ੍ਹਾਂ ਦੀ ਵਿਦਿਆ ਲੈਣ ਦਾ ਅਵਸਰ ਮਿਲਣਾ ਚਾਹੀਦਾ ਹੈ। ਹਰ ਹਾਲਤ ਵਿਚ ਇਸਤਰੀ ਨੂੰ ਅਨਪੜ੍ਹ ਨਹੀਂ ਰਹਿਣਾ ਚਾਹੀਦਾ। ਵੱਡੇ ਹੋ ਕੇ ਇਸ ਨੇ ਜਿਹੋ ਜਿਹਾ ਕੰਮ ਕਰਨਾ ਹੈ, ਉਸ ਨੂੰ ਉਹੋ ਜੋਹੀ ਵਿਦਿਆ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਇਹ ਕਿਸੇ ’ਤੇ ਬੋਝ ਨਹੀ ਬਣੇਗੀ, ਅਤੇ ਆਪਣੇ ਜੀਵਨ ਨੂੰ ਹੱਸਦਿਆਂ-ਖੇਡਦਿਆਂ,ਨੱਚਦਿਆਂ-ਟੱਪਦਿਆਂ ਅਤੇ ਕਈ ਤਰ੍ਹਾਂ ਦੇ ਉਸਾਰੂ ਤੇ ਦੇਸ-ਸੰਵਾਰੂ ਕੰਮ ਕਰਦਿਆਂ ਬਿਤਾ ਸਕੇਗੀ। ਹੁਣ ਤਾਂ ਨਵੇ ਕਾਨੂੰਨ ਅਨੁਸਾਰ ਇਸ ਨੂੰ ਮਾਪਿਆਂ ਦੀ ਜਾਇਦਾਦ ਦਾ ਹਿੱਸਾ ਵੀ ਮਿਲਣ ਲੱਗ ਪਿਆ ਹੈ। ਇਸ ਨਾਲ ਇਸ ਦੀਆਂ ਜ਼ਿਮੇਵਾਰੀਆਂ ਹੋਰ ਵੀ ਵਧ ਗਈਆਂ ਹਨ। ਇਸ ਲਈ ਇਸ ਦਾ ਪੜ੍ਹਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਇਸਤਰੀ ਵਿਦਿਆ ਦੀ ਉੱਨੀ ਹੀ ਅਧਿਕਾਰੀ ਹੈ ਜਿੰਨਾ ਕਿ ਮਰਦ, ਸਗੋਂ ਕੁਝ ਹਾਲਤਾਂ ਵਿਚ ਤਾਂ ਇਹ ਮਰਦ ਨਾਲੋਂ ਵੀ ਵਧੇਰੇ ਸੁਸਿੱਖਿਅਤ ਹੋਣੀ ਚਾਹੀਦੀ ਹੈ ਅਸੀਂ ਸਮਾਜ ਵਿਚ ਇਸਤਰੀ ਨੂੰ ਗਿਆਨ ਅਤੇ ਵਿਕਾਸ ਦੇ ਵਧੇਰੇ ਅਵਸਰ ਪ੍ਰਦਾਨ ਕਰ ਕੇ ਸੰਸਾਰ-ਜਨਨੀ ਦਾ ਸਤਿਕਾਰ ਕਰ ਸਕਦੇ ਹਾਂ। ਇਸ ਨੇ ਖ਼ਿਆਲ ਰੱਖਣਾ ਹੈ ਕਿ ਕਿਵੇਂ ਪਤੀ ਦੀ ਕਮਾਈ ਦਾ ਇਕ ਪੈਸਾ ਵੀ ਅਜਾਈਂ ਨਾ ਜਾਏ। ਇਸ ਨੇ ਆਪਣੇ ਪਤੀ ਨੂਮ ਸਮਾਜਕ, ਰਾਜਸੀ ਤੇ ਆਰਥਕ ਸਮੱਸਿਆਵਾ ਬਾਰੇ ਯੋਗ ਰਾਇ ਦੇਣੀ ਹੈ। ਇਸ ਨੇ ਸਮਾਜਕ ਪ੍ਰਾਣੀ ਹੋਣ ਦੇ ਨਾਤੇ ਸਮਾਜ ਨੂੰ ਚੜ੍ਹਦੀਆਂ ਕਲਾਂ ਵੱਲ ਲਿਜਾਣ ਲਈ ਆਗੂ ਬਣਨਾ ਹੈ, ਬੋਝ ਬਣ ਕੇ ਨਹੀਂ ਬੈਠਿਆਂ ਰਹਿਣਾ। ਇਸ ਨੇ ਕੁਰੀਤੀਆਂ-ਭਰੇ ਦੇਸ ਦੀ ਨਈਆ ਨੂੰ ਆਪਣੇ ਠੰਢੇ ਦਿਲ ਨਾਲ ਸੋਚੀ, ਸਮਝੀ ਤੇ ਸੁਲਝੀ ਹੋਈ ਵਿਉਂਤ ਦੁਆਰਾ ਪਾਰ ਲਾਉਣਾ ਹੈ। ਸੁਹਜ,ਪਿਆਰ,ਮਿਲਾਪ,ਕੋਮਲਤਾ,ਸਹਿਣਸ਼ੀਲਤਾ ਅਤੇ ਮਿੱਠ-ਜੀਭੜਾਪਨ ਆਦਿ ਦੈਵੀ ਗੁਣਾਂ ਦੀ ਦਾਤ ਕੁਦਰਤ ਨੇ ਮਰਦਾਂ ਨਾਲੋਂ ਇਸਤਰੀਆਂ ਨੂੰ ਵਧੇਰੇ ਬਖ਼ਸ਼ੀ ਹੈ। ਇਸ ਨੂੰ ਅਨਪੜ੍ਹਤਾ ਦੇ ਹਨੇਰੇ ਵਿਚ ਰੱਖਣਾ ਇਸ ਗੁਣਾਂ-ਭਰੀ ਦਾਤ ਨੂੰ ਅਜਾਂਈ ਗੁਆਉਣਾ ਹੈ। ਇਨ੍ਹਾਂ ਕੁਦਰਤੀ ਗੁਣਾਂ ਕਾਰਣ ਕਈ ਕੰਮ, ਜਿਹਾ ਕਿ