1971 ਦੀ ਭਾਰਤ-ਪਾਕਿ ਯੁੱਧ ਇਹ ਯੁੱਧ 3 ਦਸੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ। ਭਾਰਤੀ ਫੌਜ ਦੀ ਅਗਵਾਈ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਪਾਕਿਸਤਾਨ ਫੌਜ ਦੀ ਅਗਵਾਈ ਜਰਨਲ ਅਮੀਰ ਅਬਦੁਲਾ ਖਾਨ ਨਿਆਜ਼ੀ ਕਰ ਰਹੇ ਸਨ ਤੇ ਭਾਰਤੀ ਫੌਜ ਨੇ ਚੌਤਰਫਾ ਹਮਲਾ ਕਰ ਕੇ ਪਾਕਿਸਤਾਨੀ ਫੌਜ ਦੀਆਂ ਅਨੇਕਾਂ ਬਟਾਲੀਅਨਾਂ ਨੂੰ ਤਬਾਹ ਕਰ ਦਿੱਤਾ। ਇਸ ਨਾਲ ਨਿਹੱਥੇ ਬੰਗਾਲੀਆਂ ਨੂੰ ਕਤਲ ਕਰਨ ਵਿੱਚ ਰੁੱਝੀ ਪਾਕਿਸਤਾਨੀ ਫੌਜ ਵਿੱਚ ਦਹਿਸ਼ਤ ਫੈਲ ਗਈ। ਉਹਨਾਂ ਨੂੰ ਭਾਰਤ ਵੱਲੋਂ ਸਿੱਧੇ ਹਮਲੇ ਦੀ ਉਮੀਦ ਨਹੀਂ ਸੀ। ਬੇਗੁਨਾਹ ਬੰਗਾਲੀਆਂ ਨੂੰ ਕਤਲ ਕਰਨ ਦੀ ਆਦੀ ਪਾਕਿਸਤਾਨੀ ਫੌਜ ਜਨਰਲ ਅਰੋੜਾ ਦੀ ਰਣਨੀਤੀ ਦਾ ਮੁਕਾਬਲਾ ਨਾ ਕਰ ਸਕੀ। ਭਾਰਤੀ ਹਵਾਈ ਸੈਨਾ ਅਤੇ ਸਮੁੰਦਰੀ ਫ਼ੌਜ ਨੇ ਪਾਕਿਸਤਾਨੀ ਹਵਾਈ ਤੇ ਸਮੁੰਦਰੀ ਫੌਜ ਨੂੰ ਤਬਾਹ ਕਰ ਦਿੱਤਾ। ਭਾਰਤੀ ਫੌਜ ਨੇ ਦੋ ਹਫਤਿਆਂ ਤੋਂ ਵੀ ਘੱਟ ਸਮੇ ਵਿੱਚ ਢਾਕਾ ’ਤੇ ਕਬਜ਼ਾ ਕਰ ਲਿਆ। ਭਾਰਤੀ ਫੌਜ ਨੇ ਅਜਿਹੀ ਦਹਿਸ਼ਤ ਪਾਈ ਕਿ ਪਾਕਿ ਦੀ ਫੌਜ ਦਾ ਹੌਂਸਲਾ ਟੁੱਟ ਗਏ। ਪਾਕਿਸਤਾਨੀ ਫੌਜ ਕੋਲ ਕਈ ਹਫਤਿਆਂ ਤੱਕ ਲੜਨ ਲਈ ਗੋਲੀ ਸਿੱਕਾ ਤੇ ਰਾਸ਼ਨ ਪਾਣੀ ਮੌਜੂਦ ਸੀ, ਪਰ ਉਹ ਦਿਲ ਛੱਡ ਬੈਠੇ। ਪਾਕਿਸਤਾਨੀ ਪੂਰਬੀ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਅਮੀਰ ਅਬਦੁਲਾ ਖਾਨ ਨਿਆਜ਼ੀ ਨੇ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ। ਜਨਰਲ ਨਿਆਜ਼ੀ ਅਤੇ ਜਨਰਲ ਅਰੋੜਾ ਨੇ ਸਮਝੌਤੇ ’ਤੇ ਦਸਤਖਤ ਕੀਤੇ। ਆਤਮ ਸਮਰਪਣ ਕਰਨ ਦੇ ਦਸਤਵੇਜ਼ ’ਤੇ ਦਸਤਖਤ ਢਾਕਾ ਦੇ ਰਮਨਾ ਰੇਸ ਕੋਰਸ ਮੈਦਾਨ ਵਿੱਚ 16 ਦਸੰਬਰ 1971 ਨੂੰ ਕੀਤੇ ਗਏ ਸਨ। ਉਸ ਦਾ ਨਾਮ ਹੁਣ ਸੁਤੰਤਰਤਾ ਚੌਕ ਰੱਖਿਆ ਗਿਆ ਹੈ। ਜਵਾਨਾਂ ਨੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਸੀ। 16 ਦਸੰਬਰ ਨੂੰ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਵਿਰੁੱਧ ਇਤਿਹਾਸਕ ਜਿੱਤ ਦਰਜ ਕਰਾਈ ਸੀ ਅਤੇ ਬੰਗਲਾ ਦੇਸ ਨੂੰ ਇਕ-ਇਕ ਵੱਖਰੇ ਰਾਸ਼ਟਰ ਦੇ ਰੂਪ ਵਿਚ ਪਛਾਣ ਦਿਵਾਈ ਸੀ। ਜਨਰਲ ਨਿਆਜ਼ੀ ਸਮੇਤ ਪਾਕਿਸਤਾਨੀ ਸੁਰੱਖਿਆ ਸੈਨਾਵਾਂ ਦੇ ਕੋਈ 90000 ਦੇ ਕਰੀਬ ਜਵਾਨ ਤੇ ਅਫਸਰ ਜੰਗੀ ਕੈਦੀ ਬਣਾ ਲਏ ਗਏ। ਇਸ ਵਿੱਚ ਪੈਦਲ ਫੌਜ ਦੇ 54154, ਸਮੁੰਦਰੀ ਫੌਜ ਦੇ 1381, ਹਵਾਈ ਫੌਜ ਦੇ 833, ਅਤੇ ਨੀਮ ਫੌਜੀ ਬਲਾਂ ਦੇ ਪੁਲਿਸ ਸਮੇਤ 22000 ਦੇ ਕਰੀਬ ਵਿਅਕਤੀ ਸ਼ਾਮਲ ਸਨ। ਇਹਨਾ ਤੋਂ ਇਲਾਵਾ ਪਾਕਿਸਤਾਨੀ ਫੌਜ ਦੀ ਮਦਦ ਕਰਨ ਵਾਲੇ ਰਜ਼ਾਕਾਰ ਵੀ ਕਾਫੀ ਗਿਣਤੀ ਵਿੱਚ ਬੰਦੀ ਬਣਾਏ ਗਏ। ਆਧੁਨਿਕ ਜੰਗੀ ਇਤਿਹਾਸ ਵਿੱਚ ਪਾਕਿਸਤਾਨ ਦੀ ਇਹ ਸ਼ਰਮਨਾਕ ਹਾਰ ਸੀ। ਭਾਰਤ 'ਚ ਬੇਰੀ ਵਾਲਾ ਪੁਲ, ਪੱਕਾ, ਗਾਜੀ ਪੋਸਟ ਅਤੇ ਆਸਫ਼ਵਾਲਾ ਵਿਖੇ ਸਥਿਤ ਸ਼ਹੀਦਾਂ ਦੀ ਸਮਾਧ ਹਨ। ਬੰਗਲਾ ਦੇਸ਼ ਗਣਤੰਤਰ (ਬੰਗਾਲੀ) ਦੱਖਣੀ ਏਸ਼ੀਆ ਦਾ ਇੱਕ ਰਾਸ਼ਟਰ ਹੈ। ਦੇਸ਼ ਦੀਆਂ ਉੱਤਰ, ਪੂਰਬ ਅਤੇ ਪੱਛਮ ਸੀਮਾਵਾਂ ਭਾਰਤ ਅਤੇ ਦੱਖਣੀ ਪੂਰਵ ਸੀਮਾ ਮਿਆਂਮਾਰ ਦੇਸ਼ਾਂ ਨਾਲ ਮਿਲਦੀ ਹੈ; ਦੱਖਣ ਵਿੱਚ ਬੰਗਾਲ ਦੀ ਖਾੜੀ ਹੈ। ਬੰਗਲਾ ਦੇਸ਼ ਅਤੇ ਭਾਰਤੀ ਰਾਜ ਪੱਛਮ ਬੰਗਾਲ ਇੱਕ ਬਾਂਗਲਾਭਾਸ਼ੀ ਅੰਚਲ, ਬੰਗਾਲ ਹਨ, ਜਿਸਦਾ ਇਤਿਹਾਸਿਕ ਨਾਮ ਜਾਂ ਬਾਂਗਲਾ ਹੈ। ਇਸ ਦੀ ਸੀਮਾ ਰੇਖਾ ਉਸ ਸਮੇਂ ਨਿਰਧਾਰਤ ਹੋਈ ਜਦੋਂ 1947 ਵਿੱਚ ਭਾਰਤ ਦੇ ਵਿਭਾਜਨ ਦੇ ਸਮੇਂ ਇਸਨੂੰ ਪੂਰਬੀ ਪਾਕਿਸਤਾਨ ਦੇ ਨਾਮ ਨਾਲ ਪਾਕਿਸਤਾਨ ਦਾ ਪੂਰਬੀ ਭਾਗ ਘੋਸ਼ਿਤ ਕੀਤਾ ਗਿਆ। ਪੂਰਬ ਅਤੇ ਪੱਛਮ ਪਾਕਿਸਤਾਨ ਦੇ ਵਿਚਕਾਰ ਲੱਗਭੱਗ 1600 ਕਿ ਮੀ (1000 ਮੀਲ) ਦੀ ਭੂਗੋਲਿਕ ਦੂਰੀ ਸੀ। ਪਾਕਿਸਤਾਨ ਦੇ ਦੋਨ੍ਹੋਂ ਭਾਗਾਂ ਦੀ ਜਨਤਾ ਦਾ ਧਰਮ (ਇਸਲਾਮ) ਇੱਕ ਸੀ, ਉੱਤੇ ਉਨ੍ਹਾਂ ਦੇ ਵਿੱਚ ਜਾਤੀ ਅਤੇ ਭਾਸ਼ਾਗਤ ਕਾਫ਼ੀ ਦੂਰੀਆਂ ਸਨ। ਪੱਛਮ ਪਾਕਿਸਤਾਨ ਦੀ ਤਤਕਾਲੀਨ ਸਰਕਾਰ ਦੇ ਬੇਇਨਸਾਫ਼ੀ ਦੇ ਵਿਰੁੱਧ 1971 ਵਿੱਚ ਭਾਰਤ ਦੇ ਸਹਿਯੋਗ ਨਾਲ ਇੱਕ ਲੜਾਈ ਤੋਂ ਬਾਅਦ ਬੰਗਲਾਦੇਸ਼ ਇੱਕ ਵੱਖਰਾ ਦੇਸ਼ ਬਣ ਗਿਆ। ਵੱਖਰਾ ਦੇਸ਼ ਬਣਨ ਤੋਂ ਬਾਅਦ ਬੰਗਲਾਦੇਸ਼ ਦੀ ਰਾਜਨੀਤਕ ਸਥਿਤੀ ਕੁਝ ਸਮੇਂ ਡੋਲਦੀ ਰਹੀ, ਦੇਸ਼ ਵਿੱਚ 13 ਰਾਸ਼ਟਰਸ਼ਾਸਕ ਬਦਲੇ ਗਏ ਅਤੇ 4 ਫੌਜੀ ਬਗਾਵਤਾਂ ਹੋਈਆਂ। ਸੰਸਾਰ ਦੇ ਸਭ ਤੋਂ ਜਨਬਹੁਲ ਦੇਸ਼ਾਂ ਵਿੱਚ ਬਾਂਗਲਾਦੇਸ਼ ਦਾ ਸਥਾਨ ਅੱਠਵਾਂ ਹੈ। 1971 ਦੀ ਭਾਰਤ-ਪਾਕਿ ਯੁੱਧ ਇਹ ਯੁੱਧ 3 ਦਸੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ। ਭਾਰਤੀ ਫੌਜ ਦੀ ਅਗਵਾਈ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਪਾਕਿਸਤਾਨ ਫੌਜ ਦੀ ਅਗਵਾਈ ਜਰਨਲ ਅਮੀਰ ਅਬਦੁਲਾ ਖਾਨ ਨਿਆਜ਼ੀ ਕਰ ਰਹੇ ਸਨ ਤੇ ਭਾਰਤੀ ਫੌਜ ਨੇ ਚੌਤਰਫਾ ਹਮਲਾ ਕਰ ਕੇ ਪਾਕਿਸਤਾਨੀ ਫੌਜ ਦੀਆਂ ਅਨੇਕਾਂ ਬਟਾਲੀਅਨਾਂ ਨੂੰ ਤਬਾਹ ਕਰ ਦਿੱਤਾ। ਇਸ ਨਾਲ ਨਿਹੱਥੇ ਬੰਗਾਲੀਆਂ ਨੂੰ ਕਤਲ ਕਰਨ ਵਿੱਚ ਰੁੱਝੀ ਪਾਕਿਸਤਾਨੀ ਫੌਜ ਵਿੱਚ ਦਹਿਸ਼ਤ ਫੈਲ ਗਈ। ਉਹਨਾਂ ਨੂੰ ਭਾਰਤ ਵੱਲੋਂ ਸਿੱਧੇ ਹਮਲੇ ਦੀ ਉਮੀਦ ਨਹੀਂ ਸੀ। ਬੇਗੁਨਾਹ ਬੰਗਾਲੀਆਂ ਨੂੰ ਕਤਲ ਕਰਨ ਦੀ ਆਦੀ ਪਾਕਿਸਤਾਨੀ ਫੌਜ ਜਨਰਲ ਅਰੋੜਾ ਦੀ ਰਣਨੀਤੀ ਦਾ ਮੁਕਾਬਲਾ ਨਾ ਕਰ ਸਕੀ। ਭਾਰਤੀ ਹਵਾਈ ਸੈਨਾ ਅਤੇ ਸਮੁੰਦਰੀ ਫ਼ੌਜ ਨੇ ਪਾਕਿਸਤਾਨੀ ਹਵਾਈ ਤੇ ਸਮੁੰਦਰੀ ਫੌਜ ਨੂੰ ਤਬਾਹ ਕਰ ਦਿੱਤਾ। ਭਾਰਤੀ ਫੌਜ ਨੇ ਦੋ ਹਫਤਿਆਂ ਤੋਂ ਵੀ ਘੱਟ ਸਮੇ ਵਿੱਚ ਢਾਕਾ ’ਤੇ ਕਬਜ਼ਾ ਕਰ ਲਿਆ। ਭਾਰਤੀ ਫੌਜ ਨੇ ਅਜਿਹੀ ਦਹਿਸ਼ਤ ਪਾਈ ਕਿ ਪਾਕਿ ਦੀ ਫੌਜ ਦਾ ਹੌਂਸਲਾ ਟੁੱਟ ਗਏ। ਪਾਕਿਸਤਾਨੀ ਫੌਜ ਕੋਲ ਕਈ ਹਫਤਿਆਂ ਤੱਕ ਲੜਨ ਲਈ ਗੋਲੀ ਸਿੱਕਾ ਤੇ ਰਾਸ਼ਨ ਪਾਣੀ ਮੌਜੂਦ ਸੀ, ਪਰ ਉਹ ਦਿਲ ਛੱਡ ਬੈਠੇ। ਪਾਕਿਸਤਾਨੀ ਪੂਰਬੀ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਅਮੀਰ ਅਬਦੁਲਾ ਖਾਨ ਨਿਆਜ਼ੀ ਨੇ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ। ਜਨਰਲ ਨਿਆਜ਼ੀ ਅਤੇ ਜਨਰਲ ਅਰੋੜਾ ਨੇ ਸਮਝੌਤੇ ’ਤੇ ਦਸਤਖਤ ਕੀਤੇ। ਆਤਮ ਸਮਰਪਣ ਕਰਨ ਦੇ ਦਸਤਵੇਜ਼ ’ਤੇ ਦਸਤਖਤ ਢਾਕਾ ਦੇ ਰਮਨਾ ਰੇਸ ਕੋਰਸ ਮੈਦਾਨ ਵਿੱਚ 16 ਦਸੰਬਰ 1971 ਨੂੰ ਕੀਤੇ ਗਏ ਸਨ। ਉਸ ਦਾ ਨਾਮ ਹੁਣ ਸੁਤੰਤਰਤਾ ਚੌਕ ਰੱਖਿਆ ਗਿਆ ਹੈ। ਜਵਾਨਾਂ ਨੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਸੀ। 16 ਦਸੰਬਰ ਨੂੰ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਵਿਰੁੱਧ ਇਤਿਹਾਸਕ ਜਿੱਤ ਦਰਜ ਕਰਾਈ ਸੀ ਅਤੇ ਬੰਗਲਾ ਦੇਸ ਨੂੰ ਇਕ-ਇਕ ਵੱਖਰੇ ਰਾਸ਼ਟਰ ਦੇ ਰੂਪ ਵਿਚ ਪਛਾਣ ਦਿਵਾਈ ਸੀ। ਜਨਰਲ ਨਿਆਜ਼ੀ ਸਮੇਤ ਪਾਕਿਸਤਾਨੀ ਸੁਰੱਖਿਆ ਸੈਨਾਵਾਂ ਦੇ ਕੋਈ 90000 ਦੇ ਕਰੀਬ ਜਵਾ