ਲੋਕਾਂ ਨਾਲ ਸਿੱਧਾ ਰਾਬਤਾ ਰੱਖਣ, ਸੰਗਤ ਦਰਸ਼ਨ ਕਰਨ ਅਤੇ ਅਫ਼ਸਰਸ਼ਾਹੀ ਨੂੰ ਲੋਕਾਂ ਦੇ ਦੁਆਰ ਤਕ ਲੈ ਕੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਵਿਕਾਸ ਮਾਡਲ ਦੀਆਂ ਆਪਣੀਆਂ ਕੁਝ ਖ਼ੂਬੀਆਂ ਸਨ। ਪਰ ਇਸ ਮਾਡਲ ਦੇ ਦੂਸਰੇ ਪਹਿਲੂ ਅਨੁਸਾਰ ਇਹ ਪ੍ਰਭਾਵ ਮਿਲਦਾ ਗਿਆ ਕਿ ਕੀ ਪੰਜਾਬ ਪ੍ਰਸ਼ਾਸਨ ਦਾ ਸਮੁੱਚਾ ਢਾਂਚਾ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਆਪ ਖ਼ੁਦ ਲੋਕਾਂ ਵਿੱਚ ਵਿਚਰਨਾ ਪੈਂਦਾ ਸੀ। ਪ੍ਰਕਾਸ਼ ਸਿੰਘ ਬਾਦਲ ਦਾ ਇਹ ਮਾਡਲ ਭਾਵੇਂ ਜ਼ਿਮਨੀ ਚੋਣਾਂ ਵਿੱਚ ਕਾਰਗਰ ਸਾਬਤ ਹੁੰਦਾ ਰਿਹਾ, ਪਰ ਸੂਬਾ ਪੱਧਰੀ ਚੋਣਾਂ ਵਿੱਚ ਲੋਕਾਂ ਨੇ ਇਸਨੂੰ ਨਕਾਰ ਦਿੱਤਾ ਸੀ। ਦੂਸਰਾ, ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਅਕਾਲੀ ਪਾਰਟੀ, ਗੁਰਚਰਨ ਸਿੰਘ ਟੋਹੜਾ ਤੋਂ ਬਾਅਦ ਦੀ ਅਕਾਲੀ ਰਾਜਨੀਤੀ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਸਮੇਤ ਸਿੱਖ ਪੰਥ ਵਿੱਚ ਕੋਈ ਵੀ ਸ਼ਕਤੀ ਕੇਂਦਰ ਉੱਭਰਨ ਹੀ ਨਹੀਂ ਦਿੱਤਾ। ਰਾਜਨੀਤਕ ਆਗੂ ਆਪਣੇ ਆਪ ਵਿੱਚ ਭਾਵੇਂ ਕਿੰਨਾ ਵੀ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਕਿਉਂ ਨਾ ਹੋਵੇ, ਜਦੋਂ ਤਕ ਉਸ ਪਿੱਛੇ ਸ਼ਕਤੀਸ਼ਾਲੀ ਜਥੇਬੰਦੀ ਅਤੇ ਸੰਸਥਾਈ ਢਾਂਚੇ ਨਾ ਹੋਣ, ਉਦੋਂ ਤਕ ਉਹ ਸ਼ਕਤੀਸ਼ਾਲੀ ਪ੍ਰਭਾਵ ਨਹੀਂ ਦੇ ਸਕਦਾ। ਪਰਿਵਾਰਵਾਦੀ ਰਾਜਨੀਤੀ ਦੀਆਂ ਕੁਝ ਮੁੱਢਲੀਆਂ ਕਮਜ਼ੋਰੀਆਂ ਅਤੇ ਸੀਮਾਵਾਂ ਹੁੰਦੀਆਂ ਹਨ, ਜਿਸਦੀ ਅਕਾਲੀ ਪਾਰਟੀ ਹੁਣ ਵੀ ਸ਼ਿਕਾਰ ਹੈ। ਅਜਿਹੀ ਹਾਲਤ ਵਿੱਚ ਅੰਦਰੋਂ-ਬਾਹਰੋਂ ਖਤਰੇ ਤਾਂ ਬਣੇ ਹੀ ਰਹਿੰਦੇ ਹਨ। ਅਕਾਲੀ ਪਰੰਪਰਾਵਾਦੀ ਰਾਜਨੀਤੀ ਦਾ ਪਹਿਲਾ ਸ਼ਿਕਾਰ ਉਹ ਸਿਰਜਣਾਤਮਕਤਾ ਹੋਈ ਹੈ, ਜਿਸਨੂੰ ਉੱਭਰਨ ਲਈ ਖੁੱਲ੍ਹਾ ਵਾਤਾਵਰਣ ਹੀ ਨਹੀਂ ਮਿਲਿਆ। ਇੰਨੀਆਂ ਸ਼ਕਤੀਸ਼ਾਲੀ ਸੰਸਥਾਵਾਂ, ਆਗੂਆਂ ਅਤੇ ਜਥੇਦਾਰਾਂ ਦੀ ਸ਼ਕਤੀਸ਼ਾਲੀ ਕਤਾਰ ਹੋਣ ਦੇ ਬਾਵਜੂਦ ਸਿੱਖ ਪੰਥ ਦੀ ਰਾਜਨੀਤੀ ਦਾ ਲਾਵਾਰਿਸ ਹੋਣ ਦਾ ਵੱਡਾ ਕਾਰਨ ਸਮੁੱਚੇ ਤੌਰ 'ਤੇ ਪੰਥਕ ਸਿਰਜਣਾਤਮਕਤਾ ਅਤੇ ਨਵੇਂ ਸ਼ਕਤੀ ਕੇਂਦਰਾਂ ਦਾ ਸਾਹਮਣੇ ਨਾ ਆਉਣਾ ਹੈ। ਅਕਾਲੀ ਦਲ ਹਾਰਿਆ ਜ਼ਰੂਰ ਹੈ, ਪਰ ਸੱਤਾ ਦੀ ਦਾਅਵੇਦਾਰੀ ਤੋਂ ਬਾਹਰ ਨਹੀਂ ਹੋਇਆ। ਅਜਿਹੀ ਹਾਲਤ ਵਿੱਚ ਕੀ ਲਾਵਾਰਿਸ ਸਿੱਖ ਰਾਜਨੀਤੀ ਨੂੰ ਨਵੇਂ ਯੁੱਗ ਦੇ ਬਦਲਵੇਂ ਵਾਰਿਸ ਮਿਲ ਸਕਣਗੇ? ਇਸ ਦ੍ਰਿਸ਼ਟੀਕੋਣ ਤੋਂ ਬਾਦਲ ਵਿਰੋਧੀ ਸਾਰੀਆਂ ਧਿਰਾਂ ਪੰਥ ਦੇ ਕਟਹਿਰੇ ਵਿੱਚ ਖੜ੍ਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੀ ਕਾਰਜਸ਼ੈਲੀ ਤੋਂ ਵੱਖਰੀ ਹੈ, ਪਰ ਫਿਰ ਵੀ ਇਸ ਨੂੰ ਅੰਦਰੋਂ-ਬਾਹਰੋਂ ਚੁਣੌਤੀਆਂ ਤਾਂ ਮਿਲਣਗੀਆਂ ਹੀ। ਕੀ ਉਹ ਪੰਜਾਬ ਦੇ ਲੋਕਾਂ ਵੱਲੋਂ ਜਤਾਏ ਗਏ ਵਿਸ਼ਵਾਸ ਉੱਤੇ ਪੂਰੇ ਉਤਰ ਸਕਣਗੇ? ਅਜਿਹਾ ਉਦੋਂ ਤਕ ਸਾਕਾਰ ਨਹੀਂ ਹੋ ਸਕੇਗਾ, ਜਦੋਂ ਤਕ ਉਹ ਪੰਜਾਬ ਦੀ ਰਾਜਨੀਤੀ ਅਤੇ ਸੱਤਾ ਰਾਹੀਂ ਵਾਅਦੇ ਪੂਰੇ ਕਰਨ ਦੀ ਚਿੰਤਾ ਤੋਂ ਅੱਗੇ ਜਾ ਕੇ ਆਦਰਸ਼ਕ ਕਲਿਆਣਕਾਰੀ ਰਾਜ ਸਿਰਜਣ ਦੇ ਰਸਤੇ 'ਤੇ ਨਹੀਂ ਪੈਣਗੇ। ਇੱਕ ਵਾਰ ਜਦੋਂ ਅਜਿਹੀ ਬੁਨਿਆਦ ਰੱਖੀ ਜਾਵੇਗੀ ਤਾਂ ਰਾਜ ਦਾ ਅਫਸਰਸ਼ਾਹੀ ਸਿਸਟਮ, ਪ੍ਰਬੰਧਕੀ ਅਮਲਾ, ਆਰਥਿਕ ਸੋਮੇ ਅਤੇ ਪ੍ਰਬੰਧਕੀ ਕੁਸ਼ਲਤਾ ਆਦਿ ਕਾਰਨ ਰਾਜ ਕਰਨਾ ਅਤੇ ਨਤੀਜੇ ਦੇਣੇ ਆਸਾਨ ਹੋ ਜਾਣਗੇ। ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਦੇ ਰਾਹ ਖੁੱਲ੍ਹਦੇ ਜਾਣਗੇ। ਯਕੀਨਨ ਇਹ ਮੰਜ਼ਿਲ ਔਖੀ ਜ਼ਰੂਰ ਹੈ, ਪਰ ਅਸੰਭਵ ਨਹੀਂ। ਉਸ ਹਾਲਤ ਵਿੱਚ ਭਾਰਤ ਦੇ ਵਰਤਮਾਨ ਹਾਕਮਾਂ ਦੀ ਇੱਥੋਂ ਦੇ ਸੱਭਿਆਚਾਰਾਂ ਨੂੰ ਇਕਸਾਰ ਕਰਨ ਦੀ ਹਿੰਦੂਤਵੀ ਨੀਤੀ ਦਾ ਮੁਕਾਬਲਾ ਕਰਦਿਆਂ ਪੰਜਾਬ ਭਾਰਤ ਅਤੇ ਵਿਸ਼ਵ ਲਈ ਨਵਾਂ ਚਾਨਣ-ਮੁਨਾਰਾ ਬਣਨ ਦਾ ਸੰਭਵ ਕਾਰਜ ਵੀ ਕਰ ਸਕੇਗਾ। ਕੈਪਟਨ ਅਮਰਿੰਦਰ ਸਿੰਘ ਅੰਦਰਲਾ ਸਿੱਖ ਕੀ ਅਜਿਹਾ ਇਤਿਹਾਸਕ ਕਾਰਜ ਕਰ ਸਕੇਗਾ, ਇਹ ਵੀ ਆਪਣੇ ਆਪ ਵਿੱਚ ਇੱਕ ਔਖਾ ਪ੍ਰਸ਼ਨ ਹੈ। ਜੰਮੂ-ਕਸ਼ਮੀਰ ਦੀ ਪਿਛਲੀ ਫੇਰੀ ਸਮੇਂ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ 53ਵੀਂ ਰਾਸ਼ਟਰੀ ਰਾਈਫਲਜ਼ ਦੇ ਮੇਜਰ ਲੀਤੁਲ ਗੋਗੋਈ ਨੂੰ ਸੈਨਾ ਮੁਖੀ ਦੇ ਪ੍ਰਸੰਸਾ-ਪੱਤਰ ਨਾਲ ਸਨਮਾਨਿਤ ਕੀਤਾ, ਜਿਸ ਨੇ ਬਡਗਾਮ ਵਿੱਚ ਪੱਥਰ ਮਾਰ ਰਹੀ ਭੀੜ ਤੋਂ ਬਚਾਅ ਲਈ 9 ਅਪਰੈਲ ਨੂੰ ਇੱਕ ਆਦਮੀ ਨੂੰ ਜੀਪ ਦੇ ਬੋਨੇੱਟ ਉਤੇ ਬੰਨ੍ਹਿਆ ਸੀ। ਸੋਸ਼ਲ ਮੀਡੀਆ ਉੱਤੇ ਇਸ ਘਟਨਾ ਦੀ ਵੀਡੀਓ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਤਰਕੀਬ ਦੀ ਕਈਆਂ ਨੇ ਨਿੰਦਾ ਕੀਤੀ ਅਤੇ ਕਈਆਂ ਨੇ ਇਸ ਦੀ ਪ੍ਰਸ਼ੰਸਾ ਕੀਤੀ। ਸਪੱਸ਼ਟ ਤੌਰ 'ਤੇ ਸੈਨਾ ਨੇ ਇਸ ਦੀ ਹਾਮੀ ਭਰੀ ਅਤੇ ਕੇਂਦਰੀ ਸਰਕਾਰ ਨੇ ਵੀ ਮੇਜਰ ਗੋਗੋਈ ਦੀ ਇਸ ਕਾਰਵਾਈ ਲਈ ਪਿੱਠ ਥਪਥਪਾਈ। ਕਸ਼ਮੀਰ ਨੂੰ ਭਾਰਤ ਨਾਲ ਰੱਖਣ ਦੀ ਕੇਂਦਰ ਸਰਕਾਰ ਦੀ ਨੀਤੀ ਵਿੱਚ ਢਾਲ ਦੀ ਵਰਤੋਂ ਕਿਵੇਂ ਫਿੱਟ ਆਉਂਦੀ ਹੈ? ਭਾਰਤ ਦੀ ਕਸ਼ਮੀਰ ਬਾਰੇ ਨੀਤੀ ਕੀ ਹੈ? ਜੇ ਕਸ਼ਮੀਰੀਆਂ ਦੀ ਸਹਿਮਤੀ ਪ੍ਰਾਪਤ ਕਰਨ ਦਾ ਵਿਚਾਰ ਹੈ ਤਾਂ ਮੇਜਰ ਗੋਗੋਈ ਦਾ ਵਤੀਰਾ ਕੀ ਇਸ ਵਿੱਚ ਮਦਦਗਾਰ ਹੋਵੇਗਾ? ਲੋਕਾਂ ਨਾਲ ਸਿੱਧਾ ਰਾਬਤਾ ਰੱਖਣ, ਸੰਗਤ ਦਰਸ਼ਨ ਕਰਨ ਅਤੇ ਅਫ਼ਸਰਸ਼ਾਹੀ ਨੂੰ ਲੋਕਾਂ ਦੇ ਦੁਆਰ ਤਕ ਲੈ ਕੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਵਿਕਾਸ ਮਾਡਲ ਦੀਆਂ ਆਪਣੀਆਂ ਕੁਝ ਖ਼ੂਬੀਆਂ ਸਨ। ਪਰ ਇਸ ਮਾਡਲ ਦੇ ਦੂਸਰੇ ਪਹਿਲੂ ਅਨੁਸਾਰ ਇਹ ਪ੍ਰਭਾਵ ਮਿਲਦਾ ਗਿਆ ਕਿ ਕੀ ਪੰਜਾਬ ਪ੍ਰਸ਼ਾਸਨ ਦਾ ਸਮੁੱਚਾ ਢਾਂਚਾ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਆਪ ਖ਼ੁਦ ਲੋਕਾਂ ਵਿੱਚ ਵਿਚਰਨਾ ਪੈਂਦਾ ਸੀ। ਪ੍ਰਕਾਸ਼ ਸਿੰਘ ਬਾਦਲ ਦਾ ਇਹ ਮਾਡਲ ਭਾਵੇਂ ਜ਼ਿਮਨੀ ਚੋਣਾਂ ਵਿੱਚ ਕਾਰਗਰ ਸਾਬਤ ਹੁੰਦਾ ਰਿਹਾ, ਪਰ ਸੂਬਾ ਪੱਧਰੀ ਚੋਣਾਂ ਵਿੱਚ ਲੋਕਾਂ ਨੇ ਇਸਨੂੰ ਨਕਾਰ ਦਿੱਤਾ ਸੀ। ਦੂਸਰਾ, ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਅਕਾਲੀ ਪਾਰਟੀ, ਗੁਰਚਰਨ ਸਿੰਘ ਟੋਹੜਾ ਤੋਂ ਬਾਅਦ ਦੀ ਅਕਾਲੀ ਰਾਜਨੀਤੀ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਸਮੇਤ ਸਿੱਖ ਪੰਥ ਵਿੱਚ ਕੋਈ ਵੀ ਸ਼ਕਤੀ ਕੇਂਦਰ ਉੱਭਰਨ ਹੀ ਨਹੀਂ ਦਿੱਤਾ। ਰਾਜਨੀਤਕ ਆਗੂ ਆਪਣੇ ਆਪ ਵਿੱਚ ਭਾਵੇਂ ਕਿੰਨਾ ਵੀ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਕਿਉਂ ਨਾ ਹੋਵੇ, ਜਦੋਂ ਤਕ ਉਸ ਪਿੱਛੇ ਸ਼ਕਤੀਸ਼ਾਲੀ ਜਥੇਬੰਦੀ ਅਤੇ ਸੰਸਥਾਈ ਢਾਂਚੇ ਨਾ ਹੋਣ, ਉਦੋਂ ਤਕ ਉਹ ਸ਼ਕਤੀਸ਼ਾਲੀ ਪ੍ਰਭਾਵ ਨਹੀਂ ਦੇ ਸਕਦਾ। ਪਰਿਵਾਰਵਾਦੀ ਰਾਜਨੀਤੀ ਦੀਆਂ ਕੁਝ ਮੁੱਢਲੀਆਂ ਕਮਜ਼ੋਰੀਆਂ ਅਤੇ ਸੀਮਾਵਾਂ ਹੁੰਦੀਆਂ ਹਨ, ਜਿਸਦੀ ਅਕਾਲੀ ਪਾਰਟੀ ਹੁਣ ਵੀ ਸ਼ਿਕਾਰ ਹੈ। ਅਜਿਹੀ ਹਾਲਤ ਵਿੱਚ ਅੰਦਰੋਂ-ਬਾਹਰੋ