ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਤਰੱਕੀ ਦਾ ਯੁੱਗ ਕਿਹਾ ਜਾ ਰਹਾ ਹੈ ਪਰ ਦੂਰ ਦੀ ਨਿਗਾਹ ਨਾਲ ਦੇਖੀਏ ਤਾਂ ਵਰਤਮਾਨ ਮਨੁੱਖ ਖਪਤਕਾਰੀ ਦੀ ਲਾਇਲਾਜ ਬਿਮਾਰੀ ਦੇ ਚੱਕਰ ਵਿੱਚ ਫਸ ਗਿਆ ਲੱਗਦਾ ਹੈ। ਜਦ ਵੀ ਅਸੀਂ ਜਾਨਵਰਾਂ ਅਤੇ ਮਨੁੱਖਾਂ ਵਿੱਚ ਫਰਕ ਕਰਦੇ ਹਾਂ ਤਦ ਇਨਸਾਨ ਅਜਾਦ ਸੋਚ ਦਾ ਮਾਲਕ ਦਰਸਾਇਆਂ ਜਾਂਦਾ ਹੈ ਅਤੇ ਜਾਨਵਰਾਂ ਨੂੰ ਬੇਅਕਲ ਕੁਦਰਤ ਦੇ ਭੇਤਾਂ ਤੋਂ ਅਣਜਾਣ ਦੱਸਿਆ ਜਾਂਦਾ ਹੈ। ਕੀ ਅਜਾਦ ਸੋਚ ਵੀ ਗੁਲਾਮੀ ਦੇ ਰਸਤੇ ਤੇ ਹੀ ਸਫਰ ਕਰਦੀ ਹੈ ਜਦੋਂ ਕਿ ਦੂਸਰੇ ਪਾਸੇ ਬੇਅਕਲ ਜਾਨਵਰ ਕੁਦਰਤ ਦੇ ਅਨੁਸਾਰ ਚਲਦੇ ਹੋਏ ਖਪਤਕਾਰੀ ਤੋਂ ਕੋਹਾਂ ਦੂਰ ਬਿਨਾਂ ਕਿਸੇ ਦੁਨਿਆਵੀ ਦਿਖਾਵਿਆਂ ਦੇ ਵਰਤਮਾਨ ਲੋੜਾਂ ਅਨੁਸਾਰ ਜਿੰਦਗੀ ਜਿਉਂਦੇ ਹਨ। ਦੁਨੀਆਂ ਦਾ ਸਿਆਣਾਂ ਅਕਲਮੰਦ ਐਲਾਨਿਆਂ ਮਨੁੱਖ ਗੁਲਾਮੀ ਦਰ ਗੁਲਾਮੀ ਹੰਢਾਉਂਦਾਂ ਹੋਇਆਂ ਦੂਸਰਿਆਂ ਤੋਂ ਵੱਡਾ ਦਿਖਾਈ ਦੇਣ ਲਈ ਕੋਹਲੂ ਦਾ ਬੈਲ ਬਣਕੇ ਖਪਤਕਾਰੀ ਵਿੱਚ ਫਸ ਜਾਂਦਾ ਹੈ। ਵਰਤਮਾਨ ਸਮੇਂ ਦੀ ਤਕਨੀਕ ਹਰ ਵਕਤ ਮਨੁੱਖੀ ਅੱਖਾਂ ਅੱਗੇ ਨੱਚਦੀ ਟੱਪਦੀ ਬੋਲਦੀ ਰਹਿੰਦੀ ਹੈ। ਮਨੁੱਖ ਦੇ ਕੰਨ ਹਰ ਵਕਤ ਮਸਹੂਰੀ ਯੁੱਧ ਦੇ ਨਾਅਰੇ ਸੁਣਦੇ ਹਨ ਅਤੇ ਅੱਖਾਂ ਨਾਲ ਹਰ ਵਕਤ ਖਪਤਕਾਰੀ ਵਸਤਾਂ ਦੀ ਨੁਮਾਇਸ ਹੀ ਦੇਖਦੇ ਹਨ। ਇਹ ਸਭ ਮਨੁੱਖੀ ਦਿਮਾਗ ਨੂੰ ਏਨਾਂ ਕੁ ਧੋ ਚੁੱਕੀਆਂ ਹਨ ਜਿਸ ਨਾਲ ਉਸਨੂੰ ਮਹਿਸੂਸ ਹੀ ਇਸ ਤਰਾਂ ਹੁੰਦਾਂ ਹੈ ਕਿ ਜਿਵੇਂ ਉਹ ਇੰਹਨਾਂ ਵਸਤਾਂ ਤੋਂ ਬਿਨਾਂ ਅਧੂਰਾ ਹੈ ਜਦੋਂਕਿ ਕੁਦਰਤ ਨੇ ਉਸਨੂੰ ਆਪਣੇ ਆਪ ਵਿੱਚ ਹੀ ਪੂਰਾ ਬਣਾਇਆ ਹੈ। ਮਨੁੱਖ ਕੁਦਰਤ ਵੱਲ ਦੇਖਦਾ ਨਹੀਂ ਕੁਦਰਤ ਅਨੁਸਾਰ ਤੁਰਦਾ ਨਹੀਂ ਸਗੋਂ ਇਸਦੇ ਉਲਟ ਇਹ ਸਮਝਦਾ ਹੈ ਕਿ ਉਸ ਦੇ ਕੁੱਝ ਕੀਤੇ ਬਿਨਾਂ ਇਹ ਦੁਨੀਆਂ ਨਸਟ ਹੋ ਜਾਵੇਗੀ। ਅਸਲ ਵਿੱਚ ਦੰਦ ਕਥਾਵਾਂ ਦੇ ਕਹਿਣ ਅਨੁਸਾਰ ਕਿ ਟਟੀਹਰੀ ਸਮਝਦੀ ਹੈ ਕਿ ਅਕਾਸ ਉਸਦੀਆਂ ਟੰਗਾਂ ਦੇ ਸਹਾਰੇ ਹੀ ਖੜਾ ਹੈ ਜਿਸ ਕਾਰਣ ਉਹ ਸੌਣ ਲੱਗਿਆਂ ਵੀ ਟੰਗਾਂ ਅਸਮਾਨ ਵੱਲ ਕਰੀ ਰੱਖਦੀ ਹੈ ਅਤੇ ਇਸ ਤਰਾਂ ਹੀ ਮਨੁੱਖ ਸੋਚਦਾ ਹੈ ਕਿ ਉਹ ਹੀ ਧਰਤੀ ਵਰਗੇ ਮਹਾਨ ਗਰਿਹ ਨੂੰ ਬਚਾ ਸਕਦਾ ਹੈ ਜਦੋਂ ਕਿ ਇਸ ਧਰਤੀ ਨੂੰ ਬਚਾਉਣ ਦੇ ਚੱਕਰ ਵਿੱਚ ਕੁਦਰਤ ਦਾ ਮੂੰਹ ਮੱਥਾ ਵਿਗਾੜੀ ਜਾ ਰਿਹਾ ਹੈ। ਆਪਣੀ ਸਿਆਣਫ ਦੇ ਦਾਅਵਿਆਂ ਦੇ ਭਰਮ ਭੁਲੇਖੀਆਂ ਵਿੱਚ ਉਲਝੇ ਮਨੁੱਖ ਨੇ ਵਿਦਿਆ ਅਤੇ ਗਿਆਨ ਦੇ ਸੁਮੇਲ ਵਿੱਚੋਂ ਵਿਗਿਆਨ ਨਾਂ ਦਾ ਭੂਤ ਕੱਢ ਲਿਆ ਹੈ ਜਿਸ ਨਾਲ ਨਿੱਤ ਨਵੀਆਂ ਕਾਢਾਂ ਕੱਢ ਰਿਹਾ ਹੈ। ਕੁਦਰਤ ਦੀ ਅਤਿ ਸੁੰਦਰ ਕੁਦਰਤੀ ਵਨਸਪਤੀ ਜੋ ਲੱਕੜ ਦਾ ਰੂਪ ਹੈ ਨੂੰ ਤਬਾਹ ਕਰਕੇ ਕਾਗਜ ਛਾਪ ਰਿਹਾ ਜਿਸਦੇ ਅੱਗੇ ਨੋਟ ਛਾਪਕੇ ਇਸਨੂੰ ਹੀ ਪਰਾਪਤ ਕਰਨ ਵਿੱਚ ਉਲਝਿਆ ਹੋਇਆ ਛਟ ਪੲਾਈ ਜਾ ਰਿਹਾ ਹੈ। ਇਸ ਕਰੰਸੀ ਨਾਂ ਦਾ ਕੀੜਾਂ ਇਸਨੂੰ ਹਰ ਦੁਨਿਆਵੀ ਵਸਤ ਪਰਾਪਤ ਕਰਨ ਦਾ ਲਾਲਚ ਦਿਖਾਕਿ ਆਪਣੀ ਲਪੇਟ ਵਿੱਚ ਲੈ ਲੈਂਦਾਂ ਹੈ। ਹਰ ਦੁਨਿਆਵੀ ਵਸਤ ਖਰੀਦਣ ਦੀ ਦੌੜ ਵਿੱਚ ਦੌੜਿਆਂ ਮਨੁੱਖ ਪੈਸਾ ਪਰਾਪਤ ਕਰਨ ਲਈ ਜਿੰਦਗੀ ਜਿਉਣਾਂ ਹੀ ਭੁੱਲ ਜਾਦਾ ਹੈ। ਕੁਦਰਤ ਦੀ ਅਨੰਤ ਸੁੰਦਰਤਾ ਵੱਲੋਂ ਅੱਖਾਂ ਮੀਟਕੇ ਜਿੰਦਗੀ ਬਰਬਾਦ ਕਰਕੇ ਪੈਸੇ ਨਾਲ ਪਰਾਪਤ ਚੀਜਾਂ ਦੇ ਮੋਹ ਜਾਲ ਵਿੱਚ ਹੀ ਫਸਿਆ ਰਹਿੰਦਾਂ ਹੈ। ਦੁਨਿਆਵੀ ਉਦਯੋਗਿਕ ਕੂੜਾ ਕਚਰਾ ਬਣਾਉਣ ਵਾਲੇ ਵਪਾਰੀ ਕਾਰਪੋਰੇਟ ਲੋਕ ਅਗਿਆਨੀ ਮਨੁੱਖ ਪਰਚਾਰ ਸਾਧਨਾਂ ਰਾਂਹੀ ਮਸਹੂਰੀ ਯੁੱਧ ਦੇ ਰਾਂਹੀ ਆਪਣਾਂ ਕੂੜਾ ਕਚਰਾ ਖਰੀਦਣ ਲਈ ਹੀ ਉਸਦੀ ਸਾਰੀ ਮਿਹਨਤ ਹੜੱਪ ਕਰ ਜਾਂਦੇ ਹਨ। ਜਿੰਦਗੀ ਦੇ ਅੰਤਲੇ ਪੜਾਅ ਤੱਕ ਪਹੁੰਚਦਿਆਂ ਹੋਇਆਂ ਸਭ ਦੁਨਿਆਵੀ ਵਸਤਾਂ ਬੇਕਾਰ ਹੋ ਜਾਂਦੀਆਂ ਹਨ ਕਿਉਂਕਿ ਤਦ ਤੱਕ ਸਰੀਰ ਦੀਆਂ ਰਸ ਭਾਲਣ ਵਾਲੀਆਂ ਇੰਦਰੀਆਂ ਹੀ ਨਸਟ ਹੋ ਜਾਂਦੀਆਂ ਹਨ। ਅੱਖਾਂ ਦੇਖਣਾਂ ਛੱਡ ਜਾਂਦੀਆਂ ਹਨ ਕੰਨ ਸੁਣਨਾਂ ਭੁੱਲ ਜਾਂਦੇ ਹਨ ਜੀਭ ਦੇ ਸੁਆਦ ਵਾਲੀਆਂ ਵਸਤਾਂ ਨੂੰ ਸਰੀਰ ਹਜਮ ਹੀ ਕਰਨੋਂ ਹਟ ਜਾਂਦਾ ਹੈ। ਇਹੋ ਜਿਹੀ ਸਥਿਤੀ ਵਿੱਚ ਪਹੁੰਚਕੇ ਮਨੁੱਖ ਦੁਨਿਆਵੀ ਕਮਾਈ ਨੂੰ ਸਿਰਫ ਪਛਤਾਵੇ ਭਰੀਆਂ ਅੱਖਾ ਨਾਲ ਦੇਖ ਵੀ ਨਹੀਂ ਸਕਦਾ ਹੁੰਦਾਂ। ਖਪਤਕਾਰੀ ਸਭਿਆਚਾਰ ਵਿੱਚ ਫਸੇ ਮਨੁੱਖ ਨੂੰ ਖਰੀਦਣ ਲਈ ਵਸਤਾਂ ਨਹੀਂ ਮੁਕਦੀਆਂ ਸਗੋਂ ਉਹ ਖੁਦ ਮੁੱਕ ਜਾਂਦਾ ਹੈ। ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਤਰੱਕੀ ਦਾ ਯੁੱਗ ਕਿਹਾ ਜਾ ਰਹਾ ਹੈ ਪਰ ਦੂਰ ਦੀ ਨਿਗਾਹ ਨਾਲ ਦੇਖੀਏ ਤਾਂ ਵਰਤਮਾਨ ਮਨੁੱਖ ਖਪਤਕਾਰੀ ਦੀ ਲਾਇਲਾਜ ਬਿਮਾਰੀ ਦੇ ਚੱਕਰ ਵਿੱਚ ਫਸ ਗਿਆ ਲੱਗਦਾ ਹੈ। ਜਦ ਵੀ ਅਸੀਂ ਜਾਨਵਰਾਂ ਅਤੇ ਮਨੁੱਖਾਂ ਵਿੱਚ ਫਰਕ ਕਰਦੇ ਹਾਂ ਤਦ ਇਨਸਾਨ ਅਜਾਦ ਸੋਚ ਦਾ ਮਾਲਕ ਦਰਸਾਇਆਂ ਜਾਂਦਾ ਹੈ ਅਤੇ ਜਾਨਵਰਾਂ ਨੂੰ ਬੇਅਕਲ ਕੁਦਰਤ ਦੇ ਭੇਤਾਂ ਤੋਂ ਅਣਜਾਣ ਦੱਸਿਆ ਜਾਂਦਾ ਹੈ। ਕੀ ਅਜਾਦ ਸੋਚ ਵੀ ਗੁਲਾਮੀ ਦੇ ਰਸਤੇ ਤੇ ਹੀ ਸਫਰ ਕਰਦੀ ਹੈ ਜਦੋਂ ਕਿ ਦੂਸਰੇ ਪਾਸੇ ਬੇਅਕਲ ਜਾਨਵਰ ਕੁਦਰਤ ਦੇ ਅਨੁਸਾਰ ਚਲਦੇ ਹੋਏ ਖਪਤਕਾਰੀ ਤੋਂ ਕੋਹਾਂ ਦੂਰ ਬਿਨਾਂ ਕਿਸੇ ਦੁਨਿਆਵੀ ਦਿਖਾਵਿਆਂ ਦੇ ਵਰਤਮਾਨ ਲੋੜਾਂ ਅਨੁਸਾਰ ਜਿੰਦਗੀ ਜਿਉਂਦੇ ਹਨ। ਦੁਨੀਆਂ ਦਾ ਸਿਆਣਾਂ ਅਕਲਮੰਦ ਐਲਾਨਿਆਂ ਮਨੁੱਖ ਗੁਲਾਮੀ ਦਰ ਗੁਲਾਮੀ ਹੰਢਾਉਂਦਾਂ ਹੋਇਆਂ ਦੂਸਰਿਆਂ ਤੋਂ ਵੱਡਾ ਦਿਖਾਈ ਦੇਣ ਲਈ ਕੋਹਲੂ ਦਾ ਬੈਲ ਬਣਕੇ ਖਪਤਕਾਰੀ ਵਿੱਚ ਫਸ ਜਾਂਦਾ ਹੈ। ਵਰਤਮਾਨ ਸਮੇਂ ਦੀ ਤਕਨੀਕ ਹਰ ਵਕਤ ਮਨੁੱਖੀ ਅੱਖਾਂ ਅੱਗੇ ਨੱਚਦੀ ਟੱਪਦੀ ਬੋਲਦੀ ਰਹਿੰਦੀ ਹੈ। ਮਨੁੱਖ ਦੇ ਕੰਨ ਹਰ ਵਕਤ ਮਸਹੂਰੀ ਯੁੱਧ ਦੇ ਨਾਅਰੇ ਸੁਣਦੇ ਹਨ ਅਤੇ ਅੱਖਾਂ ਨਾਲ ਹਰ ਵਕਤ ਖਪਤਕਾਰੀ ਵਸਤਾਂ ਦੀ ਨੁਮਾਇਸ ਹੀ ਦੇਖਦੇ ਹਨ। ਇਹ ਸਭ ਮਨੁੱਖੀ ਦਿਮਾਗ ਨੂੰ ਏਨਾਂ ਕੁ ਧੋ ਚੁੱਕੀਆਂ ਹਨ ਜਿਸ ਨਾਲ ਉਸਨੂੰ ਮਹਿਸੂਸ ਹੀ