Typing Test

10:00

ਉਸ ਦੇ ਦਿਲ ਵਿਚ ਦੁਖੀਆ ਲਈ ਦਰਦ, ਜ਼ਾਲਮਾਂ ਵਿਰੁੱਧ ਵਿਦਰੋਹ ਤੇ ਝੂਠਿਆਂ ਪ੍ਰਤੀ ਘਿਰਣਾ ਪੈਦਾ ਹੁੰਦੀ ਹੈ। ਜੇ ਕੋਈ ਪੜ੍ਹ-ਲਿਖ ਕੇ ਵੀ ਪੰਜੇ ਐਬਾਂ ਵਿਚ ਗ਼ਲਤਾਨ ਰਹਿੰਦਾ ਹੈ, ਦੋਖੀਆਂ ਨੂੰ ਸਜ਼ਾ ਨਹੀਂ ਦਿੰਦਾ, ਸੱਚ-ਝੂਠ ਦਾ ਨਿਤਾਰਾ ਨਹੀਂ ਕਰਦਾ, ਅਨਿਆਂ ਵਿਰੁੱਧ ਕੁੰਡਾ ਨਹੀਂ ਖੜਕਾਉਂਦਾ, ਜਨਤਾ ਦਾ ਕੁਝ ਸੰਵਾਰਦਾ ਨਹੀਂ ਤਾਂ ਉਹਦੀ ਵਿਦਿਆ ਜਿਹੀ ਹੋਈ ਤਿਹੀ ਨਾ ਹੋਈ। ਦੂਜੇ ਸ਼ਬਦਾਂ ਵਿਚ ਵਿਦਿਆ ਦਾ ਮਨੋਰਥ ਇਨਸਾਨ ਦੇ ਆਚਰਣ ਨੂੰ ਉਚਿਆਉਣਾ ਤੇ ਸੁਚਿਆਉਣਾ ਹੈ। ਵਿਦਿਆ ਦੁਆਰਾ ਪ੍ਰਾਪਤ ਗਿਆਨ ਆਦਰਸ਼ਕ ਜੀਵਨ-ਜਾਚ ਗ੍ਰਹਿਣ ਕਰਨ ਦੀ ਪ੍ਰੇਰਨਾ ਦੇਂਦਾ ਹੈ। ਇਹ ਮਨੁੱਖ ਨੂੰ ਦੱਸਦਾ ਹੈ ਕਿ ਜਿੱਥੇ ਸਰੀਰਕ ਰੱਖਿਆ ਲਈ ਖਾਣ ਲਈ ਭਰਪੂਰ ਪੌਸ਼ਟਿਕ ਭੋਜਨ, ਪਾਉਣ ਲਈ ਰੁੱਤਾਂ ਅਨੁਕੂਲ ਗਰਮ ਜਾਂ ਸਰਦ ਕੱਪੜੇ, ਰਹਿਣ ਵਾਸਤੇ ਹਵਾਦਾਰ ਤੇ ਰੋਸ਼ਨੀ ਵਾਲੇ ਮਕਾਨਾਂ ਅਤੇ ਬੋਲਣ ਲਈ ਦਰਦਾਂ ਭਰੇ ਮਿੱਠੇ ਬੋਲਾਂ ਦੀ ਲੋੜ ਹੈ, ਉੱਥੇ ਆਤਮਕ ਉੱਨਤੀ ਲਈ ਪ੍ਰਭੂ ਵਿਚ ਵਿਸ਼ਵਾਸ, ਪ੍ਰਭੂ-ਸਿਮਰਨ, ਮਨ ਦੀ ਨਿਰਮਲਤਾ, ਨਿਮਰਤਾ ਤੇ ਰਸਿਕਤਾ ਆਦਿ ਗੁਣਾਂ ਦੀ ਅਵੱਸ਼ਕਤਾ ਹੁੰਦੀ ਹੈ। ਵਿਦਿਆ ਦੇ ਸਰਬ-ਪੱਖੀ ਵਿਕਾਸ ਤੇ ਮਨੋਰਥ ਨੂੰ ਮੁੱਖ ਰੱਖਦਿਆਂ ਹੋਇਆਂ ਵਿਦਿਆਲਿਆਂ ਵਿਚ ਪੜ੍ਹਾਈ ਤੋਂ ਛੁੱਟ ਖੇਡਾਂ, ਮਨੋਰੰਜਨ ਕਾਰਜਾਂ ਤੇ ਧਾਰਮਕ ਸਿੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਨਿਸਚਿਤ ਪਾਠ-ਕ੍ਰਮ ਤੇ ਅਧਾਰਤ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਹਨ ਤਾਂ ਜੋ ਉਹ ਮਾਨਸਕ ਤੇ ਬੌਧਕ ਵਿਕਾਸ ਦੇ ਨਾਲ ਨਾਲ ਯੂਨੀਵਰਸਿਟੀ ਦਾ ਇਮਤਿਹਾਨ ਵੀ ਪਾਸ ਕਰ ਸਕਣ। ਉਨ੍ਹਾਂ ਨੂੰ ਵਿਭੰਨ ਖੇਡਾਂ ਖਿਡਾਈਆਂ ਜਾਂਦੀਆਂ ਹਨ ਤਾਂ ਜੋ ਉਹ ਸਿਹਤਮੰਦ ਰਹਿ ਸਕਣ। ਉਨ੍ਹਾਂ ਨੂੰ ਭਾਸ਼ਨ, ਸੰਗੀਤ, ਨ੍ਰਿਤ, ਨਾਟਕ ਤੇ ਲਲਿਤ ਕਲਾ ਆਦਿ ਦਾ ਗਿਆਨ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਵਿਅਕਤੀਤਵ ਦਾ ਬਹੁ-ਪੱਖੀ ਵਿਕਾਸ ਕਰ ਸਕਣ। ਇਸ ਸਿਲਸਿਲੇ ਵਿਚ ਸਮੇਂ ਲੀਡਰਸ਼ਿਪ ਕੈਂਪਾਂ, ਐੱਨ.ਸੀ.ਸੀ.ਕੈਂਪਾਂ, ਪਰਬਤ ਆਰੋਹਣ, ਯੁਵਕ ਸਮਾਰੋਹਾਂ ਤੇ ਯੁਵਕ ਮੇਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਧਾਕਮਕ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਦਿੱਖ, ਅਪਾਰ ਤੇ ਬੇਅੰਤ ਸ਼ਕਤੀ ਤੋਂ ਡਰ ਕੇ ਰਹਿਣ, ਨਿਰੀ ‘ਹਉਮੈ’ ਦੇ ਝਗੜਿਆਂ ਵਿਚ ਆਪਣਾ ਸਮਾਂ ਆਜਾਈਂ ਨਾ ਗੁਆਉਣ। ਉਨ੍ਹਾਂ ਨੂੰ ਧਾਰਮਕ ਗ੍ਰੰਥਾਂ ਵਿਚ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਅਮਲ ਕਰਨ ਅਤੇ ਅਵਤਾਰਾਂ, ਪੀਰਾਂ-ਪੈਗ਼ੰਬਰਾਂ ਦਿਆਂ ਪੂਰਨਿਆਂ ਤੇ ਚਲਣ ਲਈ ਪ੍ਰੇਰਿਆ ਜਾਂਦਾ ਹੈ। ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਵਿਦਿਆ ਦਾ ਉਦੇਸ਼ ਗਿਆਨ ਰੂਪੀ ਚਾਨਣ ਦੁਆਰਾ ਲੁਕਾਈ ਨੂੰ ਸਹੀ ਅਰਥਾਂ ਵਿਚ ਇਨਸਾਨ ਬਣਾ ਕੇ ਸਮੁੱਚੀ ਮਨੁੱਖਤਾ ਤੇ ਦੇਸ ਦੀ ਉੱਨਤੀ ਸਬੰਧੀ ਮਹਾ ਪਰਉਪਕਾਰ ਕਰਨਾ ਹੈ। ਗਿਆਨ, ਸਦਾਚਾਰ, ਧਾਰਮਕਤਾ ਅਤੇ ਸਮਾਜਕਤਾ ਦੇ ਵਿਕਾਸ ਹਿਤ ਵਿਦਿਆ ਦੀ ਦੇਣ ਸਰਵ-ਕਾਲਿਕ ਤੇ ਬਹੁ-ਮਨੋਰਥੀ ਹੈ। ਇਸ ਦੀ ਢੁੱਕਵੀਂ ਪ੍ਰਾਪਤੀ ਮਨੁੱਖ ਨੂੰ ਸਹੀ ਸ਼ਬਦਾਂ ਵਿਚ ਸਚਿਆਰ ਬਣਾਉਦੀ ਹੈ। ਉਸ ਦੇ ਦਿਲ ਵਿਚ ਦੁਖੀਆ ਲਈ ਦਰਦ, ਜ਼ਾਲਮਾਂ ਵਿਰੁੱਧ ਵਿਦਰੋਹ ਤੇ ਝੂਠਿਆਂ ਪ੍ਰਤੀ ਘਿਰਣਾ ਪੈਦਾ ਹੁੰਦੀ ਹੈ। ਜੇ ਕੋਈ ਪੜ੍ਹ-ਲਿਖ ਕੇ ਵੀ ਪੰਜੇ ਐਬਾਂ ਵਿਚ ਗ਼ਲਤਾਨ ਰਹਿੰਦਾ ਹੈ, ਦੋਖੀਆਂ ਨੂੰ ਸਜ਼ਾ ਨਹੀਂ ਦਿੰਦਾ, ਸੱਚ-ਝੂਠ ਦਾ ਨਿਤਾਰਾ ਨਹੀਂ ਕਰਦਾ, ਅਨਿਆਂ ਵਿਰੁੱਧ ਕੁੰਡਾ ਨਹੀਂ ਖੜਕਾਉਂਦਾ, ਜਨਤਾ ਦਾ ਕੁਝ ਸੰਵਾਰਦਾ ਨਹੀਂ ਤਾਂ ਉਹਦੀ ਵਿਦਿਆ ਜਿਹੀ ਹੋਈ ਤਿਹੀ ਨਾ ਹੋਈ। ਦੂਜੇ ਸ਼ਬਦਾਂ ਵਿਚ ਵਿਦਿਆ ਦਾ ਮਨੋਰਥ ਇਨਸਾਨ ਦੇ ਆਚਰਣ ਨੂੰ ਉਚਿਆਉਣਾ ਤੇ ਸੁਚਿਆਉਣਾ ਹੈ। ਵਿਦਿਆ ਦੁਆਰਾ ਪ੍ਰਾਪਤ ਗਿਆਨ ਆਦਰਸ਼ਕ ਜੀਵਨ-ਜਾਚ ਗ੍ਰਹਿਣ ਕਰਨ ਦੀ ਪ੍ਰੇਰਨਾ ਦੇਂਦਾ ਹੈ। ਇਹ ਮਨੁੱਖ ਨੂੰ ਦੱਸਦਾ ਹੈ ਕਿ ਜਿੱਥੇ ਸਰੀਰਕ ਰੱਖਿਆ ਲਈ ਖਾਣ ਲਈ ਭਰਪੂਰ ਪੌਸ਼ਟਿਕ ਭੋਜਨ, ਪਾਉਣ ਲਈ ਰੁੱਤਾਂ ਅਨੁਕੂਲ ਗਰਮ ਜਾਂ ਸਰਦ ਕੱਪੜੇ, ਰਹਿਣ ਵਾਸਤੇ ਹਵਾਦਾਰ ਤੇ ਰੋਸ਼ਨੀ ਵਾਲੇ ਮਕਾਨਾਂ ਅਤੇ ਬੋਲਣ ਲਈ ਦਰਦਾਂ ਭਰੇ ਮਿੱਠੇ ਬੋਲਾਂ ਦੀ ਲੋੜ ਹੈ, ਉੱਥੇ ਆਤਮਕ ਉੱਨਤੀ ਲਈ ਪ੍ਰਭੂ ਵਿਚ ਵਿਸ਼ਵਾਸ, ਪ੍ਰਭੂ-ਸਿਮਰਨ, ਮਨ ਦੀ ਨਿਰਮਲਤਾ, ਨਿਮਰਤਾ ਤੇ ਰਸਿਕਤਾ ਆਦਿ ਗੁਣਾਂ ਦੀ ਅਵੱਸ਼ਕਤਾ ਹੁੰਦੀ ਹੈ। ਵਿਦਿਆ ਦੇ ਸਰਬ-ਪੱਖੀ ਵਿਕਾਸ ਤੇ ਮਨੋਰਥ ਨੂੰ ਮੁੱਖ ਰੱਖਦਿਆਂ ਹੋਇਆਂ ਵਿਦਿਆਲਿਆਂ ਵਿਚ ਪੜ੍ਹਾਈ ਤੋਂ ਛੁੱਟ ਖੇਡਾਂ, ਮਨੋਰੰਜਨ ਕਾਰਜਾਂ ਤੇ ਧਾਰਮਕ ਸਿੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਨਿਸਚਿਤ ਪਾਠ-ਕ੍ਰਮ ਤੇ ਅਧਾਰਤ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਹਨ ਤਾਂ ਜੋ ਉਹ ਮਾਨਸਕ ਤੇ ਬੌਧਕ ਵਿਕਾਸ ਦੇ ਨਾਲ ਨਾਲ ਯੂਨੀਵਰਸਿਟੀ ਦਾ ਇਮਤਿਹਾਨ ਵੀ ਪਾਸ ਕਰ ਸਕਣ। ਉਨ੍ਹਾਂ ਨੂੰ ਵਿਭੰਨ ਖੇਡਾਂ ਖਿਡਾਈਆਂ ਜਾਂਦੀਆਂ ਹਨ ਤਾਂ ਜੋ ਉਹ ਸਿਹਤਮੰਦ ਰਹਿ ਸਕਣ। ਉਨ੍ਹਾਂ ਨੂੰ ਭਾਸ਼ਨ, ਸੰਗੀਤ, ਨ੍ਰਿਤ, ਨਾਟਕ ਤੇ ਲਲਿਤ ਕਲਾ ਆਦਿ ਦਾ ਗਿਆਨ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਵਿਅਕਤੀਤਵ ਦਾ ਬਹੁ-ਪੱਖੀ ਵਿਕਾਸ ਕਰ ਸਕਣ। ਇਸ ਸਿਲਸਿਲੇ ਵਿਚ ਸਮੇਂ ਲੀਡਰਸ਼ਿਪ ਕੈਂਪਾਂ, ਐੱਨ.ਸੀ.ਸੀ.ਕੈਂਪਾਂ, ਪਰਬਤ ਆਰੋਹਣ, ਯੁਵਕ ਸਮਾਰੋਹਾਂ ਤੇ ਯੁਵਕ ਮੇਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ।