ਸਾਰਾ ਵਿਦਿਆਰਥੀ-ਜਗਤ ਸ਼ੁੱਧ ਭਾਵ ਐਬਾਂ ਤੇ ਮਾੜੀਆਂ ਵਾਦੀਆਂ ਤੋਂ ਮੁਕਤ ਹੋ ਜਾਏਗਾ। ਇਸ ਤਰ੍ਹਾਂ ਨਾ ਕੇਵਲ ਅਜੋਕੇ ਸਮਾਜ ਦਾ ਮੂੰਹ-ਮੱਥਾ ਹੀ ਬਦਲ ਜਾਏਗਾ, ਸਗੋਂ ਭਵਿੱਖ ਦਾ ਸਮਾਜ ਵੀ ਆਦਰਸ਼ਕ ਬਣ ਕੇ ਰਹੇਗਾ। ਜੇ ਦਿਲੋਂ ਚਾਹੇ ਤਾਂ ਹਰ ਵਿਦਿਆਰਥੀ ਅਨੁਸ਼ਾਸਿਤ ਤੇ ਆਗਿਆਕਾਰੀ ਬਣ ਸਕਦਾ ਹੈ ; ਸਾਦਾ, ਸਵੱਛ ਤੇ ਮਿਹਨਤੀ ਹੋ ਸਕਦਾ ਹੈ ; ਰਾਜਸੀ ਆਗੂਆਂ ਦੀਆਂ ਚਾਲਾਂ ਤੋਂ ਬਚ ਸਕਦਾ ਹੈ ; ਫ਼ੌਜੀ ਸਿੱਖਿਆ ਦੁਆਰਾ ਵੈਰੀ ਦਾ ਮੂੰਹ ਭੰਨਣ ਲਈ ਸਦਾ ਤਿਆਰ-ਬਰ-ਤਿਆਰ ਤੇ ਚੜ੍ਹਦੀ ਕਲਾ ਵਿਚ ਰਹਿ ਸਕਦਾ ਹੈ। ਨਿਰਸੰਦੇਹ ਅਜੋਕਾ ਵਿਦਿਆਰਥੀ ਸਮਾਜ ਦਾ ਭਵਿਖ ਹੈ। ਇਸੇ ਨੇ ਹੀ ਕੱਲ੍ਹ ਵੱਡਾ ਹੋ ਕੇ ਸਮਾਜ ਦੀ ਨੁਹਾਰ ਬਦਲਣੀ ਹੈ, ਹਕੂਮਤ ਦੀ ਵਾਗ-ਡੋਰ ਸਾਂਭਣੀ ਹੈ। ਇਸੇ ਨੇ ਨਾ ਕੇਵਲ ਸਮਾਜਕ ਨਵ-ਨਿਰਮਾਣ ਵਿਚ ਹਿੱਸਾ ਪਾਉਣਾ ਹੈ, ਸਗੋਂ ਹੋਰਨਾਂ ਲਈ ਇਕ ਆਦਰਸ਼ ਵੀ ਬਣਨਾ ਹੈ। ਜਿਸ ਸਮਾਜ ਦੀ ਨਵੀਂ ਪਨੀਰੀ ਅਥਵਾ ਵਿਦਿਆਰਥੀ-ਜਗਤ ਅਨੁਸ਼ਾਸਿਤ, ਜ਼ਿਮੇਵਾਰ, ਮਿਹਨਤੀ, ਸੋਚਵਾਨ, ਆਗਿਆਕਾਰ, ਅਚਾਰਵੰਤ, ਅਮਨ-ਪਸੰਦ ਤੇ ਪਰ-ਸੁਆਰਥੀ ਹੁੰਦਾ ਹੈ, ਉਹਦਾ ਭਵਿੱਖ ਉੱਜਲ ਹੋ ਕੇ ਰਹਿੰਦਾ ਹੈ। ਅਜਿਹਾ ਭਾਗਾਂ ਭਰਿਆ ਸਮਾਜ ਵੱਡੀਆਂ ਤੋਂ ਵੱਡੀਆਂ ਰੁਕਾਵਟਾਂ ਨੂੰ ਸਰ ਕਰਦਾ ਹੋਇਆ ਪੜਾਅ-ਦਰ-ਪੜਾਅ ਉੱਨਤੀ ਕਰੀ ਜਾਂਦਾ ਹੈ। ਸੱਚ-ਮੁੱਚ ਅਜੋਕੇ ਵਿਦਿਆਰਥੀ-ਜਗਤ ਰੂਪੀ ਸ਼ੀਸ਼ੇ ਵਿਚੋਂ ਕੱਲ੍ਹ ਦੇ ਸਮਾਜ ਦਾ ਮੁਹਾਂਦਰਾ ਵੇਖਿਆ ਜਾਂਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਵਿਦਿਆਰਥੀਆਂ ਨੇ ਆਪਣੇ ਸਮਾਜ ਦੀ ਰਾਜਨੀਤਕ ਤੇ ਸਮਾਜਕ ਸਥਿਤੀ ਨੂੰ ਸੁਧਾਰਨ ਵਿਚ ਸ਼ਲਾਘਾਯੋਗ ਹਿੱਸਾ ਪਾਇਆ ਹੈ। ਇਸ ਸਬੰਧੀ ਫ਼ਰਾਂਸ ਤੇ ਰੂਸ ਦੇ ਵਿਦਿਆਰਥੀਆਂ ਦੇ ਨਾਂ ਵਿਸ਼ੇਸ਼ ਤੌਰ ’ਤੇ ਲਏ ਜਾ ਸਕਦੇ ਹਨ। ਭਾਰਤ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਦਾ ਸਿਹਰਾ ਵੀ ਵਧੇਰੇ ਕਰ ਕੇ ਵਿਦਿਆਰਥੀਆਂ ਦੇ ਸਿਰਾਂ ਨੂੰ ਹੀ ਜਾਂਦਾ ਹੈ, ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਸੰਸਾਰ ਤੇ ਵਿਸ਼ੇਸ਼ ਕਰ ਕੇ ਭਾਰਤ ਦਾ ਆਮ ਵਿਦਿਆਰਥੀ ਆਪਣੇ ਮੁੱਢਲੇ ਕਰੱਤਵ ਵੱਲੋਂ ਅਵੇਸਲਾ ਹੋ ਰਿਹਾ ਹੈ-ਪੜ੍ਹਨ-ਪੜ੍ਹਾਉਣ ਵੱਲੋਂ ਬੇਧਿਆਨਾ ਹੋ ਕੇ ਰਾਜਸੀ ਅਗੂਆਂ ਦੇ ਹੱਥਾਂ ਵਿਚ ਖੇਡਦਿਆਂ ਰੋਇਆਂ ਆਏ-ਦਿਨ ਹੜਤਾਲਾਂ ਕਰ ਕੇ ਸਕੂਲਾਂ-ਕਾਲਜਾਂ, ਗੱਡੀਆਂ-ਬੱਸਾਂ ਦੇ ਸ਼ੀਸ਼ੇ ਤੋੜ, ਅੱਗਾਂ ਲਾ, ਸ਼ੋਰ-ਸ਼ਰਾਬੇ ਪਾ ਕੇ ਜਲੂਸ ਕੱਢ ਰਿਹਾ ਹੈ। ਉਹ ਇਮਤਿਹਾਨਾਂ ਵਿਚ ਪਸਤੌਲ, ਚਾਕੂ, ਛੁਰੇ ਜਾਂ ਤਲਵਾਰਾਂ ਦਾ ਡਰਾਵਾ ਦੇ ਕੇ ਨਕਲਾਂ ਮਾਰ ਮਾਰ ਪਾਸ ਹੋ ਰਿਹਾ ਹੈ। ਨਾ ਉਹਦੇ ਦਿਲ ਵਿਚ ਵੱਡਿਆਂ ਲਈ ਆਦਰ ਹੈ ਅਦੇ ਨਾ ਦੇਸ ਲਈ ਪਿਆਰ। ਉਹ ਸਮਾਜ ਦਾ ਕੁਝ ਸੰਵਾਰਨ ਦੀ ਥਾਂ ਬਹੁਤ ਵਿਗਾੜ ਰਿਹਾ ਹੈ। ਕਾਮ-ਕਰੋਧ ਨੇ ਉਹਦੀ ਅਕਲ ’ਤੇ ਪਰਦਾ ਪਾ ਰੱਖਿਆ ਹੈ। ਉਹ ਵਿਸ਼ਾਦ-ਗ੍ਰਸਤ ਹੋ ਕੇ ਨਿੱਤ ਢਹਿੰਦੀਆਂ ਕਲਾਂ ਵੱਲ ਜਾ ਰਿਹਾ ਹੈ। ਅੱਜ ਇਸ ਗੱਲ ਦੀ ਲੋੜ ਹੈ ਕਿ ਵਿਦਿਆਰਥੀ ਆਪਣੇ ਕਰੱਤਵ ਨੂੰ ਬਾਲਦਾ ਹੋਇਆ ਸਮਾਜ-ਨਿਰਮਾਣ ਦੇ ਕੰਮ ਵਿਚ ਭਾਗ ਲਏ। ਸਮਾਜ-ਨਿਰਮਾਣ ਦੀ ਪਹਿਲੀ ਲੋੜ ਵਿਦਿਆਰਥੀਆਂ ਦੀ ਸਵੈ-ਸੋਧ ਹੈ। ਆਮ ਤੌਰ ’ਤੇ ਹਰ ਕੋਈ ਕਿਸੇ ਦੇ ਸਿਖਾਇਆਂ ਨਹੀਂ, ਆਪਣੇ ਸਿਖਾਇਆਂ ਸਿੱਖਦਾ ਹੈ। ਜੋ ਹਰ ਵਿਦਿਆਰਥੀ ਕੇਵਲ ਆਪਣੇ ਆਪ ਨੂੰ ਹੀ ਸੋਧਣ ਦਾ ਬੀੜਾ ਚੁੱਕ ਲਏ ਤਾਂ ਇਕ ਇਕ ਕਰ ਕੇ ਆਪਣੇ ਆਪ ਹੀ ਸਾਰਾ ਵਿਦਿਆਰਥੀ-ਜਗਤ ਸ਼ੁੱਧ ਭਾਵ ਐਬਾਂ ਤੇ ਮਾੜੀਆਂ ਵਾਦੀਆਂ ਤੋਂ ਮੁਕਤ ਹੋ ਜਾਏਗਾ। ਇਸ ਤਰ੍ਹਾਂ ਨਾ ਕੇਵਲ ਅਜੋਕੇ ਸਮਾਜ ਦਾ ਮੂੰਹ-ਮੱਥਾ ਹੀ ਬਦਲ ਜਾਏਗਾ, ਸਗੋਂ ਭਵਿੱਖ ਦਾ ਸਮਾਜ ਵੀ ਆਦਰਸ਼ਕ ਬਣ ਕੇ ਰਹੇਗਾ। ਜੇ ਦਿਲੋਂ ਚਾਹੇ ਤਾਂ ਹਰ ਵਿਦਿਆਰਥੀ ਅਨੁਸ਼ਾਸਿਤ ਤੇ ਆਗਿਆਕਾਰੀ ਬਣ ਸਕਦਾ ਹੈ ; ਸਾਦਾ, ਸਵੱਛ ਤੇ ਮਿਹਨਤੀ ਹੋ ਸਕਦਾ ਹੈ ; ਰਾਜਸੀ ਆਗੂਆਂ ਦੀਆਂ ਚਾਲਾਂ ਤੋਂ ਬਚ ਸਕਦਾ ਹੈ ; ਫ਼ੌਜੀ ਸਿੱਖਿਆ ਦੁਆਰਾ ਵੈਰੀ ਦਾ ਮੂੰਹ ਭੰਨਣ ਲਈ ਸਦਾ ਤਿਆਰ-ਬਰ-ਤਿਆਰ ਤੇ ਚੜ੍ਹਦੀ ਕਲਾ ਵਿਚ ਰਹਿ ਸਕਦਾ ਹੈ।ਨਿਰਸੰਦੇਹ ਅਜੋਕਾ ਵਿਦਿਆਰਥੀ ਸਮਾਜ ਦਾ ਭਵਿਖ ਹੈ। ਇਸੇ ਨੇ ਹੀ ਕੱਲ੍ਹ ਵੱਡਾ ਹੋ ਕੇ ਸਮਾਜ ਦੀ ਨੁਹਾਰ ਬਦਲਣੀ ਹੈ, ਹਕੂਮਤ ਦੀ ਵਾਗ-ਡੋਰ ਸਾਂਭਣੀ ਹੈ। ਇਸੇ ਨੇ ਨਾ ਕੇਵਲ ਸਮਾਜਕ ਨਵ-ਨਿਰਮਾਣ ਵਿਚ ਹਿੱਸਾ ਪਾਉਣਾ ਹੈ, ਸਗੋਂ ਹੋਰਨਾਂ ਲਈ ਇਕ ਆਦਰਸ਼ ਵੀ ਬਣਨਾ ਹੈ। ਜਿਸ ਸਮਾਜ ਦੀ ਨਵੀਂ ਪਨੀਰੀ ਅਥਵਾ ਵਿਦਿਆਰਥੀ-ਜਗਤ ਅਨੁਸ਼ਾਸਿਤ, ਜ਼ਿਮੇਵਾਰ, ਮਿਹਨਤੀ, ਸੋਚਵਾਨ, ਆਗਿਆਕਾਰ, ਅਚਾਰਵੰਤ, ਅਮਨ-ਪਸੰਦ ਤੇ ਪਰ-ਸੁਆਰਥੀ ਹੁੰਦਾ ਹੈ, ਉਹਦਾ ਭਵਿੱਖ ਉੱਜਲ ਹੋ ਕੇ ਰਹਿੰਦਾ ਹੈ। ਅਜਿਹਾ ਭਾਗਾਂ ਭਰਿਆ ਸਮਾਜ ਤੋਂ ਵੱਡੀਆਂ ਰੁਕਾਵਟਾਂ ਨੂੰ ਸਰ ਕਰਦਾ ਹੋਇਆ ਪੜਾਅ-ਦਰ-ਪੜਾਅ ਉੱਨਤੀ ਕਰੀ ਜਾਂਦਾ ਹੈ। ਸੱਚ-ਮੁੱਚ ਅਜੋਕੇ ਵਿਦਿਆਰਥੀ-ਜਗਤ ਰੂਪੀ ਸ਼ੀਸ਼ੇ ਵਿਚੋਂ ਕੱਲ੍ਹ ਦੇ ਸਮਾਜ ਦਾ ਮੁਹਾਂਦਰਾ ਵੇਖਿਆ ਜਾਂਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਵਿਦਿਆਰਥੀਆਂ ਨੇ ਆਪਣੇ ਸਮਾਜ ਦੀ ਰਾਜਨੀਤਕ ਤੇ ਸਮਾਜਕ ਸਥਿਤੀ ਨੂੰ ਸੁਧਾਰਨ ਵਿਚ ਸ਼ਲਾਘਾਯੋਗ ਹਿੱਸਾ ਪਾਇਆ ਹੈ। ਇਸ ਸਬੰਧੀ ਫ਼ਰਾਂਸ ਤੇ ਰੂਸ ਦੇ ਵਿਦਿਆਰਥੀਆਂ ਦੇ ਨਾਂ ਵਿਸ਼ੇਸ਼ ਤੌਰ ’ਤੇ ਲਏ ਜਾ ਸਕਦੇ ਹਨ। ਭਾਰਤ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਦਾ ਸਿਹਰਾ ਵੀ ਵਧੇਰੇ ਕਰ ਕੇ ਵਿਦਿਆਰਥੀਆਂ ਦੇ ਸਿਰਾਂ ਨੂੰ ਹੀ ਜਾਂਦਾ ਹੈ, ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਸੰਸਾਰ ਤੇ ਵਿਸ਼ੇਸ਼ ਕਰ ਕੇ ਭਾਰਤ ਦਾ ਆਮ ਵਿਦਿਆਰਥੀ ਆਪਣੇ ਮੁੱਢਲੇ ਕਰੱਤਵ ਵੱਲੋਂ ਅਵੇਸਲਾ ਹੋ ਰਿਹਾ ਹੈ-ਪੜ੍ਹਨ-ਪੜ੍ਹਾਉਣ ਵੱਲੋਂ ਬੇਧਿਆਨਾ ਹੋ ਕੇ ਰਾਜਸੀ ਅਗੂਆਂ ਦੇ ਹੱਥਾਂ ਵਿਚ ਖੇਡਦਿਆਂ ਰੋਇਆਂ ਆਏ-ਦਿਨ ਹੜਤਾਲਾਂ ਕਰ ਕੇ ਸਕੂਲਾਂ-ਕਾਲਜਾਂ, ਗੱਡੀਆਂ-ਬੱਸਾਂ ਦੇ ਸ਼ੀਸ਼ੇ ਤੋੜ, ਅੱਗਾਂ ਲਾ, ਸ਼ੋਰ-ਸ਼ਰਾਬੇ ਪਾ ਕੇ ਜਲੂਸ ਕੱਢ ਰਿਹਾ ਹੈ। ਉਹ ਇਮਤਿਹਾਨਾਂ ਵਿਚ ਪਸਤੌਲ, ਚਾਕੂ, ਛੁਰੇ ਜਾਂ ਤਲਵਾਰਾਂ ਦਾ ਡਰਾਵਾ ਦੇ ਕੇ ਨਕਲਾਂ ਮਾਰ ਮਾਰ ਪਾਸ ਹੋ ਰਿਹਾ ਹੈ। ਨਾ ਉਹਦੇ ਦਿਲ ਵਿਚ ਵੱਡਿਆਂ ਲਈ ਆਦਰ ਹੈ ਅਦੇ ਨਾ ਦੇਸ ਲਈ ਪਿਆਰ। ਉਹ ਸਮਾਜ ਦਾ ਕੁਝ ਸੰਵਾਰਨ ਦੀ ਥਾਂ ਬਹੁਤ ਵਿਗਾੜ ਰਿਹਾ ਹੈ। ਕਾਮ-ਕਰੋਧ ਨੇ ਉਹਦੀ ਅਕਲ ’ਤੇ ਪਰਦਾ ਪਾ ਰੱਖਿਆ ਹੈ। ਉਹ ਵਿਸ਼ਾਦ-ਗ੍ਰਸਤ ਹੋ ਕੇ ਨਿੱਤ ਢਹਿੰਦੀਆਂ ਕਲਾਂ ਵੱਲ ਜਾ ਰਿਹਾ ਹੈ। ਅੱਜ ਇਸ ਗੱਲ ਦੀ ਲੋੜ ਹੈ ਕਿ ਵਿਦਿਆਰਥੀ ਆਪਣੇ ਕਰੱਤਵ ਨੂੰ ਬਾਲਦਾ ਹੋਇਆ ਸਮਾਜ-ਨਿਰਮਾਣ ਦੇ ਕੰਮ ਵਿਚ ਭਾ