ਰਹਿਣ-ਸਹਿਣ, ਰਹਿਤੱਲ-ਬਹਿਤੱਲ, ਰਹਿਣੀ ਬਹਿਣੀ ਸਮਾਨਾਰਥੀ ਸ਼ਬਦ ਹਨ। ਇਹ ਸ਼ਬਦ ਆਮ ਤੌਰ ਉੱਤੇ ਦੋ ਅਰਥਾਂ ਵਿੱਚ ਵਰਤੇ ਜਾਂਦੇ ਹਨ। ਪਹਿਲੇ ਅਰਥ ਵਿੱਚ ਰਹਿਣ-ਸਹਿਣ ਤੋਂ ਭਾਵ ਜੀਵਨ-ਪੱਧਰ ਵਜੋਂ ਲਿਆ ਜਾਂਦਾ ਹੈ। ਇਸ ਵਿਧੀ ਅਨੁਸਾਰ ਜਦੋਂ ਅਸੀਂ ਰਹਿਣ-ਸਹਿਣ ਦਾ ਅਧਿਐਨ ਕਰਦੇ ਹਾਂ ਤਾਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਪੰਜਾਬ ਦੇ ਜੀਵਨ ਮਿਆਰ ਨੂੰ ਕਿਹੜੇ-ਕਿਹੜੇ ਤੱਥ ਪ੍ਰਭਾਵਿਤ ਕਰਦੇ ਹਨ ਪੰਜਾਬ ਵਿੱਚ ਪ੍ਰਤਿ ਵਿਅਕਤੀ ਕਿੰਨੀ ਆਮਦਨ ਹੈ? ਇਸ ਆਮਦਨ ਨੂੰ ਲੋਕ ਕਿੰਨਾ ਖਾਣ-ਪੀਣ, ਕਿੰਨਾ ਪੜ੍ਹਨ-ਲਿਖਣ, ਕਿੰਨਾ ਸੈਰ ਸਪਾਟੇ ਅਤੇ ਕਿੰਨਾ ਪਦਾਰਥਵਾਦੀ ਵਸਤਾਂ ਦੀ ਖਰੀਦ ਲਈ ਖ਼ਰਚ ਕਰਦੇ ਹਨ? ਰਹਿਣ-ਸਹਿਣ ਤੋਂ ਦੂਸਰਾ ਅਰਥ ਜੀਵਨ-ਜਾਚ ਵਜੋਂ ਲਿਆ ਅਤੇ ਸਮਝਿਆ ਜਾਂਦਾ ਹੈ, ਭਾਵ ਕਿਸੇ ਇਲਾਕੇ ਵਿਸ਼ੇਸ਼ ਦੇ ਲੋਕਾਂ ਕਿਵੇਂ ਕੁਦਰਤ ਦੀਆਂ ਬਖਸ਼ਿਸ਼ਾਂ ਅਤੇ ਕਰੋਪੀਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਕੰਮਾਂ-ਧੰਦਿਆਂ ਨਾਲ ਸਮਾਜਿਕ ਬਣਤਰ ਅਤੇ ਰਾਜਸੀ ਪ੍ਰਬੰਧ ਨੂੰ ਵਿਉਂਤਦੇ ਹੋਏ, ਆਪਣੇ ਪਿੰਡਾਂ, ਕਸਬਿਆਂ, ਨਗਰਾਂ, ਮਹਾਂਨਗਰਾਂ ਦਾ ਵਿਕਾਸ ਕੀਤਾ। ਸੱਭਿਅਤਾ ਦੀਆਂ ਕਿੰਨੀਆਂ ਉੱਚੀਆਂ ਸਿਖਰਾਂ ਨੂੰ ਛੋਹਿਆ। ਜਦੋਂ ਰਹਿਣ-ਸਹਿਣ ਤੋਂ ਭਾਵ ਜੀਵਨ-ਪੱਧਰ ਵਜੋਂ ਲਿਆ ਜਾਂਦਾ ਹੈ ਤਾਂ ਇਹ ਮੁੱਖ ਤੌਰ ਤੇ ਅਰਥ-ਸ਼ਾਸਤਰ ਦਾ ਵਿਸ਼ਾ-ਵਸਤੂ ਹੋ ਨਿਬੜਦਾ ਹੈ, ਪਰ ਜਦੋਂ ਰਹਿਣ-ਸਹਿਣ ਤੋਂ ਭਾਵ ਜੀਵਨ-ਜਾਚ ਵਜੋਂ ਲਿਆ ਜਾਏਗਾ ਤਾਂ ਇਹਦੇ ਘੇਰੇ ਵਿੱਚ ਇਤਿਹਾਸ, ਸਮਾਜ ਸ਼ਾਸਤਰ, ਧਾਰਮਿਕ ਅਸੂਲ, ਮਾਨਵ ਵਿਗਿਆਨ, ਰਾਜਨੀਤੀ ਸ਼ਾਸਤਰ, ਵਸਤੂ-ਕਲਾ ਅਤੇ ਪਿੰਡਾਂ ਅਤੇ ਸ਼ਹਿਰਾਂ ਦੀ ਯੋਜਨਾ ਆਦਿ ਕਈ ਵਿਗਿਆਨਾਂ ਅਤੇ ਸ਼ਾਸਤਰਾਂ ਦਾ ਬਹੁਪੱਖੀ ਅਤੇ ਬਹੁਮੁਖੀ ਅਧਿਐਨ ਆਉਂਦਾ ਹੈ। ਪੰਜਾਬ ਦੇ ਰਹਿਣ-ਸਹਿਣ ਨੂੰ ਜੀਵਨ-ਜਾਚ ਦੇ ਸੰਕਲਪ ਵਜੋਂ ਸਮਝਣ ਦਾ ਯਤਨ ਕਰਦੇ ਹੋਏ ਇਸ ਲੇਖ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਰਹਿਣ-ਸਹਿਣ ਜੀਵਨ-ਪੰਧ ਦੀ ਸਰੋਦੀ ਸੁਰ ਹੈ। ਰਹਿਣ-ਸਹਿਣ ਸਮਾਜਿਕ ਬਣਤਰ ਦਾ ਉਹ ਤਾਣਾ-ਪੇਟਾ ਹੈ ਜਿਸ ਅਧੀਨ ਲੋਕਾਂ ਦਾ ਸਮਾਜ ਵਿੱਚ ਰੁਤਬਾ ਅਤੇ ਕੰਮਾਂ, ਧੰਦਿਆਂ ਦੀ ਵਿਸ਼ੇਸ਼ਤਾ ਮਿਥੀ ਜਾਂਦੀ ਹੈ। ਰਹਿਣ-ਸਹਿਣ ਰਾਜਸੀ ਅਤੇ ਆਰਥਿਕ ਚੇਤਨਾ ਹੈ ਜਿਸ ਅਧੀਨ ਜੀਵਨ-ਜਾਚ ਦੇ ਅਸੂਲ ਅਤੇ ਮਰਯਾਦਾ ਸਥਾਪਤ ਕੀਤੀ ਜਾਂਦੀ ਹੈ। ਰਹਿਣ-ਸਹਿਣ ਰਿਸ਼ਤਿਆਂ ਦੀ ਉਹ ਕੜੀ ਹੈ ਜਿਸ ਅਧੀਨ ਮਨੁੱਖ, ਮਨੁੱਖ ਨਾਲ, ਮਨੁੱਖ ਪਰਿਵਾਰ ਨਾਲ, ਪਰਿਵਾਰ ਗਲੀ ਮੁੱਹਲੇ ਸਹਿਰ ਅਤੇ ਦੇਸ ਦੇ ਪਰਿਵਾਰਾਂ ਨਾਲ ਸਾਂਝ ਦੀ ਮਾਲਾ ਵਿਚ ਪਰੋਏ ਜਾਂਦੇ ਹਨ। ਰਹਿਣ-ਸਹਿਣ ਹੈ, ਕੁਦਰਤ ਦੀਆਂ ਅਨਮੋਲ ਦਾਤਾਂ, ਉਪਜਾਊ ਮਿੱਟੀ, ਪੰਜ ਦਰਿਆਵਾਂ ਦੇ ਪਾਣੀਆਂ, ਜੰਗਲਾਂ-ਬੇਲਿਆਂ ਨੂੰ ਕਿਵੇਂ ਪੰਜਾਬੀਆਂ ਪੀੜ੍ਹੀ-ਦਰ-ਪੀੜ੍ਹੀ ਦੇ ਤਜਰਬੇ ਅਨੁਸਾਰ ਵਰਤੋਂ ਯੋਗ ਬਣਾ ਕੇ ਵਿਕਾਸ ਦੀਆਂ ਮੰਜ਼ਲਾਂ ਵੱਲ ਕਦਮ ਪੁੱਟੇ। ਰਹਿਣ-ਸਹਿਣ ਸੰਕਲਪਾਂ ਅਤੇ ਤਕਨੀਕਾਂ ਦਾ ਉਹ ਰਚਨਾ ਪ੍ਰਵਾਹ ਹੈ ਜਿਸ ਅਨੁਸਾਰ ਲੋਕਾਂ ਆਪਣੇ ਘਰਾਂ, ਮੁਹੱਲਿਆਂ, ਪਿੰਡਾਂ, ਸ਼ਹਿਰਾਂ ਦੀ ਸਥਾਪਨਾ ਅਤੇ ਵਿਕਾਸ ਕੀਤਾ। ਓਪਰੀ ਨਜ਼ਰੇ ਰਹਿਣ-ਸਹਿਣ, ਅਹਿਲ, ਅਡੋਲ, ਬੇਰਸ, ਬੇਰੰਗ, ਜ਼ਿੰਦਗੀ ਦਾ ਅਕਸ ਲਗਦਾ ਹੈ ਪਰ ਅਸਲ ਵਿੱਚ ਇਹ ਬੇਰੰਗ ਅਤੇ ਬੇਰਸ ਜ਼ਿੰਦਗੀ ਤੋਂ ਨਜ਼ਾਤ ਦਵਾ ਕੇ ਉਹਦੇ ਵਿੱਚ ਗਿੱਧੇ, ਭੰਗੜੇ, ਬੋਲੀਆਂ, ਟੱਪੇ, ਲੋਕ-ਗੀਤਾਂ ਦਾ ਰਸ ਢੋਲ ਦੇ ਡੱਗੇ ਨਾਲ ਮੱਚਦਾ ਖਰੂਦ, ਖ਼ੁਸ਼ੀ ਅਤੇ ਮਸਤੀ ਦੇ ਰੰਗ ਭਰਦਾ ਹੈ। ਰਹਿਣ-ਸਹਿਣ, ਰੰਗਾਂ, ਰੌਣਕਾਂ, ਮੇਲਿਆਂ, ਤਿਉਹਾਰਾਂ, ਗੁਰਪੁਰਬਾਂ ਦਾ ਉਹ ਉਤਸ਼ਾਹ ਹੈ ਜਿਸ ਅਧੀਨ ਕਿਸੇ ਸਮੇਂ ਕੀ ਕਰਨਾ ਹੈ, ਕੀ ਨਹੀਂ ਕਰਨਾ, ਜੋ ਕਰਨਾ ਹੈ ਉਹ ਕਿਵੇਂ ਕਰਨਾ ਹੈ, ਦੇ ਆਦਰਸ਼ ਅਤੇ ਵਿਧੀ-ਵਿਧਾਨ ਮਿਥੇ ਜਾਂਦੇ ਹਨ। ਰਹਿਣ-ਸਹਿਣ, ਖਾਣ-ਪੀਣ ਦੀਆਂ ਵਸਤਾਂ ਦੀ ਮਹਿਕ ਹੈ, ਸਵਾਦ ਹੈ ਜਿਨ੍ਹਾਂ ਵਸਤਾਂ ਦੀ ਕਲਪਨਾ ਮਾਤਰ ਨਾਲ ਮੂੰਹ ਵਿੱਚ ਪਾਣੀ ਆ ਜਾਏ। ਜਦੋਂ ਅਸੀਂ ਰਹਿਣ-ਸਹਿਣ ਦੀ ਇਸ ਪਰਿਪੇਖ ਵਿੱਚ ਪਰਿਭਾਸ਼ਾ ਕਰਨ ਦੀ ਕੋਸ਼ਸ਼ ਕਰਦੇ ਹਾਂ ਤਾਂ ਰਹਿਣ-ਸਹਿਣ ਸਭਿਆਚਾਰ ਦਾ ਮੂਰਤੀਮਾਨ ਰੂਪ ਬਣ ਕੇ ਝਲਕਦਾ ਹੈ। ਹਰ ਸਮਾਜ ਆਪਣੀਆਂ ਲੋੜਾਂ ਮੁਤਾਬਕ ਚਿੰਨ੍ਹਾਂ, ਪ੍ਰਤੀਕਾਂ, ਬਿੰਬਾਂ ਦੀ ਭਾਸ਼ਾ ਦਾ ਇਕ ਰਚਨਾ-ਪ੍ਰਸਾਰ ਰਿਸਜਦਾ ਹੈ। ਇਹ ਚਿੰਨ੍ਹ, ਪ੍ਰਤੀਕ, ਬਿੰਬ ਅਤੇ ਸੰਕਲਪ ਰਹਿਣ-ਸਹਿਣ ਦੇ ਬਹੁਤ ਸਾਰੇ ਪਾਸਾਰ ਨੂੰ ਸਮਝਣ ਵਿੱਚ ਸਹਾਇਕ ਹੁੰਦੇ ਹਨ। ਜਦੋਂ ਅਸੀਂ ਰਹਿਣ-ਸਹਿਣ ਨਾਲ ਜੁੜੇ ਅਰਥਾਂ ਨੂੰ ਸਮਝਣ ਦੀ ਕੋਸ਼ਸ਼ ਕਰਦੇ ਹਾਂ ਤਾਂ ਇਸ ਕੋਸ਼ਸ਼ ਵਿੱਚ ਅਸੀਂ ਇਲਾਕੇ-ਵਿਸ਼ੇਸ਼ ਦੇ ਸਭਿਆਚਾਰਿਕ ਵਿਰਸੇ ਦੀ ਝਲਕ ਵੇਖਦੇ ਹਾਂ। ਰਹਿਣ-ਸਹਿਣ, ਰਹਿਤੱਲ-ਬਹਿਤੱਲ, ਰਹਿਣੀ ਬਹਿਣੀ ਸਮਾਨਾਰਥੀ ਸ਼ਬਦ ਹਨ। ਇਹ ਸ਼ਬਦ ਆਮ ਤੌਰ ਉੱਤੇ ਦੋ ਅਰਥਾਂ ਵਿੱਚ ਵਰਤੇ ਜਾਂਦੇ ਹਨ। ਪਹਿਲੇ ਅਰਥ ਵਿੱਚ ਰਹਿਣ-ਸਹਿਣ ਤੋਂ ਭਾਵ ਜੀਵਨ-ਪੱਧਰ ਵਜੋਂ ਲਿਆ ਜਾਂਦਾ ਹੈ। ਇਸ ਵਿਧੀ ਅਨੁਸਾਰ ਜਦੋਂ ਅਸੀਂ ਰਹਿਣ-ਸਹਿਣ ਦਾ ਅਧਿਐਨ ਕਰਦੇ ਹਾਂ ਤਾਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਪੰਜਾਬ ਦੇ ਜੀਵਨ ਮਿਆਰ ਨੂੰ ਕਿਹੜੇ-ਕਿਹੜੇ ਤੱਥ ਪ੍ਰਭਾਵਿਤ ਕਰਦੇ ਹਨ --ਪੰਜਾਬ ਵਿੱਚ ਪ੍ਰਤਿ ਵਿਅਕਤੀ ਕਿੰਨੀ ਆਮਦਨ ਹੈ? ਇਸ ਆਮਦਨ ਨੂੰ ਲੋਕ ਕਿੰਨਾ ਖਾਣ-ਪੀਣ, ਕਿੰਨਾ ਪੜ੍ਹਨ-ਲਿਖਣ, ਕਿੰਨਾ ਸੈਰ ਸਪਾਟੇ ਅਤੇ ਕਿੰਨਾ ਪਦਾਰਥਵਾਦੀ ਵਸਤਾਂ ਦੀ ਖਰੀਦ ਲਈ ਖ਼ਰਚ ਕਰਦੇ ਹਨ? ਰਹਿਣ-ਸਹਿਣ ਤੋਂ ਦੂਸਰਾ ਅਰਥ ਜੀਵਨ-ਜਾਚ ਵਜੋਂ ਲਿਆ ਅਤੇ ਸਮਝਿਆ ਜਾਂਦਾ ਹੈ, ਭਾਵ ਕਿਸੇ ਇਲਾਕੇ ਵਿਸ਼ੇਸ਼ ਦੇ ਲੋਕਾਂ ਕਿਵੇਂ ਕੁਦਰਤ ਦੀਆਂ ਬਖਸ਼ਿਸ਼ਾਂ ਅਤੇ ਕਰੋਪੀਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਕੰਮਾਂ-ਧੰਦਿਆਂ ਨਾਲ ਸਮਾਜਿਕ ਬਣਤਰ ਅਤੇ ਰਾਜਸੀ ਪ੍ਰਬੰਧ ਨੂੰ ਵਿਉਂਤਦੇ ਹੋਏ, ਆਪਣੇ ਪਿੰਡਾਂ, ਕਸਬਿਆਂ, ਨਗਰਾਂ, ਮਹਾਂਨਗਰਾਂ ਦਾ ਵਿਕਾਸ ਕੀਤਾ। ਸੱਭਿਅਤਾ ਦੀਆਂ ਕਿੰਨੀਆਂ ਉੱਚੀਆਂ ਸਿਖਰਾਂ ਨੂੰ ਛੋਹਿਆ। ਜਦੋਂ ਰਹਿਣ-ਸਹਿਣ ਤੋਂ ਭਾਵ ਜੀਵਨ-ਪੱਧਰ ਵਜੋਂ ਲਿਆ ਜਾਂਦਾ ਹੈ ਤਾਂ ਇਹ ਮੁੱਖ ਤੌਰ ਤੇ ਅਰਥ-ਸ਼ਾਸਤਰ ਦਾ ਵਿਸ਼ਾ-ਵਸਤੂ ਹੋ ਨਿਬੜਦਾ ਹੈ, ਪਰ ਜਦੋਂ ਰਹਿਣ-ਸਹਿਣ ਤੋਂ ਭਾਵ ਜੀਵਨ-ਜਾਚ ਵਜੋਂ ਲਿਆ ਜਾਏਗਾ ਤਾਂ ਇਹਦੇ ਘੇਰੇ ਵਿੱਚ ਇਤਿਹਾਸ, ਸਮਾਜ ਸ਼ਾਸਤਰ, ਧਾਰਮਿਕ ਅਸੂਲ, ਮਾਨਵ ਵਿਗਿਆਨ, ਰਾਜਨੀਤੀ ਸ਼ਾਸਤਰ, ਵਸਤੂ-ਕਲਾ ਅਤੇ ਪਿੰਡਾਂ ਅਤੇ ਸ਼ਹਿਰਾਂ ਦੀ ਯੋਜਨਾ ਆਦਿ ਕਈ ਵਿਗਿਆਨਾਂ ਅਤੇ ਸ਼ਾਸਤਰਾਂ ਦਾ ਬਹੁਪੱਖੀ