ਇਨ੍ਹਾਂ ਕੈਂਪਾਂ ਵਿੱਚ ਅਤਿਵਾਦੀਆਂ ਨੂੰ ਸਭ ਤੋਂ ਪਹਿਲਾਂ 21 ਦਿਨ ਦੀ ਧਾਰਮਿਕ ਸਿੱਖਿਆ ਦੇ ਕੇ 'ਬਰੇਨ ਵਾਸ਼' ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਕਸ਼ਮੀਰ ਵਿੱਚ ਭਾਰਤੀ ਫ਼ੌਜ ਦੇ ਕਥਿਤ ਜ਼ੁਲਮਾਂ ਦੀਆਂ ਫਰਜ਼ੀ ਫ਼ਿਲਮਾਂ ਆਦਿ ਵਿਖਾ ਕੇ ਕੁਰਬਾਨੀ ਲਈ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਹਥਿਆਰ ਖੋਲਣ੍ਹ, ਜੋੜਨ ਅਤੇ ਚਲਾਉਣ ਦੀ 21 ਦਿਨ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਅਖੀਰ ਵਿੱਚ ਤਿੰਨ ਮਹੀਨੇ ਦੀ ਸਖ਼ਤ ਟਰੇਨਿੰਗ ਦਿੱਤੀ ਜਾਂਦੀ ਹੈ ਜਿਸ ਵਿੱਚ ਹੱਥੋ ਹੱਥ ਲੜਾਈ ਅਤੇ ਕਮਾਂਡੋ ਸਿਖਲਾਈ ਸ਼ਾਮਲ ਹੈ। ਇਸ ਦੇ ਕੈਂਪਾਂ ਵਿੱਚੋਂ ਹਰ ਮਹੀਨੇ 500 ਦੇ ਕਰੀਬ ਅਤਿਵਾਦੀ ਸਿਖਲਾਈ ਲੈ ਕੇ ਨਿਕਲਦੇ ਹਨ। 2016 ਤਕ 60 ਹਜ਼ਾਰ ਤੋਂ ਵੱਧ ਅਤਿਵਾਦੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਹ ਜ਼ਿਆਦਾਤਰ ਛੋਟੀ ਉਮਰ ਦੇ ਬੱਚਿਆਂ ਨੂੰ ਪਹਿਲ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪ੍ਰਭਾਵਿਤ ਕਰਨਾ ਸੌਖਾ ਹੁੰਦਾ ਹੈ। ਲਸ਼ਕਰ ਦਾ ਸਲਾਨਾ ਬਜ਼ਟ 5 ਕਰੋੜ ਡਾਲਰ (ਕਰੀਬ 300 ਕਰੋੜ ਰੁਪਏ) ਦੇ ਕਰੀਬ ਹੈ। ਇਸ ਨੂੰ ਅਰਬ ਦੇਸ਼ਾਂ, ਅਮੀਰ ਪਾਕਿਸਤਾਨੀਆਂ, ਥਾਂ ਥਾਂ 'ਤੇ ਲਾਏ ਦਾਨ ਪਾਤਰ ਅਤੇ ਪਾਕਿਸਤਾਨੀ ਫ਼ੌਜ ਤੋਂ ਕਰੋੜਾਂ ਡਾਲਰ ਹਰ ਸਾਲ ਮਿਲਦੇ ਹਨ। ਇਸ ਤੋਂ ਇਲਾਵਾ ਇਹ ਬਕਰੀਦ ਵੇਲੇ ਲੋਕਾਂ ਕੋਲੋਂ ਜਾਨਵਰਾਂ ਦੀਆਂ ਖੱਲਾਂ ਦਾਨ ਵਿੱਚ ਲੈ ਕੇ ਉਸ ਨੂੰ ਅੱਗੇ ਵੇਚ ਕੇ ਲੱਖਾਂ ਰੁਪਏ ਇਕੱਠੇ ਕਰਦੇ ਹਨ। ਕਸ਼ਮੀਰ ਤੋਂ ਇਲਾਵਾ ਇਸ ਦੇ ਲੜਾਕੇ ਫਿਲੀਪੀਨਜ਼, ਬੋਸਨੀਆ, ਮੱਧ ਪੂਰਬ, ਅਤੇ ਚੇਚਨੀਆ ਵਿੱਚ ਵੀ ਲੜਦੇ ਹੋਏ ਫੜੇ-ਮਾਰੇ ਗਏ ਹਨ। ਆਈ.ਐੱਸ.ਆਈ. ਤੋਂ ਇਲਾਵਾ ਇਸ ਦੇ ਰਣਨੀਤਕ ਸਬੰਧ ਅਲ ਕਾਇਦਾ, ਜੈਸ਼-ਏ-ਮੁਹੰਮਦ ਤੇ ਹਿਜ਼ਬੁਲ ਮੁਜ਼ਾਹਦੀਨ ਆਦਿ ਅਤਿਵਾਦੀ ਜਥੇਬੰਦੀਆਂ ਨਾਲ ਹਨ। ਭਾਰੀ ਨਫ਼ਰੀ ਅਤੇ ਪਾਕਿਸਤਾਨੀ ਫ਼ੌਜ ਦੀ ਠੋਸ ਸਰਪ੍ਰਸਤੀ ਕਾਰਨ ਇਹ ਕਸ਼ਮੀਰ ਵਿੱਚ ਵੱਡੀ ਸਿਰਦਰਦੀ ਬਣ ਗਿਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ ਜਿਸ ਦਿਨ ਕਿਸਾਨੀ ਆਤਮ ਹੱਤਿਆ ਦੀ ਖ਼ਬਰ ਨਾ ਹੋਵੇ। 20ਵੀਂ ਸਦੀ ਦੇ ਸੱਤਵੇਂ ਦਹਾਕੇ ਦੀ ਸ਼ੁਰੂਆਤ ਵਿੱਚ ਪਸਾਰ ਖੇਤੀ ਦੀ ਆਮਦ ਨਾਲ ਇਸ ਦੇ ਬੀਜ ਬੀਜੇ ਗਏ ਸਨ। ਫਿਰ ਡੂੰਘੀ ਖੇਤੀ ਤੇ ਮਸ਼ੀਨੀਕਰਨ ਨੇ ਇਸ ਨੂੰ ਬੜੀ ਤੇਜ਼ੀ ਨਾਲ ਵਧਾਇਆ। ਫਲਸਰੂਪ ਕਿਸਾਨੀ ਜੀਵਨ ਵਿੱਚ ਬਹੁਤ ਤਬਦੀਲੀ ਆਈ। ਪਹਿਲਾਂ ਕਿਸਾਨ ਸਵੈ ਨਿਰਭਰ ਹੁੰਦਾ ਸੀ ਅਤੇ ਖੇਤ ਮਜ਼ਦੂਰ, ਲੁਹਾਰ, ਤਰਖਾਣ, ਝਿਓਰ ਆਦਿ ਕਈ ਜਾਤੀਆਂ ਦਾ ਅੰਨਦਾਤਾ ਵੀ ਸੀ। ਉਸ ਕੋਲ ਕਾਫੀ ਵਿਹਲ ਹੁੰਦੀ ਸੀ, ਪਰ ਬਦਲੀ ਖੇਤੀ ਨੇ ਉਸ ਕੋਲੋਂ ਵਿਹਲ ਖੋਹ ਲਈ। ਉਹ ਬੀਜ, ਖਾਦ, ਕੀੜੇਮਾਰ ਦਵਾਈਆਂ ਅਤੇ ਮਸ਼ੀਨ ਕੰਪਨੀਆਂ 'ਤੇ ਨਿਰਭਰ ਹੋ ਕੇ ਰਹਿ ਗਿਆ। ਖੇਤਾਂ ਵਿੱਚ ਸ਼ੁੱਧਤਾ ਦੀ ਥਾਂ ਜ਼ਹਿਰ ਪਲਣ ਲੱਗ ਪਿਆ। ਇਸ ਨਵੀਂ ਤਕਨੀਕ ਤੇ ਉੱਨਤ ਖੇਤੀ ਨੇ ਮਜ਼ਦੂਰ ਵਿਹਲੇ ਕਰ ਦਿੱਤੇ ਅਤੇ ਬਹੁ-ਰਾਸ਼ਟਰੀ ਖੇਤੀ ਆਧਾਰਿਤ ਕੰਪਨੀਆਂ ਨੂੰ ਮਾਲਾਮਾਲ ਕਰ ਦਿੱਤਾ। ਪਰ ਕਿਸਾਨ ਨੂੰ ਕੰਗਾਲ ਕਰ ਦਿੱਤਾ ਕਿਉਂਕਿ ਖੇਤੀ ਉਪਜ ਲਈ ਵੱਧ ਰਹੀ ਲਾਗਤ ਦੇ ਮੁਕਾਬਲੇ ਉਹ ਮੰਡੀ ਵਿੱਚ ਢੇਰ ਹੋ ਗਿਆ। ਨਵੀਂ ਤਕਨੀਕੀ ਖੇਤੀ ਨੇ ਦੇਸ਼ ਦਾ ਅਨਾਜ ਨਾਲ ਤਾਂ ਢਿੱਡ ਭਰ ਦਿੱਤਾ, ਪਰ ਕਿਸਾਨ ਫਾਕੇ ਕੱਟਣ ਲਈ ਮਜਬੂਰ ਹੋ ਗਿਆ। ਅਚਾਨਕ ਆਈ ਮੁਸੀਬਤ/ਬਿਮਾਰੀ, ਵਿਆਹ ਸ਼ਾਦੀਆਂ ਅਤੇ ਮਰਨੇ ਦੇ ਖ਼ਰਚਿਆਂ ਨੇ ਉਸ ਨੂੰ ਕਰਜ਼ਾਈ ਕਰ ਦਿੱਤਾ। ਮੂਲ ਤਾਂ ਕੀ ਉਹ ਤਾਂ ਵਿਆਜ ਭਰਨ ਤੋਂ ਵੀ ਆਤੁਰ ਹੋ ਗਿਆ। ਨਤੀਜਾ ਸਾਡੇ ਸਾਹਮਣੇ ਹੈ ਆਤਮ ਹੱਤਿਆਵਾਂ। ਕਿਸਾਨੀ ਆਤਮ ਹੱਤਿਆਵਾਂ ਨੂੰ ਰੋਕਣ ਲਈ ਕਰਜ਼ਾ ਮੁਆਫੀ ਇੱਕ ਵਾਰੀ ਦੀ ਰਾਹਤ ਤਾਂ ਹੋ ਸਕਦੀ ਹੈ, ਪੱਕਾ ਹੱਲ ਨਹੀਂ। ਮੁਨਾਫੇ ਦੀ ਮੰਡੀ ਅਤੇ ਆਪਣੀ ਝੋਲੀ ਭਰਨ ਵਾਲੀ ਸਿਆਸਤ ਕਿਸਾਨ ਦੀ ਹਿਤੈਸ਼ੀ ਨਹੀਂ ਹੋ ਸਕਦੀ। ਇਸ ਲਈ ਉਸ ਨੂੰ ਫਿਰ ਪੁਰਾਤਨ ਖੇਤੀ ਵੱਲ ਪਰਤਣਾ ਪਵੇਗਾ। ਉਸ ਨੂੰ ਵਧੇਰੇ ਅਨਾਜ ਨਹੀਂ ਸਗੋਂ ਵਧੀਆ ਤੇ ਲੋੜੀਂਦਾ ਅਨਾਜ ਪੈਦਾ ਕਰਨ ਦੀ ਲੋੜ ਹੈ। ਉਹ ਪਹਿਲਾਂ ਵਾਂਗ ਆਪ ਬੀਜ ਤਿਆਰ ਕਰੇ, ਰੂੜੀ ਦੀ ਖਾਦ ਦੀ ਵਰਤੋਂ ਅਤੇ ਨਦੀਨਾਂ ਦੀ ਰੋਕਥਾਮ ਲਈ ਖੁਰਪਾ ਗੋਡੀ ਕਰੇ। ਕੀੜੇਮਾਰ ਦਵਾਈਆਂ ਦੀ ਥਾਂ ਕੁਦਰਤੀ ਅਤੇ ਘਰੇਲੂ ਢੰਗ ਤਰੀਕੇ ਵਰਤੇ। ਮਸ਼ੀਨਾਂ ਦੀ ਵਰਤੋਂ ਘੱਟ ਤੋਂ ਘੱਟ ਕਰਕੇ ਖੇਤ ਮਜ਼ਦੂਰਾਂ ਨੂੰ ਕੰਮ 'ਤੇ ਲਾਵੇ ਅਤੇ ਲੁਹਾਰਾ, ਤਰਖਾਣਾਂ ਖੇਤੀ ਸੱਭਿਆਚਾਰ ਪੁਨਰ ਸੁਰਜੀਤ ਕਰੇ। ਇਸ ਤਰ੍ਹਾਂ ਕਰਨ ਨਾਲ ਪੈਦਾਵਰ ਭਾਵੇਂ ਘੱਟ ਹੋਵੇਗੀ, ਪਰ ਮੁਕਾਬਲੇ ਦੀ ਮੰਡੀ ਵਿੱਚ ਮੰਗ ਤੇ ਪੂਰਤੀ ਦੇ ਸਿਧਾਂਤ 'ਤੇ ਚਲਦਿਆਂ ਢੁੱਕਵਾਂ ਮੁੱਲ ਲੈ ਸਕੇਗਾ। ਜੇਕਰ ਸਹੀ ਮੁੱਲ ਨਹੀਂ ਵੀ ਮਿਲਦਾ ਤਾਂ ਆਪਣੇ ਗੁਜ਼ਾਰੇ ਜੋਗੀ ਖੇਤੀ ਕਰਕੇ ਬਾਕੀ ਜ਼ਮੀਨ ਸਮੇਂ ਸਮੇਂ ਸਿਰ ਖਾਲੀ ਛੱਡ ਕੇ ਉਸ ਦੀ ਉਪਜਾਊ ਸ਼ਕਤੀ ਵਿੱਚ ਕੁਦਰਤੀ ਵਾਧਾ ਕਰ ਸਕਦਾ ਹੈ ਅਤੇ ਆਪ ਬਚੇ ਸਮੇਂ ਨੂੰ ਹੋਰ ਸਹਾਇਕ ਧੰਦਿਆਂ ਵਿੱਚ ਲਗਾ ਕੇ ਆਮਦਨ ਵਧਾ ਸਕਦਾ ਹੈ। ਸਹਿਕਾਰੀ ਖੇਤਰ ਵਿੱਚ ਇੱਕ ਜੁੱਟ ਹੋ ਕਿ ਕਿਸਾਨ ਆਪਣੀਆਂ ਉਪਜਾਂ ਦੀ ਦਰਜਾਬੰਦੀ ਵਧੀਆ ਅਤੇ ਖਿੱਚ ਭਰਪੂਰ ਡੱਬਾਬੰਦੀ ਕਰਕੇ ਮੰਡੀਕਰਨ ਵਿੱਚ ਪੈ ਸਕਦਾ ਹੈ ਜਿਸ ਨਾਲ ਨਿਸ਼ਚੇ ਹੀ ਚੰਗੀ ਕਮਾਈ ਵੱਲ ਵਧ ਸਕਦਾ ਹੈ। ਅੱਜ ਨਹੀਂ ਤਾਂ ਕੱਲ੍ਹ ਕਿਸਾਨ ਨੂੰ ਆਪਣੀ ਬਿਮਾਰੀ ਦਾ ਹੱਲ ਆਪ ਹੀ ਕਰਨਾ ਪੈਣਾ ਹੈ। ਦੂਜਿਆਂ ਦੇ ਹੱਥਾਂ ਵੱਲ ਝਾਕਣਾ ਊਠ ਦੇ ਬੁੱਲ੍ਹ ਡਿੱਗਣ ਦੀ ਆਸ ਕਰਨ ਦੇ ਬਰਾਬਰ ਹੈ। ਕਿਸਾਨ ਜਥੇਬੰਦੀਆਂ ਸੰਗਠਿਤ ਹੋ ਕੇ ਕਿਸਾਨਾਂ ਦੀਆਂ ਰਾਹ ਦਸੇਰਾ ਬਣ ਕੇ ਆਤਮ ਹੱਤਿਆਵਾਂ ਦੇ ਰਾਹ ਤੋਂ ਮੋੜਨ ਲਈ ਸਹਾਈ ਹੋ ਸਕਦੀਆਂ ਹਨ। ਇਨ੍ਹਾਂ ਕੈਂਪਾਂ ਵਿੱਚ ਅਤਿਵਾਦੀਆਂ ਨੂੰ ਸਭ ਤੋਂ ਪਹਿਲਾਂ 21 ਦਿਨ ਦੀ ਧਾਰਮਿਕ ਸਿੱਖਿਆ ਦੇ ਕੇ 'ਬਰੇਨ ਵਾਸ਼' ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਕਸ਼ਮੀਰ ਵਿੱਚ ਭਾਰਤੀ ਫ਼ੌਜ ਦੇ ਕਥਿਤ ਜ਼ੁਲਮਾਂ ਦੀਆਂ ਫਰਜ਼ੀ ਫ਼ਿਲਮਾਂ ਆਦਿ ਵਿਖਾ ਕੇ ਕੁਰਬਾਨੀ ਲਈ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਹਥਿਆਰ ਖੋਲਣ੍ਹ, ਜੋੜਨ ਅਤੇ ਚਲਾਉਣ ਦੀ 21 ਦਿਨ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਅਖੀਰ ਵਿੱਚ ਤਿੰਨ ਮਹੀਨੇ ਦੀ ਸਖ਼ਤ ਟਰੇਨਿੰਗ ਦਿੱਤੀ ਜਾਂਦੀ ਹੈ ਜਿਸ ਵਿੱਚ ਹੱਥੋ ਹੱਥ ਲੜਾਈ ਅਤੇ ਕਮਾਂਡੋ ਸਿਖਲਾਈ ਸ਼ਾਮਲ ਹੈ। ਇਸ ਦੇ ਕੈਂਪਾਂ ਵਿੱਚੋਂ ਹਰ ਮਹੀਨੇ 500 ਦੇ ਕਰੀਬ ਅਤਿਵਾਦੀ ਸਿਖਲਾਈ ਲੈ ਕੇ ਨਿਕਲਦੇ ਹਨ। 2016 ਤਕ 60 ਹਜ਼ਾਰ ਤੋਂ ਵੱਧ ਅਤਿਵਾਦੀਆਂ ਨੂੰ ਸਿ