Typing Test

10:00

ਤਿੰਨ ਦਹਾਕੇ ਪਹਿਲਾਂ 29 ਜੂਨ, 1987 ਨੂੰ ਸਕੂਲੀ ਵਿਦਿਆਰਥੀਆਂ ਦੀਆਂ ਗਰਮੀ ਦੀਆਂ ਛੁੱਟੀਆਂ ਅੱਧੇ ਤੋਂ ਵੱਧ ਬੀਤ ਚੁੱਕੀਆਂ ਸਨ। ਉਦੋਂ ਇਹ ਛੁੱਟੀਆਂ ਡੇਢ ਮਹੀਨੇ ਦੀਆਂ ਹੁੰਦੀਆਂ ਸਨ। ਮੇਰੇ ਨਾਲ ਦੇ ਸਾਥੀ ਆਪੋ-ਆਪਣੇ ਨਾਨਕੀਂ ਜਾਂ ਫਿਰ ਰਿਸ਼ਤੇਦਾਰੀਆਂ ਵਿੱਚ ਜਾ ਚੁੱਕੇ ਸਨ। ਸਾਡੇ ਪਰਿਵਾਰ ਦੇ ਬੱਚੇ ਹੀ ਅਜਿਹੇ ਸਨ ਜੋ ਛੁੱਟੀਆਂ ਵਿੱਚ ਕਿਧਰੇ ਵੀ ਨਹੀਂ ਜਾ ਸਕੇ। ਇਸ ਦਾ ਵੱਡਾ ਕਾਰਨ ਉਸ ਵੇਲੇ ਪੰਜਾਬ ਦੇ ਹਾਲਾਤ ਦਾ ਨਾਜ਼ੁਕ ਅਤੇ ਪਰਿਵਾਰ ਨੂੰ ਧਮਕੀ ਭਰੀਆਂ ਚਿੱਠੀਆਂ ਮਿਲਣਾ ਸੀ। ਇਨ੍ਹਾਂ ਚਿੱਠੀਆਂ ਵਿੱਚ ਜਾਂ ਤਾਂ ਪਿੰਡ ਛੱਡ ਜਾਣ ਸਬੰਧੀ ਜਾਂ ਫਿਰ ਆਪਣਾ ਧਰਮ ਬਦਲ ਲੈਣ ਦੀ ਨਸੀਹਤ ਹੁੰਦੀ ਸੀ। ਅਜਿਹੇ ਪੱਤਰ ਸਿਰਫ਼ ਸਾਨੂੰ ਹੀ ਨਹੀਂ ਸਗੋਂ ਇਲਾਕੇ ਦੇ ਹਰ ਉਸ ਸ਼ਖ਼ਸ ਨੂੰ ਮਿਲ ਰਹੇ ਸਨ ਜਿਹੜਾ ਇਸ ਲੜਾਈ ਵਿਰੁੱਧ ਆਪਣੀ ਜ਼ੁਬਾਨ ਖੋਲ੍ਹਣ ਦੀ ਹਿੰਮਤ ਕਰ ਰਿਹਾ ਸੀ। ਇਹੋ ਜਿਹੇ ਹਾਲਾਤ ਵਿੱਚ ਕਿਸ ਨੇ ਸਾਡੇ ਘਰ ਆਉਣਾ ਸੀ ਤੇ ਕਿਸ ਨੇ ਸਾਡੇ ਵਰਗੇ ਰਿਸ਼ਤੇਦਾਰਾਂ ਨੂੰ ਆਪਣੇ ਘਰ ਸੱਦਣਾ ਸੀ। ਹਾਲਾਤ ਹੀ ਇੰਨੇ ਖ਼ਰਾਬ ਸਨ ਕਿ ਛੁੱਟੀਆਂ ਦੇ ਬਾਵਜੂਦ ਵੀ ਸਾਡੇ ਘਰ ਦਾ ਕੋਈ ਬੱਚਾ ਘਰ ਤੋਂ ਬਾਹਰ ਪੈਰ ਨਹੀਂ ਸੀ ਰੱਖ ਸਕਦਾ। ਸਾਨੂੰ ਵੀ ਘਰ ਵਿੱਚ ਕੈਦੀ ਬਣਨ ਦੀ ਆਦਤ ਜਿਹੀ ਪੈ ਗਈ ਸੀ। ਦੁਪਹਿਰ ਬਾਰਾਂ ਕੁ ਵਜੇ ਸਾਡੇ ਘਰ ਅਫ਼ਰਾ-ਤਫ਼ਰੀ ਮਚ ਗਈ। ਉਦੋਂ ਮੈਂ ਦਸ ਕੁ ਸਾਲ ਦਾ ਹੀ ਸੀ। ਕੁਝ ਕੁ ਪਲਾਂ ਵਿੱਚ ਚੀਕ-ਚਿਹਾੜਾ ਇੰਨਾ ਵਧ ਗਿਆ ਕਿ ਮੈਂ ਡਰੇ ਹੋਏ ਆਪਣੇ ਵੱਡੇ ਭਰਾ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਮੈਨੂੰ ਜੱਫੀ ਵਿੱਚ ਲੈ ਕੇ ਉੱਚੀ-ਉੱਚੀ ਰੋਂਦੇ ਨੇ ਇੰਨਾ ਹੀ ਬੋਲਿਆ, 'ਲਾਲੀ ਚਾਚੇ ਨੂੰ ਅਤਿਵਾਦੀਆਂ ਨੇ ਮਾਰ ਦਿੱਤੈ। ਹੁਣ ਆਪਾਂ ਨੂੰ ਵੀ ਮਾਰ ਦੇਣਗੇ।' ਚਾਚੇ ਨੂੰ ਮਾਰਨ ਦੀ ਖ਼ਬਰ ਅਤੇ ਫਿਰ ਆਪ ਵੀ ਖ਼ਤਮ ਹੋਣ ਦੇ ਡਰ ਕਾਰਨ ਮੇਰਾ ਬਾਲ ਮਨ ਕੰਬ ਗਿਆ ਸੀ। ਸ਼ਾਮ ਤਕ ਲੋਕ ਇਕੱਠੇ ਹੋ ਗਏ, ਪਰ ਚਾਚਾ ਘਰ ਨਹੀਂ ਸੀ ਪੁੱਜਿਆ। ਸ਼ਾਮੀਂ ਸੱਤ ਕੁ ਵੱਜਦੇ ਨੂੰ ਪੂਰੇ ਪਿੰਡ ਦੀਆਂ ਦਹਿਲੀਜ਼ਾਂ ਨਾਅਰਿਆਂ ਨਾਲ ਗੂੰਜਣ ਲੱਗ ਪਈਆਂ। ਇਸ ਰੌਲੇ ਵਿੱਚ ਹੀ ਮੈਂ ਮੰਜੇ ਉੱਤੇ ਪਈ ਆਪਣੇ ਚਾਚੇ ਦੀ ਲਾਸ਼ ਕੋਲ ਪੁੱਜ ਗਿਆ। ਮੈਨੂੰ ਪਤਾ ਲੱਗਿਆ ਕਿ ਉਸ ਉੱਤੇ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਪਰ ਚਾਚੇ ਨੇ ਵੀ ਬਹਾਦਰੀ ਵਿਖਾਉਂਦੇ ਹੋਏ ਇੱਕ ਅਤਿਵਾਦੀ ਨੂੰ ਜ਼ਖ਼ਮੀ ਕਰ ਦਿੱਤਾ ਸੀ। ਅਤਿਵਾਦੀ ਆਪਣੇ ਵਿਰੁੱਧ ਬੋਲਣ ਵਾਲੀ ਇੱਕ ਆਵਾਜ਼ ਨੂੰ ਦਬਾਉਣ ਵਿੱਚ ਸਫ਼ਲ ਹੋ ਗਏ ਸਨ, ਪਰ ਇਸ ਕਤਲ ਨਾਲ ਸਾਰੇ ਇਲਾਕੇ ਦੇ ਇਨਸਾਫ ਪਸੰਦ ਲੋਕ ਫਿਰਕੂ ਤਾਕਤਾਂ ਖ਼ਿਲਾਫ ਸੜਕਾਂ ਉੱਤੇ ਉੱਤਰ ਆਏ ਸਨ। ਚਾਚੇ ਦੇ ਸਸਕਾਰ ਅਤੇ ਭੋਗ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਹੋਣਾ ਅਤੇ ਅਤਿਵਾਦੀਆਂ ਨੂੰ ਖੁੱਲ੍ਹੇਆਮ ਚਣੌਤੀ ਦੇਣੀ 'ਧਾਰਮਿਕ ਦਲੇਰਾਂ' ਨੂੰ ਫਿਰ ਤੋਂ ਚੁਭਣ ਲੱਗੀ ਸੀ। ਆਪਣੀ ਦਹਿਸ਼ਤ ਕਾਇਮ ਰੱਖਣ ਲਈ ਅਤਿਵਾਦੀਆਂ ਨੇ ਚਾਚੇ ਦੇ ਭੋਗ ਵਾਲੀ ਰਾਤ ਨੂੰ ਸਾਡੇ ਪਿੰਡ ਦੇ ਇੱਕ ਹੋਰ ਕਾਮਰੇਡ ਪਰਿਵਾਰ ਦੇ ਘਰ 'ਤੇ ਹਮਲਾ ਕਰ ਕੇ ਉਸ ਦੇ ਚਾਰ ਜੀਆਂ ਸਮੇਤ ਛੇ ਵਿਅਕਤੀਆਂ ਨੂੰ ਮਾਰ ਦਿੱਤਾ ਸੀ। ਮੈਂ ਇਹ ਸਭ ਕੁਝ ਤਾਂ ਲਿਖ ਰਿਹਾ ਹਾਂ ਕਿਉਂਕਿ ਅੱਜ ਇਨ੍ਹਾਂ 'ਧਾਰਮਿਕ ਦਲੇਰਾਂ' ਨੂੰ ਬਹੁਤ ਮਾਸੂਮ ਅਤੇ ਸੱਚੇ-ਸੁੱਚੇ ਬਣਾਅ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਹੋਣੀ ਤਾਂ ਸਿਰਫ਼ ਸਾਡੇ ਪਿੰਡ ਦੀ ਹੈ। ਅਤਿਵਾਦੀਆਂ ਨੇ ਤਾਂ ਪੂਰੇ ਪੰਜਾਬ ਨੂੰ ਹੀ ਸ਼ਮਸ਼ਾਨ ਬਣਾ ਕੇ ਰੱਖ ਦਿੱਤਾ ਸੀ। ਪਰ ਅੱਜ ਮੀਡੀਆ ਅਤੇ ਅਖੌਤੀ ਮਨੁੱਖੀ ਅਧਿਕਾਰਾਂ ਦੇ ਰਾਖੇ ਅਤਿਵਾਦੀਆਂ ਵੱਲੋਂ ਮਾਰੇ ਗਏ ਤੀਹ ਹਜ਼ਾਰ ਨਿਰਦੋਸ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਬੋਲਣ ਤੋਂ ਝਿਜਕ ਰਹੇ ਹਨ। ਬੁੱਧੀਜੀਵੀ ਵਰਗ ਸੱਚ ਨੂੰ ਸੱਚ ਆਖਣ ਤੋਂ ਕਿਉਂ ਘਬਰਾ ਰਿਹਾ ਹੈ? ਉਸ ਦੌਰ ਵਿੱਚ ਇਕੱਲੇ ਅਤਿਵਾਦੀਆਂ ਹੀ ਨਹੀਂ, ਬਲਕਿ ਪੁਲੀਸ ਨੇ ਇਸ ਦੀ ਆੜ ਵਿੱਚ ਹਜ਼ਾਰਾਂ ਨਿਰਦੋਸ਼ਾਂ ਦਾ ਕਤਲ ਕੀਤਾ। ਹੁਣ ਇਨ੍ਹਾਂ ਦੋਨੋਂ ਧਿਰਾਂ ਵੱਲੋਂ ਮਾਰੇ ਵਿਅਕਤੀਆਂ ਦੀਆਂ ਸੂਚੀਆਂ ਬਣਾ ਕੇ ਜਨਤਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਸੱਚਾਈ ਸਭ ਦੇ ਸਾਹਮਣੇ ਆ ਸਕੇ। ਇਸ ਨਾਲ ਫਿਰਕੂ ਜਬਰ ਅਤੇ ਪੁਲੀਸ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਕੁਝ ਮਾਨਸਿਕ ਰਾਹਤ ਜ਼ਰੂਰ ਮਿਲੇਗੀ। ਤਿੰਨ ਦਹਾਕੇ ਪਹਿਲਾਂ 29 ਜੂਨ, 1987 ਨੂੰ ਸਕੂਲੀ ਵਿਦਿਆਰਥੀਆਂ ਦੀਆਂ ਗਰਮੀ ਦੀਆਂ ਛੁੱਟੀਆਂ ਅੱਧੇ ਤੋਂ ਵੱਧ ਬੀਤ ਚੁੱਕੀਆਂ ਸਨ। ਉਦੋਂ ਇਹ ਛੁੱਟੀਆਂ ਡੇਢ ਮਹੀਨੇ ਦੀਆਂ ਹੁੰਦੀਆਂ ਸਨ। ਮੇਰੇ ਨਾਲ ਦੇ ਸਾਥੀ ਆਪੋ-ਆਪਣੇ ਨਾਨਕੀਂ ਜਾਂ ਫਿਰ ਰਿਸ਼ਤੇਦਾਰੀਆਂ ਵਿੱਚ ਜਾ ਚੁੱਕੇ ਸਨ। ਸਾਡੇ ਪਰਿਵਾਰ ਦੇ ਬੱਚੇ ਹੀ ਅਜਿਹੇ ਸਨ ਜੋ ਛੁੱਟੀਆਂ ਵਿੱਚ ਕਿਧਰੇ ਵੀ ਨਹੀਂ ਜਾ ਸਕੇ। ਇਸ ਦਾ ਵੱਡਾ ਕਾਰਨ ਉਸ ਵੇਲੇ ਪੰਜਾਬ ਦੇ ਹਾਲਾਤ ਦਾ ਨਾਜ਼ੁਕ ਅਤੇ ਪਰਿਵਾਰ ਨੂੰ ਧਮਕੀ ਭਰੀਆਂ ਚਿੱਠੀਆਂ ਮਿਲਣਾ ਸੀ। ਇਨ੍ਹਾਂ ਚਿੱਠੀਆਂ ਵਿੱਚ ਜਾਂ ਤਾਂ ਪਿੰਡ ਛੱਡ ਜਾਣ ਸਬੰਧੀ ਜਾਂ ਫਿਰ ਆਪਣਾ ਧਰਮ ਬਦਲ ਲੈਣ ਦੀ ਨਸੀਹਤ ਹੁੰਦੀ ਸੀ। ਅਜਿਹੇ ਪੱਤਰ ਸਿਰਫ਼ ਸਾਨੂੰ ਹੀ ਨਹੀਂ ਸਗੋਂ ਇਲਾਕੇ ਦੇ ਹਰ ਉਸ ਸ਼ਖ਼ਸ ਨੂੰ ਮਿਲ ਰਹੇ ਸਨ ਜਿਹੜਾ ਇਸ ਲੜਾਈ ਵਿਰੁੱਧ ਆਪਣੀ ਜ਼ੁਬਾਨ ਖੋਲ੍ਹਣ ਦੀ ਹਿੰਮਤ ਕਰ ਰਿਹਾ ਸੀ। ਇਹੋ ਜਿਹੇ ਹਾਲਾਤ ਵਿੱਚ ਕਿਸ ਨੇ ਸਾਡੇ ਘਰ ਆਉਣਾ ਸੀ ਤੇ ਕਿਸ ਨੇ ਸਾਡੇ ਵਰਗੇ ਰਿਸ਼ਤੇਦਾਰਾਂ ਨੂੰ ਆਪਣੇ ਘਰ ਸੱਦਣਾ ਸੀ। ਹਾਲਾਤ ਹੀ ਇੰਨੇ ਖ਼ਰਾਬ ਸਨ ਕਿ ਛੁੱਟੀਆਂ ਦੇ ਬਾਵਜੂਦ ਵੀ ਸਾਡੇ ਘਰ ਦਾ ਕੋਈ ਬੱਚਾ ਘਰ ਤੋਂ ਬਾਹਰ ਪੈਰ ਨਹੀਂ ਸੀ ਰੱਖ ਸਕਦਾ। ਸਾਨੂੰ ਵੀ ਘਰ ਵਿੱਚ ਕੈਦੀ ਬਣਨ ਦੀ ਆਦਤ ਜਿਹੀ ਪੈ ਗਈ ਸੀ। ਦੁਪਹਿਰ ਬਾਰਾਂ ਕੁ ਵਜੇ ਸਾਡੇ ਘਰ ਅਫ਼ਰਾ-ਤਫ਼ਰੀ ਮਚ ਗਈ। ਉਦੋਂ ਮੈਂ ਦਸ ਕੁ ਸਾਲ ਦਾ ਹੀ ਸੀ। ਕੁਝ ਕੁ ਪਲਾਂ ਵਿੱਚ ਚੀਕ-ਚਿਹਾੜਾ ਇੰਨਾ ਵਧ ਗਿਆ ਕਿ ਮੈਂ ਡਰੇ ਹੋਏ ਆਪਣੇ ਵੱਡੇ ਭਰਾ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਮੈਨੂੰ ਜੱਫੀ ਵਿੱਚ ਲੈ ਕੇ ਉੱਚੀ-ਉੱਚੀ ਰੋਂਦੇ ਨੇ ਇੰਨਾ ਹੀ ਬੋਲਿਆ, 'ਲਾਲੀ ਚਾਚੇ ਨੂੰ ਅਤਿਵਾਦੀਆਂ ਨੇ ਮਾਰ ਦਿੱਤੈ। ਹੁਣ ਆਪਾਂ ਨੂੰ ਵੀ ਮਾਰ ਦੇਣਗੇ।' ਚਾਚੇ ਨੂੰ ਮਾਰਨ ਦੀ ਖ਼ਬਰ ਅਤੇ ਫਿਰ ਆਪ ਵੀ ਖ਼ਤਮ ਹੋਣ ਦੇ ਡਰ ਕਾਰਨ ਮੇਰਾ ਬਾਲ ਮਨ ਕੰਬ ਗਿਆ ਸੀ। ਸ਼ਾਮ ਤਕ ਲੋਕ ਇਕੱਠੇ ਹੋ ਗਏ, ਪਰ ਚਾਚਾ ਘਰ ਨਹੀਂ ਸੀ