“ਉੱਤਰਆਧੁਨਿਕਤਾਵਾਦ” (ਅੰਗਰੇਜ਼ੀ ਸਟਮਾਡਰਨਿਜਮ) ਵੀਹਵੀਂ ਸਦੀ ਵਿੱਚ ਆਧੁਨਿਕਤਾਵਾਦ ਤੋਂ ਹੱਟਣ ਦੀ ਇੱਕ ਲਹਿਰ ਨੂੰ ਦਰਸਾਉਣ ਲਈ ਪ੍ਰਚਲਿਤ ਇੱਕ ਆਮ ਅਤੇ ਵਿਆਪਕ ਸ਼ਬਦ ਹੈ ਜੋ ਸਾਹਿਤ: ਕਲਾ; ਅਰਥ ਸ਼ਾਸਤਰ , ਦਰਸ਼ਨ, ਵਾਸਤੁਕਲਾ, ਕਥਾ, ਅਤੇ ਸਾਹਿਤਕ ਆਲੋਚਨਾ ਸਹਿਤ ਅਨੇਕਾਂ ਮਜ਼ਮੂਨਾਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਉੱਤਰ_ਆਧੁਨਿਕਤਾਵਾਦ ਕਾਫ਼ੀ ਹੱਦ ਤੱਕ ਅਸਲੀਅਤ ਦੀ ਵਿਆਖਿਆ ਕਰਨ ਦੀਆਂ ਵਿਗਿਆਨਕ ਜਾਂ ਬਾਹਰਮੁਖੀ ਕੋਸ਼ਸ਼ਾਂ ਪ੍ਰਤੀ ਇੱਕ ਪ੍ਰਤੀਕਿਰਆ ਹੈ। ਕਿਸੇ ਸਟੀਕ ਪਰਿਭਾਸ਼ਾ ਬਾਰੇ ਵਿਦਵਾਨਾਂ ਵਿੱਚ ਕੋਈ ਆਮ ਸਹਿਮਤੀ ਨਹੀਂ ਹੈ। ਸੰਖੇਪ ਵਿੱਚ , ਉੱਤਰਆਧੁਨਿਕਤਾਵਾਦ ਇਸ ਪੁਜੀਸ਼ਨ ਉੱਤੇ ਆਧਾਰਿਤ ਹੈ ਕਿ ਅਸਲੀਅਤ ਮਨੁੱਖੀ ਸਮਝ ਵਿੱਚ ਪ੍ਰਤਿਬਿੰਬਿਤ ਨਹੀਂ ਹੁੰਦੀ, ਸਗੋਂ ਇਹ ਘੜੀ ਗਈ ਹੁੰਦੀ ਹੈ ਕਿਉਂਕਿ ਮਨ ਖੁਦ ਆਪਣੀ ਵਿਅਕਤੀਗਤ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉੱਤਰਆਧੁਨਿਕਤਾਵਾਦ ਇਸ ਲਈ ਅਜਿਹੀਆਂ ਸਭ ਵਿਆਖਿਆਵਾਂ ਪ੍ਰਤੀ ਸ਼ੱਕੀ ਹੈ ਜੋ ਸਾਰੇ ਸਮੂਹਾਂ , ਸੰਸਕ੍ਰਿਤੀਆਂ, ਪਰੰਪਰਾਵਾਂ, ਜਾਂ ਨਸਲਾਂ ਲਈ ਵੈਲਿਡ ਹੋਣ ਦਾ ਦਾਅਵਾ ਕਰਦੀਆਂ ਹਨ, `ਤੇ ਇਸ ਦੀ ਬਜਾਏ ਹਰ ਇੱਕ ਵਿਅਕਤੀ ਦੇ ਸਪੇਖਕ ਸੱਚ ਉੱਤੇ ਕੇਂਦਰਿਤ ਹੈ (ਯਾਨੀ ਉੱਤਰਆਧੁਨਿਕਤਾਵਾਦ=ਸਾਪੇਖਵਾਦ)। ਉੱਤਰਆਧੁਨਿਕ ਸਮਝ ਵਿੱਚ ਵਿਆਖਿਆ ਸਭ ਕੁੱਝ ਹੈ, ਅਸਲੀਅਤ ਤਾਂ ਦੁਨੀਆਂ ਦਾ ਸਾਡੇ ਲਈ ਵਿਅਕਤੀਗਤ ਤੌਰ `ਤੇ ਕੀ ਅਰਥ ਹੈ - ਇਸ ਦੀਆਂ ਸਾਡੀਆਂ ਵਿਆਖਿਆਵਾਂ ਦੇ' ਮਾਧਿਅਮ ਨਾਲ ਹੀ ਅਸਤਿਤਵ ਵਿੱਚ ਆਉਂਦੀ ਹੈ। ਉੱਤਰਆਧੁਨਿਕਤਾਵਾਦ ਦਾ ਅਧਾਰ, ਅਮੂਰਤ ਸਿੱਧਾਂਤਾਂ ਨਾਲੋਂ ਠੋਸ ਅਨੁਭਵ ਉੱਤੇ ਵਧੇਰੇ ਹੈ। ਉਨ੍ਹਾਂ ਦਾ ਤਰਕ ਹੈ ਕਿ ਇੱਕ ਦੇ ਆਪਣੇ ਅਨੁਭਵ ਦੇ ਨਤੀਜੇ ਨਿਸਚਿਤ ਜਾਂ ਸਰਬਵਿਆਪੀ ਹੋਣ ਦੀ ਥਾਂ ਲਾਜ਼ਮੀ ਬੇਇਤਬਾਰੇ ਅਤੇ ਸਪੇਖਕ ਹੋਣਗੇ। ਉੱਤਰਆਧੁਨਿਕਤਾਵਾਦ ਅਨੁਸਾਰ ਜੇ ਸਾਰੀਆਂ ਨਹੀਂ ਤਾਂ ਵੀ ਬਹੁਤੀਆਂ ਸਪੱਸ਼ਟ ਵਾਸਤਵਿਕਤਾਵਾਂ ਕੇਵਲ ਸਾਮਾਜਕ ਘਾੜਤਾਂ ਹਨ ਅਤੇ ਇਸ ਲਈ ਪਰਿਵਰਤਨ ਦੇ ਅਧੀਨ ਹਨ। ਇਹਦਾ ਦਾਅਵਾ ਹੈ ਕਿ' ਕੋਈ ਨਿਰਪੇਖ ਸੱਚ ਨਹੀਂ ਹੁੰਦਾ ਅਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਦੁਨੀਆਂ ਦਾ ਅਨੁਭਵ ਹੁੰਦਾ ਹੈ ਉਹ ਵਿਅਕਤੀਪਰਕ ਹੁੰਦਾ ਹੈ ਅਤੇ ਵਿਚਾਰਾਂ ਅਤੇ ਵਿਸ਼ਵਾਸਾਂ ਦੇ ਬਣਨ ਵਿੱਚ ਇਸਨੇ ਭਾਸ਼ਾ, ਸ਼ਕਤੀ ਸਬੰਧਾਂ, ਅਤੇ ਮਨੋਰਥਾਂ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ। ਵਿਸ਼ੇਸ਼ ਤੌਰ ਤੇ ਇਹ ਪੁਰਖ ਬਨਾਮ ਤੀਵੀਂ, ਸਿੱਧੇ ਬਨਾਮ ਸਮਲੈਂਗਿਕ, ਸਫੇਦ ਬਨਾਮ ਕਾਲੇ, ਅਤੇ ਇਪੀਰੀਅਲ ਬਨਾਮ ਉਪਨਿਵੇਸ਼ਿਕ ਵਰਗੇ ਦੋਫਾੜ ਵਰਗੀਕਰਣ ਦੀ ਵਰਤੋਂ ਤੇ ਧਾਵਾ ਬੋਲਦਾ ਹੈ। ਕਿ ਇਹ ਵਾਸਤਵਿਕਤਾਵਾਂ ਬਹੁਵਚਨ ਅਤੇ ਸਪੇਖਕ ਹੁੰਦੀਆਂ ਹਨ, ਅਤੇ ਇੱਛਕ ਪਾਰਟੀਆਂ ਉੱਤੇ ਅਤੇ ਇਨ੍ਹਾਂ ਹਿਤਾਂ ਦੇ ਸੁਭਾ ਉੱਤੇ ਨਿਰਭਰ ਹੁੰਦੀਆਂ ਹਨ। ਭ ਤੋਂ ਪਹਿਲਾਂ ਇਤਿਹਾਸਕਾਰ ਅਰਨਾਲਡ ਟਾਇਨਬੀ ਨੇ 1947 ਵਿੱਚ ਆਪਣੀ ਕਿਤਾਬ ‘ਏ ਸਟਡੀ ਆਫ ਹਿਸਟਰੀ’ ਵਿੱਚ ਉੱਤਰ ਆਧੁਨਿਕਤਾ ਦੀ ਚਰਚਾ ਕੀਤੀ ਸੀ। 1950ਵਿਆਂ ਵਿੱਚ ਇਸਨੇ ਮਹੱਤਵਪੂਰਣ ਲੋਕਪ੍ਰਿਅਤਾ ਹਾਸਲ ਕੀਤੀ ਅਤੇ 1960ਵਿਆਂ ਤੱਕ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਛਾ ਗਈ। [4] ਇਸੇ ਦਹਾਕੇ ਵਿੱਚ ਫ਼ਰਾਂਸ ਵਿੱਚ ਇਸ ਸ਼ਬਦ ਦਾ ਸਭ ਤੋਂ ਜਿਆਦਾ ਇਸਤੇਮਾਲ ਸ਼ੁਰੂ ਹੋਇਆ ਅਤੇ ਡੇਨੀਅਲ ਬੈੱਲ, ਬੋਦਰੀਲਾ, ਅਤੇ ਲਿਓਤਾਰ ਨੇ ਉੱਤਰ ਆਧੁਨਿਕਤਾ ਨੂੰ ਇੱਕ ਨਵੇਂ ਸਿੱਧਾਂਤ ਦੇ ਰੂਪ ਵਿੱਚ ਵਿਚਾਰਨਾ ਸ਼ੁਰੂ ਕੀਤਾ। ਸੰਨ 1984 ਵਿੱਚ ਲਿਓਤਾਰ ਦੀ ਕਿਤਾਬ ‘ਦ ਪੋਸਟ ਮਾਡਰਨਿਜਮ ਕੰਡੀਸ਼ਨ: ਏ ਰਿਪੋਰਟ ਆਫ ਨਾਲੇਜ’ ਨਾਲ ਇਸ ਸਿਧਾਂਤ ਨੂੰ ਪਹਿਚਾਣ ਮਿਲੀ । ਲੇਕਿਨ ਉੱਤਰ ਆਧੁਨਿਕ ਚਿੰਤਕਾਂ ਵਿੱਚ ਫ਼ਰਾਂਸ ਦੇ ਹੀ ਮਿਸ਼ੇਲ ਫੂਕੋ ਦਾ ਕੰਮ ਸਭ ਤੋਂ ਮੌਲਕ, ਵਿਵਾਦਾਸਪਦ ਅਤੇ ਧਮਾਕਾਖੇਜ਼ ਹੈ । ਸੰਨ 1970 ਵਿੱਚ ਆਈ ਉਨ੍ਹਾਂ ਦੀ ਕਿਤਾਬ ‘ਆਰਡਰ ਆਫ ਥਿੰਗਸ’ ਨੇ ਹੰਗਾਮਾ ਮਚਾ ਦਿੱਤਾ ਸੀ। “ਉੱਤਰਆਧੁਨਿਕਤਾਵਾਦ” (ਅੰਗਰੇਜ਼ੀ ਸਟਮਾਡਰਨਿਜਮ) ਵੀਹਵੀਂ ਸਦੀ ਵਿੱਚ ਆਧੁਨਿਕਤਾਵਾਦ ਤੋਂ ਹੱਟਣ ਦੀ ਇੱਕ ਲਹਿਰ ਨੂੰ ਦਰਸਾਉਣ ਲਈ ਪ੍ਰਚਲਿਤ ਇੱਕ ਆਮ ਅਤੇ ਵਿਆਪਕ ਸ਼ਬਦ ਹੈ ਜੋ ਸਾਹਿਤ: ਕਲਾ; ਅਰਥ ਸ਼ਾਸਤਰ , ਦਰਸ਼ਨ, ਵਾਸਤੁਕਲਾ, ਕਥਾ, ਅਤੇ ਸਾਹਿਤਕ ਆਲੋਚਨਾ ਸਹਿਤ ਅਨੇਕਾਂ ਮਜ਼ਮੂਨਾਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਉੱਤਰ_ਆਧੁਨਿਕਤਾਵਾਦ ਕਾਫ਼ੀ ਹੱਦ ਤੱਕ ਅਸਲੀਅਤ ਦੀ ਵਿਆਖਿਆ ਕਰਨ ਦੀਆਂ ਵਿਗਿਆਨਕ ਜਾਂ ਬਾਹਰਮੁਖੀ ਕੋਸ਼ਸ਼ਾਂ ਪ੍ਰਤੀ ਇੱਕ ਪ੍ਰਤੀਕਿਰਆ ਹੈ। ਕਿਸੇ ਸਟੀਕ ਪਰਿਭਾਸ਼ਾ ਬਾਰੇ ਵਿਦਵਾਨਾਂ ਵਿੱਚ ਕੋਈ ਆਮ ਸਹਿਮਤੀ ਨਹੀਂ ਹੈ। ਸੰਖੇਪ ਵਿੱਚ , ਉੱਤਰਆਧੁਨਿਕਤਾਵਾਦ ਇਸ ਪੁਜੀਸ਼ਨ ਉੱਤੇ ਆਧਾਰਿਤ ਹੈ ਕਿ ਅਸਲੀਅਤ ਮਨੁੱਖੀ ਸਮਝ ਵਿੱਚ ਪ੍ਰਤਿਬਿੰਬਿਤ ਨਹੀਂ ਹੁੰਦੀ, ਸਗੋਂ ਇਹ ਘੜੀ ਗਈ ਹੁੰਦੀ ਹੈ ਕਿਉਂਕਿ ਮਨ ਖੁਦ ਆਪਣੀ ਵਿਅਕਤੀਗਤ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉੱਤਰਆਧੁਨਿਕਤਾਵਾਦ ਇਸ ਲਈ ਅਜਿਹੀਆਂ ਸਭ ਵਿਆਖਿਆਵਾਂ ਪ੍ਰਤੀ ਸ਼ੱਕੀ ਹੈ ਜੋ ਸਾਰੇ ਸਮੂਹਾਂ , ਸੰਸਕ੍ਰਿਤੀਆਂ, ਪਰੰਪਰਾਵਾਂ, ਜਾਂ ਨਸਲਾਂ ਲਈ ਵੈਲਿਡ ਹੋਣ ਦਾ ਦਾਅਵਾ ਕਰਦੀਆਂ ਹਨ, `ਤੇ ਇਸ ਦੀ ਬਜਾਏ ਹਰ ਇੱਕ ਵਿਅਕਤੀ ਦੇ ਸਪੇਖਕ ਸੱਚ ਉੱਤੇ ਕੇਂਦਰਿਤ ਹੈ (ਯਾਨੀ ਉੱਤਰਆਧੁਨਿਕਤਾਵਾਦ=ਸਾਪੇਖਵਾਦ)। ਉੱਤਰਆਧੁਨਿਕ ਸਮਝ ਵਿੱਚ ਵਿਆਖਿਆ ਸਭ ਕੁੱਝ ਹੈ, ਅਸਲੀਅਤ ਤਾਂ ਦੁਨੀਆਂ ਦਾ ਸਾਡੇ ਲਈ ਵਿਅਕਤੀਗਤ ਤੌਰ `ਤੇ ਕੀ ਅਰਥ ਹੈ