Typing Test

10:00

ਉਨ੍ਹਾਂ ਨੂੰ ਵਿਭੰਨ ਖੇਡਾਂ ਖਿਡਾਈਆਂ ਜਾਂਦੀਆਂ ਹਨ ਤਾਂ ਜੋ ਉਹ ਸਿਹਤਮੰਦ ਰਹਿ ਸਕਣ। ਉਨ੍ਹਾਂ ਨੂੰ ਭਾਸ਼ਨ, ਸੰਗੀਤ, ਨ੍ਰਿਤ, ਨਾਟਕ ਤੇ ਲਲਿਤ ਕਲਾ ਆਦਿ ਦਾ ਗਿਆਨ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਵਿਅਕਤੀਤਵ ਦਾ ਬਹੁ-ਪੱਖੀ ਵਿਕਾਸ ਕਰ ਸਕਣ। ਇਸ ਸਿਲਸਿਲੇ ਵਿਚ ਸਮੇਂ ਲੀਡਰਸ਼ਿਪ ਕੈਂਪਾਂ, ਐੱਨ.ਸੀ.ਸੀ.ਕੈਂਪਾਂ, ਪਰਬਤ ਆਰੋਹਣ, ਯੁਵਕ ਸਮਾਰੋਹਾਂ ਤੇ ਯੁਵਕ ਮੇਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਧਾਕਮਕ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਦਿੱਖ, ਅਪਾਰ ਤੇ ਬੇਅੰਤ ਸ਼ਕਤੀ ਤੋਂ ਡਰ ਕੇ ਰਹਿਣ, ਨਿਰੀ ‘ਹਉਮੈ’ ਦੇ ਝਗੜਿਆਂ ਵਿਚ ਆਪਣਾ ਸਮਾਂ ਆਜਾਈਂ ਨਾ ਗੁਆਉਣ। ਉਨ੍ਹਾਂ ਨੂੰ ਧਾਰਮਕ ਗ੍ਰੰਥਾਂ ਵਿਚ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਅਮਲ ਕਰਨ ਅਤੇ ਅਵਤਾਰਾਂ, ਪੀਰਾਂ-ਪੈਗ਼ੰਬਰਾਂ ਦਿਆਂ ਪੂਰਨਿਆਂ ਤੇ ਚਲਣ ਲਈ ਪ੍ਰੇਰਿਆ ਜਾਂਦਾ ਹੈ। ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਵਿਦਿਆ ਦਾ ਉਦੇਸ਼ ਗਿਆਨ ਰੂਪੀ ਚਾਨਣ ਦੁਆਰਾ ਲੁਕਾਈ ਨੂੰ ਸਹੀ ਅਰਥਾਂ ਵਿਚ ਇਨਸਾਨ ਬਣਾ ਕੇ ਸਮੁੱਚੀ ਮਨੁੱਖਤਾ ਤੇ ਦੇਸ ਦੀ ਉੱਨਤੀ ਸਬੰਧੀ ਮਹਾ ਪਰਉਪਕਾਰ ਕਰਨਾ ਹੈ। ਗਿਆਨ, ਸਦਾਚਾਰ, ਧਾਰਮਕਤਾ ਅਤੇ ਸਮਾਜਕਤਾ ਦੇ ਵਿਕਾਸ ਹਿਤ ਵਿਦਿਆ ਦੀ ਦੇਣ ਸਰਵ-ਕਾਲਿਕ ਤੇ ਬਹੁ-ਮਨੋਰਥੀ ਹੈ। ਇਸ ਦੀ ਢੁੱਕਵੀਂ ਪ੍ਰਾਪਤੀ ਮਨੁੱਖ ਨੂੰ ਸਹੀ ਸ਼ਬਦਾਂ ਵਿਚ ਸਚਿਆਰ ਬਣਾਉਦੀ ਹੈ। ਵਿਦਿਆਰਥੀ ਜੇ ਚਾਹੇ ਤਾਂ ਸਮਾਜ-ਨਿਰਮਾਣ ਦੇ ਕੰਮ ਵਿਚ ਵਧ-ਚੜ੍ਹ ਕੇ ਭਾਗ ਲੈਂਦਾ ਹੋਇਆ ਇਸ ਦੀ ਕਾਇਆ ਪਲਟ ਸਕਦਾ ਹੈ। ਉਹ ਆਪਣੇ ਵਿਹਲੇ ਸਮੇਂ ਅਨਪੜ੍ਹਾਂ ਨੂੰ ਪੜ੍ਹਾ ਕੇ ਅਗਿਆਨਤਾ ਦਾ ਹਨੇਰਾ ਦੂਰ ਕਰ ਸਕਦਾ ਹੈ। ਉਹ ਜਨਤਾ ਨੂੰ ਵਧਦੀ ਅਬਾਦੀ ਦੇ ਭਿਆਨਕ ਸਿੱਟਿਆਂ ਤੋਂ ਜਾਣੂ ਕਰਾ ਕੇ ਛੋਟੇ ਪਰਵਾਰ ਲਈ ਪ੍ਰੇਰ ਸਕਦਾ ਹੈ। ਉਹ ਉੱਦਮ ਵਿਚ ਅੱਗੇ ਲੱਗ ਕੇ ਥਾਂ ਥਾਂ ਦੀ ਸਫ਼ਾਈ ਕਰਵਾ ਸਕਦਾ ਹੈ, ਪਿੰਡਾਂ ਨੂੰ ਲਾਗਲੇ ਪਿੰਡਾਂ ਅਤੇ ਸ਼ਹਿਰਾਂ ਨਾਲ ਮਿਲਾਉਣ ਵਾਲੀਆਂ ਸੜਕਾਂ ਬਣਵਾ ਸਕਦਾ ਹੈ। ਉਹ ਪੁਰਾਣੀਆਂ ਰਸਮਾਂ, ਬੋਦੇ ਰਿਵਾਜਾਂ, ਛੂਤ-ਛਾਤ ਦਿਆਂ ਭਰਮਾਂ, ਲੜਾਈਆਂ-ਝਗੜਿਆਂ, ਚੋਰੀਆਂ-ਚਕਾਰੀਆਂ, ਨਸ਼ਿਆਂ ਦੇ ਸੇਵਨ ਤੇ ਸੱਟੇ-ਬਾਜ਼ੀਆਂ ਆਦਿ ਸਮਾਜਕ ਕੁਰੀਤੀਆਂ ਵਿਰੁੱਧ ਵਾਤਾਵਰਣ ਤਿਆਰ ਕਰ ਸਕਦਾ ਹੈ। ਉਹ ਭਾਸ਼ਨਾਂ ਤੇ ਵਾਦ-ਵਿਵਾਦਾਂ ਦੁਆਰਾ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਭਾਵਨਾਵਾਂ ਪੈਦਾ ਕਰ ਸਕਦਾ ਹੈ, ਏਕਤਾ ਤੇ ਸਭਿਆਚਾਰਾਂ ਦੇ ਮੇਲ ਦਾ ਪ੍ਰਚਾਰ ਕਰ ਸਕਦਾ ਹੈ। ਉਹ ਸਰਬ-ਸਾਂਝੇ ਧਰਮ ਦੀ ਮਹਾਨਤਾ ਪ੍ਰਗਟਾਅ ਕੇ ਜਾਤੀ ਊਚ-ਨਾਚ ਤੇਾ ਅਮੀਰੀ-ਗ਼ਰੀਬੀ ਦੇ ਵਿਤਕਰੇ ਦਾ ਬੀਜ ਨਾਸ਼ ਕਰ ਸਕਦਾ ਹੈ। ਇਸ ਤਰ੍ਹਾਂ ਉਹ ਸੰਪਰਦਾਇਕ ਨਾਅਰਿਆਂ ਜਿਵੇਂ ਕਿ ‘ਪੰਥ ਖ਼ਤਰੇ ’ਚ ਹੈ’, ‘ਹਿੰਦੂ ਧਰਮ ਖ਼ਤਰੇ ’ਚ ਹੈ’ ਤੇ ‘ਇਸਲਾਮ ਖ਼ਤਰੇ ’ਚ ਹੈ’ ਆਦਿ, ਦਾ ਪੋਲ ਖੋਲ੍ਹ ਸਕਦਾ ਹੈ ; ਲਿਪੀ-ਭਾਸ਼ਾ ਦੇ ਝਗੜਿਆਂ ਨੂੰ ਨਿਰਮੂਲ ਦੱਸ ਸਕਦਾ ਹੈ ; ਪ੍ਰਾਂਤਕ ਜਨੂੰਨੀਆਂ ਨੂੰ ਲੱਜਿਆ ਕੇ ਰਾਸ਼ਟਰੀਅਤਾ ਦੀ ਸਿੱਖਿਆ ਦੇ ਸਕਦਾ ਹੈ। ਉਹ ਇਸ ਮਨੋਰਥ-ਪੂਰਤੀ ਲਈ ਸਰਬ-ਭਾਰਤੀ ਪੱਧਰ ਤੇ ਖੇਡਾਂ, ਭਾਸ਼ਨ ਪ੍ਰਤੀਯੋਗਤਾਵਾਂ, ਵਾਦ-ਵਿਵਾਦਾਂ ਦਾ ਪ੍ਰਬੰਧ ਕਰਵਾ ਸਕਦਾ ਹੈ ਅਤੇ ਪੱਤਰ ਛਪਵਾ ਕੇ ਅਜਿਹੇ ਵਿਚਾਰਾਂ ਨੂੰ ਖ਼ੂਬ ਪ੍ਰਚਾਰ ਸਕਦਾ ਹੈ। ਇਸ ਤਰ੍ਹਾਂ ਉਹ ਦੁਖੀਆਂ ਦਾ ਦਰਦੀ, ਰੋਗੀਆਂ ਦਾ ਦਾਰੂ, ਭੁੱਖਿਆਂ ਦਾ ਅੰਨਦਾਤਾ, ਮਜ਼ਲੂਮਾਂ ਦਾ ਰੱਖਿਅਕ, ਏਕਤਾ, ਸਾਂਝੀਵਾਲਤਾ ਤੇ ਰਾਸ਼ਟਰੀਅਤਾ ਦਾ ਸਮਰਥਕ ਸਿੱਧ ਹੋ ਸਕਦਾ ਹੈ। ਚੀਨ ਵਰਗੇ ਵਿਸ਼ਾਲ ਦੇਸ ਵਿਚ ਵਿਦਿਆਰਥੀਆਂ ਦੀ ਕ੍ਰਾਂਤੀ ਨੇ ਦੇਸ ਦੇ ਸ਼ਾਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਉਨ੍ਹਾਂ ਨੂੰ ਲੋੜੀਂਦੀਆਂ ਸੋਧਾਂ ਕਰਨ ਲਈ ਮਜਬੂਰ ਕੀਤਾ ਹੈ। ਵਿਦਿਆਰਥੀ ਵਰਗ ਵਿਚ ਅਥਾਹ ਸ਼ਕਤੀ ਹੁੰਦੀ ਹੈ ਤੇ ਇਸ ਨੂੰ ਦੇਸ ਦੇ ਨਿਰਮਾਣ ਤੇ ਸਾਰਥਕ ਕਾਰਜਾਂ ਲਈ ਗਤੀਸ਼ੀਲ ਕਰਨਾ ਚਾਹੀਦਾ ਹੈ। ਸੱਚ ਤਾਂ ਇਹ ਹੈ ਕਿ ਵਿਦਿਆਰਥੀ-ਜਗਤ ਦਾ ਸਮਾਜ-ਨਿਰਮਾਣ ਵਿਚ ਬਹੁਤ ਹੱਥ ਹੋ ਸਕਦਾ ਹੈ। ਇਹ ਵਰਗ ਪੜ੍ਹਾਈ ਤੋਂ ਛੁੱਟ ਨਾ ਕੇਵਲ ਆਪਣੇ ਆਪੇ ਦੇ ਵਿਕਾਸ ਤੇ ਸਮਾਜ-ਨਿਰਮਾਣ ਦੇ ਕੰਮਾਂ ਵਿਚ ਭਾਗ ਹੀ ਲੈ ਸਕਦਾ ਹੈ, ਸਗੋਂ ਜ਼ਾਤੀ, ਧਰਮ ਤੇ ਰਾਸ਼ਟਰੀਅਤਾ ਦੀ ਘਾਟ ਨੂੰ ਵੀ ਪੂਰ ਸਕਦਾ ਹੈ। ਕਾਸ਼, ਹਰ ਦੇਸ ਦਾ ਵਿਦਿਆਰਥੀ ਇਸ ਗੱਲ ਨੂੰ ਪੱਲੇ ਬੰਨ੍ਹ ਸਕੇ। ਵਿਦਿਆਰਥੀ ਜੇ ਚਾਹੇ ਤਾਂ ਸਮਾਜ-ਨਿਰਮਾਣ ਦੇ ਕੰਮ ਵਿਚ ਵਧ-ਚੜ੍ਹ ਕੇ ਭਾਗ ਲੈਂਦਾ ਹੋਇਆ ਇਸ ਦੀ ਕਾਇਆ ਪਲਟ ਸਕਦਾ ਹੈ। ਉਹ ਆਪਣੇ ਵਿਹਲੇ ਸਮੇਂ ਅਨਪੜ੍ਹਾਂ ਨੂੰ ਪੜ੍ਹਾ ਕੇ ਅਗਿਆਨਤਾ ਦਾ ਹਨੇਰਾ ਦੂਰ ਕਰ ਸਕਦਾ ਹੈ। ਉਹ ਜਨਤਾ ਨੂੰ ਵਧਦੀ ਅਬਾਦੀ ਦੇ ਭਿਆਨਕ ਸਿੱਟਿਆਂ ਤੋਂ ਜਾਣੂ ਕਰਾ ਕੇ ਛੋਟੇ ਪਰਵਾਰ ਲਈ ਪ੍ਰੇਰ ਸਕਦਾ ਹੈ। ਉਹ ਉੱਦਮ ਵਿਚ ਅੱਗੇ ਲੱਗ ਕੇ ਥਾਂ ਥਾਂ ਦੀ ਸਫ਼ਾਈ ਕਰਵਾ ਸਕਦਾ ਹੈ, ਪਿੰਡਾਂ ਨੂੰ ਲਾਗਲੇ ਪਿੰਡਾਂ ਅਤੇ ਸ਼ਹਿਰਾਂ ਨਾਲ ਮਿਲਾਉਣ ਵਾਲੀਆਂ ਸੜਕਾਂ ਬਣਵਾ ਸਕਦਾ ਹੈ। ਉਹ ਪੁਰਾਣੀਆਂ ਰਸਮਾਂ, ਬੋਦੇ ਰਿਵਾਜਾਂ, ਛੂਤ-ਛਾਤ ਦਿਆਂ ਭਰਮਾਂ, ਲੜਾਈਆਂ-ਝਗੜਿਆਂ, ਚੋਰੀਆਂ-ਚਕਾਰੀਆਂ, ਨਸ਼ਿਆਂ ਦੇ ਸੇਵਨ ਤੇ ਸੱਟੇ-ਬਾਜ਼ੀਆਂ ਆਦਿ ਸਮਾਜਕ ਕੁਰੀਤੀਆਂ ਵਿਰੁੱਧ ਵਾਤਾਵਰਣ ਤਿਆਰ ਕਰ ਸਕਦਾ ਹੈ। ਉਹ ਭਾਸ਼ਨਾਂ ਤੇ ਵਾਦ-ਵਿਵਾਦਾਂ ਦੁਆਰਾ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਭਾਵਨਾਵਾਂ ਪੈਦਾ ਕਰ ਸਕਦਾ ਹੈ, ਏਕਤਾ ਤੇ ਸਭਿਆਚਾਰਾਂ ਦੇ ਮੇਲ ਦਾ ਪ੍ਰਚਾਰ ਕਰ ਸਕਦਾ ਹੈ। ਉਹ ਸਰਬ-ਸਾਂਝੇ ਧਰਮ ਦੀ ਮਹਾਨਤਾ ਪ੍ਰਗਟਾਅ ਕੇ ਜਾਤੀ ਊਚ-ਨਾਚ ਤੇਾ ਅਮੀਰੀ-ਗ਼ਰੀਬੀ ਦੇ ਵਿਤਕਰੇ ਦਾ ਬੀਜ ਨਾਸ਼ ਕਰ ਸਕਦਾ ਹੈ। ਇਸ ਤਰ੍ਹਾਂ ਉਹ ਸੰਪਰਦਾਇਕ ਨਾਅਰਿਆਂ ਜਿਵੇਂ ਕਿ ‘ਪੰਥ ਖ਼ਤਰੇ ’ਚ ਹੈ’, ‘ਹਿੰਦੂ ਧਰਮ ਖ਼ਤਰੇ ’ਚ ਹੈ’ ਤੇ ‘ਇਸਲਾਮ ਖ਼ਤਰੇ ’ਚ ਹੈ’ ਆਦਿ, ਦਾ ਪੋਲ ਖੋਲ੍ਹ ਸਕਦਾ ਹੈ