Typing Test

10:00

ਅੱਜ ਦਾ ਵਿਦਿਆਰਥੀ ਸਮਾਜਕ ਤੇ ਰਾਜਨੀਤਕ ਜੀਵਨ ਵਿਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਯੂਨੀਵਰਸਿਟੀਆਂ ਨੂੰ ਸਮਾਜ-ਸੁਧਾਰ ਦਾ ਸਾਧਨ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਦੀ ਇਹ ਮੰਗ ਉਨ੍ਹਾਂ ਦੇ ਵੱਡਿਆਂ ਵੱਲੋਂ ਚਲਾਏ ਜਾ ਰਹੇ ਪ੍ਰਬੰਧ ਵਿਚ ਸੁਧਾਰ ਦੀ ਇੱਛਾ ਤੋਂ ਹੀ ਪੈਦਾ ਹੋਈ ਹੈ। ਇਸ ਲਈ ਇਸ ਨੂੰ ਅਜਾਈਂ ਨਹੀਂ ਸੁੱਟ ਦੇਣਾ ਚਾਹੀਦਾ। ਅਸੀਂ ਉੱਪਰ ਵੀ ਦੱਸ ਆਏ ਹਾਂ ਕਿ ਰੋਜ਼ਗਾਰ-ਪ੍ਰਾਪਤੀ ਲਈ ਕੇਵਲ ਕਿਤਾਬੀ ਗਿਆਨ ਹੀ ਕਾਫ਼ੀ ਨਹੀਂ, ਕਈ ਹੋਰ ਗੁਣਾਂ ਦੀ ਵੀ ਲੋੜ ਹੁੰਦੀ ਹੈ। ਨੌਜਵਾਨਾਂ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚੋਂ ਨਿਕਲ ਕੇ ਇਕ ਅਤਿ ਕਠਿਨ ਤੇ ਗੁੰਝਲਦਾਰ ਜੀਵਨ ਦਾ ਸਾਹਮਣਾ ਕਰਨਾ ਹੁੰਦਾ ਹੈ। ਉਨ੍ਹਾਂ ਵੱਖ ਵੱਖ ਸੰਸਥਾਵਾਂ ਵਿਚ ਜਾ ਕੇ ਕੰਮ ਕਰਨਾ ਹੁੰਦਾ ਹੈ। ਇਸ ਸਭ ਵਿਚ ਉਹ ਤਾਂ ਹੀ ਸਫ਼ਲ ਹੋ ਸਕਦੇ ਹਨ ਜੇਕਰ ਪੜ੍ਹਾਈ ਸਮੇਂ ਉਨ੍ਹਾਂ ਨੂੰ ਅਜਿਹੇ ਕੰਮਾਂ ਦੀ ਕੁਝ ਸਿਖਲਾਈ ਦਿੱਤੀ ਗਈ ਹੋਏ। ਇਹ ਕਹਾਵਤ ਪ੍ਰਸਿੱਧ ਹੈ ਕਿ ‘ਵਾਟਰਲੂ ਦੀ ਲੜਾਈ ਈਟਨ ਦੇ ਖੇਡ-ਮੈਦਾਨਾਂ ਵਿਚ ਜਿੱਤੀ ਗਈ ਸੀ।’ ਪਰ ਅੱਜ ਦੇ ਨੌਜਵਾਨਾਂ ਸਾਹਮਣੇ ਤਾਂ ਇਸ ਨਾਲੋਂ ਵੀ ਵਡੇਰੀਆਂ ਚੁਣੌਤੀਆਂ ਹਨ। ਜੇਕਰ ਉਨ੍ਹਾਂ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪ੍ਰਬੰਧ ਦੀਆਂ ਜ਼ਿਮੇਵਾਰੀਆਂ ਸੰਭਾਲਣ ਦਾ ਮੌਕਾ ਦਿੱਤਾ ਜਾਏ ਤਾਂ ਇਹ ਤਜਰਬਾ ਉਨ੍ਹਾਂ ਨੂੰ ਜੀਵਨ ਦੀਆਂ ਹੋਰ ਵੱਡੀਆਂ ਚੁਣੌਤੀਆਂ ਸਵੀਕਾਰ ਕਰਨ ਵਿਚ ਸਹਾਈ ਸਿੱਧ ਹੋ ਕਰਦਾ ਹੈ। ਅੱਜ ਦਾ ਯੁਵਕ ਚਾਹੁੰਦਾ ਹੈ ਕਿ ਸਮਾਜ ਵਿਚ ਉਸ ਦਾ ਵਿਲੱਖਣ ਸਥਾਨ ਹੋਏ। ਉਹ ਵੱਡਿਆਂ ਦੇ ਆਦੇਸ਼ਾਂ ਨੂੰ ਹੂ-ਬ-ਹੂ ਪਾਲਣ ਦੀ ਥਾਂ ਆਪਣੇ ਰਾਹ ਆਪ ਭਾਲਣ ਦਾ ਚਾਹਵਾਨ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਵਿਚਾਰਾਂ ਨੂੰ ਵਿਅਰਥ ਸਮਝ ਕੇ ਰੱਦ ਨਾ ਕੀਤਾ ਜਾਏ। ਅੱਜ ਦਾ ਯੁਵਕ ਪਹਿਲੇ ਲੋਕਾਂ ਨਾਲੋਂ ਕਈ ਪੱਖਾਂ ਤੋਂ ਵਧੇਰੇ ਚੇਤੰਨ ਹੈ। ਭਾਵੇਂ ਉਸ ਦੇ ਸਾਰੇ ਵਿਚਾਰ ਜ਼ਰੂਰੀ ਨਹੀਂ ਕਿ ਠੀਕ ਹੀ ਹੋਣ, ਪਰ ਇਹ ਬਿਲਕੁਲ ਗ਼ਲਤ ਵੀ ਨਹੀਂ ਹੋ ਸਕਦੇ। ਇਸ ਲਈ ਵਿਦਅਕ ਪ੍ਰਬੰਧ ਵਿਚ ਜੇ ਉਸ ਦੀ ਰਾਇ ਵੀ ਪੁੱਛ ਲਈ ਜਾਏ ਤਾਂ ਕੋਈ ਹਰਜ ਨਹੀਂ। ਇਸ ਵਿਚਾਰ ਨੂੰ ਇਕ ਪ੍ਰਯੋਗ ਦੇ ਤੌਰ ਤੇ ਯੂਰਪ, ਅਮਰੀਕਾ ਅਤੇ ਏਸ਼ੀਆ ਦੀਆਂ ਕਈ ਯੂਨੀਵਰਸਿਟੀਆਂ ਵਿਚ ਅਪਣਾਇਆ ਗਿਆ ਹੈ ਜਿਸ ਦੇ ਸੰਤੋਖਜਨਕ ਸਿੱਟੇ ਪ੍ਰਾਪਤ ਹੋ ਰਹੇ ਹਨ। ਵਿਦਿਆਰਥੀਆਂ ਨੂੰ ਆਪਣੇ ਹੋਸਟਲਾਂ ਦਾ ਪ੍ਰਬੰਧ ਆਪ ਕਰਨ ਦੀ ਆਗਿਆ ਦਿੱਤੀ ਗਈ ਹੈ ਤੇ ਅਨੁਸ਼ਾਸਨ ਸਥਾਪਤ ਰੱਖਣ ਵਿਚ ਵੀ ਉਨ੍ਹਾਂ ਦਾ ਸਹਿਯੋਗ ਪ੍ਰਾਪਤ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਰੋਸਾਂ ਤੇ ਜਲੂਸਾਂ ਆਦਿ ਦੀ ਮਾਤਰਾ ਘਟੀ ਹੈ ਉੱਥੇ ਕੈਂਪਸ ਦਾ ਵਾਤਾਵਰਣ ਸੁਧਾਰਨ ਵਿਚ ਵੀ ਸਹਾਇਤਾ ਮਿਲੀ ਹੈ। ਇਸ ਦਾ ਕਾਰਣ ਇਹ ਹੈ ਕਿ ਜਦੋਂ ਇਨਸਾਨ ਨੂੰ ਕੋਈ ਜ਼ਿਮੇਵਾਰੀ ਸੌਂਪ ਦਿੱਤੀ ਜਾਂਦੀ ਹੈ ਤਾਂ ਉਸ ਅੰਦਰ ਜ਼ਿਮੇਵਾਰੀ ਦੀ ਭਾਵਨਾ ਉਤਪੰਨ ਹੋ ਜਾਂਦੀ ਹੈ ਤੇ ਉਹ ਠੀਕ ਰਸਤੇ ’ਤੇ ਆ ਜਾਂਦਾ ਹੈ। ਅੱਜ ਦਾ ਵਿਦਿਆਰਥੀ ਸਮਾਜਕ ਤੇ ਰਾਜਨੀਤਕ ਜੀਵਨ ਵਿਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਯੂਨੀਵਰਸਿਟੀਆਂ ਨੂੰ ਸਮਾਜ-ਸੁਧਾਰ ਦਾ ਸਾਧਨ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਦੀ ਇਹ ਮੰਗ ਉਨ੍ਹਾਂ ਦੇ ਵੱਡਿਆਂ ਵੱਲੋਂ ਚਲਾਏ ਜਾ ਰਹੇ ਪ੍ਰਬੰਧ ਵਿਚ ਸੁਧਾਰ ਦੀ ਇੱਛਾ ਤੋਂ ਹੀ ਪੈਦਾ ਹੋਈ ਹੈ। ਇਸ ਲਈ ਇਸ ਨੂੰ ਅਜਾਈਂ ਨਹੀਂ ਸੁੱਟ ਦੇਣਾ ਚਾਹੀਦਾ। ਅਸੀਂ ਉੱਪਰ ਵੀ ਦੱਸ ਆਏ ਹਾਂ ਕਿ ਰੋਜ਼ਗਾਰ-ਪ੍ਰਾਪਤੀ ਲਈ ਕੇਵਲ ਕਿਤਾਬੀ ਗਿਆਨ ਹੀ ਕਾਫ਼ੀ ਨਹੀਂ, ਕਈ ਹੋਰ ਗੁਣਾਂ ਦੀ ਵੀ ਲੋੜ ਹੁੰਦੀ ਹੈ। ਨੌਜਵਾਨਾਂ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚੋਂ ਨਿਕਲ ਕੇ ਇਕ ਅਤਿ ਕਠਿਨ ਤੇ ਗੁੰਝਲਦਾਰ ਜੀਵਨ ਦਾ ਸਾਹਮਣਾ ਕਰਨਾ ਹੁੰਦਾ ਹੈ। ਉਨ੍ਹਾਂ ਵੱਖ ਵੱਖ ਸੰਸਥਾਵਾਂ ਵਿਚ ਜਾ ਕੇ ਕੰਮ ਕਰਨਾ ਹੁੰਦਾ ਹੈ। ਇਸ ਸਭ ਵਿਚ ਉਹ ਤਾਂ ਹੀ ਸਫ਼ਲ ਹੋ ਸਕਦੇ ਹਨ ਜੇਕਰ ਪੜ੍ਹਾਈ ਸਮੇਂ ਉਨ੍ਹਾਂ ਨੂੰ ਅਜਿਹੇ ਕੰਮਾਂ ਦੀ ਕੁਝ ਸਿਖਲਾਈ ਦਿੱਤੀ ਗਈ ਹੋਏ। ਇਹ ਕਹਾਵਤ ਪ੍ਰਸਿੱਧ ਹੈ ਕਿ ‘ਵਾਟਰਲੂ ਦੀ ਲੜਾਈ ਈਟਨ ਦੇ ਖੇਡ-ਮੈਦਾਨਾਂ ਵਿਚ ਜਿੱਤੀ ਗਈ ਸੀ।’ ਪਰ ਅੱਜ ਦੇ ਨੌਜਵਾਨਾਂ ਸਾਹਮਣੇ ਤਾਂ ਇਸ ਨਾਲੋਂ ਵੀ ਵਡੇਰੀਆਂ ਚੁਣੌਤੀਆਂ ਹਨ। ਜੇਕਰ ਉਨ੍ਹਾਂ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪ੍ਰਬੰਧ ਦੀਆਂ ਜ਼ਿਮੇਵਾਰੀਆਂ ਸੰਭਾਲਣ ਦਾ ਮੌਕਾ ਦਿੱਤਾ ਜਾਏ ਤਾਂ ਇਹ ਤਜਰਬਾ ਉਨ੍ਹਾਂ ਨੂੰ ਜੀਵਨ ਦੀਆਂ ਹੋਰ ਵੱਡੀਆਂ ਚੁਣੌਤੀਆਂ ਸਵੀਕਾਰ ਕਰਨ ਵਿਚ ਸਹਾਈ ਸਿੱਧ ਹੋ ਕਰਦਾ ਹੈ। ਅੱਜ ਦਾ ਯੁਵਕ ਚਾਹੁੰਦਾ ਹੈ ਕਿ ਸਮਾਜ ਵਿਚ ਉਸ ਦਾ ਵਿਲੱਖਣ ਸਥਾਨ ਹੋਏ। ਉਹ ਵੱਡਿਆਂ ਦੇ ਆਦੇਸ਼ਾਂ ਨੂੰ ਹੂ-ਬ-ਹੂ ਪਾਲਣ ਦੀ ਥਾਂ ਆਪਣੇ ਰਾਹ ਆਪ ਭਾਲਣ ਦਾ ਚਾਹਵਾਨ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਵਿਚਾਰਾਂ ਨੂੰ ਵਿਅਰਥ ਸਮਝ ਕੇ ਰੱਦ ਨਾ ਕੀਤਾ ਜਾਏ। ਅੱਜ ਦਾ ਯੁਵਕ ਪਹਿਲੇ ਲੋਕਾਂ ਨਾਲੋਂ ਕਈ ਪੱਖਾਂ ਤੋਂ ਵਧੇਰੇ ਚੇਤੰਨ ਹੈ। ਭਾਵੇਂ ਉਸ ਦੇ ਸਾਰੇ ਵਿਚਾਰ ਜ਼ਰੂਰੀ ਨਹੀਂ ਕਿ ਠੀਕ ਹੀ ਹੋਣ, ਪਰ ਇਹ ਬਿਲਕੁਲ ਗ਼ਲਤ ਵੀ ਨਹੀਂ ਹੋ ਸਕਦੇ। ਇਸ ਲਈ ਵਿਦਅਕ ਪ੍ਰਬੰਧ ਵਿਚ ਜੇ ਉਸ ਦੀ ਰਾਇ ਵੀ ਪੁੱਛ ਲਈ ਜਾਏ ਤਾਂ ਕੋਈ ਹਰਜ ਨਹੀਂ। ਇਸ ਵਿਚਾਰ ਨੂੰ ਇਕ ਪ੍ਰਯੋਗ ਦੇ ਤੌਰ ਤੇ ਯੂਰਪ, ਅਮਰੀਕਾ ਅਤੇ ਏਸ਼ੀਆ ਦੀਆਂ ਕਈ ਯੂਨੀਵਰਸਿਟੀਆਂ ਵਿਚ ਅਪਣਾਇਆ ਗਿਆ ਹੈ ਜਿਸ ਦੇ ਸੰਤੋਖਜਨਕ ਸਿੱਟੇ ਪ੍ਰਾਪਤ ਹੋ ਰਹੇ ਹਨ।