ਪੈਟਰੋਲ ਡੀਜ਼ਲ ਮਨੁੱਖੀ ਜੀਵਨ ਤੋ ਇਲਾਵਾ ਪਸੂ ਪੰਛੀਆਂ ਨੂੰ ਚਾਹੇ ਲੱਖ ਸਰਕਾਰ ਦੁਆਰਾ ਲਾਇਲਾਜ ਬਿਮਾਰੀਆਂ ਤੋਂ ਤੇ ਹੋਰ ਵਿਗਿਆਨ ਦੇ ਭਿਆਨਕ ਆਵਿਸ਼ਕਾਰਾਂ ਤੋਂ ਬਚਾਉਣ ਲਈ ਵੱਖ ਵੱਖ ਤਰੀਕਿਆਂ ਰਾਹੀ ਮੈਡੀਕਲ ਅਤੇ ਜਾਗਰੂਕਤਾ ਕੈਂਪ ਆਯੋਜਿਤ ਕਰ ਕੇ ਆਪਣੇ ਪੱਖ ਤੋਂ ਯਤਨ ਕੀਤੇ ਜਾ ਰਹੇ ਹਨ ਅਤੇ ਪਸੂ ਪੰਛੀਆਂ ਦੀ ਰੱਖਿਆ ਲਈ ਵੀ ਕਈ ਪ੍ਰਕਾਰ ਦੇ ਸਖ਼ਤ ਕਾਨੂੰਨਾਂ ਨੂੰ ਜਾਰੀ/ਬਣਾਇਆ ਕੀਤਾ ਗਿਆ ਹੈ। ਮੰਨਦੇ ਹਾਂ ਕੇ ਇਹ ਉਪਰਾਲੇ ਕਾਫ਼ੀ ਕਾਰਗਰ ਵੀ ਸਿੱਧ ਹੋ ਰਹੇ ਹਨ ਪਰ ਫਿਰ ਵੀ ਹਰੇਕ ਕੁੱਝ ਮਹੀਨਿਆਂ ਬਾਅਦ ਹੀ ਨਵੀਂ ਤੇ ਲਾਇਲਾਜ ਬਿਮਾਰੀ ਦੇ ਲਪੇਟ ਵਿਚ ਆ ਕੇ ਲੱਖਾਂ ਲੋਕਾਂ ਅਤੇ ਅਣਭੋਲ ਪੰਛੀਆਂ/ਜਾਨਵਰਾਂ ਦੀਆਂ ਜਾਨਾਂ ਜਾ ਰਹੀਆਂ ਹਨ ਇਸ ਦਾ ਵੱਡਾ ਕਾਰਨ ਦੁਨੀਆ ਵਿਚ ਲਗਾਤਾਰ ਵੱਧ ਰਹੀ ਆਧੁਨਿਕਤਾ ਅਤੇ ਵਿਗਿਆਨਕ ਖੋਜਾਂ ਦੇ ਦੁਆਰਾ ਬਣੇ ਉਪਕਰਨਾਂ ਦੀ ਵੱਧ ਰਹੀ ਵਰਤੋਂ ਅਤੇ ਖੇਤਾਂ ਵਿਚ ਜ਼ਮੀਨਾਂ ਤੇ ਫ਼ਸਲਾਂ ਨੂੰ ਵਧੇਰੇ ਉਪਜਾਊ ਬਣਾਉਣ ਲਈ ਵਰਤੀਆਂ ਜਾ ਰਹੀਆਂ ਜ਼ਹਿਰੀਲੀਆਂ ਮਿਲਾਵਟੀ ਦਵਾਈਆਂ,ਖਾਦਾਂ ਦਾ ਭਿਆਨਕ ਅਸਰ ਅਤੇ ਅਨਲੀਡੇਡ ਪੈਟਰੋਲ ਡੀਜ਼ਲ ਦੀ ਵਰਤੋਂ ਤੋ ਜੋ ਜ਼ਹਿਰੀਲਾ ਧੂੰਏਂ ਨਾਲ ਹੋ ਰਿਹਾ ਪ੍ਰਦੂਸ਼ਣ ਸਰੀਰਕ ਅੰਦਰੂਨੀ ਅਹਿਮ ਅੰਗਾਂ ਨੂੰ ਨੁਕਸਾਨ ਪਾ ਰਿਹਾ ਹੈ ਉਸ ਦੇ ਅੰਦਾਜ਼ੇ ਤੋ ਜਾਣੂ ਹੋ ਕੇ ਵੀ ਆਉਣ ਵਾਲੀ ਭੱਵਿਖਕ ਪੀੜੀ ਨੂੰ ਖ਼ਤਮ ਕਰਨ ਲਈ ਆਪਣੇ ਦੁਆਰਾ ਵੀ ਰਲ ਮਿਲ ਕੇ ਗਹਿਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸੇ ਕਰ ਕੇ ਉਮਰ ਦੀ ਔਸਤ ਦਾ 80-10 ਤੋਂ ਘੱਟ ਕੇ ਹੁਣ 50 ਤੋਂ 60 ਦੇ ਵਿਚਕਾਰ ਹੋ ਗਈ ਹੈ, ਛੋਟੀ ਉਮਰ ਵਿਚ ਹੀ ਬਲੱਡ ਪੈ੍ਰਸ਼ਰ, ਸ਼ੂਗਰ, ਬਲੋਕੇਜ ਦੀ ਵਜਾ ਨਾਲ ਹਾਰਟ ਦਾ ਫ਼ੇਲ੍ਹ ਹੋਣਾ, ਕਾਲਾ ਪੀਲੀਏ, ਡੇਂਗੂ, ਕੈਂਸਰ, ਸਵਾਈਨ ਫਲੂ ਤੋਂ ਇਲਾਵਾ ਕਈ ਨਵੀਆਂ ਬਿਮਾਰੀਆਂ ਦਾ ਆਗਮਨ ਹੋ ਗਿਆ ਹੈ ਜੋ ਕਿ ਲਾਇਲਾਜ ਬਿਮਾਰੀਆਂ ਹਨ। ਚਾਹੇ ਲੱਖ ਇਸ ਨਾਲ ਨਜਿੱਠਣ ਦੀਆਂ ਦਵਾਈਆਂ ਆ ਰਹੀਆਂ ਹਨ ਪਰ ਇਹ ਸਭ ਗ਼ਰੀਬ ਅਤੇ ਮੱਧ ਵਰਗ ਦੀ ਪਹੁੰਚ ਤੋ ਕੋਹਾਂ ਦੂਰ ਹਨ। ਨਿੱਜੀ ਮੋਬਾਇਲ ਕੰਪਨੀਆਂ ਜੋ ਕਿ ਗਿਣਤੀ ਵਿਚ ਕਈ ਹਨ ਅਤੇ ਹੋਰ ਦੂਰ ਸੰਚਾਰ ਦੇ ਵਿਭਾਗ ਜੋ ਕਿ ਖ਼ੁਦ ਸਰਕਾਰੀ ਅਦਾਰਿਆਂ ਵਿਚੋਂ ਹਨ ਉਨ੍ਹਾਂ ਦੇ ਟਾਵਰਾਂ ਦੁਆਰਾ ਪਤਾ ਨਹੀਂ ਕਿੰਨੀਆਂ ਹੀ ਲਾਇਲਾਜ ਬਿਮਾਰੀਆਂ ਦਾ ਘੁਣ ਮਨੁੱਖੀ ਸਰੀਰਾਂ ਤੋ ਇਲਾਵਾ ਜਾਨਵਰਾਂ ਅਤੇ ਪੰਛੀਆਂ ਨੂੰ ਲੱਗਾ ਰਿਹਾ ਹੈ।ਜਿੰਨਾ ਵਿਚੋਂ ਕਈ ਪੰਛੀਆਂ, ਪਸੂਆਂ ਦੀਆਂ ਤਾਂ ਨਸਲਾਂ ਤੱਕ ਖ਼ਤਮ ਹੋ ਚੁੱਕੀਆਂ ਹਨ ਉਸ ਤੋ ਜਾਣੂੰ ਹੋ ਕੇ ਵੀ ਸਰਕਾਰ ਦੇ ਲੀਡਰ/ਅਫ਼ਸਰ ਨਜ਼ਰਅੰਦਾਜ਼ ਕਰ ਕੇ ਆਪਣੇ ਨਿੱਜੀ ਖ਼ਜ਼ਾਨੇ ਭਰ ਸਰਕਾਰੀ ਖ਼ਜ਼ਾਨਿਆਂ ਨੂੰ ਕੰਗਾਲ ਤਾਂ ਬਣਾ ਹੀ ਰਹੀਆਂ ਹਨ ਪਰ ਅਫ਼ਸੋਸ ਕੁਦਰਤ ਨਾਲ ਹੋ ਰਹੀ ਖਿਲਵਾੜ ਲਈ ਕਿਉਂ ਭਲਾਈ ਸੰਸਥਾਵਾਂ ਵੀ ਚੁੱਪ ਹੋ ਕੇ ਤਮਾਸ਼ਾ ਦੇਖ ਰਹੀਆਂ ਹਨ। ਜੇਕਰ ਗੱਲ ਕਰੀਏ ਪੰਛੀਆਂ ਦੀ ਤਾਂ ਪੰਛੀਆਂ ਵਿਚੋਂ ਵਿਹੜੇ ਦੀ ਸ਼ਾਨ ਚੀੜ੍ਹੀਆਂ ਦੀ ਚੀਂ ਚੀਂ ਤੋ ਅਜੋਕੀ ਪੀੜੀ ਤਾਂ ਜਾਣੂ ਨਹੀਂ ਹੋਣੀ ਅਤੇ ਕਾਂਵਾਂ ਤੇ ਗਟਾਰਾਂ ਤੋ ਇਲਾਵਾ ਕਰੀਬ ਮਾਹਿਰਾਂ ਵਿਦਵਾਨਾਂ ਅਤੇ ਬੁੱਧੀਜੀਵੀ ਵਰਗ ਅਨੁਸਾਰ ਬਿਜੜਾ, ਫਲਾਈ ਕੈਚਰ, ਕਠਫੋੜਾ, ਚੱਕੀ ਰਾਹਾ, ਬੁਲਬੁਲ, ਕੋਇਲ, ਰੈੱਡ ਰੋਜ਼, ਕਿੰਗ ਫਿਸ਼ਰ, ਪਪੀਹੇ ਤੇ ਮੋਰ ਵੀ ਇਹਨਾਂ ਟਾਵਰਾਂ ਦੀ ਭਿਆਨਕ ਤਰੰਗਾਂ ਦੀ ਮਾਰ ਹੇਠ ਆ ਕੇ ਆਪਣੀ ਹੋਂਦ ਨੂੰ ਖ਼ਤਮ ਹੁਦਿਆਂ ਦੇਖ ਦੂਰ ਉਡਾਰੀਆਂ ਮਾਰ ਗਏ ਹਨ ਜਾਂ ਤਾਂ ਫਿਰ ਖ਼ਤਮ ਹੀ ਹੋ ਗਏ ਹਨ। ਇੰਜ ਪ੍ਰਤੀਤ ਹੋ ਰਿਹਾ ਹੈ ਜਿਵੇਂ ਇਹ ਪੰਛੀ ਕੁੱਝ ਸਮੇਂ ਬਾਅਦ ਕਿਤਾਬਾਂ ਅਤੇ ਕਹਾਣੀਆਂ ਤੱਕ ਹੀ ਸੀਮਤ ਰਹਿ ਜਾਣਗੇ। ਮਨੁੱਖੀ ਜੀਵਨ ਤੋ ਇਲਾਵਾ ਪਸੂ ਪੰਛੀਆਂ ਨੂੰ ਚਾਹੇ ਲੱਖ ਸਰਕਾਰ ਦੁਆਰਾ ਲਾਇਲਾਜ ਬਿਮਾਰੀਆਂ ਤੋਂ ਤੇ ਹੋਰ ਵਿਗਿਆਨ ਦੇ ਭਿਆਨਕ ਆਵਿਸ਼ਕਾਰਾਂ ਤੋਂ ਬਚਾਉਣ ਲਈ ਵੱਖ ਵੱਖ ਤਰੀਕਿਆਂ ਰਾਹੀ ਮੈਡੀਕਲ ਅਤੇ ਜਾਗਰੂਕਤਾ ਕੈਂਪ ਆਯੋਜਿਤ ਕਰ ਕੇ ਆਪਣੇ ਪੱਖ ਤੋਂ ਯਤਨ ਕੀਤੇ ਜਾ ਰਹੇ ਹਨ ਅਤੇ ਪਸੂ ਪੰਛੀਆਂ ਦੀ ਰੱਖਿਆ ਲਈ ਵੀ ਕਈ ਪ੍ਰਕਾਰ ਦੇ ਸਖ਼ਤ ਕਾਨੂੰਨਾਂ ਨੂੰ ਜਾਰੀ/ਬਣਾਇਆ ਕੀਤਾ ਗਿਆ ਹੈ। ਮੰਨਦੇ ਹਾਂ ਕੇ ਇਹ ਉਪਰਾਲੇ ਕਾਫ਼ੀ ਕਾਰਗਰ ਵੀ ਸਿੱਧ ਹੋ ਰਹੇ ਹਨ ਪਰ ਫਿਰ ਵੀ ਹਰੇਕ ਕੁੱਝ ਮਹੀਨਿਆਂ ਬਾਅਦ ਹੀ ਨਵੀਂ ਤੇ ਲਾਇਲਾਜ ਬਿਮਾਰੀ ਦੇ ਲਪੇਟ ਵਿਚ ਆ ਕੇ ਲੱਖਾਂ ਲੋਕਾਂ ਅਤੇ ਅਣਭੋਲ ਪੰਛੀਆਂ/ਜਾਨਵਰਾਂ ਦੀਆਂ ਜਾਨਾਂ ਜਾ ਰਹੀਆਂ ਹਨ ਇਸ ਦਾ ਵੱਡਾ ਕਾਰਨ ਦੁਨੀਆ ਵਿਚ ਲਗਾਤਾਰ ਵੱਧ ਰਹੀ ਆਧੁਨਿਕਤਾ ਅਤੇ ਵਿਗਿਆਨਕ ਖੋਜਾਂ ਦੇ ਦੁਆਰਾ ਬਣੇ ਉਪਕਰਨਾਂ ਦੀ ਵੱਧ ਰਹੀ ਵਰਤੋਂ ਅਤੇ ਖੇਤਾਂ ਵਿਚ ਜ਼ਮੀਨਾਂ ਤੇ ਫ਼ਸਲਾਂ ਨੂੰ ਵਧੇਰੇ ਉਪਜਾਊ ਬਣਾਉਣ ਲਈ ਵਰਤੀਆਂ ਜਾ ਰਹੀਆਂ ਜ਼ਹਿਰੀਲੀਆਂ ਮਿਲਾਵਟੀ ਦਵਾਈਆਂ,ਖਾਦਾਂ ਦਾ ਭਿਆਨਕ ਅਸਰ ਅਤੇ ਅਨਲੀਡੇਡ ਪੈਟਰੋਲ ਡੀਜ਼ਲ ਦੀ ਵਰਤੋਂ ਤੋ ਜੋ ਜ਼ਹਿਰੀਲਾ ਧੂੰਏਂ ਨਾਲ ਹੋ ਰਿਹਾ ਪ੍ਰਦੂਸ਼ਣ ਸਰੀਰਕ ਅੰਦਰੂਨੀ ਅਹਿਮ ਅੰਗਾਂ ਨੂੰ ਨੁਕਸਾਨ ਪਾ