Typing Test

10:00

ਸੰਸਾਰ ਦਾ ਕੋਈ ਵੀ ਦੇਸ ਜਾਂ ਖਿੱਤਾ ਅਜਿਹਾ ਨਹੀ ਹੈ, ਜਿੱਥੋਂ ਦੇ ਲੋਕਾਂ ਦਾ ਆਪਣਾ ਵਿਲੱਖਣ ਲੋਕ-ਨਾਚ ਨਾਂ ਹੋਵੇ। ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁੰਦਰਾਵਾਂ ਦੇ ਪ੍ਰਗਟਾਉ-ਸੰਦਰਵ ਰਾਹੀਂ ਪੇਸ਼ ਕਰਦੀ ਹੈ। ਇਸ ਪ੍ਰਸੰਗ ਵਿੱਚ 'ਲੋਕ' ਸ਼ਬਦ ਵਿਆਪਕ ਅਰਥਾਂ ਦਾ ਬੋਧ ਕਰਾਉਦਾ ਹੈ, ਜਿਸ ਤੋਂ ਭਾਵ ਮਨੁੱਖੀ ਸਮੲਜ ਦੇ ਸਿੱਖਿਅਤ, ਅਣਸਿੱਖਿਅਤ, ਸ਼ਹਿਰੀ ਤੇ ਪੇਂਡੂ ਲੋਕ ਆ ਜਾਂਦੇ ਹਨ ਜੋ ਸਰਲ ਸੁਭਾਅ, ਵਿਖਾਵੇ ਰਹਿਤ, ਕੱਟੜ ਨਿਯਮਾਵਾਲੀ ਤੋਂ ਪ੍ਰਹੇਜ ਕਰਨ ਵਾਲੇ ਅਤੇ ਸਰਲ ਕਲਾ-ਕੋਸ਼ਲਤਾ ਵਾਲੇ ਹੁੰਦੇ ਹਨ। ਇਹਨਾਂ ਲੋਂਕਾ ਦੀ ਇਸ ਲੋਕ-ਕਲਾ ਦਾ ਸਰੂਪ ਵੀ ਵਾਸਤਵਿਕ ਰੂਪ ਵਿੱਚ ਸਰਲ, ਸਹਿਜ ਅਤੇ ਨਿਸ਼ਠਾਪੂਰਨ ਹੁੰਦਾ ਹੈ। ਇਸ ਵਿੱਚ ਕਿਸੇ ਅਡੰਬਰ ਰਚਣ ਦੀ ਕੋਈ ਗੁਨਜਾਇਸ਼ ਨਹੀਂ ਹੁੰਦੀ ਅਤੇ ਨਾਂ ਹੀ ਇਸ ਵਿੱਚ ਕਰੜੇ ਕਲਾ-ਨਿਯਮਾਂ ਦੇ ਪਾਲਣ ਦੀ ਪਾਬੰਦੀ ਹੁੰਦੀ ਹੈ। ਇਸ ਪ੍ਰਕਾਰ ਦੀ ਕਲਾ ਵਿੱਚ ਨਵੀਆਂ ਕਲਾਵਾਂ ਦਾ ਨਿਰਮਾਣ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂ੍ਹ ਦੀ ਸਮਾਜਿਕ, ਸੱਭਿਆਚਾਰਿਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਿਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁੰਦਰਾਵਾਂ ਦੇ ਮਾਧਿਅਮ ਰਾਂਹੀ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਂਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ ਜੋ ਪੁਸ਼ਤ-ਦਰ-ਪੁਸ਼ਤ ਹੋਰ ਲੋਕ-ਕਲਾਵਾਂ ਵਾਂਗ ਪ੍ਰਵਾਹਮਾਨ ਹੁੰਦਾ ਰਹਿੰਦਾ ਹੈ। ਸਮੇਂ ਸਥਾਨ ਅਤੇ ਨਚਾਰਾਂ ਦੀ ਗਿਣਤੀ ਸੰਬੰਧੀ ਇਸ ਵਿੱਚ ਕੋਈ ਪਾਬੰਧੀ ਨਹੀਂ ਹੁੰਦੀ ਅਤੇ ਇਸ ਨਾਲ ਸੰਬੰਧਿਤ ਸਾਜ਼-ਸੰਗੀਤ ਤੇ ਵੇਸ਼-ਭੂਸ਼ਾ ਆਦਿ ਵੀ ਜਨ-ਸਧਾਰਨ ਦੀ ਪਹੁੰਚ ਅਤੇ ਪੱਧਰ ਅਨੁਸਾਰ ਹੀ ਹੁੰਦੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬੀਆਂ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ। ਪੰਜਾਬ ਵਿੱਚ ਪੰਜ ਹਜਾਰ ਪੂਰਵ ਈਸਵੀ ਤੋਂ ਲੋਕ-ਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ। ਪੂਰਵ ਈਸਵੀ ਤੋਂ ਲੈ ਕੇ ਹੁਣ ਤੱਕ ਜਿਸ ਵਿੱਚ ਕਈ ਭੂਗੋਲਿਕ, ਸਮਾਜਿਕ, ਅਤੇ ਵਿਸ਼ੇਸ਼ ਕਰਕੇ ਇਤਿਹਾਸਿਕ ਪਰਿਵਰਤਨ ਆ ਚੁੱਕੇ ਹਨ। ਅਨੇਕਾਂ ਜਨ ਜਾਤੀਆਂ ਜਿਨ੍ਹਾ ਵਿਚ ਦਰਵਾੜਾਂ ਤੋਂ ਲੈ ਕੇ ਅੰਗਰੇਜਾਂ ਤੱਕ ਸ਼ਾਮਿਲ ਹਨ, ਨੇ ਇਸ ਖਿੱਤੇ ਦੇ ਸੱਭਿਆਚਾਰਕ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ। ਅਨੇਕਾਂ ਪ੍ਰਕਾਰ ਦੀ ਉੱਥਲ-ਪੁੱਥਲ ਦੇ ਬਾਵਜੂਦ, ਇਸ ਧਰਤੀ ਤੇ ਨੱਚੇ ਜਾਂਦੇ ਲੋਕ-ਨਾਚਾਂ ਨੇ ਇਥੋਂ ਦੇ ਜਨ ਜੀਵਨ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਧੜਕਨ ਕਾਇਮ ਰੱਖੀ ਹੈ। ਪੰਜਾਬ ਦੇ ਸਮੁੱਚੇ ਲੋਕ-ਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ। ਖੁਸ਼ੀ ਦੇ ਹੁਲਾਰੇ ਵਿੱਚ ਮਸਤ ਹੋਏ ਗੱਭਰੂਆਂ ਅਤੇ ਮੁਟਿਆਰਾਂ ਦੇ ਪੈਰਾਂ ਦੀ ਥਾਪ ਲੋਕ-ਗੀਤ ਰੂਪਾਂ ਦੀ ਸੁਰ-ਤਾਲ ਵਿੱਚ ਢੋਲ ਜਾਂ ਹੋਰ ਲੋਕ-ਪ੍ਰਿਯ ਲੋਕ-ਸਾਜ ਦੀ ਤਾਲ ਤੇ ਪੰਜਾਬ ਦੇ ਸਮੁੱਚ ਨੂੰ ਉਜਾਗਰ ਕਰਦੀ ਹੈ। ਸਮਾਜਿਕ ਤੌਰ ਤੇ ਮਿਲੇ ਸਥਾਨ, ਪ੍ਰਚਲਿਤ ਪ੍ਰੰਪਰਾਇਕ ਵਿਚਾਰਾਂ,ਵਿਸ਼ਵਾਸਾ, ਮਿੱਥਾਂ, ਰਹੁ-ਰੀਤਾਂ ਸਰੀਰਕ ਬਣਤਰ ਅਤੇ ਕਾਰਜ ਸਮਰੱਥਾਂ ਦੀ ਕੁਸ਼ਲਤਾ ਇਸਤਰੀਆਂ ਦੇ ਲੋਕ-ਨਾਚਾਂ ਦੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ। ਪੰਜਾਬਣਾਂ ਦੂਸਰੇ ਪ੍ਰਾਂਤਾਂ ਦੀਆਂ ਇਸਤਰੀਆਂ ਦੇ ਟਾਕਰੇ ਤੇ ਭਾਵੇਂ ਤਕੜੇ ਜੁੱਸੇ, ਭਰਵੇਂ ਸਰੀਰ, ਉੱਚੇ-ਲੰਬੇ ਕੱਦ-ਕਾਠ ਵਾਲੀਆਂ ਹਨ, ਤਾਂ ਵੀ ਇਹਨਾਂ ਦੇ ਨਾਚ ਕੋਮਲਤਾ, ਸਹੁਜ, ਸਾਦਗੀ, ਰਵਾਨਗੀ ਅਤੇ ਲਚਕਤਾ ਭਰਭੂਰ ਹਨ। ਗਹਿਣਿਆਂ ਅਤੇ ਚੰਗੀ ਫੱਬਤ ਵਾਲੇ ਪਹਿਰਾਵੇ ਦੀ ਚਾਹਤ ਇਨ੍ਹਾਂ ਦੇ ਲਹੂ ਮਾਸ ਵਿੱਚ ਰਚੀ ਪਈ ਹੈ। ਕੋਈ ਵੀ ਮਾਂਗਲਿਕ ਕਾਰਜ ਇਸਤਰੀਆਂ ਦੇ ਲੋਕ-ਨਾਂਚਾਂ ਦੀ ਪੇਸ਼ਕਾਰੀ ਤੋਂ ਸੱਖਣਾ ਨਹੀਂ ਰਹਿੰਦਾ। ਇਹ ਲੋਕ-ਨਾਚ ਸਧਾਰਨ ਲੋਕ-ਸਾਜ਼, ਸਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਵਪੱਖੀ ਵਿਸ਼ਲੇਸ਼ਣ ਨੂੰ ਪ੍ਰਸਤੁਤ ਕਰਨ ਵਾਲੇ ਲੋਕ-ਗੀਤਾਂ ਰਾਹੀਂ , ਬਿਨਾਂ ਕਿਸੇ ਕਰੜੀ ਨਿਯਮਾਵਲੀ ਨੂੰ ਅਪਣਾਇਆ, ਕਿਸੇ ਸਰਬ-ਸਾਂਝੀ ਥਾਂ ਤੇ ਪ੍ਰਸਤੁਤ ਕੀਤੇ ਜਾਂਦੇ ਹਨ। ਬੋਲ ਦੇ ਉਚਾਰ ਅਤੇ ਸਰੀਰਕ ਅੰਗਾਂ ਦੁਆਰਾ ਪ੍ਰਸਤੁਤ ਕੀਤੀਆਂ ਜਾਂਦੀਆਂ ਵਿਭਿੰਨ ਮੁਦਰਾਂਵਾ ਸਹਿਜ਼-ਭਾਵ ਸੱਭਿਆਚਾਕ ਦਾ ਪ੍ਰਗਟਾਵਾ ਬਣ ਜਾਂਦੀਆਂ ਹਨ। ਮੂਲ ਰੂਪ ਵਿੱਚ ਇਸਤਰੀ ਲੋਕ-ਨਾਚਾਂ ਦਾ ਸੰਬੰਧ ਉਪਜਾਇਕਤਾ ਨਾਲ ਜਾ ਜੁੜਦਾ ਹੈ। ਪੰਜਾਬ ਦੀਆਂ ਇਸਰੀਆਂ ਦੇ ਪ੍ਰਸਿੱਧ ਲੋਕ-ਨਾਚ ਇਹ ਹਨ: ਸੰਸਾਰ ਦਾ ਕੋਈ ਵੀ ਦੇਸ ਜਾਂ ਖਿੱਤਾ ਅਜਿਹਾ ਨਹੀ ਹੈ, ਜਿੱਥੋਂ ਦੇ ਲੋਕਾਂ ਦਾ ਆਪਣਾ ਵਿਲੱਖਣ ਲੋਕ-ਨਾਚ ਨਾਂ ਹੋਵੇ। ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁੰਦਰਾਵਾਂ ਦੇ ਪ੍ਰਗਟਾਉ-ਸੰਦਰਵ ਰਾਹੀਂ ਪੇਸ਼ ਕਰਦੀ ਹੈ। ਇਸ ਪ੍ਰਸੰਗ ਵਿੱਚ 'ਲੋਕ' ਸ਼ਬਦ ਵਿਆਪਕ ਅਰਥਾਂ ਦਾ ਬੋਧ ਕਰਾਉਦਾ ਹੈ, ਜਿਸ ਤੋਂ ਭਾਵ ਮਨੁੱਖੀ ਸਮੲਜ ਦੇ ਸਿੱਖਿਅਤ, ਅਣਸਿੱਖਿਅਤ, ਸ਼ਹਿਰੀ ਤੇ ਪੇਂਡੂ ਲੋਕ ਆ ਜਾਂਦੇ ਹਨ ਜੋ ਸਰਲ ਸੁਭਾਅ, ਵਿਖਾਵੇ ਰਹਿਤ, ਕੱਟੜ ਨਿਯਮਾਵਾਲੀ ਤੋਂ ਪ੍ਰਹੇਜ ਕਰਨ ਵਾਲੇ ਅਤੇ ਸਰਲ ਕਲਾ-ਕੋਸ਼ਲਤਾ ਵਾਲੇ ਹੁੰਦੇ ਹਨ। ਇਹਨਾਂ ਲੋਂਕਾ ਦੀ ਇਸ ਲੋਕ-ਕਲਾ ਦਾ ਸਰੂਪ ਵੀ ਵਾਸਤਵਿਕ ਰੂਪ ਵਿੱਚ ਸਰਲ, ਸਹਿਜ ਅਤੇ ਨਿਸ਼ਠਾਪੂਰਨ ਹੁੰਦਾ ਹੈ। ਇਸ ਵਿੱਚ ਕਿਸੇ ਅਡੰਬਰ ਰਚਣ ਦੀ ਕੋਈ ਗੁਨਜਾਇਸ਼ ਨਹੀਂ ਹੁੰਦੀ ਅਤੇ ਨਾਂ ਹੀ ਇਸ ਵਿੱਚ ਕਰੜੇ ਕਲਾ-ਨਿਯਮਾਂ ਦੇ ਪਾਲਣ ਦੀ ਪਾਬੰਦੀ ਹੁੰਦੀ ਹੈ। ਇਸ ਪ੍ਰਕਾਰ ਦੀ ਕਲਾ ਵਿੱਚ ਨਵੀਆਂ ਕਲਾਵਾਂ ਦਾ ਨਿਰਮਾਣ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂ੍ਹ ਦੀ ਸਮਾਜਿਕ, ਸੱਭਿਆਚਾਰਿਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਿਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁੰਦਰਾਵਾਂ ਦੇ ਮਾਧਿਅਮ ਰਾਂਹੀ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਂਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ ਜੋ ਪੁਸ਼ਤ-ਦਰ-ਪੁਸ਼ਤ ਹੋਰ ਲੋਕ-ਕਲਾਵਾਂ ਵਾਂਗ ਪ੍ਰਵਾਹਮਾਨ ਹੁੰਦਾ ਰਹਿੰ